You are here

ਪੰਜਾਬ

 ਸਿੱਖ ਕੌਮ ਦੇ ਹਿੱਤ ਲਈ ਐੱਸ.ਜੀ.ਪੀ.ਸੀ ਤੋਂ ਬਾਦਲਾਂ ਦਾ ਕਬਜਾ ਹਟਾਉਣਾ ਲਾਜ਼ਮੀ - ਜਥੇਦਾਰ ਤਲਵੰਡੀ 

ਐੱਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਐੱਸ.ਜੀ.ਪੀ.ਸੀ ਮੈਂਬਰਾਂ ਤੇ ਸਾਬਕਾ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 4 ਅਕਤੂਬਰ 2021(ਜਨ ਸ਼ਕਤੀ ਨਿਊਸ ਬਿਊਰੋ)   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਚੋਣਾਂ ਦਾ ਅਮਲ ਸਚਾਰੂ ਢੰਗ ਨਾਲ ਨਿਰਧਾਰਿਤ ਸਮੇਂ `ਤੇ ਨੇਪਰੇ ਚਾੜ੍ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਬਾਰੇ ਮਾਮਲਾ ਦਰਜ ਕਰਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੇ ਇੱਕ ਵਫ਼ਦ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਵਰੁਣ ਰੂਜਾਮ ਨਾਲ ਮੁਲਾਕਾਤ ਕਰਕੇ ਉਪਰੋਕਤ ਵਿਸਿ਼ਆਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐੱਸ.ਜੀ.ਪੀ.ਸੀ. ਦੇ ਐਗਜੈਕਟਿਵ ਮੈਂਬਰ ਸ: ਮਿੱਠੂ ਸਿੰਘ ਕਾਹਨੇਕੇ ਅਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਵਫ਼ਦ ਦੇ ਮੈਂਬਰਾਂ ਵੱਲੋਂ ਪੰਜਾਬ ਦੇ ਗ੍ਰਹਿ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਜਾਣੀ ਸੀ ਪਰ ਕੁੱਝ ਜਰੂਰੀ ਰੁਝੇਵਿਆਂ ਕਾਰਨ ਗ੍ਰਹਿ ਮੰਤਰੀ ਵਫਦ ਦੇ ਮੈਂਬਰਾਂ ਨੂੰ ਨਹੀ ਮਿਲ ਸਕੇ। ਵਫ਼ਦ ਨੇ ਆਪਣੀ ਮੰਗਾਂ ਸਬੰਧੀ ਮੈਮੋਰੰਡਮ ਸੌਂਪਦਿਆਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾਂ ਨਾਲ ਧਿਆਨ ਦੇਵੇਗੀ। ਵਫਦ ਵਿੱਚ ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਮਲਕੀਅਤ ਸਿੰਘ ਚੰਗਾਲ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਜਥੇਦਾਰ ਹਰਬੰਸ ਸਿੰਘ ਮੰਝਪੁਰ,ਜਥੇਦਾਰ ਮਨਜੀਤ ਸਿੰਘ ਬੱਪੀਆਣਾ,ਜਥੇਦਾਰ ਰਘਬੀਰ ਸਿੰਘ,ਜਥੇਦਾਰ ਕੁਲਵੰਤ ਸਿੰਘ, ਜਥੇਦਾਰ ਕੌਰ ਸਿੰਘ ਖਾਰਾ ਆਦਿ ਸ਼ਾਮਿਲ ਸਨ।

ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਣ ਮਗਰੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਵਫਦ ਦੇ ਮੈਂਬਰਾਂ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦਾ ਕਬਜਾ ਹੈ ਅਤੇ ਇਸੇ ਕਾਰਨ ਪਿਛਲੇ ਕਰੀਬ 10 ਸਾਲਾਂ ਤੋਂ ਐੱਸ.ਜੀ.ਪੀ.ਸੀ ਦੀਆਂ ਚੋਣਾਂ ਨਹੀ ਹੋ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਐੱਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਵੱਲੋਂ ਕਰੀਬ ਇੱਕ ਸਾਲ ਪਹਿਲਾਂ ਜਸਟਿਸ (ਰਿਟਾ) ਐੱਸ.ਐੱਸ ਸਾਰੋਂ ਨੂੰ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਨੂੰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਨਹੀ ਕਰਵਾਈਆਂ ਗਈਆਂ ਹਨ। ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕਮੇਟੀ ਐਡਵੋਕੇਟ ਈਸ਼ਰ ਸਿੰਘ ਦੀ ਬਣਾਈ ਗਈ ਸੀ, ਉਸ ਵੱਲੋਂ ਆਪਣੀ ਰਿਪੋਰਟ ਪਿਛਲੇ ਸਾਲ ਪੇਸ਼ ਕਰਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਦੀ ਸਿਫਾਰਸ਼ ਕੀਤੀ ਸੀ ਪਰ ਅੱਜ ਤੱਕ ਨਾਂ ਤਾਂ ਲਾਪਤਾ ਹੋਏ ਪਾਵਨ ਸਰੂਪਾਂ ਦਾ ਕੁੱਝ ਪਤਾ ਲੱਗਾ ਹੈ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹੈ।

ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸਿੱਖ ਕੌਮ ਦੇ ਹਿੱਤ ਲਈ ਐੱਸ.ਜੀ.ਪੀ.ਸੀ ਤੋਂ ਬਾਦਲਾਂ ਦਾ ਕਬਜਾ ਹਟਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਦੋਸਤੀ ਜੱਗ-ਜ਼ਾਹਰ ਹੈ। ਇਸ ਲਈ ਕੈਪਟਨ ਸਰਕਾਰ ਨੇ ਐੱਸ.ਜੀ.ਪੀ.ਸੀ ਦੀਆਂ ਚੋਣਾਂ ਨੇਪਰੇ ਨਹੀ ਚੜ੍ਹਨ ਦਿੱਤੀਆਂ ਸਨ ਅਤੇ ਨਾ ਹੀ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਜਾਂਚ ਅਰੰਭੀ ਜਾ ਸਕੀ ਹੈ। ਜਥੇਦਾਰ ਤਲਵੰਡੀ ਨੇ ਕਿਹਾ ਪਰ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਮੀਦ ਹੈ ਕਿ ਉਹ ਐੱਸ.ਜੀ.ਪੀ.ਸੀ ਦੀਆਂ ਚੋਣਾਂ ਜਲਦ ਕਰਵਾਉਣਗੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਬਾਰੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਜਰੂਰ ਚੁੱਕਣਗੇ।

ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਕੈਪਟਨ ਸਰਕਾਰ ਵੇਲੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੇਕਾਂ ਵਾਰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀਆਂ ਨੂੰ ਸ਼ਜਾਵਾਂ ਦਵਾਉਣ ਬਾਰੇ ਬਿਆਨ ਦੇ ਚੁੱਕੇ ਹਨ ਪਰ ਹਰ ਵਾਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਕਾਰਨ ਮਜਬੂਰ ਵਿਖਾਈ ਦਿੰਦੇ ਰਹੇ ਹਨ ਜਥੇਦਾਰ ਤਲਵੰਡੀ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀ ਹਨ ਅਤੇ ਗ੍ਰਹਿ ਮੰਤਰਾਲਾ ਖ਼ੁਦ ਸੁਖਜਿੰਦਰ ਸਿੰਘ ਰੰਧਾਵਾ ਕੋਲੇ ਹੈ ਤਾਂ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਸਿੱਖ ਕੌਮ ਨਾਲ ਕੀਤੇ ਹਰੇਕ ਵਾਅਦੇ ਨੂੰ ਹੁਣ ਜਰੂਰ ਪੂਰਾ ਕਰਨਗੇ।

ਬਲਦੇਵ ਸਿੰਘ ਮਾਣੂੰਕੇ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ  

ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ ਵੰਡੇ ਲੱਡੂ ਤੇ ਪਾਏ ਭੰਗੜੇ
ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ  
ਹਲਕਾ ਨਿਹਾਲ ਸਿੰਘ ਵਾਲਾ ਤੋਂ  ਸੇਵਾ ਦਾ ਮੌਕਾ ਮਿਲਣ ਤੇ ਪਾਰਟੀ ਹਾਈਕਮਾਂਡ ਦਾ ਅਤੇ ਧੰਨਵਾਦ -ਬਲਦੇਵ ਸਿੰਘ ਮਾਣੂੰਕੇ
 ਅਜੀਤਵਾਲ  9ਬਲਵੀਰ  ਸਿੰਘ ਬਾਠ)  ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਅੱਜ  ਬਲਦੇਵ ਸਿੰਘ ਮਾਣੂੰਕੇ ਨੂੰ ਹਲਕੇ ਦਾ ਮੁੱਖ ਸੇਵਾਦਾਰ ਲਾਹੁਣ ਤੇ  ਭਾਈ ਪਾਰਟੀ ਹਾਈ ਕਮਾਂਡ ਦਾ ਅਤੇ ਧੰਨਵਾਦ ਕਰਦਿਆਂ ਬਲਦੇਵ ਸਿੰਘ ਮਾਣੂੰਕੇ ਨੇ ਜਨ ਸਕਤੀ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੇਵਾ ਦਾ ਮੌਕਾ ਦੇ ਕੇ ਸੰਭਾਵੀ ਉਮੀਦਵਾਰ ਦਾ ਜੋ ਐਲਾਨ ਕਰ ਦਿੱਤਾ  ਇਸ ਨਾਲ ਸਾਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ  ਬਲਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤੱਤਪਰ ਰਹੂੰਗਾ ਅਤੇ ਆਉਣ ਵਾਲੇ ਵਿਧਾਨ  ਸਭਾ ਦੀਆਂ ਚੋਣਾਂ ਵਿੱਚ ਜਿੱਤ ਦੇ ਝੰਡੇ ਬੁਲੰਦ ਕਰਕੇ ਪਾਰਟੀ ਦੀ ਝੋਲੀ ਪਾਵਾਂਗਾਉਨ੍ਹਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਥੇਦਾਰ ਤੋਤਾ ਸਿੰਘ ਦੀ ਸਾਬਕਾ ਕੈਬਨਿਟ ਮੰਤਰੀ  ਜ਼ਿਲ੍ਹਾ ਜਥੇਦਾਰ ਤੀਰਥ ਸਿੰਘ ਮਾਹਲਾ ਬਰਜਿੰਦਰ ਸਿੰਘ ਮੱਖਣ ਬਰਾਡ਼ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਸਾਰੇ ਸਰਕਲ ਜਥੇਦਾਰ  ਤੋਂ ਇਲਾਵਾ ਸਰਪੰਚ ਪੰਚ ਅਤੇ ਸਾਰੇ ਹਲਕੇ ਦੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਅਤੇ ਧੰਨਵਾਦ

 

