You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਅੱਜ ਹਰੇਕ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਧੀਆਂ-ਡਾ. ਨਯਨ ਭੁੱਲਰ

ਅੱਜ ਹਰੇਕ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਧੀਆਂ-ਡਾ. ਨਯਨ ਭੁੱਲਰ

ਐਸ. ਡੀ. ਐਮ ਨੇ ਸਿਵਲ ਹਸਪਤਾਲ ਵਿਖੇ ਨਵਜੰਮੀਆਂ ਬੱਚੀਆਂ ਨੂੰ ਦਿੱਤੇ ਤੋਹਫ਼ੇ

ਕਪੂਰਥਲਾ (ਹਰਜੀਤ ਸਿੰਘ ਵਿਰਕ)

ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਅਗਵਾਈ ਹੇਠ ਜ਼ਿਲੇ ਵਿਚ ਮਨਾਏ ਜਾ ਰਹੇ 'ਬੇਟੀ ਬਚਾਓ, ਬੇਟੀ ਪੜਾਓ' ਹਫ਼ਤੇ ਤਹਿਤ ਅੱਜ ਸਥਾਨਕ ਸਿਵਲ ਹਸਪਤਾਲ ਦੇ ਬੇਬੀ ਵਾਰਡ ਵਿਖੇ ਨਵਜੰਮੀਆਂ ਧੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ ਵੱਲੋਂ ਬੇਬੀ ਕਿੱਟਸ, ਸਰਟੀਫਿਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਧੀਆਂ ਅੱਜ ਹਰੇਕ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਮੁੰਡਿਆਂ ਤੋਂ ਕਿਸੇ ਵੀ ਤਰਾਂ ਘੱਟ ਨਹੀਂ ਹਨ। ਇਸ ਲਈ ਉਨਾਂ ਦੇ ਪੜਾ-ਲਿਖਾ ਕੇ ਬਰਾਬਰੀ ਦੇ ਹੱਕ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਜ਼ਿਲੇ ਵਿਚ ਇਸੇ ਤਹਿਤ ਵੱਖ-ਵੱਖ ਪ੍ਰੋਗਰਾਮ ਵਿੱਢੇ ਗਏ ਹਨ, ਜਿਨਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲਿੰਗ ਅਨੁਪਾਤ ਵਿਚ ਬੇਹੱਦ ਸੁਧਾਰ ਹੋਇਆ ਹੈ। ਉਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਮਾਨਸਿਕਤਾ ਬਦਲਣੀ ਬੇਹੱਦ ਜ਼ਰੂਰੀ ਹੈ, ਜਿਸ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਬੰਗਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅੰਮ੍ਰਿਤਾ ਸਿੰਘ, ਐਸ. ਐਮ. ਓ ਕਪੂਰਥਲਾ ਡਾ. ਰੀਟਾ ਬਾਲਾ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਮੀਤ ਕੌਰ ਦੁੱਗਲ, ਸੇਵਾਮੁਕਤ ਜ਼ਿਲ੍ਰਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸੁਖਦੀਪ ਕੌਰ ਮੁਲਤਾਨੀ, ਸੀ. ਡੀ. ਪੀ. ਓ ਸ੍ਰੀਮਤੀ ਸਨੇਹ ਲਤਾ, ਮੈਡਮ ਰਾਜਕੁਮਾਰੀ ਅਤੇ ਹੋਰ ਹਾਜ਼ਰ ਸਨ। 

 

 

-ਸਿਵਲ ਹਸਪਤਾਲ ਵਿਖੇ ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਦਿੰਦੇ ਹੋਏ ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ। ਨਾਲ ਹਨ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅੰਮ੍ਰਿਤਾ ਸਿੰਘ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਬੰਗਾ, ਐਸ. ਐਮ. ਓ ਡਾ. ਰੀਟਾ ਬਾਲਾ, ਡਾ. ਗੁਰਮੀਤ ਕੌਰ ਦੁੱਗਲ, ਸੀ. ਡੀ. ਪੀ. ਓ ਸ੍ਰੀਮਤੀ ਸਨੇਹ ਲਤਾ ਤੇ ਹੋਰ। 

'ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ' ਤਹਿਤ ਜ਼ਿਲਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

 

 ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਬੇਰੁਜ਼ਗਾਰਾਂ ਦੀ ਹੋਈ ਇੰਟਰਵਿਊ

 ਯੋਗ ਬਿਨੈਕਾਰਾਂ ਦੀਆਂ ਅਰਜ਼ੀਆਂ ਕਰਜ਼ਾ ਮਨਜ਼ੂਰ ਕਰਨ ਲਈ ਬੈਂਕਾਂ ਨੂੰ ਭੇਜੀਆਂ

 ਉਦਯੋਗ ਸਥਾਪਿਤ ਕਰਨ ਲਈ 25 ਲੱਖ ਰੁਪਏ ਤੱਕ ਦਾ ਮਿਲਦਾ ਹੈ ਕਰਜ਼ਾ-ਭੁੱਲਰ

ਕਪੂਰਥਲਾ-(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ' ਤਹਿਤ ਜ਼ਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਕਰਜ਼ਾ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ 60 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਦੀ ਇੰਟਰਵਿਊ ਲਈ ਗਈ, ਜਿਨਾਂ ਵਿਚੋਂ ਯੋਗ ਬਿਨੈਕਾਰਾਂ ਦੀਆਂ ਅਰਜ਼ੀਆਂ ਵੱਖ-ਵੱਖ ਬੈਂਕਾਂ ਨੂੰ ਬਿਨੈਕਾਰਾਂ ਦੀ ਲੋੜ ਅਨੁਸਾਰ ਕਰਜ਼ਾ ਮਨਜ਼ੂਰ ਕਰਨ ਲਈ ਭੇਜੀਆਂ ਗਈਆਂ। ਇਸ ਮੌਕੇ ਸ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਰਵਿਸ ਯੂਨਿਟ ਲਗਾਉਣ ਲਈ 10 ਲੱਖ ਰੁਪਏ ਤੱਕ ਅਤੇ ਮੈਨੂਫੈਕਚਰਿੰਗ ਯੂਨਿਟ ਲਗਾਉਣ ਲਈ 25 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਵਿਚ 15 ਤੋਂ 35 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕਰਜ਼ਿਆਂ ਸਬੰਧੀ ਜ਼ਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਹਰੇਕ ਮਹੀਨੇ ਕੀਤੀ ਜਾਂਦੀ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਸਬੰਧੀ ਜ਼ਿਆਦਾ ਉਡੀਕ ਨਹੀਂ ਕਰਨੀ ਪੈਦੀ। ਉਨਾਂ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸਕੀਮ ਸਬੰਧੀ ਜ਼ਿਲਾ ਉਦਯੋਗ ਕੇਂਦਰ, ਹਮੀਰਾ ਰੋਡ, ਕਪੂਰਥਲਾ ਜਾਂ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਪਾਸੋਂ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਕੇ ਉਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਦਾ ਹੈ। ਇਸ ਮੌਕੇ ਜੀ. ਐਮ ਇੰਡਸਟਰੀ ਸ. ਬਲਵਿੰਦਰ ਪਾਲ ਸਿੰਘ ਵਾਲੀਆ, ਚੀਫ ਜ਼ਿਲਾ ਲੀਡ ਬੈਂਕ ਮੈਨੇਜਰ ਸ੍ਰੀ ਸਰਵੇਂਦਰ ਸਿੰਘ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਕੇ. ਵੀ. ਆਈ. ਵੀ ਤੋਂ ਸ੍ਰੀ ਕਿਸ਼ਨ ਦਾਸ, ਜ਼ਿਲਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ੍ਰੀ ਰਵਿੰਦਰ ਕੁਮਾਰ ਝਿੱਗਣ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

 

 

