You are here

ਪੰਜਾਬ

ਜਨਮਦਿਨ ਦੀਆਂ ਮੁਬਾਰਕਾਂ 

ਲੇਖਕ ਪ੍ਰੋ.ਬੀਰ ਇੰਦਰ ਸਰਾਂ (ਫ਼ਰੀਦਕੋਟ) ਨੂੰ ਜਨ ਸ਼ਕਤੀ ਨਿਊਜ਼ ਅਦਾਰਾ ਵੱਲੋਂ ਜਨਮਦਿਨ ਦੀਆਂ ਮੁਬਾਰਕਾਂ 

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਦੀ ਪਲੇਠੀ ਪੁਸਤਕ ' ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ ਲੋਕ ਅਰਪਣ  

ਮਾਸਟਰ ਗੁਰਚਰਨ ਸਿੰਘ ਢੁੱਡੀਕੇ ਪਿੰਡ ਦਾ ਸਿਰਨਾਵਾਂ ਹਨ -ਸਰਪੰਚ ਜਗਤਾਰ ਸਿੰਘ ਧਾਲੀਵਾਲ
ਪੰਜਾਬੀ ਦੇ ਸਿਰਮੌਰ ਲੇਖਕ ਮਾਸਟਰ ਗੁਰਚਰਨ ਸਿੰਘ ਦੀ ਪਲੇਠੀ ਕਿਤਾਬ ਦੀ ਹੋਈ ਘੁੰਡ ਚੁਕਾਈ ਲੇਖਕ ਪਾਠਕ ਮੰਚ ਵੱਲੋਂ ਦਿੱਤੀਅਾਂ ਮੁਬਾਰਕਾਂ

  ਅਜੀਤਵਾਲ (ਬਲਵੀਰ  ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਵਲੋਂ ਇਲਾਕੇ ਦੇ ਉੱਘੇ ਖਿਡਾਰੀ ਤੇ ਲਿਖੀ ਪੁਸਤਕ ਉਹਨਾਂ ਖਿਡਾਰੀਆਂ ਵਲੋਂ ਲੋਕ ਅਰਪਣ ਕੀਤੀ ਗਈ । ਮੰਚ ਦੇ ਜਨਰਲ ਸਕੱਤਰ ਮਾਸਟਰ ਹਰੀ ਸਿੰਘ ਨੇ ਕਿਹਾ ਕਿ ਇਹ ਕਿਤਾਬ ਪੜਨ ਵਾਲੀ ਤਾਂ ਹੀ ਹੈ, ਸਾਂਭਣ ਵਾਲੀ ਹੈ। ਗੁਰਚਰਨ ਜੋ ਖੇਡਾਂ, ਖੇਡ ਮੇਲੇ ਤਕਰੀਬਨ 30 ਸਾਲਾਂ ਤੋਂ ਜੁੜਿਆ ਹੋਣ ਕਰਕੇ  ਖਿਡਾਰੀਆਂ ਨੂੰ ਜਾਣਦਾ ਹੈ, ਤਾਂ ਹੀ ਇੰਨੇ ਖਿਡਾਰੀਆਂ 68 ਜਾਣਿਆਂ ਵਾਰੇ ਲਿਖਿਆ । ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਨੇ ਕਿਹਾ ਕਿ ਮਾਸਟਰ ਜੀ ਨੇ ਖਿਡਾਰੀਆਂ ਨੂੰ ਮੁਫਤ ਟਿਊਸ਼ਨ ਪੜਾਈਆਂ ਤੇ ਦਾਨੀ ਸੱਜਣਾਂ ਤੋਂ ਸਹਾਇਤਾ ਲੈ ਕੇ ਖਿਡਾਰੀਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਬਹੁਤ ਸਹਾਇਤਾ ਕੀਤੀ । ਸਾਬਕਾ ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਹੁਣ ਦਾ ਸਮਾਂ ਪੈਸੇ ਦੀ ਦੌੜ ਵਾਲਾ ਕਿਹਾ ਜਾਂਦਾ ਹੈ,  ਇਸ ਵਿੱਚ ਗੁਰਚਰਨ ਨੇ 20 ਸਾਲਾਂ ਤੋਂ ਮੁਫਤ ਟਿਊਸ਼ਨ ਪੜਾ ਰਿਹਾ । ਇਸ ਦੇ ਪੜਾਏ ਹੋਏ ਵਿਦਿਆਰਥੀ ਨੌਕਰੀ ਤੇ ਲੱਗੇ ਹੋਏ ਨੇ। ਮਾਸਟਰ ਗੁਰਚਰਨ ਸਿੰਘ ਨੇ ਬੋਲਦਿਆ ਕਿਹਾ ਕਿ ਇਹ ਪੁਸਤਕ ਆਪਣੇ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਸਵਰਗੀ ਅਮਰ ਕੌਰ ਨੂੰ ਸਮਰਪਿਤ ਕੀਤੀ ਹੈ। ਮੈਂ ਬਾਪੂ ਨਾਲ 10 ਸਾਲ ਦੀ ਉਮਰ ਤੋਂ ਕਾਲਜ ਵਿੱਚ ਸਵੇਰੇ ਪਹਿਲਾਂ ਹਾਕੀ ਦੇ ਮੈਚ ਦੇਖਣੇ ਜਿਸ ਵਿੱਚ ਢੁੱਡੀਕੇ ਦੇ ਜਸਵੰਤ ਸਿੰਘ ਜਮਨਾ, ਗੁਰਮੇਲ ਜੈਲੋ,ਸੁਰਜੀਤ ਸੀਤਾ ਦਰਸ਼ਨ ਸਿੰਘ ਦਰਸ਼ੀ, ਅਮਰਜੀਤ ਦੰਦ ਤਖਾਣਵੱਧ, ਇਕਬਾਲ ਦੌਧਰ, ਵਰਗੇ ਖਿਡਾਰੀ ਖੇਡਦੇ ਦੇਖੇ । ਕਬੱਡੀ ਖਿਡਾਰੀ ਬਿੰਦੀ ਮੱਦੋਕੇ, ਮੋਹਲਾ ਮੱਦੋਕੇ, ਦਰਸ਼ਨ ਤੇ ਬਿੰਦਰ ਬਿਲਾਸਪੁਰੀਏ, ਮੰਦਰ ਲੰਡਿਆਂ ਵਾਲਾ, ਸੀਰਾ ਭਿੰਡਰ ਦੇਖੇ ਹਨ। ਇਹਨਾਂ ਵਾਰੇ ਲਿਖਿਆ । ਗੁਰਚਰਨ ਨੇ ਮਹਿੰਦਰ ਸਿੰਘ ਮਿੰਦੀ ਭਾਜੀ  ਦੇ ਬੇਟੇ ,ਜਸਵੀਰ ਸਿੰਘ ਏਸ਼ੀਅਨ ਰੋਇੰਗ ਗੋਲਡ ਮੈਡਲਿਸਟ , ਕਬੱਡੀ ਖਿਡਾਰੀ ਦਿਆਲਾ ਢੁੱਡੀਕੇ, ਰਜਿੰਦਰ ਗੁਗੂ, ਜੋਗਿੰਦਰ ਝੰਡੇਆਣਾ, ਬਲਵਿੰਦਰ ਗੁੰਨਾ ਨੈਸ਼ਨਲ ਕਬੱਡੀ ਦਾ ਖਿਡਾਰੀ, ਜੌਨੀ, ਹਾਕੀ ਦੇ ਖਿਡਾਰੀ ਸਤਨਾਮ ਸੋਨੀ ਬੁੱਟਰ, ਢੁੱਡੀਕੇ ਦੇ ਹਰਬੰਸ ਫੌਜੀ, ਮੇਜਰ ਮੇਜੀ, ਸੁਖਦੇਵ, ਜਗਤਾਰ ਘਾਲੀ, ਜੱਗਾ, ਫੁੱਟਬਾਲ ਦੇ ਕੋਕਰੀ ਕਲਾਂ ਦੇ ਮਨਜੀਤ, ਜਗਜੀਤ, ਗੁਰਿੰਦਰਪਾਲ, ਜੁਡੋ ਦੇ ਡਾਕਟਰ ਰਾਜੂ, ਅੰਗਰੇਜ ਵੀ ਸੀ ਆਰ ਜੋ ਕਬੱਡੀ ਦਾ ਵੀ ਖਿਡਾਰੀ ਹੈ, ਇਹਨਾਂ ਸਾਰਿਆਂ ਵਾਰੇ ਦੱਸਿਆ । ਇਹਨਾਂ ਦਾ ਕਿਤਾਬ ਵਿੱਚ ਸ਼ਬਦ ਚਿਤਰ ਕੀਤਾ ਹੈ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪ੍ਰਿੰਸੀਪਲ ਬਲਦੇਵ ਬਾਵਾ ਜੀ ਨੇ ਆਏ ਹੋਏ ਖਿਡਾਰੀਆਂ ਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਢੁੱਡੀਕੇ ਪਿੰਡ ਗਦਰੀ ਬਾਬਿਆਂ,  ਲੇਖਕਾਂ ਦੇ ਨਾਮ ਨਾਲ ਪ੍ਰਸਿੱਧ ਹੈ, ਜਿਸ ਦੇ ਸੰਸਾਰ ਪ੍ਰਸਿਧ ਨਾਵਲਕਾਰ ਜਸਵੰਤ ਸਿੰਘ ਕੰਵਲ, ਮਾਸਟਰ ਹਰੀ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਅਜੀਤ ਸਿੰਘ, ਦਰਸ਼ਨ ਸਿੰਘ ਹੋਏ ਨੇ, ਉਥੇ ਹੁਣ  ਰਮਨਪ੍ਰੀਤ ਕੌਰ, ਬੇਅੰਤ ਬਾਵਾ ਨੇ ਕਹਾਣੀ ਸੰਗ੍ਰਹਿ ਦੀ ਪੁਸਤਕ ਲਿਖੀ ਹੈ, ਉਥੇ ਗੁਰਚਰਨ ਸਿੰਘ ਨੇ ਇਸ ਨੇ ਇਹ ਪੁਸਤਕ ਲਿਖ ਕੇ ਹੋਰ ਵਾਧਾ ਕੀਤਾ । ਇਹ ਹੋਰ ਕਿਤਾਬਾਂ ਵੀ ਲਿਖਣਗੇ । ਇਸ ਮੌਕੇ ਗੁਰਚਰਨ ਦੀ ਪਤਨੀ ਸੇਵਾ ਮੁਕਤ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਗੁਰਜੀਤ ਬਰਾੜ, ਸਾਬਕਾ ਸਰਪੰਚ ਗੁਰਦੇਵ ਸਿੰਘ, ਇੰਦਰਪਾਲ ਸਿੰਘ ਢਿੱਲੋਂ,ਚਮਕੌਰ ਫੌਜੀ, ਮਾਸਟਰ ਜੈਕਬ  ਬਲਰਾਜ ਬੱਲੂ, ਹਰਜੀਤ, ਦਵਿੰਦਰ, ਹੈਪੀ  ਜੌਨੀ, ਗੁਰਦੀਪ ਟੋਨੀ, ਹਰਪ੍ਰੀਤ ਪੀਤਾ ਪੁੱਤਰ ਸਵ ਮਹਿੰਦਰ ਸਿੰਘ ਮਿੰਦੀ ਭਾਜੀ,ਦਲਜੀਤ ਸਿੰਘ ਤਖਾਣਵੱਧ, ਹਰਕਰਨ, ਅਕਸ਼ਦੀਪ ਤੇ  ਬਹੁਤ ਗਿਣਤੀ ਵਿੱਚ ਸਕੂਲ ਹਾਕੀ,ਜੂਡੋ ਖਿਡਾਰੀ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ ।

 

 

ਮੁੱਖ ਮੰਤਰੀ ਵੱਲੋਂ ਸਾਦਗੀ ਦਾ ਆਗਾਜ਼

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਜਸਨੀਤ ਦੇ ਵਿਆਹ ਮੌਕੇ ਗੁਰੂ ਘਰ ਵਿੱਚ ਪੰਕਤ ਚ ਬੈਠ ਕੇ ਲੰਗਰ  ਸਕਦਿਆਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਇਸ ਨਾਲ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਅਤੇ ਮੁੱਖ ਮੰਤਰੀ ਵੱਲੋਂ ਸਾਦਗੀ ਦਾ ਆਗਾਜ਼ ਕੀਤਾ ਗਿਆ
 ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ

ਬਿਮਾਰ ਮਾਨਸਿਕਤਾ! ✍️ ਸਲੇਮਪੁਰੀ ਦੀ ਚੂੰਢੀ -

ਮਾਨਸਿਕ ਸਿਹਤ ਦਿਵਸ 'ਤੇ ਵਿਸ਼ੇਸ਼ ; ਬਿਮਾਰ ਮਾਨਸਿਕਤਾ!  ਸਲੇਮਪੁਰੀ ਦੀ ਚੂੰਢੀ -
 ਅੱਜ 10 ਅਕਤੂਬਰ ਹੈ, ਅੱਜ ਦੇ ਦਿਨ ਭਾਰਤ ਸਮੇਤ ਪੂਰੇ ਸੰਸਾਰ ਭਰ ਵਿੱਚ 'ਮਾਨਸਿਕ ਸਿਹਤ ਦਿਵਸ' ਮਨਾਇਆ ਜਾ ਰਿਹਾ ਹੈ। ਸੰਸਾਰ ਵਿੱਚ ਮਾਨਸਿਕ ਦਿਵਸ ਮਨਾਉਣ ਦੀ ਸ਼ੁਰੂਆਤ ਅੱਜ ਦੇ ਦਿਨ 1992 ਵਿਚ ਸ਼ੁਰੂ ਹੋਈ ਸੀ ਅਤੇ ਉਸ ਵੇਲੇ ਸੰਸਾਰ ਦੇ ਲਗਭਗ 150 ਦੇਸ਼ਾਂ ਵਲੋਂ ਮਾਨਸਿਕ ਦਿਵਸ ਮਨਾਉਣ ਦਾ ਅਹਿਦ ਲਿਆ ਸੀ।  ਮਾਨਸਿਕ ਦਿਵਸ ਮਨਾਉਣ ਦਾ ਮੁੱਖ ਮਕਸਦ ਸੰਸਾਰ ਦੇ ਹਰੇਕ ਨਾਗਰਿਕ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਦਿਆਂ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕੇ। ਅੱਜ ਮਨੁੱਖ ਦੇ ਚਾਰ-ਚੁਫੇਰੇ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਵਾਤਾਵਰਣ ਘੱਤਿਆ ਹੋਣ ਕਰਕੇ ਉਹ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜਰ ਰਿਹਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕਿਆ ਹੈ। ਮਾਨਸਿਕ ਤੌਰ 'ਤੇ ਬਿਮਾਰ ਮਨੁੱਖ ਕਈ ਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਮਾਨਸਿਕ ਪ੍ਰੇਸ਼ਾਨੀ ਤੋਂ ਪੀੜ੍ਹਤ ਮਨੁੱਖ ਦਾ ਕੰਮ ਕਰਨ ਵਿਚ ਮਨ ਨਹੀਂ ਲੱਗਦਾ।ਬਿਮਾਰ ਮਾਨਸਿਕਤਾ ਨਾਲ ਜੂਝ ਰਿਹਾ ਮਨੁੱਖ ਜਿਥੇ ਆਪਣੇ ਆਪ ਨੂੰ ਮੁਸ਼ਕਿਲਾਂ ਵਿਚ ਸੁੱਟ ਬੈਠਦਾ ਹੈ, ਉਥੇ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ  ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦੀ ਅੱਗ ਵਿਚ ਧੱਕ ਦਿੰਦਾ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਰੋਗੀ ਦਾ ਇਲਾਜ ਕਰਵਾ ਕੇ ਉਸ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ, ਪਰ ਬਿਮਾਰ ਮਾਨਸਿਕਤਾ ਵਾਲੇ ਰੋਗੀਆਂ ਦਾ ਇਲਾਜ ਕਿਵੇਂ ਕੀਤਾ ਜਾਵੇ, ਨੂੰ ਲੈ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਨੇ  ਸਮੁੱਚਾ ਦੇਸ਼ ਨੂੰ ਤਬਾਹੀ ਵੱਲ ਲਿਜਾਣ ਲਈ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਿਸ ਕਰਕੇ ਸਮਾਜ ਦੇ ਆਮ ਲੋਕ ਅੱਜ ਤ੍ਰਾਹ ਤ੍ਰਾਹ ਕਰ ਰਹੇ ਹਨ। ਬਿਮਾਰ ਮਾਨਸਿਕਤਾ ਤੋਂ ਪੀੜ੍ਹਤ ਲੋਕਾਂ ਵਲੋਂ ਅੱਜ ਆਮ ਲੋਕਾਂ ਨੂੰ ਕੁਚਲਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਅੱਜ ਜਿਹੜੇ ਲੋਕ ਕੁਰਸੀ ਉਪਰ ਬੈਠੇ ਹਨ, ਉਹ ਆਪਣੀ ਕੁਰਸੀ ਬਚਾਉਣ ਲਈ ਅਤੇ ਜਿਹੜੇ ਲੋਕਾਂ ਕੋਲ ਕੁਰਸੀ ਨਹੀਂ ਉਹ ਕੁਰਸੀ ਖੋਹਣ ਲਈ ਅਤੇ ਜਿਹੜੇ ਲੋਕਾਂ ਕੋਲੋਂ ਕੁਰਸੀ ਖੁਸ ਗਈ ਹੈ, ਉਹ ਕੁਰਸੀ ਹਥਿਆਉਣ ਲਈ ਲੋਕਾਂ ਨੂੰ ਆਪਸ ਵਿਚ ਲੜਾਕੇ ਰੋਜ ਨਵੀਆਂ ਨਵੀਆਂ ਨਕਾਰਾਤਮਕ ਚਾਲਾਂ ਚੱਲ ਰਹੇ ਹਨ। ਭਾਰਤ ਵਿਚ ਬਿਮਾਰ ਮਾਨਸਿਕਤਾ ਵਾਲੇ ਸਰਮਾਏਦਾਰ ਦੇਸ਼ ਦਾ ਸਾਰਾ ਧਨ ਅਤੇ ਸਾਰੀ ਜਮੀਨ ਅਤੇ ਹਰ ਪ੍ਰਕਾਰ ਦੇ ਵਪਾਰ ਉਪਰ ਕਬਜ਼ਾ ਕਰਨ ਲਈ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲੱਗੇ ਪਏ ਹਨ। ਬਿਮਾਰ ਮਾਨਸਿਕਤਾ ਵਾਲੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਆਪਣੀ ਰੋਟੀ ਕਮਾ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜਾਤ-ਪਾਤ ਦੇ ਨਾਂ 'ਤੇ ਜਾਤੀ ਸੂਚਕ ਸ਼ਬਦ ਬੋਲਕੇ ਪ੍ਰੇਸ਼ਾਨ ਕਰਨ ਵਿਚ ਮਾਣ ਮਹਿਸੂਸ ਕਰ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਧਰਨਾ ਦੇ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ /ਫੈਕਟਰੀ ਮਜਦੂਰਾਂ ਨੂੰ ਕੁਚਲ ਕੇ ਮਾਰ ਦੇਣ ਵਿਚ ਆਪਣੇ ਆਪ ਨੂੰ ਵਧੀਆ ਹੁਕਮਰਾਨ ਹੋਣ ਦਾ ਸਰਟੀਫਿਕੇਟ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਸ਼ਰੇਆਮ ਆਪ-ਸ਼ਬਦ ਬੋਲ ਕੇ ਆਪਣੀ ਮੂਰਖਤਾ ਭਰੀ ਲਿਆਕਤ ਦਾ ਸਬੂਤ ਦੇਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ।
ਆਪਣੇ ਡੇਰਿਆਂ ਅਤੇ ਆਪਣੇ ਧਾਰਮਿਕ ਸਥਾਨਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਿਮਾਰ ਮਾਨਸਿਕਤਾ ਵਾਲੇ ਬਾਬੇ /ਸਾਧ ਅਤੇ ਪੁਜਾਰੀ ਆਮ ਲੋਕਾਂ ਨੂੰ ਰੱਬ, ਸਵਰਗ - ਨਰਕ, ਦੁੱਖ-ਸੁੱਖ ਅਤੇ ਜੰਮਣ-ਮਰਨ ਦੇ ਵਹਿਮਾਂ - ਭਰਮਾਂ ਦਾ ਡਰ ਪੈਦਾ ਕਰਨ ਵਿਚ ਲੱਗੇ ਹੋਏ ਹਨ।
ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਜੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਕੋਈ ਦਵਾਈ ਹੈ ਤਾਂ ਉਕਤ ਮਾਨਸਿਕ ਪੀੜ੍ਹਤਾਂ ਦਾ ਇਲਾਜ ਜਰੂਰ ਕਰਨ ਲਈ ਅੱਗੇ ਆਉਣ, ਨਹੀਂ ਤਾਂ ਭਾਰਤ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਜਾਵੇਗਾ ਅਤੇ ਉਨ੍ਹਾਂ ਕੋਲ ਖੁਦਕੁਸ਼ੀਆਂ ਕਰਨ ਤੋਂ ਬਿਨਾਂ ਹੋਰ ਕੋਈ ਵੀ ਰਾਹ ਨਹੀਂ ਬਚੇਗਾ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਹੋਵੇਗੀ ਜਾਂ ਫਿਰ ਮੁਫਤ ਦੀ ਕਣਕ, ਦਾਲ ਅਤੇ ਚੌਲ ਲੈਣ ਲਈ ਕਤਾਰਾਂ ਵਿਚ ਖੜ੍ਹੇ ਹੋ ਇੱਕ - ਦੂਜੇ ਨਾਲ ਲੜਨ ਜੋਗੇ ਰਹਿ ਜਾਣਗੇ ਅਤੇ ਬਿਮਾਰ ਮਾਨਸਿਕਤਾ ਵਾਲੇ ਇਹ ਤਮਾਸ਼ਾ ਵੇਖ ਵੇਖ ਕੇ ਖੁਸ਼ ਹੋਣਗੇ।
-ਸੁਖਦੇਵ ਸਲੇਮਪੁਰੀ
09780620233
10 ਅਕਤੂਬਰ, 2021.

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ✍️ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਮੇਰੇ ਪੰਜਾਬ ਅਤੇ ਮੇਰੀ ਕਿਸਮਤ ਇਹ ਦੁੱਖਾਂਤ ਹੈ ਮੇਰੇ ਭਾਰਤ ਦੇਸ਼ ਦਾ ਕਿ, ਸਾਨੂੰ ਭਾਜਪਾ ਪਾਰਟੀ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਹੁਤ ਹੀ ਜਿੱਦੀ ਸੁਭਾਅ ਦੇ ਮਿਲੇ ਹਨ, ਪੰਜਾਬ ਦੇ ਨਾਲ ਨਾਲ ਸਾਰੇ ਅਪਣੇ ਭਾਰਤ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਇੱਕ ਸਾਲ ਤੋਂ ਵੱਧ ਦਾ ਸਮਾਂ ਹੋਗਿਆ ਹੈ, ਇਹਨਾਂ ਕਿਸਾਨਾਂ ਵਿੱਚੋਂ 700/ ਕਿਸਾਨ ਨੇ ਸ਼ਹੀਦੀਆਂ ਦਿੱਤੀਆਂ ਹਨ  ਲੇਕਿਨ ਅਪਣੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ ਉਪਰ  ਜੂੰ ਤੱਕ ਨਹੀਂ ਰਹੇਂਗੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨੇਗਾ, ਮੈਂ ਸਮਝਦਾ ਹਾਂ, ਇਸ ਦੇ 2 ਹੱਲ ਹਨ, 1 ਕਿਸਾਨ ਅੰਦੋਲਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਕੋਲ ਜਾਣ, ਜਾਕੇ ਦੇਸ਼ ਦੇ ਕਿਸਾਨਾਂ ਦਾ ਦੁੱਖ ਰੋਣ, 2 ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਹਜੇ ਲਿਖਤੀ ਰੂਪ ਵਿੱਚ ਕਾਂਗਰਸ ਪਾਰਟੀ ਛੱਡੀ ਨਹੀਂ ਹੈ,ਹਜੇ ਤਾਂ ਮੁੰਹ ਜੁਬਾਨੀ ਹੀ ਗੱਲਾਂਬਾਤਾਂ ਹਨ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਸਿਰ ਕੱਢ ਨੇਤਾ ਹਨ ਅਤੇ ਸ਼ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੁੱਢਾ ਬੋਹੜ ਪੰਜਾਬ ਦੇ ਮੁੱਖ ਮੰਤਰੀ ਰਹੇ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਪੰਜਾਬ ਭਾਜਪਾ ਪਾਰਟੀ ਦੀ ਬੇਦਾਗ਼ ਸ਼ਖਸੀਅਤ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ ਸਰਕਾਰ, ਇਹ ਤਿੰਨੇ ਪੰਜਾਬ ਦੇ ਸਤਿਕਾਰਯੋਗ ਨੇਤਾਵਾਂ ਨੂੰ ਇੱਕਠੇ ਹੋ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੋਲ ਜਾਣ ਚਾਹੀਦਾ ਹੈ, ਕਿਸਾਨਾਂ ਦੀਆਂ ਮੁਸਕਲਾਂ ਵਾਰੇ ਦਸਨਾ ਚਾਹੀਦਾ ਹੈ, ਤਾਂਕਿ ਕਿਸਾਨਾਂ ਦਾ ਅੰਦੋਲਨ ਖ਼ਤਮ ਹੋ ਜਾਵੇ, ਇਸ ਤਰ੍ਹਾਂ ਕਰਨ ਨਾਲ ਪੰਜਾਬ  ਭਾਰਤ ਦੇਸ਼ ਦੇ ਨਾਗਰਿਕਾਂ ਦੀ ਕਿਸਮਤ ਵੀ ਚਮਕ ਜਾਵੇਗੀ, ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਨੂੰ ਕਹਿੰਦਾ ਹਾਂ ਕਿ, ਪੰਜਾਬ ਵਿੱਚ ਵਾਪਸ ਆ ਜਾਵੋਂ, ਤਾਂਕਿ, ਪੰਜਾਬ ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦੇ ਕਰੋਨਾ ਵਾਰਿਸ ਦੀ ਵਜਾਹ ਕਰਕੇ ਲੌਕਡਾਉਣ ਲਗਣ ਕਾਰਨ ਕੰਮ ਕਾਜ ਰੁਕ ਗਏ ਸਨ, ਫਿਰ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਫਿਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਹਨ ਇਹਨਾਂ ਕਾਰਨਾਂ ਕਰਕੇ ਪੈੰਡਿੰਗ ਕੰਮ ਰੁਕੇ ਹੋਏ ਹਨ, ਹੁਣ ਇਹਨਾਂ ਸਾਰੇ ਕੰਮਾਂ ਕਾਰਾਂ ਨੂੰ  ਸੁਚਾਰੂ ਢੰਗ ਨੇਪੜੇ ਚਾੜਿਆ ਜਾਵੇ ਇਹ ਮੇਰੀ ਗੁਜਾਰਿਸ਼ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੂੰ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਨੂੰ, ਕਿਉਂਕਿ, ਹੁਣ ਤਾਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਇਲੈਕਸ਼ਨ ਹੁਣ ਬਿਲਕੁਲ ਸਿਰ ਉਪਰ ਖ਼ੜੇ ਹਨ, ਸ਼ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਤੂੜ ਪਟੀ ਜਾਂਦਾ ਹਨ, ਪੰਜਾਬ ਦੇ ਲੋਕਾਂ ਦੇ ਨਾਲ ਸੰਪਰਕ ਸਾਧਦੇ ਹੋਏ ਘਰ ਘਰ ਜਾ ਰਹੇ ਹਨ, ਅਤੇ ਸ਼ਰਧਾ ਨਾਲ ਸੁਖਬੀਰ ਸਿੰਘ ਬਾਦਲ ਜੀ ਨੇ ਜਗਤ ਜਨਨੀ ਮਾਤਾ ਚਿੰਤਪੂਰਨੀ ਦੇ ਮੰਦਿਰ ਵਿੱਚ ਜਾਕੇ ਅਪਣਾ ਸ਼ਿਸ਼ ਝੁਕਾਕੇ ਮੱਥਾ ਟੇਕਿਆ ਹੈ, ਇਸ ਤਰ੍ਹਾਂ ਕਰਨ ਨਾਲ ਸੁਖਬੀਰ ਸਿੰਘ ਬਾਦਲ ਨੇ ਸੰਸਾਰ ਵਿੱਚ ਜਨਜਾਤ ਭਾਈ ਚਾਰਕ ਸਾਂਝ ਵਿੱਚ ਇੱਕ ਪੱਕਾ ਵਿਸ਼ਵਾਸ ਰਖਦੇ ਹੋਏਆਂ ਨੇ ਸੰਸਾਰ ਨੂੰ ਸਬੂਤ ਸੌੰਪੇ ਹੈ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗਾਇਕ "ਪਰਵੇਜ਼ ਅਖ਼ਤਰ" ਦੇ ਨਵੇਂ ਸਿੰਗਲ ਟਰੈਕ " ਟਰਨਿੰਗ ਬੈਕ" ਦੀ ਸ਼ੂਟਿੰਗ ਹੋਈ ਮੁਕੰਮਲ :- ਗੀਤਕਾਰ ਬਿੱਟੂ ਵਾਂਦਰ ਜਟਾਣਾਂ

ਇੱਕ ਨਿੱਜੀ ਜਾਣਕਾਰੀ ਦਿੰਦਿਆਂ , ਗੀਤਕਾਰ "ਬਿੱਟੂ ਵਾਂਦਰ ਜਟਾਣਾ" ਜੀ ਨੇ ਦੱਸਿਆ। ਪੰਜਾਬੀ ਦੇ ਉਭਰਦੇ ਗਾਇਕ "ਪਰਵੇਜ਼ ਅਖ਼ਤਰ" ਦਾ ਸਿੰਗਲ ਟਰੈਕ " ਟਰਨਿੰਗ ਬੈਕ " ਗੀਤ ਦੀ ਸ਼ੂਟਿੰਗ ਮੁਕੰਮਲ ਹੋ ਗਈ । ਇਸ ਗੀਤ ਵਿੱਚ ਮੁੱਖ ਰੋਲ ਮਾਡਲ "ਯਸ਼" ਨੇ ਕੀਤਾ । ਉਸ ਤੋਂ ਇਲਾਵਾ ਗੀਤ ਚ , ਸਰਬਜੀਤ ਸਾਗਰ , ਛਿੰਦਾ ਸਿੰਘ ਛਿੰਦਾ , ਰਾਜਪਾਲ ਕੌਰ ,  ਰਣਜੀਤ ਸਿੰਘ ਬਿੱਟਾ , ਸਲੀਮ ਅਖ਼ਤਰ , ਤਰੁਣਦੀਪ ਸਿੰਘ , ਅਰਸ਼ਦੀਪ ਕੌਰ , ਹਰਪ੍ਰੀਤ ਕੌਰ , ਜਗਜੀਤ ਗਿੱਲ , ਗੁਰਮੇਲ ਸਿੰਘ ਅਤੇ ਬਰਾੜ ਪ੍ਰਿੰਸ ਨੇ , ਆਪਣਾ ਰੋਲ ਬਾਖੂਬੀ ਨਿਭਾਇਆ । 
     ਇਸ ਸਿੰਗਲ ਟਰੈਕ ਦੇ ਵੀਡੀਓ ਡਾਇਰੈਕਟਰ, ਬਲੌਰ ਸਿੰਘ , ਅਜੇ ਕਾਂਗੜਾ , ਸਕਰੀਨ ਪਲੇਅ ਬੇਅੰਤ ਸਿੰਘ , ਮੇਕਅੱਪ ਮੈਨ ਧਰਮਾਂ ਮੋਗਾ ਜੀ ਹਨ । ਇਸ ਸਿੰਗਲ ਟਰੈਕ ਗੀਤ ਨੂੰ ਕਲਮਬੱਧ ਕੀਤਾ ਹੈ , ਗੀਤਕਾਰ "ਬਿੱਟੂ ਵਾਂਦਰ ਜਟਾਣਾ" ਜੀ । ਸਿੰਗਲ ਟਰੈਕ " ਟਰਨਿੰਗ ਬੈਕ" ਬਹੁਤ ਜਲਦ ਸਰੋਤਿਆ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗਾ । ਜਿਸ ਨੂੰ ਸਰੋਤੇ ਮਣਾਂ ਮੂੰਹੀਂ ਪਿਆਰ ਦੇਣਗੇ ।

