ਮਹਿਲ ਕਲਾਂ/ ਬਰਨਾਲਾ-21 ਅਕਤੂਬਰ- (ਗੁਰਸੇਵਕ ਸੋਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਗਿਆ ਹੈ ਕਿਉਂਕਿ 2017 ਦੇ ਚੋਣ ਮੈਨੀਫੈਸਟੋ ਵਿੱਚ ਕਾਂਗਰਸ ਸਰਕਾਰ ਨੇ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਉਨ੍ਹਾਂ ਨਾਲ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਦਿੱਤਾ ਜਾਵੇਗਾ। ਪਰ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਸਾਡਾ ਮਸਲਾ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਸਰਕਾਰਾਂ ਦਾ ਜੁਲ੍ਮ ਨਿੱਤ ਵਧਦਾ ਹੀ ਜਾ ਰਿਹਾ ਹੈ l ਇਸ ਨੂੰ ਥੱਲ ਪਾਉਣ ਲਈ ਆਪਣੀਆਂ ਹੱਕੀ ਮੱਗਾਂ ਲਈ ਮੈਂਦਾਨੇ ਯੁੱਧ ਦੀ ਜਰੂਰਤ ਹੈ। ਇਹ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਵਲੋਂ ਇੱਕ ਮੀਟਿੰਗ ਵਿਚ ਕੀਤਾ ਗਿਆ।ਇਸ ਸਮੇਂ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਸਰਕਾਰ ਦਾ 9 ਸਾਲਾਂ ਦਾ ਰਾਜ ਭਾਗ ਸਾਡੇ ਮਸਲੇ ਨੂੰ ਹੱਲ ਕਰਨ ਵਿੱਚ ਫੇਲ੍ਹ ਹੋ ਗਿਆ ਹੈ ।
ਜਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸੈਂਕੜਿਆਂ ਦੀ ਗਿਣਤੀ ਵਿੱਚ 23 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵਿੱਚ ਸਮੂਲੀਅਤ ਕਰਨਗੇ ।ਇਸ ਤਿਆਰੀ ਲਈ ਬਲਾਕ ਪ੍ਰਧਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਜਿਲ੍ਹਾ ਚੇਅਰਮੈਨ ਡਾ ਸੁਰਿੰਦਰ ਪਾਲ ਸਿੰਘ ਜੈਨਪੁਰ ਤੇ ਸੂਬਾ ਕਮੇਟੀ ਮੈਂਬਰ ਬਲਵੀਰ ਗਰਚਾ ਡਾ ਪਰੇਮ ਸਲੋਹ ਜਿਲ੍ਹਾ ਸਕੱਤਰ ,ਡਾ ਕਸ਼ਮੀਰ ਸਿੰਘ ਜਿਲ੍ਹਾ ਖਜਾਨਚੀ, ਡਾ ਜਤਿਦਰ ਸਹਿਗਲ ਬਲਾਕ ਪ੍ਧਾਨ ਬਹਿਰਾਮ ,ਡਾ ਏ ਬੀ ਆਰੋੜਾ ,ਡਾ ਸਤਨਾਮ ਸਿੰਘ ,ਡਾ ਅਵਤਾਰ ਬਾਲੀ ,ਡਾ ਜਸਵੀਰ ਗੜੀ , ਅਨੁੰਪਿੰਦਰ ਸਿੰਘ ਸੂੰਡ ਆਦਿ ਹਾਜ਼ਰ ਸਨ ।