ਇੱਕ ਦੋ ਦਿਨ੍ਹਾ ਵਿੱਚ ਵੰਡੀ ਜਾਵੇਗੀ ਲ਼ਾਭਪਾਤਰੀਆਂ ਨੂੰ ਉਨ੍ਹਾਂ ਦੀ ਜਮ੍ਹਾਂ ਹੋਈ ਕਣਕ: ਗੁਰਲਾਲ ਸਿੰਘ
ਅਜੀਤਵਾਲ, 15 ਅਕਤੂਬਰ (ਰੱਤੀ ਕੋਕਰੀ) ਨੇੜਲੇ ਪਿੰਡ ਕੋਕਰੀ ਕਲਾਂ ਵਿਖੇ ਇੱਕ ਡਿਪੂ ਹੋਲਡਰ ਤੇ ਪੁਲਿਸ ਵੱਲੋਂ ਅਣਵੰਡੀ ਕਣਕ ਸਬੰਧੀ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਲਾਭਪਾਤਰੀਆਂ ਦਾ ਇਕੱਠ ਹੋਇਆ। ਜਿਸ ਦੌਰਾਨ ਜਿੱਥੇ ਲਾਭਪਾਤਰੀਆਂ ਨੇ ਜਿੱਥੇ ਡਿਪੂ ਹੋਲਡਰ ਕੋਲ ਜਮ੍ਹਾਂ ਪਈ ਕਣਕ ਥਾਣਾ ਅਜੀਤਵਾਲ ਪੁਲਿਸ ਵੱਲੋਂ ਜਬਰਦਸਤੀ ਚੱੁਕ ਕੇ ਲੈ ਜਾਣ ਸਬੰਧੀ ਜੰਮ ਕੇ ਨਾਅਰੇਬਾਜੀ ਕੀਤੀ। ਉੱਥੇ ਡਿਪੂ ਹੋਲਡਰ ਗੌਰੀ ਸ਼ੰਕਰ ਵਿਰੱੁਧ ਦਰਜ ਮਾਮਲੇ ਨੂੰ ਸਾਜਿਸ਼ ਦਾ ਕਰਾਰ ਦਿੰਦਿਆਂ ਮਾਮਲੇ ਨੂੰ ਰੱਦ ਕਰਨ ਲਈ ਵੀ ਮੰਗ ਕੀਤੀ। ਪੁਲਿਸ ਇਸ ਨੂੰ ਵੱਡਾ ਮਸਲੇ ਨੂੰ ਵੱਡਾ ਮਾਮਲਾ ਸਮਝ ਕੇ ਪਰਚਾ ਦਰਜ ਕਰ ਚੱੱੁਕੀ, ਦੂਜੇ ਪਾਸੇ ਪਿੰਡ ਵਾਸੀ , ਪੰਚਾਇਤ ਅਤੇ ਨੀਲੇ ਕਾਰਡ ਧਾਰਕ ਡਿਪੂ ਹੋਲਡਰ ਨੂੰ ਨਿਰਦੋਸ਼ ਮੰਨ ਰਹੇ ਹਨ। ਕਾਰਡ ਧਾਰਕ ਜਿੰਨ੍ਹਾ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਸਨ ਨੇ ਆਪਣੇ ਕਾਰਡ ਵਿਖਾਉਦਿਆਂ ਕਿਹਾ ਕਿ ਜੋ ਸਾਨੂੰ ਕਣਕ ਸਾਡੇ ਕਾਰਡਾ ਅਨੁਸਾਰ ਸਰਕਾਰ ਤੋ ਮਿਲੀ ਸੀ ਤੇ ਅਸੀ ਆਪਣੀ ਨਿੱਜੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮ੍ਹਾਂ ਕਰਵਾਈ ਹੋਈ ਸੀ, ਇਹ ਕੋਈ ਨਜਾਇਜ ਨਹੀਂ ਹੈ। ਉਨ੍ਹਾ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਜਾਂਚ ਕਰਕੇ ਪੁਲਿਸ ਤੋ ਸਾਡੀ ਕਣਕ ਵਾਪਿਸ ਦਿਵਾਏ। ਕੁਝ ਅਤਿ ਗਰੀਬ ਲਾਭਪਾਤਰੀਆਂ ਨੇ ਭਰੇ ਮਨ ਨਾਲ ਇਹ ਵੀ ਕਿਹਾ ਕਿ ਤਿਉਹਾਰਾ ਦੇ ਦਿਨ ਹੋਣ ਕਰਕੇ ਸਾਡੇ ਘਰ ਇੱਕ ਡੰਗ ਆਟਾ ਵੀ ਨਹੀਂ ਹੈ ਤੇ ਅਸੀ ਭੁੱਖੇ ਮਰਨ ਲਈ ਮਜਬੂਰ ਹਾਂ।