ਸ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸਤਰੀ ਵਿੰਗ ਦਾ ਵਿਸਥਾਰ

ਮਹਿਲ ਕਲਾਂ/ ਬਰਨਾਲਾ- ਅਕਤੂਬਰ- (ਗੁਰਸੇਵਕ ਸੋਹੀ)-  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਐਡਵੋਕੇਟ ਮਹਿਕਪ੍ਰੀਤ ਕੌਰ ਖ਼ਾਲਸਾ ਨੂੰ ਇਸਤਰੀ ਯੂਥ ਵਿੰਗ ਦੀ ਪ੍ਰਧਾਨ ਅਤੇ ਐਡਵੋਕੇਟ ਚਰਨਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੀਮਤੀ ਦਿਵਿਆ ਪ੍ਰਿਆ ਨੂੰ ਇਸਤਰੀ ਅਕਾਲੀ ਦਲ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ।
ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰੱਖੀ ਪੱਤਰਕਾਰ ਮਿਲਣੀ ਦੌਰਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਇਸਦੇ ਲਈ ਸਮੁੱਚੇ ਪੰਜਾਬ ਵਿੱਚ ਜਿ਼ਲ੍ਹਾ ਪੱਧਰ `ਤੇ ਇਸਤਰੀ ਯੂਥ ਵਿੰਗ ਵਿੱਚ ਨੌਜਵਾਨਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਐਡਵੋਕੇਟ ਮਹਿਕਪ੍ਰੀਤ ਕੌਰ ਮਿਹਨਤੀ ਅਤੇ ਇਮਾਨਦਾਰ ਅਤੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਯੂਥ ਆਗੂ ਹਨ ਜੋ ਸਮੁੱਚੇ ਪੰਜਾਬ ਵਿੱਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਇਸਤਰੀ ਯੂਥ ਵਿੰਗ ਦੀਆਂ ਸਰਗਰਮੀਆਂ ਵਧਾਉਣਗੇ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣਗੇ। ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਨੌਜਵਾਨ ਵਿਸ਼ੇਸ਼ ਤੌਰ `ਤੇ ਲੜਕੀਆਂ ਨੂੰ ਸਰਗਰਮ ਰਾਜਨੀਤੀ ਦਾ ਹਿੱਸਾ ਬਣਾਇਆ ਜਾਵੇ ਅਤੇ ਉਹ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮੀ ਅਤੇ ਸੂਬਾ ਪੱਧਰ `ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਦੀ ਸਰਗਰਮ ਰਾਜਨੀਤੀ ਵਿੱਚ ਭਾਗੀਦਾਰੀ ਵਧਾਉਣ ਲਈ ਉਨ੍ਹਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਪੱਤਰਕਾਰਾਂ ਵੱਲੋਂ ਲਖੀਮਪੁਰ ਖੀਰੀ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਸਬੰਧ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਪੀੜਤ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਮੁਆਵਜੇ ਦੀ ਰਕਮ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਬੀਬੀ ਅਨੁਪਿੰਦਰ ਕੌਰ ਸੰਧੂ, ਸਲਾਹਕਾਰ ਬੀਬੀ ਸਵਰਾਜ ਕੌਰ ਘੁੰਮਣ, ਬੀਬੀ ਮਨਜੀਤ ਕੌਰ ਅਤੇ ਬੀਬੀ ਹਰਜੀਤ ਕੌਰ ਆਦਿ ਮੌਜੂਦ ਸਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ  

ਪੱਤਰਕਾਰ ਰਮਨ ਕਸਯਪ ਅਤੇ ਲਵਪ੍ਰੀਤ ਸਿੰਘ ਦੇ  ਪਿਤਾ ਨਾਲ ਘਰਾ ਵਿੱਚ ਜਾਕੇ ਦੁੱਖ ਸਾਝਾ ਕੀਤਾ      

ਮੋਦੀ ਸਰਕਾਰ ਬਿਨਾ ਕਿਸੇ ਦੇਰੀ ਦੇ ਅਜੇ ਮਿਸਰਾ ਨੂੰ ਕੇਦਰੀ ਵਜਾਰਤ ਚੋ ਬਾਹਰ ਕੱਢੇ-ਕਰਨੈਲ ਸਿੰਘ ਪੀਰਮੁਹੰਮਦ 

 ਭਾਜਪਾ ਹੋਵੇ ਜਾ ਕਾਂਗਰਸ ਕਿਸਾਨਾਂ ਲਈ ਇਹ ਦੋਵੇ ਪਾਰਟੀਆ ਹੀ ਘਾਤਕ -  ਰਣਜੀਤ ਸਿੰਘ ਤਲਵੰਡੀ     

ਲਖਮੀਰਪੁਰ, 8 ਅਕਤੂਬਰ (ਗੁਰਸੇਵਕ ਸੋਹੀ)- ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਨਿਰਦਈ ਕਤਲ ਦੀ ਵਾਪਰੀ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦਾ ਵਫਦ ਲਖੀਮਪੁਰ ਖੀਰੀ ਪਹੁੰਚ ਗਿਆ । ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗਏ ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ, ਸ: ਰਣਧੀਰ ਸਿੰਘ ਰੱਖੜਾ, ਸ: ਮਨਪ੍ਰੀਤ ਸਿੰਘ ਤਲਵੰਡੀ ਅਤੇ ਸ੍ ਰਵਿੰਦਰ ਸਿੰਘ ਸਾਹਪੁਰ ਸ਼ਾਮਿਲ ਹਨ। ਕੱਲ ਉੱਤਰਪ੍ਰਦੇਸ਼ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋ ਬਾਅਦ ਇਸ ਵਫਦ ਨੂੰ ਸਾਮ ਨੂੰ ਜਦ ਪੁਲਿਸ ਨੇ ਛੱਡਿਆ ਤਾ ਵਫਦ 8 ਘੰਟਿਆ ਦਾ ਸਫਰ ਤੈਅ ਕਰਕੇ ਰਾਤ ਪੂਰਨਪੁਰ ਵਿਖੇ ਠਹਿਰਨ ਤੋ ਬਾਅਦ ਅੱਜ ਦੁਪਹਿਰ ਲਖਮੀਰਪੁਰ ਖੀਰੀ ਵਿਖੇ ਪਹੁੰਚਿਆ ਜਿਥੇ ਵਫਦ ਨੇ ਪੀੜਤ ਪਰਿਵਾਰਾ ਨਾਲ ਉਹਨਾ ਦੇ ਪਿੰਡਾ ਵਿੱਚ ਜਾਕੇ  ਮੁਲਾਕਾਤ ਕੀਤੀ ਤੇ ਹੌਸਲਾ ਦਿੱਤਾ। ਪਾਰਟੀ ਆਗੂਆਂ ਦੀ ਅੱਜ ਫਿਰ ਪੁਲਿਸ ਅਧਿਕਾਰੀਆਂ ਨਾਲ ਥਾ ਥਾ ਲਗਾਏ ਨਾਕਿਆ ਤੇ  ਤਕਰਾਰ ਹੋਈ ਪਰ ਲੰਮੀ ਬਹਿਸ ਤੋ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ  ਦਿੱਤਾ ਗਿਆ । ਵਫਦ ਦੇ ਆਗੂ ਸ: ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।  ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਸ ਹਾਦਸੇ ਲਈ ਜਿੰਮੇਵਾਰ  ਕੇਦਰੀ ਗ੍ਰਹਿ ਮੰਤਰੀ ਅਜੇ ਮਿਸਰਾ ਤੇ ਉਸ ਦੇ ਮੁੰਡੇ ਅਸੀਸ ਮਿਸਰਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀ ਦਬਾ ਸਕਦੀ ਹੈ ਅਤੇ ਇਸ ਹਾਦਸੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀ ਜਾਵੇਗੀ।ਇਸ ਮੌਕੇ ਸੀਨੀਅਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਨਹੀ ਤਾ  ਕਿਸਾਨ ਸੰਘਰਸ਼ ਨਰਿੰਦਰ ਮੋਦੀ ਸਰਕਾਰ ਲਈ ਕਫਨ ਵਿੱਚ  ਕਿੱਲ ਸਾਬਤ ਹੋਵੇਗਾ। ਇਸ ਮੌਕੇ ਸ੍ ਭਵਨਜੀਤ ਸਿੰਘ ਸਮਰਾਲਾ , ਦਲਬੀਰ ਸਿੰਘ ਮੱਲਮਾਜਰਾ, ਸਵਿੰਦਰ ਸਿੰਘ ਟਿਵਾਣਾ, ਸੁਖਮੰਦਰ ਸਿੰਘ, ਜਗਦੀਸ਼ ਸਿੰਘ ਪ੍ਰਧਾਨ,ਸਤਿਗੁਰ ਸਿੰਘ ਨਮੋਲ,  ਸੋਹਣ ਸਿੰਘ ਬਾਬਾ,  
ਬਲਵੰਤ ਸਿੰਘ ਸੋਨੂੰ,  ਮੇਜਰ ਸਿੰਘ ਸੰਗਤਪੁਰਾ , ਹਰਜੀਤ ਸਿੰਘ ਟੱਪਰੀਆਂ , ਮਨਿੰਦਰਪਾਲ ਸਿੰਘ , ਹਰਵਿੰਦਰ ਸਿੰਘ ਦੀਪ ਹਾਜਰ ਸਨ। ਇਸੇ ਦੌਰਾਨ ਭਗਵੰਤ ਨਗਰ ਚੌਕੜਾ ਫਾਰਮ ਜਿਲਾ ਲਖੀਮਪੁਰ ਉੱਤਰਪ੍ਰਦੇਸ਼ ਵਿਖੇ ਕੇਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਮੁੰਡੇ ਦੀ ਥਾਂਰ ਗੱਡੀ ਥੱਲੇ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਾਮਕਸਯਪ ਨੂੰ ਸਹੀਦ ਕਰ ਦਿੱਤਾ ਗਿਆ ਸੀ ਦੇ ਪਿਤਾ ਸ੍ ਸਤਨਾਮ ਸਿੰਘ ਅਤੇ ਪੱਤਰਕਾਰ ਰਾਮਕਸਯਪ ਦੇ ਪਿਤਾ ਰਾਮ ਦੇ ਨੂੰ ਸ੍ਰੌਮਣੀ ਅਕਾਲੀ ਦਲ ਸੰਯੁਕਤ ਦਾ ਵਫਦ ਸ੍ਰ ਰਣਜੀਤ ਸਿੰਘ ਤਲਵੰਡੀ ਦੇ ਨਾਲ ਸ੍ ਕਰਨੈਲ ਸਿੰਘ ਪੀਰਮੁਹੰਮਦ, ਸ੍ ਰਣਧੀਰ ਸਿੰਘ ਰੱਖੜਾ ਅਤੇ ਸ੍ ਮਨਪ੍ਰੀਤ ਸਿੰਘ ਤਲਵੰਡੀ ਗਹਿਰਾ ਦੁੱਖ ਸਾਝਾ ਕੀਤਾ ।

ਕਿਸਾਨ ਜਥੇਬੰਦੀਆਂ ਨੇ ਬਿਜਲੀ ਬੋਰਡ ਜਗਰਾਉਂ ਦਾ ਕੀਤਾ ਘਿਰਾਓ,ਐਕਸੀਅਨ ਨੇ ਛੇ ਘੰਟੇ ਬਿਜਲੀ ਦੇਣ ਦਾ ਕੀਤਾ ਵਾਅਦਾ

ਜਗਰਾਉਂ (ਜਸਮੇਲ ਗ਼ਾਲਿਬ)ਸੂਬੇ ਭਰ ਚ ਝੋਨੇ ਲਈ ਆਖਰੀ ਪਾਣੀ ਦੀ ਝਾਕ ਤੇ ਸੋਕਾ ਪੈਣ ਦੇ ਡਰੋਂ ਇਸ ਸੀਜਨ ਚ ਕਿਸਾਨ ਇਕ ਵੇਰ ਫੇਰ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਪੰਜਾਬ ਸਰਕਾਰ ਦਾ ਦਸ ਘੰਟੇ ਨਿਰੰਤਰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦਾ ਵਾਦਾ ਵਫਾ ਨਾ ਹੋਣ ਕਾਰਨ ਕਿਸਾਨਾਂ ਨੇ ਜਥੇਬੰਦ ਹੋ ਸੜਕਾਂ ਤੇ ਬਿਜਲੀ ਦਫਤਰ ਘੇਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ ਗਾਲਬ ਕਲਾਂ ਗਰਿਡ ਤੇ ਅਤੇ ਸਿਧਵਾਂਬੇਟ ਰੋਡ ਗਰਿਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ।  ਇਸੇ ਲੜੀ ਚ ਅੱਜ ਫੇਰ ਸਥਾਨਕ ਐਕਸੀਅਨ ਦਫਤਰ ਦਾ ਕਾਉਂਕੇ ਕਲਾਂ ਪਿੰਡ ਦੇ ਕਿਸਾਨਾਂ ਵਲੋਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਘਿਰਾਓ ਕੀਤਾ ਗਿਆ।ਇਸੇ ਤਰਾਂ ਅਜ ਲੱਖਾ , ਰੂਮੀ, ਰਾਏਕੋਟ,  ਸੁਧਾਰ ਬਿਜਲੀ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਗਏ।  ਇਸ ਸਮੇਂ ਐਕਸੀਅਨ ਜਗਰਾਓਂ ਨੇ ਹਰ ਹਾਲਤ ਘੱਟੋ ਘੱਟ  ਛੇ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦਾ ਵਿਸਵਾਸ਼ ਦਿਵਾਇਆ। ਇਸ ਸਮੇਂ ਕਾਉਂਕੇ ਪਿੰਡ ਦੇ ਕਿਸਾਨ ਆਗੂ ਕੁਲਦੀਪ ਸਿੰਘ ਕੀਪਾ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਰੇਸ਼ਮ ਸਿੰਘ ਆਦਿ ਹਾਜਰ ਸਨ। ਇਸੇ ਦੋਰਾਨ ਰੇਲ ਪਾਰਕ ਜਗਰਾਓਂ ਵਿਖੇ ਚਲ ਰਿਹਾ ਕਿਸਾਨ ਧਰਨਾ ਅੱਜ 373 ਵੇਂ ਦਿਨ ਚ ਦਾਖਲ ਹੋਇਆ। ਕਿਸਾਨ ਆਗੂ ਬੰਤਾ ਸਿੰਘ ਡੱਲਾ ਦੀ ਅਗਵਾਈ ਚ ਚਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਪੰਜਾਬ ਸਰਕਾਰ ਤੋਂ ਰਹਿ ਦੇ ਕਿਸਾਨ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈਕ, ਸਰਕਾਰੀ ਨੌਕਰੀ ਦੇ ਹੁਕਮ ਜਾਰੀ ਕਰਨ ਦੀ ਜੋਰਦਾਰ ਮੰਗ ਕੀਤੀ ।ਉਨਾਂ ਕਿਹਾ ਕਿ ਗੁਰ ਤੇਗ ਬਹਾਦਰ ਨਗਰ ਜਗਰਾਓ ਦੇ ਵਸਨੀਕ ਗੁਰਪ੍ਰੀਤ ਸਿੰਘ ਅਤੇ ਪਿੰਡ ਰੂਮੀ ਦੀ ਬੀਬੀ ਗੁਰਮੀਤ ਕੌਰ ਦੇ ਪੀੜਤ ਪਰਿਵਾਰ ਲਈ ਅਜੇ ਤਕ ਚੈਕ ਜਾਰੀ ਨਾ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਇਸ ਮੰਗ ਦਾ ਫੌਰੀ ਹਲ ਨਾ ਕੀਤਾ ਗਿਆ ਤਾਂ ਕਿਸਾਨ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ।ਇਸ ਦੋਰਾਨ ਯੂਰੀਆ ਅਤੇ ਡੀ ਏ ਪੀ ਦੀ ਘਾਟ ਦੇ ਮਸਲੇ ਤੇ ਸਥਾਨਕ ਐਸ ਡੀ ਐਮ ਵਲੋਂ ਸੱਦੀ ਮੀਟਿੰਗ ਚ ਖੁਦ ਉਨਾਂ ਵਲੋਂ ਡੇਢ ਘੰਟਾ ਸਮਾਂ ਲੰਘ ਜਾਣ ਦੇ ਬਾਵਜੂਦ ਨਾ ਪੰਹੁਚਣ ਤੇ  ਕਿਸਾਨਾਂ ਨੇ ਮੀਟਿੰਗ ਦਾ ਬਾਈਕਾਟ ਕਰਕੇ  ਨਾਅਰੇ ਬਾਜੀ ਕਰਕੇ ਵਾਕਆਊਟ ਕਰ ਦਿਤਾ।ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਬੰਧਤ ਮਹਿਕਮੇ ਵਲੋਂ ਜਗਰਾਓ ਤਹਿਸੀਲ ਚ ਡੀ ਏ ਪੀ ਦੀ  ਮੰਗ ਮੁਤਾਬਕ ਮਾਤਰਾ ਪੂਰੀ ਕਰਨ ਲਈ ਤੇ ਜਗਰਾਓ ਚ ਡੀ ਏ ਪੀ ਦਾ ਰੈਕ ਲਾਹੁਣ ਲਈ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਾਵੇ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬਸੂਵਾਲ,ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ ਆਦਿ ਆਗੂ ਹਾਜ਼ਰ ਸਨ।

 

