You are here

ਪੰਜਾਬ

20 ਦਿਨਾ 24 ਵੇਂ ਮੁਫ਼ਤ ਭੰਗੜਾ ਸਿਖਲਾਈ ਕੈਂਪ ਦਾ ਸੱਭਿਆਚਾਰਕ ਪ੍ਰੋਗਰਾਮ 12 ਸਤੰਬਰ ਹਸਨਪੁਰ ਵਿਖੇ  

ਮੁੱਲਾਂਪੁਰ , 11 ਸਤੰਬਰ  ( ਲਿੱਟ ਸਹੌਲੀ ) ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ  ਵਿਖੇ ਸ ਹਰਦਿਆਲ ਸਿੰਘ ਲਿੱਟ ਸਹੌਲੀ ਵੱਲੋਂ 20 ਦਿਨਾ ਪਿੰਡ ਪੰਡੋਰੀ ਵਿਖੇ ਲਗਾਏ ਗਏ ਭੰਗੜਾ ਸਿਖਲਾਈ ਕੈਂਪ ਦਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਪ੍ਰੋਗਰਾਮ 12 ਸਤੰਬਰ ਦਿਨ ਐਤਵਾਰ ਨੂੰ ਹੋ ਰਿਹਾ ਹੈ ਆਪ ਸਭ ਨੂੰ ਇਸ ਵਿੱਚ ਹਾਜ਼ਰ ਹੋ ਕੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਹਾਰਦਿਕ ਸੱਦਾ ।ਹੋਰ ਜਾਣਕਾਰੀ ਲਈ ਫੋਟੋ ਵਿੱਚ ਦੇ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ ।

ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ✍️ ਗਗਨਦੀਪ ਧਾਲੀਵਾਲ

ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ-ਅਵਤਾਰ ਸਿੰਘ ਪਾਸ਼

ਦੋਸਤੋਂ ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਹੀ ਸਾਹਿਤਕਾਰ ਪੈਦਾ ਹੋਏ ਹਨ ਜਿੰਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ।ਅਸੀਂ ਅੱਜ ਗੱਲ ਕਰਦੇ ਅਜਿਹੇ ਹੀ ਸਾਹਿਤਕਾਰ ਦੀ ਜਿਸਦੀਆਂ ਰਚਨਾਵਾਂ ,ਇਨਕਲਾਬੀ ਵਿਚਾਰ ਇਨਸਾਨ ਨੂੰ ਅੰਦਰੋਂ ਤੀਕ ਝੰਜੋੜ ਕੇ ਰੱਖ ਦਿੰਦੇ ਹਨ।ਉਸਦੀ ਆਤਮਾ ਨੂੰ ਹਲੂਣਦੇ ਹਨ।ਹੱਕਾਂ ਦੀ ਮੰਗ ਕਰਦੇ ਹਨ। ਅਜਿਹੇ ਸਾਹਿਤਕਾਰ ਦਾ ਨਾਂ ਹੈ ਅਵਤਾਰ ਸਿੰਘ ਪਾਸ਼ ।
ਅਵਤਾਰ ਪਾਸ਼ ਨੇ (1972 ਤੋਂ 1975 ਤੱਕ)
ਸਾਹਿਤ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਪਾਸ਼ ਦੇ ਪਿਤਾ ਜੀ ਦਾ ਨਾਂ ਮੇਜਰ ਸੋਹਣ ਸਿੰਘ ਸੰਧੂ ਸੀ।ਜਦੋਂ ਅਵਤਾਰ ਪਾਸ਼ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਸ ਸਮੇਂ ਭਾਰਤ ਵਿੱਚ ਗਰੀਬੀ ਦਾ ਬਹੁਤ ਬੋਲ ਬਾਲਾ ਸੀ,ਇਸ ਤੋਂ ਪਾਸ਼ ਬਹੁਤ ਪ੍ਰਭਾਵਿਤ ਹੋਇਆ ।ਪਾਸ਼ ਨੇ ਅੱਲੜੇ ਉਮਰੇ ਹੀ ਭਾਰਤ ਦੇ ਗਰੀਬ ਲੋਕਾਂ ਦੇ ਹਾਲਤਾਂ ਨੂੰ ਦੇਖਦਿਆਂ ਵਿਦਰੋਹੀ ਕਵਿਤਾ ਲਿਖਣੀ ਸ਼ੁਰੂ ਕੀਤੀ।ਪਾਸ਼ ਦੀਆਂ ਕਵਿਤਾਵਾਂ ਦਾ ਵਿਸ਼ਾ ਜੁਝਾਰਵਾਦੀ ਸੀ । 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਹੋਇਆ। ਪਾਸ਼ ਦੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ —
ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।

ਪਾਸ਼ ਦੀ ਸਭ ਤੋਂ ਮਹੱਤਵਪੂਰਨ ਤੇ ਸਚਾਈ ਬਿਆਨ ਕਰਦੀ ਕਵਿਤਾ —
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
ਘਰ ਤੋਂ ਨਿਕਲਣਾ ਕੰਮ ’ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ ,
ਸਾਡੇ ਸੁਪਨਿਆਂ ਦਾ ਮਰ ਜਾਣਾ।

ਦੋਸਤੋਂ ਜਦੋਂ ਦੀ ਪਾਸ਼ ਦੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸ ਦੀ ਉਮਰ 20 ਸਾਲ ਤੋ ਘੱਟ ਸੀ ।ਪਾਸ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ ਸੀ।ਇਸ ਤੋਂ ਬਾਅਦ ਸਿਆੜ ਨਾਮੀ ਪਰਚੇ ਦੀ ਸਥਾਪਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਦੋਸਤੋਂ ਪਾਸ਼ ਹਮੇਸ਼ਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ।
ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, "ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।
ਦੋਸਤੋ ਇੱਕ ਵਾਰ ਪਾਸ਼ 1967 ਵਿੱਚ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ।ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਸੀ।ਜਦੋਂ ਪਾਸ ਨੌਂਵੀਂ ਜਮਾਤ ਵਿੱਚ ਪੜਦਾ ਸੀ ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ।
1967 ਵਿੱਚ ਪਾਸ਼ ਨਕਸਲਬਾੜੀ ਵਿੱਚ ਸ਼ਾਮਿਲ ਹੋ ਗਿਆ। ਪਾਸ ਮਾਰਕਸਵਾਦ ਤੋ ਪ੍ਰਭਾਵਿਤ ਹੋਇਆ।
ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ "ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ" ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। 1973 ਵਿੱਚ 'ਸਿਆੜ' ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ 'ਉਡਦੇ ਬਾਜਾਂ ਮਗਰ' ਛਪੀ। ਕੁਝ ਸਮਾਂ 'ਦੇਸ-ਪ੍ਰਦੇਸ' (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ 'ਸਵੈ-ਜੀਵਨੀ' 'ਫਲਾਇੰਗ ਸਿੱਖ’ ਲਿਖ ਕੇ ਦਿੱਤੀ ।
ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦੇ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਤੇ ਉਸ ਦੇ ਤੱਤੇ ਖੂਨ'ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ ।ਦੋਸਤੋਂ ਮੈਨੂੰ ਵੀ ਪਾਸ਼ ਦੇ ਵਿਚਾਰਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ। ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ 1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ।ਪਾਸ਼ ਨੇ ਕਈ ਮਹੱਤਵਪੂਰਨ ਕਿਤਾਬਾ ਸਾਹਿਤ ਦੀਆਂ ਝੋਲੀ ਵਿੱਚ ਪਾਈਆ ਜਿਵੇ ਕਿ ਲੋਹ ਕਥਾ (1970),ਉਡਦੇ ਬਾਜਾ ਮਗਰ (1973,ਸਾਡੇ ਸਮਿਆਂ ਵਿੱਚ (1978), ਅਤੇ ਖਿੱਲਰੇ ਹੋਏ ਵਰਕੇ ਆਦਿ ।ਅੱਜ ਵੀ ਪਾਸ਼ ਦੇ ਵਿਚਾਰ ਤੇ ਉਹਨਾਂ ਦੀਆ ਕਵਿਤਾਵਾਂ ਪੰਜਾਬੀ ਸਾਹਿਤ ਦੀ ਸ਼ਾਨ ਹਨ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਦੀ ਗੁਲਾਮੀ ਦੇ ਸੰਦ ਵਜੋਂ ਪਹਿਚਾਣ ਕੀਤੀ ਹੈ।ਇਸ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ।
ਗਗਨਦੀਪ ਧਾਲੀਵਾਲ ।

ਨਗਰ ਕੌਂਸਲ ਨੇੜੇ ਲੱਗੇ ਮਨੋਰੰਜਨ ਮੇਲਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ

ਸਮਾਣਾ 9 ਸਤੰਬਰ (ਜਵੰਦਾ) ਸਥਾਨਕ ਨਗਰ ਕੌਂਸਲ ਦੇ ਨੇੜਲੇ ਗਰਾਊਂਡ ‘ਚ ਲੱਗੇ ਜਨਅਸ਼ਟਮੀ ਮਨੋਰੰਜਨ ਮੇਲਾ ਨੂੰ ਲੈ ਕੇ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹੈ ਹੈ, ਜਿੱਥੇ ਲੋਕਾਂ ਵਲੋਂ ਇਸ ਮੇਲੇ ਵਿੱਚ ਪਹੁੰਚ ਕੇ  ਝੂਲੇ, ਚੰਡੋਲਾਂ ਅਤੇ ਹੋਰ ਮਨੋਰੰਜਨ ਆਇਟਮਾਂ ਦਾ ਭਰਪੂਰ ਆਨੰਦ ਮਾਣਿਆ ਜਾ ਰਿਹੈ ਹੈ ਉੱਥੇ ਹੀ ਉਨ੍ਹਾਂ ਵਲੋਂ ਮੇਲੇ ‘ਚ ਲੱਗਿਆਂ ਦੁਕਾਨਾਂ 'ਤੇ ਵੱਖ-ਵੱਖ ਵਸਤਾਂ ਦੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਚਲਦਿਆਂ ਕਾਫੀ ਸਮੇਂ ਬਾਅਦ ਹੁਣ ਉਨਾਂ ਨੂੰ ਮਨੋਰੰਜਨ ਦੇ ਸਾਧਨ ਵਜੋਂ ਸ਼ਹਿਰ ‘ਚ ਕੁਝ ਦੇਖਣ ਨੂੰ ਮਿਿਲਆ ਹੈ ਜਿਸ ਨੂੰ ਲੈ ਕੇ ਉਹ ਅਤੇ ਉਨਾਂ ਦੇ ਬੱਚੇ ਬਹੁਤ ਖੁਸ਼ ਹਨ।ਇਸ ਮੌਕੇ ਮੇਲਾ ਪ੍ਰਬੰਧਕਾਂ ਨੇ ਮੇਲੇ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਮਨੋਰੰਜਨ ਮੇਲਾ ਰੋਜ਼ਾਨਾ  ਬਾਅਦ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ 10 ਵਜੇ ਤੱਕ ਚੱਲਦਾ ਹੈ ਜਿਥੇ  ਬੱਚਿਆਂ, ਨੌਜਵਾਨਾਂ ਅਤੇ ਔਰਤਾਂ ਵਲੋਂ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਝੂਲਿਆਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਵਲੋਂ ਝੂਟੇ ਲਏ ਜਾਂਦੇ ਹਨ।ਉਨਾਂ ਦੱਸਿਆ ਕਿ ਸਮਾਣਾ ਵਿਖੇ ਇਹ ਮੇਲਾ 28 ਸਤੰਬਰ ਤੱਕ ਰਹੇਗਾ ।ਉਨਾਂ ਅੱਗੇ ਦੱਸਿਆ ਕਿ  ਕੋਵਿਡ-19 ਦੇ ਬਚਾਅ ਉਨਾਂ ਵਲੋਂ  ਮੇਲੇ ’ਚ ਆਉਣ ਵਾਲੇ ਲੋਕਾਂ ਨੂੰ ਮੁਫਤ ਮਾਸਕ ਵੰਡੇ ਜਾਂਦੇ ਹਨ  ਤੇ ਹੱਥਾਂ ਨੂੰ ਸੈਨੇਟਾਈਜ਼ ਕਰਾਇਆ ਜਾਂਦਾ ਹੈ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਮੇਰੀ ਰੂਹ ਨਿਮਾਣੀ।
ਭਰਦੀ ਹੈ ਜੋ ਗਮ ਦਾ ਪਾਣੀ ।

ਨੁੱਚੜ ਜਾਂਦਾ ਖੂਨ ਦਿਲ ਦਾ 
ਰਹੇ ਛਲਕਦਾ ਨੈਣਾਂ ਥਾਣੀਂ ।

ਲਗ ਜਾਂਦੀ ਉੱਭੜ-ਚੁਭੜੀ 
ਨਹੀਂ ਸੁਲਝਦੀ    ਉਲਝੀ।

ਆਯਾ ਨਾ ਮਿਰੇ ਦਿਲ ਦਾ ਰਾਜਾ 
ਸੀ ਜੀਹਦੀ ਮੈਂ ਦਿਲ ਦੀ ਰਾਣੀ ।

ਸੋਚਾਂ ਦਾ ਦਿਨ ਖਾਣ ਨੂੰ ਔਂਦਾ 
ਔਖੀਂ ਹੁੰਦੀ ਰਾਤ ਲੰਘਾਣੀ ।

ਪਿੱਛਾ ਕਰਦੀ ਰਹਿੰਦੀ ਮੇਰਾ
"ਸ਼ਾਇਰ " ਦੀ ਆਵਾਜ਼ ਪਛਾਣੀ

 

2)

ਨੈਣੀਂ ਤੇਰੇ ਤਸਵੀਰ ਹੈ ਮੇਰੀ ।
ਤਲੀਆਂ ਤੇ ਤਕਦੀਰ ਹੈ ਮੇਰੀ ।

ਦਿਲ ਲੀਹ ਲੱਗੀ ਜਾਣ ਨਾ ਦਿੰਦੀ 
 ਪੈਰੀਂ ਪਈ ਜ਼ੰਜੀਰ ਹੈ ਮੇਰੀ ।

ਦਿਲ ਦੇ ਅੰਦਰ ਤੇਰੀ ਸੂਰਤ 
ਛਾਤੀ ਦੇਖੀਂ ਚੀਰ ਹੈ ਮੇਰੀ ।

ਤੈਨੂੰ ਛੱਡਣਾ ਸਾਹਾਂ ਵਰਗਾ 
ਪੱਥਰ ਉੱਤੇ ਲਕੀਰ ਹੈ ਮੇਰੀ ।

ਉੱਜੜ ਗਿਆ ਪਾ ਨਾ ਸਕਿਆ 
ਇਸ਼ਕ ਤਾਂ ਟੇਢੀ ਖੀਰ ਹੈ ਮੇਰੀ ।

ਮੁੰਡਿਆਂ ਕੋਲੇ ਰੋਜ਼ ਮੈਂ ਦੱਸਾਂ 
ਔਹ ਜਾਂਦੀ ਹੀਰ ਹੈ ਮੇਰੀ ।

"ਸ਼ਾਇਰ "ਨੂੰ ਆ ਗਲ ਨਾਲ ਲਾ 
ਬੇਨਤੀ ਇਹੋ ਅਖੀਰ ਹੈ ਮੇਰੀ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪ੍ਰੈੱਸ ਕਲੱਬ ਮਹਿਲ ਕਲਾਂ ਨੇ ਪੱਤਰਕਾਰ ਕਾਲਾਬੂਲਾ ਦੇ ਇਲਾਜ ਲਈ 10 ਹਜ਼ਾਰ ਰੁਪਏ ਆਰਥਿਕ ਮਦਦ ਦਿੱਤੀ

ਮਹਿਲ ਕਲਾਂ/ ਬਰਨਾਲਾ - 7 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਉੱਘੇ ਪੱਤਰਕਾਰ, ਸਾਹਿਤਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ  ਜੋ ਕਿ ਪਿਛਲੇ ਸਮੇਂ ਤੋਂ ਗੁਰਦਿਆ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਣ ਕਰਕੇ ਜ਼ੇਰੇ ਇਲਾਜ ਹਨ, ਦੇ ਇਲਾਜ ਲਈ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋਂ 10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਮੇਘ ਰਾਜ ਜ਼ੋਸੀ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ ਨੇ ਉਨ੍ਹਾਂ ਦੇ ਘਰ ਜਾਕੇ ਕਾਲਾਬੂਲਾ ਨੂੰ ਸੌਂਪੀ। ਪ੍ਰੈੱਸ ਕਲੱਬ ਮਹਿਲ ਕਲਾਂ ਦੇ ਆਗੂਆਂ ਨੇ ਕਿਹਾ ਕਿ ਪੱਤਰਕਾਰ ਕਾਲਾਬੂਲਾ ਨੇ ਪੱਤਰਕਾਰੀ ਦੇ ਖੇਤਰ 'ਚ ਸਾਢੇ ਤਿੰਨ ਦਹਾਕੇ ਦਾ ਲੰਮਾ ਸਮਾਂ ਨਿਸ਼ਕਾਮ, ਸ਼ਾਨਦਾਰ ਸੇਵਾਵਾਂ ਨਿਭਾਕੇ ਨਾਮਣਾ ਖੱਟਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਿਪਤਾ ਦੀ ਘੜੀ 'ਚ ਉਹ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੈ। ਉਨ੍ਹਾਂ ਪੰਜਾਬ ਸਰਕਾਰ, ਪ੍ਰਵਾਸੀ ਭਾਰਤੀਆਂ,ਦਾਨੀ ਸੱਜਣਾਂ ਨੂੰ ਪੱਤਰਕਾਰ ਕਾਲਾਬੂਲਾ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਰਮਨਦੀਪ ਸਿੰਘ ਠੁੱਲੀਵਾਲ, ਪ੍ਰਦੀਪ ਸਿੰਘ ਕਰਮਗੜ੍ਹ, ਜਗਸੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਅਣਖੀ ਜਗਰਾਜ ਸਿੰਘ ਮੂੰਮ, ਸੁਖਵੀਰ ਸਿੰਘ ਜਗਦੇ ਆਦਿ ਹਾਜ਼ਰ ਸਨ।

ਜਨਮ ਦਿਨ ਮੁਬਾਰਕ  

ਬੇਟੀ ਜੈਸਮੀਨ ਮਾਤਾ ਪ੍ਰਵੀਨ ਕੌਰ ਪਿਤਾ ਹਰਦੀਪ ਖ਼ਾਨ ਪਿੰਡ ਰਾਏਸਰ ਬਰਨਾਲਾ ਨੂੰ ਜਨਮ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ  

 

ਪੱਤਰਕਾਰ ਗੁਰਸੇਵਕ ਸੋਹੀ 

  7347480582

ਪੰਜਾਬੀ ਨੌਜਵਾਨ ਦੀ ਕੈਨੇਡਾ ਚ ਐਕਸੀਡੈਂਟ ਦੌਰਾਨ ਮੌਤ  

ਕਪੂਰੇ ਪਿੰਡ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ  26 ਸਾਲਾ ਲੜਕਾ ਰਜਿੰਦਰ ਸਿੰਘ ਜੋ ਰੋਜ਼ੀ ਰੋਟੀ ਲਈ ਗਿਆ ਸੀ ਕੈਨੇਡਾ ਦੀ ਧਰਤੀ ਤੇ