ਬੀ.ਜੇ.ਪੀ.ਸੰਘੀ ਗੁੰਡਿਆਂ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰਨ ਤੇ ਗੋਲੀਬਾਰੀ ਕਰਕੇ ਜਖ਼ਮੀ ਕਰਨ ਖਿਲਾਫ਼ ਡੀ.ਟੀ.ਐੱਫ.ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਬਲਾਕ ਮਹਿਲ ਕਲਾਂ ਵਿਖੇ ਵੱਖ-ਵੱਖ ਸਕੂਲਾਂ ਅੱਗੇ  ਤਸਵੀਰਾਂ ਸਾੜ ਕੀਤੀ ਨਾਅਰੇਬਾਜ਼ੀ
ਪੂਰੇ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਦੁਆਰਾ ਕਰਵਾਈ ਜਾਵੇ-ਚੁਹਾਣਕੇ

ਮਹਿਲ ਕਲਾਂ /ਬਰਨਾਲਾ- 4 ਅਕਤੂਬਰ- (ਗੁਰਸੇਵਕ ਸੋਹੀ)-  ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਅਨੁਸਾਰ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਦੀ ਅਗਵਾਈ ਹੇਠ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਅੱਜ ਸਸਸਸ ਮੂੰਮ, ਸਹਸ ਮਾਂਗੇਵਾਲ, ਸਹਸ ਸਹੌਰ ਅਤੇ ਸਮਿਸ ਗੁੰਮਟੀ ਅੱਗੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਅਜੰਡੇ ਤਹਿਤ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ ਆਰ.ਐੱਸ.ਐੱਸ.ਦੀ ਫਾਸੀਵਾਦੀ ਵਿਚਾਰਧਾਰਾ ਤਹਿਤ ਸਰਕਾਰੀ ਸ਼ਹਿ ਪ੍ਰਾਪਤ ਸੰਘੀ ਗੁੰਡਾ ਟੋਲਿਆਂ ਵੱਲੋਂ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੋਨੀ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਵਾਲੇ ਚਾਰ ਕਿਸਾਨਾਂ ਨੂੰ ਬੇਦਰਦੀ ਦੇ ਘਾਟ ਉਤਾਰਦਿਆਂ ਸ਼ਹੀਦ ਕਰਨ ਅਤੇ ਲੱਗਭੱਗ15 ਵਿਅਕਤੀ ਕੇਂਦਰੀ ਮੰਤਰੀ ਦੇ ਪੁੱਤਰ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਜਖਮੀ ਕਰਨ ਖਿਲਾਫ਼ ਮੋਦੀ-ਯੋਗੀ-ਸ਼ਾਹ ਦੀ ਜਿੰਮੇਵਾਰ ਜੁੰਡਲੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਹਨਾਂ ਦੀਆਂ ਤਸਵੀਰਾਂ ਨੂੰ ਸਾੜਦਿਆਂ  ਨਿਰਮਲ ਚੁਹਾਣਕੇ ਨੇ ਯੂ.ਪੀ.ਤੇ ਕੇਂਦਰ ਸਰਕਾਰ ਖਿਲਾਫ਼ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਯੋਗੀ ਸਰਕਾਰ ਦੁਆਰਾ ਕਿਸਾਨਾਂ ਤੇ ਕੀਤਾ ਜੁਲਮ ਬੀ.ਜੇ.ਪੀ.ਸਰਕਾਰ ਦੇ ਖਾਤਮੇ ਚ' ਆਖਰੀ ਕਿੱਲ ਸਾਬਤ ਹੋਏਗਾ।ਉਹਨਾਂ ਕਿਹਾ ਕਿਸਾਨਾਂ ਤੇ ਹੋਏ ਇਸ ਹਮਲੇ ਵਿੱਚ ਸ਼ਾਮਲ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸਰਾ ਟੋਨੀ ਅਤੇ ਹੋਰਨਾਂ ਵਿਰੁੱਧ ਸੈਕਸ਼ਨ 302 ਦੇ ਅਧੀਨ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਪੂਰੇ ਭਿਆਨਕ ਘਟਨਾਕ੍ਰਮ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੁਆਰਾ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਹਿੰਸਾ ਨੂੰ ਭੜਕਾਉਣ ਵਾਲੇ ਬਿਆਨਾਂ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਸੰਵਿਧਾਨਿਕ ਅਹੁਦੇ ਤੋਂ ਅਸਤੀਫ਼ਾ ਦੇਣ।ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਪ੍ਰਭੂ ਜ਼ਿਲ੍ਹਾ ਪ੍ਰੈਸ ਸਕੱਤਰ , ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਚੁਹਾਣਕੇ, ਬਲਾਕ ਮੀਤ ਪ੍ਰਧਾਨ ਭਰਪੂਰ ਸਿੰਘ, ਬਲਾਕ ਸਕੱਤਰ ਰਘਬੀਰ ਚੰਦ ਕਰਮਗੜ੍ਹ, ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ ਰਜਿੰਦਰ ਸਿੰਗਲਾ, ਦਰਸ਼ਨ ਖੇੜੀ, ਤੋਂ ਇਲਾਵਾ ਵੱਡੀ ਗਿਣਤੀ ਚ' ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਦਿ ਹਾਜਰ ਸਨ।

ਕੌਮਾਂਤਰੀ ਅਹਿੰਸਾ ਦਿਵਸ - 2 ਅਕਤੂਬਰ ✍️.  ਗੋਬਿੰਦਰ ਸਿੰਘ ਢੀਂਡਸਾ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਹੋਇਆ। ਸਾਲ 1948 ਵਿੱਚ 30 ਜਨਵਰੀ ਦੀ ਸ਼ਾਮ 5 ਵੱਜਕੇ 17 ਮਿੰਟਾਂ ਤੇ ਨਾਥੂਰਾਮ ਗੋਡਸੇ ਅਤੇ ਉਸਦੇ ਸਹਿਯੋਗੀ ਗੋਪਾਲਦਾਸ ਨੇ ਬਿਰਲਾ ਹਾਊਸ ਵਿੱਚ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਂ ਦਿੱਲੀ ਦੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਸਥਿਤ ਹੈ।

ਗਾਂਧੀ ਨੂੰ ‘ਮਹਾਤਮਾ’ ਦੇ ਨਾਂ ਨਾਲ ਸਭ ਤੋਂ ਪਹਿਲਾਂ 1915 ਵਿੱਚ ਰਾਜਵੈਦ ਜੀਵਰਾਮ ਕਾਲੀਦਾਸ ਨੇ ਸੰਬੋਧਿਤ ਕੀਤਾ ਸੀ। 4 ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇੱਕ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਪਹਿਲੀਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਮਹਾਤਮਾ ਗਾਂਧੀ ਦਾ ਦਰਸ਼ਨ ਅਤੇ ਉਹਨਾਂ ਦੀ ਵਿਚਾਰਧਾਰਾ ਸੱਚ ਅਤੇ ਅਹਿੰਸਾ ਭਗਵਤ ਗੀਤਾ ਅਤੇ ਹਿੰਦੂ ਮੰਨਤਾਂ, ਜੈਨ ਧਰਮ ਅਤੇ ਲਿਓ ਟਾਲਸਟਾਏ ਦੀ ਸ਼ਾਂਤੀਵਾਦੀ ਇਸਾਈ ਧਰਮ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੇ ਸੱਤ ਸਮਾਜਿਕ ਬੁਰਾਈਆਂ ਸਿਧਾਂਤਾ ਬਿਨ੍ਹਾਂ ਰਾਜਨੀਤੀ, ਮਿਹਨਤ ਬਿਨ੍ਹਾਂ ਸੰਪੱਤੀ, ਆਤਮ ਚੇਤਨਾ ਬਿਨ੍ਹਾਂ ਆਨੰਦ, ਚਰਿੱਤਰ ਬਾਝੋਂ ਗਿਆਨ, ਨੈਤਿਕਤਾ ਬਾਝੋਂ ਵਪਾਰ, ਮਾਨਵਤਾ ਤੋਂ ਬਿਨ੍ਹਾਂ ਵਿਗਿਆਨ ਅਤੇ ਬਲੀਦਾਨ ਤੋਂ ਬਿਨ੍ਹਾਂ ਪੂਜਾ ਗਿਣਾਈਆਂ ਸਨ।

ਜਨਵਰੀ 2004 ਵਿੱਚ ਨੋਬਲ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਨੇ ਅਹਿੰਸਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੌਮਾਂਤਰੀ ਅਹਿੰਸਾ ਦਿਵਸ ਦੀ ਗੱਲ ਰੱਖੀ। ਭਾਰਤ ਨੇ ਇਸਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਰੱਖਿਆ ਅਤੇ 191 ਦੇਸ਼ਾਂ ਵਿੱਚੋਂ 140 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਅਤੇ 15 ਜੂਨ 2007 ਨੂੰ ਗਾਂਧੀ ਜਯੰਤੀ ਨੂੰ ਕੌਮਾਂਤਰੀ ਪੱਧਰ ਤੇ ਅਹਿੰਸਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ।

ਅਹਿੰਸਾ ਦਾ ਸ਼ਾਬਦਿਕ ਅਰਥ ਹੈ  ਹਿੰਸਾ ਰਹਿਤ ਪ੍ਰਵਿਰਤੀ। ਇਹ ਸ਼ਬਦ ਸੁਣਨ ਵਿੱਚ ਆਸਾਨ ਲੱਗਦਾ ਹੈ ਪਰੰਤੂ ਜੀਵਨ ਦੀ ਕਠਿਨਾਈਆਂ ਨਾਲ ਜੂਝਦੇ ਹੋਏ ਇਸਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ। ਹਿੰਸਾਤਮਕ ਰਵੱਈਏ ਨਾਲ ਬੰਦੇ ਨੂੰ ਜਿੱਤ ਤਾਂ ਹਾਸਿਲ ਹੋ ਜਾਂਦੀ ਹੈ ਪਰੰਤੂ ਆਤਮਿਕ ਸ਼ਾਂਤੀ ਕਦੇ ਨਹੀਂ ਮਿਲਦੀ ਅਤੇ ਸਹੀ ਜੀਵਨ ਜਿਊਣ ਲਈ ਆਤਮਿਕ ਸ਼ਾਂਤੀ ਅਹਿਮ ਹੈ, ਸਮਰਾਟ ਅਸ਼ੋਕ ਦੀ ਉਦਾਹਰਨ ਇਸਦੀ ਤਸਦੀਕੀ ਕਰਦੀ ਹੈ।