ਕਿਸਾਨ ਅੰਦੋਲਨ ਦੇ ਇੱਕ ਵਰ੍ਹੇ ਦਾ ਲੇਖਾ-ਜੋਖਾ ✍️  ਨਰਾਇਣ ਦੱਤ

8 ਅਕਤੂਬਰ 2021

ਭਾਰਤੀ ਇਤਿਹਾਸ ਅੰਦਰ 1947- 1984-2002-2019 ਦੇ ਸਾਲ ਕਾਲੇ ਵਰ੍ਹੇ ਹਨ। ਇਨ੍ਹਾਂ ਦੇ ਜ਼ਖ਼ਮ ਅਜੇ ਤੱਕ ਅੱਲੇ ਹਨ। ਮਨੁੱਖਤਾ ਦੀ ਨਸਲਕੁਸ਼ੀ ਦਾ ਇਹ ਦੌਰ ਸਦੀਆਂ ਬੀਤ ਜਾਣ ਬਾਅਦ ਵੀ ਯਾਦ ਰਹੇਗਾ। 5 ਜੂਨ 2020 ਦਾ ਦਿਨ ਭਾਰਤੀ ਇਤਿਹਾਸ ਵਿਚ ਇੱਕ ਹੋਰ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਇਸ ਦਿਨ ਆਰਡੀਨੈਂਸ ਰਾਹੀਂ ਦੋ ਖੇਤੀ ਕਾਨੂੰਨ ਅਤੇ ਜ਼ਰੂਰੀ ਵਸਤਾਂ ਸੋਧ ਐਕਟ ਜਾਰੀ ਕਰ ਦਿੱਤਾ। ਇਹ ਆਰਡੀਨੈਂਸ 27 ਸਤੰਬਰ 2020 ਨੂੰ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਾਨੂੰਨ ਦਾ ਦਰਜਾ ਹਾਸਲ ਕਰ ਗਏ। ਇਹ ਸਾਰਾ ਕੁਝ ਖੁੱਲ੍ਹੀ ਮੰਡੀ ਵਾਲੀਆਂ ਨੀਤੀਆਂ ਤਹਿਤ ਕੀਤਾ ਗਿਆ। ਭਾਰਤ ਵਿਚ ਇਹ ਨੀਤੀਆਂ 1990-91 ਵਿਚ ਨਰਸਿਮਹਾ ਰਾਓ-ਮਨਮੋਹਨ ਸਿੰਘ ਹਕੂਮਤ ਨੇ ਨਵੀਆਂ ਆਰਥਿਕ ਨੀਤੀਆਂ ਦੇ ਰੂਪ ਵਿਚ ਲਾਗੂ ਕੀਤੀਆਂ ਗਈਆਂ। ਨਤੀਜੇ ਵਜੋਂ ਸਾਡੇ ਅਮੀਰ ਕੁਦਰਤੀ ਸੋਮਿਆਂ ਉੱਪਰ ਡਾਕਾ ਮਾਰਨ ਦੀ ਵਿਉਂਤ ਤਹਿਤ ਇੱਕ ਇੱਕ ਕਰਕੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦਾ ਅਪਨਿਵੇਸ਼ ਦੇ ਨਾਂ ਹੇਠ ਭੋਗ ਪਾਉਣਾ ਸ਼ੁਰੂ ਕੀਤਾ।.. 2014 ਵਿਚ ਮੋਦੀ ਹਕੂਮਤ ਆਉਣ ਤੇ ਆਰਥਿਕ ਸੁਧਾਰਾਂ ਦੀ ਰਫਤਾਰ ਤੇਜ਼ ਹੋਈ।
ਸੰਸਾਰ ਵਪਾਰ ਸੰਸਥਾ , ਜੋ ਖੁੱਲ੍ਹੀ ਮੰਡੀ ਦੇ ਵਿਸਥਾਰ ਲਈ ਬਣਾਈ ਗਈ ਸੀ, ਦੀਆਂ ਮੀਟਿੰਗਾਂ ਵਿਚ ਖੇਤੀ ਖੇਤਰ ਅਤੇ ਵਾਤਾਵਰਨ ਦਾ ਮੁੱਦਾ ਅਹਿਮ ਰਿਹਾ ਹੈ। ਖੇਤੀ ਨੂੰ ਕਿਸੇ ਸਮੇਂ ਉੱਤਮ ਅਤੇ ਵਪਾਰ ਨੂੰ ਮੱਧਮ ਸਮਝਿਆ ਜਾਂਦਾ ਸੀ। ਇਹ ਉਹ ਸਮਾਂ ਸੀ, ਜਦ 1960 ਵਿਆਂ ਅੰਦਰ ਅਨਾਜ ਦੀ ਥੁੜ੍ਹ ਦਾ ਸਾਹਮਣਾ ਕਰ ਰਹੇ ਭਾਰਤ ਉੱਪਰ ਸਾਮਰਾਜੀ ਮੁਲਕਾਂ ਨੇ ਆਪਣੀਆਂ ਸ਼ਰਤਾਂ ਥੋਪੀਆਂ। ਖੇਤੀ ਨੂੰ ਵਿਕਸਤ ਕਰਨ ਦੇ ਨਾਂ ਹੇਠ ਹਰੇ ਇਨਕਲਾਬ ਦੇ ਖਿਤਿਆਂ ਅੰਦਰ ਖੇਤੀਬਾੜੀ ਯੂਨੀਵਰਸਿਟੀਆਂ ਖੋਲ੍ਹੀਆਂ। ਮਸ਼ੀਨਰੀ, ਹਾਈਬ੍ਰਿਡ ਬੀਜ, ਰਸਾਇਣਕ ਖਾਦਾਂ, ਕੀਟਨਾਸ਼ਕ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਲਈ ਰਾਹ ਪੱਧਰਾ ਕੀਤਾ। ਸਿੱਟਾ ਇਹ ਨਿਕਲਿਆ ਕਿ ਕੁਝ ਹੀ ਸਾਲਾਂ ਵਿਚ ਭਾਰਤ ਅਨਾਜ ਪੱਖੋਂ ਆਤਮ-ਨਿਰਭਰ ਹੋ ਗਿਆ। ਹਰੇ ਇਨਕਲਾਬ ਵਾਲੇ ਖਿੱਤਿਆਂ ਅੰਦਰ ਝਾੜ ਵਧਿਆ। ਫਸਲਾਂ ਦੀ ਘੱਟੋ-ਘੱਟ ਕੀਮਤ ਤੈਅ ਹੋਣ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਹੱਦ ਤੱਕ ਸੁਧਰੀ , ਪਰ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਦੀ ਖੁਸ਼ਹਾਲੀ ਮੱਧਮ ਪੈਣ ਲੱਗੀ ਅਤੇ ਫਿਰ 1990 ਵਿਆਂ ਤੋਂ ਬਾਅਦ ਮੰਦਹਾਲੀ ਵੱਲ ਧੱਕੀ ਗਈ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਖੇਤੀ ਮਸ਼ੀਨਰੀ, ਰੇਹਾਂ, ਸਪਰੇਆਂ, ਹਾਈਬ੍ਰਿਡ ਬੀਜਾਂ ਆਦਿ ਉੱਪਰ ਨਿਰਭਰ ਬਣਾ ਦਿੱਤੀ ਗਈ। ਫਸਲ ਲਾਗਤਾਂ ਵਧਦੀਆਂ ਗਈਆਂ ਅਤੇ ਕੀਮਤਾਂ ਵਿਚ ਵਾਧਾ ਸੁੰਗੇੜ ਦਿੱਤਾ ਜਾਂਦਾ ਰਿਹਾ। ਖੇਤੀ ਸਬਸਿਡੀਆਂ ਵਿਚ ਲਗਾਤਾਰ ਕਟੌਤੀ ਕੀਤੀ ਗਈ ਕਿਉਂਕਿ ਹਾਕਮਾਂ ਨੇ 2018 ਤੱਕ ਸਬਸਿਡੀਆਂ ਖਤਮ ਕਰਨ ਬਾਰੇ ਸਹਿਮਤੀ ਦੇ ਦਿੱਤੀ ਸੀ। ਸਿੱਟਾ ਇਹ ਨਿੱਕਲਿਆ ਕਿ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ ਗਿਆ। ਹੁਣ ਸਰਕਾਰ ਨੇ ਖੇਤੀ ਕਾਨੂੰਨ ਲੈ ਆਈ ਹੈ। ਅਸਲ ਵਿਚ 2013 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਚ ਮੰਤਰੀ ਪੱਧਰ ਦੀ ਸੰਸਾਰ ਵਪਾਰ ਸੰਸਥਾ ਦੀ ਮੰਤਰੀ ਪੱਧਰ ਦੀ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਪਿੰਡਾਂ ਦੀ 40% ਵਸੋਂ ਖੇਤੀ ਕਿੱਤੇ ਵਿਚੋਂ ਬਾਹਰ ਕਰਕੇ ਸ਼ਹਿਰਾਂ ਵੱਲ ਧਕੇਲ ਦਿੱਤੀ ਜਾਵੇ। ਐੱਨਸੀਆਰਬੀ ਦੇ ਡੇਟਾ ਮੁਤਾਬਿਕ 2001-11 ਤੱਕ ਦਸ ਸਾਲਾਂ ਵਿਚ 86 ਲੱਖ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਏ ਹਨ।
ਕੇਂਦਰੀ ਹਕੂਮਤ ਨੇ ਤਿੰਨੇ ਕਾਨੂੰਨ ਸਾਰੇ ਸੰਵਿਧਾਨਕ ਪਹਿਲੂਆਂ ਨੂੰ ਛਿੱਕੇ ਟੰਗ ਕੇ ਬਣਵਾ ਲਏ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਸਮੇਤ ਸਮੁੱਚੀ ਲੋਕਾਈ ਉੱਪਰ ਪੈਣ ਵਾਲੇ ਅਸਰ ਦੇ ਮੱਦੇਨਜ਼ਰ, ਕਰੋਨਾ ਸੰਕਟ ਦੇ ਬਾਵਜੂਦ, ਜ਼ੋਰਦਾਰ ਪ੍ਰਚਾਰ ਮੁਹਿੰਮ ਦੇ ਨਾਲ ਨਾਲ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਅਗਲੇ ਪੜਾਅ ਵਿਚ ਵੱਡੀਆਂ ਰੈਲੀਆਂ ਕਰਕੇ 25 ਸਤੰਬਰ ਦਾ ਪੰਜਾਬ ਬੰਦ ਅਤੇ ਪਹਿਲੀ ਅਕਤੂਬਰ ਤੋਂ ਸਮੁੱਚੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲ ਪਟੜੀਆਂ ਜਾਮ ਕਰਨ, ਟੋਲ ਪਲਾਜ਼ੇ ਬੰਦ ਕਰਨ, ਰਿਲਾਇੰਸ ਦੇ ਮਾਲ ਤੇ ਪੈਟਰੋਲ ਪੰਪ ਘੇਰਨ ਦਾ ਐਲਾਨ ਕਰ ਦਿੱਤਾ। ਉਸ ਸਮੇਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅੰਦਰ ਇੰਨੀ ਕੁ ਸਾਂਝੀ ਸਮਝਦਾਰੀ ਬਣ ਗਈ ਕਿ ਕੇਂਦਰੀ ਹਕੂਮਤ ਵੱਲੋਂ ਸੰਸਾਰ ਵਪਾਰ ਸੰਸਥਾ ਦੇ ਦਬਾਅ ਤਹਿਤ ਇਹ ਕਾਨੂੰਨ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਅੰਨ੍ਹੇ ਮੁਨਾਫੇ ਬਖਸ਼ਣ ਦੇ ਨਾਲ ਨਾਲ ਖੇਤੀ ਖੇਤਰ ਸਮੇਤ ਪੇਂਡੂ ਸੱਭਿਅਤਾ ਦਾ ਉਜਾੜਾ ਕਰਨ ਲਈ ਲਿਆਂਦੇ ਹਨ। ਇਸ ਦਾ ਟਾਕਰਾ ਵਿਸ਼ਾਲ ਏਕਾ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਫਿਰ ਤਾਂ ਹਾਕਮਾਂ ਦੀਆਂ ਕਿਸਾਨ/ਲੋਕ ਵਿਰੋਧੀ ਨੀਤੀਆਂ ਖਿਲ਼ਾਫ ਮੁਲਕ ਪੱਧਰ ਤੇ ਸਾਂਝ ਬਣਨੀ ਸ਼ੁਰੂ ਹੋ ਗਈ।
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ 26 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਨਾਅਰੇ ਦੀਆਂ ਤਿਆਰੀਆਂ ਦੇ ਨਾਲ ਨਾਲ ਹਰਿਆਣਾ ਦੀ ਖੱਟਰ ਸਰਕਾਰ ਕਿਸੇ ਵੀ ਕਿਸਾਨ ਨੂੰ ਹਰਿਆਣੇ ਵਿਚ ਦਾਖਲ ਨਾ ਹੋਣ ਦੇਣ ਦੀਆਂ ਫੜ੍ਹਾਂ ਮਾਰਨ ਲੱਗੀ। ਪੰਜਾਬ ਨਾਲ ਲਗਦੀਆਂ ਸਾਰੀਆਂ ਹੱਦਾਂ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤੀਆਂ। ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਖੜ੍ਹੀਆਂ ਕੀਤੀਆਂ, ਸੜਕਾਂ ਪੁੱਟ ਦਿੱਤੀਆਂ, ਸੜਕਾਂ ਤੇ ਟਿੱਬੇ ਉਸਾਰ ਦਿੱਤੇ, ਕੰਡਿਆਲੀ ਵਾੜ, ਭਾਰੀ ਪੱਥਰ ਸੁੱਟ ਦਿੱਤੇ, ਪਰ ਸ਼ਹੀਦ ਭਗਤ ਸਿੰਘ ਦੀ ਵਾਰਸ ਨੌਜਵਾਨ ਕਿਸਾਨੀ ਨੇ ਇਹ ਤਮਾਮ ਰੋਕਾਂ ਹਵਾ ਦੇ ਬੁੱਲਿਆਂ ਵਾਂਗ ਉਡਾ ਦਿੱਤੀਆਂ ਅਤੇ ਕਿਸਾਨਾਂ ਦੇ ਕਾਫਲੇ ਦਿੱਲੀ ਦੀਆਂ ਹੱਦਾਂ ਦੇ ਐਨ ਨੇੜੇ ਪਹੁੰਚ ਗਏ। ਪੁਲੀਸ ਦੀਆਂ ਭਾਰੀ ਰੋਕਾਂ ਨੇ ਜਦ ਕਿਸਾਨ ਕਾਫਲਿਆਂ ਨੂੰ ਰੋਕਿਆ ਤਾਂ ਦਿੱਲੀ ਨਾਲ ਲਗਦੀਆਂ ਸੜਕਾਂ ਨੂੰ ਸਿੰਘੂ, ਕੁੰਡਲੀ, ਟਿੱਕਰੀ, ਗਾਜ਼ੀਪੁਰ, ਪਲਵਲ ਉੱਪਰ ਹੀ ਡੇਰੇ ਜਮਾ ਲਏ ਜੋ ਅੱਜ ਜਾਰੀ ਹਨ। ਇਸ ਤੋਂ ਇਲਾਵਾ ਇੱਕ ਕਿਸਾਨ ਜਥੇਬੰਦੀ ਦਿੱਲੀ ਦੀ ਹੱਦ ਤੋਂ ਦਸ ਕਿਲੋਮੀਟਰ ਦੂਰ ਪਕੌੜਾ ਚੌਕ ਵਿਚ ਸੰਘਰਸ਼ ਦੇ ਮੈਦਾਨ ਵਿਚ ਡਟੀ ਹੋਈ ਹੈ।
ਬਦਲੇ ਸਰਮਾਏਦਾਰਾਨਾ ਰਿਸ਼ਤਿਆਂ ਦੇ ਬਾਵਜੂਦ ਜ਼ਮੀਨ ਦਾ ਸਵਾਲ ਅਹਿਮ ਬਣਿਆ ਹੋਇਆ ਹੈ। ਮੁਲਕ ਦੀ 55-60% ਵਸੋਂ ਅੱਜ ਵੀ ਖੇਤੀ ਤੇ ਨਿਰਭਰ ਹੈ । ਭਾਵੇਂ ਜੀਡੀਪੀ ਵਿਚ ਖੇਤੀਬਾੜੀ ਦਾ ਹਿੱਸਾ ਮਹਿਜ਼ 14% ਰਹਿ ਗਿਆ ਹੈ ਅਤੇ 14.5 ਕਰੋੜ ਕਿਸਾਨਾਂ ਅਤੇ 27 ਕਰੋੜ ਖੇਤ ਮਜ਼ਦੂਰਾਂ ਉੱਪਰ (ਤਕਰੀਬਨ 30%) ਸਿੱਧੇ ਰੂਪ ਵਿਚ ਅਸਰ ਪਵੇਗਾ। ਖੇਤੀ ਵਪਾਰ ਨਹੀਂ, ਜੀਵਨ ਆਧਾਰ ਹੈ। ਜਦ ਕਰੋਨਾ ਸੰਕਟ ਦੌਰਾਨ ਸਾਰਾ ਅਰਥਚਾਰਾ ਮੂਧੇ ਮੂੰਹ ਡਿੱਗਿਆ ਸੀ ਤਾਂ ਸਿਰਫ ਖੇਤੀ ਅਰਥਚਾਰਾ ਸੀ ਜਿਸ ਨੇ ਮੁਲਕ ਦੇ ਅਰਥਚਾਰੇ ਨੂੰ ਬਚਾ ਕੇ ਰੱਖਿਆ।
ਭਾਰਤ ਖੇਤੀ ਪ੍ਰਧਾਨ ਮੁਲਕ ਹੋਣ ਕਰਕੇ ਜਗੀਰਦਾਰੀ ਯੁੱਗ ਦੇ ਸਮੇਂ ਤੋਂ ਹੀ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ਾਂ ਦਾ ਦੌਰ ਚਲਦਾ ਆ ਰਿਹਾ ਹੈ। ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ ਦੇ ‘ਜ਼ਮੀਨ ਹਲਵਾਹਕ ਦੀ ਵਾਲੇ ਨਾਅਰੇ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ, ਪੈਪਸੂ ਦੀ ਮੁਜਾਰਾ ਲਹਿਰ, ਰਾਜਸਥਾਨ ਦੇ ਭੀਲਵਾੜਾ ਤੇ ਬਿਜੌਲੀਆ ਕਿਸਾਨ ਅੰਦੋਲਨ, ਤਿਭਾਗਾ ਕਿਸਾਨ ਲਹਿਰ ਤੋਂ ਇਲਾਵਾ ਸਮੇਂ ਸਮੇਂ ਅਨੁਸਾਰ ਜ਼ਮੀਨਾਂ ਦੀ ਰਾਖੀ ਦਾ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਅੱਜ ਦਾ ਕਿਸਾਨੀ ਅੰਦੋਲਨ ਰਾਜ ਜਾਂ ਮੁਲਕ ਦੀਆਂ ਹੱਦਾਂ ਪਾਰ ਕਰਕੇ ਸੰਸਾਰ ਪੱਧਰ ਤੇ ਫੈਲ ਗਿਆ ਹੈ।
ਅੰਦੋਲਨ ਦੀ ਅਗਵਾਈ ਕਰਨ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਆਗੂ ਟੀਮ ਨੇ ਵਿਚਾਰਾਂ ਦੀ ਪੱਧਰ ’ਤੇ ਸੂਝ ਨਾਲ ਅੰਦਰੂਨੀ ਵਿਰੋਧਾਂ ਅਤੇ ਬਾਹਰੀ ਤਾਕਤਾਂ ਨਾਲ ਨਜਿੱਠਿਆ ਹੈ। ਹੁਣ ਇਹ ਲੜਾਈ ਮਹਿਜ਼ ਖੇਤੀ ਕਾਨੂੰਨਾਂ ਖਿਲ਼ਾਫ ਲੜਾਈ ਨਾ ਹੋ ਕੇ ਕੇਂਦਰੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਖਿਲ਼ਾਫ ਵੱਡੀ ਲੜਾਈ ਦਾ ਹਿੱਸਾ ਹੈ। ਇਨਕਲਾਬੀ ਸ਼ਕਤੀਆਂ ਨੂੰ ਇਸ ਇਤਿਹਾਸਕ ਮਹਾਂ ਕਿਸਾਨ ਅੰਦੋਲਨ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਫ਼ਨਿਆਂ ਦਾ ਨਵਾਂ ਲੋਕ-ਪੱਖੀ ਸਮਾਜ ਸਿਰਜਣ ਜੱਦੋਜਹਿਦ ਅੱਗੇ ਵਧਾਉਣ ਦੀ ਲੋੜ ਹੈ।
ਲੇਖਕ  :-ਨਰਾਇਣ ਦੱਤ ਸੰਪਰਕ: 84275-11770

