ਨਸ਼ਿਆਂ ਅਤੇ ਚੋਰੀ ਦੀਆਂ ਵਾਰਦਾਤਾਂ ਅਤੇ ਗਲਤ ਅਨਸਰਾਂ ਨੂੰ ਪਾਈ ਜਾਵੇਗੀ ਨੱਥ - ਰਾਜਬਚਨ ਸਿੰਘ ਸੰਧੂ
ਜਗਰਾਉਂ, 23 ਅਕਤੂਬਰ (ਪੱਪੂ) 23 ਅਕਤੂਬਰ ਨੂੰ ਸ੍ਰੀ ਰਾਜਬਚਨ ਸਿੰਘ ਸੰਧੂ ਪੀਸੀਐਸ ਸੀਨੀਅਰ ਕਪਤਾਨ ਪੁਲੀਸ ਲੁਧਿਆਣਾ ਦਿਹਾਤੀ ਦੇ ਵੱਲੋਂ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਕਸਬਿਆਂ ਵਿੱਚ ਹੋ ਰਹੀਆਂ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਅਧੀਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਨਵੇਂ ਸਿਰੇ ਤੋਂ ਪੀ ਸੀ ਆਰ ਮੋਟਰਸਾਈਕਲ ਤੇ ਸਕੂਟਰੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਇਸ ਮੁਹਿੰਮ ਤਹਿਤ ਥਾਣਾ ਸਿਟੀ ਜਗਰਾਉਂ ਦੇ ਏਰੀਏ ਨੂੰ 05 ਬੀਟਾਂ ਵਿਚ ਵੰਡ ਕੇ 05 ਪੀਸੀਆਰ ਮੋਟਰਸਾਈਕਲ 02 ਸਕੂਟਰੀਆਂ , ਥਾਣਾ ਸਿਟੀ ਰਾਏਕੋਟ ਦੇ ਏਰੀਏ ਨੂੰ 02 ਬੀਟਾਂ ਵਿਚ ਵੰਡ ਕੇ 02 ਪੀਸੀਆਰ ਮੋਟਰਸਾਈਕਲ ਅਤੇ ਥਾਣਾ ਦਾਖਾ ਦੇ ਏਰੀਏ ਨੂੰ 02 ਬੀਟਾਂ ਵਿਚ ਵੰਡ ਕੇ 02 ਪੀਸੀਆਰ ਮੋਟਰਸਾਈਕਲ ਡਿਊਟੀ ਲਈ ਲਗਾਏ ਗਏ ਹਨ । ਜੋ ਇੰਨਾ ਪੀਸੀਆਰ ਵਹੀਕਲਾਂ ਪਰ ਤੈਨਾਤ ਕੀਤੇ ਗਏ ਕਰਮਚਾਰੀ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਬੀਟਾ ਉਪਰ 12/12 ਘੰਟੇ ਦੀ ਸ਼ਿਫਟਾਂ ਰਾਹੀਂ 24 ਘੰਟੇ ਦਿਨ ਰਾਤ ਸਮਾਂ ਸਕੂਲਾਂ/ ਕਾਲਜਾਂ , ਬੈਂਕਾਂ/ ਏਟੀਐਮ, ਧਾਰਮਿਕ ਸਥਾਨਾਂ, ਆਰ ਐੱਸ ਸ਼ਾਖਾਵਾਂ, ਨਾਮ ਚਰਚਾ ਘਰਾਂ, ਪੈਟ੍ਰੋਲ ਪੰਪ ,ਮੰਡੀਆਂ, ਭੀੜ ਭੜੱਕੇ ਵਾਲੇ ਅਸਥਾਨਾਂ ਅਤੇ ਹੋਰ ਮਹੱਤਵਪੂਰਨ ਪੁਆਇੰਟਾਂ ਉਪਰ ਗਸ਼ਤ ਕਰਨਗੇ । ਜਿਨ੍ਹਾਂ ਦੀ ਨਿਗਰਾਨੀ ਨਾਲ ਲਗਾਤਾਰ ਵਧ ਰਹੇ ਕ੍ਰਾਈਮ ਨੂੰ ਰੋਕਣ ਵਿੱਚ ਠੱਲ੍ਹ ਪਵੇਗੀ ।