ਕਿਉਕਿ ਸਾਡੀ ਸਾਰੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮਾਂ ਸੀ। ਦੱਸ ਦਈਏ ਕਿ ਪੁਲਿਸ ਵੱਲੋਂ ਜੋ ਡਿਪੂ ਹੋਲਡਰ ਦੁਬਾਰਾ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਤੋ ਪਹਿਲਾ ਬਾਇਓਮੈ੍ਰਟਿਕ ਰਾਹੀਂ ਸਰਕਾਰੀ ਮਸ਼ੀਨ ਤੇ ਕੱਟੀਆਂ ਪਰਚੀਆਂ, ਰਜਿਸਟਰ ਅਤੇ ਨੀਲੇ ਕਾਰਡ ਨੂੰ ਵੀ ਪੁਲਿਸ ਵੱਲੋਂ ਜਬਰੀ ਥਾਣੇ ਲਿਜਾਣ ਦੀ ਇਕੱਤਰ ਪਿੰਡ ਤੇ ਲਾਭਪਾਤਰੀਆਂ ਨੇ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਤੇ ਨਾਇਬ ਤਹਿਸੀਲਦਾਰ ਮਨਵੀਰ ਕੌਰ, ਆਈ.ਪੀ.ਐਸ ਮਹੁੰਮਦ ਸਰਫਰਾਜ ਆਲਮ ਤੇ ਸਹਾਇਕ ਜਿਲ੍ਹਾ ਫੂਡ ਸਪਲਾਈ ਅਫਸਰ ਗੁਰਲਾਲ ਸਿੰਘ ਸੰਧੂ, ਥਾਣਾ ਮੁਖੀ ਵੀਰਪਾਲ ਕੌਰ, ਕਾਨੂੰਗੋ ਸਤਨਾਮ ਸਿੰਘ ਇੱਥੇ ਚਾਰ ਜਗ੍ਹਾ ਤੇ ਪਏ ਸਟਾਕ ਦੀਆਂ ਸਾਰਾ ਦਿਨ ਤਕਸੀਮਾ ਜਰਬ੍ਹਾਂ ਵਿੱਚ ਉਲਝੇ ਰਹੇ ਤੇ ਭੱਖੇ ਪਿਆਸੇ ਲਾਭਪਾਤਰੀ ਕਣਕ ਮਿਲਣ ਦੀ ਆਸ ਤੇ ਘੰਟਿਆ ਬੱਧੀ ੳੇੁਕਤ ਅਫਸਰਾ ਦਾ ਇਤੰਜਾਰ ਕਰਦੇ ਰਹੇ। ਉਕਤ ਮਾਮਲੇ ਸਬੰਧੀ ਆਈ.ਪੀ.ਐਸ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਇੱਥੇ ਗਿਣਤੀ ਵਿੱਚ ਕੁਝ 555 ਕੁਇੰਟਲ ਕਣਕ ਪਾਈ ਗਈ। ਜਦ ਕਿ ਇੱਥੇ 419 ਕੁਇੰਟਲ ਦਾ ਰਿਕਾਰਡ ਹੈ। ਇਸ ਵਾਧੂ ਸਟਾਕ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਆਈ.ਪੀ.ਐਸ ਨੇ ਕਿਹਾ ਕਿ ਜੋ ਸਟਾਕ ਹੈ ਫੂਡ ਸਪਲਾਈ ਵਿਭਾਗ ਇਸ ਦੀ ਵੰਡ ਕਰੇਗਾ। ਜੋ ਵਾਧੂ ਸਟਾਕ ਹੈ ਉਸ ਦੇ ਅੰਕੜੇ ਤੇ ਰਿਕਾਰਡ ਇਕੱਤਰ ਕਰਕੇ ਫਿਰ ਕਾਰਵਾਈ ਹੋਵੇਗੀ। ਕੁੱਲ 4 ਜਗ੍ਹਾ ਤੇ 1422 ਬੋਰੇ ਸਟਾਕ ‘ਚ ਪਏ ਸਨ, ਇੱਥੇ ਪਏ ਸਟਾਕ ਦੀਆਂ ਚਾਬੀਆਂ ਫੂਡ ਸਪਲਾਈ ਵਿਭਾਗ ਨੂੰ ਸਪੁਰਦ ਕੀਤੀਆਂ ਗਈਆਂ ਹਨ ਤੇ ਇੱਕ ਦੋ ਦਿਨ੍ਹਾ ਵਿੱਚ ਲਾਭਪਾਤਰੀਆਂ ਨੂੰ ਉਨ੍ਹਾ ਦੀ ਕਣਕ ਵੰਡ ਦਿੱਤੀ ਜਾਵੇਗੀ। ਪੁਲਿਸ ਤੇ ਪਿੰਡ ਵਾਸੀਆਂ ‘ਚ ਡਿਪੂ ਹੋਲਡਰ ਮਾਮਲੇ ‘ਚ ਕਸ਼ਮਕਸ਼ ਬਣੀ ਹੋਈ ਹੈ। ਪਿੰਡ ਦੇ ਮੋਹਤਬਾਰ ਵਿਅਕਤੀ ਅਤੇ ਕਾਰਡ ਧਾਰਕ ਮੁਕੱਦਮਾ ਰੱਦ ਕਰਵਾਉਣ ਵਿਰੁੱਧ ਡਟੇ ਹੋਏ ਹਨ। ਪੁਲਿਸ ਦੇ ਮਨ ਵਿੱਚ ਧੜਕੂ ਕਾਰਨ ਪਿੰਡ ਕੋਕਰੀ ਕਲ਼ਾਂ ਵਿਖੇ ਨਿਰੰਤਰ ਪੁਲਿਸ ਦੀਆਂ ਗੱਡੀਆਂ ਗੇੜੀਆਂ ਮਾਰ ਰਹੀਆਂ ਹਨ।