ਰਾਹੀਂ:- ਪੱਤਰਕਾਰ ਗੁਰਸੇਵਕ ਸੋਹੀ   ਮਹਿਲਕਲਾਂ- (ਬਰਨਾਲਾ )  

ਡਾ ਬਲਦੇਵ ਸਿੰਘ ਦੀ ਤਜਵੀਜ਼ ਦੇ ਆਧਾਰ ਤੇ ਪੰਜਾਬ ਦੇ ਸਕੂਲਾਂ ਵਿੱਚ ਸਮਾਂ ਤਬਦੀਲੀ ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ 

ਵਾਤਾਵਰਣ ਵਿੱਚ ਆਏ ਬਦਲਾਅ ਕਾਰਨ ਇਹ ਬਹੁਤ ਜ਼ਰੂਰੀ ਸੀ- ਡਾ ਬਲਦੇਵ ਸਿੰਘ   

ਜਗਰਾਉਂ , 8 ਅਕਤੂਬਰ (ਜਸਮੇਲ ਗ਼ਾਲਿਬ  / ਮਨਜਿੰਦਰ ਗਿੱਲ )ਡਾ ਬਲਦੇਵ ਸਿੰਘ ਜਿਨ੍ਹਾਂ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿਖੇ ਬਤੌਰ ਪ੍ਰਿੰਸੀਪਲ ਡਾਇਟ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਤੇ ਡਿਪਟੀ ਡਾਇਰੈਕਟਰ ਆਦਿ ਕੁੱਲ ਮਿਲਾ ਕੇ ਲਗਪਗ 30 ਸਾਲ ਸ਼ਾਨਦਾਰ ਇਨੋਵੇਟਿਵ  ਅਤੇ ਡਾਇਨਾਮਿਕ ਢੰਗ ਨਾਲ ਸੇਵਾ ਨਿਭਾਈ ਹੈ। ਸਿੱਖਿਆ ਸੁਧਾਰ ਲਈ ਬਹੁਤ ਮਿਹਨਤ ਕੀਤੀ ਅਤੇ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਤਬਦੀਲੀਆਂ ਲਈ ਨਵੇਂ ਨਵੇਂ ਫਾਰਮੂਲੇ ਪੇਸ਼ ਕੀਤੇ ਉਦਾਹਰਣ ਦੇ ਤੌਰ ਤੇ ਡਾ ਬਲਦੇਵ ਸਿੰਘ ਦੁਆਰਾ 2 ਸਾਲ ਚਾਰ ਸਮੈਸਟਰ ਡੀ ਐਡ (ਈ ਟੀ  ਟੀ) ਅਧਿਆਪਕ ਸਿੱਖਿਆ ਕੋਰਸਾਂ ਲਈ ਫਰੇਮ ਕੀਤਾ ਟੀਚਰ ਆਫ ਇੰਗਲਿਸ਼ ਦਾ ਸਿਲੇਬਸ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਟੀਚਰ ਐਜੂਕੇਸ਼ਨ ਵਿਭਾਗ ਵੱਲੋਂ ਪੰਜਾਬ ਸਟੇਟ  ਦੇ ਸਾਰੇ ਬੀ ਐਡ ਅਤੇ ਡਿਸਟ੍ਰਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਡਾਈਟ ਲਈ ਪ੍ਰਵਾਨ ਅਤੇ ਲਾਗੂ ਕੀਤਾ ਗਿਆ।  ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਲਈ ਇੰਗਲਿਸ਼ ਦੀਆਂ ਵਰਕ ਬੁੱਕਸ ਅਤੇ  ਟੈਕਸਟ ਬੁੱਕ ਵੀ ਲਿਖੀਆਂ ਅਤੇ ਐਡਿਟ ਕੀਤੀਆਂ ਹਨ। ਇਹ ਅਧਿਕਾਰੀ 2012 ਤੋਂ ਸੋਚਦੇ ਆ ਰਹੇ ਸਨ ਕਿ ਪ੍ਰਚਲਤ ਪ੍ਰਥਾ ਦੇ ਅਧਾਰ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਗਰਮੀ ਅਤੇ ਸਰਦੀ ਦੇ ਆਰੰਭਕ ਸਮੇਂ ਵਿੱਚ ਯਕਦਮ ਇੱਕ ਘੰਟਾ ਜਲਦ 8 ਵਜੇ ਅਤੇ ਇੱਕ ਘੰਟਾ ਲੇਟ 9 ਵਜੇ ਕਰਨ ਦੀ ਤਬਦੀਲੀ  ਤਰਕ ਠੀਕ ਨਹੀਂ ਬੈਠਦੀ ਹੈ ।ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਵਿਗਿਆਨਕ ਤੌਰ ਤੇ ਦੱਸਿਆ ਕਿ ਪਿਛਲੇ ਲਗਪਗ 30 ਸਾਲਾ  ਵਾਤਾਵਰਨ ਵਿਚ ਤਬਦੀਲੀ ਅਨੁਸਾਰ ਗਰਮੀਆਂ ਦਾ ਮੌਸਮ ਮਾਰਚ ਤੋਂ ਆਰੰਭ ਹੋ ਕੇ ਅਕਤੂਬਰ ਤਕ ਚੱਲਦੇ ਰਹਿਣ ਕਰਕੇ 6 ਤੋਂ ਵੱਧ ਕੇ 8 ਮਹੀਨੇ ਅਤੇ ਸਰਦੀਆਂ ਦਾ ਮੌਸਮ 6 ਤੋਂ ਘਟ ਕੇ 4 ਮਹੀਨੇ ਨਵੰਬਰ ਤੋਂ ਫਰਵਰੀ ਤਕ ਸੁੰਗੜ ਜਾਣ ਕਾਰਨ ਸਕੂਲਾਂ   ਦੇ ਗਰਮੀਆਂ ਅਤੇ ਸਰਦੀਆਂ ਦੇ ਸਮੇਂ ਵਿਚ ਯਕਦਮ ਇੱਕ ਘੰਟਾ ਜਲਦ ਅਤੇ ਇੱਕ ਘੰਟਾ ਲਈ ਆਰੰਭ ਕਰਨ ਦੀ ਬਜਾਏ ਗਰੈਜੂਲੀ ਪਹਿਲਾ ਅੱਧੇ ਘੰਟੇ ਅਤੇ ਫਿਰ ਪੂਰੇ ਘੰਟੇ ਦੀ ਤਬਦੀਲੀ ਕਰਨ ਦੀ ਪ੍ਰੈਕਟਿਸ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਨੇ ਗਰਮੀਆਂ ਦੇ ਲੰਬੇ ਅਤੇ ਸਰਦੀਆਂ ਦੇ ਛੋਟੇ ਦਿਨਾਂ ਅਤੇ ਗਰੇਟ ਬ੍ਰਿਟੇਨ ਵਿਚ ਪ੍ਰਚੱਲਤ ਡੇਅ ਲਾਈਟ ਸੇਵਿੰਗ  ਟਾਈਮ ਡੀ ਐੱਲ ਐੱਸ ਟੀ ਦੀ ਤਰਤੀਬ ਤੇ ਫਾਰਮੂਲੇ ਨੂੰ ਆਪਣੀ ਤਰਜੀਹ ਦਾ ਆਧਾਰ ਬਣਾਇਆ ਤਾਂ ਡਾ ਬਲਦੇਵ ਸਿੰਘ ਨੇ ਇਸ ਸੋਚ ਅਤੇ ਪ੍ਰੈਕਟਿਸ ਨੂੰ ਆਧਾਰ ਬਣਾ ਕੇ  ਪਹਿਲਾਂ 2012 ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਫਿਰ ਸਤੰਬਰ 2019 ਅਤੇ ਹੁਣ ਫਿਰ ਸਤੰਬਰ 2021 ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਮਾਣਯੋਗ ਸਕੱਤਰ ਆਦਿ ਨੂੰ ਰਜਿਸਟਰਡ ਪੱਤਰ ਰਾਹੀਂ ਵਰਨਣ ਕਰਕੇ ਸਕੂਲਾਂ ਦਾ ਅਕਤੂਬਰ ਅਤੇ ਮਾਰਚ ਦਾ ਆਰੰਭਕ ਸਮਾਂ 8.30 ਵਜੇ ਨਵੰਬਰ ਤੋਂ ਫਰਵਰੀ ਚਾਰ ਮਹੀਨੇ ਪੂਰੀ ਸਰਦੀ ਦਾ ਸਮਾਂ 9 ਵਜੇ ਮਾਰਚ ਦਾ ਸਮਾਂ ਫਿਰ 8.30 ਵਜੇ ਅਤੇ ਅਪ੍ਰੈਲ ਤੋਂ ਸਤੰਬਰ ਛੇ ਮਹੀਨੇ ਪੂਰੀ ਗਰਮੀ ਦਾ ਸਮਾਂ 8 ਵਜੇ ਕਰਨ ਦੀ ਤਜਵੀਜ਼ ਪੇਸ਼ ਕੀਤੀ ਜੋ ਵਿਭਾਗ ਵੱਲੋਂ ਅਕਤੂਬਰ 2019 ਤੋਂ ਪ੍ਰਵਾਨ ਅਤੇ ਫਿਰ ਅਕਤੂਬਰ 2021 ਤੋਂ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ  ਡਾ ਬਲਦੇਵ ਸਿੰਘ ਨੇ ਕਿਹਾ ਕਿ ਇਸ ਬਿਹਤਰ ਸਕੂਲ ਸਮਾਂ ਤਬਦੀਲ ਕਰਨ ਦੀ ਤਜਵੀਜ਼ ਨੂੰ ਪ੍ਰਵਾਨ ਕਰਕੇ ਸਿੱਖਿਆ ਵਿਭਾਗ ਨੇ ਡੀਪੀਆਈ ਸੈਕੰਡਰੀ ਡੀਪੀਆਈ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਪੰਜਾਬ ਸਟੇਟ ਦੇ ਸਾਰੇ ਸਰਕਾਰੀ ਸਕੂਲਾਂ ਵਿਖੇ ਤਜਵੀਜ਼ਤ ਸਮਾਂ ਲਾਗੂ ਕਰਨ ਦਾ ਨਿਯਮ ਅਮਲ ਵਿਚ ਲਿਆ ਕੇ ਬਹੁਤ ਪ੍ਰਸੰਸਾਯੋਗ ਫੈਸਲਾ ਕੀਤਾ ਹੈ।  ਲਗਪਗ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਦੇ ਇਸ ਸਮੇਂ ਦੇ ਬਦਲਾਅ ਦੀ ਸ਼ਲਾਘਾ ਕੀਤੀ ਹੈ ਅਤੇ ਇਹ ਸਭ ਸਕੂਲ ਅਧਿਆਪਕ ਬੱਚੇ ਅਤੇ ਸਭ ਲਈ ਲਾਹੇਵੰਦ ਹੋਵੇਗੀ ।    