'ਆਪ' ਦੀ ਪੰਜਾਬ ਅੰਦਰ ਸਿਆਸੀ ਹੋਂਦ ਖ਼ਤਮ ਹੋ ਚੁੱਕੀ ਹੈ: ਅਕਾਲੀ ਦਲ

ਕਿਹਾ ਕਿ ਆਪ ਆਗੂਆਂ ਨੂੰ ਰੈਲੀਆਂ ਵਾਲੇ ਸੱਦਾ ਦੇਣ ਆਉਂਦੇ ਵੇਖ ਕੇ ਪੰਜਾਬੀ ਦੂਰੋਂ ਹੀ ਛੂ-ਮੰਤਰ ਹੋ ਜਾਂਦੇ ਹਨ 

ਚੰਡੀਗੜ  (ਜਨ ਸ਼ਕਤੀ ਬਿਓੁਰੋ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੁਰੀ ਤਰ•ਾਂ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਕੋਲੋਂ ਪੰਜਾਬੀਆਂ ਨੇ ਪੂਰੀ ਤਰ•ਾਂ ਕਿਨਾਰਾ ਕਰ ਲਿਆ ਹੈ, ਕਿਉਂਕਿ ਇਸ ਪਾਰਟੀ ਦੀ ਲੀਡਰਸ਼ਿਪ ਆਪਣੇ ਸੋੜੇ ਹਿੱਤਾਂ ਦੀ ਖਾਤਿਰ ਹਮੇਸ਼ਾਂ ਧੜੇ ਬਦਲਦੀ ਰਹਿੰਦੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 'ਆਪ' ਅੰਦਰ ਵਾਰ ਵਾਰ ਹੋ ਰਹੀ ਟੁੱਟਭੱਜ ਨੇ ਪਾਰਟੀ ਵਰਕਰਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ ਕਿ ਉਹਨਾਂ ਨੂੰ ਕਿਸ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਪੰਜਾਬ ਦੇ ਆਮ ਲੋਕ ਹੀ ਨਹੀਂ, ਸਗੋਂ ਆਪ ਦੇ ਵਰਕਰ ਵੀ ਪਾਰਟੀ ਦੀਆਂ ਮੀਟਿੰਗਾਂ ਵਿਚ ਭਾਗ ਨਹੀਂ ਲੈਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਆਪ ਦੀ ਜਗਰਾਂਓ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਪਾਰਟੀ ਦੀ ਬਰਨਾਲਾ ਰੈਲੀ ਵਿਚ ਹੀ ਭਾਗ ਲੈਣ ਤੋਂ ਪਾਸਾ ਵੱਟ  ਲਿਆ, ਕਿਉਂਕਿ ਉਹ ਆਪਣੇ ਹਲਕੇ ਦੇ ਵਰਕਰਾਂ ਨੂੰ ਇਸ ਰੈਲੀ ਵਿਚ ਭਾਗ ਲੈਣ ਵਾਸਤੇ ਰਾਜੀ ਨਹੀਂ ਸੀ ਕਰ ਪਾਈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਭਾਗ ਲੈਣ ਸੰਬੰਧੀ ਮਾਣੂੰਕੇ ਦੀ ਝਿਜਕ ਪਿੱਛੇ ਆਪ ਦੀ ਖੁਰ ਰਹੀ ਲੋਕ ਪ੍ਰਿਅਤਾ ਨੂੰ ਇੱਕ ਵੱਡਾ ਕਾਰਣ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਲੀਡਰਸ਼ਿਪ ਨੇ ਮਾਣੂੰਕੇ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰੈਲੀ ਵਿਚ ਸਮਰਥਕਾਂ ਦੀਆਂ 50 ਬੱਸਾਂ ਲੈ ਕੇ ਆਵੇ। ਉਹਨਾਂ ਕਿਹਾ ਕਿ ਅਜਿਹੀ ਸ਼ਰਤ ਨੂੰ ਪੂਰਾ ਕਰਨਾ ਲਗਭਗ ਅਸੰਭਵ ਸੀ, ਇਸ ਲਈ ਮਾਣੂੰਕੇ ਨੇ ਰੈਲੀ ਤੋਂ ਪਾਸਾ ਵੱਟਣਾ ਹੀ ਬੇਹਤਰ ਸਮਝਿਆ।  ਆਪ ਨੂੰ ਕਾਂਗਰਸ ਪਾਰਟੀ ਦੀ ਬੀ ਟੀਮ ਕਰਾਰ ਦਿੰਦਿਆ ਅਕਾਲੀਅ ਆਗੂ ਨੇ ਕਿਹਾ ਕਿ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਕਾਂਗਰਸ ਨੂੰ ਆਪਣੀ ਸਭ ਤੋਂ ਵੱਡੀ ਦੁਸ਼ਮਣ ਕਰਾਰ ਦੇਣ ਮਗਰੋਂ ਆਪ ਨੇ ਦਿੱਲੀ ਵਿਚ ਪਹਿਲੀ ਵਾਰ ਇਸੇ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਸੀ। ਉਹਨਾਂ ਕਿਹਾ ਕਿ ਆਪ ਉਸ ਵਿਚਾਰਧਾਰਾ ਨੂੰ ਹੀ ਤਿਆਗ ਚੁੱਕੀ ਹੈ, ਜਿਸ ਉਤੇ ਇਸ ਨੂੰ ਖੜ•ਾ ਕੀਤਾ ਗਿਆ ਸੀ। ਹੁਣ ਇਸ ਦਾ ਮੁੱਖ ਮਕਸਦ ਕਿਸੇ ਵੀ ਤਰੀਕੇ ਨਾਲ ਸਿਰਫ ਸੱਤਾ ਹਾਸਿਲ ਕਰਨਾ ਹੈ । ਉਹਨਾਂ ਕਿਹਾ ਕਿ ਲੋਕ ਆਪ ਦਾ ਅਸਲੀ ਦਾ ਚਿਹਰਾ ਵੇਖ ਚੁੱਕੇ ਹਨ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।

ਵਿਧਾਨ ਸਭਾ ਵਲੋਂ ਖਹਿਰਾ ਨੂੰ ਵਿਧਾਇਕੀ ਰੱਦ ਕਰਨ ਸਬੰਧੀ ਨੋਟਿਸ

ਚੰਡੀਗੜ੍ਹ (ਜਨ ਸ਼ਕਤੀ ਬਿਓੁਰੋ) ਪੰਜਾਬ ਵਿਧਾਨ ਸਭਾ ਵਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ । ਇਹ ਨੋਟਿਸ ਸੰਵਿਧਾਨ ਦੇ 10ਵੀਂ ਅਨੁਸੂਚੀ ਤਹਿਤ ਜਾਰੀ ਕੀਤਾ ਗਿਆ ਹੈ । ਜਾਣਕਾਰੀ ਦਿੰਦਿਆਂ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੇਤਲਾ, ਭੁਲੱਥ, ਜ਼ਿਲ੍ਹਾ ਕਪੂਰਥਲਾ ਤੇ ਹਰਪਾਲ ਸਿੰਘ ਚੀਮਾ, ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕ੍ਰਮਵਾਰ 10 ਜਨਵਰੀ, 2019 ਤੇ 16 ਜਨਵਰੀ, 2019 ਨੂੰ ਸੰਵਿਧਾਨ ਦੀ 10ਵੀਂ ਅਨੁਸੂਚੀ ਤਹਿਤ ਖਹਿਰਾ ਦੀ ਵਿਧਾਇਕੀ ਰੱਦ ਕਰਨ ਸਬੰਧੀ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ । ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਹਦਾਇਤ ਅਨੁਸਾਰ ਖਹਿਰਾ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤੇ ਪੁੱਛਿਆ ਗਿਆ ਹੈ ਕਿ ਸੰਵਿਧਾਨ ਅਨੁਸਾਰ ਉਸ ਵਿਰੁੱਧ ਕਾਰਵਾਈ ਕਿਉਂ ਨਾ ਆਰੰਭੀ ਜਾਵੇ । ਬੁਲਾਰੇ ਨੇ ਦੱਸਿਆ ਕਿ ਜੇਕਰ ਦਿੱਤੇ ਗਏ ਸਮੇਂ 'ਚ ਖਹਿਰਾ ਵਲੋਂ ਕੋਈ ਜਵਾਬ ਨਾ ਦਿੱਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਉਹ ਇਸ ਮਾਮਲੇ 'ਚ ਕੁਝ ਨਹੀਂ ਕਹਿਣਾ ਚਾਹੁੰਦੇ । ਚੇਤੇ ਰਹੇ ਕਿ ਅਜੇ ਪਿਛਲੇ ਹਫ਼ਤੇ ਹੀ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੱਤਰ ਸੌਾਪ ਕੇ ਦਲ ਬਦਲੂ ਕਾਨੂੰਨ ਤਹਿਤ ਸੁਖਪਾਲ ਸਿੰਘ ਖਹਿਰਾ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ।

ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਬਠਿੰਡਾ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਅਕਾਲੀ ਜਥਾ ਬਠਿੰਡਾ(ਦਿਹਾਤੀ) ਦੇ ਪ੍ਰਧਾਨ ਸ. ਜਗਦੀਪ ਸਿੰਘ ਨਕਈ ਅਤੇ ਜਿਲੇ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਜਿਲਾ ਅਕਾਲੀ ਜਥਾ ਬਠਿੰਡਾ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ ਜਿਲਾ ਬਠਿੰਡਾ (ਦਿਹਾਤੀ) ਦੇ ਜਥੇਬੰਦਕ ਢਾਂਚੇ ਵਿੱਚ ਸਭ ਵਰਗਾਂ ਨੂੰ ਨੁੰਮਾਇੰਦਗੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-

ਜਿਲਾ ਅਕਾਲੀ ਜਥਾ ਬਠਿੰਡਾ ਦਿਹਾਤੀ
ਸੀਨੀਅਰ ਮੀਤ ਪ੍ਰਧਾਨ: ਸ. ਗੁਰਪ੍ਰੀਤ ਸਿੰਘ ਮਲੂਕਾ, ਸ ਕੌਰ ਸਿੰਘ ਜਵੰਧਾ ਭਾਈਰੂਪਾ, ਸਾਧੂ ਸਿੰਘ ਸਰਪੰਚ ਕੋਟਲੀ ਖੁਰਦ, ਸ. ਗੁਰਮੀਤ ਸਿੰਘ ਸਰਪੰਚ ਬੱਲ•ੋ, ਸ. ਰਾਜਿੰਦਰ ਸਿੰਘ ਭੋਲਾ ਕਲਾਲ ਵਾਲਾ, ਸ. ਕੁਲਦੀਪ ਸਿੰਘ ਸਾਬਕਾ ਸਰਪੰਚ ਭਗਵਾਨਗੜ•, ਸ. ਕੁਲਵੰਤ ਸਿੰਘ ਹਰਰਾਏਪੁਰ, ਸ. ਜਗਜੀਤ ਸਿੰਘ ਮਹਿਮਾ ਸਫਜਾ, ਸ. ਜਸਪਾਲ ਸਿੰਘ ਸਾਬਕਾ ਸਰਪੰਚ ਲਹਿਰਾ ਮੁਹੱਬਤ ਅਤੇ ਸ. ਜਗਵੀਰ ਸਿੰਘ ਟਾਈਗਰ ਕਲਿਆਂਣ ਸੁੱਖਾ ਦੇ ਨਾਮ ਸ਼ਾਮਲ ਹਨ। ਮੀਤ ਪ੍ਰਧਾਨ:- ਸ. ਸੁਲੱਖਣ ਸਿੰਘ ਵੜਿੰਗ ਭਗਤਾ ਭਾਈਕਾ, ਸ. ਗੁਰਚਰਨ ਸਿੰਘ ਸਰਪੰਚ ਰਾਈਆ, ਸ. ਗੁਰਜੀਤ ਸਿੰਘ ਸਾਬਕਾ ਚੇਅਰਮੈਨ ਕੋਟ ਬਖਤੂ, ਸ. ਗੁਰਪ੍ਰਤਾਪ ਸਿੰਘ ਫਹਿਤਗੜ• ਨੌਆਬਾਦ, ਸ. ਯਾਦਵਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰਾ, ਸ. ਅਮ੍ਰਿਤਪਾਲ ਸਿੰਘ ਹਨੀ ਸਵੈਚ, ਸ. ਸੁਖਬੀਰ ਸਿੰਘ ਜੱਸੀ ਪੌ ਵਾਲੀ, ਸ. ਮਲਕੀਤ ਸਿੰਘ ਪੀਟਰ ਬੱਲੂਆਣਾ, ਸ. ਜਗਸੀਰ ਸਿੰਘ ਬੱਲੂਆਣਾ, ਸ. ਜਗਰੂਪ ਸਿੰਘ ਸੰਗਤ, ਸ. ਬੇਅੰਤ ਸਿੰਘ ਲੱਖੀ ਜੰਗਲ, ਸ. ਹਰਗੋਬਿੰਦ ਸਿੰਘ ਚੇਅਰਮੈਨ ਲਹਿਰਾ ਖਾਨਾ ਅਤੇ ਦਵਿੰਦਰਪਾਲ ਸਿੰਘ ਗੋਲਡੀ ਬੀਬੀਵਾਲਾ ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰ: ਸ. ਮਨਿੰਦਰ ਸਿੰਘ ਨਿੰਦੀ ਕੋਠਾਗੁਰੂ, ਡਾ. ਪਰਨੀਤ ਕੌਰ ਭਗਤਾ ਭਾਈਕਾ, ਸ. ਅਵਤਾਰ ਸਿੰਘ ਮੈਨਆਣਾ, ਸ. ਰਣਜੀਤ ਸਿੰਘ ਤਲਵੰਡੀ ਸਾਬੋ, ਸ. ਅੰਗਰੇਜ ਸਿੰਘ ਦਿਉਣ, ਸ. ਗੁਰਦੀਪ ਸਿੰਘਫ ਕੋਟਸਮੀਰ, ਸ. ਬੀਰ ਬਹਾਦਰ ਸਿੰਘ ਸਿੱਧੂ ਬਹਿਮਣ ਦੀਵਾਨ, ਸ. ਬਲਵੰਤ ਸਿੰਘ ਸਾਬਕਾ ਸਰਪੰਚ ਮੰਡੀ ਖੁਰਦ, ਸ. ਸੁਖਜਿੰਦਰ ਸਿੰਘ ਰੁੱਪਾ ਬਾਲਿਆਵਾਲੀ, ਸ. ਅੰਗਰੇਜ ਸਿੰਘ ਸਿੱਧੂ ਚੱਕ ਫਤਿਹ ਸਿੰਘ ਵਾਲਾ, ਸ. ਕਰਮਦੀਪ ਸਿੰਘ ਬਿੱਟੂ ਭਾਈਕਾ , ਸ. ਸੁਖਚੈਨ ਸਿੰਘ ਕੋਠੇ ਕੌਰ ਸਿੰਘ ਵਾਲੇ ਅਤੇ ਸ. ਮੇਜਰ ਸਿੰਘ ਜੀਦਾ ਦੇ ਨਾਮ ਸ਼ਾਮਲ ਹਨ।

ਜੂਨੀਅਰ ਮੀਤ ਪ੍ਰਧਾਨ: ਡਾ. ਜਸਪਾਲ ਸਿੰਘ ਦਿਆਲਪੁਰ ਮਿਰਜ਼ਾ, ਸ. ਸਖਦੇਵ ਸਿੰਘ ਧਾਲੀਵਾਲ ਦਿਆਲਪੁਰ ਭਾਈਕਾ, ਗਿਆਨੀ ਨਛੱਤਰ ਸਿੰਘ ਜਗਾਰਾਮ ਤੀਰਥ, ਸ. ਬਾਬੂ ਸਿੰਘ ਦੂਲੇਵਾਲਾ, ਸ. ਸਿਕੰਦਰ ਸਿੰਘ ਜੰਗੀਆਣਾ, ਸ. ਤੇਜਾ ਸਿੰਘ ਗਹਿਰੀ ਭਾਗੀ, ਸ. ਗੁਰਚਰਨ ਸਿੰਘ ਮੰਨੀ ਭੁੱਚੋਂ ਕਲਾਂ, ਸ. ਅਵਤਾਰ ਸਿੰਘ ਖੇਮੂਆਣਾ, ਸ. ਮੰਦਰ ਸਿੰਘ ਕੋਠੇ ਲਾਲ ਸਿੰਘ, ਸ. ਹਰਜੀਤ ਸਿੰਘ ਰਾਮਪੁਰਾ ਅਤੇ ਸ. ਯਾਦਵਿੰਦਰ ਸਿੰਘ ਜੈਮੀ ਦੇ ਨਾਮ ਸ਼ਾਮਲ ਹਨ। ਜਥੇਬੰਦਕ ਸਕੱਤਰ: ਸ. ਸੁੱਕਰ ਸਿੰਘ ਭੋਡੀਪੁਰਾ, ਸ. ਜਸਵੀਰ ਸਿੰਘ ਸਰਦਾਰ ਹਰਨਾਮ ਸਿੰਘ ਵਾਲਾ, ਸ. ਜਗਰਾਜ ਸਿੰਘ ਫੱਲੜ, ਸ. ਗੁਰਲਾਬ ਸਿੰਘ ਰਾਮ ਸਰਾਂ ਸ. ਗੁਰਚਰਨ ਸਿੰਘ ਤਿਉਣਾ, ਸ. ਜਸਵਿੰਦਰ ਸਿੰਘ ਘੁੱਦਾ, ਸ. ਦਰਸ਼ਨ ਸਿੰਘ ਤੁੰਗਵਾਲੀ, ਸ. ਜਮੀਤ ਸਿੰਘ ਮੱਕੜ ਗੋਨਿਆਣਾ ਮੰਡੀ ਅਤੇ ਜਰਨੈਲ ਸਿੰਘ ਜੀਦਾ ਦੇ ਨਾਮ ਸ਼ਾਮਲ ਹਨ।ਸਕੱਤਰ: ਸ. ਬਲਵਿੰਦਰ ਸਿੰਘ ਨੰਬਰਦਾਰ ਢਿਪਾਲੀ, ਸ. ਦਵਿੰਦਰ ਸਿੰਘ ਗੁੰਮਟੀ, ਸ. ਬਹਾਦਰ ਸਿੰਘ ਲੇਲੇਵਾਲਾ, ਸ. ਮੋਤੀ ਸਿੰਘ ਸਾਬਕਾ ਸਰਪੰਚ ਭਾਗੀ ਬਾਂਦਰ, ਸ. ਬਲਰਾਜ ਸਿੰਘ ਰਾਈਕੇ ਕਲਾਂ, ਸ ਹਰਤੇਜ ਸਿੰਘ ਕੋਟਫੱਤਾ, ਸ.ਨਿਰਮਲ ਸਿੰਘ ਨਿੰਮਾ ਕੋਟਸ਼ਮੀਰ, ਸ. ਧਰਮ ਸਿੰਘ ਸਾਬਕਾ ਸਰਪੰਚ ਜੇਠੂਕੇ, ਸ. ਜੀਵਰਤਨ ਦਾਸ ਘੁੰਮਣ ਕਲਾਂ, ਸ. ਦਰਸ਼ਨ ਸਿੰਘ ਮਹਿਮਾ ਸਰਕਾਰੀ, ਸ. ਕੁਲਦੀਪ ਸਿੰਘ ਗੋਨਿਆਣਾ ਮੰਡੀ, ਸ. ਸਿਕੰਦਰ ਸਿੰਘ ਬੇਗਾ ਅਤੇ ਦਲੀਪ ਸਿੰਘ ਨੀਟਾ ਭੁੱਚੋ ਕਲਾਂ ਦੇ ਨਾਮ ਸ਼ਾਮਲ ਹਨ।

ਪ੍ਰਚਾਰਕ ਸਕੱਤਰ: ਸ. ਜਸਵੰਤ ਸਿੰਘ ਔਲੀਆਂ ਸੇਲਬਰਾਹ, ਸ. ਲਛਮਣ ਸਿੰਘ ਬੁਰਜ  ਥਰੌੜ, ਸ. ਗੁਰਜੀਵਨ ਸਿੰਘ ਸਰਪੰਚ ਗਾਟਵਾਲੀ, ਸ੍ਰੀ ਸੁਸ਼ੀਲ ਕੁਮਾਰ ਗੋਲਡੀ ਸੰਗਤ, ਸ. ਰਣਜੀਤ ਸਿੰਘ ਪਥਰਾਲਾ, ਸ. ਸਿਕੰਦਰ ਸਿੰਘ ਬਲਾਹੜ ਮਹਿਮਾ, ਜਥੇਦਾਰ ਪਿੰਦਰ ਸਿੰਘ ਪੂਹਲਾ ਅਤੇ ਸ. ਬਲਜਿੰਦਰ ਸਿੰਘ ਪੁਰੀ ਜੋਧਪੁਰ ਪਾਖਰ ਦੇ ਨਾਮ ਸ਼ਾਮਲ ਹਨ। ਵਰਕਿੰਗ ਕਮੇਟੀ: ਸ. ਮਹਿੰਦਰ ਸਿੰਘ ਸੈਕਟਰੀ ਸੇਲਬਰਾਹ, ਸ. ਬਲੈਚ ਸਿੰਘ ਸਾਬਕਾ ਸਰਪੰਚ ਕੋਠ ਗੁਰੂ, ਸ. ਜਗਸੀਰ ਸਿੰਘ ਕੋਠਗੁਰੂ, ਸ. ਸੰਤੋਖ ਸਿੰਘ ਦਿਆਲਪੁਰਾ ਮਿਰਜ਼ਾ, ਸ਼੍ਰੀ ਪ੍ਰਕਾਸ ਸ਼ਰਮਾਂ ਦਿਆਲਪੁਰਾ ਮਿਰਜ਼ਾ, ਸ. ਰਾਮ ਸਿੰਘ ਸਰਪੰਚ ਭੋਡੀਪੁਰ, ਸ. ਲਖਵੀਰ ਸਿੰਘ ਸਰਪੰਚ ਹਾਕਮ ਸਿੰਘ ਵਾਲਾ, ਸ. ਬਰਜਿੰਦਰ ਸਿੰਘ ਸਿਰੀਏਵਾਲਾ, ਸ. ਹਰਭਜਨ ਸਿੰਘ ਸਰਪੰਚ ਬੁਰਜ ਥਰੋੜ, ਸ. ਨਿਰਮਲ ਸਿੰਘ ਸਾਬਕਾ ਸਰਪੰਚ ਮਲੂਕਾ , ਸ. ਸਵਰਾਜ ਸਿੰਘ ਸਾਬਕਾ ਸਰਪੰਚ ਗੁੰਮਟੀ, ਸ. ਜੋਗਿੰਦਰ ਸਿੰਘ ਰਾਮਨਗਰ, ਸ. ਛਿੰਦਰਪਾਲ ਸਿੰਘ ਮਾਇਸਰ ਖਾਨਾ, ਸ. ਰਛਪਾਲ ਸਿੰਘ ਭੁੱਲਰ ਘੁੰਮਣ ਕਲਾਂ, ਸ. ਸੁਖਮੰਦਰ ਸਿੰਘ ਮੈਂਬਰ ਜੋਧਪੁਰ ਪਾਖਰ, ਸ. ਕੁਲਵੰਤ ਸਿੰਘ ਗਿੱਲ ਕਲਾਂ, ਸ. ਬਲਤੇਜ ਸਿੰਘ ਨੰਬਰਦਾਰ ਪਿੱਥੋ, ਸ. ਰਜਿੰਦਰ ਸਿੰਘ ਐਮ.ਸੀ ਬਾਲਿਆਵਾਲੀ, ਜਥੇਦਾਰ ਗੁਰਦੇਵ ਸਿੰਘ ਚਰਨਾਥਲ, ਸ. ਜਸਵੰਤ ਸਿੰਘ ਖੋਖਰ, ਸ. ਜਸਵੀਰ ਸਿੰਘ ਬਦਿਆਲਾ, ਸ. ਜਗਜੀਤ ਸਿੰਘ ਤੋਤਾ ਮੰਡੀ ਕਲਾਂ, ਸ. ਬਲਵੀਰ ਸਿੰਘ ਮੰਡੀ ਕਲਾਂ, ਮਾਸਟਰ ਮੇਜਰ ਸਿੰਘ ਮੰਡੀ ਕਲਾਂ, ਸ. ਜੋਗਿੰਦਰ ਸਿੰਘ ਮਾਨ ਜੋਧਪੁਰ ਪਾਖਰ , ਇਕਬਾਲ ਸਿੰਘ ਪਿੱਥੋ, ਸ. ਗੁਰਪਾਲ ਸਿੰਘ ਨੰਬਰਦਾਰ ਤਲਵੰਡੀ ਸਾਬੋ ਲਾਲੇਆਣਾ, ਸ. ਹਰਪਾਲ ਸਿੰਘ ਸਾਬਕਾ ਸਰਪੰਚ ਸੰਗਤ ਖੁਰਦ, ਸ. ਮੋਹਣ ਸਿੰਘ ਸਾਬਕਾ ਸਰਪੰਚ ਮਿਰਜ਼ੇਆਣਾ, ਸ. ਘੀਲਾ ਸਿੰਘ ਵਕੀਲ ਦੀਪਾ ਬੰਗੀ, ਸ. ਬਲਵਿੰਦਰ ਸਿੰਘ ਸਾਬਕਾ ਸਰਪੰਚ, ਸ੍ਰੀ ਵਿਸ਼ਵ ਬੇਦੂ ਘੋਨਾ ਮਾਸ਼ਾ ਰਾਮਾ ਮੰਡੀ, ਸ. ਪਰਮਜੀਤ ਸਿੰਘ ਸਰਪੰਚ ਬਾਘਾ, ਸ. ਸੁਖਦੇਵ ਸਿੰਘ ਭਾਗੀਬਾਂਦਰ, ਸ. ਮਿੱਤ ਸਿੰਘ ਸ਼ੇਖਪੁਰਾ , ਸ. ਹਰਪਾਲ ਸਿੰਘ ਗਿੱਲ ਤਲਵੰਡੀ ਸਾਬੋ, ਸ੍ਰੀਮਤੀ ਜਸਪਾਲ ਕੌਰ ਜੋਧਪੁਰ ਰੋਮਾਣਾ, ਸ਼੍ਰੀਮਤੀ ਰਵਨੀਤ ਕੌਰ ਕਾਲਝਰਾਨੀ, ਸ੍ਰੀਮਤੀ ਰਣਜਤੀ ਕੌਰ ਗਹਿਰੀ ਭਾਗੀ, ਸ. ਬਲਦੇਵ ਸਿੰਘ ਘੁੱਦਾ, ਸ. ਬਲਕਰਨ ਸਿੰਘ ਕੋਟਗੁਰੂ, ਸ. ਗੁਰਦੀਪ ਸਿੰਘ ਬਾਹੋਯਾਤਰੀ, ਸ. ਹਰਜੀਤ ਸਿੰਘ ਕਾਲਝਰਾਨੀ, ਸ. ਫਤਿਹ ਸਿੰਘ ਗੁਰੂ ਸਹਿਣੇਵਾਲਾ, ਸ. ਰੇਸ਼ਮ ਸਿੰਘ ਸੰਗਤ, ਸ. ਖੇਤਾ ਸਿੰਘ ਬੰਬੀਹਾ, ਸ. ਪਾਲ ਸਿੰਘ ਨੰਬਰਦਾਰ ਗੋਬਿੰਦਪੁਰਾ, ਸ. ਬਸੰਤ ਸਿੰਘ ਸਾਬਕਾ ਸਬਰਪੰਚ ਗੰਗਾ, ਸ. ਸੁਰਜੀਤ ਸਿੰਘ ਸਾਬਕਾ ਸਰਪੰਚ ਮਾੜੀ ਅਤੇ ਸ. ਗੁਰਚਰਨ ਸਿੰਘ ਚਰਨਾ ਨਾਥਣਾ ਦੇ ਨਾਮ ਸ਼ਾਮਲ ਹਨ।