ਗੁੱਸਾ ਅਤੇ ਹੰਕਾਰ ਅਹਿੰਸਾ ਦੇ ਵੱਡੇ ਦੁਸ਼ਮਣ ਹਨ ਅਤੇ ਅਹਿੰਸਾ ਕੋਈ ਕੱਪੜਾ ਨਹੀਂ ਕਿ ਜਦ ਦਿਲ ਕੀਤਾ ਪਾ ਲਿਆ, ਇਹ ਇੱਕ ਜਜ਼ਬਾਤ ਹੈ ਜੋ ਦਿਲ ਵਿੱਚ ਵਸਦਾ ਹੈ। ਅਹਿੰਸਾ ਦਿਮਾਗੀ ਵਿਵਹਾਰ ਨਹੀਂ ਸਗੋਂ ਮਾਨਸਿਕ ਵਿਚਾਰ ਹੈ। ਅੱਜ ਦੇ ਸਮੇਂ ਵਿੱਚ ਅਹਿੰਸਾ ਕਿਤਾਬੀ ਪੰਨ੍ਹਿਆਂ ਤੱਕ ਸਿਮਟਦੀ ਜਾ ਰਹੀ ਹੈ ਜਦਕਿ ਇਸਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪਰਮਾਤਮਾ ਵਿੱਚ ਯਕੀਨ ਰੱਖਣ ਵਾਲਾ ਅਹਿੰਸਾ ਸੰਬੰਧੀ ਦਿਲਚਸਪੀ ਰੱਖਦਾ ਹੈ ਅਚੇ ਸੱਚ, ਅਹਿੰਸਾ ਦਾ ਰਾਹ ਜਿੰਨਾ ਔਖਾ ਹੈ ਉਸਦਾ ਅੰਤ ਓਨਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ।

ਦੇਸ਼ ਦਾ ਦੁਖਾਂਤ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਸਮੇਂ ਸਮੇਂ ਦੇ ਹਿੰਸਾ ਦੀ ਘਟਨਾਵਾਂ ਵਾਪਰੀਆਂ ਹਨ, ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਬੇਨਿਰਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਦੇਸ਼ ਵਿੱਚ ਹੁੰਦੇ ਧਾਰਮਿਕ ਫਿਰਕੂਪੁਣੇ, ਹਿੰਸਾ ਪਿੱਛੇ ਸਿੱਧੇ ਅਸਿੱਧੇ ਰਾਜਨੀਤਿਕ ਦਲਾਂ ਦੀ ਸ਼ੈਅ ਨਿੰਦਣਯੋਗ ਹੈ। ਭਾਰਤ ਮਹਾਤਮਾ ਗਾਂਧੀ ਦਾ ਦੇਸ਼ ਹੈ ਇੱਥੇ ਅਹਿੰਸਾ ਦੇ ਆਦਰਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ ਵਿੱਚ ਸ਼ਾਂਤੀ, ਪਿਆਰ ਅਤੇ ਮਿਲਵਰਤਣ ਦੀ ਵਿਚਾਰਧਾਰਾ ਦੀ ਅਮਲੀ ਅਗਵਾਈ ਕਰ ਸਕੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ : ਸੰਗਰੂਰ (ਪੰਜਾਬ)

ਈਮੇਲ : bardwal.gobinder@gmail.com

ਥਾਣਾ ਭਾਦਸੋਂ ਦੇ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ 

ਅੱਜ ਸਵੇਰੇ ਨੰਗੇ ਸਿਰ ਸਣੇ ਜੁੱਤੀ ਥੜ੍ਹਾ ਸਾਹਿਬ ਉੱਪਰ ਆ ਚੜ੍ਹਿਆ ਵਿਅਕਤੀ  

ਪਟਿਆਲਾ,3  ਅਕਤੂਬਰ ( ਗੁਰਸੇਵਕ ਸਿੰਘ ਸੋਹੀ ) ਥਾਣਾ ਭਾਦਸੋਂ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿਚ ਅੱਜ ਸਵੇਰੇ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਇਕ ਵਿਅਕਤੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਪਿੰਡ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਮੀਡੀਆ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਿੱਤੂਪੁਰ ਜੱਟਾਂ ਦਾ ਵਾਸੀ ਜਗਦੀਪ ਸਿੰਘ ਪੁੱਤਰ ਗੱਜਣ ਸਿੰਘ ਕੌਮ ਜੱਟ ਸਿੱਖ ਅੱਜ ਤੜਕੇ ਤਕਰੀਬਨ ਸਾਢੇ ਪੰਜ ਵਜੇ ਸਣੇ ਜੁੱਤੀ ਨੰਗੇ ਸਿਰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਅੰਦਰ  ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੇ ਅਸਥਾਨ ਥੜ੍ਹਾ ਸਾਹਿਬ ਉਪਰ ਚੜ੍ਹ ਗਿਆ। ਜਦ ਉਹ ਪਾਠ ਕਰ ਰਹੇ ਗ੍ਰੰਥੀ ਸਾਹਿਬਾਨ ਕੋਲ ਪਹੁੰਚਿਆ ਤਾਂ ਦਰਬਾਰ ਵਿੱਚ ਮੌਜੂਦ ਹੋਰ ਲੋਕਾਂ ਨੇ ਉਸ ਨੂੰ ਫੜ ਲਿਆ  । ਇਸੇ ਘਟਨਾਕ੍ਰਮ ਦੌਰਾਨ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੁਸ਼ੋਭਤ ਕਿਰਪਾਨ ਚੁੱਕ ਲਈ  ਅਤੇ ਕ੍ਰਿਪਾਨ ਲੈ ਪਿੰਡ ਵਿਚ ਭੱਜ ਗਿਆ ।   ਇਹ ਸਾਰਾ ਘਟਨਾਕ੍ਰਮ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਉੱਪਰ ਕੈਦ ਵੀ ਹੋ ਗਿਆ  । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜਗਦੀਪ ਸਿੰਘ ਮਾਨਸਿਕ ਤਣਾਅ ਵਿਚੋਂ ਗੁਜ਼ਰ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਕੈਂਸਰ ਦੀ ਬਿਮਾਰੀ ਕਾਰਨ ਉਸ ਦੀ ਬਾਂਹ ਵੀ ਕੱਟੀ ਹੋਈ ਹੈ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਉਪਰ ਧਾਰਾ 295A/ 380 ਅਧੀਨ ਮੁਕੱਦਮਾ ਦਰਜ ਹੋਇਆ ਹੈ । ਬਾਕੀ ਇਸ ਦੀ ਹੋਰ ਵੀ ਛਾਣਬੀਣ ਕਰਕੇ ਇਸ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ ।

ਹਲਕਾ ਨਿਹਾਲ ਸਿੰਘ ਵਾਲਾ ਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੀ ਤੁੂਤੀ

 ਨੇੜੇ ਆਉਂਦੀਆਂ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਚ ਵਿਰੋਧੀਆਂ ਨੂੰ ਪਾਇਆ ਵਖ਼ਤ
ਅਜੀਤਵਾਲ ( ਬਲਵੀਰ ਸਿੰਘ ਬਾਠ  ) ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੇ ਤੁੂਤੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਹਲਕਾ ਨਿਹਾਲ ਸਿੰਘ ਵਾਲਾ ਦੀ ਸੇਵਾ ਦੀ ਮੰਗ ਕਰਦਿਆਂ ਪਰੀਤਮ ਸਿੰਘ ਢੁੱਡੀਕੇ ਨੇ ਵਿਰੋਧੀਆਂ  ਵਿਰੋਧੀਆਂ ਨੂੰ ਵਖਤ ਪਾ ਦਿੱਤਾ ਹੈ  ਕਿਉਂਕਿ ਹਲਕੇ ਦੇ ਸਾਰੇ ਪਿੰਡਾਂ ਵਿਚ ਪਰੀਤਮ ਸਿੰਘ ਢੁੱਡੀਕੇ ਦੇ ਨਾਮ ਦਾ ਡੰਕਾ ਬੱਝਣਾ ਸ਼ੁਰੂ ਹੋ ਚੁੱਕਿਆ ਹੈ  ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਨੇ ਦੱਸਿਆ ਕਿ ਪਿਛਲੇ ਪੱਚੀ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਪ੍ਰੀਤਮ ਸਿੰਘ ਨੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਟਿਕਟ ਦੀ ਮੰਗ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ  ਜਿੱਤ ਦੇ ਝੰਡੇ ਬੁਲੰਦ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ  ਅਤੇ ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਨਗੇ  ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਸ ਲਈ ਵਿਰੋਧੀਆਂ ਨੂੰ ਆਪਣੀ ਹਾਰ ਦਾ ਵਖਤ ਪੈ ਚੁੱਕਿਆ ਹੈ  ਉਨ੍ਹਾਂ ਕਿਹਾ ਜੇ ਮੈਂ ਧੰਨਵਾਦੀ ਹਾਂ ਹਲਕੇ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਲਈ ਪਾਰਟੀ ਪ੍ਰਧਾਨ ਕੋਲੋਂ ਹਲਕੇ ਦੀ ਸੇਵਾ ਲਈ ਟਿਕਟ ਦੀ ਮੰਗ ਕੀਤੀ ਸੀ

ਇਨਡੋਰ ਐਂਡ ਵਾਟਰ ਸਪੋਰਟਸ ਟੂਰਨਾਮੈਂਟ ਚੱਕ ਕਲਾਂ ਮਿਤੀ 10 ਤਰੀਕ ਨੂੰ -ਪ੍ਰਧਾਨ ਗੁਰਮੇਲ ਸਿੰਘ ਇੰਡੀਆ

 ਅਜੀਤਵਾਲ (ਬਲਵੀਰ ਸਿੰਘ ਬਾਠ)  ਪੰਜਾਬ ਦੇ ਪ੍ਰਸਿੱਧ ਪਿੰਡ ਚੱਕ ਕਲਾਂ ਵਿਖੇ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨਡੋਰ ਐਂਡ ਵਾਟਰ ਸਪੋਰਟਸ  ਟੂਰਨਾਮੈਂਟ ਮਿਤੀ 10 10 2021 ਨੂੰ ਕਰਵਾਇਆ ਜਾ ਰਿਹਾ ਹੈ ਕੋਚ ਗੁਰਮੇਲ ਸਿੰਘ ਇੰਡੀਆ ਨੇ ਜਨਸ਼ਕਤੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਨਡੋਰ ਰੋਇੰਗ ਸਾਰੇ ਈਵੈਂਟ ਵਾਲੀਬਾਲ ਸ਼ੂਟਿੰਗ ਮੀਡੀਅਮ ਪੰਜਾਬ ਪੱਧਰੀ  ਮੁੰਡੇ ਕੁੜੀਆਂ ਦੌੜਾਂ ਅੰਡਰ ਦੱਸ ਸੌ ਮੀਟਰ ਅਤੇ ਦੋ ਸੌ ਮੀਟਰ  ਓਪਨ ਐਥਲੈਟਿਕਸ ਕੁੜੀਆਂ ਦੀਆਂ ਦੌੜਾਂ ਸੌ ਮੀਟਰ ਦੋ ਸੌ ਮੀਟਰ ਅਤੇ ਅੱਠ ਸੌ ਮੀਟਰ  ਇਸ ਅਥਲੈਟਿਕਸ ਕੁੜੀਆਂ ਦੀਆਂ ਦੌੜਾਂ ਸੌ ਮੀਟਰ ਦੋ ਸੌ ਮੀਟਰ ਅੱਠ ਸੌ ਮੀਟਰ  ਓਪਨ ਐਥਲੈਟਿਕਸ ਲੜਕਿਆਂ ਦੀਆਂ ਦੌੜਾਂ ਚਾਰ ਸੌ ਮੀਟਰ  ਰੱਸਾਕਸੀ ਦਸ ਮੈਂਬਰੀ ਪਿੰਡ ਵਾਰ ਪਹਿਲੀ ਵਾਰ ਪੇਂਡੂ ਟੂਰਨਾਮੈਂਟ ਵਿਚ ਔਰਤਾਂ ਦੇ ਮੁਕਾਬਲੇ ਇਕ ਮਟਕਾ ਦੌੜ ਦੂਜਾ ਸੂਈ ਧਾਗਾ ਤੀਜਾ  ਨਿੰਬੂ ਚਮਚਾ ਚੌਥਾ ਮਿਊਜ਼ਿਕ ਚੇਅਰ ਪੰਜਵਾਂ ਜਲੇਬੀ ਦੌੜ ਅੰਡਰ ਦੱਸ  ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਕਿਸੇ ਵੀ ਖਿਡਾਰੀ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ ਸਾਰੀਆਂ ਟੀਮਾਂ ਸਮੇਂ ਸਿਰ ਪਹੁੰਚ ਕੇ ਐਂਟਰੀ  ਕਰਵਾਉਣ ਗੁਰੂ ਕਾ ਲੰਗਰ ਅਤੁੱਟ ਵਰਤੇਗਾ

ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦੇ ਕਬਰਸਤਾਨ ਚੋਂ ਨਿਕਲੀਆਂ ਕਬਰਾਂ ਲਈ ਸਾਰੇ ਧਾਰਮਿਕ ਆਗੂਆਂ ਨੇ ਕੀਤੀ ਸਾਂਝੀ (ਦੁਆ )ਅਰਦਾਸ 

ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਜਲਦੀ ਸ਼ੁਰੂ ਕਰਾਂਗੇ....ਪਿੰਡ ਵਾਸੀ
 ਬਰਨਾਲਾ /ਮਹਿਲ ਕਲਾਂ- 3 ਅਕਤੂਬਰ- (ਗੁਰਸੇਵਕ ਸੋਹੀ)- ਪਿਛਲੇ ਸਮੇਂ ਦੌਰਾਨ ਪੂਰੇ ਭਾਰਤ ਹੀ ਨਹੀਂ         
ਬਲਕੇ ਆਲ ਵਰਲਡ ਚ' ਚਰਚਾ ਦਾ ਵਿਸਾ ਬਣੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦਾ ਕਬਰਸਥਾਨ, ਜਿਸ ਵਿਚੋਂ ਇਨਸਾਨੀ ਪਿੰਜਰ, ਇਨਸਾਨੀ ਹੱਡੀਆਂ ਅਤੇ ਇਨਸਾਨੀ ਖੋਪੜੀਆਂ ਮਿਲਣ ਤੇ ਸੁਰਖੀਆਂ ਵਿਚ ਆ ਗਿਆ ਸੀ ।
ਜਾਣਕਾਰੀ ਅਨੁਸਾਰ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਪਿੰਡ ਦੇ ਇਕ ਕਿਸਾਨ ਨਾਲ ਮਿਲੀਭੁਗਤ ਕਰਕੇ ਕਬਰਸਥਾਨ ਦੀ ਜਗ੍ਹਾ 99 ਸਾਲਾ ਪਟੇ ਤੇ ਦੇ ਦਿੱਤੀ ਸੀ ।ਜਦੋਂ ਉਕਤ ਕਿਸਾਨ ਆਪਣੇ ਟਰੈਕਟਰ ਨਾਲ ਕਬਰਸਤਾਨ ਵਾਲੀ ਜਗ੍ਹਾ ਨੂੰ ਪੱਧਰਾ ਕਰਨ ਲੱਗਿਆ ਤਾਂ ਉਸ ਵਿਚੋਂ ਇਨਸਾਨੀ ਪਿੰਜਰ ,ਪੁਰਾਣੇ ਘੜੇ, ਇਨਸਾਨੀ ਹੱਡੀਆਂ ਆਦਿ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਦੌਰਾਨ ਪਿੰਡ ਦੇ ਉੱਦਮੀ ਨੌਜਵਾਨਾਂ ਨੇ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਕਰ ਦਿੱਤੀ ਸੀ।ਜਿਸ ਦੌਰਾਨ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਮੁਸਲਿਮ ਜਥੇਬੰਦੀਆਂ, ਫੈਡਰੇਸ਼ਨਾਂ, ਕਲੱਬਾਂ ਪਿੰਡ ਰਾਇਸਰ ਵਿਖੇ ਵੱਡੀ ਪੱਧਰ ਤੇ ਪਹੁੰਚ ਗਈਆਂ । 
ਜਿਨ੍ਹਾਂ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ,ਸੂੁਬਾ ਚੇਅਰਮੈਨ ਦਿਲਬਰ ਮੁਹੰਮਦ ਖਾਨ,ਐਡਵੋਕੇਟ ਮੋਬੀਨ ਬੁਖਾਰੀ ਮਾਲੇਰਕੋਟਲਾ,ਡੀ ਸੀ ਬਰਨਾਲਾ ਤੇਜ ਪ੍ਰਕਾਸ਼ ਸਿੰਘ ਫੂਲਕਾ,ਏ ਸੀ ਪੀ ਸ਼ਿਵਮ ਅਗਰਵਾਲ, ਐਸਐਚਓ ਅਮਰੀਕ ਸਿੰਘ ਥਾਣਾ ਠੁੱਲੀਵਾਲ, ਐਸਐਚਓ ਬਲਜੀਤ ਸਿੰਘ ਥਾਣਾ ਮਹਿਲ ਕਲਾਂ, ਐੱਸਐੱਚਓ ਮਨੀਸ਼ ਕੁਮਾਰ ਥਾਣਾ ਟੱਲੇਵਾਲ ਅਤੇ ਪਿੰਡ ਵਾਸੀਆਂ ਦੀ ਸੂਝ ਬੂਝ ਸਦਕਾ ਇਹ ਮਸਲਾ ਹੱਲ ਕਰਵਾ ਲਿਆ ਗਿਆ । ਜਿਸ ਵਿੱਚ ਉਕਤ ਕਿਸਾਨ ਨੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕਬਰਸਤਾਨ ਦੀ ਸਾਰੀ ਜ਼ਮੀਨ ਆਪਣੇ ਮੁਸਲਿਮ ਭਾਈਚਾਰੇ ਹਵਾਲੇ ਕਰ ਦਿੱਤੀ।  
ਇਨ੍ਹਾਂ ਕਬਰਾਂ ਵਿੱਚੋਂ ਨਿਕਲੇ ਹੋਏ ਮਨੁੱਖੀ ਪਿੰਜਰਾਂ ਨੂੰ ਦੁਬਾਰਾ ਦਫਨਾਇਆ ਗਿਆ। ਅੱਜ ਉਨ੍ਹਾਂ  ਰੂਹਾਂ ਦੇ ਨਮਿੱਤ ,ਸਾਂਝੇ ਤੌਰ ਤੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਨੇ (ਦੁਆ) ਅਰਦਾਸ ਕੀਤੀ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਪਟਵਾਰੀ ਦਲਬਾਰਾ ਸਿੰਘ ,ਜਸਵਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਸੋਹੀ,ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਹੰਸ ਮੁਹੰਮਦ ਜ਼ੀਲਾ, ਮੋਹਰ ਸ਼ਾਹ, ਕਾਕਾ ਖਾਨ, ਜਗਮੋਹਣ ਸ਼ਾਹ,ਦਿਲਾਬਰ ਸ਼ਾਹ, ਸੁਖਦੀਪ ਖਾਨ, ਲਾਲੀ ਖਾਨ, ਪਾਲਾ ਖਾਨ, ਯੂਸਫ ਖਾਨ, ਫਿਰੋਜ਼ ਖਾਨ, ਖੁਸ਼ੀ ਮੁਹੰਮਦ, ਦਿਲਬਾਰ ਖਾਨ, ਸਫੀ ਖਾਨ ,ਚਮਕੌਰ ਖਾਨ, ਬੂਟਾ ਸ਼ਾਹ, ਮੋਹਣ ਸਿੰਘ ਗਿੱਲ, ਬਲਵੀਰ ਸਿੰਘ, ਲੱਡੂ ਸ਼ਾਹ, ਹੁਸੈਨ ਮੁਹੰਮਦ, ਨਾਜ਼ਰ ਸ਼ਾਹ, ਪਾਲਾ ਖਾਨ, ਨਜ਼ੀਰ ਮੁਹੰਮਦ,ਅਸਲਮ ਖਾਨ ਆਦਿ ਸਮੇਤ  ਪਿੰਡ ਵਾਸੀ ਸ਼ਾਮਲ ਸਨ ।
 ਅਖੀਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਭਾਰਤ ਵਿੱਚ ਵਸਦੇ ਸਮੂਹ ਮੁਸਲਮਾਨ ਭਾਈਚਾਰੇ ਸਮੇਤ, ਵੱਖ ਵੱਖ ਧਾਰਮਿਕ ,ਰਾਜਨੀਤਕ  ਜਥੇਬੰਧਕ ,ਫੈਡਰੇਸ਼ਨਾਂ, ਕਲੱਬਾਂ,ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ  ਕੀਤਾ,ਜਿਨ੍ਹਾਂ ਦੇ ਸਹਿਯੋਗ ਨਾਲ ਕਬਰਿਸਤਾਨ ਦੀ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਵਾਪਸ ਮਿਲੀ ਹੈ । ਉਨ੍ਹਾਂ ਹੋਰ ਕਿਹਾ ਕਿ ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਵੀ  ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਾਸੀਆਂ ਅਤੇ ਦੇਸ਼ ਵਿਦੇਸ਼ ਵਸਦੇ ਆਪਣੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਵੱਡੇ ਅਤੇ ਸਾਂਝੇ ਕੰਮ ਲਈ ਆਰਥਿਕ ਮੱਦਦ ਦੀ ਅਪੀਲ ਵੀ ਕੀਤੀ ।

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ

ਮਹਿਲ ਕਲਾਂ/ਬਰਨਾਲਾ- 3 ਅਕਤੂਬਰ- (ਗੁਰਸੇਵਕ ਸੋਹੀ)- ਅੱਜ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਪਿੰਡ 
ਬਾਦਸ਼ਾਹਪੁਰ ਵਿੱਚ ਲੋਕ ਅਧਿਕਾਰ ਲਹਿਰ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ  ਪਿਛਲੇ 75 ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ। ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ। ਇਸ ਵਿੱਚ ਕੋਈ ਅਹੁਦਾ ਨਹੀ   ਸਭ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਸਿਰਫ ਲੀਡਰ ਚੁਣੇ ਹਨ। ਨੁਮਾਇਦੇ ਨਹੀਂ ਚੁਣੇ। ਪਰ 2022 ਦੀ ਲੜਾਈ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਵਿਚਕਾਰ ਅਤੇ ਪੰਜਾਬ ਦੇ 3 ਕਰੋਡ਼ ਲੋਕਾਂ ਵਿਚਕਾਰ ਹੋਵੇਗੀ । ਇਸ ਸਮੇਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ। ਅਖੀਰ ਵਿੱਚ ਓਨਾ ਨੇ ਕਿਹਾ ਕੇ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਮਿਲ ਕੇ ਸਿਰ ਜੋੜ ਕੇ ਇੰਨਾ ਲੋਟੂ ਸਰਕਾਰਾਂ ਦੇ ਵਿਰੁੱਧ ਇਕ ਧਿਰ ਬਣਾਉਣੀ ਪੈਣੀ ਆ ਤਾਂ ਜੋ ਇੰਨਾ ਲਹੂ ਪੀਣੀਆਂ ਜੋਕਾਂ ਸਰਕਾਰਾਂ ਤੋਂ ਖਹਿੜ੍ਹਾ ਛੁਡਾਇਆ ਜਾ ਸਕੇ। ਇਸ ਮੌਕੇ ਤੇ ਬਹਾਦਰ ਸਿੰਘ ਜੌਹਲ ਮਹਿਲ ਕਲਾਂ, ਰਣਧੀਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਤੇਜ ਸਿੰਘ ਆਦਿ ਹਾਜਿਰ ਸਨ।