ਮੇਰੇ ਬਚਪਨ ਵਾਲੀ ਸਾਂਝੀ ਮਾਈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੇਰੇ ਬਚਪਨ ਵਾਲੀ ਸਾਂਝੀ ਮਾਈ ………………
ਦੋਸਤੋਂ ਨਰਾਤਿਆਂ ਦੇ ਆਉਣ ਤੋਂ ਕੁੱਝ ਦਿਨ ਪਹਿਲਾ ਪਿੰਡਾਂ ਵਿੱਚ ਬੱਚਿਆਂ ਵਿੱਚ ਖ਼ਾਸ ਕਰ ਕਰਕੇ ਕੁੜੀਆਂ ਵਿੱਚ ਸਾਂਝੀ ਮਾਈ ਦੀ ਤਿਆ੍ਰਰੀ ਸ਼ੁਰੂ ਹੋ ਜਾਂਦੀ ਹੈ।ਇਹ ਰੌਣਕ ਕਿਸੇ ਇੱਕ ਦੇ ਘਰ ਜਾਂ ਸਾਂਝੀ ਥਾਂ ਵਿੱਚ ਲੱਗਦੀ ਹੈ।ਮੈਨੂੰ ਵੀ ਅਸੀਂ ਆਪਣੇ ਬਚਪਨ ਦੀ ਸਾਂਝੀ ਮਾਈ ਯਾਦ ਆ ਗਈ ਹੈ।ਜਦੋਂ ਅਕਤੂਬਰ ਮਹੀਨਾ ਆਉਣ ਵਾਲਾ ਹੁੰਦਾ ਸੀ ਜਾਂ ਦੁਸਹਿਰੇ ਦੇ ਤਿਉਹਾਰ ਬਾਰੇ ਪਤਾ ਲੱਗ ਜਾਂਦਾ ਸੀ ਤਾਂ ਮਹੀਨਾ ਪਹਿਲਾ ਹੀ ਅਸੀਂ ਸਾਰੇ ਰਲ ਕੇ ਘਰ ਦੇ ਕੋਲੋਂ ਟੋਭੇ ਵਿੱਚੋਂ ਚੀਕਣੀ ਮਿੱਟੀ ਪੁੱਟਣ ਚਲੇ ਜਾਂਦੇ ਸੀ ਉਸ ਸਮੇਂ ਮਿੱਟੀ ਘਰ ਦੇ ਨੇੜੇ ਟੋਭੇ ਦੀ ਪੱਤਣ ‘ਤੇ ਹੀ ਮਿਲਦੀ ਸੀ।ਸਾਰੇ ਆਂਢ ਗੁਆਂਢ ਦੇ ਬੱਚੇ ਖ਼ਾਸਕਰ ਕੁੜੀਆਂ ਸਾਰੀਆਂ ਇਕੱਠੀਆਂ ਹੋਕੇ ਮਿੱਟੀ ਲੈਣ ਚਲੀਆਂ ਜਾਂਦੀਆਂ ।ਇਹ ਸਾਰਾ ਸਮਾਨ ਉਸ ਘਰ ਵਿੱਚ ਰੱਖਿਆਂ ਹੁੰਦਾ ਸੀ ਜਿੰਨਾਂ ਨੇ ਸਾਂਝੀ ਮਾਈ ਦੀ ਸੁੱਖ ਸੁੱਖੀ ਹੁੰਦੀ ਸੀ ।ਚੀਕਣੀ ਮਿੱਟੀ ਨੂੰ ਕੁੱਟ ਕੇ ਛਾਣ ਕੇ ਆਟੇ ਵਾਂਗ ਗੁੰਨ ਲੈਂਦੇ ਸੀ ਤੇ ਫਿਰ ਉਸਦੇ ਤਾਰੇ ਬਣਾਉਂਦੇ ਸੀ ਛੋਟਿਆਂ ਬੱਚਿਆਂ ਨੂੰ ਤਾਰੇ ਨਹੀਂ ਆਉਂਦੇ ਸਨ ਤਾਂ ਉਹਨਾਂ ਨੂੰ ਤਾਰੇ ਧੁੱਪੇ ਸੁੱਕਣੇ ਪਾਉਣ ਦਾ ਕੰਮ ਦਿੱਤਾ ਜਾਂਦਾ ਸੀ।ਸਕੂਲੋਂ ਆਉਣ ਸਾਰ ਸ਼ਾਮ ਦੇ ਚਾਰ ਵਜੇ ਹੀ ਤਾਰੇ ਬਣਾਉਣ ਲੱਗ ਜਾਂਦੇ ਸੀ।ਸਾਂਝੀ ਮਾਈ ਦੇ ਲਈ ਲੋੜੀਦੇ ਸਮਾਨ ਲਈ ਸਾਰਿਆਂ ਤੋਂ ਥੋੜ੍ਹੇ ਬਹੁਤੇ ਪੈਸੇ ਜਾਂ ਦਾਣੇ ਇਕੱਠੇ ਕੀਤੇ ਜਾਂਦੇ ਸੀ।ਸਾਰੇ ਜਾਣੇ ਰਲ ਕੇ ਹੀ ਸਾਂਝੀ ਮਾਈ ਤਿਆਰ ਕਰਦੇ ਸੀ।ਅੱਜ ਵੀ ਓਸੇ ਤਰ੍ਹਾਂ ਹੀ ਸਾਂਝੀ ਮਾਈ ਦੇ ਸਾਰੇ ਅੰਗ ਬਣਾਏ ਜਾਂਦੇ ਹਨ।ਮੂੰਹ ਉੱਪਰ ਕੋਡੀਆਂ ਜਾ ਕੱਚ ਦੀਆਂ ਗੋਲ਼ੀਆਂ ਲਗਾਈਆਂ ਜਾਂਦੀਆਂ ਹਨ।ਸਾਰੇ ਗਹਿਣੇ ਵੀ ਬਣਾਏ ਜਾਂਦੇ ਹਨ।ਇਹ ਸਾਰੇ ਅੰਗ ਚੰਦ, ਸੂਰਜ, ਤਾਰੇ ਗਹਿਣੇ ਸੁੱਕ ਜਾਂਦੇ ਹਨ।ਤਾਂ ਇਹਨਾਂ ਨੂੰ ਕਲੀ ਕੀਤੀ ਜਾਦੀ ਹੈ।ਪਹਿਲਾ ਨਰਾਤੇ ਵਾਲੇ ਦਿਨ ਘਰ ਦੀ ਇੱਕ ਕੰਧ ਤੇ ਪਹਿਲਾ ਗੋਹਾ ਮਿਟੀ ਥੱਪਿਆ ਜਾਂਦਾ ਹੈ। ਫਿਰ ਉਸ ਉਪਰ ਸਾਂਝੀ ਮਾਈ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ।ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।ਸਾਂਝੀ ਮਾਈ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਮਾਈ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਤਾਰਿਆ ਦਾ ਬਰੋਟਾ ਵੀ ਲਾਇਆ ਜਾਂਦਾ ਹੈ।ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ।ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਇਸਨੂੰ ਮੱਥਾ ਟੇਕਦੀਆ ਹਨ। ਸਵੇਰੇ ਸਾਂਝੀ ਨੂੰ ਜਗਾਉਂਦੀਆਂ ਹਨ ।ਗੀਤ ਵੀ ਗਾਉਂਦੀਆਂ ਹਨ।

ਜਾਗ ਸਾਂਝੀ ਜਾਗ,
ਤੇਰੇ ਮੱਥੇ ਲੱਗੇ ਭਾਗ,
ਤੇਰੇ ਪੱਟੀਆਂ ਸਿਰ ਸੁਹਾਗ।

ਉੱਠ ਮੇਰੀ ਸਾਂਝੀ ਉੱਠ ਕੇ ਕੂੰਡਾ ਖੋਲ
ਕੁੜੀਆਂ ਆਈਆਂ ਤੇਰੇ ਕੋਲ ।
ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ।ਆਰਤੀ ਇਸ ਪ੍ਰਕਾਰ ਸ਼ੁਰੂ ਕਰਦੀਆਂ ਹਨ।

ਪਹਿਲੀ ਆਰਤੀ ਕਰਾ ਕਰਾਰ।
ਜੀਵੇ ਮੰਗ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆ।
ਸ਼ਿਵ ਦੁਆਲੇ ਖੜ੍ਹੀਆ।
ਅਸੀਂ ਹਰਿ ਦਾ ਦਰਸ਼ਨ ਪਾਇਆ।

ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਲਈ ਕੁੜੀਆਂ ਵੱਲੋਂ ਰਲ ਕੇ ਇਹ ਗੀਤ ਗਾਇਆ ਜਾਂਦਾ ਹੈ

ਮੇਰੀ ਸਾਂਝੀ ਤਾਂ ਮੰਗਦੀ
ਛੱਜ ਭਰ ਗਹਿਣੇ?
ਕਿੱਥੋਂ ਲਿਆਵਾ ਮੇਰੀ ਸਾਂਝੀ
ਮੈਂ ਛੱਜ ਭਰ ਗਹਿਣੇ?
ਵੀਰ ਮੇਰਾ ਸੁਣਿਆਰੇ ਦਾ ਸਾਖੀ
ਉਥੇ ਲਿਆਵਾ ਮੈਂ ਛੱਜ ਭਰ ਗਹਿਣੇ।
ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।

ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਜਾ ਖਿੱਲਾਂ ਦਾ ਭੋਗ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਆਰਤੀ ਤੋਂ ਬਾਅਦ ਸਾਰੇ ਬੱਚੇ ਆਟੇ ਦੀ ਸੁੱਕੀ ਪੰਜੀਰੀ ਦੀਆਂ ਮੂੰਹ ਵਿੱਚ ਫੱਕਾ ਮਾਰਦੇ ਭੱਜੇ ਆਉਂਦੇ । ਦੁਸਹਿਰੇ ਵਾਲੇ ਦਿਨ, ਕੁੜੀਆਂ ਸਵੇਰੇ ਤਿੰਨ ਚਾਰ ਵਜੇ ਉੱਠ ਕੇ ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਰ ਕੇ
ਗੀਤ ਗਾਉਂਦੀਆਂ ਔਰਤਾਂ ਅਤੇ ਬਚਿਆਂ ਦੇ ਟੋਲਿਆਂ ਵਲੋਂ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਚੰਨ ਤੇ ਸੂਰਜ ਨੂੰ ਰੱਖਿਆਂ ਜਾਂਦਾ ਸੀ ਦੀਵਾਲੀ ਤੱਕ।ਉਸ ਸਮੇਂ ਸਾਂਝੀ ਮਾਈ ਲਈ ਗੀਤ ਗਾਇਆ ਜਾਂਦਾ ਹੈ

ਨਾ ਗੋਅ ਮੇਰੀਏ ਸਾਂਝੀਏ,
ਵਰੇ ਦਿਨਾਂ ਨੂੰ ਫੇਰ ਆਵਾਂਗੇ,
ਤੈਨੂੰ ਫੇਰ ਲਿਆਵਾਂਗੇ।
ਇਸ ਤੋਂ ਬਾਅਦ ਗੁਰੂ ਘਰ ਮੱਥਾ ਟੇਕ ਕੇ ਫਿਰ ਸਾਰਿਆਂ ਨੂੰ
ਭੋਗ ਵੰਡਿਆਂ ਜਾਂਦਾ ਹੈ।ਅਸੀਂ ਸਾਰੇ ਹੀ ਬੜੇ ਚਾਅ ਨਾਲ ਭੋਗ ਕੋਲੀਆਂ ਵਿੱਚ ਪਵਾ ਕੇ ਖਾਂਦੇ ਸੀ।ਓਸੇ ਦਿਨ ਹੀ ਕੁੜੀਆਂ
ਜੌਂਆਂ ਦੀਆਂ ਹਰੀਆਂ ਲਿਟਾਂ ਭਰਾਵਾਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੰਗਦੀਆਂ ਹਨ।ਉਸ ਦਿਨ ਗੰਨਾ ਚੂਪਣਾ ਚੰਗਾ ਸਮਝਿਆਂ ਜਾਂਦਾ ਹੈ।ਦਿਨ ਚੜ੍ਹਨ ‘ਤੇ ਸਾਰੇ ਅਸੀਂ ਫਿਰ ਗੰਨੇ ਚੂਪਦੇ ਤੇ ਦੁਸਹਿਰਾ ਦੇਖਣ ਜਾਂਦੇ ਸੀ।ਬਚਪਨ ਵਿੱਚ ਇਹ ਸਾਂਝੀ ਮਾਈ ਦੀ ਤਿਆਰੀ ਤੋਂ ਲੈਕੇ ਦੀਵਾਲੀ ਤੱਕ ਇਹ ਦਿਨ ਬੜੇ ਹੀ ਚਾਅ ਮਸਤੀ ਭਰਪੂਰ ਹੁੰਦੇ ਸੀ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਓਪਨ ਮਾਇਕ ਸਟੂਡੀਓਜ਼ ਪੰਜਾਬੀ ਸੰਗੀਤਕ ਖੇਤਰ ‘ਚ ਮਚਾ ਰਿਹੈ ਧਮਾਲ

ਪਾਲੀਵੁੱਡ ‘ਚ ਸੰਘਰਸ ਕਰ ਰਹੇ ਚਹਿਰਿਆਂ ਲਈ ਇੱਕ ਚੰਗਾ ਪਲੇਟਫਾਰਮ ਸਿੱਧ ਹੋ ਰਿਹੈ

ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ- ਓਪਨ ਮਾਇਕ ਸਟੂਡੀਓਜ਼ ਨਾਮ ਦਾ ਇੱਕ ਸਟਾਰਟਅਪ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਦੇ ਲਾਂਚ ਦੇ ਨਾਲ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਲੋਕਾਂ ਦੇ ਪਿਆਰੇ ਪੰਜਾਬੀ ਫਿਲਮ ਨਿਰਮਾਤਾ ਯੁਵਰਾਜ ਤੁੰਗ ਦੀ ਇੱਕ ਪਹਿਲ, ਜਿਹਨਾਂ ਨੇ ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਅਫਸਰ, ਭਲਵਾਨ ਸਿੰਘ ਵਰਗੀਆਂ ਹੋਰ ਫਿਲਮਾਂ ਦਾ ਨਿਰਮਾਣ ਕੀਤਾ, ਓਪਨਮਾਇਕ ਦਾ ਉਦੇਸ਼ ਨਵੀਆਂ ਪ੍ਰਤੀਭਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਵੇਂ ਨਵੇਂ ਨੂੰ ਅਧਿਆਪਨ ਅਤੇ ਸਿੱਖਿਅਤ ਕਰਨ ਤੋਂ ਲੈ ਕੇ ਉਨ੍ਹਾਂ ਦੇ ਗੀਤ ਲਾਂਚ ਕਰਨ ਅਤੇ ਉਨ੍ਹਾਂ ਨੂੰ ਵੱਖਰਾ ਓਟੀਟੀ ਅਤੇ ਹੋਰ ਡਿਜਿਟਲ ਪਲੇਟਫਾਰਮ ਉੱਤੇ ਕੰਮ ਦਵਾਉਣ ਵਿੱਚ ਮਦਦ ਕਰਨਾ। ਯੁਵਰਾਜ ਤੁੰਗ ਦਾ ਕਹਿਣਾ ਹੈ ਕਿ ਉਨਾਂ ਨੇ ਹਮੇਸ਼ਾ ਸੰਗੀਤ, ਸਿੰਫਨੀ ਅਤੇ ਮਹੱਤਵਪੂਰਣ ਵਿਜ਼ੁਅਲ ਕੰਟੈਂਟ ਦੇ ਪ੍ਰਤੀ ਇੱਕ ਰੁਹਾਨੀ ਝੁਕਾਵ ਮਹਿਸੂਸ ਕੀਤਾ ਹੈ। ਇਸ ਕਰਕੇ ਮੈਂ ਪਹਿਲਾਂ ਕੁੱਝ ਫਿਲਮਾਂ ਬਣਾਈਆਂ ਹਨ। ਹੁਣ ਮੈਂ ਇੱਕ ਅਜਿਹੇ ਲੇਬਲ ਵੱਲ ਕੰਮ ਕਰ ਰਿਹਾ ਹਾਂ ਜੋ ਸਾਰਥਕ ਸੰਗੀਤ ਲਈ ਸਿਆਣਿਆ ਜਾਂਦਾ ਹੈ। ਓਪਨ ਮਾਇਕ ਸਟੂਡੀਓ ਮਿਸ਼ਨ ਸੰਗੀਤ ਦੇ ਵੱਖਰੇ ਖੇਤਰਾਂ ਦੇ ਕਲਾਕਾਰਾਂ ਨੂੰ ਪ੍ਰਸ਼ਿਕਸ਼ਣ ਅਤੇ ਪ੍ਰਸ਼ਿਕਸ਼ਿਤ ਕਰਨ ਵਿੱਚ ਮਦਦ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੰਗ ਮੰਚ ਪ੍ਰਦਾਨ ਕਰਨਾ ਹੈ।ਉਹ ਅੱਗੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਹੈ ਕਿ ਉਹ ਜੋ ਵੀ ਗੀਤ ਸੰਗੀਤ ਲੈ ਕੇ ਆਉਣਗੇ, ਉਹ ਦਰਸ਼ਕਾਂ ਲਈ ਭਰੋਸੇਮੰਦ ਹੋਵੇਗਾ ਅਤੇ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਸੰਜੋ ਕੇ ਰੱਖ ਸਕਣਗੇ। ਰਤਨਅਮੋਲ ਸਿੰਘ ਦੇ ਅਗਵਾਈ ਵਿੱਚ ਯੁਵਰਾਜ ਤੁੰਗ, ਕੰਪਨੀ ਦੇ ਬਿਜ਼ਨਸ ਅਤੇ ਫਾਇਨੇਸ ਆਪਰੇਸ਼ਨ ਦੇ ਸੰਚਾਲਨ ਦੇ ਨਾਲ ਨਾਲ ਸੰਸਥਾ ਦੇ ਟੈਲੇਂਟ ਮੈਂਨੇਜਮੇਂਟ ਦੀ ਦੇਖਭਾਲ ਵੀ ਕਰਨਗੇ। ਰਤਨਅਮੋਲ ਸਿੰਘ ਸੀ.ਡੀ.ਸੀ.ਐਲ, ਚੰਡੀਗੜ ਦੇ ਇੱਕ ਉੱਦਮੀ ਅਤੇ ਸੀ.ਈ.ਓ ਹੋਣ ਦੇ ਨਾਲ ਨਾਲ ਇਨਕਾਰਪੋਰੇਟੇਡ ਇਨਲਿਵੇਨ ਸਕਿਲਸ ਇੰਡਿਆ ਪ੍ਰਾਇਵੇਟ ਲਿਿਮਟਡ ਦੇ ਡਾਇਰੇਕਟਰ ਹਨ- ਜੋ ਸਕਿਲ ਡਵਲਪਮੈਂਟ ਅਤੇ ਆਈ.ਟੀ.ਈ.ਏਸ ਸਪੇਸ ਵਿੱਚ ਇੱਕ ਪ੍ਰਮੁੱਖ ਐਨ.ਐੱਸ.ਡੀ.ਸੀ ਪਾਰਟਨਰ ਹੈ। ਰਤਨਅਮੋਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਬਿਜ਼ਨਸ ਮੈਂਨੇਜਮੇਂਟ ਅਤੇ ਸਕਿਲ ਡਵਲਪਮੇਂਟ ਇੰਡਸਟਰੀ ਵਿੱਚ ਮੇਰਾ ਅਨੁਭਵ, ਸੰਗੀਤ ਦੇ ਪ੍ਰਤੀ ਮੇਰਾ ਜਨੂੰਨ,  ਓਪਨ ਮਾਇਕ ਨੂੰ ਕਈ ਤਰ੍ਹਾਂ ਮਦਦ ਕਰੇਗਾ। ਮੈਨੂੰ ਇਹ ਵੀ ਲੱਗਦਾ ਹੈ ਕਿ ਅੱਜ ਦੀ ਬਹੁਤ ਜਿਆਦਾ ਪ੍ਰਤੀਸਪਰਧੀ ਐਂਟਰਟੇਨਮੈਂਟ ਇੰਡਸਟਰੀ  ਦੇ ਸਾਰੇ ਮੋਰਚੀਆਂ ਉੱਤੇ ਕੜੀ ਮਿਹਨਤ ਦੀ ਮੰਗ ਕਰਦਾ ਹੈ। ਇਸ ਲਈ,  ਅਸੀਂ ਓਪਨ ਮਾਈਕ ਵਿੱਚ ਕਾਸਿਅਸ ਕੰਟੇਂਟ ਪ੍ਰੋਡਿਊਸਰਜ਼ ਦੇ ਰੂਪ ਵਿੱਚ, ਆਪਣੇ ਦਰਸ਼ਕਾਂ ਲਈ ਦਿਲ ਖਿਚਵਾਂ ਅਤੇ ਸਾਰਥਕ ਸੰਗੀਤ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਨਾਲ ਹੀ, ਅਸੀਂ ਇਹ ਪੱਕਾ ਕਰਾਂਗੇ ਕਿ ਸਾਡੇ ਨਾਲ ਜੁੜੇ ਹਰ ਕਲਾਕਾਰ ਨੂੰ ਆਰਥਕ ਰੂਪ ਵਿਚ ਉਸਦਾ ਹੱਕ ਮਿਲ ਸਕੇ ।