 ਅਜੀਤਵਾਲ (ਬਲਵੀਰ ਸਿੰਘ ਬਾਠ)  ਇੱਥੋਂ ਨਜ਼ਦੀਕ ਕਪੂਰੇ ਪਿੰਡ ਦੇ ਨੌਜਵਾਨ 26 ਸਾਲਾ ਲੜਕਾ ਰਜਿੰਦਰ ਸਿੰਘ ਜੋ ਕਿ ਕੈਨੇਡਾ ਦੀ ਧਰਤੀ ਤੇ ਰੋਜ਼ੀ ਰੋਟੀ ਲਈ  ਗਿਆ ਸੀ ਅਚਾਨਕ ਕੈਨੇਡਾ ਦੇ ਇਕ ਐਕਸੀਡੈਂਟ ਦੌਰਾਨ ਰਾਜਿੰਦਰ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਜਾਣਕਾਰੀ ਦੌਰਾਨ ਪਤਾ ਲੱਗਿਆ ਸਾਬਕਾ ਸਰਪੰਚ ਠਾਕਰ ਸਿੰਘ ਦਾ ਪੋਤਰਾ ਰਜਿੰਦਰ ਸਿੰਘ ਸੰਧੂ ਪਿਤਾ ਆਤਮਾ ਸਿੰਘ ਪਿੰਡ ਕਪੂਰੇ ਜੋ ਕੈਨੇਡਾ ਦੀ ਧਰਤੀ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬਿਜ਼ਨੈੱਸ ਪਿਛਲੇ ਸਾਲ ਲਈ ਗਿਆ ਸੀ ਜਿਨ੍ਹਾਂ ਦੀ ਇਕ ਐਕਸੀਡੈਂਟ ਦੌਰਾਨ ਅਚਾਨਕ ਮੌਤ ਹੋ ਜਾਣ ਕਾਰਨ  ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ  ਜਿਨ੍ਹਾਂ ਦਾ ਭੋਗ ਮਿਤੀ ਗਿਆਰਾਂ ਤਰੀਕ ਨੂੰ ਪਿੰਡ ਕਪੂਰੇ ਗੁਰਦੁਆਰਾ ਸਹਿਬ ਵਿਖੇ ਪਾਇਆ ਜਾਵੇਗਾ  ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਐਮਐਲਏ ਧਰਮਕੋਟ ਬੀਬੀ ਪਰਮਜੀਤ ਕਪੂਰੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਨ੍ਹਾਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
 

 ਬਾਬਾ ਰੋਡੂ ਸਾਹ ਜੀ ਦੇ ਮੇਲੇ ਤੇ "ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ"ਵੱਲੋਂ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦਾ ਵਿਸ਼ੇਸ਼ ਸਨਮਾਨ

ਜਗਰਾਉਂ-(ਬਲਵੀਰ ਸਿੰਘ ਬਾਠ)ਧੰਨ ਧੰਨ ਬਾਬਾ ਰੋਡੂ ਸ਼ਾਹ ਜੀ ਦਾ ਮੇਲਾ ਪਿੰਡ ਕਾਉਂਕੇ ਕਲਾਂ ਵਿੱਚ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜੁੰਮੇਵਾਰੀਆਂ ਨਭਾਈਆਂ ਇਸ ਤਰ੍ਹਾਂ ਹੀ "ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ" ਦੇ ਪ੍ਰਧਾਨ ਮੱਖਣ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਮੇਲੇ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਠੰਢੀ ਲੱਸੀ ਦੀ ਛਬੀਲ ਲਗਾਈ ਗਈ।ਮੱਖਣ ਸਿੰਘ ਸਿੱਧੂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਕਰਦੇ ਰਹਾਂਗੇ ਇਸ ਮੇਲੇ ਵਿੱਚ ਹੀ "ਧੰਨ ਧੰਨ ਬਾਬਾ ਨੰਦ ਸਿੰਘ ਜੀ ਜੀਪ ਯੂਨੀਅਨ "ਵੱਲੋਂ ਪ੍ਰੈੱਸ ਕਲੱਬ ਪੰਜਾਬ ਦੇ ਪ੍ਰਧਾਨ ਪੱਤਰਕਾਰ ਰਣਜੀਤ ਸਿੰਘ ਰਾਣਾ (ਸ਼ੇਖਦੌਲਤ) ਅਤੇ ਪੱਤਰਕਾਰ ਜਸਮੇਲ ਗਾਲਿਬ ਦਾ ਵੀ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ ਇਸ ਮੌਕੇ ਮੱਖਣ ਸਿੰਘ ਸਿੱਧੂ ਨੇ ਦੂਰੋਂ ਨੇੜੇ ਆਈਆਂ ਸੰਗਤਾਂ ਨੂੰ "ਜੀਓ ਆਇਆ ਆਖਿਆ"ਅਤੇ ਆਪਣੀ ਕਾਮੇਟੀ ਦੇ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜਿਆਂ।

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295)ਪੰਜਾਬ ਵਲੋਂ ਸੁਖਬੀਰ ਸਿੰਘ  ਬਾਦਲ ਨਾਲ ਮੁਲਾਕਾਤ

ਜਥੇਬੰਦੀ ਦੀਆਂ ਮੰਗਾਂ ਸੰਬੰਧੀ ਹੋਈ ਚਰਚਾ ਅਤੇ ਦਿੱਤਾ ਮੰਗ ਪੱਤਰ

ਮਹਿਲ ਕਲਾਂ/ ਬਰਨਾਲਾ- 7 ਸਤੰਬਰ-   (ਗੁਰਸੇਵਕ ਸਿੰਘ ਸੋਹੀ)- ਮੈਡੀਕਲ  
 ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ  (ਰਜਿ: 295)  ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਸਰਕਾਰ ਵਿਰੋਧੀ ਸਿਆਸੀ  ਪਾਰਟੀਆਂ  ਦੇ ਆਗੂਆਂ ਨੂੰ ਮੰਗ ਪੱਤਰ ਦੇਣ ਦੇ ਦਿਸਾ ਨਿਰਦੇਸ਼ਾਂ ਤਹਿਤ ਸ੍ਰੋਮਣੀ ਅਕਾਲੀ ਦਲ ਬਾਦਲ  ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
  ਸੂਬਾ ਕਮੇਟੀ ਦੇ ਮੁੱਖ ਅਹੁਦੇਦਾਰਾਂ ਸੂਬਾ ਪ੍ਰਧਾਨ  ਡਾ ਰਮੇਸ਼ ਕੁਮਾਰ ਜੀ ਬਾਲੀ  ,  ਸੂਬਾ ਜਨਰਲ ਸਕੱਤਰ  ਡਾਕਟਰ ਜਸਵਿੰਦਰ ਕਾਲਖ ,ਸੂਬਾ ਵਿੱਤ ਸਕੱਤਰ  ਡਾ ਮਾਘ ਸਿੰਘ ਮਾਣਕੀ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਜੀ ਮੁਕਤਸਰ, ਡਾ ਜਗਬੀਰ ਸਿੰਘ ਮਲੋਟ ਮੀਤ ਪ੍ਰਧਾਨ ਪੰਜਾਬ  ਵਲੋਂ  ਮੰਗ ਪੱਤਰ ਦਿੱਤਾ ਗਿਆ । 
  ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਲੰਮਾ ਸਮਾਂ ਮੀਟਿੰਗ  ਦੌਰਾਨ ਵਖ ਵਖ ਵਖ ਮੁੱਦਿਆਂ ਤੇ ਗਲਬਾਤ ਕੀਤੀ ਗਈ । ਐਸੋਸੀਏਸ਼ਨ ਵਲੋਂ ਮੰਗ ਰੱਖੀ ਗਈ ਕਿ ਸਾਡਾ ਮਸਲਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਜੋਰਦਾਰ ਤਰੀਕੇ ਨਾਲ ਉਠਾਇਆ ਜਾਵੇ ਅਤੇ ਸਾਡੀਆਂ ਮੰਗਾਂ ਤੁਹਾਡੇ ਆਪਣੇ ਚੌਣ ਮੈਨੀਫੈਸਟੋ ਵਿੱਚ ਦਰਜ ਕੀਤੀਆਂ ਜਾਣ। ਉਹਨਾਂ ਮੌਕੇ ਤੇ ਹੀ ਇਸ ਸਬੰਧੀ  ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ  ਹਰ ਤਰ੍ਹਾਂ ਦੀ ਮੱਦਦ ਲਈ ਭਰੋਸਾ ਵੀ ਦਿਵਾਇਆ। ਉਨ੍ਹਾਂ ਹੋਰ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਸਾਰੇ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ । ਜਿੱਥੇ ਪਿੰਡਾਂ ਵਿੱਚ ਵਸਦੇ ਆਰਐਮਪੀ ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਕੰਮ ਕਰਨ ਦੇ ਕਾਨੂੰਨੀ ਤੌਰ ਤੇ ਯੋਗ ਬਣਾਇਆ ਜਾਵੇਗਾ।
   ਇਸ ਮੌਕੇ ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਲਾਪਰਾਂ ਹਲਕਾ ਪਾਇਲ , ਜਿਹਨਾਂ ਦੀ ਕੋਸ਼ਿਸ਼ ਸਦਕਾ ਇਹ ਮੀਟਿੰਗ ਕਰਵਾਈ ਗਈ, ਹਾਜਰ ਸਨ ।
  ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ ਹਰਬੰਸ ਸਿੰਘ ਜੀ ਬਸਰਾਓ ਚੀਫ ਕੈਸ਼ੀਅਰ ਬਲਾਕ ਪੱਖੋਵਾਲ, ਜਿਲ੍ਹਾ ਮੁਕਤਸਰ ਸਾਹਿਬ ਦੇ ਮੈਂਬਰ ਡਾ ਬਲਵੀਰ ਸਿੰਘ ਸਚਦੇਵਾ, ਡਾ ਰਿਸੀਕੇਸ ਭੋਲੀ ਬਲਾਕ ਪ੍ਰਧਾਨ, ਡਾ ਕ੍ਰਿਸਨ ਛਾਬੜਾ, ਡਾ ਅਜੇ ਕਾਲੀਆ, ਸਰਬਜੀਤ ਸਿੰਘ ਜੀ ਰਾੜਾ ਸਾਹਿਬ ,ਬਲਵਿੰਦਰ ਸਿੰਘ ਲਹਿਲ, ਰਿੰਮੀ ਜੀ ਘੁਡਾਣੀ ਕਲਾਂ, ਹਰਜਾਪ ਸਿੰਘ ਘੁਡਾਣੀ ਕਲਾਂ ਆਦਿ ਹਾਜਰ ਸਨ।
ਪ੍ਰੈੱਸ ਨੂੰ ਇਹ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੇ ਦਿੱਤੀ ।

UK ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਤੇ ਅੱਜ ਪੰਜਾਬ ਪਹੁੰਚਣ ਤੇ ਨਿੱਘਾ ਸੁਆਗਤ

