You are here

ਗ਼ਦਰ ਲਹਿਰ ਦੇ ਮਹਾਨ ਯੋਧੇ ਦੇ ਚੋਂ ਗ਼ਦਰ ਰਾਹੀਂ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਵਾਲੇ ਸ਼ਹੀਦ ਸਰਾਭਾ ਨੂੰ ਜਗਰਾਉਂ ਰੇਲਵੇ ਸਟੇਸ਼ਨ ਤੇ ਸ਼ਰਧਾਂਜਲੀ ਭੇਟ  

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ 17 ਤਰੀਕ ਨੂੰ ਸਮੁੱਚੇ ਇਲਾਕੇ ਦੇ ਹਰੇਕ ਪਿੰਡ ਚੋਂ ਲੈ ਕੇ ਸਰਾਭਾ ਪਿੰਡ ਤੱਕ ਕੱਢਿਆ ਜਾਵੇਗਾ ਮੋਟਰਸਾਈਕਲ ਮਾਰਚ   

ਜਗਰਾਉਂ, 16 ਨਵੰਬਰ (ਜਸਮੇਲ ਗ਼ਾਲਿਬ ) ਗਦਰ ਲਹਿਰ ਦੇ ਮਹਾਨ ਯੋਧੇ , ਦੇਸ਼ ਚੋਂ ਗਦਰ ਰਾਹੀਂ ਅੰਗਰੇਜਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਬੜੀ ਛੋਟੀ ਉਮਰ ਚ ਜਾਨ ਨਿਛਾਞਰ ਕਰ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 106 ਵੀਂ ਬਰਸੀ ਤੇ ਕਿਸਾਨਾਂ ਮਜਦੂਰਾਂ ਨੇ ਅਪਣੇ ਯੋਧੇ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ  16 ਨਵੰਬਰ ਸ਼ਹੀਦ ਸਰਾਭਾ ਨਾਲ ਲਾਹੋਰ ਸਾਜਿਸ਼ ਕੇਸ  ਪਹਿਲਾ ਚ ਫਾਂਸੀ ਚੜਾਏ ਗਏ ਜਗਤ ਸਿੰਘ ਸੁਰ ਸਿੰਘ ਵਾਲਾ,ਵਿਸ਼ਨੂੰ ਗਣੇਸ਼ ਪਿੰਗਲੇ , ਸ਼ਹੀਦ ਬਖਸੀਸ਼ ਸਿੰਘ ,ਹਰਨਾਮ ਸਿੰਘ ਸਿਆਲਕੋਟੀ,ਸੁਰੈਣ ਸਿੰਘ ਵੱਡਾ,ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਾਂਵਾਲੀ ) ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨਾਂ ਸੱਤਾਂ ਗਦਰੀ ਸ਼ਹੀਦਾਂ ਦੀ ਯਾਦ ਚ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ  ਧਰਨਾਕਾਰੀਆਂ ਨੇ ਸ਼ਹੀਦ ਸਰਾਭਾ ਦੀ ਤਸਵੀਰ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ।ਬਹਮੁਖੀ ਪ੍ਰਤਿਭਾ ਦਾ ਜਾਗਦਾ ਮਘਦਾ ,ਦਗ ਦਗ ਕਰਦਾ ਜਲੌਅ,ਸਤਰੰਗਾ ਲਹਿਰੀਆ ਬਣ ਕੇ ਸਰਬ ਸਮਿਆਂ ਵਿਚ ਫੈਲ ਜਾਣ ਵਾਲਾ ਕੌਤਕ, ਸੋਚਾਂ ਤੇ ਸੁਪਨਿਆਂ ਵਿਚ ਅੰਬਰੀਂ ਉਡਾਨ ਭਰਨ ਵਾਲਾ , ਸੜਦੇ ਬਲਦੇ ਤੱਤੇ ਰਾਹਾਂ ਦਾ ਪਾਂਧੀ ,ਜਿਸਨੇ ਜਿਧਰ ਤੁਰਿਆ ਨਵੀਆਂ ਰਾਹਾਂ ਉਲੀਕ ਦਿੱਤੀਆਂ।  ਸਿਰਫ  ਸੋਲਾਂ ਸਾਲ , ਦਸ ਮਹੀਨੇ ਚੋਵੀ ਦਿਨ ਦੀ ਉਮਰ ਚ ਗਦਰ ਪਾਰਟੀ ਚ ਸ਼ਾਮਲ ਹੋਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜੋਸ਼ੀਲੇ ਨਾਰਿਆਂ ਦੀ ਗੂੰਜ ਚ ਸ਼ਰਧਾਂਜਲੀ ਭੇਟ ਕੀਤੀ ਤਾਂ ਮੰਚ ਤੋਂ " ਚੜਣ ਵਾਲਿਓ  ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਓਣ ਲੱਗਿਆਂ" ਦੀ ਹੇਕ ਵਾਲਾ ਪ੍ਰਸਿੱਧ ਗੀਤ ਗੂੰਜਿਆ।ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਅਤੇ ਗਦਰ ਪਾਰਟੀ ਚ ਛੋਟੀ ਉਮਰ ਦੇ ਬਾਵਜੂਦ ਨਿਭਾਈ ਸ਼ਾਨਾਮੱਤੀ ਤੇ ਲਾਸਾਨੀ ਭੂਮਿਕਾ ਬਾਰੇ ਖੁਲ ਕੇ ਵਿਚਾਰ ਰੱਖੇ। ਸਾਬਕਾ ਅਧਿਆਪਕ ਆਗੂ ਅਵਤਾਰ ਸਿੰਘ  ਗਿਲ ਨੇ ਬੋਲਦਿਆਂ ਕਿਹਾ ਕਿ ਗਦਰ ਲਹਿਰ ਦੇ ਯੋਧਿਆਂ ਦੀ ਕੁਰਬਾਨੀ ਸਾਡੇ ਲਈ ਮਹਾਨ ਪ੍ਰੇਰਨਾ ਸਰੋਤ ਹੈ। ਗਦਰੀ ਯੋਧਿਆਂ ਨੇ ਜਿਸ ਸਾਮਰਾਜ ਖਿਲਾਫ ਜੰਗ ਲੜੀ ਸੀ ਉਸੇ ਸਾਮਰਾਜ ਤੇ ਉਨਾਂ ਦੇ ਦੇਸੀ ਯਾਰਾਂ ਖਿਲਾਫ ਅਜ ਦੇਸ਼ ਭਰ ਚ ਕਿਰਤੀ ਕਿਸਾਨ ਸੰਘਰਸ਼ ਕਰ ਰਹੇ ਹਨ। ਸਾਮਰਾਜ ਖਿਲਾਫ ਸੰਘਰਸ਼ ਹੀ ਅਸਲ ਮਾਅਨਿਆਂ ਚ  ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਹੈ। ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਗਾਲਬ ਨੇ ਦੱਸਿਆ ਕਿ 17ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨ, ਕਿਸਾਨ ਮਜਦੂਰ ਕਾਫਲੇ ਬੰਨ ਕੇ ਵਖ ਵਖ ਪਿੰਡਾਂ ਚੋਂ ਮਾਰਚ ਕਰਦਿਆਂ ਪਿੰਡ ਸਰਾਭਾ ਪੰਹੁਚ ਸ਼ਹੀਦ ਦੇ ਬੁੱਤ ਤੇ ਸ਼ਰਧਾਂਜਲੀ ਭੇਟ ਕਰਨ ਗੇ  ਤੇ ਪਿੰਡਾਂ ਚ ਮਾਰਚ ਕਰਦਿਆਂ ਲੋਕਾਂ ਨੂੰ 25 ਨਵੰਬਰ ਨੂੰ ਹਜਾਰਾਂ ਦੀ ਗਿਣਤੀ ਚ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਮੋਰਚਿਆਂ ਤੇ ਪੰਹੁਚਣ ਦੀ ਅਪੀਲ ਕਰਨਗੇ।ਇਸ ਸਮੇਂ ਜਗਦੀਸ਼ ਸਿੰਘ,  ਮਦਨ ਸਿੰਘ,  ਅਜਾਇਬ ਸਿੰਘ  ਕੋਠੇ ਸ਼ੇਰਜੰਗ , ਮਲਕੀਤ ਸਿੰਘ,  ਹਰਭਜਨ ਸਿੰਘ ਦੌਧਰ ਆਦਿ ਹਾਜਰ ਸਨ।