ਹਰਜਿੰਦਰ ਸਿੰਘ 94638 28000

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ ✍️ ਗੋਬਿੰਦਰ ਸਿੰਘ ਢੀਂਡਸਾ

ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ ਹੁੰਦੇ ਹਨ ਜਿਵੇਂ ਕਿ ਦਿਲ ਦੀ ਗਤੀ ਦਾ ਵੱਧਣਾ, ਰਕਤ ਚਾਪ ਵਿੱਚ ਵਾਧਾ ਆਦਿ। ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ ਅਤੇ ਇੱਕ ਕ੍ਰੋਧਿਤ ਵਿਅਕਤੀ ਦੇ ਸੋਚਣ ਅਤੇ ਵਿਚਾਰਨ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ।

ਗੁੱਸੇ ਦਾ ਕੋਈ ਵੀ ਚਰਨ ਸਹਿਜ ਨਹੀਂ ਹੈ। ਗੁੱਸਾ ਮਨੁੱਖੀ ਭਾਵ ਦੀ ਚਰਮ ਸੀਮਾ ਹੈ। ਜਦ ਕਦੇ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਵਿਸ਼ਵਾਸ ਟੁੱਟਦਾ ਹੈ, ਸਵੈ ਮਾਣ ਜਾਂ ਅਹੰਕਾਰ ਨੂੰ ਧੱਕਾ ਵੱਜਦਾ ਹੈ ਜਾਂ ਉਮੀਦਾਂ ਤੇ ਖਰਾ ਨਾ ਉਤਰਨ ਆਦਿ ਕਾਰਨ ਗੁੱਸਾ ਜਨਮ ਲੈਂਦਾ ਹੈ। ਗੁੱਸਾ ਜੁਆਲਾਮੁੱਖੀ ਵਾਂਗ ਫੁੱਟਦਾ ਹੈ ਤੇ ਨੁਕਸਾਨ ਕਰਦਾ ਹੈ।

ਗੁੱਸਾ ਆਉਣ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਡਰ ਨੂੰ ਗੁੱਸੇ ਦਾ ਜਨਕ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਕਿਉਂਕਿ ਜਦ ਵਿਅਕਤੀ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁੱਸੇ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਗੁੱਸੇ ਨੂੰ ਕਾਇਰਤਾ ਦੀ ਨਿਸ਼ਾਨੀ ਵੀ ਕਿਹਾ ਜਾਂਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਜਿਹਨਾਂ ਵਿੱਚ ਸਬਰ ਤੇ ਸਾਹਸ ਦੀ ਘਾਟ ਹੁੰਦੀ ਹੈ, ਉਹ ਕ੍ਰੋਧਿਤ ਹੁੰਦੇ ਹਨ। 

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਸੋ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ ਹੈ। ਕਿਸੇ ਕਾਰਨ ਵੱਸ ਹਾਲਾਤ ਵਿਗੜਦੇ ਵੇਖ ਉੱਥੋਂ ਪਾਸਾ ਵੱਟਣਾ ਵਧੇਰੇ ਸਾਰਥਕ ਹੈ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰੰਤੂ ਕਿਸੇ ਨੂੰ ਅਪਣਾ ਨਹੀਂ ਬਣਾ ਸਕਦੇ। ਗੁਸੈਲੇ ਵਿਅਕਤੀ ਦਾ ਕੋਈ ਮਿੱਤਰ ਨਹੀਂ ਬਣਨਾ ਪਸੰਦ ਕਰਦਾ ਅਤੇ ਬੇਕਾਬੂ ਗੁੱਸਾ ਤੁਹਾਡੀ ਨੇਕ ਨਾਮੀ ਨੂੰ ਵੀ ਖ਼ਰਾਬ ਕਰਦਾ ਹੈ।

ਖੁਸ਼ੀਂ ਵਿੱਚ ਕੋਈ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਗੁੱਸੇ ਵਿੱਚ ਕੋਈ ਫੈਸਲਾ। ਪਾਣੀ ਅਕਸਰ ਨਿਵਾਣ ਵੱਲ ਨੂੰ ਜਾਂਦਾ ਹੈ ਸੋ ਗੁੱਸੇ ਦੀ ਇੱਕ ਫਿਤਰਤ ਵੀ ਹੈ ਕਿ ਇਹ ਆਪ ਤੋਂ ਮਾੜੇ ਤੇ ਹੀ ਨਿਕਲਦਾ ਹੈ, ਤਕੜੇ ਅੱਗੇ ਤਾਂ ਚੁਰਕਦਾ ਨਹੀਂ। ਘਰ, ਦਫ਼ਤਰੀ ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਤਣਾਅ ਨੂੰ ਕੰਟਰੋਲ ਕਰਕੇ ਆਪਣੇ ਸਬਰ ਤੇ ਸਹਿਜਤਾ ਨੂੰ ਵਧਾਉਣਾ ਚਾਹੀਦਾ ਹੈ, ਜੇਕਰ ਕੋਈ ਸਮੱਸਿਆ ਹੈ ਉਸਦੇ ਸਾਰਥਕ ਹੱਲ ਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੁੱਸਾ ਕੀਤਾ ਜਾਵੇ।

ਜ਼ਿੰਦਗੀ ਵਿੱਚ ਉਤਾਰ ਚੜਾਅ ਅਹਿਮ ਅੰਗ ਹਨ, ਇਹ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿੱਚ ਕਿਵੇਂ ਮਹਿਸੂਸ ਕਰੋਗੇ ਪਰੰਤੂ ਇਹ ਜ਼ਰੂਰ ਤੁਹਾਡੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਸਮੇਂ ਆਪਣੇ ਜ਼ਜਬਾਤਾਂ ਨੂੰ ਕਿਵੇਂ ਜ਼ਾਹਰ ਕਰਦੇ ਹੋ, ਤੁਹਾਨੂੰ ਗੁੱਸੇ ਵਿੱਚ ਭੜਕਣ ਦੀ ਲੋੜ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਜਿਹੜਾ ਗੁੱਸੇ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।

ਗੁੱਸੇ ‘ਤੇ ਕਾਬੂ ਰੱਖ ਕੇ ਜ਼ਿੰਦਗੀ ਨੂੰ ਹੋਰ ਬੇਹਤਰੀ ਨਾਲ ਮਾਣਿਆ ਜਾ ਸਕਦਾ ਹੈ। ਪ੍ਰਸਿੱਧ ਕਵੀ ਸ਼ੇਖ ਸਾਅਦੀ ਅਨੁਸਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਭਸਮ ਕਰੇ, ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਗੁੱਸੇ ਸਮੇਂ ਆਪਣੇ ਆਪ ਤੇ ਰੱਖੇ ਨਿਯੰਤ੍ਰਣ ਕਰਕੇ ਤੁਸੀਂ ਭਵਿੱਖ ਦੀਆਂ ਕਈਆਂ ਸਮੱਸਿਆਵਾਂ ਤੋਂ ਆਪਣਾ ਬਚਾ ਕਰ ਸਕਦੇ ਹੋ। 

 

 ਗੋਬਿੰਦਰ ਸਿੰਘ ਢੀਂਡਸਾ 

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ) ਜ਼ਿਲ੍ਹਾ: ਸੰਗਰੂਰ (ਪੰਜਾਬ) bardwal.gobinder@gmail.com

ਟਰਾਲੀ ਪਲਟ ਜਾਣ ਕਾਰਨ ਮਹਿਲ ਕਲਾਂ ਵਾਸੀ ਔਰਤ ਦੀ ਮੌਤ

ਪਿੰਡ ਕਾਉਂਕੇ ਕਲਾਂ ਨੇੜੇ ਵਾਪਰੇ ਹਾਦਸੇ ਚ 19 ਸਰਧਾਲੂ ਗੰਭੀਰ ਜ਼ਖ਼ਮੀ

ਮਹਿਲ ਕਲਾਂ/ ਬਰਨਾਲਾ-  ਅਕਤੂਬਰ- (ਗੁਰਸੇਵਕ ਸੋਹੀ)-ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਸਮਾਗਮ ਚ ਨਾਨਕਸਰ ਕਲੇਰਾਂ ਵਿਖੇ ਸ਼ਾਮਲ ਹੋਣ ਤੋਂ ਬਾਅਦ ਪਿੰਡ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਟਰਾਲੀ ਪਲਟ ਜਾਣ ਕਾਰਨ ਇਕ ਔਰਤ ਦੀ ਮੌਤ ਅਤੇ 19 ਲੋਕ ਗੰਭੀਰ ਰੂਪ ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ ਨਾਨਕਸਰ ਕਲੇਰਾਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਨੂੰ ਲੈ ਕੇ ਸਮਾਗਮ ਹੋ ਰਹੇ ਸਨ ।ਅੱਜ ਸ਼ਾਮ ਨੂੰ ਜਦੋਂ ਸ਼ਰਧਾਲੂਅਾਂ ਦੀ ਟਰਾਲੀ ਨਾਨਕਸਰ ਕਲੇਰਾਂ ਤੋਂ ਪਿੰਡ ਕਾਉਂਕੇ ਕਲਾਂ ਜਗਰਾਉਂ ਕੋਲ ਪਹੁੰਚੀ ਤਾਂ ਟਰਾਲੀ ਪਲਟ ਜਾਣ ਕਾਰਨ ਵਾਪਰੇ ਹਾਦਸੇ ਵਿਚ ਬਲਜਿੰਦਰ ਕੌਰ ਪਤਨੀ ਜਗੀਰ ਸਿੰਘ ਵਾਸੀ ਜੱਟ ਸਿੱਖ ਮਹਿਲ ਕਲਾਂ ਵਾਸੀ ਇਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਚ ਸਾਮਲ ਜ਼ਖ਼ਮੀ ਸ਼ਰਧਾਲੂਆਂ ਨੂੰ ਜਗਰਾਉਂ ਦੇ ਕਲਿਆਣੀ ਅਤੇ ਜੁਨੇਜਾ ਸਮੇਤ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਕਈ ਸ਼ਰਧਾਲੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਕਤ ਭਿਆਨਕ ਸੜਕੀ ਹਾਦਸੇ ਕਾਰਨ ਪਿੰਡ ਚ ਸੋਗ ਦੀ ਲਹਿਰ ਦੌੜ ਗਈ।

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਮਿਲੇ ਹਲਕੇ ਦੀ ਸੇਵਾ ਨੂੰ ਨੇਪਰੇ ਚਾੜਨ ਲਈ ਅੱਜ ਬਲਦੇਵ ਸਿੰਘ ਮਾਣੂਕੇ ਹਰਿਮੰਦਰ ਸਾਹਿਬ ਹੋਏ ਨਤਮਸਤਕ

ਕਾਂਗਰਸ ਨੂੰ ਟੱਕਰ ਦੇਣ ਲਈ ਬਲਦੇਵ ਸਿੰਘ ਮਾਣੂੰਕੇ ਨੇ ਲਿਆ ਗੁਰੂ ਸਾਹਿਬ ਤੋਂ ਅਸ਼ੀਰਵਾਦ
ਅਜੀਤਵਾਲ , (ਬਲਵੀਰ ਸਿੰਘ ਬਾਠ ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਬਲਦੇਵ ਸਿੰਘ ਮਾਣੂੰਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ  ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਅੱਜ ਬਲਦੇਵ ਸਿੰਘ ਮਾਣੂੰਕੇ ਨੇ ਪਾਰਟੀ ਵਰਕਰਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਚੋਣਾਂ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਨੂੰ ਵੱਡੀ ਟੱਕਰ ਦੇਣ ਲਈ ਅੱਜ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਚ ਉਤਰਨ ਦਾ ਫ਼ੈਸਲਾ ਕੀਤਾ  ਬਲਦੇਵ ਸਿੰਘ ਮਾਣੂੰਕੇ ਨੇ ਜਨਸੰਘ ਦੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਜੇ ਮੈਂ ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕ ਗਰੀਬ ਪਰਿਵਾਰ ਨੂੰ ਟਿਕਟ ਦੇ ਕੇ ਮਾਣ ਬਖ਼ਸ਼ਿਆ ਹੈ  ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਸਰਕਲ ਪ੍ਰਧਾਨ ਡਾਲਾ ਨੰਬਰਦਾਰ ਦੌਧਰ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਹਾਜ਼ਰ ਸਨ

ਪਿੰਡ ਮੱਲੇਆਣਾ ਦੇ ਪਤਵੰਤਿਆਂ ਦੀ ਜਗਰਾਉਂ ਵਿਖੇ ਹਰਨਰਾਇਣ ਸਿੰਘ ਮੱਲੇਆਣਾ ਵਾਤਾਵਰਨ ਪ੍ਰੇਮੀ ਨਾਲ ਵਿਸ਼ੇਸ਼ ਮੀਟਿੰਗ  