ਅਹਿਮਦਗੜ੍ਹ , 6 ਸਤੰਬਰ ( ਗੁਰਸੇਵਕ ਸੋਹੀ) ਕੋਰੋਨਾ ਮਹਾਂਮਾਰੀ ਚ ਲਾਕਡਾਊਨ ਦੇ ਲੰਮੇ ਅਰਸੇ ਤੋਂ ਬਾਅਦ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਅੱਜ ਕੱਲ੍ਹ ਪੰਜਾਬ ਦੀ ਫੇਰੀ ਤੇ ਹਨ । ਅੱਜ ਜਦੋਂ ਉਹ ਆਪਣੇ ਇਲਾਕੇ ਵਿਚ ਪਹੁੰਚੇ ਤਾਂ  ਮੰਡੀ ਅਹਿਮਦਗੜ੍ਹ ਦੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਵਿਕਾਸ ਟੰਡਨ , ਐਮਸੀ ਸੰਜੇ ਸੂਦ ਅਤੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਰਿਸ਼ੀ ਜੋਸ਼ੀ ਨੇ ਨਿੱਘਾ ਸਵਾਗਤ ਕੀਤਾ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਧਾਲੀਵਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ ਜਦੋਂ ਦੀ ਸਰਕਾਰ ਬਣੀ ਹੈ ਵੱਡੇ ਪੱਧਰ ਤੇ ਡਿਵੈਲਪਮੈਂਟ ਹੋ ਰਹੀ ਹੈ । ਲੋਕ ਸਰਕਾਰ ਤੋਂ ਖੁਸ਼ ਹਨ ਅਤੇ 2022 ਚ ਵੀ ਕਾਂਗਰਸ ਦੀ ਸਰਕਾਰ ਦੁਆਰਾ ਪੰਜਾਬ ਵਿੱਚ ਬਣੇਗੀ । ਇਸ ਸਮੇਂ ਉਨ੍ਹਾਂ ਨਾਲ ਇਲਾਕੇ ਦੇ ਹੋਰ ਵੀ ਪਤਵੰਤੇ ਅਤੇ ਕਾਂਗਰਸ ਪਾਰਟੀ ਵਰਕਰ ਮੌਜੂਦ ਸਨ ।   

ਬਸਪਾ ਦੀ ਸੂਬਾ ਕਮੇਟੀ ਵਿੱਚ ਜਾਅਲੀ ਨਿਯੁਕਤੀਆਂ ਦੀ ਪੋਲ ਖੁੱਲੀ

ਚੋਣ ਕਮਿਸ਼ਨ ਦੀ ਆਰਟੀਆਈ ਰਾਹੀਂ ਹੋਇਆ ਖੁਲਾਸਾ  - ਹਾਈ ਕਮਾਨ ਨੂੰ ਗੁੰਮਰਾਹ ਕਰਕੇ ਸੂਬਾ ਪ੍ਰਧਾਨ ਗੜੀ ਨਿਯੁਕਤ ਕਰ ਰਿਹਾ ਡੰਮੀ ਆਹੁਦੇਦਾਰ - ਮਾਇਆਵਤੀ ਵੱਲੋਂ ਭੇਜੀ ਸੂਚਨਾ ਅਨੁਸਾਰ ਪੰਜਾਬ ਵਿੱਚ ਸਿਰਫ਼ 14 ਆਹੁਦੇਦਾਰ - ਗੜੀ ਨੇ 45 ਦੇ ਕਰੀਬ ਆਹੁਦੇ ਵੰਡੇ - ਮਾਮਲਾ ਜਨਤਕ ਹੋਣ ਨਾਲ ਕੇਂਦਰੀ ਹਾਈਕਮਾਂਡ ਕਰ ਸਕਦੀ ਹੈ ਕਾਰਵਾਈ

ਮਹਿਲ ਕਲਾਂ /ਬਰਨਾਲਾ-6 ਸਤੰਬਰ- (ਗੁਰਸੇਵਕ ਸੋਹੀ)- ਆਰਟੀਆਈ ਐਕਟ ਤਹਿਤ ਕੇਂਦਰੀ ਚੋਣ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾਣਕਾਰੀ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਬਸਪਾ ਦੇ ਸਾਬਕਾ ਹਲਕਾ ਇੰਚਾਰਜ ਮਹਿਲ ਕਲਾਂ ਕੁਲਵੰਤ ਸਿੰਘ ਟਿੱਬਾ ਵੱਲੋਂ ਚੋਣ ਕਮਿਸ਼ਨ ਰਾਹੀਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਪ੍ਰਾਪਤ ਕੀਤੀ ਦਸਤਾਵੇਜ਼ੀ ਸੂਚਨਾ ਅਨੁਸਾਰ ਬਸਪਾ ਦੀ ਪੰਜਾਬ ਕਮੇਟੀ ਵਿਚ ਡੰਮੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੀ ਪੋਲ ਖੁੱਲ੍ਹ ਗਈ ਹੈ।ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਅਹਿਮ ਖੁਲਾਸਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਅਤੇ ਬਸਪਾ ਦੇ ਸਾਬਕਾ ਸੂਬਾਈ ਆਗੂ ਡਾ ਮੱਖਣ ਸਿੰਘ ਸੰਗਰੂਰ ਨੇ ਦੱਸਿਆ ਕਿ ਕੌਮੀ ਇਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਤੋਂ ਪੰਜਾਬ ਬਸਪਾ ਦੀ ਸਟੇਟ ਕਮੇਟੀ ਬਾਰੇ ਸੂਚਨਾ ਦੀ ਮੰਗ ਕੀਤੀ ਗਈ ਸੀ ਜਿਸ ਬਾਰੇ ਚੋਣ ਕਮਿਸ਼ਨ ਨੇ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੂੰ ਚਿੱਠੀ ਲਿਖ ਕੇ ਇਹ ਇਹ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਕਿਹਾ ਸੀ।ਆਗੂਆਂ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਦੇ ਜਵਾਬ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਪੰਜਾਬ ਵਿੱਚ ਪ੍ਰਧਾਨ ਸਮੇਤ ਸਿਰਫ਼ 14 ਮੈਂਬਰੀ ਸਟੇਟ ਬਣੀ ਹੋਈ, ਜਿਸ ਦੀ ਸੂਚੀ ਵੀ ਬਸਪਾ ਹਾਈ ਕਮਾਂਡ ਵੱਲੋਂ ਭੇਜੀ ਗਈ ਹੈ।ਪਰ ਦੂਜੇ ਪਾਸੇ ਪੰਜਾਬ ਅੰਦਰ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅਤੇ ਬਸਪਾ ਦੇ ਸਟੇਟ ਇੰਚਾਰਜ ਰਣਵੀਰ ਸਿੰਘ ਬੈਨੀਵਾਲ ਵੱਲੋਂ ਜਾਅਲੀ ਨਿਯੁਕਤੀਆਂ ਕਰਕੇ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਭੇਜੀ ਗਈ ਲਿਸਟ ਅਨੁਸਾਰ ਪੰਜਾਬ ਬਸਪਾ ਬਾਡੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ,ਜਨਰਲ ਸਕੱਤਰ ਡਾ ਨਛੱਤਰਪਾਲ, ਡਾ ਮੱਖਣ ਸਿੰਘ, ਭਗਵਾਨ ਦਾਸ,ਛਵਿੰਦਰ ਸਿੰਘ ਛੱਜਲਵੱਡੀ, ਨਿਰਮਲ ਸਿੰਘ ਸੁਮਨ, ਸਕੱਤਰ ਡਾ ਜਸਪ੍ਰੀਤ ਸਿੰਘ, ਤੀਰਥ ਰਾਜਪੁਰਾ, ਗੁਰਮੇਲ ਸਿੰਘ, ਜਗਦੀਪ ਸਿੰਘ ਗੋਗੀ ਖਜ਼ਾਨਚੀ ਪਰਮਜੀਤ ਮੱਲ ਅਤੇ ਸਟੇਟ ਕਮੇਟੀ ਮੈਂਬਰ ਰੋਹਿਤ ਖੋਖਰ ਤੇ ਹੰਸ ਰਾਜ ਸੇਵੜਾ ਦੇ ਨਾਂ ਸਾਮਿਲ ਹਨ। ਡਾ. ਮੱਖਣ ਸਿੰਘ ਨੇ ਕਿਹਾ ਕਿ ਆਰਟੀਆਈ ਅਨੁਸਾਰ ਇੱਕ ਸੂਬਾ ਮੀਤ ਪ੍ਰਧਾਨ,16 ਸੂਬਾ ਜਨਰਲ ਸਕੱਤਰ, 15 ਸੂਬਾ ਸਕੱਤਰ ਡੰਮੀ ਨਿਯੁਕਤ ਕਰਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਿੱਥੇ ਕੇਂਦਰੀ ਹਾਈਕਮਾਂਡ ਤੇ ਭੈਣ ਕੁਮਾਰੀ ਮਾਇਆਵਤੀ ਨੂੰ ਗੁੰਮਰਾਹ ਕਰਕੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਸਪਾ ਦੀ ਕੇਂਦਰੀ ਹਾਈ ਕਮਾਂਡ ਵੱਲੋਂ ਮੁਹੱਈਆ ਕਰਵਾਈ ਗਈ ਤਾਜਾ ਸੂਚਨਾ ਅਨੁਸਾਰ ਬਸਪਾ ਦੇ ਸੂਬਾ ਜਨਰਲ ਸਕੱਤਰ ਡਾ ਮੱਖਣ ਸਿੰਘ, ਭਗਵਾਨ ਦਾਸ ਸਿੱਧੂ, ਨਿਰਮਲ ਸਿੰਘ ਸ਼ੁਮਨ ਦਾ ਨਾਂ  ਬਸਪਾ ਦੇ ਸਾਬਕਾ ਸੂਬਾਈ ਆਗੂ ਡਾ ਮੱਖਣ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਧਾਨ ਗੜ੍ਹੀ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਜਾਅਲੀ ਨਿਯੁਕਤੀਆਂ ਕਰ ਰਿਹਾ ਹੈ ਉਸ ਲਈ ਆਮ ਲੋਕਾਂ ਅਤੇ ਆਗੂਆਂ ਨੂੰ ਗੁੰਮਰਾਹ ਕਰਨਾ ਕਿੰਨਾ 'ਕੁ ਔਖਾ ਕੰਮ ਹੈ।   ਵੱਲੋਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਪ੍ਰਾਪਤ ਕਰਕੇ ਭੇਜੀ ਸੂਚਨਾ ਅਨੁਸਾਰ ਪੰਜਾਬ ਵਿੱਚ ਬਸਪਾ ਦੇ ਸੰਵਿਧਾਨ ਮੁਤਾਬਿਕ ਸਿਰਫ਼ 14 ਮੈਂਬਰੀ ਸਟੇਟ ਕਮੇਟੀ ਬਣੀ ਹੋਈ ਹੈ ਜਦਕਿ ਸੂਬਾ ਪ੍ਰਧਾਨ ਗੜ੍ਹੀ ਨੇ ਕੇਂਦਰੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਕਰੀਬ 45 ਅਹੁਦੇਦਾਰ ਨਿਯੁਕਤ ਕਰ ਦਿੱਤੇ ਹਨ।
ਡਾ.ਮੱਖਣ ਸਿੰਘ ਨੇ ਕਿਹਾ ਸੂਬਾ ਪ੍ਰਧਾਨ ਗੜੀ ਬਸਪਾ ਵਿੱਚ ਜਾਅਲੀ ਅਹੁਦੇਦਾਰ ਲਗਾ ਕੇ ਬਸਪਾ ਆਗੂਆਂ ਦੇ ਮਾਣ ਸਨਮਾਨ ਨਾਲ ਖੇਡ ਰਿਹਾ ਹੈ।
ਡਾ ਮੱਖਣ ਸਿੰਘ ਲੋਕ ਸਭਾ ਹਲਕਾ ਸੰਗਰੂਰ ਤੋਂ ਬਸਪਾ ਲਈ ਚੋਣ ਵੀ ਲੜ ਚੁਕੇ ਨੇੜੇ ਉਹਨਾਂ ਨੇ ਸੰਭਾਵਨਾ ਜਤਾਈ ਕਿ ਹਲਕਾ ਮਹਿਲ ਕਲਾਂ ਦੀ ਵਿਧਾਨ ਸਭਾ ਦੀ ਟਿਕਟ 25/30 ਲੱਖ ਦੀ ਵਿੱਚ ਸੌਦੇਬਾਜ਼ੀ ਕਰਕੇ ਦਿੱਤੀ ਗਈ ਹੈ
ਪੱਤਰਕਾਰ ਫਿਰੋਜ ਖਾਨ ਮਹਿਲ ਕਲਾਂ