16 ਸਾਲਾਂ ਤੋਂ ਤੜਫ ਰਹੇ ਐਸ.ਸੀ. ਪਰਿਵਾਰ ਨੇ ਲਗਾਈ ਹੁਣ 'ਚੰਨੀ' ਨੂੰ ਗੁਹਾਰ

ਪੀੜ੍ਹਤ ਮੁੱਖ ਮੰਤਰੀ ਕੈਪਟਨ ਤੋਂ ਵੀ ਮੰਗ ਚੁੱਕੇ ਆ 'ਮੌਤ' ਦੀ ਭੀਖ਼
ਜਗਰਾਉਂ 3 ਅਕਤੂਬਰ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )  ਅੱਧੀ ਰਾਤ ਨੂੰ ਥਾਣੇ 'ਚ ਮਾਂ-ਧੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਵਾਲੇ ਸਥਾਨਕ ਸ਼ਹਿਰੀ ਥਾਣੇ ਦੇ ਥਾਣਾਮੁਖੀ ਕਹਾਉਂਦੇ ਉਸ ਸਮੇਂ ਦੇ ਠਾਣੇਦਾਰ ਖਿਲਾਫ਼ ਕਾਰਵਾਈ ਲਈ ਪੀੜ੍ਹਤ ਅੈਸ.ਸੀ.ਪਰਿਵਾਰ 16 ਸਾਲਾਂ ਤੋਂ ਦਰ-ਦਰ ਭਟਕ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੇ ਦੋਸ਼ ਲਗਾਇਆ ਕਿ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਨੂੰ ਵੀ ਦਰਕਿਨਾਰ ਕਰਦਿਆਂ ਸਿਆਸੀ ਦਬਾਅ ਤੇ ਕਥਿਤ ਡੀਲ਼ ਅਧੀਨ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਲੰਬੇ ਸਮੇਂ ਤੋਂ ਪਟਿਆਲੇ ਤਾਇਨਾਤ ਹੈ ਅਤੇ ਮਹਿਲਾਂ ਦੀ ਦਖਲ਼ਅੰਦਾਜ਼ੀ ਕਾਰਨ ਕਾਨੂੰਨੀ ਕਾਰਵਾਈ ਤੋਂ ਬਚ ਰਿਹਾ ਹੈ। ਪੀੜ੍ਹਤ ਪਰਿਵਾਰ ਨੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
 

ਕਿਸਾਨਾਂ ਵੱਲੋਂ ਅੱਜ ਭਾਜਪਾ ਆਗੂਆਂ ਰਾਕੇਸ਼ ਗੋਇਲ ਦੀ ਹੋ ਰਹੀ ਮੀਟਿੰਗ ਵਾਲੀ ਥਾਂ ਦਾ ਹੋਇਆ ਘਿਰਾਓ

ਭਾਜਪਾ ਆਗੂ ਅਤੇ ਵਰਕਰ ਮੀਟਿੰਗ ਵਿਚੇ ਛੱਡ ਹੋਏ ਰਫੂਚੱਕਰ 

ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਹੋਵੇਗਾ ਸਮਾਜਿਕ ਬਾਈਕਾਟ   

ਜਗਰਾਉਂ , 2 ਅਕਤੂਬਰ  (ਜਸਮੇਲ ਗ਼ਾਲਿਬ ) ਜਗਰਾਓ ਰੇਲ ਪਾਰਕ ਧਰਨੇ ਚ ਅੱਜ ਪਤਾ ਲੱਗਣ ਤੇ ਕਿ ਭਾਜਪਾ ਦਾ ਪੰਜਾਬ ਦਾ ਸੋਸ਼ਲ ਮੀਡੀਆ ਇੰਚਾਰਜ ਜਗਰਾਓਂ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਕਰ ਰਿਹਾ ਹੈ ਤਾਂ  ਉਸੇ ਸਮੇਂ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਦਾ ਘਿਰਾਓ ਕਰ ਲਿਆ।  ਜਿਲਾ ਸਕੱਤਰ ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਕਿਸਾਨਾਂ ਮਜਦੂਰਾਂ ਨੇ ਡਿਸਪੋਜ਼ਲ ਰੋਡ ਤੇ ਕਤਿਆਲਾਂ ਦੇ ਮੰਦਰ ਚ ਮੀਟਿੰਗ ਕਰ ਰਹੇ ਭਾਜਪਾ ਲੀਡਰ ਅਤੇ ਵਰਕਰ ਮੌਕਾ ਤਾੜ ਕੇ  ਮੰਦਰ ਦੇ  ਪਿਛਲੇ ਦਰਵਾਜੇ ਤੋ ਭੱਜਣ ਚ ਕਾਮਯਾਬ ਹੋ ਗਏ।  ਇਸ ਸਮੇਂ ਕਿਸਾਨਾਂ ਮਜਦੂਰਾਂ ਨੇ ਧਾਰਮਿਕ ਸਥਾਨ ਤੇ ਲੱਗੀਆਂ ਭਾਜਪਾ ਦੀਆਂ ਫਲੈਕਸਾਂ ਲਾਹ ਕੇ ਪਾੜ ਦਿੱਤੀਆਂ। ਇਸ ਸਮੇਂ  ਇਕਤਰ ਞਖ ਞਖ ਪਿੰਡਾਂ ਤੋ ਦਸ ਮਿੰਟ  ਦੇ ਨੋਟਿਸ ਤੇ ਪੰਹੁਚੇ ਕਿਸਾਨਾਂ  ਮਜਦੂਰਾਂ ਨੂੰ ਅਪਣੇ ਸੰਬੋਧਨ ਚ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿਧਵਾਂ, ਲੋਕ ਆਗੂ ਕੰਵਲਜੀਤ ਖੰਨਾ ਨੇ  ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਭਾਜਪਾ ਨੂੰ  ਨਾ ਪਿੰਡਾਂ ਚ ਤੇ ਨਾ ਹੀ ਸ਼ਹਿਰਾਂ ਚ ਕੋਈ ਸਮਾਗਮ  ਕਰਨ ਦਿੱਤਾ  ਜਾਵੇਗਾ।ਉਨਾਂ ਇਸ ਧਾਰਮਿਕ ਸਥਾਨ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ  ਕਿ ਭਵਿੱਖ ਚ ਇਸ ਥਾਂ ਤੇ ਕਿਸੇ ਤਰਾਂ ਦੀ ਮੀਟਿੰਗ ਦੀ ਸੂਹ ਮਿਲਣ ਤੇ ਮੰਦਿਰ ਪ੍ਰਧਾਨ ਦੇ ਘਰ ਤੇ ਦੁਕਾਨ ਮੂਹਰੇ ਧਰਨਾ ਦਿੱਤਾ ਜਾਵੇਗਾ।ੳਪਰੰਤ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਕਿਸਾਨਾਂ ਮਜਦੂਰਾਂ ਨੇ ਮੋਟਰਸਾਈਕਲਾਂ, ਸਕੂਟਰਾਂ ,ਗੱਡੀਆਂ ਤੇ ਡਿਸਪੋਜ਼ਲ ਰੋਡ, ਸਬਜੀ ਮੰਡੀ ਰੋਡ, ਲਾਜਪਤਰਾਏ ਰੋਡ , ਰੇਲਵੇ ਰੋਡ ਤੋਂ ਹੁੰਦੇ ਹੋਏ ਰੇਲ ਪਾਰਕ ਤਕ ਝੋਨੇ ਦੀ ਖਰੀਦ ਤੇ ਲਾਈ ਪਾਬੰਦੀ ਖਿਲਾਫ ਮੋਦੀ ਹਕੂਮਤ ਵਿਰੁੱਧ ਜੋਰਦਾਰ ਰੋਸ ਮਾਰਚ ਕੀਤਾ ਤੇ ਝੋਨੇ ਦੀ ਸੂਬੇ ਭਰ ਚ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ  ਕੀਤੀ। ਇਸੇ ਦੋਰਾਨ ਰੇਲਵੇ ਸਟੇਸ਼ਨ ਤੇ ਮਾਸਟਰ ਧਰਮ ਸਿੰਘ ਦੀ ਅਗਵਾਈ ਚ ਕਿਸਾਨ ਮੋਰਚਾ ਜਾਰੀ ਰਿਹਾ। ਇਸ ਸਮੇਂ ਪਿੰਡ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦੇ ਭਾਜਪਾ ਚ ਸ਼ਾਮਲ ਹੋਣ ਦੀ ਨਿੰਦਾ ਕਰਦਿਆਂ ਪਿੰਡ ਤੇ ਇਲਾਕਾਵਾਸੀਆਂ ਨੂੰ ਉਸ ਦਾ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਹਰਚੰਦ ਸਿੰਘ ਢੋਲਣ, ਕੁਲਵਿੰਦਰ ਸਿੰਘ ਢੋਲਣ, ਦਲਜੀਤ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਕਾਉਂਕੇ, ਗੁਰਇਕਬਾਲ ਸਿੰਘ ਰੂਮੀ, ਜਗਜੀਤ ਸਿੰਘ ਕਲੇਰ, ਬਲਬੀਰ ਸਿੰਘ ਅਗਵਾੜ ਲੋਪੋ ,ਮਦਨ ਸਿੰਘ,  ਬਲਦੇਵ ਸਿੰਘ ਫੋਜੀ, ਕਰਨੈਲ ਸਿੰਘ ਭੋਲਾ ਅਤੇ  ਟਹਿਲ ਸਿੰਘ ਅਖਾੜਾ ਵੀ ਹਾਜ਼ਰ ਸਨ।

