ਡਾਕਟਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਦਿੱਲੀ ਸੰਯੁਕਤ ਮੋਰਚੇ ਦੀ ਅਗਵਾਈ ਚ ਲੜੇ ਸੰਘਰਸ਼ ਨੇ ਮੋਦੀ ਹਕੂਮਤ ਦੀਆਂ ਹਿਲਾਈਆਂ ਜਡ਼੍ਹਾਂ- ਡਾ ਬਾਲੀ
ਮਹਿਲ ਕਲਾਂ/ ਬਰਨਾਲਾ- 19 ਨਵੰਬਰ- (ਗੁਰਸੇਵਕ ਸੋਹੀ)- ਕੇਂਦਰ ਦੇ ਲੋਕ ਵਿਰੋਧੀ ਤਿੰਨੇ ਖੇਤੀ ਕਨੂੰਨਾਂ ਖ਼ਿਲਾਫ਼ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਤਿਹਾਸਕ ਲੋਕ ਘੋਲ਼ ਦੀ ਅਹਿਮ ਜਿੱਤ ਹੋਈ ਹੈ। ਇਸ ਘੋਲ਼ ਨੂੰ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ਼ ਭੰਡਣ, ਤੋੜਨ ਦੀ ਕੋਸ਼ਿਸ਼ ਕਰ ਰਹੀ ਫਾਸੀਵਾਦੀ ਹਕੂਮਤ ਨੂੰ ਕਿਰਤੀ ਲੋਕਾਂ ਦੀ ਏਕਤਾ ਨੇ ਗੋਡਣੀਆਂ ਲਾਉਣ ਲਈ ਮਜ਼ਬੂਰ ਕੀਤਾ ਹੈ। ਅੱਜ ਮੋਦੀ ਦੇ ਐਲਾਨ ਨਾਲ ਇਹ ਤਿੰਨੇ ਕਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ। ਜਲਦ ਹੀ ਸੰਸਦ ਦੇ ਸ਼ੈਸ਼ਨ ਚ ਇਹ ਕਨੂੰਨ ਰੱਦ ਕਰਨ ਦੀ ਕਨੂੰਨੀ ਪ੍ਰਕਿਰਿਆ ਵੀ ਪੂਰੀ ਕੀਤੀ ਜਾਵੇਗੀ। ਇਹ ਪ੍ਰਕਿਰਿਆ ਪੂਰੀ ਹੋਣ ਨਾਲ਼ ਹੀ ਇਸ ਸੰਘਰਸ਼ ਦੀ ਮੁਕੰਮਲ ਜਿੱਤ ਹੋਵੇਗੀ। ਇਹ ਪ੍ਰਕਿਰਿਆ ਪੂਰੀ ਹੋਣ ਤੱਕ ਤੇ ਅਗਵਾਈ ਕਰ ਰਹੀਆਂ ਜਥੇਬੰਦੀਆਂ ਦੇ ਅਗਲੇ ਐਲਾਨ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਇਸ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦੇ ਏਕੇ ਦੀ ਤਾਕਤ ਨਾਲ਼ ਹਰ ਤਰ੍ਹਾਂ ਦੇ ਹਾਕਮਾਂ ਨੂੰ ਝੁਕਾਇਆ ਜਾ ਸਕਦਾ ਹੈ ।ਉਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਭੰਨਿਆ ਜਾ ਸਕਦਾ ਹੈ। ਇਹ ਲੋਕਾਂ ਦੀਆਂ ਕੁਰਬਾਨੀਆਂ, ਦ੍ਰਿੜਤਾ, ਸਬਰ, ਹੌਂਸਲੇ, ਜ਼ਾਬਤੇ ਅਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਦਿੱਤੀ ਯੋਗ ਅਗਵਾਈ ਦਾ ਨਤੀਜਾ ਹੈ। ਇਸ ਸੰਘਰਸ਼ ਅੱਗੇ ਮੋਦੀ ਹਕੂਮਤ ਦਾ ਝੁਕਣਾ ਲਗਭਗ ਤੈਅ ਸੀ। ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਇਸ ਲੋਕ ਘੋਲ਼ ਦੇ ਦਬਾਅ 'ਚ ਆਈ ਸਰਕਾਰ ਪੰਜਾਬ ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚ ਹੋਣ ਵਾਲ਼ੇ ਨੁਕਸਾਨ ਤੋਂ ਡਰਦੇ ਹੋਏ ਮੋਦੀ ਹਕੂਮਤ ਕਿਸੇ ਵੀ ਵੇਲ਼ੇ ਇਹ ਫੈਸਲਾ ਸੁਣਾ ਸਕਦੀ ਹੈ।