ਅਰੋੜਾ ਦਾ ਸੇਵਾਕਾਲ ਸਤੰਬਰ ਤੱਕ ਵਧਿਆ ਚੰਡੀਗੜ੍ਹ-

ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦਾ ਸੇਵਾਕਾਲ 30 ਸਤੰਬਰ 2019 ਤੱਕ ਵਧਾ ਦਿੱਤਾ ਗਿਆ ਹੈ। ਨਿਯੁਕਤੀਆਂ ਸਬੰਧੀ ਕੇਂਦਰੀ ਕੈਬਨਿਟ ਕਮੇਟੀ ਵੱਲੋਂ ਅੱਜ ਗ੍ਰਹਿ ਮੰਤਰਾਲੇ ਦੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦਿਆਂ ਸੇਵਾਕਾਲ ਵਿਚ ਵਾਧਾ ਕੀਤਾ ਗਿਆ ਹੈ। ਇਸ ਆਲ੍ਹਾ ਅਧਿਕਾਰੀ ਦੇ ਸੇਵਾਕਾਲ ਵਿੱਚ ਹੋਏ ਵੱਡੇ ਵਾਧੇ ਨਾਲ ਰਾਜਸੀ ਤੇ ਪ੍ਰਸ਼ਾਸਕੀ ਹਲਕੇ ਹੈਰਾਨ ਹਨ ਕਿਉਂਕਿ ਕਾਂਗਰਸੀ ਹਲਕਿਆਂ ਵਿਚ ਸ੍ਰੀ ਅਰੋੜਾ ਦੇ ਸੇਵਾਕਾਲ ਵਿਚ ਵਾਧੇ ਦਾ ਵਿਰੋਧ ਨਹੀਂ ਹੋ ਰਿਹਾ ਸਗੋਂ ਅੰਦਰਖਾਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਵਿਚਾਲੇ ਡੀਜੀਪੀ ਦਾ ਅਹੁਦਾ ਲੈਣ ਦੀ ਦੌੜ ਲੱਗੀ ਹੋਈ ਸੀ। ਇੱਥੋਂ ਤੱਕ ਕਿ ਕਾਂਗਰਸ ਹਾਈ ਕਮਾਨ ਵੱਲੋਂ ਵੀ ਡੀਜੀਪੀ ਦੀ ਨਿਯੁਕਤੀ ਵਿਚ ਦਖ਼ਲ ਦੇਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਸੁਰੇਸ਼ ਅਰੋੜਾ ਨੂੰ ਅਹੁਦੇ ’ਤੇ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ।
ਵਿਵਾਦਤ ਪੁਲੀਸ ਅਧਿਕਾਰੀ ਮਰਹੂਮ ਕੇ.ਪੀ.ਐੱਸ. ਗਿੱਲ ਦੇ ਸੇਵਾਕਾਲ ਵਿਚ ਹੋਏ ਵਾਧੇ ਤੋਂ ਬਾਅਦ ਸੁਰੇਸ਼ ਅਰੋੜਾ ਅਜਿਹੇ ਪਹਿਲੇ ਅਫ਼ਸਰ ਹਨ ਜਿਨ੍ਹਾਂ ਦਾ ਸੇਵਾਕਾਲ ਇਕ ਸਾਲ ਤੱਕ ਵਧਾਇਆ ਗਿਆ ਹੈ। ਸੂਤਰਾਂ ਮੁਤਾਬਕ ਸੇਵਾਕਾਲ ਵਿਚ ਵਾਧੇ ਲਈ ਕੇਂਦਰ ਦੀ ਵੀ ਦਿਲਚਸਪੀ ਹੋਣ ਕਰ ਕੇ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੁਰੇਸ਼ ਅਰੋੜਾ ਦੀ ਸੇਵਾਮੁਕਤੀ ਪਹਿਲਾਂ 30 ਸਤੰਬਰ 2018 ਨੂੰ ਹੋਣੀ ਸੀ, ਪਰ ਪੰਜਾਬ ਸਰਕਾਰ ਦੀ ਬੇਨਤੀ ’ਤੇ ਕੇਂਦਰ ਨੇ ਇਸ ਪੁਲੀਸ ਅਧਿਕਾਰੀ ਦੇ ਸੇਵਾਕਾਲ ’ਚ 31 ਦਸੰਬਰ 2018 ਤੱਕ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਡੀਜੀਪੀਜ਼ ਦੀਆਂ ਤਾਇਨਾਤੀਆਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਅਦਾਲਤੀ ਹਦਾਇਤਾਂ ’ਤੇ ਸ੍ਰੀ ਅਰੋੜਾ ਨੂੰ 31 ਜਨਵਰੀ ਤੱਕ ਡੀਜੀਪੀ ਬਣਾਏ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਕੇਂਦਰੀ ਕੈਬਨਿਟ ਕਮੇਟੀ ਵੱਲੋਂ ਅੱਜ ਲਏ ਗਏ ਫੈਸਲੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਡੀਜੀਪੀ ਨੂੰ ਸੇਵਾਮੁਕਤੀ ਦੇ ਦਿਨ ਭਾਵ 30 ਸਤੰਬਰ 2018 ਤੋਂ ਸੇਵਾਕਾਲ ਵਿਚ ਇਕ ਸਾਲ ਦਾ ਵਾਧਾ ਦਿੱਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਅਰੋੜਾ ਦਾ ਸੇਵਾਕਾਲ ਵਧਾਉਣ ਵਿਚ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਵਿਚੋਂ ਕਿਸੇ ਇਕ ਨੂੰ ਸ੍ਰੀ ਅਰੋੜਾ ਦੇ ਜਾਨਸ਼ੀਨ ਵਜੋਂ ਦੇਖਿਆ ਜਾ ਰਿਹਾ ਸੀ। ਹਾਕਮ ਪਾਰਟੀ ਦੇ ਆਗੂਆਂ ਦਾ ਦੱਸਣਾ ਹੈ ਕਿ ਪੰਜਾਬ ਕਾਂਗਰਸ ਦੇ ਇਕ ਵੱਡੇ ਧੜੇ ਵੱਲੋਂ ਸੁਰੇਸ਼ ਅਰੋੜਾ ਦੀ ਲਗਾਤਾਰ ਮੁਖਾਲਫਤ ਕੀਤੀ ਜਾ ਰਹੀ ਹੈ।

This camp organized by Mrs. Rajinder kaur for their village Mahablipur. CANCER CARE CAMP

This camp organized by Mrs. Rajinder kaur for their village Mahablipur. CANCER CARE CAMP

Date :- 31 December 2018         Location :- Mahablipur              Tehsil :- Sultanpur Lodhi 

Distt. :- Kapurthala                 Population :- 700                  Total Examine :- 215

Male :- 101     Female :- 114     Awareness session:- 20  Mammography:- 14  PAP                                                                                                                                                                                                                                                                                           

Smear:- 11  PSA :- 15    Oral Examination:- 120 Oral finding:- 01 BMD :- 148

ECG :- 00 Clinical Finding :-00 Total BP & Sugar:- 215 High Sugar Patient :- 26

New Sugar Case:- 04 High BP patients :- 4 CBC :- 04

Reporting Date:- 20 /01/2019

       

12ਵੀਂ ਪਾਸ ਲੱਗ ਸਕਦੇ ਹਨ ਅਫ਼ਸਰ, UPSC ਨੇ ਖੋਲ੍ਹੀ ਭਰਤੀ

 

12ਵੀਂ ਪਾਸ ਲੱਗ ਸਕਦੇ ਹਨ ਅਫ਼ਸਰ, UPSC ਨੇ ਖੋਲ੍ਹੀ ਭਰਤੀ

 

Union Public Service Commission: ਨਵੀਂ ਦਿੱਲੀ :12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ Union Public Service Commission ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ UPSC ਨੇ NDA NA ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਬਿਨੈਕਾਰ UPSC Recruitment ‘ਤੇ ਜਾ ਸਰਚ ਕਰਨ ਅਤੇ ਇਨ੍ਹਾਂ ਅਹੁਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਦੀ ਕੁੱਲ ਗਿਣਤੀ 392 ਹੈ ।ਅਤੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 4 ਫਰਵਰੀ 2019 ਹੈ ਚਾਹਵਾਨ ਉਮੀਦਵਾਰ ਇਸ ਤਾਰੀਖ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਨੌਕਰੀ ਲਈ ਚੋਣ ਪ੍ਰਕ੍ਰਿਆ ਅਤੇ ਆਖਰੀ ਤਾਰੀਖ, ਅਹੁਦਿਆਂ ਲਈ ਅਪਲਾਈ ਕਰਨ ਲਈ ਉਮਰ ਹੱਦ ਆਦਿ ਦਾ ਪਤਾ ਕਰਨ ਲਈ ਵੈੱਬਸਾਈਟ ‘ਤੇ ਜਾ ਕੇ ਲੋਗ ਇਨ ਕਰਨ।

 

Union Public Service Commission

ਅਹੁਦੇ ਦਾ ਨਾਮ : NDA NA

ਅਹੁਦਿਆਂ ਦੀ ਗਿਣਤੀ : 392

ਅਹੁਦਿਆਂ ਲਈ ਸਿੱਖਿਅਤ ਯੋਗਤਾ : ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ

ਉਮੀਦਵਾਰ ਦੀ ਸਿੱਖਿਅਤ ਯੋਗਤਾ : 12 ਵੀਂ ਪਾਸ

ਅਪਲਾਈ ਕਰਨ ਦੀ ਆਖਰੀ ਤਾਰੀਖ : 04 ਫਰਵਰੀ 2019

ਪ੍ਰੀਖਿਆ ਦੀ ਤਾਰੀਖ : 21 ਅਪ੍ਰੈਲ 2019

ਅਰਜ਼ੀ ਫੀਸ

100 / – ਜਨਰਲ / ਓ ਬੀ ਸੀ

ਐਸਸੀ / ਐਸਟੀ ਲਈ ਕੋਈ ਫੀਸ ਨਹੀਂ

ਅਰਜ਼ੀ ਦਾ ਭੁਗਤਾਨ ਕਿਵੇਂ ਕਰਨਾ ਹੈ- ਐਸਬੀਆਈ ਦੀ ਕਿਸੇ ਵੀ ਸ਼ਾਖਾ ਵਿੱਚ ਪ੍ਰੀਖਿਆ ਫੀਸ ਦਾ ਭੁਗਤਾਨ ਡੈਬਿਟ/ ਕਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਜਾਂ ਚਲਾਨ ਰਾਹੀਂ ਕਰੋ

 

ਜ਼ਰੂਰੀ ਤਾਰੀਖ-

 