ਵਾਰਡ ਨੰਬਰ 23 ਦੇ ਵਿਚ ਸਟਰੀਟ ਲਾਈਟਾਂ ਲਗਵਾਈਆਂ

 ਜਗਰਾਉਂ(ਅਮਿਤਖੰਨਾ ,ਪੱਪੂ  )ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਅਤੇ  ਕੌਂਸਲਰ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ (ਕਾਮਰੇਡ) , ਅਤੇ ਐਡਵੋਕੇਟ ਵਰਿੰਦਰ ਸਿੰਘ ਕਲੇਰ  ਦੀ  ਮਾਤਾ  ਕੌਸਲਰ ਕਮਲਜੀਤ ਕੌਰ ਕਲੇਰ ਦੀ ਅਗਵਾਈ ਵਿੱਚ ਵਾਰਡ ਨੰਬਰ 23 ਦੀ ਸਟਰੀਟ ਲਾਈਟ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ ਨੇ ਕਿਹਾ ਕਿ ਵਾਰਡ ਦੇ ਵਿੱਚ ਸਾਰੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ  ਇਸ ਮੌਕੇ   ਨਗਰ ਕੌਂਸਲ ਦੇ ਸਟਰੀਟ ਲਾਈਟ ਦਫਤਰ ਇੰਚਾਰਜ ਹਰੀਸ਼ ਕੁਮਾਰ, ਪਰਮਜੀਤ ਸਿੰਘ ਛੀਨਾ, ਇਲੈਕਟਰੀਸ਼ਨ ਤੀਰਥ ਸਿੰਘ, ਆਤਮਾ ਸਿੰਘ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ।

Millions of quintals of wheat are getting spoiled in Amritsar government wheat warehouse

ਅੰਮ੍ਰਿਤਸਰ ਸਰਕਾਰੀ ਕਣਕ ਦੇ ਗੋਦਾਮ ਵਿੱਚ ਲੱਖਾਂ ਕੁਇੰਟਲ ਕਣਕ ਹੋ ਰਹੀ ਹੈ ਖ਼ਰਾਬ 

ਇਹ ਖ਼ਰਾਬ ਕਣਕ ਆਮ ਲੋਕਾਂ ਦੇ ਘਰ ਤੱਕ ਖਾਣ ਲਈ  ਪਹੁੰਚੇਗੀ 

ਮੁਅੱਤਲ ਏਐਫਐਸਓ ਨੇ ਕੀਤੇ ਖੁਲਾਸੇ  

ਪੁਲਸ ਵੀ ਮੌਕੇ ਤੇ ਪੁੱਜੀ ਅਤੇ ਕਾਰਵਾਈ ਕਰਨ ਦੀ ਗੱਲ ਕਹੀ  

ਅੰਮ੍ਰਿਤਸਰ ਤੋਂ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  

ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਕਣਕ ਗੋਦਾਮ ਵਿੱਚ ਲੱਖ ਕਵੈਂਟਲ ਕਣਕ ਮਿੱਟੀ ਮਿਲ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਇਹ ਕਣਕ ਖਾਣ ਲਈ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੇਗੀ।

ਇਹ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਹੰਝੂ ਆ ਜਾਣਗੇ ਕਿਉਂਕਿ ਇਸ ਕਣਕ ਵਿੱਚ ਮਿੱਟੀ ਹੈ ਜਾਂ ਮਿੱਟੀ ਵਿੱਚ ਕਣਕ ਹੈ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ । ਪਰ ਇਹ ਕਣਕ  ਗੋਦਾਮ ਵਿੱਚ ਲੋਕਾਂ ਦੇ ਘਰ ਲਈ ਰਵਾਨਾ ਹੋ ਰਿਹਾ ਹੈ, ਇਸਦੀ ਜਾਣਕਾਰੀ ਮੁਅੱਤਲ ਏ ਐਫ ਐਸ ਓ  ਨੂੰ ਜਦੋਂ ਪਤਾ ਲੱਗਾ ਤਾਂ ਉਹ ਪੁਲਿਸ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਇਸਦਾ ਖੁਲਾਸਾ ਕੀਤਾ ਅਤੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ । ਪਰ ਸਵਾਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਗੋਦਾਮ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਤੀਜੇ ਵਜੋਂ, ਅੱਜ ਵੀ ਉਹੀ ਕਣਕ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ, ਹੁਣ ਤੁਸੀਂ ਖੁਦ ਫੈਸਲਾ ਕਰੋ ਕਿ ਕੀ ਇਹ ਕਣਕ ਨੂੰ ਖਾਧਾ ਜਾ ਸਕਦਾ ਹੈ ਜਾਂ ਜੇ ਕੋਈ ਇਸਨੂੰ ਖਾਂਦਾ ਹੈ, ਤਾਂ ਉਸਦੀ ਹਾਲਤ ਕੀ ਹੋਵੇਗੀ । ਇਸ ਦੀ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ  

Facebook Video Link; https://fb.watch/8nQfKBnOB3/

 

ਢੁੱਡੀਕੇ ਪਿੰਡ ਵਾਸੀਆਂ ਨੇ ਇੱਕ ਵਾਰ ਦਿੱਤਾ  ਪ੍ਰੀਤਮ ਦੇ ਹੱਕ ਵਿਚ ਵੱਡਾ ਫਤਵਾ

 ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ  ਪਿੰਡ  ਵਾਸੀ
ਅਜੀਤਵਾਲ (ਬਲਵੀਰ ਸਿੰਘ ਬਾਠ )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਅੱਜ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪਿੰਡ ਵਾਸੀਆਂ ਨੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਇਕ ਵਾਰ ਫਿਰ ਤੋਂ ਵੱਡੀ ਅਪੀਲ ਕਰਦਿਆਂ ਟਿਕਟ ਦੀ ਮੰਗ ਕੀਤੀ ਕਿ ਜੇਕਰ ਪਰੀਤਮ ਸਿੰਘ ਢੁੱਡੀਕੇ  ਨੌੰ ਪਾਰਟੀ ਟਿਕਟ ਦਿੰਦੀ ਹੈ ਤਾਂ ਪਿੰਡ ਵਾਸੀ ਵੱਡੀ ਲੀਡ ਨਾਲ ਜਿਤਾ ਕੇ ਤੋਰਨਗੇ ਵਿਧਾਨ ਸਭਾ ਵਿੱਚ  ਅੱਜ ਉਨ੍ਹਾਂ ਪਰੀਤਮ ਸਿੰਘ ਢੁੱਡੀਕੇ ਨੂੰ ਵਿਸਵਾਸ਼ ਦਿਵਾਇਆ ਅੱਗੇ ਤਨ ਮਨ ਧਨ ਨਾਲ ਪ੍ਰੀਤਮ ਸਿੰਘ ਦੇ ਹੱਕ ਵਿਚ ਫਤਵਾ ਦੇਣਗੇ  ਕਿਉਂਕਿ ਪਿੰਡ ਵਾਸੀ ਪ੍ਰੀਤਮ ਸਿੰਘ ਨੂੰ ਐਮ ਐਲ ਏ ਦੇਖਣ ਲਈ ਬੜੇ ਉਤਾਵਲੇ ਨਜ਼ਰ ਆਏ  ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਸਾਰੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਜੇ ਪਾਰਟੀ ਨੇ ਮਾਣ ਬਖ਼ਸ਼ਿਆ ਤਾਂ ਸਾਰੀਆਂ ਰੜਕਾਂ ਕੱਢ ਦਿਆਂਗਾ  ਇਸ ਸਮੇਂ ਉਨ੍ਹਾਂ ਨਾਲ ਲੰਬੜਦਾਰ ਕਰਨੈਲ ਸਿੰਘ ਅਵਤਾਰ ਸਿੰਘ ਸੁਖਦੇਵ ਸਿੰਘ ਗੁਰਦੀਪ ਸਿੰਘ ਮਹਿੰਦਰ ਸਿੰਘ ਜੋਰਾ ਸਿੰਘ ਲੰਬੜਦਾਰ  ਕੁਲਦੀਪ ਸਿੰਘ ਗੁਰਚਰਨ ਸਿੰਘ ਗੁਰਦੀਪ ਸਿੰਘ ਰਣਜੀਤ ਸਿੰਘ ਸੋਮਾ ਸਿੰਘ ਮੋਹਣ ਸਿੰਘ ਲਾਲ ਸਿੰਘ ਬੂਟਾ ਸਿੰਘ ਗੁਰਚਰਨ ਸਿੰਘ  ਅਤੇ ਨੌਜਵਾਨ ਆਗੂ ਰਾਜੂ ਢੁੱਡੀਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

ਪਿੰਡ ਹਮੀਦੀ ਵਿਖੇ ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਧਰਮਸ਼ਾਲਾ ਦੇ ਉਦਘਾਟਨ ਕੀਤੇ            

 ਮਹਿਲ ਕਲਾਂ/ਬਰਨਾਲਾ-30 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪਿੰਡ ਹਮੀਦੀ ਦੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੀ ਗਰਾਂਟ 56 ਲੱਖ ਦੀ ਲਾਗਤ ਨਾਲ ਅਨਾਜ ਮੰਡੀ ਦੇ ਨੀਵੇਂ ਹੋ ਚੁੱਕੇ ਫੜ ਨੂੰ ਨਵੇਂ ਸਿਰਿਓਂ ਉੱਚਾ ਕਰਕੇ ਬਣਾਉਣ, ਗੁਰਦੁਆਰਾ ਸਾਹਿਬ ਤੋਂ ਪਿੰਡ ਦੀ ਵਾਟਰ ਵਰਕਸ ਤੱਕ ਇੱਕ ਕਿਲੋਮੀਟਰ ਦੀ ਫਿਰਨੀ ਵਾਲੀ ਸੜਕ ਰਿਪੇਆਰ 19.61ਲੱਖ ਦੀ ਲਾਗਤ ਅਤੇ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਨੂੰ 4 ਲੱਖ ਦੀ ਲਾਗਤ ਨਾਲ ਰੈਨੋਵੇਸਨ ਕਰਨ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿੰਡਾਂ ਦਾ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇ ਕੇ ਭਾਰੀ ਲਾਭ ਪਹੁੰਚਾਇਆ ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ ਕਰਨ ਅਤੇ ਲੋੜਵੰਦ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਲਗਾਤਾਰ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਕਾਗਰਸ ਸਰਕਾਰ ਵੱਲੋਂ 53 ਲੱਖ ਲੋਕਾਂ ਦੇ ਪੁਰਾਣੇ ਬਿਜਲੀ ਬਿੱਲ ਮੁਆਫ ਕਰਕੇ ਪੁਰਾਣੇ ਬਿੱਲ ਦਾ ਭੁਗਤਾਨ ਪਾਵਰਕਾਮ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1500 ਰੁਪਏ ਦੀ ਦੁਬਾਰਾ ਕੁਨੈਕਸ਼ਨ ਲਾਉਣ ਦੀ ਫੀਸ ਨੂੰ ਵੀ ਸਰਕਾਰ ਵਲੋਂ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਜਸਵਿੰਦਰ ਸਿੰਘ ਮਾਂਗਟ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਨੇ ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਪਿੰਡ ਦੇ ਕਰਵਾਏ ਗਏ ਸਰਬਪੱਖੀ ਵਿਕਾਸ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋ ਹੁਣ ਤੱਕ ਪਿੰਡ ਦੇ ਵਿਕਾਸ ਕਾਰਜਾਂ ਦੇ 2 ਕਰੋਡ਼ ਦੇ ਕਰੀਬ ਗਰਾਂਟ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਇੰਟਰਲਾਕ ਇੱਟਾਂ ਪਾ ਕੇ ਪੱਕਾ ਕਰਨ ਨਵੇਂ ਪਾਰਕ ਬਣਾਉਣ ਧਰਮਸ਼ਾਲਾ ਦੀ ਉਸਾਰੀ, ਅਨਾਜ ਮੰਡੀ ਦਾ ਨੀਵਾਂ ਹੋ ਚੁੱਕਿਆ ਫੜ੍ਹ ਪੱਕਾ ਕਰਨ ਸਮੇਤ ਹੋਰ ਵੱਖ ਵੱਖ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਣਾਇਆ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਪਿੰਡ ਅੰਦਰ ਕਮਿਊਨਿਟੀ ਹਾਲ ਬਣਾਉਣ, ਗੰਦੇ ਨਾਲੇ ਲਈ ਢੁਕਵੀਂ ਵਿਸੇਸ਼ ਗਰਾਂਟ ਜਾਰੀ ਕਰਨ ਅਤੇ ਪਿੰਡ ਹਮੀਦੀ ਤੋਂ ਖਿਆਲੀ ਤਕ ਕੱਚੇ ਪਏ 4 ਕਿਲੋਮੀਟਰ ਦੇ ਰਸਤੇ ਨੂੰ ਪੱਕਾ ਕਰਕੇ ਸੜਕ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਮੰਡੀ ਬੋਰਡ ਦੇ ਜੇਈ ਪ੍ਰਦੀਪ ਸਿੰਘ ਬਾਪਲਾ, ਠੇਕੇਦਾਰ ਗਰਗ, ਇੰਜਨੀਅਰ ਹਰਬੰਸ ਸਿੰਘ ਅਕਲੀਆ, ਸੀਨੀਅਰ ਕਾਂਗਰਸੀ ਆਗੂ ਡਾ ਬਲਵੰਤ ਸ਼ਰਮਾ ਹਮੀਦੀ, ਰਾਜਬੀਰ ਸਿੰਘ ਰਾਣੂ, ਪੰਚ ਅਮਰਜੀਤ ਸਿੰਘ ਢੀਂਡਸਾ, ਪੰਚ ਸਰਬਜੀਤ ਕੌਰ ਪਾਲ, ਕੁਲਦੀਪ ਸਿੰਘ ਰੰਧਾਵਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਪਾਲ, ਗੁਰਮੀਤ ਸਿੰਘ ਪਾਲਾ, ਰਣਧੀਰ ਸਿੰਘ, ਸਨੀ ਸਿੰਘ, ਬਿੱਟੂ ਸਿੰਘ, ਪਿਆਰਾ ਸਿੰਘ ਪਾਲ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਮੰਗ ਪੱਤਰ-ਡਾ ਬਾਲੀ 