 ਪ੍ਰਧਾਨ ਓਵਰਸੀਜ਼ ਕਾਂਗਰਸ ਯੂਕੇ ਕਮਲ ਧਾਲੀਵਾਲ ਦੀ ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ     

ਪਟਿਆਲਾ, 6 ਸਤੰਬਰ ( ਗੁਰਸੇਵਕ ਸੋਹੀ ) ਯੂਕੇ ਓਵਰਸੀਜ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕਮਲ ਧਾਲੀਵਾਲ  ਆਪਣੀ ਪੰਜਾਬ ਫੇਰੀ ਤੇ  ਅੱਜ ਮਹਾਰਾਣੀ ਪ੍ਰਨੀਤ ਕੌਰ  ਜੀ ਨੂੰ ਮਿਲੇ ਜਿੱਥੇ ੳੁਨ੍ਹਾਂ ਅੱਜ ਦੁਨੀਆਂ ਵਿਆਪੀ ਕੋਰੋਨਾ ਮਹਾਂਮਾਰੀ ਉੱਪਰ ਹੋਏ ਨਕਸਾਨ ਵਾਰੇ ਚਰਚਾ ਕੀਤੀ ਉੱਥੇ ਉਨ੍ਹਾਂ ਯੂਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ । ਸਾਡੇ ਪ੍ਰਤੀਨਿਧ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਕਮਲ ਧਾਲੀਵਾਲ ਨੇ ਆਖਿਆ  ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਣ ਸਮੇਂ ਮਿਲਿਆ ਪਿਆਰ ਮਾਂ ਵਰਗਾ ਪਿਆਰ ਮਹਿਸੂਸ ਹੋਇਆ ਅਤੇ ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਟ ਕੇ ਕੰਮ ਕਰਨ ਦਾ ਥਾਪੜਾ ਦਿੱਤਾ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਕਾਂਗਰਸ ਪਾਰਟੀ ਦੇ ਹਰੇਕ ਵਰਕਰ ਨੂੰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਹਰੇਕ ਵੋਟਰ ਤਕ ਪਹੁੰਚਾਉਣ ਦਾ ਰੋਲ ਅਦਾ ਕਰਨਾ ਚਾਹੀਦਾ ਹੈ ।   

ਪੰਜਾਬੀ ਦਰਸ਼ਕਾਂ ਲਈ ਵਧੀਆ ਮਨੋਰੰਜਨ ਸਮੱਗਰੀ ਪ੍ਰਦਾਨ ਕਰਨਾ ਹੀ ਜ਼ੀ 5 ਦਾ ਮੁੱਖ ਉਦੇਸ਼- ਮਨੀਸ਼ ਕਾਲੜਾ

ਜ਼ੀ 5 ਲੈ ਕੇ ਆ ਰਿਹੈ ਪਾਵਰ-ਪੈਕਡ, ਪੰਜਾਬੀ ਫਿਲਮਾਂ, ਵੈਬ-ਸੀਰੀਜ਼ ਅਤੇ ਸ਼ੋਅ ਆਦਿ ਨਾਲ ਮਨੋਰੰਜਨ ਭਰਪੂਰ ਸਮੱਗਰੀ ਦੀ ਵਿਸ਼ਾਲ
ਲਾਇਬ੍ਰੇਰੀ

