ਜਗਰਾਉ (ਅਮਿਤ ਖੰਨਾ)
ਪਿਛਲੇ ਛੇ ਦਿਨਾਂ ਤੋਂ ਲੈ ਕੇ ਸਫ਼ਾਈ ਸੇਵਕ ਜੋ ਹੜਤਾਲ ਤੇ ਚੱਲ ਰਹੇ ਨੇ ਤੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ ਨੇ ਇਨ੍ਹਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਨੇ ਆਪਣੇ ਸਾਥੀਆਂ ਸਮੇਤ ਅੱਜ ਖ਼ੁਦ ਸੜਕਾਂ ਤੇ ਸਫਾਈ ਲਈ ਉਤਰੇ ਨੇ ਇਨ੍ਹਾਂ ਨੂੰ ਦੇਖਦੇ ਵਾਰਡ ਨੰਬਰ 13 ਦੀ ਕੌਂਸਲਰ ਅਨੀਤਾ ਰਾਣੀ ਸੱਭਰਵਾਲ ਦੇ ਪਤੀ ਸ਼ਹਿਰੀ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫੀਨਾ ਖ਼ੁਦ ਆਪਣੇ ਸਾਥੀਆਂ ਨਾਲ ਮੁਹੱਲੇ ਦੇ ਵਿੱਚ ਸਫ਼ਾਈ ਲਈ ਪਹੁੰਚੇ ਜਿੱਥੇ ਸਫ਼ਾਈ ਨਾ ਹੋਣ ਕਰਕੇ ਨਾਲੀਆਂ ਬੰਦ ਪਈਆਂ ਸਨ ਮੁਹੱਲੇ ਦੀਆਂ ਸੜਕਾਂ ਤੇ ਕੂੜਾ ਕਰਕਟ ਖਿਲਰਿਆ ਹੋਇਆ ਸੀ ਉਨ੍ਹਾਂ ਨੇ ਆਪ ਆਪਣੇ ਸਾਥੀਆਂ ਸਮੇਤ ਹੱਥੀਂ ਕੂੜਾ ਚੁੱਕ ਕੇ ਹਰੇਕ ਘਰ ਦਾ ਕੁੰਡਾ ਖੜਕਾ ਕੇ ਕੂੜਾ ਰੇਹੜੀ ਦੇ ਵਿੱਚ ਸੁਟਵਾਇਆ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਆਪਣੀ ਹੀ ਸਰਕਾਰ ਨੂੰ ਮੰਗਾਂ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਅੱਜ ਦੂਸਰੇ ਦਿਨ ਸਾਰੇ ਵਾਰੜ ਨੂੰ ਸੈਨੀਟਾਈਜ਼ਰ ਕਰਵਾਇਆ ਗਿਆ ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਕੋਰੂਨਾ ਵਰਗੀ ਭਿਅੰਕਰ ਮਹਾਂਮਾਰੀ ਜੋ ਚੱਲ ਰਹੀ ਹੈ ਇਸ ਕਰਕੇ ਸਾਨੂੰ ਖ਼ੁਦ ਹੀ ਸੜਕਾਂ ਤੇ ਉਤਰਨਾ ਪਿਆ ਹੈ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਕਮਲ ਵਰਮਾ ਸੌਰਵ ਧੀਰ ਬਬਲੂ ਗੌਰਵ ਮੜ੍ਹੀਆ ਵਿਜੇ ਸੱਭਰਵਾਲ ਸ਼ਾਨੂ ਸੱਭਰਵਾਲ ਪਵਨ ਗੋਰਾ ਕਪੂਰ ਸਾਹਿਲ ਜੈਨ ਟੀਟਾ ਜੈਨ ਆਦਿ ਹਾਜ਼ਰ ਸਨ