ਜਲਦੀ ਹੀ ਕਰਾਂਗੇ ਸੂਬਾ ਕਮੇਟੀ ਨਾਲ ਮੀਟਿੰਗ...ਮੁੱਖ ਮੰਤਰੀ......
  ਮਹਿਲ ਕਲਾਂ/ ਬਰਨਾਲਾ 30 ਸਤੰਬਰ- (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਨੇ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਮੰਗਾਂ  ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਤੁਹਾਡੀ ਮੀਟਿੰਗ ਬੁਲਾਈ ਜਾਵੇਗੀ ਅਤੇ ਮਸਲੇ ਦਾ ਹੱਲ ਕੀਤਾ ਜਾਵੇਗਾ। ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡਾ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਚ ਇਕੱਠੇ ਹੋ ਕੇ ਮੋਟਰਸਾਈਕਲਾਂ,ਕਾਰਾਂ, ਜੀਪਾਂ ਤੇ ਸਵਾਰ ਹੋ ਕੇ, ਹੱਥ ਵਿੱਚ ਝੰਡੇ ਲਹਿਰਾਓਦੇ ਹੋਏ ਇਨਕਲਾਬ ਜਿੰਦਾਬਾਦ ਦੇ ਨਾਹਰੇ ਮਾਰਦੇ ਹੋਏ ,ਨਵਾਂ ਸ਼ਹਿਰ ਤੋਂ ਤੁਰੇ ਤਾਂ ਪੁਲਿਸ ਦੇ ਕਾਫਲੇ ਨੇ ਸੁੂਗਰ ਮਿੱਲ ਕੋਲ ਰੋਕ ਲਿਆ। ਪੁਲਿਸ ਨੇ ਮੁੱਖ ਮੰਤਰੀ ਸਾਹਿਬ ਨੂੰ ਮਿਲਾਉਣ ਦਾ ਭਰੋਸਾ ਦਿੱਤਾ। ਪੁਲਿਸ ਦੀਆਂ ਗੱਡੀਆਂ ਦੁਆਰਾ ਸੁਬਾਈ ਪ੍ਰਧਾਨ ਡਾਕਟਰ ਰਮੇਸ਼ ਬਾਲੀ ਨੂੰ ਤੇ ਜਿਲਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੂੰ ਮਿਲਣ ਸਹੀਦ ਭਗਤ ਸਿੰਘ ਦੀ ਸਮਾਰਕ ਤੇ ਲਿਜਾਇਆ ਗਿਆ। ਪਰ ਪੁਲੀਸ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕਰਵਾ ਸਕੀ ।ਇਸੇ ਦੌਰਾਨ ਰੋਹ ਵਿੱਚ ਆਏ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ,ਜਿੱਥੋਂ ਜੀ ਮੁੱਖ ਮੰਤਰੀ ਦਾ ਕਾਫ਼ਲਾ ਗੁਜ਼ਰਨਾ ਸੀ, ਉਥੇ ਰੋਡ ਜਾਮ ਕਰ ਦਿੱਤਾ ਤਾਂ ਪੁਲਿਸ ਅਧਿਕਾਰੀ ਦੁਆਰਾ ਹਰਕਤ ਵਿੱਚ ਆ ਗਏ। ਤੁਰੰਤ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਈ  ਗਈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਸੱਦੀ ਜਾਵੇਗੀ।
 ਇਸ ਕਾਫਲੇ ਦੀ ਅਗਵਾਈ ਸੂਬਾ ਪ੍ਰਧਾਨ ਡਾਕਟਰ ਰਮੇਸ਼ ਬਾਲੀ, ਸੂਬਾ ਚੇਅਰਮੈਨ ਡਾ ਠਕਰਜੀਤ ਸਿੰਘ, ਜਿਲ੍ਹਾ ਚੇਅਰਮੈਨ ਡਾ ਸੁਰਿੰਦਰ ਜੈਨ ਪੁਰੀ ,ਜਿਲਾ ਪ੍ਰਧਾਨ ਬਲਕਾਰ ਕਟਾਰੀਆ, ਡਾ ਪ੍ਰੇਮ ਸਲੋਹ ਸਕੱਤਰ, ਡਾ ਕਸਮੀਰ ਸਿੰਘ ਖਜਾਨਚੀ, ਡਾ ਅਵਤਾਰ ਬਾਲੀ ਜਿਲਾ ਪ੍ਰੈਂਸ ਸਕੱਤਰ ,ਡਾ ਬਲਵੀਰ ਗਰਚਾ, ਡਾ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ, ਡਾ ਮੰਗਤ ਰਾਏ, ਡਾ ਰਾਜਿੰਦਰ ਲੱਕੀ, ਡਾ ਅਨਪਿੰਦਰ ਸਿੰਘ, ਡਾ ਭੁਪਿੰਦਰ ਭੌਰ, ਡਾ ਅਮਿਰਤ ਲਾਲ, ਡਾ ਜਸਵੀਰ ਸਿੰਘ ਗੜ੍ਹੀ, ਡਾ ਜਗੀਰ ਸਿੰਘ, ਡਾ ਜਤਿੰਦਰ ਸਹਿਗਲ, ਡਾ ਨਿਰਮਲ ਸਿੰਘ ਵੀ ਹਾਜ਼ਰ ਹੋਏ ।ਇਕੱਠੇ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਉਹਨਾਂ ਦੀ ਸਮਾਰਕ ਤੇ ਲੰਡੂ ਵੰਡੇ ।

 

ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਅਕਾਲੀ- ਬਸਪਾ ਉਮੀਦਵਾਰ ਵੀਰ ਸੰਗਰੂਰ ਨਾਲ 5 ਲੱਖ ਦੀ ਠੱਗੀ

ਲਾਲਚ ‘ਚ ਆ ਕੇ ਖਰੀਦ ਲਿਆ ਨਕਲੀ ਸੋਨਾ,ਠੱਗ ਹੋਏ ਰਫੂਚੱਕਰ

ਮਹਿਲ ਕਲਾਂ /ਬਰਨਾਲਾ- 28 ਸਤੰਬਰ- (ਗੁਰਸੇਵਕ ਸੋਹੀ)- ਨੌਸਰਬਾਜ਼ਾਂ ਵੱਲੋਂ ਆਮ ਲੋਕਾਂ ਨਾਲ ਵੱਖ ਵੱਖ ਤਰੀਕਿਆਂ ਨਾਲ ਠੱਗੀ ਕੀਤੇ ਜਾਣ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਦੇ-ਪੜਦੇ ਰਹਿੰਦੇ ਹਾਂ ਪਰ ਇਕ ਤਾਜ਼ਾ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸੰਗਰੂਰ ਨੇ ਲਾਲਚ ਵਿੱਚ ਆ ਕੇ ਆਪਣੇ ਪੰਜ ਲੱਖ ਰੁਪਏ ਗੁਆ ਲਏ। ਜਾਣਕਾਰੀ ਅਨੁਸਾਰ ਬਸਪਾ ਆਗੂ ਚਮਕੌਰ ਸਿੰਘ ਵੀਰ ਸੰਗਰੂਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਧੂਰੀ ਪੁਲੀਸ ਕੋਲ ਪੰਜ ਲੱਖ ਦੀ ਠੱਗੀ ਕਰਨ ਵਾਲੇ ਨੌਸਰਬਾਜਾਂ ਵਿਰੁੱਧ ਕਾਰਵਾਈ ਕਰਨ ਲਈ ਅਰਜ਼ੀ ਦਿੱਤੀ ਹੈ।ਪੁਲੀਸ ਨੂੰ  ਦਿੱਤੀ ਅਰਜ਼ੀ ਅਨੁਸਾਰ ਚਮਕੌਰ ਸਿੰਘ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਮੀਮਸਾ ਨੇ ਯੂਪੀ ਵਾਸੀ ਰਾਹੁਲ ਤੇ ਰਾਜੂ ਨਾਂ ਦੇ ਵਿਅਕਤੀਆਂ ਵੱਲੋਂ 10 ਲੱਖ ਰੁਪਏ ਤੋਂ ਵੱਧ ਦਾ ਸੋਨਾ ਸਿਰਫ 5 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ।
ਬਸਪਾ ਦੇ ਸੂਬਾ ਸਕੱਤਰ ਤੇ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਲਾਲਚ ‘ਚ ਆਕੇ ਆਪਣੇ ਬੈਂਕ ਖਾਤੇ ‘ਚੋਂ ਮਿਤੀ 16 ਅਗਸਤ 2021 ਨੂੰ ਪੰਜ ਲੱਖ ਰੁਪਏ ਕਢਵਾ ਕੇ ਧੂਰੀ ਪੁਲ ਨੇੜੇ ਸੂਆ ਵਿਖੇ ਰਾਹੁਲ ਤੇ ਰਾਜੂ ਨੂੰ ਪੈਸੇ ਦੇ ਕੇ ਸੋਨਾ ਲੈ ਲਿਆ ਅਤੇ ਬਆਦ ‘ ਜਾਂਚ ਦੌਰਾਨ ਇਹ ਸੋਨਾ ਨਕਲੀ ਨਿਕਲਿਆ ਤਾਂ ਬਸਪਾ ਆਗੂ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਨੌਸਰਬਾਜ਼ਾਂ ਦੀ ਭਾਲ ਕੀਤੀ ਪਰ ਉਹ ਰਫੂਚੱਕਰ ਹੋ ਚੁੱਕੇ ਸਨ। ਜਦੋਂ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਠੱਗੀ ਦਾ ਪੀੜਤ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ। ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਕੇ ਠੱਗਾਂ ਨੂੰ ਦਿੱਤੇ ਅਤੇ ਧੂਰੀ ਪੁਲਸ ਨੂੰ ਸ਼ਿਕਾਇਤ ਤੁਹਾਡੇ ਨਾਮ ਤੇ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਕਿਸਾਨ ਮਜ਼ਦੂਰਾਂ ਦਾ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਜਗਰਾਉਂ ਤੇ ਧਰਨੇ ਦਾ 364  ਦਿਨ  

