ਜਗਰਾਓਂ 9 ਨਵੰਬਰ (ਅਮਿਤ ਖੰਨਾ) ਲਾਇਨਜ਼ ਕਲੱਬ ਡਿਸਟਿਕ 321 ਐੱਫ ਦੇ ਰੀਜਨ ਚੇਅਰਮੈਨ ਸੁਖਦੇਵ ਗਰਗ ਨੂੰ ਦਿੱਲੀ ਦੇ ਫਾਈਵ ਸਟਾਰ ਕਰਾਊਨ ਪਲਾਜ਼ਾ ਹੋਟਲ ਵਿਖੇ ਐਤਵਾਰ ਨੂੰ ਮਲਟੀਪਲ ਦੇ ਹੋਏ ਸਾਲਾਨਾ ਐਵਾਰਡ ਵੰਡ ‘ਆਭਾਰ’ ਸਮਾਗਮ ਵਿਚ ‘ਬੈੱਸਟ ਰੀਜਨ ਚੇਅਰਮੈਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਮਲਟੀਪਲ ਦੇ ਸਾਬਕਾ ਕੌਂਸਲ ਚੇਅਰਮੈਨ ਲਾਇਨ ਡਾ: ਕਸ਼ਤਿਸ਼ ਸ਼ਰਮਾ ਵੱਲੋਂ ਕਰਵਾਏ ਸਾਲਾਨਾ ਐਵਾਰਡ ਸਮਾਗਮ ਵਿਚ ਮਲਟੀਪਲ ਦੇ 10 ਡਿਸਟਿਕਾਂ ਦੀਆਂ 1500 ਦੇ ਕਰੀਬ ਕਲੱਬਾਂ ਦੇ ਵਧੀਆ ਸਮਾਜ ਸੇਵਾ ਦੇ ਕੰਮਾਂ ਕਰਨ ਵਾਲੇ ਲਾਇਨ ਮੈਂਬਰਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕਰਦਿਆਂ ਪਾਸਟ ਇੰਟਰਨੈਸ਼ਨਲ ਪ੍ਰਧਾਨ ਲਾਇਨ ਨਰੇਸ਼ ਅਗਰਵਾਲ, ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜੇ ਪੀ ਸਿੰਘ, ਜਗਦੀਸ਼ ਗੁਲਾਟੀ, ਲਾਇਨ ਵਿਨੋਦ ਖੰਨਾ ਅਤੇ ਐੱਮਸੀਸੀ ਲਾਇਨ ਰਮਨ ਗੁਪਤਾ ਨੇ ਪਿਛਲੇ ਸਾਲ ਕੋਵਿਡ ਦੇ ਦੌਰ ਵਿਚ ਲਾਇਨ ਮੈਂਬਰਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਮੈਂਬਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨਸਾਨੀਅਤ ਦੀ ਭਲਾਈ ਲਈ ਜਿਹੜੇ ਸਮਾਜ ਸੇਵਾ ਦੇ ਕੰਮ ਕੀਤੇ ਹਨ ਉਨ੍ਹਾਂ ਦੀ ਲਿਸਟ ਬਹੁਤ ਲੰਬੀ ਹੈ। ਉਨ੍ਹਾਂ ਕਿਹਾ ਕਿ ਲਾਇਨ ਮੈਂਬਰਾਂ ਦੇ ਹਮੇਸ਼ਾ ਹੀ ਪੂਰੀ ਦੁਨੀਆ ਵਿਚ ਮੁਸੀਬਤ ਸਮੇਂ ਵਧੀਆ ਕੰਮ ਕੀਤੇ ਹਨ। ਸਮਾਗਮ ਵਿਚ ਡਿਸਟਿਕ 321ਐੱਫ ਦੇ ਆਈਪੀਡੀਜੀ ਲਾਇਨ ਪੀ ਆਰ ਜੈਰਥ, ਪੀਡੀਸੀਐੱਸ ਲਾਇਨ ਸੰਜੀਵ ਸੂਦ, ਸੈਕਿੰਡ ਵਾਈਸ ਡਿਸਟਿਕ ਗਵਰਨਰ ਲਾਇਨ ਜੀ ਐੱਸ ਕਾਲੜਾ, ਲਾਇਨ ਮੁਕੇਸ਼ ਮਦਾਨ, ਲਾਇਨ ਸੰਜੇ ਗੁਪਤਾ, ਲਾਇਨ ਸੰਜੀਵ ਗੁਪਤਾ, ਲਾਇਨ ਰਜਨੀਸ਼ ਗਰੋਵਰ, ਲਾਇਨ ਲੋਕਿੰਦਰ ਸ਼ਰਮਾ, ਲਾਇਨ ਰਵਿੰਦਰ ਸੱਗੜ ਸਮੇਤ ਰੀਜਨ ਤਿੰਨ ਚੋਂ ਬੈੱਸਟ ਸੈਕਟਰੀ ਐਵਾਰਡ ਨਾਲ ਲਾਇਨ ਡੈਸੀ ਜੈਨ ਮਲੇਰਕੋਟਲਾ, ਬੈੱਸਟ ਪ੍ਰੋਜੈਕਟ ਲਈ ਲਾਇਨ ਡਾ: ਨਰਿੰਦਰ ਵਿਰਦੀ ਮਲੇਰਕੋਟਲਾ ਅਤੇ ਲਾਇਨ ਰਾਮ ਲਾਲ ਜੈਨ ਨਿਹਾਲ ਸਿੰਘ ਵਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈਪੀਐੱਮਸੀਐੱਸ ਲਾਇਨ ਗੁਰਮੀਤ ਸਿੰਘ ਮੱਕੜ, ਆਈਐੱਮਸੀਐੱਸ ਲਾਇਨ ਰਾਜੀਵ ਅਗਰਵਾਲ, ਆਈਐੱਮਸੀਟੀ ਲਾਇਨ ਬਰਿੰਦਰ ਸਿੰਘ ਸੋਹਲ, ਪੀਡੀਜੀ ਲਾਇਨ ਹਰੀਸ਼ ਦੂਆ, ਲਾਇਨ ਯੋਗੇਸ਼ ਸੋਨੀ, ਲਾਇਨ ਆਰ ਕੇ ਮਹਿਤਾ, ਲਾਇਨ ਕੇ ਕੇ ਵਰਮਾ, ਲਾਇਨ ਅੰਕੁਰ ਜੈਨ ਸਮੇਤ ਵੱਡੀ ਗਿਣਤੀ ਵਿਚ ਲਾਇਨ ਮੈਂਬਰ ਹਾਜ਼ਰ ਸਨ।