ਅਰਬਾਂ ਦਰਸ਼ਕਾਂ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ, ਜ਼ੀ 5 ਪੰਜਾਬ ਅਤੇ
ਉੱਤਰੀ ਭਾਰਤ ਦੇ ਨੇੜਲੇ ਇਲਾਕਿਆਂ ਵਿੱਚ ਪੰਜਾਬੀ ਵਿੱਚ ਦਿਲਚਸਪ ਵਿਸ਼ਾ ਵਸਤੂ ਦੇ ਨਾਲ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ
ਤਿਆਰ ਹੈ। ਜ਼ੀ 5 ਦੀ ਰੱਜ ਕੇ ਵੇਖੋ ਪਹਿਲਕਦਮੀ ਵਿੱਚ ਜ਼ੀ ਸਟੂਡੀਓਜ਼- ਪੁਆੜਾ, ਕਿਸਮਤ 2, ਜਿੰਨੇ ਜੰਮੇ ਸਾਰਾ ਨਿਕੰਮੇ, ਅਤੇ ਫੁਫੜ ਜੀ,
ਜਿਨ੍ਹਾਂ ਵਿੱਚ ਪਾਲੀਵੁੱਡ ਦੇ ਪ੍ਰਸਿੱਧ ਨਾਮ ਐਮੀ ਵਿਰਕ, ਸੋਨਮ ਬਾਜਵਾ, ਸਰਗੁਣ ਮਹਿਤਾ, ਬੀਨੂੰ ਢਿੱਲੋਂ, ਗੁਰਨਾਮ ਭੁੱਲਰ ਅਤੇ ਹੋਰ ਬਹੁਤ ਸਾਰੇ
ਅਭਿਨੇਤਾ ਸ਼ਾਮਿਲ ਹਨ ਵਰਗੇ ਪਾਵਰ-ਪੈਕਡ, ਸਿੱਧੇ ਥੀਏਟਰ ਤੋਂ ਆਉਣ ਵਾਲੇ ਟਾਇਟਲਾਂ ਵਾਲੀਆਂ ਪੰਜਾਬੀ ਫਿਲਮਾਂ, ਵੈਬ-ਸੀਰੀਜ਼,
ਓਰਿਜਨਲ ਅਤੇ ਸ਼ੋਅ ਦੀ ਇੱਕ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾਵੇਗੀ! ਪੰਜਾਬ ਦੇ ਦਿਲ ਦੀ ਧਰਤੀ ਦੀਆਂ ਇਹ ਕਹਾਣੀਆਂ 499/-ਰੁਪਏ ਦੀ
ਕੀਮਤ ਦੀ ਇੱਕ ਸੰਪੂਰਨ ਸਲਾਨਾ ਸਬਸਕ੍ਰਿਪਸ਼ਨ ਯੋਜਨਾ ਵਿੱਚ ਉਪਲਬਧ ਹੋਣਗੀਆਂ।
ਆਪਣੀ ਦਿਲਚਸਪ ਸਮਗਰੀ ਸਲੇਟ ਦੇ ਨਾਲ, ਜ਼ੀ 5 ਦਾ ਉਦੇਸ਼ ਭਾਰਤ ਵਿੱਚ 3 ਕਰੋੜ+ ਪੰਜਾਬੀ ਬੋਲਣ ਵਾਲੇ ਮੂਲ ਲੋਕਾਂ ਦੀ ਸਮੱਗਰੀ ਦੀ
ਮੰਗ ਨੂੰ ਪੂਰਾ ਕਰਨਾ, ਇੱਕ ਬਟਨ ਦੇ ਟੈਪ ਤੇ ਪੰਜਾਬੀ ਸਮੱਗਰੀ ਦੀ ਇੱਕ ਮਜ਼ਬੂਤ ਲਾਇਬ੍ਰੇਰੀ ਦੀ ਪੇਸ਼ਕਸ਼ ਕਰਨਾ ਹੈ ਜਿਸ ਨਾਲ ਇਹ ਦੇਸ਼ ਵਿੱਚ
ਡੂੰਘਾ ਪ੍ਰਵੇਸ਼ ਕਰਦਾ ਹੈ ਅਤੇ ਮਨੋਰੰਜਨ ਵਿੱਚ ਸ਼ਾਮਲ ਕਰਨ ਦੇ ਆਪਣੇ ਉਦੇਸ਼ ਨੂੰ ਅੱਗੇ ਵਧਾਉਂਦਾ ਹੈ।ਇਸ ਪਹਿਲ ਸੰਬੰਧੀ ਟਿੱਪਣੀ ਕਰਦਿਆਂ,
ਮਨੀਸ਼ ਕਾਲੜਾ, ਚੀਫ ਬਿਜ਼ਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, “ਦੇਸ਼ ਦੇ ਬਹੁ-ਭਾਸ਼ਾਈ ਸਟੋਰੀਟੈਲਰ ਦੇ ਰੂਪ ਵਿੱਚ ਅਸੀਂ ਗਹਿਰੇ
ਖੇਤਰੀਕਰਨ ਅਤੇ ਭਾਰਤ ਵਿੱਚ ਦਾਖਲ ਹੋਣ ਲਈ ਵਿਿਭੰਨ ਸਮੂਹਾਂ ਅਤੇ ਵਰਗਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਆਪਣੇ ਯਤਨ ਜਾਰੀ ਰੱਖੇ
ਹਨ। ਅੱਜ ਪੰਜਾਬ ਵਿੱਚ 70% ਤੋਂ ਵੱਧ ਲੋਕ ਇੰਟਰਨੈਟ ਇਸਤੇਮਾਲ ਕਰ ਰਹੇ ਹਨ, ਭਾਰਤ ਵਿੱਚ ਸਭ ਤੋਂ ਵੱਧ ਜੀਡੀਪੀ ਅਤੇ ਪ੍ਰਤੀ ਵਿਅਕਤੀ
ਆਮਦਨੀ ਦੇ ਨਾਲ ਇਸ ਵਿੱਚ ਇੱਕ ਸੰਘਣਾ ਦੂਰਸੰਚਾਰ ਬੁਨਿਆਦੀ ਢਾਂਚਾ ਮੌਜੂਦ ਹੈ ਜੋ ਇਸਨੂੰ ਦੇਸ਼ ਵਿੱਚ ਤੀਜਾ ਸਥਾਨ ਪ੍ਰਦਾਨ ਕਰਦਾ ਹੈ।
ਇਸ ਦੇ ਬਾਵਜੂਦ, ਸਥਾਨਕ ਪੰਜਾਬੀ ਭਾਸ਼ਾ ਵਿੱਚ ਸਮਗਰੀ ਦੀ ਪੇਸ਼ਕਸ਼ ਇੰਨੀ ਵਿਿਭੰਨ ਨਹੀਂ ਹੈ ਜਿੰਨੀ ਕਿ ਪੰਜਾਬ ਵਰਗੇ ਇੱਕ ਮਹੱਤਵਪੂਰਣ
ਬਾਜ਼ਾਰ ਵਿੱਚ ਹੋਣੀ ਚਾਹੀਦੀ ਹੈ। ਨਤੀਜੇ ਵਜੋਂ, ਜਦੋਂ ਦਰਸ਼ਕਾਂ ਵਿੱਚ ਇਰਾਦਾ ਵਧੇਰੇ ਹੁੰਦਾ ਹੈ, ਵਿਕਲਪਾਂ ਦੀ ਉਪਲਬਧਤਾ ਘੱਟ ਹੁੰਦੀ ਹੈ ਅਤੇ ਜ਼ੀ
5 ਰੱਜ ਕੇ ਵੇਖੋ ਨਾਲ ਇਸੇ ਕਮੀ ਨੂੰ ਦੂਰ ਕਰ ਰਿਹਾ ਹੈ। ਪੰਜਾਬੀ ਮਸ਼ਹੂਰ ਸਮੱਗਰੀ ਉੱਤੇ ਸਾਡਾ ਵਧੇਰੇ ਫੋਕਸ ਸਥਾਨਕ ਭਾਸ਼ਾਵਾਂ ਵਿੱਚ ਮਿਆਰੀ
ਮਨੋਰੰਜਨ ਦੀ ਇਸ ਵਧਦੀ ਮੰਗ ਨੂੰ ਪੂਰਾ ਕਰਨ ਉੱਤੇ ਉਦੇਸ਼ਿਤ ਹੈ। ਇਹ ਉੱਚ ਗੁਣਵੱਤਾ ਵਾਲੀ ਪੰਜਾਬੀ ਸਮਗਰੀ ਦੀ ਮੰਗ ਕਰਨ ਵਾਲੇ
ਉਪਭੋਗਤਾਵਾਂ ਲਈ ਸਾਨੂੰ ਇੱਕ ਸੰਪੂਰਨ ਮੰਜ਼ਿਲ ਬਣਨ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਸਾਨੂੰ ਘੱਟ ਮਾਰਕਿਟਾਂ ਵਿੱਚ ਮਨੋਰੰਜਨ ਨੂੰ ਸ਼ਾਮਲ
ਕਰਨ ਦੇ ਸਾਡੇ ਵਿਸ਼ਾਲ ਦ੍ਰਿਸ਼ਟੀ ਦੇ ਇੱਕ ਕਦਮ ਹੋਰ ਨੇੜੇ ਲੈ ਆਵੇਗਾ। ਨਵੀਂ ਸਮੱਗਰੀ ਲਾਈਨ-ਅਪ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ ਅੱਗੇ
ਕਿਹਾ, “ਇਹ ਵਿਿਭੰਨ ਅਤੇ ਉਦੇਸ਼ਪੂਰਨ ਪਹਿਲ ਹੈ ਜਿਸ ਨੂੰ ਖਾਸ ਕਰਕੇ ਸਾਡੇ ਪੰਜਾਬੀ ਬੋਲਣ ਵਾਲੇ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ।
ਵੱਖੋ ਵੱਖਰੇ ਉਪਕਰਣਾਂ ਅਤੇ ਓਪਰੇਟਿੰਗ ਪ੍ਰਣਾਲੀਆਂ ਵਿੱਚ ਅਸਲ, ਢੁੱਕਵੀਂ ਅਤੇ ਸੰਬੰਧਿਤ ਕਹਾਣੀਆਂ ਦੇ ਸੰਸਾਰ ਨੂੰ ਸੇਵਾ ਪ੍ਰਦਾਨ ਕਰਨ ਦੀ
ਸਾਡੀ ਯੋਗਤਾ ਦੇ ਜ਼ਰੀਏ, ਅਸੀਂ ਟੀਵੀ ਵੇਖਣ ਵਾਲੇ ਦਰਸ਼ਕਾਂ ਅਤੇ ਓਟੀਟੀ ਉਪਭੋਗਤਾਵਾਂ ਦੁਆਰਾ ਸਾਹਮਣਾ ਕੀਤੀ ਜਾਣ ਵਾਲੀ ਕਮੀ ਨੂੰ ਦੂਰ
ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਰੇ ਇੱਕ ਸਾਂਝੇ ਪਲੇਟਫਾਰਮ, ਜ਼ੀ 5 ਉੱਤੇ ਆ ਜਾਣਗੇ।ਅੱਜ, ਜ਼ੀ 5 2 ਲੱਖ ਤੋਂ ਵੱਧ ਘੰਟਿਆਂ ਦੀ ਔਨ-ਡਿਮਾਂਡ
ਸਮਗਰੀ ਅਤੇ 100+ ਲਾਈਵ ਟੀਵੀ ਚੈਨਲਾਂ ਦਾ ਘਰ ਹੈ। 140 ਤੋਂ ਵੱਧ ਮੌਲਿਕ ਸ਼ੋਅ ਦੀ ਇੱਕ ਅਮੀਰ ਲਾਇਬ੍ਰੇਰੀ ਦੇ ਨਾਲ, ਜ਼ੀ 5 12
ਭਾਰਤੀ ਭਾਸ਼ਾਵਾਂ: ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ ਅਤੇ ਪੰਜਾਬੀ
ਵਿੱਚ ਸਮਗਰੀ ਦੀ ਪੇਸ਼ਕਸ਼ ਕਰਦਾ ਹੈ। ਪਲੇਟਫਾਰਮ ਵਿੱਚ 2021 ਵਿੱਚ 50+ ਥੀਏਟਰਸ ਅਤੇ 40+ ਵੈਬ ਸੀਰੀਜ਼ ਦੀ ਇੱਕ ਦਿਲਚਸਪ
ਲਾਈਨ-ਅਪ ਮੌਜੂਦ ਹੈ ਜੋ ਇਸ ਦੀ ਵਿਸ਼ਾਲ ਲਾਇਬ੍ਰੇਰੀ ਨੂੰ ਵਿਸਤ੍ਰਿਤ ਕਰਦੇ ਹੋਏ ਮਨੋਰੰਜਨ ਦੇ ਚਾਹਵਾਨਾਂ ਲਈ ਇੱਕ ਵਿਸ਼ਾਲ ਸੂਚੀ ਦੀ
ਪੇਸ਼ਕਸ਼ ਕਰੇਗੀ।
ਹਰਜਿੰਦਰ ਸਿੰਘ ਜਵੰਦਾ 9463828000

ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ (ਜਗਰਾਉਂ) ਵੱਲੋਂ 12 ਤਰੀਕ ਨੂੰ ਜਗਰਾਉਂ ਕਬੱਡੀ ਕੱਪ   

ਕਲੱਬ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਬਹੁਗਿਣਤੀ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ  

ਉਘੇ ਖੇਡ ਪਰਮੋਟਰ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਟਰਸ ਕਲੱਬ ਟੰਰਟੋ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਮਾਣੂੰਕੇ ਸੰਧੂ, ਛਿੰਦਾ ਸੰਧੂ ਮਾਣੂੰਕੇ ਤੇ ਵੈਲਜ਼ ਕਬੱਡੀ ਕਲੱਬ ਯੂ.ਕੇ ਦੇ ਪ੍ਰਧਾਨ ਜੱਗਾ ਚਕਰ ਯੂ.ਕੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ (ਜਗਰਾਉਂ) ਨੰ ਕਰਨਗੇ ਸਪੋਸਰ - ਕਾਕਾ ਸੇਖਦੋਲ਼ਤ