ਜਗਰਾਉਂ 28 ਸਤੰਬਰ (ਜਸਮੇਲ ਗ਼ਾਲਿਬ )364 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜਦੂਰ  ਧਰਨੇ ਚ ਅੱਜ ਸਭ ਤੋਂ ਪਹਿਲਾਂ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪੁਲਸ ਸਟੇਸ਼ਨ ਸਾਹਮਣੇ ਅੰਗਰੇਜ ਹਕੂਮਤ ਵਲੋਂ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੀ ਗਈ ਆਜਾਦੀ ਲਹਿਰ ਦੀ ਵੀਰਾਂਗਨਾ ਮਾਂਤਾਗਨੀ ਹਾਜਰਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।1942 ਚ  ਅੱਜ ਦੇ ਦਿਨ 29 ਸਿਤੰਬਰ ਨੂੰ ਸ਼ਹੀਦ  ਕੀਤੀ ਇਸ ਆਜਾਦੀ ਘੁਲਾਟਣ ਨੂੰ ਬੰਗਾਲੀ  ਲੋਕ ਗਾਂਧੀ ਬੁਰਰੀ ਦੇ ਨਾਂ ਨਾਲ ਜਾਣਦੇ ਹਨ।ਅੱਜ  ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਚਲੇ ਇਸ ਧਰਨੇ ਚ ਸਭ ਤੋਂ ਪਹਿਲਾਂ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਤੇ ਸਮੂਹ ਇਲਾਕਾ ਵਾਸੀ, ਬੰਦ ਚ ਸ਼ਾਮਲ ਕਿਸਾਨਾਂ, ਦਿਹਾਤੀ ਮਜਦੂਰਾਂ,ਦੁਕਾਨਦਾਰਾਂ ,ਵਪਾਰੀਆਂ ਨੋਜਵਾਨਾਂ,ਔਰਤਾਂ, ਬੱਚਿਆਂ ਦਾ ਧੰਨਵਾਦ ਕਰਦਿਆਂ ਲੋਕ ਏਕਤਾ ਦਾ ਜੱਕ ਹੋਰ ਵਿਸ਼ਾਲ ਕਰਨ ਦੀ ਮੁਬਾਰਕਬਾਦ ਦਿੱਤੀ। ਮੋਰਚੇ ਵਲੋਂ ਸਾਰੇ ਹੀ ਪਿੰਡਾਂ, ਸੰਸਥਾਵਾਂ , ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ  ਚਾਹ, ਪਰਸ਼ਾਦਿਆ ,ਪਾਣੀ ,ਚੋਲਾਂ ਦੇ ਲੰਗਰ ਲਈ ਵਿਤੋਂ ਵਧ ਯਤਨ ਜੁਟਾਏ। ਇਸ ਸਮੇਂ ਅਪਣੇ ਸੰਬੋਧਨ ਚ ਬੁਲਾਰਿਆਂ ਨੇ ਜੀ ਟੀ ਰੋਡ ਅਤੇ ਰੇਲਵੇ ਟਰੈਕ ਦੇ ਧਰਨੇ ਚ ਰਿਕਾਰਡ ਤੋੜ ਹਾਜਰੀ ਅਤੇ ਪ੍ਰਬੰਧਾਂ ਤੇ ਤਸੱਲੀ ਜਾਹਰ ਕੀਤੀ।ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ, ਤਰਸੇਮ ਸਿੰਘ ਬਸੂਵਾਲ ,ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਬੀਤੇ ਕਲ ਪੰਜਾਬ ਭਰ ਦੇ ਸਾਰੇ ਮੋਰਚਿਆਂ ਚ ਕਿਸਾਨਾਂ ਮਜਦੂਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀ ਵਧਾਈ ਸਾਂਝੀ ਕਰਦਿਆਂ ਉਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਪੰਜਾਬ ਕਾਂਗਰਸ ਚ ਇਕ ਵੇਰ ਫਿਰ ਤਿੱਖੇ ਹੋਏ ਕੁਰਸੀ ਵਿਵਾਦ ਨੂੰ ਪੂੰਜੀਵਾਦੀ ਮੌਕਾਪ੍ਰਸਤ ਸਿਆਸਤ ਦਾ ਲਾਜਮੀ ਸਿੱਟਾ ਕਰਾਰ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਅਪਣੇ ਸੰਬੋਧਨ ਚ ਮਜਦੂਰ ਵਰਗ ਦੀਆਂ ਮੰਗਾਂ ਅਤੇ ਸਰਕਾਰ ਨਾਲ ਚਲ ਰਹੀ ਗੱਲਬਾਤ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜਬੂਰ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਪਾਵਰਕਾਮ ਵਲੋਂ ਪਿੰਡਾਂ ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਨਾ ਲਗਣ ਦੇਣ ਲਈ ਜਦੋਜਹਿਦ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।ਇਸ ਸਮੇਂ  ਧਰਮ।ਸਿੰਘ ਸੂਜਾਪੁਰ,ਹਰਚੰਦ ਸਿੰਘ ਢੋਲਣ,ਗੁਰਬਖਸ਼ ਸਿੰਘ ਕੋਠੇ ਸ਼ੇਰਜੰਗ, ਜਗਦੀਸ਼ ਸਿੰਘ, ਦਲਜੀਤ ਸਿੰਘ ਰਸੂਲਪੁਰ,  ਸਮਸ਼ੇਰ ਸਿੰਘ ਮਲਕ, ਮਦਨ ਸਿੰਘ , ਕੁੰਡਾ ਸਿੰਘ ਕਾਊਂਕੇ ਆਦਿ ਸ਼ਾਮਲ ਸਨ।

ਸਰਕਾਰੀ ਹਾਈ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਸਰਕਾਰੀ ਸਕੂਲ ਦੌਲੇਵਾਲਾ ਮਾਇਰ ਪਿੰਡ ਵਿੱਚ ਸਰਪੰਚ ਜਰਨੈਲ ਸਿੰਘ ਪਿੰਡ ਮੰਦਰ  ਅਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦਾ ਜਨਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਰਪੰਚ ਜਰਨੈਲ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਦਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋ ਦੇਸ਼ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ਅੱਗੋਂ ਉਨ੍ਹਾਂ ਬੀਬੀਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਕ੍ਰਾਂਤੀਕਾਰੀ ਯੋਧਿਆਂ ਬਾਰੇ ਦੱਸਿਆ ਅਤੇ ਪੜ੍ਹਾਇਆ ਜਾਵੇ ਜੋ ਬੱਚੇ ਵੱਡੇ  ਹੋ ਕੇ ਦੇਸ਼ ਅਤੇ ਸਮਾਜ ਲਈ ਕੁਝ ਕਰਨ ਦੀ ਸੇਧ ਲੈ ਸਕਣ ਇਸ ਤੋਂ ਇਲਾਵਾ ਬੀਬੀ ਭੈਣਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਸਮੇਂ ਸੁਰਿੰਦਰ ਸਿੰਘ ਮੰਦਰ, ਡਾ ਗੁਰਦੇਵ ਸਿੰਘ ਦੌਲੇ,ਕਲੱਬ ਮੈਂਬਰ ਆਦਿ ਹਾਜ਼ਰ ਸਨ।

ਸਾਨੂੰ ਹਮੇਸ਼ਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ:ਅਮਰਜੀਤ ਕੌਰ ਮਠਾੜੂ

ਜਗਰਾਉਂ (ਜਸਮੇਲ ਗ਼ਾਲਿਬ)ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ (ਫਿਰੋਜ਼ਪੁਰ)ਅਮਰਜੀਤ ਕੌਰ ਮਠਾੜੂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਜਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਨਾਂ ਹੈ ਇਹ ਸਾਡੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਸਾਨੂੰ ਆਪਣੇ ਸ਼ਹੀਦਾਂ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਦੇ ਪੂਰਨਿਆਂ ਤੇ ਚੱਲਣਾ  ਚਾਹੀਦਾ ਹੈ।ਉਨ੍ਹਾਂ ਕਿਹਾ ਹੈ ਕਿ  ਸਾਨੂੰ ਸ਼ਹੀਦਾਂ ਦੇ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ । ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਾਲੇ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਸਾਡੀ ਮੌਤ ਦੇ ਵਾਰੰਟ ਹਨ ਜਿਸ ਨਾਲ ਸਾਡੇ ਹਰ ਵਰਗ ਤੇ ਅਸਰ ਪਵੇਗਾ ਇਨ੍ਹਾਂ ਨੇ ਆਖਿਆ ਹੈ ਕਿ ਪ੍ਰਧਾਨ ਮਠਾੜੂ ਨੇ ਆਖਿਆ ਹੈ ਕਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਤੇ  ਜੋ ਸਹੂਲਤਾਂ ਤੁਹਾਨੂੰ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਓਹੀ ਸਹੂਲਤਾਂ ਤੁਹਾਨੂੰ ਪੰਜਾਬ ਵਿਚ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਵੀ ਪੰਜਾਬ ਨੂੰ ਗੁਲਾਮ ਬਣਾਇਆ ਹੋਇਆ ਹੈ ਜੇ ਤੁਸੀਂ ਇਨ੍ਹਾਂ ਪਾਰਟੀਆਂ ਤੋਂ ਗੁਲਾਮੀ ਤੋਂ ਆਜ਼ਾਦ ਹੋਣਾ ਹੈ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ।