ਇੰਗਲੈਂਡ/ ਜਲੰਧਰ (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਸ਼ਹਿਰ ਹਡਸਫੀਲਡ ਦੇ ਵਾਸੀ ਗੁਰਦੀਪ ਸਿੰਘ ਕੂਨਰ ਵੱਲੋਂ ਆਪਣੇ ਬਜ਼ੁਰਗਾਂ ਸਵਰਗਵਾਸੀ ਸ ਅਜੀਤ ਸਿੰਘ ਕੂਨਰ ਅਤੇ ਸਰਦਾਰਨੀ ਅਵਤਾਰ ਕੌਰ ਕੂਨਰ ਦੀ ਯਾਦ ਵਿੱਚ ਦੁਨੀਆਂ ਦੀ ਨਾਮੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਜੱਦੀ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਕੈਂਪ ਲਾਇਆ ਗਿਆ । ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਆਪਣੀ ਵੱਖ ਵੱਖ ਤਰੀਕਿਆਂ ਨਾਲ ਸਿਹਤ ਨੂੰ ਚੈੱਕ ਕਰਵਾਕੇ ਫ਼ਾਇਦਾ ਲਿਆ । ਜਾਣਕਾਰੀ ਲਈ ਦੱਸ ਦੇਈਏ ਕੀ ਸਰਦਾਰ ਗੁਰਦੀਪ ਸਿੰਘ ਕੂਨਰ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਹਡਸਫੀਲਡ ਵਿਚ ਰਹਿ ਰਹੇ ਹਨ ਅਤੇ ਬਹੁਤ ਹੀ ਵਧੀਆ ਸਮਾਜ ਸੇਵੀ ਸੇਵਾਵਾਂ ਵੀ ਨਿਭਾਅ ਰਹੇ ਹਨ। ਇਸ ਸਮੇਂ ਜਵੰਧਾ ਕਲੀਨਿਕ ਫਗਵਾੜਾ ਦੇ ਡਾ ਬਲਵੀਰ ਕੌਰ ਵੱਲੋਂ ਵੀ ਲੋਕਾਂ ਨੂੰ ਚੈੱਕ ਕਰ ਕੇ ਫ੍ਰੀ ਆਯੂਰਵੈਦਿਕ ਦੀਆਂ ਦਵਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਵਰਲਡ ਕੈਂਸਰ ਕੇਅਰ ਦੇ ਬਾਨੀ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਇਹ ਸੰਸਥਾ ਨਾਲ ਪੂਰੀ ਦੁਨੀਆਂ ਤੋਂ ਆਪਣੇ ਧਨ ਮਨ ਤੇ ਧਨ ਦੇ ਨਾਲ ਜੁੜੇ ਲੋਕ ਸੇਵਾ ਕਰਦੇ ਹਨ ਜਿਸ ਨਾਲ ਅਸੀਂ ਪੰਜਾਬ ਦੇ ਹਰੇਕ ਪਿੰਡ ਵਿਚ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਅਤੇ ਹੋਰ ਕੈਂਸਰ ਪ੍ਰਤੀ ਬਿਮਾਰੀਆਂ ਤੋਂ ਜਾਗਰੂਕ ਕਰਵਾਉਂਦੇ ਹਾਂ । ਉਨ੍ਹਾਂ ਵੱਧ ਤੋਂ ਵੱਧ ਕੈਂਪ ਬੁੱਕ ਕਰਾਉਣ ਦੀ ਬੇਨਤੀ ਵੀ ਕੀਤੀ ।