ਜਗਰਾਉਂ , 5 ਸਤੰਬਰ   (ਮਨਜਿੰਦਰ ਗਿੱਲ  ) ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਲਈ ਪੰਜਾਬ ਦੀ ਨਾਮਵਰ ਸਪੋਰਟਸ ਅਕੈਡਮੀ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ ਜਗਰਾਉ ਨੂੰ ਉਘੇ ਖੇਡ ਪਰਮੋਟਰ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਟਰਸ ਕਲੱਬ ਟੰਰਟੋ ਦੇ ਪ੍ਰਧਾਨ ਰਣਧੀਰ ਸਿੰਘ ਧੀਰਾ ਮਾਣੂੰਕੇ ਸੰਧੂ ਤੇ ਉਹਨਾ ਦੇ ਛੋੇਟ ਵੀਰ ਛਿੰਦਾ ਸੰਧੂ ਮਾਣੂੰਕੇ ਤੇ ਨਾਲ ਵੈਲਜ਼ ਕਬੱਡੀ ਕਲੱਬ ਯੂ.ਕੇ ਦੇ ਪ੍ਰਧਾਨ ਜੱਗਾ ਚਕਰ ਯੂ.ਕੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ (ਜਗਰਾਉਂ) ਨੰ ਕਰਨਗੇ ਸਪੋਸਰ ਇਹ ਜਾਣਕਾਰੀ ਕਲੱਬ ਦੇ ਕਬੱਡੀ ਕੋਚ ਕਾਕਾ ਸੇਖਦੌਲਤ ਨੇ ਦਿੰਦਿਆ ਕਿਹਾ ਕਿ ਜੋਂ ਕੋਚਇੰਗ ਕੈਂਪ ਪਿਛਲੇ 5 ਮਹੀਨੇ ਤੋਂ ਸਫਲਤਾ ਨਾਲ ਚੱਲ ਰਿਹਾ ਹੈ ਅਤੇ ਨਾਲ ਹੀ ਖਿਡਾਰੀਆ ਦੇ ਰਿਹਾਇਸ਼ ਖੁਰਾਕ ਅਤੇ ਹੋਰ ਘਰੇਲੂ ਖਰਚਾ ਪ੍ਰਵਾਸੀ ਖੇਡ ਪ੍ਰਮੋਟਰ ਅਮਰਵੀਰ  ਅਸਟ੍ਰੇਲੀਆ, ਹਰਜੀਤ ਰਾਏ ਨਿਊਜੀਲੈਂਡ, ਮਨਜਿੰਦਰ ਸਹੋਤਾ ਨਿਊਜੀਲੈਂਡ, ਸਿੰਦਰ ਸਮਰਾ, ਮਾਣ ਅਟਵਾਲ, ਭਿੰਦਾ ਪਾਸਲਾ, ਇੰਦਰਜੀਤ ਜੋਸਨ ਜਰਮਨ,  ਇਕਬਾਲ ਬੋਦਲ, ਦਵਿੰਦਰ ਚਾਹਲ, ਮਨ ਸੇਖਦੌਲਤ ਦਾ ਵੱਡਾ ਯੋਗਦਾਨ ਰਿਹਾ ਹੈ। 12 ਸਤੰਬਰ ਨੂੰ ਕਲੱਬ ਨਵੀਂ ਦਾਣਾ ਮੰਡੀ ਜਗਰਾਉਂ ਦੇ ਪਿਛਲੇ ਪਾਸੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਸਮੇਂ ਇਲਾਕਾ ਨਿਵਾਸੀਆਂ ਨੂੰ ਪ੍ਰਧਾਨ ਧੀਰਾ ਸੰਧੂ ਵੱਲੋਂ ਕਬੱਡੀ ਕੱਪ ਤੇ ਪਹੁੰਚਣ ਦੀ ਅਪੀਲ ਕੀਤੀ। 

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

 

2)

ਤੇਰੇ ਬਾਝੋਂ ਖਰਦਾ ਹਾਂ ।
ਜੀਂਦਾ ਹਾਂ ਨਾ ਮਰਦਾ ਹਾਂ ।

ਖਤਾ ਕਿਸੇ ਦੀ ਕੋਈ ਨਾ
ਆਪਣੀ ਕੀਤੀ ਭਰਦਾ ਹਾਂ ।

ਅਕਲ ਤੋਂ ਕੰਮ ਲੀਤਾ ਨਾ
ਜਿੱਤੀ ਬਾਜ਼ੀ ਹਰਦਾ ਹਾਂ ।

ਕੋਈ ਕੀ ਕਹਿ ਸਕਦਾ ਏ 
ਹੱਕ ਦੇ ਉੱਤੇ ਲੜਦਾ ਹਾਂ ।

ਸ਼ੋਰ ਮਚਾ ਨਾ ਸਕਦਾ ਮੈਂ 
ਮਾਈ ਬਾਪ ਤੋਂ ਡਰਦਾ ਹਾਂ ।

"ਸ਼ਾਇਰ "ਤੇਰੇ ਪੱਤਰਾਂ ਤੇ
ਮੈਂ ਪੀ ਐਚ ਡੀ ਕਰਦਾ ਹਾਂ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਮੇਰੇ ਵੱਲੋਂ ਮੇਰੇ ਸਾਰੇ ਗੁਰੂ-ਅਧਿਆਪਕਾਂ ਅਤੇ ਅਧਿਆਪਕ-ਸਾਥੀਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

ਮੇਰੇ ਸਾਰੇ ਵਿਦਿਆਰਥੀਆਂ ਦਾ ਵੀ ਧੰਨਵਾਦ ਜਿਹਨਾਂ ਨੇ ਮੈਨੂੰ ਅਧਿਆਪਕ ਦੇ ਤੌਰ ਤੇ ਸਵੀਕਾਰ ਕੀਤਾ
ਪ੍ਰੋ.ਬੀਰਇੰਦਰ ਜੀਤ ਸਿੰਘ (ਇੰਦਰ ਸਰਾਂ)
ਸਰਕਾਰੀ ਕਾਲਜ ਆਫ਼ ਐਜੂਕੇਸ਼ਨ,ਫ਼ਰੀਦਕੋਟ

ਗੁਰਸੇਵਕ ਸਿੰਘ ਸੋਹੀ ਬਣੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ  

ਗੁਰਸੇਵਕ ਸਿੰਘ ਸੋਹੀ ਬਣੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ  

ਅਦਾਰਾ ਜਨ ਸ਼ਕਤੀ ਵੱਲੋਂ ਗੁਰਸੇਵਕ ਸਿੰਘ ਸੋਹੀ ਨੂੰ ਬਹੁਤ ਬਹੁਤ ਮੁਬਾਰਕਾਂ  

ਪਿੰਡ ਕਲਾਲਾ ਦੇ ਨੌਜਵਾਨ ਦੀ ਲਾਸ਼ ਚੱਕ ਭਾਈਕਾ ਨਹਿਰ ਦੇ ਪਾਣੀ ਵਿਚ ਤੈਰਦੀ ਮਿਲੀ          

  ਮਹਿਲ ਕਲਾਂ /ਬਰਨਾਲਾ- 5 ਸਤੰਬਰ- (ਗੁਰਸੇਵਕ ਸਿੰਘ ਸੋਹੀ)-  ਪਿੰਡ ਕਲਾਲਾ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨਾ ਦੀ ਬਠਿੰਡਾ ਬ੍ਰਾਂਚ ਨਹਿਰ ਪਿੰਡ ਮੂੰਮ ਤੇ ਚੱਕ ਭਾਈਕੇ ਦੇ ਪੁਲ ਦੇ ਕੋਲੋਂ ਨਹਿਰ ਦੇ ਪਾਣੀ ਵਿਚ ਤੈਰਦੀ ਆ ਰਹੀ ਲਾਸ਼ ਮਿਲੀ ਹੈ। ਬਲਜਿੰਦਰ ਸਿੰਘ 28 ਸਾਲ ਪੁੱਤਰ ਗੁਰਮੀਤ ਸਿੰਘ ਵਾਸੀ ਕਲਾਲਾ ਜੋ ਕਿ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਰਥਿਕ ਤੰਗੀ ਕਾਰਨ 2 ਸਤੰਬਰ ਸਾਮ ਨੂੰ 6 ਵਜੇ ਦੇ ਕਰੀਬ ਆਪਣੇ ਪਿੰਡ ਕਲਾਲਾ ਤੋ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਪਿੰਡ ਮੂੰਮ ਤੇ ਚੱਕ ਭਾਈਕਾ ਵਿਚਕਾਰ ਦੀ ਲੰਘਦੀ ਬਠਿੰਡਾ ਬ੍ਰਾਂਚ ਨਹਿਰ ਦੇ ਚੱਕ ਦੇ ਪੁਲ ਨਜ਼ਦੀਕ ਨਹਿਰ ਦੇ ਪਾਣੀ ਵਿੱਚ ਤੈਰਦੀ ਆ ਰਹੀ ਇੱਕ ਨੌਜਵਾਨ ਦੀ ਲਾਸ਼ ਮਿਲਣ ਸਬੰਧੀ ਪਰਿਵਾਰ ਮੈਂਬਰਾਂ ਨੂੰ ਸੂਚਨਾ ਮਿਲੀ। ਮਿ੍ਤਕ ਨੌਜਵਾਨ ਅਾਪਣੀ ਪਤਨੀ, ਇਕ ਲੜਕਾ ਅਤੇ ਇੱਕ ਲੜਕੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ।