ਜਗਰਾਉਂ , 7 ਅਕਤੂਬਰ (ਗੁਰਕੀਰਤ ਜਗਰਾਉਂ, ਮਨਜਿੰਦਰ ਗਿੱਲ )ਅੱਜ ਪਿੰਡ ਮੱਲੇਆਣਾ ਦੇ ਪਤਵੰਤੇ ਸੱਜਣਾਂ ਵੱਲੋਂ ਸ ਹਰਨਰਾਇਣ ਸਿੰਘ ਮੱਲੇਆਣਾ ਦੇ ਗ੍ਰਹਿ ਵਿਖੇ ਪਹੁੰਚ ਕੁਝ ਅਹਿਮ ਵਿਚਾਰਾਂ ਕੀਤੀਆਂ ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਪਿੰਡ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਪਿੰਡ ਵਾਸੀਆਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਪਿੰਡ ਮੱਲੇਆਣਾ ਵਾਸੀਆਂ ਦੀ ਇਹ ਮੁਸ਼ਕਲ ਕੇ  ਨਹਿਰੀ ਪਾਣੀ ਸਹੀ  ਢੰਗ ਨਾਲ ਖੇਤ ਵਿੱਚ ਨਹੀਂ ਆ ਰਿਹਾ । 9 ਸਾਲ ਪਹਿਲਾਂ ਬਣੇ ਖਾਲ ਵਿਚ ਪਾਈਪਾਂ ਪਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।  ਇਸ ਤੋਂ ਇਲਾਵਾ ਕਿਉਂ ਕੇ ਹਰਨਰਾਇਣ ਸਿੰਘ ਮੱਲੇਆਣਾ  ਵਾਤਾਵਰਨ ਪ੍ਰੇਮੀ ਹਨ ਅਤੇ ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਮੋਢੀਆਂ ਵਿੱਚੋਂ ਹਨ  ਇਸ ਲਈ  ਪਿੰਡ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੇ ਯਤਨ  ਕੀਤੇ ਜਾਣ ਉੱਪਰ ਵੀ ਅਹਿਮ ਵਿਚਾਰਾਂ ਹੋਈਆਂ । ਇਸ ਸਮੇਂ ਉਚੇਚੇ ਤੌਰ ਤੇ ਪਹੁੰਚੇ  ਖੇਤੀਬਾੜੀ ਅਫ਼ਸਰ ਰਕਦਿਰਪ੍ਰੀਤ ਸਿੰਘ ਅਤੇ ਉਨ੍ਹਾਂ ਨਾਲ ਸ ਹਰਮੇਲ ਸਿੰਘ , ਸ ਪਿਆਰਾ ਸਿੰਘ , ਜਗਜੀਤ ਸਿੰਘ, ਪਾਲਾ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ  । ਜਿੱਥੇ ਉਨ੍ਹਾਂ ਨੂੰ ਹਰਨੈਣ ਸਿੰਘ ਮੱਲੇਆਣਾ ਵੱਲੋਂ ਪੌਦੇ ਦੇ ਕੇ ਸਨਮਾਨਤ ਵੀ ਕੀਤਾ ਗਿਆ । 

ਧੀ ਰਾਣੀ  ✍️    ਦਿਲਸ਼ਾਨ

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,

ਖੁਸ਼ੀਆਂ,ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                  

- ਓਦਣ ਦੀ ਐ ਰੌਣਕ ਵਿਹੜੇ ਵਿਚ ਰਹਿੰਦੀ, 

ਰੱਬ ਦਾ ਨਾਂਉਂ ਹਰ ਵੇਲੇ ਹੈ ਉਹ ਲੈਂਦੀ,                         

ਜਾਂਦੀ ਮੇਰੇ ਸਾਰੇ ਦੁੱਖ ਵੰਡਾਈ ਧੀ ਰਾਣੀ, 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                

-ਜਨਮੀ ਸੀ ਜਿਸ ਦਿਨ ਉਹ ਭਾਗਾਂ ਭਰਿਆ ਸੀ,                 

 ਜੀਕਣ ਕੋਈ ਰਹਿਮਤ ਵਾਲ਼ਾ ਬੱਦਲ ਵਰਿਆ ਸੀ,              

ਜਿੰਦਗੀ ਦੇ ਵਿੱਚ ਕੀਤੀ ਆਣ ਰੁਸ਼ਨਾਈ ਧੀ ਰਾਣੀ,            

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                        

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ।                  

-ਨੀਵੀਂ ਪਾ ਕੇ ਚੱਲਣਾ ਉਹਦੀ ਆਦਤ ਹੈ,                         

ਹਰ ਕੰਮ ਵਿੱਚ ਉਹ ਲੈਂਦੀ ਮੇਰੀ ਇਜਾਜ਼ਤ ਹੈ,                   

ਜਾਵੇ ਮੇਰਾ ਹਰ ਇੱਕ ਹੁਕਮ ਵਜਾਈ ਧੀ ਰਾਣੀ,                 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                 

ਦਿਲਸ਼ਾਨ ਦੁਆਵਾਂ ਮੰਗਦਾ ਰਹਿੰਦਾ ਰੂਹ ਲਾ ਕੇ,               

ਤੱਤੀ ਵਾਅ ਨਾਂ ਲੱਗੇ ਸਹੁਰੇ ਘਰ ਜਾ ਕੇ,                          

ਡੋਲੀ ਵਿੱਚ ਬਿਠਾ ਨਹੀਂ ਜਾਣੀ ਭੁਲਾਈ ਧੀ ਰਾਣੀ,               

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।

------------

ਦਿਲਸ਼ਾਨ

ਪਿੰਡ ਤੇ ਡਾਕਖਾਨਾ ਲੰਡੇ ,

ਜਿਲਾ ਮੋਗਾ ਪਿੰਨ ਕੋਡ 142049  

ਮੋਬਾਈਲ 9914304172

ਲਖੀਮਪੁਰ ਖੀਰੀ ਦੀ ਘਟਨਾ ਅਤੇ ਕਾਲੇ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਪਿੰਡ ਸੁਧਾਰ ਦੇ ਕਿਸਾਨ ਦਾ ਸੰਸਕਾਰ ਹੋਇਆ 

ਗੁਰੂਸਰ ਸੁਧਾਰ (ਹਰਦਿਆਲ ਸਿੰਘ ਸਹੌਲੀ) ਦੇਸ਼ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੁੱਧ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ ਉਧਰ ਸੁਧਾਰ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਪੁੱਤਰ ਜੋਰਾ ਸਿੰਘ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਵਿਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਪਰਤਿਆ ਸੀ ਕਿਸਾਨਾਂ ਤੇ ਲਖੀਮਪੁਰ ਖੀਰੀ ਯੂ ਪੀ ਦੀ ਘਟਨਾ ਨੂੰ ਨਾ ਝੱਲਦਿਆਂ ਹੋਇਆ ਖੁਦਕੁਸ਼ੀ ਨੋਟ ਲਿਖ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਪਰਮਜੀਤ ਸਿੰਘ ਦਾ ਅੱਜ ਸੁਧਾਰ ਵਿਖੇ ਸੰਸਕਾਰ ਕੀਤਾ ਗਿਆ ਜਿੱਥੇ ਰਾਜੇਵਾਲ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਬਰਮੀ, ਕਰਮਜੀਤ ਸਿੰਘ ਗੋਲਡੀ ਅਕਾਲੀ ਆਗੂ, ਜੱਥੇਦਾਰ ਜਸਵਿੰਦਰ ਸਿੰਘ ਸੁਧਾਰ, ਜਸਵਿੰਦਰ ਸੋਨੀ, ਭਗਵੰਤ ਸਿੰਘ ਸਾਬਕਾ ਸਰਪੰਚ, ਸਿਕੰਦਰ ਸਿੰਘ,ਹਰਮੇਲ ਸਿੰਘ, ਹਰਮਿੰਦਰ ਸਿੰਘ ਪੱਪ ਸਰਪੰਚ ਸੁਧਾਰ,ਕਮਿਕਰ ਸਿੰਘ ਅੱਬੂਵਾਲ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ ਆਦਿ ਇਲਾਕਾ ਨਿਵਾਸੀ ਹਾਜਰ ਸਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ 

ਮਹਿਲ ਕਲਾਂ/ ਬਰਨਾਲਾ- 6 ਅਕਤੂਬਰ- (ਗੁਰਸੇਵਕ ਸੋਹੀ)- ਪਾਰਟੀ ਨੇ 4 ਜਨਰਲ ਸਕੱਤਰ,14 ਮੀਤ ਪ੍ਰਧਾਨ,23 ਸਕੱਤਰ, 4 ਜਿ਼ਲ੍ਹਾ ਪ੍ਰਧਾਨ, 14 ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਆਗੂਆਂ ਨੂੰ ਵੱਡੇ ਪੱਧਰ `ਤੇ ਜ਼ਿੰਮੇਵਾਰੀਆਂ ਸੌਂਪੀਆਂ 
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਸਲਾਹ-ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕਰਨ ਲਈ ਪਾਰਟੀ ਦੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦਫ਼ਤਰ ਤੋਂ ਅੱਜ ਨਵ-ਨਿਯੁਕਤ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਪਾਰਟੀ ਅੰਦਰ ਕੁੱਝ ਹੋਰ ਆਗੂਆਂ ਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। 
ਅੱਜ ਐਲਾਨੇ ਗਏ ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ :
ਜਨਰਲ ਸਕੱਤਰ
1. ਸ:ਸਤਨਾਮ ਸਿੰਘ ਮਨਾਵਾ
2. ਸ:ਹਰਪ੍ਰੀਤ ਸਿੰਘ ਗੁਰਮ
3. ਸ:ਪ੍ਰਿਤਪਾਲ ਸਿੰਘ ਹਵੇਲੀ
4. ਸ:ਮਨਦੀਪ ਸਿੰਘ ਖਿਜਰਾਵਾਦ
ਮੀਤ ਪ੍ਰਧਾਨ
1. ਸ:ਬਲਜੀਤ ਸਿੰਘ ਸਿੱਧੂ
2. ਸ:ਸੁਰਜੀਤ ਸਿੰਘ ਚੱਕ ਢੇਰੀ
3. ਸ:ਮੇਜਰ ਸਿੰਘ ਸੰਗਤਪੁਰਾ
4. ਸ:ਕੇਵਲ ਸਿੰਘ ਜਲਾਨ
5. ਸ:ਗਗਨਦੀਪ ਸਿੰਘ ਬੈਂਸ
6. ਸ:ਜੀਤ ਸਿੰਘ ਲੌਂਗੋਵਾਲ
7. ਸ:ਪ੍ਰਦੀਪ ਸਿੰਘ ਵਾਲੀਆ
8. ਗਿਆਨੀ ਗਿਆਨ ਸਿੰਘ ਬਾਵਾ
9. ਸ:ਹਰਬੰਸ ਸਿੰਘ ਚੀਮਾ
10. ਸ:ਗੁਰਮੇਲ ਸਿੰਘ ਠਸਕਾ
11. ਸ:ਟਹਿਲ ਸਿੰਘ ਮੰਡਵੀ
12. ਸ:ਕੌਰ ਸਿੰਘ ਮੌੜਾਂ
13. ਸ:ਮੁਖਤਿਆਰ ਸਿੰਘ ਧਰਮਸੋਤ
14. ਸ:ਸੂਰਤ ਸਿੰਘ ਖੂਈ ਖੇੜਾ
ਸਕੱਤਰ
1. ਸ:ਮਨਪ੍ਰੀਤ ਸਿੰਘ ਚੰਡੀਗੜ੍ਹ
2. ਸ:ਮਹਿੰਦਰ ਸਿੰਘ ਬਨਾਰਸੀ
3. ਸ:ਅਜੈਬ ਸਿੰਘ ਲਦਾਲ
4. ਸ:ਰਾਮ ਸਿੰਘ ਮਟਰਾਂ
5. ਸ:ਭੁਪਿੰਦਰ ਸਿੰਘ ਖਰੜ
6. ਸ:ਖਜਾਨ ਸਿੰਘ ਕਰੌਂਦਾ
7. ਸ:ਸਤਪਾਲ ਸਿੰਘ ਅੰਨਦਾਨਾ
8. ਸ:ਗੁਰਸੰਤ ਸਿੰਘ ਭੁਟਾਲ
9. ਸ:ਚਮਕੌਰ ਸਿੰਘ ਮੋਰਾਂਵਾਲੀ
10. ਸ਼੍ਰੀ ਅਸ਼ੋਕ ਕੁਮਾਰ ਚੀਮਾ
11. ਸ:ਜਸਵੰਤ ਸਿੰਘ ਭੱਠਲ
12. ਸ:ਗੁਰਮੀਤ ਸਿੰਘ ਮਾਮਦਪੁਰ
13. ਸ:ਗੁਰਦਿਆਲ ਸਿੰਘ ਢਾਡੀ ਲੱਖਪੁਰਾ (ਫਗਵਾੜਾ)
14. ਸ:ਗੁਰਚਰਨ ਸਿੰਘ ਔਲਖ
15. ਮਾਸਟਰ ਰਾਮ ਸਿੰਘ ਦੇਹਲਾਂ
16. ਸ:ਅਮਰੀਕ ਸਿੰਘ ਸੰਗਤੀਵਾਲਾ
17. ਸ:ਗੁਰਮੇਲ ਸਿੰਘ ਦਿੜ੍ਹਬਾ
18. ਸ:ਹਰਭਜਨ ਸਿੰਘ ਦੁੱਗਾਂ
19. ਸ:ਸੁਰਿੰਦਰ ਸਿੰਘ ਕਲੇਰ ਮੋਹਾਲੀ
20. ਸ:ਰਸ਼ਪਾਲ ਸਿੰਘ ਬਠਿੰਡਾ
21. ਸ:ਕਿਤਾਬਾ ਸਿੰਘ ਅੰਨਦਾਨਾ
22. ਸ:ਗੁਰਤੇਜ ਸਿੰਘ ਜੰਡਵਾਲਾ ਖ਼ਰਤਾ
23. ਸ਼੍ਰੀ ਪ੍ਰੇਮ ਕੱਟੂ  
ਜ਼ਿਲ੍ਹਾ ਪ੍ਰਧਾਨ ਦਿਹਾਤੀ ਮਲੇਰਕੋਟਲਾ
1. ਸ:ਗੁਰਜੀਵਨ ਸਿੰਘ ਸਰੌਦ
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਲੇਰਕੋਟਲਾ
1. ਜਨਾਬ ਖੁਸ਼ੀ ਮੁਹੰਮਦ  
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤਰਨ ਤਾਰਨ
1. ਸ:ਕਰਮਵੀਰ ਸਿੰਘ ਪੰਨੂ
ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ
1. ਸ:ਭੋਲਾ ਸਿੰਘ ਗਿੱਲ ਪੱਤੀ
ਪ੍ਰਧਾਨ ਬਾਜ਼ੀਗਰ ਵਿੰਗ
1. ਸ਼੍ਰੀ ਅੰਬੂ ਰਾਮ
ਸਿਆਸੀ ਸਲਾਹਕਾਰ
1. ਸ:ਹਰਜਿੰਦਰ ਸਿੰਘ ਬੌਬੀ ਗਰਚਾ
ਮੀਡੀਆ ਸਲਾਹਕਾਰ
1. ਸ:ਗੁਰਮੀਤ ਸਿੰਘ ਜੌਹਲ
ਸਪੋਕਸਪਰਸਨ/ ਸਲਾਹਕਾਰ ਇਸਤਰੀ ਵਿੰਗ
1. ਬੀਬੀ ਸਵਰਾਜ ਕੌਰ ਘੁੰਮਣ
ਸਿਆਸੀ ਸਕੱਤਰ  ਸੁਖਦੇਵ ਸਿੰਘ ਢੀਂਡਸਾ
1. ਮਾਸਟਰ ਦਲਜੀਤ ਸਿੰਘ ਸੁਨਾਮ
2. ਸ:ਮਨਸ਼ਾਂਤ ਸਿੰਘ ਢੀਂਡਸਾ ਅਮਰਗੜ੍ਹ
ਸਹਾਇਕ ਖਾਜ਼ਾਨਕੀ
1. ਸ਼੍ਰੀ ਲਾਜਪਤ ਰਾਏ ਸੁਨਾਮ
ਵਰਕਿੰਗ ਕਮੇਟੀ ਮੈਂਬਰ
1. ਸ਼੍ਰੀ ਰਾਜੇਸ਼ ਕੁਮਾਰ ਪੱਪੀ ਖਨੌਰੀ
2. ਸ:ਕੁਲਵਿੰਦਰ ਸਿੰਘ ਡਸਕਾ
3. ਸ:ਅਮਰਜੀਤ ਸਿੰਘ ਧਾਲੀਵਾਲ
4. ਸ:ਰਣਜੀਤ ਸਿੰਘ ਫ਼ਤਹਿਗੜ੍ਹ
5. ਸ:ਗੁਰਚਰਨ ਸਿੰਘ ਝੱਲੀਆਂ
6. ਸ਼੍ਰੀ ਪ੍ਰਕਾਸ਼ ਅੰਨਦਾਨਾ
7. ਚੌਧਰੀ ਚਰਨਦਾਸ ਤਲਵੰਡੀ
8. ਸ:ਜਰਨੈਲ ਸਿੰਘ ਰਾਮਾ ਮੋਗਾ
9. ਸ:ਜਰਨੈਲ ਸਿੰਘ ਚਿੱਤਰਕਾਰ
10. ਸ:ਤਰਲੋਚਨ ਸਿੰਘ ਮਲੇਰਕੋਟਲਾ
11. ਸ:ਦਰਸ਼ਨ ਸਿੰਘ ਮਲੇਰਕੋਟਲਾ
12. ਸ:ਗੁਰਮੇਲ ਸਿੰਘ ਮਲੇਰਕੋਟਲਾ
13. ਜਥੇਦਾਰ ਚੱਗੜ ਸਿੰਘ ਡਸਕਾ
14. ਸ:ਬੇਅੰਤ ਸਿੰਘ ਟਾਹਲੀਵਾਲਾ ਜੱਟਾਂ