ਆਨਲਾਈਨ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਮਿਤੀ 04 ਫਰਵਰੀ 2019 ਹੈ

ਇਨਵੌਇਸ ਲਈ ਆਖਰੀ ਮਿਤੀ – 03 ਫਰਵਰੀ 2019

 

ਚਾਹਵਾਨ ਉਮੀਦਵਾਰ ਵੈੱਬਸਾਈਟ ਦੇ ਨਿਯਮਾਂ ਦੇ ਹਿਸਾਬ ਨਾਲ ਹੀ ਅਪਲਾਈ ਕਰਨ।

 

ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਇਸ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀਆਂ ਭੇਜ ਸਕਦੇ ਹਨ ।

 

ਅਰਜ਼ੀਆਂ ਭੇਜਣ ਲਈ ਲਿੰਕ : www.upsconline.nic.in

 

 

Ahim Masal Di Galbat

ਸਵਾਈਨ ਫਲੂ ਕਾਰਨ ਤਿੰਨ ਵਿਅਕਤੀਆਂ ਦੀ ਮੌਤ

ਫਤਿਹਗੜ੍ਹ ਸਾਹਿਬ,  (ਵਿਪਨ)—ਫਤਿਹਗੜ੍ਹ ਸਾਹਿਬ 'ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਆਏ ਦਿਨ ਸਵਾਈਨ ਫਲੂ ਦੇ ਮਰੀਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ। ਸਿਵਲ ਸਰਜਨ ਡਾ.ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਸਵਾਈਨ ਫਲੂ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਬੀਮਾਰੀ ਨਾਲ ਪੀੜਤ ਇਕ ਮਹਿਲਾ ਨੂੰ ਪੀ.ਜੀ.ਆਈ. ਚੰਡੀਗੜ੍ਹ 'ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਸਰਜਨ ਮੁਤਾਬਕ ਸਵਾਈਨ ਫਲੂ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਵਲੋਂ ਬਕਾਇਦਾ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਸਵਾਈਨ ਫਲੂ ਕਾਰਨ ਪੀੜਤ ਵਿਅਕਤੀ ਸਬੰਧੀ ਸੂਚਨਾ ਮਿਲਣ 'ਤੇ ਉਕਤ ਵਿਅਕਤੀ ਦੀ ਡਿਟੇਲ ਪ੍ਰਾਪਤ ਕਰਕੇ ਉਸ ਦਾ ਇਲਾਜ ਕਰਨ ਪਹੁੰਚਦੀਆਂ ਹਨ।

ਸ੍ਰੀ ਹਰਿਮੰਦਰ ਸਾਹਿਬ ’ਚ ਸੀਐੱਨਜੀ ਪਾਈਪ ਲਾਈਨ ਦਾ 95 ਫੀਸਦੀ ਕੰਮ ਮੁਕੰਮਲ

ਅੰਮ੍ਰਿਤਸਰ, 14 ਜਨਵਰੀ :  ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਿਚ ਜਲਦੀ ਹੀ ਐੱਲਪੀਜੀ ਗੈਸ ਸਿਲੰਡਰ ਦੀ ਥਾਂ ਹੁਣ ਪਾਈਪ ਸਪਲਾਈ ਰਾਹੀਂ ਸੀਐੱਨਜੀ (ਕੰਪਰੈਸਡ ਨੈਚੁਰਲ ਗੈਸ) ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਗੁਰੂ ਘਰ ਵਿਚੋਂ ਪ੍ਰਦੂਸ਼ਣ ਹੋਰ ਘਟੇਗਾ। ਇਹ ਯੋਜਨਾ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਹੇਠ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਗੁਜਰਾਤ ਰਾਜ ਪੈਟਰੋਲੀਅਮ ਨਿਗਮ ਵਲੋਂ ਇਸ ਸ਼ਹਿਰ ਵਿਚ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਲਗਪਗ 13 ਕਿਲੋਮੀਟਰ ਖੇਤਰ ਵਿਚ ਸੀਐੱਨਜੀ ਗੈਸ ਪਾਈਪ ਲਾਈਨ ਵਿਛਾਉਣ ਦਾ ਟੀਚਾ ਹੈ ਜਿਸ ਵਿਚੋਂ 50 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ। ਹਰਿਮੰਦਰ ਸਾਹਿਬ ਦੇ ਲੰਗਰ ਘਰ ਤਕ ਪਾਈਪ ਲਾਈਨ ਵਿਛਾਉਣ ਦਾ ਕੰਮ ਲਗਪਗ ਖਤਮ ਹੋਣ ਕੰਢੇ ਹੈ। ਯੋਜਨਾ ਤਹਿਤ ਮਾਰਚ ਮਹੀਨੇ ਤਕ ਲੰਗਰ ਘਰ ਵਿਚ ਪਾਈਪ ਲਾਈਨ ਰਾਹੀਂ ਸੀਐਨਜੀ ਗੈਸ ਉਪਲਬਧ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਹਰਿਮੰਦਰ ਸਾਹਿਬ ਵਿਚ ਰੋਜ਼ਾਨਾ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਅਤੇ ਗੁਰਪੁਰਬ ਤੇ ਹੋਰ ਦਿਨਾਂ ਵਿਚ ਸ਼ਰਧਾਲੂਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਇਥੇ ਆਉਣ ਵਾਲੇ ਸ਼ਰਧਾਲੂਆਂ ਵਿਚੋਂ 60 ਫੀਸਦ ਤੋਂ ਵਧੇਰੇ ਲੰਗਰ ਵੀ ਛਕਦੇ ਹਨ, ਜਿਸ ਨੂੰ ਤਿਆਰ ਕਰਨ ਵਾਸਤੇ ਰੋਜ਼ਾਨਾ ਸੌ ਐੱਲਪੀਜੀ ਗੈਸ ਸਿਲੰਡਰ ਲਗਦੇ ਹਨ। ਇਸ ਤੋਂ ਇਲਾਵਾ ਲੱਕੜ ਦਾ ਬਾਲਣ ਵੀ ਵਰਤਿਆ ਜਾਂਦਾ ਹੈ ਜਿਸ ਨਾਲ ਪ੍ਰਦੂਸ਼ਣ ਵਧਦਾ ਹੈ। ਦੱਸਣਯੋਗ ਹੈ ਕਿ ਸੀਐਨਜੀ ਗੈਸ ਦੀ ਪ੍ਰਮੁੱਖ ਸਪਲਾਈ ਲਾਈਨ ਬਠਿੰਡਾ, ਲੁਧਿਆਣਾ ਅਤੇ ਜਲੰਧਰ ਤਕ ਪੁੱਜੇਗੀ। ਅੰਮ੍ਰਿਤਸਰ ਸ਼ਹਿਰ ਵਿਚ ਪਹਿਲੇ ਪੜਾਅ ਹੇਠ ਲਗਪਗ 25 ਹਜ਼ਾਰ ਘਰਾਂ ਨੂੰ ਸੀਐੱਨਜੀ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਗੈਸ ਸਟੇਸ਼ਨ ਵੀ ਸਥਾਪਤ ਹੋਣਗੇ, ਜਿਸ ਨਾਲ ਸੀਐੱਨਜੀ ਰਾਹੀਂ ਚੱਲਣ ਵਾਲੇ ਵਾਹਨਾਂ ਨੂੰ ਗੈਸ ਸਪਲਾਈ ਮਿਲ ਸਕੇਗੀ।

ਬੇਅਦਬੀ ਮਾਮਲੇ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤੇ ਵੱਡੇ ਖੁਲਾਸੇ

ਕਾਲਕਾ-ਸ਼ਿਮਲਾ NH ‘ਤੇ ਪਹਾੜੀ ਧੱਸੀ, ਵਾਹਨਾਂ ਦੀ ਆਵਾਜਾਈ ਹੋਈ ਪ੍ਰਭਾਵਿਤ

ਚੰਡੀਗੜ- ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਸਬੰਧੀ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿਚ ਵੱਡੇ ਖੁਲਾਸੇ ਕੀਤੇ।
ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਮਾਮਲਿਆਂ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਹਨਾਂ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਉਠਾਏ। ਉਹਨਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਗਈ।