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਨਵੀਂ ਕਮੇਟੀ ਦਾ ਗਠਨ

ਲਗਾਤਾਰ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਡਾ: ਮਿੱਠੂ ਮੁਹੰਮਦ

ਮਹਿਲ ਕਲਾਂਂ /ਬਰਨਾਲਾ - 5 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੇ ਮੈਂਬਰ ਸਾਹਿਬਾਨ ਵੱਲੋਂ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਡਾ: ਮਿੱਠੂ ਮੁਹੰਮਦ ਨੂੰ। ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਲਗਾਤਾਰ ਤੀਸਰੀ ਵਾਰ ਗੁਣਤਾਜ ਪ੍ਰੈਸ ਕਲੱਬ ਦੇ ਪ੍ਰਧਾਨ ਦੀ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਗੁਰਸੇਵਕ ਸਹੋਤਾ ਨੂੰ ਜਨਰਲ ਸਕੱਤਰ ਤੇ ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ ਤੇ ਡਾ: ਪਰਮਿੰਦਰ ਸਿੰਘ ਨੂੰ ਖ਼ਜ਼ਾਨਚੀ ਅਤੇ ਹੋਰ ਵੀ ਮੈਂਬਰ ਸਾਹਿਬਾਨ ਨੂੰ ਢੁਕਵੇਂ ਅਹੁਦੇਆ ਨਾਲ ਨਿਵਾਜਿਆ ਗਿਆ। ਇਹ ਸਾਰੀ ਚੋਣ ਪ੍ਰਕਿਰਿਆ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਬਰਨਾਲਾ ਤੋਂ ਸੀਨੀਅਰ ਪੱਤਰਕਾਰ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਨਾਲ ਜਰਨਲ ਸੈਕਟਰੀ ਹਰਿੰਦਰ ਪਾਲ ਨਿੱਕਾ ,ਸੀਨੀਅਰ ਪੱਤਰਕਾਰ ਅਮਲੋ ਸ਼ਰਮਾ ਅਤੇ ਪੀ ਆਰ ਓ ਨਿਰਮਲ ਸਿੰਘ ਪੰਡੋਰੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੱਤਰਕਾਰਤਾ ਇੱਕ ਦ੍ਰਿੜ੍ਹ ਸੰਕਲਪ ਹੈ। ਜਿਸ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇੱਕ ਨਿਧੜਕ ਪੱਤਰਕਾਰ ਬਣ ਕਿ ਪੱਤਰਕਾਰੀ ਕਰਨੀ ਚਾਹੀਦੀ ਹੈ। ਜ਼ੁਲਮ ਅਤੇ ਅਨਿਆਏ ਦੇ ਖਿਲਾਫ ਹਮੇਸ਼ਾ ਲਿਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪਬਲਿਕ ਨੂੰ ਮੀਡੀਆ ਤੇ ਬਹੁਤ ਭਰੋਸਾ ਹੁੰਦਾ ਹੈ ਜਦੋਂ ਕਦੇ ਵੀ ਪੱਬਲਕ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਉਸ ਸਮੇਂ ਇੱਕ ਸੱਚੇ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੱਬਲਕ ਦੀ ਆਵਾਜ਼ ਨੂੰ ਅਖਵਾਰਾਂ ਜਾਂ ਚੈਨਲਾਂ ਰਾਹੀਂ ਸਰਕਾਰਾਂ ਤੱਕ ਪਹੁੰਚਾਵੇ ਤੇ ਇਨਸਾਫ਼ ਦੀ ਮੰਗ ਕਰੇ ਉਹਨਾਂ ਕਿਹਾ ਕਿ ਅਸੀਂ ਸਾਡੀ ਪੂਰੀ ਟੀਮ ਵੱਲੋਂ ਗੁਣਤਾਜ ਪ੍ਰੈਸ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕਲੱਬ ਦੀ ਚੋਣ ਵਿੱਚ ਬੁਲਾ ਕੇ ਏਨਾਂ ਪਿਆਰ ਤੇ ਸਤਿਕਾਰ ਦਿੱਤਾ। ਇਸ ਮੌਕੇ ਪ੍ਰਧਾਨ ਡਾ: ਮਿੱਠੂ ਮੁਹੰਮਦ ਨੇ ਵੀ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮੁੱਚੇ ਮੈਂਬਰ ਸਾਹਿਬਾਨਾਂ ਨੂੰ ਭਰੋਸਾ ਦਿਵਾਇਆ ਕਿ ਹਮੇਸ਼ਾਂ ਦੀ ਤਰ੍ਹਾਂ ਗੁਣਤਾਜ ਪ੍ਰੈੱਸ ਕਲੱਬ ਚੜ੍ਹਦੀ ਕਲਾ ਵਿੱਚ ਰਹੇਗਾ ਤੇ ਮੈਂ ਹਰ ਤਰ੍ਹਾਂ ਦੀ ਉਹ ਕੋਸ਼ਿਸ਼ ਕਰਦਾ ਰਹਾਂਗਾ ਜਿਸ ਨਾਲ ਗੁਣਤਾਜ ਪ੍ਰੈੱਸ ਕਲੱਬ ਦੀ ਪਹਿਚਾਣ ਪੂਰੇ ਭਾਰਤ ਵਿੱਚ ਬਣ ਸਕੇ।

ਅਧਿਆਪਕ ਦਿਵਸ ‘ਤੇ ਵਿਸ਼ੇਸ਼ —ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਮਾਜ ਵਿੱਚ ਅਧਿਆਪਕ ਕਿੱਤਾ ਬਹੁਤ ਸਨਮਾਨ ਯੋਗ ਹੈ। ਵਿਸ਼ਵ ਪੱਧਰ ’ਤੇ ਅਧਿਆਪਕ ਵਰਗ ਨੂੰ ਵੱਡਾ ਮਾਣ-ਸਨਮਾਨ ਤੇ ਸਤਿਕਾਰ ਮਿਲਦਾ ਹੈ। ਵਿਦਿਆਰਥੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ,ਨੈਤਿਕ ਕਦਰਾਂ ਕੀਮਤਾਂ ਸਿਖਾਉਣ ,ਸਹੀ ਸੇਧ ਦੇਣ ,ਕਾਮਯਾਬੀ ਦਾ ਰਾਸਤਾ ਤੇ ਮੰਜਿਲ ਦਿਖਾਉਣ ਦਾ ਕੰਮ ਇੱਕ ਸੱਚਾ ਅਧਿਆਪਕ ਹੀ ਕਰਦਾ ਹੈ।ਅਜਿਹਾ ਅਧਿਆਪਕ ਆਦਰਸ਼ ਅਧਿਆਪਕ ਹੋਣ ਦਾ ਮਾਣ ਹਾਸਿਲ ਕਰਦਾ ਹੈ।ਬਿਲਕੁਲ ਇਹ ਸਾਰੇ ਹੁਣ ਡਾ.ਰਾਧਾਕ੍ਰਿਸ਼ਨਨ ਵਿੱਚ ਮੌਜੂਦ ਸਨ। ਉਹਨਾਂ ਨੇ ਅਾਪਣੀ ਡਿਊਟੀ ਦੌਰਾਨ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ।ਆਓ ਜਾਣੀਏ ਆਦਰਸ਼ ਅਧਿਆਪਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਬਾਰੇ।ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਹੋਇਆ। ਦੱਖਣ ਭਾਰਤ ਦੇ ਤਿਰੂਤਾਣੀ ਵਿੱਚ ਡਾ.ਰਾਧਾਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤੱਮਾ ਸੀ।ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ। ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ ।ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ । 1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਉਹਨਾਂ ਦਾ ਵਿਆਹ ਸਿਵਾਕਾਮੂ ਰਾਧਾਕ੍ਰਿਸ਼ਨਨ ਨਾਲ ਹੋਇਆ।ਉਹਨਾਂ ਦੇ ਘਰ
5 ਲੜਕੀਆਂ ਤੇ 1 ਲੜਕੇ ਨੇ ਜਨਮ ਲਿਆ। ਡਾ. ਰਾਧਾਕ੍ਰਿਸ਼ਨ ਦੀ ਉਮਰ ਕੇਵਲ 20 ਸਾਲ ਦੀ ਸੀ ਜਦੋਂ ਉਨ੍ਹਾਂ ਦਾ ਥੀਸਿਜ਼ ਪ੍ਰਕਾਸ਼ਿਤ ਹੋਇਆ ਸੀ।
ਰਾਧਾਕ੍ਰਿਸ਼ਨਨ ਜੀ 17 ਅਪ੍ਰੈਲ 1975 (ਉਮਰ 86) ਨੂੰ ਚੇਨੱਈ (ਭਾਰਤ ਵਿਖੇ)ਇਸ ਦੁਨੀਆਂ ਨੂੰ ਛੱਡ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਡਾ. ਰਾਧਾਕ੍ਰਿਸ਼ਨਨ ਨੇ ਬਤੌਰ ਅਧਿਆਪਕ ਸਫਰ 1909 ਵਿਚ ਮਦਰਾਸ ਪ੍ਰੈਜੀਡੈਂਸੀ ਕਾਲਜ ਤੋ ਸ਼ੁਰੂ ਕੀਤਾ।ਉਨ੍ਹਾਂ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਧਿਆਪਕ ਦਿਵਸ ਇਸ ਲਈ ਮਨਾਇਆ ਜਾਂਦਾ ਹੈ।ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ਮੇਰਾ ਜਨਮਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ।ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ।ਉਦੋਂ ਤੋਂ ਹੀ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ।ਅਧਿਆਪਕ ਖ਼ੁਦ ਬਲ ਕੇ ਰੌਸ਼ਨੀ ਕਰਦਾ ਹੈ। ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਬਿਹਤਰੀਨ ਅਧਿਆਪਕ ਸਨ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ .ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਧਾਕ੍ਰਿਸ਼ਨ ਦੁਆਰਾ ਰਚੀਆਂ ਪੁਸ਼ਤਕਾਂ ਦੇ ਨਾਂ ‘ਇੰਡੀਅਨ ਫਿਲਾਸ਼ਫੀ ,ਏ ਹਿੰਦੂ ਵਿਊ ਆਫ਼ ਲਾਈਫ ,ਦਿ ਫਿਲਾਸ਼ਫੀ ਆਫ਼ ਰਵਿੰਦਰ ਨਾਥ ਟੈਗੋਰ, ਐਨ ਆਈਡਿਅਲਿਸਟ ਵਿਊ ਆਫ਼ ਲਾਈਫ, ਦਿ ਕਾਨਸੈਪਟ ਆਫ਼ ਮੈਨ, ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਅਦੋ ।ਜੋ ਕਿ ਅੱਜ ਵੀ ਭਾਰਤੀ ਦਰਸ਼ਨ- ਸਾਸ਼ਤਰ ਵਿਚ ਅਹਿਮ ਸਥਾਨ ਰੱਖਦੀਆਂ ਹਨ।ਰਾਧਾਕ੍ਰਿਸ਼ਨਨ ਨਵ ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।ਉਹਨਾਂ ਨੇ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ। 5 ਸਤੰਬਰ ਨੂੰ ਸਾਰੇ ਹੀ ਦੇਸ਼ ਵਿੱਚ ਅਧਿਆਪਕ ਦਿਵਸ ਦੇ ਮੌਕੇ ‘ਤੇ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।