ਗੁਰੂ ਨਾਨਕ ਦੇਵ ਦੇ ਜਨਮਦਿਨ ਮੌਕੇ ਇਹ ਐਲਾਨ ਕਰਕੇ ਮੋਦੀ ਹਕੂਮਤ ਆਪਣਾ ਅਕਸ ਸੁਧਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕਾਂ ਨੂੰ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦਿਨੀਂ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਪਰ ਇੱਕ ਗੱਲ ਸਪੱਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਇਹ ਮੋਦੀ ਹਕੂਮਤ ਆਪਣੇ ਫੈਸਲੇ ਤੋਂ ਪਿੱਛੇ ਹਟੀ ਹੈ,ਪਰ ਇਰਾਦਿਆਂ ਤੋਂ ਨਹੀਂ।
ਇੱਕ ਵਾਰ ਫੇਰ ਸੰਘਰਸ਼ ਕਰ ਰਹੇ ਸਭ ਕਿਸਾਨਾਂ, ਕਿਰਤੀ ਲੋਕਾਂ,ਪੇਂਡੂ ਡਾਕਟਰਾਂ ਦਾ, ਜਿਨ੍ਹਾਂ ਨੇ ਫਰੀ ਮੈਡੀਕਲ ਕੈਂਪ ਲਗਾ ਕੇ ਆਪਣੇ ਲੋਕਾਂ ਦਾ ਸਾਥ ਦਿੱਤਾ ਅਤੇ ਇਸਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਤੇ ਇਸ ਸੰਘਰਸ਼ ਦੇ ਹਮਾਇਤੀਆਂ ਨੂੰ ਲੋਕ ਏਕਤਾ ਦੀ ਇਸ ਜਿੱਤ ਦੀ ਮੁਬਾਰਕ ਦਿੰਦੇ ਹਾਂ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ,ਮਾਘ ਸਿੰਘ ਮਾਣਕੀ ਸੰਗਰੂਰ ,ਡਾ ਸਤਨਾਮ ਸਿੰਘ ਦੇਉ ਤਰਨਤਾਰਨ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਦੀਦਾਰ ਸਿੰਘ ਮੁਕਤਸਰ ,ਡਾ ਰਜੀਵ ਸ਼ਰਮਾ ਲੁਧਿਆਣਾ ,ਡਾ ਮਹਿੰਦਰਪਾਲ ਸਿੰਘ ਗਿੱਲ ਮੋਗਾ, ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ, ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ,ਡਾ ਬਲਕਾਰ ਸਿੰਘ ਪਟਿਆਲਾ ,ਡਾ ਸੁਰਜੀਤ ਸਿੰਘ ਬਠਿੰਡਾ ,ਡਾ ਧਰਮਪਾਲ ਸਿੰਘ ਭਵਾਨੀਗਡ਼੍ਹ, ਡਾ ਜਗਬੀਰ ਸਿੰਘ ਮੁਕਤਸਰ ,ਡਾ ਸੁਰਿੰਦਰਪਾਲ ਸਿੰਘ ਨਵਾਂ ਸ਼ਹਿਰ ,ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਵੇਦ ਪ੍ਰਕਾਸ਼ ਰੋਪੜ ,ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਕੁਮਾਰ ਬਟਾਲਾ, ਡਾ ਬਾਜ਼ ਕੰਬੋਜ ਅਬੋਹਰ, ਡਾ ਅਨਵਰ ਭਸੌੜ ਸੰਗਰੂਰ, ਡਾਕਟਰ ਕੇਸਰ ਖਾਨ ਬਰਨਾਲਾ, ਡਾ ਗੁਰਮੀਤ ਸਿੰਘ ਰੋਪਡ਼, ਸੁਖਦੇਵ ਸਿੰਘ ਭਾਂਬਰੀ ਫ਼ਤਹਿਗਡ਼੍ਹ ਸਾਹਿਬ, ਅੰਗਰੇਜ ਸਿੰਘ ਅਬੋਹਰ, ਡਾ ਬਲਕਾਰ ਕਟਾਰੀਆ ਨਵਾਂਸ਼ਹਿਰ, ਡਾ ਰਵਿੰਦਰ ਕੁਮਾਰ ਜਲੰਧਰ ,ਡਾ ਜਗਦੀਸ਼ ਰਾਜ ਪਠਾਨਕੋਟ, ਡਾ ਜਤਿੰਦਰ ਕੁਮਾਰ ਕਪੂਰਥਲਾ ਆਦਿ ਹਾਜ਼ਰ ਸਨ ।