ਉਹਨਾਂ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਦਾ ਨਾਮ ਉਜਾਗਰ ਕਰਦਿਆਂ ਕਿਹਾ ਕਿ ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਹਰਦੇਵ ਸਿੰਘ, ਰਣਜੀਤ ਸਿੰਘ ਅਤੇ ਗੋਰਾ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੈਂ ਮਾਮਲੇ ਦੀ ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਸੀ, ਦੋਸ਼ੀਆਂ ਖਿਲਾਫ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਖਹਿਰਾ ਨੇ ਕੀਤਾ ਆਪਣੀ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਦਾ ਐਲਾਨ

ਪੰਜਾਬੀਆਂ ਨਾਲ ਵਾਅਦਿਆਂ ਦੀ ਲਾਈ ਝੜੀ

ਚੰਡੀਗੜ੍ਹ, 8 ਜਨਵਰੀ (ਹਰੀਸ਼ ਚੰਦਰ ਬਾਗਾਂਵਾਲਾ)- ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵੱਖਰੀ ਪਾਰਟੀ ' ਪੰਜਾਬੀ ਏਕਤਾ ਪਾਰਟੀ' ਦਾ ਐਲਾਨ ਕਰ ਦਿੱਤਾ ਹੈ।  ਖਹਿਰਾ ਨੇ ਫਿਲਹਾਲ ' ਆਪ' ਤੋਂ ਅਸਤੀਫਾ ਨਹੀਂ ਦਿੱਤਾ ਹੈ।ਪਰ ਅੱਜ, ਮੰਗਲਵਾਰ ਨੂੰ ਪਾਰਟੀ ਦੀ ਸਥਾਪਨਾ ਦੇ ਐਲਾਨ ਮੌਕੇ  ਉਨ੍ਹਾਂ ਦੇ ਸਾਥੀ 7 ਵਿਧਾਇਕ ਮੰਚ ਤੋੰ ਹੇਠਾਂ  ਨਜ਼ਰ ਆਏ ।ਸ਼ਾਇਦ ਉਕਤ 7 ਵਿਧਾਇਕ ਆਪਣੇ ਅਹੁਦੇ ਲਈ ਕਿਸੇ ਕਾਨੂੰਨੀ ਸੰਕਟ ਤੋ ਬਚ ਰਹੇ ਸਨ। , ਜਦਕਿ ਸਾਥੀ ਪਾਰਟੀਆਂ ,ਲੋਕ ਇਨਸਾਫ ਪਾਰਟੀ , ਬਸਪਾ ਆਦਿ ਦੇ ਆਗੂ ਸ਼ਾਮਿਲ ਨਹੀਂ ਹੋਏ । ਨਵੀਂ ਪਾਰਟੀ ਦਾ ਐਲਾਨ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਤਮਾਮ ਸੰਕਟਾਂ ਲਈ ਰਿਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਜਿੰਮੇਵਾਰ ਹਨ। ਦਿਲਚਸਪ ਗੱਲ ਇਹ ਵੀ ਸੀ ਕਿ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੇ ਨਿੰਦਣ ਵਾਲੇ ਖਹਿਰਾ ਨੇ ਇਕ ਵਾਰ ਵੀ 'ਆਪ' ਜਾਂ ਕੇਜਰੀਵਾਲ ਦੀ ਨਾ ਤਾਂ ਨਿੰਦਾ ਕੀਤੀ ਅਤੇ ਨਾ ਹੀ ਨਾਮ ਲਿਆ।ਪੰਜਾਬ ਦੀ ਕੈਪਟਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਸੱਤਾ ਵਿਚ ਆਈ ਕਾਂਗਰਸ ਦੇ ਇਸ ਕਰੀਬ 2 ਸਾਲ ਦੇ ਰਾਜ ਵਿਚ 600 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਬੇਰੋਜ਼ਗਾਰੀ ਸਿਖਰ 'ਤੇ ਹੈ, ਸੂਬਾ 2.5 ਲੱਖ ਕਰੋੜ ਦੇ ਕਰਜ਼ੇ ਹੇਠ ਹੈ, ਧਾਰਮਿਕ ਭਾਵਨਾਵਾਂ ਨਾਲ ਛੇੜ ਛਾੜ ਹੋਈ , ਪਰ ਕੋਈ ਇਨਸਾਫ ਨਹੀਂ ਮਿਲਿਆ। ਨਵੀਂ ਪਾਰਟੀ ਦਾ ਗਠਨ ਇਸੇ ਬੇਇਨਸਾਫ਼ੀ ਦਾ ਨਤੀਜਾ ਹੈ।  

ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨੀ ਆਤਮਹੱਤਿਆਵਾਂ 'ਤੇ ਗਹਿਨ ਵਿਚਾਰ ਹੋਵੇਗਾ, ਕਿਸਾਨਾਂ 'ਤੇ ਕਰਜ਼ ਦਾ ਵਿਆਜ 50 ਫੀਸਦੀ ਘਟੇਗਾ, ਕਾਫਲਿਕਟ ਆਫ ਇੰਟਰਸਟ ਲਾਗੂ ਹੋਵੇਗਾ ਅਤੇ ਇਸਦੇ ਲਈ ਕਾਨੂੰਨ ਸਖ਼ਤ ਬਣੇਗਾ, ਮਜਬੂਤ ਲੋਕਪਾਲ, ਆਰਗੈਨਿਕ ਨਸ਼ਿਆਂ ਦੀ ਖੇਤੀ ਪੋਸਤ, ਅਫੀਮ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਾਂਗੇ ਤਾਂ ਜੋ ਹੈਰੋਇਨ ,ਸਮੈਕ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਵਿਚ ਵਿਧਾਇਕਾਂ ਦੀਆਂ ਬੇਤਹਾਸ਼ਾ ਪੈਨਸ਼ਨਾਂ 'ਤੇ ਰੋਕ ਹੋਵੇਗੀ।ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿਚ ਚੋਣ ਕਮਿਸ਼ਨ ਨੂੰ ਹਲਫਨਾਮਾਂ ਦਿੱਤਾ ਜਾਵੇਗਾ ਕਿ ਜੇਕਰ ਉਹ ਆਪਣਿਆਂ ਵਯਦਿਆਂ ਤੋੰ ਮੁਕਰਣ ਤਾਂ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਉੰਨਾ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਸੱਤਾ 'ਤੇ ਆਉਂਦੀ ਹੈ ਤਾਂ ਸਿਆਸਤਦਾਨਾਂ ਤੋਂ ਬੱਸਾਂ ਦੇ ਪਰਮਿਟ ਵਾਪਿਸ ਲਏ ਜਾਣਗੇ। ਆਪ ਦੇ ਬਾਗੀ ਆਗੂ ਦੀਪਕ ਬਾਂਸਲ ਨੇ ਇਸ ਮੌਕੇ ਪਾਰਟੀ ਲਈ ਨਵੇਂ ਪ੍ਰਧਾਨ ਵੱਜੋਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਰੱਖਿਆ , ਜਿਸਦਾ ਰੈਲੀ ਵਿਚ ਸ਼ਾਮਿਲ ਕਾਰਕੁੰਨਾਂ ਨੇ ਨਾਅਰੇ ਲਾ ਕੇ ਤਾਈਦ ਕੀਤਾ।ਇਸ ਪ੍ਰੋਗਰਾਮ ਵਿਚ ਆਪ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪੁੱਜੇ ਅਤੇ ਖਹਿਰਾ ਨੂੰ ਵਧਾਈ ਦਿੱਤੀ।