You are here

ਮੈਡੀਕਲ ਪ੍ਰੈਕਟੀਸ਼ਨਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਹੋਏ  ਰਵਾਨਾ

ਮਹਿਲ ਕਲਾਂ /ਬਰਨਾਲਾ- 23 ਅਕਤੂਬਰ- (ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਹੋ ਰਹੀ ਵਿਸਾਲ ਰੈਲੀ ਵਿੱਚ ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਪਹੁੰਚ ਰਹੇ ਹਨ, ਉਥੇ ਅੱਜ ਕਸਬਾ ਮਹਿਲ ਕਲਾਂ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਅਤੇ ਡਾ ਗੁਰਦੇਵ ਸਿੰਘ ਬੜੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇੱਕ ਕਾਫ਼ਲਾ ਬੱਸ ਰਾਹੀਂ ਮੋਰਿੰਡਾ ਰੈਲੀ ਲਈ ਰਵਾਨਾ ਹੋਇਆ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਸਕੱਤਰ ਡਾ ਸੁਰਜੀਤ ਸਿੰਘ ਛਾਪਾ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ, ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 2017 ਵਿੱਚ ਆਪਣੇ ਚੋਣ ਮੈਨੀਫੈਸਟੋ ਵਿੱਚ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਪੇਂਡੂ ਡਾਕਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ,ਪਰ ਅੱਜ ਪੌਣੇ ਪੰਜ ਸਾਲ ਬੀਤਣ ਦੇ ਬਾਵਜੂਦ ਸਾਡਾ ਮਸਲਾ ਹੱਲ ਨਹੀਂ ਕੀਤਾ।  
   ਬਲਾਕ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਡਾ ਸਕੀਲ ਬਾਪਲਾ , ਡਾ ਗਗਨ ਬਰਨਾਲਾ ,ਡਾ ਜੱਸੀ, ਡਾ ਸੁਬੇਗ ਖ਼ਾਨ ,ਡਾ ਸੁਰਿੰਦਰਪਾਲ ਸਿੰਘ ਅਤੇ ਡਾ ਸੁਖਪਾਲ ਸਿੰਘ ਨੇ  ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ 80% ਗ਼ਰੀਬ ਲੋਕਾਂ ਨੂੰ ਸਸਤੀਆਂ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਪੇਂਡੂ ਡਾਕਟਰਾਂ ਨੂੰ  ਨੂੰ ਵੀ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਆਉਣਾ ਪੈ ਰਿਹਾ ਹੈ । 
ਬਲਾਕ ਸ਼ੇਰਪੁਰ ਤੋਂ ਡਾ ਬਲਜੀਤ ਸਿੰਘ ਮਾਣਕੀ, ਡਾ ਭੋਲਾ ਸਿੰਘ ਟਿੱਬਾ ,ਡਾ ਰਸ਼ੀਦ ਖਾਨ ਨੇ ਕਿਹਾ ਕਿ  ਅਸੀਂ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਵੱਸਦੇ ਸਵਾ ਲੱਖ ਦੇ ਕਰੀਬ  ਪੇਂਡੂ ਡਾਕਟਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਮਸਲਾ ਹੱਲ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਬਲਦੇਵ ਸਿੰਘ ,ਡਾ ਗਗਨਦੀਪ ਸ਼ਰਮਾ, ਡਾ ਸੀ ਐੱਲ ਪ੍ਰਤਾਪ, ਡਾ ਪਰਮਜੀਤ ਸਿੰਘ, ਡਾ ਪਰਮੇਸ਼ਵਰ ਸਿੰਘ ਡਾ ਮੁਕੁਲ ਸ਼ਰਮਾ,ਡਾ ਹਰਦੀਪ ਸਿੰਘ ਰੰਧਾਵਾ ਡਾ ਗੁਰਜੀਤ ਸਿੰਘ ਡਾ ਸਿਕੰਦਰ ਖ਼ਾਨ, ਡਾ ਭੋਲਾ ਸਿੰਘ ਡਾ ਬਲਜਿੰਦਰ ਸਿੰਘ ਡਾ ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨ ਹਾਜ਼ਰ ਸਨ ।