You are here

ਪੰਜਾਬ

BOOK ON LIFE OF VISIONARY PHILANTHROPIST WARYAM SINGH SEKHON RELEASED TODAY

BOOK RELEASED BY VETERAN JOURNALIST GULZAR SINGH SANDHU, CABINET MINISTER GURKIRAT SINGH KOTLI & SEVERAL OTHERS

WARYAM SINGH SEKHON PLAYED VITAL ROLE ON DEVELOPMENT OF MULLANPUR-DAKHA AREA

CABINET MINISTER ANNOUNCES GRANT OF RS 5 LAKH FOR GHG KHALSA COLLEGE FOR WOMEN SIDHWAN KHURD

Mullanpur /Ludhiana , November 28  (Iqbal Singh Rasulpur)-

Waryam Singh Sekhon, a name reckoned with the philanthropy and forward thinking became an inspiration for the former district public relation officer Ujagar Singh who penned a book named, “Pushtan Te Patwante, Waryam Singh Sekhon” a complete account on this personality.

The book was released today at Mehal Mubarak, Raikot Road, Hissowal in the presence of large number of dignitaries including veteran journalist Gulzar Singh Sandhu, Punjab Lok Virasat Academy chairman Prof Gurbhajan Singh Gill, Cabinet Minister Gurkirat Singh Kotli, former minister Tej Prakash Singh Kotli and other family members of Waryam Singh Sekhon.

As it happened, Ujagar Singh first came to know about the personality and work done by Waryam Singh Sekhon of Dakha village in Ludhiana district from his friend Daljit Singh Bhangu, grandson of Sekhon. Thereafter, the author decided to write about this personality who was the man behind envisioning and executing inhabitation of the Mullanpur Dakha.

Gulzar Singh Sandhu former chairman of Punjab Arts Council while sharing his views stated that Waryam Singh Sekhon and his wife Gulab Kaur Sekhon are known for their perceptiveness integrity and women empowerment. “This book by Ujjagar Singh will give an insight to the social thinkers, intellectuals and will prove to be an eye opener for the younger generations of Punjab,” added Sandhu.

Cabinet Minister Gurkirat Singh Kotli while speaking about the book said that his close association with the Sekhon family was a matter of pride for him. “My grandfather Lachhman Singh Sekhon, a decorated freedom fighter was the son of Waryam Singh Sekhon and followed the footsteps of his father. This prestigious family is acknowledged for their humanitarian and brave deeds,” added the minister.

He also stated that his great grandfather Waryam Singh Sekhon not only helped families by providing them social security but also gave a direction to the small traders, shopkeepers and businessmen thus realizing the dream of making Mullanpur Dakha a self-sustained business hub.

So as to empower women, Waryam Singh Sekhon provided free transport facilities to the girls/women going to the colleges in Gurusar Sudhar and Sidhwan Khurd.

As many as 10 women from Sekhon family who went to Guru Hargobind Khalsa College for Women in Sidhwan Khurd and brought laurels were also present on the occasion. They were also honoured.

Gurkirat Singh also announced the grant of Rs 5 lakh for the above college also stated that the book will be kept in the library at Vidhan Sabha and will be presented to the Punjab Chief Minister Charanjit Singh Channi and the entire Cabinet.

Punjab Lok Virasat Academy Chairman Gurbhajan Singh Gill while speaking at the function termed Waryam Singh Sekhon as the link between past, present and future who fought a battle against ignorance and motivated every generation of his family to move forward on the path of education and self- sustenance. “We are thankful that Dakha gave a gem like Waryam Singh Sekhon to the society,” added Gill .

Prominent among those present on the occasion included Anokh Singh Sekhon, Paramjit Singh Sekhon UK, Harbimal Kaur, Amrit Kaur, Surinder Kaur Bhangu, Satwinder Kaur Mangat, Amarjeet Mander, Jabbar Jang Singh Sekhon, Jaskirat Singh Sekhon, Parmjit Kaur Sekhon UK besides several others.

ਉਜਾਗਰ ਸਿੰਘ ਦੀ ਲਿਖੀ ਕਿਤਾਬ ਪੁਸ਼ਤਾਂ ਦੇ ਪਤਵੰਤੇ, ਵਰਿਆਮ ਸਿੰਘ ਸੇਖੋਂ,  ਹਿੱਸੋਵਾਲ ਵਿੱਖੇ ਰਿਲੀਜ਼ ਕਿੱਤੀ ਗਈ

ਤੇਜਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ,ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ,ਗੁਲਜ਼ਾਰ ਸਿੰਘ ਸੰਧੂ,ਸੁਰਿੰਦਰ ਕੌਰ,ਅਨੋਖ ਸਿੰਘ ਸੇਖੋਂ,ਗੁਰਭਜਨ ਗਿੱਲ ਤੇ ਪਰਮਜੀਤ ਸਿੰਘ ਸੇਖੋਂ ਵੱਲੋਂ ਉਚੇਚੇ ਤੌਰ ਤੇ ਪੁਸ਼ਤਾਂ ਤੇ ਪਤਵੰਤੇ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ   ਰਾਏਕੋਟ, 27 ਨਵੰਬਰ (ਜਸਮੇਲ ਗ਼ਾਲਿਬ)  ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਪੁੁਸ਼ਤਾਂ ਤੇ ਪਤਵੰਤੇ ਲਿਖੀ ਪੁੁਸਤਕ ਨੂੰ ਅੱਜ ਮੁੁਬਾਰਕ ਮਹਿਲ ਹਿੱਸੋਵਾਲ ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਸ ਕਿਤਾਬ ਦੀ ਘੁੰਡ ਚੁਕਾਈ ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਗੁੁਲਜ਼ਾਰ ਸਿੰਘ ਸੰਧੂ, ਸੁੁਰਿੰਦਰ ਕੌਰ, ਅਨੋਖ ਸਿੰਘ ਸੇਖੋਂ, ਗੁਰਭਜਨ ਗਿੱਲ ਅਤੇ ਪਰਮਜੀਤ ਸਿੰਘ ਸੇਖੋਂ ਯੂ ਕੇ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਮੈਨ ਗੁੁਲਜ਼ਾਰ ਸਿੰਘ ਸੰਧੂ ਨੇ ਕਿਹਾ ਵਰਿਆਮ ਸਿੰਘ ਸੇਖੋਂ ਨੇ ਆਪਣੀ ਪਤਨੀ ਗੁੁਲਾਬ ਕੌਰ ਨਾਲ ਅੱਡਾ ਦਾਖਾ ਮੁੱਲਾਂਪੁੁਰ ਨਗਰ ਨੂੰ ਵਸਾਉਂਦਿਆਂ ਇਥੇ 8 ਇੱਟਾਂ ਦੇ ਭੱਠੇ ਲਾ ਕੇ ਪੇਂਡੂ ਖੇਤਰ 'ਚ ਸਵੈ ਰੁਜਗਾਰ ਦੇ ਸਾਧਨ ਪੈਦਾ ਕੀਤੇ। ਇਹੀ ਨਹੀਂ ਇਸਤਰੀ ਸਿੱਖਿਆ ਲਈ ਮੁਫਤ ਬੱਸ ਸੇਵਾ ਸ਼ੁਰੂ ਕਰਨਾ ਇਕ ਇਨਕਲਾਬੀ ਕਦਮ ਸੀ। ਇਸ ਸਮੇਂ ਪੰਜਾਬ ਦੇ ਉਦਯੋਗ ਮੰਤਰੀ ਗੁੁਰਕੀਰਤ ਸਿੰਘ ਕੋਟਲੀ ਨੇ ਕਿਹਾ ਉਨ੍ਹਾਂ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਦੇ ਜੀਵਨ ਬਾਰੇ ਦਲਜੀਤ ਸਿੰਘ ਭੰਗੂ ਦੀ ਪੇ੍ਰਰਨਾ ਨਾਲ ਉਜਾਗਰ ਸਿੰਘ ਪਟਿਆਲਾ ਵੱਲੋਂ ਪੁੁਸਤਕ ਲਿਖਣਾ ਪੰਜਾਬ ਦੀ ਹਿੰਮਤੀ ਪੀੜ੍ਹੀ ਦਾ ਸਮਾਜਿਕ, ਮਨੋਵਿਗਿਆਨਕ ਤੇ ਆਰਥਿਕ ਦਿ੍ਸ਼ਟੀਕੋਨ ਸਾਂਭਣ ਵਾਂਗ ਹੈ। ਇਸ ਦੇ ਨਾਲ ਹੀ ਜਗਰਾਓਂ ਦੇ ਪਿੰਡ ਸਿੱਧਵਾਂ ਖੁਰਦ ਦੀਆਂ ਸਿੱਧਵਾਂ ਸਿੱਖਿਆ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁੁਰੂ ਹਰਗੋਬਿੰਦ ਖਾਲਸਾ ਕਾਲਜ ਫਾਰ ਵਿਮੈੱਨ 'ਚ ਉਨ੍ਹਾਂ ਦੇ ਪਰਿਵਾਰ ਦੀ ਵੀਹ ਧੀਆਂ ਨੇ ਸਿੱਖਿਆ ਦੀ ਅਲਖ ਜਗਾਉਂਦਿਆਂ ਇੱਕ ਮਿਸਾਲ ਪੈਦਾ ਕੀਤੀ। ਉਨਾਂ ਦੇ ਇਸ ਲਈ ਸਿੱਧਵਾਂ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੂੰ ਆਪਣੇ ਅਤੇ ਪਰਿਵਾਰ ਵੱਲੋਂ ਸਨਮਾਨਿਤ ਕਰਦਿਆਂ ਕਾਲਜ ਨੂੰ 5 ਲੱਖ ਰੁਪਏ ਦੀ  ਗਰਾਂਟਦੇਣ ਦਾ ਐਲਾਨ ਕੀਤਾ। ਪੁੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪੋ੍. ਗੁੁਰਭਜਨ ਸਿੰਘ ਗਿੱਲ ਨੇ ਕਿਹਾ ਇਸ ਵੱਡ ਆਕਾਰੀ ਪੁੁਸਤਕ ਦਾ ਮੁੱਖ ਬੰਦ ਲਿਖਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਸੰਗਠਿਤ ਪਰਿਵਾਰਾਂ ਦੇ ਸਹੀ ਨਮੂਨੇ ਵਜੋਂ ਅਜਿਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਮਾਣਿਕ ਦਸਤਾਵੇਜ਼ੀਕਰਨ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖਿੱਲਰ ਰਹੇ ਸਮਾਜਿਕ ਤਾਣੇ ਬਾਣੇ ਨੂੰ ਸੰਗਠਿਤ ਰੱਖਣ ਵਿੱਚ ਮਦਦ ਮਿਲੇ। ਲੇਖਕ ਉਜਾਗਰ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੇਖੋਂ, ਪਰਉਪਕਾਰੀ ਤੇ ਅਗਾਂਹਵਧੂ ਸੋਚ ਨਾਲ ਲਬਰੇਜ਼ ਨਿਸ਼ਚੇਵਾਨ ਦੂਰਦਿ੍ਸ਼ਟੀ ਦੇ ਮਾਲਕ ਸਨ। ਵਰਿਆਮ ਸਿੰਘ ਸੇਖੋਂ ਦੇ ਦੋਹਤੇ ਦਲਜੀਤ ਸਿੰਘ ਭੰਗੂ ਨੇ ਕਿਹਾ ਇਸ ਪਰਿਵਾਰ ਦਾ ਅਸਰ ਸਿਰਫ਼ ਰਿਸ਼ਤੇਦਾਰੀ ਦੇ ਤਾਣੇਬਾਣੇ ਤੇ ਹੀ ਨਹੀਂ ਹੈ ਸਗੋਂ ਇਸ ਇਲਾਕੇ ਦੇ ਸੈਂਕੜੇ ਪਿੰਡਾਂ 'ਤੇ ਹੈ। ਅਕਾਲ ਟਰਾਂਸਪੋਰਟ ਰਾਹੀਂ ਪੇਂਡੂ ਭਰਾਵਾਂ ਨੂੰ ਖੇਤੀ ਤੋਂ ਇਲਾਵਾ ਹੋਰ ਰੁੁਜ਼ਗਾਰਾਂ ਵੱਲ ਵੀ ਲੋਕਾਂ ਨੂੰ ਸੇਖੋਂ ਨੇ ਤੋਰਿਆ। ਵਰਿਆਮ ਸਿੰਘ ਸੇਖੋਂ ਦੀ ਦੋਹਤੀ ਹਰਬਿਮਲ ਕੌਰ ਬਾਜਵਾ ਨੇ ਕਿਹਾ ਆਪਣੀ ਉਮਰ ਵਡੇਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਨਾਨੀ ਗੁੁਲਾਬ ਕੌਰ ਦੀ ਦਿੱਤੀ ਇੱਕ ਇੱਕ ਸਿੱਖਿਆ ਅੱਜ ਵੀ ਚੇਤੇ ਹੈ। ਇਸ ਸਮੇਂ ਉਚੇਚੇ ਤੌਰ ਤੇ ਇੰਗਲੈਂਡ ਤੋਂ ਆਏ ਪਰਮਜੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਸੇਖੋਂ ਨੇ ਅੱਜ ਪੁਸ਼ਤਾਂ ਦੇ ਪਤਵੰਤੇ ਪੁਸਤਕ ਦੀ ਘੁੰਡ ਚੁਕਾਈ ਸਮੇਂ ਹਾਜ਼ਰ ਸ਼ਖ਼ਸੀਅਤਾਂ ਦਾ ਕੋਟਨ ਕੋਟ ਧੰਨਵਾਦ ਕੀਤਾ  ।

 

 ਟਿਕਰੀ ਬਾਰਡਰ ਤੇ 27 ਨਵੰਬਰ ਸਵੇਰ ਦੀ ਸ਼ੁਰੂਆਤ  - ਮਹਿੰਦਰ ਸਿੰਘ ਕਮਾਲਪੁਰਾ  

ਦਿੱਲੀ/ ਟਿਕਰੀ ਬਾਰਡਰ, 27  ਨਵੰਬਰ  (ਗੁਰਸੇਵਕ ਸਿੰਘ ਸੋਹੀ  )ਟਿਕਰੀ ਬਾਰਡਰ ਅੱਜ ਕਿਸਾਨਾਂ ਦੇ ਦੂਣੇ ਚੌਣੇ ਜੋਸ਼ ਦੇ ਨਾਲ ਬਿੱਲ ਕੁਲ ਫੁੱਲ ਹੋ ਗਿਆ । ਜਿਸ ਦਿਨ ਤੋਂ ਅੰਦੋਲਨ ਚੱਲਿਆ ਉਸ ਦਿਨ ਤੋਂ ਮਾਸਟਰ ਮਹਿੰਦਰ ਸਿੰਘ  ਕਮਾਲਪੁਰਾ ਦੀ ਅਗਵਾਈ ਵਿਚ ਲੁਧਿਆਣੇ  ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਬੜੀ ਸੇਵਾ ਨਿਭਾਈ ਹੈ । ਅੱਜ ਫੇਰ ਸਵੇਰੇ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੂੰ ਟਿਕਰੀ ਬਾਰਡਰ ਉੱਪਰ ਆਪਣੇ ਸਾਥੀਆਂ ਨਾਲ ਮੀਟਿੰਗ ਕਰਦੇ ਦੇਖਿਆ ਗਿਆ  । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਆਖਿਆ ਅਸੀਂ ਭਾਰਤ ਦੀ ਫਾਸ਼ੀਵਾਦੀ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਾਂ  ਜਿੰਨਾ ਚਿਰ ਇਹ ਲੜਾਈ ਪੂਰੀ ਤਰ੍ਹਾਂ ਨਾਲ ਆਪਣੀਆਂ ਮੰਗਾਂ ਮਨਵਾ ਕੇ ਜਿੱਤ ਨਹੀਂ ਲਈ ਜਾਂਦੀ ਉਨਾ ਚਿਰ ਮੈਂ ਅਤੇ ਮੇਰੇ ਸਾਥੀ ਜਿੱਥੇ ਵੀ ਕਿਸਾਨ ਸੰਘਰਸ਼ ਵਿੱਚ ਕੋਈ ਡਿਊਟੀ ਲੱਗੇਗੀ ਉਸ ਨੂੰ ਆਪਣੇ ਜੀਅ ਜਾਨ ਨਾਲ ਨਿਭਾਵਾਂਗੇ  ਇਹ ਹੈ ਸਾਡਾ ਫ਼ੈਸਲਾ । ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ 24 ਨਵੰਬਰ 2020 ਤਰੀਕ ਤੋਂ ਘਰ ਤੋਂ ਘਰ ਤੋਂ ਤੁਰਨ ਵੇਲੇ ਤੋਂ ਲੈ ਕੇ ਅੱਜ ਤਕ ਕਿਸਾਨ ਮਜ਼ਦੂਰਾਂ ਦੇ ਸੰਘਰਸ਼ ਕਰਨ ਦੇ ਜਜ਼ਬੇ ਵਿੱਚ 100% ਵਾਧਾ ਹੋਇਆ ਹੈ । ਜਿਸ ਨਾਲ ਮਨ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੈ ਅਤੇ ਖ਼ੁਸ਼ੀ ਵੀ ਹੈ ਕਿ ਅੱਜ ਲੋਕਾਂ ਨੂੰ ਸਮਝ ਆ ਚੁੱਕੀ ਹੈ ਪੰਜਾਬ ਦਾ ਬੱਚਾ ਬੱਚਾ ਇਸ ਲੜਾਈ ਵਿੱਚ ਕੁੱਦ ਚੁੱਕਿਆ ਹੈ  ।  ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਜਗਤਾਰ ਸਿੰਘ ਦੇਹੜਕਾ ਵੀ ਮੌਜੂਦ ਸਨ

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’- ਅੰਬਰਦੀਪ

ਅੰਬਰਦੀਪ ਪੰਜਾਬੀ ਸਿਨਮੇ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼ ’ਫਿਲਮ ਦੀ ਸਫ਼ਲਤਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’,ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸਨੂੰ ਉਸਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ। ਅਬੋਹਰ ਇਲਾਕੇ ਦੇ ਜੰਮਪਲ ਅੰਬਰਦੀਪ ਨੇ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਪੜਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜ਼ਮਾਉਣ ਫ਼ਿਲਮ ਨਗਰੀ ਮੁੰਬਈ ਚਲਾ ਗਿਆ। ਜਿੱਥੇ 10 ਸਾਲ ਕਾਮੇਡੀਅਨ ਕਪਿਲ ਸ਼ਰਮਾਂ ਨਾਲ ਬਤੌਰ ਐਸੋਸੀਏਟ ਕੰਮ ਕਰਦਿਆ ਫ਼ਿਲਮ ਨਗਰੀ ‘ਚ ਸੰਘਰਸ਼ ਕੀਤਾ। ਪੰਜਾਬੀ ਫ਼ਿਲਮਾਂ ਦਾ ਰਾਹ ਪੱਧਰਾ ਹੋਇਆ ਤਾਂ ਉਸਨੇ ਆਪਣਾ ਧਿਆਨ ਇਧਰ ਕਰ ਲਿਆ। ਅੰਬਰਦੀਪ ਸਿੰਘ ਪਿਛਲੇ ਸੱਤ ਕੁ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ। ਫ਼ਿਲਮ ‘ਜੱਟ ਐਂਡ ਜੂਲਿਅਟ ’ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸੁਰੂਆਤ ਕਰਦਿਆਂ ਅੰਬਰਦੀਪ ਨੇ ‘ਵਿਆਹ 70 ਕਿੱਲੋਮੀਟਰ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਹੈਪੀ, ਗੋਰਿਆ ਨੂੰ ਦਫ਼ਾ ਕਰੋ, ਅੰਗਰੇਜ‘ ਲਵ ਪੰਜਾਬ ਸਰਗਣ, ਡਿਸਕੋ ਸਿੰਘ ਫ਼ਿਲਮਾਂ ਲਈ ਯੋਗਦਾਨ ਪਾਇਆ। ਇਸੇ ਦੌਰਾਨ ‘ਗੋਰਿਆ ਨੂੰ ਦਫ਼ਾ ਕਰੋ’ ਤੇ ‘ਅੰਗਰੇਜ’ ਫ਼ਿਲਮਾਂ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕ ਦਾ ਐਵਾਰਡ ਵੀ ਮਿਲਿਆ । ‘ਲਵ ਪੰਜਾਬ, ਸਰਵਣ, ਹਰਜੀਤਾ, ਅਤੇ ਲਾਹੌਰੀਏ‘ ਫ਼ਿਲਮਾਂ ਵਿੱਚ ਉਸਨੇ ਲੇਖਕ ਦੇ ਇਲਾਵਾ ਅਦਾਕਾਰੀ ਵੀ ਕੀਤੀ। ਭਾਵੇਂ ਦੁਨੀਆਂ ਘੁੰਮ ਆਇਆ ਪਰ ਉਸ ਦੀ ਸਰਹੱਦੀ ਬੋਲੀ ਉਸਦਾ ਫ਼ਿਲਮੀ ਅੰਦਾਜ਼ ਬਣ ਚੁੱਕੀ ਹੈ। ਬਤੌਰ ਅਦਾਕਾਰ, ਲੇਖਕ ਤੇ ਨਿਰਦੇਸਕ ਉਸਦੀ ਪਹਿਲੀ ਫ਼ਿਲਮ ‘ ਲਾਹੋਰੀਏ‘ ਸੀ ਜਿਸਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਸ ਤੋਂ ਬਾਅ ‘ਲੌਂਗ ਲਾਚੀ ਅਤੇ ‘ਅਸ਼ਕੇ‘ ਫ਼ਿਲਮਾਂ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ। ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ 3 ਦਸੰਬਰ ਨੂੰ ਰਿਲੀਜ ਹੋ ਰਹੀ ਇਸ ਫਿਲਮ ‘ਤੀਜਾ ਪੰਜਾਬ’ ਵਿਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗਾ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗੂ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ
ਇੰਦਰਜੋਤ ਬਰਾੜ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਜੀਵਨ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਪਰਿਵਾਰਕ ਉਲਝਣਾ ‘ਚ ਫਸੇ ਮਨੁੱਖ ਨੂੰ ਸਿਆਸੀ ਸੋਚ ਵਾਲੇ ਲੋਕ ਆਪਣੇ ਲਈ ਕਿਵੇਂ ਵਰਤਦੇ ਹਨ ਇਹ ਸਭ ਇਸ ਫ਼ਿਲਮ ਰਾਹੀਂ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਇਹ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਅਤੇ ਹਰ ਵਰਗ ਦੇ ਦਰਸ਼ਕ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਕ ਵਰਤਾਰੇ ਦੀ ਗੱਲ ਵੀ ਕਰੇਗੀ। 3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ ਹੋਇਆ ਹੈ।
ਹਰਜਿੰਦਰ ਸਿੰਘ ਜਵੰਦਾ 9463828000

ਬਾਦਲਾਂ ਕੋਲ ਅਤੀਤ ਦੀਆਂ ਗਲਤੀਆਂ ਸੁਧਾਰਨ ਦਾ ਸੁਨਹਿਰੀ ਮੌਕਾ - ਬਲਵੰਤ ਸਿੰਘ ਰਾਮੂਵਾਲੀਆ

ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਬੀਬੀ ਕਿਰਨਜੋਤ ਕੌਰ ਨੂੰ ਦੇਣ ਦੀ ਅਪੀਲ

 ਕਿਹਾ ! ਵਿਸ਼ਵ ਭਰ ਦੇ ਸਿੱਖਾਂ ਦੀ ਕਦਰ ਕਰਦਿਆਂ ਐਤਕੀਂ ਪ੍ਰਧਾਨ ਲਿਫ਼ਾਫ਼ੇ ਵਿੱਚੋਂ ਨਾ ਕੱਢ ਕੇ ਪੰਥਕ ਪਰਿਵਾਰ ਨੂੰ ਸੇਵਾ ਦਿੱਤੀ ਜਾਵੇ

ਲੁਧਿਆਣਾ  27 ਨਵੰਬਰ -( ਜਸਮੇਲ ਗ਼ਾਲਿਬ ) -

ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦੋਨੋਂ ਬਾਦਲਾਂ ਖ਼ਾਸਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਦਫ਼ਾ ਪ੍ਰਧਾਨ ਪੰਥਕ ਪਰਿਵਾਰ ਨਾਲ ਸਬੰਧਤ ਬੀਬੀ ਕਿਰਨਜੋਤ ਕੌਰ ਨੂੰ ਬਣਾਇਆ ਜਾਵੇ । ਰਾਮੂੰਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਇੱਕ ਰੀਤ ਸਥਾਪਿਤ ਹੋ ਗਈ ਹੈ ਕਿ ਇਸ ਦਾ ਪ੍ਰਧਾਨ ਤੁਹਾਡੇ ਵੱਲੋਂ ਭੇਜੇ ਲਿਫ਼ਾਫ਼ੇ ਵਿੱਚੋਂ ਨਿਕਲਦਾ ਹੈ । ਰਾਮੂਵਾਲੀਆ ਨੇ ਕਿਹਾ ਕਿ ਪਾਕਿਸਤਾਨੋਂ ਆਏ ਸਿੱਖਾਂ ਨੂੰ "ਭਾਪਾ" ਸ਼ਬਦ ਕਹਿ ਕੇ ਲਗਾਤਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਦਕਿ ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ, ਸਰਦਾਰ ਅਜੀਤ ਸਿੰਘ ਸਰਹੱਦੀ ਨੇ ਬਹੁਤ ਵੱਡੇ ਵੱਡੇ ਇਤਿਹਾਸਕ ਕੰਮ ਕੀਤੇ ਹਨ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਪੰਜਾ ਸਾਹਿਬ ਨਿਵਾਸੀ ਸਨ, ਜੋ ਗੁਰੂ ਕੇ ਬਾਗ ਮੋਰਚੇ ਦੇ ਸਮੇਂ ਗ੍ਰਿਫ਼ਤਾਰ ਕੀਤੇ ਗਏ ਜੋ ਤਿੰਨ ਦਿਨ ਦੇ ਭੁੱਖੇ ਤੇ ਅੰਗਰੇਜ਼ ਦੇ ਲਾਠੀਚਾਰਜ ਦੇ ਜ਼ਖ਼ਮੀ ਸਿੰਘਾਂ ਨੂੰ ਹਸਨ ਅਬਦਾਲ ਸ਼ਹਿਰਦੀ ਜੇਲ੍ਹ ਵਿੱਚ ਬੰਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਉੱਥੇ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਸ਼ਹੀਦੀਆਂ ਪਾ ਕੇ ਗੱਡੀ ਰੋਕੀ ਤੇ ਪ੍ਰਸ਼ਾਦਾ ਛਕਾਇਆ ਪਰ ਸਿੱਖ ਰਾਜਨੀਤੀ ਤੇ ਕਾਬਜ਼ ਸ਼੍ਰੋਮਣੀ ਕਮੇਟੀ ਦੀ ਸੇਵਾ ਤੋਂ ਇਸ ਵਰਗ ਨੂੰ ਹਰ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਉਹਨਾਂ ਬੇਨਤੀ ਕੀਤੀ ਕਿ ਮਾਸਟਰ ਤਾਰਾ ਸਿੰਘ ਦੀ ਉਮਰ ਭਰ ਦੀ ਕੁਰਬਾਨੀ ਅਤੇ ਬੀਬੀ ਕਿਰਨਜੋਤ ਕੌਰ ਦਾ ਸਿੱਖ ਧਰਮ ਲਈ ਅਡੋਲ ਵਿਸ਼ਵਾਸ ਅਤੇ ਵਿੱਦਿਅਕ ਯੋਗਤਾ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਇਆ ਜਾਵੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਕੋਲ ਇਸ ਵਾਰ ਅਤੀਤ ਦੀਆਂ ਗਲਤੀਆਂ ਨੂੰ ਬਖਸ਼ਾਉਣ ਦਾ ਬਹੁਤ ਸੁਨਹਿਰੀ ਮੌਕਾ ਹੈ ਜਿਸਨੂੰ ਗਵਾਉਣਾ ਨਹੀਂ ਚਾਹੀਦਾ ਹੈ। 

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਕੁੱਲ 100 ਸਾਲ ਦੇ ਇਤਿਹਾਸ ਵਿੱਚ 64 ਸਾਲ ਦਾ ਰਾਜ ਭਾਗ ਬਾਦਲ ਪਰਿਵਾਰ ਕੋਲ ਰਿਹਾ ਹੈ। ਇਸ ਲਈ ਬਾਦਲ ਪਰਿਵਾਰ ਨੂੰ ਇਸ ਲਈ ਆਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ।

ਨਸ਼ਿਆਂ ਅਤੇ ਬੇਅਦਬੀ ਦੇ ਮਸਲੇ ਉੱਪਰ ਪੂਰਾ ਹਿਸਾਬ ਕਿਤਾਬ ਕੀਤਾ ਜਾਵੇਗਾ  -ਮੁੱਖ ਮੰਤਰੀ ਪੰਜਾਬ  

ਬਰਨਾਲਾ  , 27 ਨਵੰਬਰ (ਗੁਰਸੇਵਕ ਸਿੰਘ ਸੋਹੀ)  ਪੰਜਾਬ ਦੇ ਮੁੱਖ ਮੰਤਰੀ ਅੱਜ ਬਰਨਾਲਾ ਜ਼ਿਲ੍ਹੇ ਦੇ ਕਈ ਸਥਾਨਾਂ ਉੱਪਰ ਆਪਣਾ ਦੌਰਾ ਕਰਨ ਪੁੱਜੇ  । ਇਸ ਦੌਰੇ ਦੌਰਾਨ ਜਿੱਥੇ ਉਨ੍ਹਾਂ ਦੇ ਵਿਰੋਧ ਵਿੱਚ ਲੋਕਾਂ ਨੇ ਵੱਡੀ ਪੱਧਰ ਉਪਰ ਪ੍ਰਦਰਸ਼ਨ ਕੀਤਾ ਉਥੇ ਕਈ ਜਗ੍ਹਾ ਉੱਪਰ ਪ੍ਰਸ਼ਾਸਨਿਕ ਅਧਿਕਾਰੀ ਵੀ ਇਨ੍ਹਾਂ ਲੋਕਾਂ ਉੱਪਰ ਕੁਝ ਅੱਤਿਆਚਾਰ ਕਰਦੇ ਨਜ਼ਰ ਆਏ । ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਦੌਰਾਨ ਮੂਹਰੇ ਬੈਠੇ ਇਲਾਕਾ ਵਾਸੀਆਂ ਨੂੰ  ਇਕ ਗੱਲ ਦਾ ਪੂਰੀ ਤਰ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕਰਨਗੇ ਅਤੇ ਇਸ ਉੱਪਰ ਸਖ਼ਤੀ ਨਾਲ ਪਹਿਰਾ ਦੇ ਕੇ ਇਸ ਦਾ ਹਿਸਾਬ ਕਿਤਾਬ ਲਿਆ ਜਾਵੇਗਾ ।

ਸਫਾਈ ਅਤੇ ਹਰਿਆਲੀ ਨੂੰ ਵਧਾਉਣ ਲਈ ਪ੍ਰੇਰਿਤ ਕਰੇਗਾ 'ਪੰਜਾਬੀਆਂ ਦੀ ਦਾਦਾਗਿਰੀ'

ਆਪਣੇ ਆਲੇ-ਦੁਆਲੇ ਹਮੇਸ਼ਾ ਸਫਾਈ ਰੱਖਣਾ ਜ਼ਰੂਰੀ ਹੈ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਹਫਤੇ ਦੇ ਅੰਤ ਵਿਚ 'ਪੰਜਾਬੀਆਂ ਦੀ ਦਾਦਾਗਿਰੀ' ਨੇ ਮਨਿੰਦਰ ਕੌਰ ਅਤੇ ਏ.ਐਸ.ਆਈ ਗੁਰਬਚਨ ਸਿੰਘ ਨੂੰ ਬੁਲਾਇਆ ਜੈ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।ਮਨਿੰਦਰ ਕੌਰ ਜਲ ਸਪਲਾਈ ਵਿਭਾਗ, ਪਠਾਨਕੋਟ ਵਿੱਚ ਸਵੱਛ ਭਾਰਤ ਅਭਿਆਨ ਦੇ ਤਹਿਤ ਸਵੱਛਤਾ ਅਤੇ ਕੂੜਾ ਪ੍ਰਬੰਧਨ ਲਈ ਮੇਹਨਤ ਕਰਦੀ ਹੈ। ਤੇ ਦੂੱਜੇ ਪਾਸੇ ਏ.ਐਸ.ਆਈ ਗੁਰਬਚਨ ਸਿੰਘ ਹੁਣ ਤੱਕ 19000 ਦੇ ਕਰੀਬ ਰੁੱਖ ਲਗਾ ਚੁੱਕੇ ਹਨ ਅਤੇ ਅਜੇ ਵੀ ਲਗਾਏ ਜਾ ਰਹੇ ਹਨ, ਇੰਨਾ ਹੀ ਨਹੀਂ ਉਹਨਾਂ ਨੇ ਲੋਕਾਂ ਨੂੰ ਆਪਣੇ ਸਨੇਹੀਆਂ ਦੀ ਯਾਦ ਵਿੱਚ ਇੱਕ ਰੁੱਖ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਕਈ ਪੱਤਰ ਵੀ ਲਿਖੇ ਹਨ।27 ਨਵੰਬਰ 2021 ਦੇ ਪ੍ਰਸੰਗ ਵਿੱਚ ਆਉਣ ਵਾਲੇ ਦੂਜੇ ਮਹਿਮਾਨ ਜਤਿੰਦਰ ਸਿੰਘ ਵੀ ਹੋਣਗੇ, ਜੋ ਭਾਰਤੀ ਕਿਤਾਬਾਂ ਵਿੱਚ ਰਿਕਾਰਡ ਧਾਰਕ ਹਨ ਅਤੇ ਗੁਰਦੁਆਰੇ ਵਿੱਚ ਛੋਟੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਗ੍ਰੰਥ ਪੜ੍ਹਾਉਣ ਦੀ ਸੇਵਾ ਪ੍ਰਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕੜੀ 'ਚ ਭੰਗੜਾ ਕੋਚ ਮਨਪ੍ਰੀਤ ਸਿੰਘ ਵੀ ਮੌਜੂਦ ਹੋਣਗੇ ਜੋ ਦਰਸ਼ਕਾਂ ਨੂੰ ਭੰਗੜਾ ਦਿਖਾ ਕੇ ਮਨੋਰੰਜਨ ਕਰਣਗੇ।ਅਗਲੀ ਪ੍ਰਸੰਗ ਵਿੱਚ, 28 ਨਵੰਬਰ, 2021 ਨੂੰ, ਸੁਲਤਾਨਪੁਰ ਲੋਧੀ ਤੋਂ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਖੇਡ ਕੋਚ ਅਮਨਦੀਪ ਸਿੰਘ ਖੇੜਾ ਵਾਟਰ ਸਪੋਰਟਸ ਨੂੰ ਕੋਚ ਕਰਦੇ ਹਨ। ਜਿਵੇਂ ਕਿ ਸ਼ੋਅ ਦਾ ਮੁੱਖ ਉਦੇਸ਼ ਦਰਸ਼ਕਾਂ ਲਈ ਇੱਕ ਮਜ਼ੇਦਾਰ ਮਾਹੌਲ ਪੈਦਾ ਕਰਨਾ ਹੈ, ਮਹਿਮਾਨਾਂ ਵਿਚਕਾਰ ਖੇਡੀਆਂ ਜਾਣ ਵਾਲੀਆਂ ਖੇਡਾਂ ਪ੍ਰਸੰਗ ਨੂੰ ਹੋਰ ਉਤਸ਼ਾਹੀ ਬਣਾਉਣਗੀਆਂ।ਭੱਜੀ ਅਤੇ ਬਿਜਲੀ ਵਿਚਕਾਰ ਮਜ਼ਾਕੀਆ ਚੁਟਕਲੇ ਵੀ ਦੇਖਣ ਨੂੰ ਮਿਲਣਗੇ ਅਤੇ ਬਿਜਲੀ ਨੇ ਸਾਰੇ ਮਹਿਮਾਨਾਂ ਨੂੰ ਆਪਣੇ ਗੇਮਪਲੇ ਵਿੱਚ ਸ਼ਾਮਲ ਕਰੇਗੀ। ਆਪਣੇ ਵੀਕਐਂਡ ਨੂੰ ਮੌਜ-ਮਸਤੀ ਨਾਲ ਭਰਨ ਲਈ, ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 7:00 ਵਜੇ ਜ਼ੀ ਪੰਜਾਬੀ ਦੇਖਦੇ ਰਹੋ।

ਹਰਜਿੰਦਰ ਸਿੰਘ 94638 28000

ਜਗਰਾਉਂ ਅਗਰਵਾਲ ਸਮਾਜ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ :- ਮਨੋਜ ਅਗਰਵਾਲ

ਸਮਿਤੀ ਨੇ ਮਨੋਜ ਅੱਗਰਵਾਲ ਦਾ ਕੀਤਾ ਧੰਨਵਾਦ 

ਜਗਰਾਉ 26 ਨਵੰਬਰ (ਅਮਿਤ   ਖੰਨਾ   )ਕੁਝ ਦਿਨ ਪਹਿਲਾਂ ਅਗਰਵਾਲ ਸਮਾਜ ਜਗਰਾਓਂ ਦੀ ਪ੍ਰਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ:) ਜਗਰਾਉਂ ਨੇ ਅਗਰਵਾਲ ਸਮਾਜ ਭਲਾਈ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਮਨੋਜ ਕੁਮਾਰ ਅਗਰਵਾਲ ਨੂੰ ਜਗਰਾਉਂ ਅਗਰਵਾਲ ਸਮਾਜ ਦੀਆਂ ਕੁਝ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ।  ਸੰਸਥਾ ਦੇ ਪ੍ਰਧਾਨ ਪਿਊਸ਼ ਗਰਗ, ਚੇਅਰਮੈਨ ਅਮਿਤ ਸਿੰਘਲ, ਵਾਈਸ ਚੇਅਰਮੈਨ ਜਤਿੰਦਰ ਗਰਗ, ਜਨਰਲ ਸੈਕਟਰੀ ਕਮਲਦੀਪ ਬਾਂਸਲ, ਮੀਤ ਪ੍ਰਧਾਨ ਅਨਮੋਲ ਗਰਗ ਅਤੇ ਗੌਰਵ ਸਿੰਗਲਾ ਨੇ ਮੰਗ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਮੰਗ ਪੱਤਰ ਵਿੱਚ ਮੁੱਖ ਮੰਤਰੀ ਪੰਜਾਬ ਲਾਲਾ ਜੀ ਦੇ ਘਰ ਲਾਲਾ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚਣ , ਲਾਲਾ ਜੀ ਦੀ ਯਾਦ ਵਿੱਚ ਸਰਕਾਰ ਵੱਲੋਂ ਬਣਾਏ ਜਾਣ ਵਾਲੀ ਯਾਦਗਰ ਲਈ ਹੋਰ ਫੰਡ ਜਾਰੀ ਕਰਨ ਅਤੇ ਲਾਲਾ ਜੀ ਦੇ ਨਾਮ ’ਤੇ ਜਗਰਾਉ ਵਿੱਚ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ। ਸੀਨੀਅਰ ਵਾਈਸ ਚੇਅਰਮੈਨ ਮਨੋਜ ਕੁਮਾਰ ਅਗਰਵਾਲ ਨੇ ਮੰਗਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਬੀਤੇ ਦਿਨ ਮੋਗਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਮੇਟੀ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ । ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਵਾਈਸ ਚੇਅਰਮੈਨ ਮਨੋਜ ਕੁਮਾਰ ਅਗਰਵਾਲ ਨੂੰ ਭਰੋਸਾ ਦਿਵਾਇਆ ਕਿ ਕਮੇਟੀ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਲਾਲਾ ਜੀ ਦੀ ਯਾਦਗਾਰ ਨੂੰ ਸ਼ਾਨਦਾਰ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ।  ਅਗਰਵਾਲ ਵੈਲਫੇਅਰ ਬੋਰਡ  ਦੇ ਸੀਨੀਅਰ ਵਾਈਸ ਚੇਅਰਮੈਨ ਮਨੋਜ ਕੁਮਾਰ ਜੀ ਦਾ ਧੰਨਵਾਦ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਮਨੋਜ ਜੀ ਅਗਰਵਾਲ ਸਮਾਜ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਹਰ ਸੰਭਵ ਯੋਗਦਾਨ ਪਾਉਣਗੇ।  ਮਨੋਜ ਕੁਮਾਰ ਨੇ ਪੱਤਰਕਾਰਾਂ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਵੀ ਜਲਦੀ ਹੀ ਲਾਲਾ ਜੀ ਦੇ ਘਰ ਪਹੁੰਚ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਜਲਦ ਹੀ ਮੁੱਖ ਮੰਤਰੀ ਪੰਜਾਬ ਵੀ ਲਾਲਾ ਜੀ ਦੇ ਗ੍ਰਹਿ ਵਿਖੇ ਸ਼ਰਧਾਂਜਲੀ ਭੇਟ ਕਰਨਗੇ । 

 

ਪੰਜਾਬੀ ਮਾਂ-ਬੋਲੀ ਦਾ ਪਿਆਰਾ ਹਸਤਾਖਰ - ਪ੍ਰੋ.ਬੀਰ ਇੰਦਰ ਸਰਾਂ ✍️ ਸ਼ਿਵਨਾਥ ਦਰਦੀ

ਫ਼ਰੀਦਕੋਟ ਦੀ ਧਰਤੀ ਸ਼ਾਇਰਾਂ, ਕਵੀਆਂ ਤੇ  ਫ਼ਨਕਾਰਾਂ ਦੀ ਧਰਤੀ ਹੈ । ਜਿੱਥੇ ਅਨੇਕਾਂ ਹੀ ਪ੍ਰਸਿੱਧ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਿਆ । ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਫ਼ਰੀਦਕੋਟ ਵਾਸੀਆਂ ਲਈ ਵਰਦਾਨ ਹੈ । ਜੋ ਵੀ ਇਸ ਧਰਤੀ ਦੀ ਗੋਦ ‘ਚ ਆਉਂਦਾ, ਓਹ ਕਿਸੇ ਨਾ ਕਿਸੇ ਖੇਤਰ ‘ਚ ਪ੍ਰਸਿੱਧੀ ਹਾਸਲ ਕਰਦਾ ਹੈ ।
  ਪ੍ਰੋ.ਬੀਰ ਇੰਦਰ ਸਰਾਂ ਜੀ ਅੱਜਕਲ੍ਹ ਦੇ ਉੱਘੇ ਸਾਹਿਤਕਾਰਾਂ ਵਿਚੋਂ ਇੱਕ ਹਨ । ਜੋ ਦਿਨ-ਰਾਤ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਹਨ । ਜਿੱਥੇ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਉਹਨਾਂ ਦਾ ਨਾਮ ਕਾਲਜ ਅਧਿਆਪਨ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ । ਉਹ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੇ ਹਨ । ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਅਧਿਆਪਨ ਖੇਤਰ ਦੇ ਨਾਲ ਨਾਲ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ । ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਸਮੇਂ ਸਮੇਂ ‘ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
  ਪ੍ਰੋ.ਬੀਰ ਇੰਦਰ ਸਰਾਂ ਜੀ ਦਾ ਜਨਮ 10 ਅਕਤੂਬਰ 1979 ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਮਾਤਾ ਗੁਰਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਜੀ ਜੋ ਕਿ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਹਨ । ਜੇਕਰ ਪ੍ਰੋ. ਸਰਾਂ ਜੀ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ । ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ (ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ,ਸੁਨਾਮ ਤੋਂ ਬੀ.ਐਡ., ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ, ਖਰੜ (ਮੋਹਾਲੀ) ਤੋਂ ਐਮ.ਐਡ. ਅਤੇ ਯੂ.ਜੀ.ਸੀ. ਨੈੱਟ (ਐਜੂਕੇਸ਼ਨ) ਵਿੱਚ ਪਾਸ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਪੀ.ਜੀ.ਡੀ.ਸੀ.ਏ., ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਤੇ ਹੋਰ ਕਈ ਕੰਪਿਊਟਰ ਕੋਰਸ ਵੀ ਪਾਸ ਕੀਤੇ ਹੋਏ ਹਨ ।
        ਪ੍ਰੋਫ਼ੈਸਰ ਸਾਹਿਬ ਅਕਸਰ ਹੀ ਰਾਸ਼ਟਰੀ, ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿੱਚ ਪੇਪਰ ਪੜ੍ਹਦੇ ਅਤੇ ਭਾਗ ਲੈਂਦੇ ਰਹਿੰਦੇ ਹਨ । ਉਹ ਅਧਿਆਪਨ ਖੇਤਰਾਂ, ਸਾਹਿਤ ਤੇ ਸੱਭਿਆਚਾਰਕ ਖੇਤਰਾਂ ਵਿੱਚ ਜੱਜਮੈਂਟ ਕਰਦੇ ਰਹਿੰਦੇ ਹਨ । ਆਪਣੀ ਅਣਥੱਕ ਮਿਹਨਤ ਨਾਲ ਆਪਣੇ ਕਾਲਜ, ਸਮਾਜ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਅਨੇਕਾਂ ਹੀ ਸਨਮਾਨ ਦਿਵਾਉਂਦੇ ਰਹਿਣ ਦੇ ਨਾਲ ਨਾਲ ਹੌਂਸਲਾ ਅਫ਼ਜ਼ਾਈ ਕਰ ਅੱਗੇ ਵਧਾਉਂਦੇ ਰਹਿੰਦੇ ਹਨ।
        ਪ੍ਰੋ. ਬੀਰ ਇੰਦਰ ਸਰਾਂ ਜੀ  ਨੇ ਆਪਣੀ ਲੇਖਣੀ ਰਾਹੀਂ  ਦੇਸ਼ਾਂ ਵਿਦੇਸ਼ਾਂ ‘ਚ ਖ਼ੂਬ ਨਾਮਣਾ ਖੱਟਿਆ ਹੈ । ਰਾਜ-ਪੱਧਰੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਨੇਕਾਂ ਹੀ ਕਵੀ-ਦਰਬਾਰਾਂ, ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਹਾਜ਼ਰੀ ਲਵਾ, ਪੰਜਾਬੀ ਮਾਂ-ਬੋਲੀ ਦਾ ਮਾਣ ਨਾਲ ਸਿਰ ਉੱਚਾ ਕੀਤਾ । ਕਈ ਸਾਰੇ ਕਾਵਿ-ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨਾਂ ਅਤੇ ਸਨਮਾਨ ਵੀ ਹਾਸਲ ਕੀਤੇ ਹਨ । ਸਾਂਝੇ ਕਾਵਿ-ਸੰਗ੍ਰਹਿ ‘ਬੋਲਦੇ ਅਲਫ਼ਾਜ਼’ ਦੇ ਪੰਨਿਆਂ ਚ ਏਨਾਂ ਦੇ ਬਾ-ਕਮਾਲ ਸ਼ਬਦ ,ਰਹਿਬਰ ਬਣ ਪਾਠਕਾਂ ਦੀ ਰਹਿਨੁਮਾਈ ਕਰਦੇ ਹਨ ।  ਇਸਦੇ ਨਾਲ ਹੀ ‘ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ’ ਕਾਵਿ-ਸੰਗ੍ਰਹਿ ਦੁਆਰਾ ਸੰਪਾਦਕੀ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ । ਜਲਦ ਹੀ ਆਉਣ ਵਾਲੇ ਚਾਰ-ਪੰਜ ਕਾਵਿ-ਸੰਗ੍ਰਹਿ, ਜੋ ਪਾਠਕਾਂ ਦੀ ਕਚਹਿਰੀ ਹਾਜ਼ਰ ਹੋਣ ਵਾਲੇ ਹਨ, ਉਹਨਾਂ ‘ਚ ਪ੍ਰੋਫ਼ੈਸਰ ਸਾਹਿਬ ਦੇ ਜਾਦੂਮਈ ਸ਼ਬਦ, ਰੂਹਾਂ ਦੀ ਪਿਆਸ ਬੁਝਾਉਣਗੇ ।
ਪ੍ਰੋਫ਼ੈਸਰ ਸਾਹਿਬ ਜ਼ਿੰਦਗੀ ਨੂੰ ਇਹਨਾਂ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਸਾਰੀ ਜਿੰਦਗੀ
ਜਿੰਦਗੀ ਨੂੰ
ਜ਼ਿੰਦਗੀ ਵਿੱਚ
ਲੱਭਦਾ ਰਿਹਾ ਮੈਂ
ਬਸ ਇਹੀ ਤਾਂ......
ਮੇਰੀ ਜਿੰਦਗੀ ਹੈ
 
'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ ਤੇ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਹਫ਼ਤਾਵਾਰੀ ਪੰਜਾਬੀ ਮੈਗਜ਼ੀਨ ‘ਗੁਰਮੁਖੀ ਦੇ ਵਾਰਿਸ’ ਦੇ ਸੰਪਾਦਕ ਵੀ ਹਨ । ਇਸ ਤੋਂ ਇਲਾਵਾ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਪ੍ਰੈੱਸ ਸਕੱਤਰ ਵਜੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸ ਦੇ ਨਾਲ ਨਾਲ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਾਹਿਤ ਸਭਾਵਾਂ ਦੇ ਮੈਂਬਰ ਬਣ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੇ ਹਨ । ਉਹ ਆਪਣੇ ਡਿਜ਼ਾਇਨ ਕੀਤੇ ਪੋਸਟਰਾਂ ਅਤੇ ਸਰਟੀਫ਼ਿਕੇਟਾਂ ਦੁਆਰਾ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ।
          ਜੇ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਪ੍ਰੋ. ਬੀਰ ਇੰਦਰ ਸਰਾਂ ਜੀ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਬਣ ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਤਨ,ਮਨ,ਧਨ ਨਾਲ ਸੇਵਾ ਨਿਭਾਉਂਦੇ ਹਨ । ਹੁਣ ਤੱਕ 11 ਵਾਰ ਖੂਨਦਾਨ ਕਰਕੇ ਆਪਣੇ ਚਾਹੁਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ । ਹਰ ਸਾਲ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਅਨੇਕਾਂ ਰੁੱਖ ਲਗਾਉਂਦੇ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਵੀ ਜਾਗਰੂਕ ਕਰਦੇ ਹਨ ।
        ਮਿਲਾਪੜੇ ਜਿਹੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਉਹ ਸਾਦਗੀ ਪਸੰਦ ਕਰਦੇ ਹਨ । ਆਪਣੀ ਜ਼ਿੰਦਗੀ ਵਿੱਚ ਪ੍ਰੇਰਣਾ-ਸ੍ਰੋਤ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਮੰਨਦੇ ਹਨ । ਇਸ ਤੋਂ ਇਲਾਵਾ ਸਾਹਿਤ ਖੇਤਰ ਵੱਲ ਆਉਣ ਦੇ ਰੁਝਾਨ ਲਈ ਸ਼ਿਵ ਕੁਮਾਰ ਬਟਾਲਵੀ, ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ, ਸਤਿੰਦਰ ਸਰਤਾਜ ਅਤੇ ਚੰਗੀ ਲੇਖਣੀ ਵਾਲਿਆਂ ਨੂੰ ਮੰਨਦੇ ਹਨ । ਜਿਨ੍ਹਾਂ ਦੀਆਂ ਅਮਿੱਟ ਲਿਖਤਾਂ ਉਹਨਾਂ ਦੇ ਦਿਲ ‘ਤੇ ਆਪਣੀ ਗਹਿਰੀ ਛਾਪ ਛੱਡ ਗਈਆਂ ।
        ਅੱਜਕਲ੍ਹ ਪ੍ਰੋ. ਸਰਾਂ ਸਾਹਿਬ ਜੀ ਆਪਣੀ ਪਰਿਵਾਰਕ ਫੁਲਵਾੜੀ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ਼੍ਰੀਮਤੀ ਰਣਦੀਪ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹਨ ਅਤੇ ਦੋ ਬੇਟਿਆਂ ਰਣਬੀਰ ਸਰਾਂ ਤੇ ਹਰਸ਼ਬੀਰ ਸਰਾਂ ਨਾਲ ਮਾਈ ਗੋਦੜੀ ਸਾਹਿਬ ਕਾਲੋਨੀ ਫ਼ਰੀਦਕੋਟ ਵਿਖੇ  ਨਿਵਾਸ ਕਰ ਰਹੇ ਹਨ ।
  ਜੇਕਰ ਪ੍ਰੋ.ਬੀਰ ਇੰਦਰ ਸਰਾਂ ਜੀ ਦੀਆਂ ਰਚਨਾਵਾਂ ਦੀ ਗੱਲ ਨਾ ਕਰੀਏ, ਤਾਂ ਇਹ ਲੇਖ ਅਧੂਰਾ ਜਾਪੇਗਾ । ਉਹਨਾਂ ਦੀ ਲਿਖਣ ਸ਼ੈਲੀ ਬਹੁਤ ਸਾਰਥਕ, ਮਨਮੋਹਕ ਅਤੇ ਆਪਣੇ ਪਾਠਕਾਂ ਉੱਪਰ ਡੂੰਘਾ ਪ੍ਰਭਾਵ ਛੱਡਦੀ ਹੈ । ਉਹ ਆਪਣੇ ਡੂੰਘੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਲਿਖਦੇ ਹਨ :-
ਡੂੰਘੇ ਜਜ਼ਬਾਤ...

ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ              

  ਆਮੀਨ !
 ਪੰਜਾਬੀ ਮਾਂ-ਬੋਲੀ ਦੇ ਇਸ ਸਾਹਿਤਕਾਰ ਪ੍ਰੋ. ਬੀਰ ਇੰਦਰ ਸਰਾਂ ਨੂੰ, ਉਹਨਾਂ ਦੀ ਅਣਥੱਕ ਮਿਹਨਤ, ਨਵੇਕਲੀ ਸੋਚ ਲਈ ਢੇਰ ਸਾਰੀਆਂ ਮੋਹ ਭਿੱਜੀਆਂ ਸ਼ੁਭਕਾਮਨਾਵਾਂ।     

                    ਸ਼ਿਵਨਾਥ ਦਰਦੀ
               ਸੰਪਰਕ:- 98551-55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ

ਭਾਰਤੀ ਸੰਵਿਧਾਨ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ -

ਸੰਵਿਧਾਨ ਦੀ ਹੋਂਦ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ!
-ਦੇਸ਼ ਵਿੱਚ ਹਰ ਸਾਲ 26 ਨਵੰਬਰ ਦਾ ਦਿਨ 'ਭਾਰਤੀ ਸੰਵਿਧਾਨ' ਦੇ ਸਨਮਾਨ ਵਿਚ 'ਸੰਵਿਧਾਨ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਸਿਰਜਣਾ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਪ੍ਰਮੁੱਖ ਯੋਗਦਾਨ ਸੀ, ਇਸੇ ਕਰਕੇ  ਸਮੁੱਚਾ ਰਾਸ਼ਟਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਪ੍ਰਤੀਕ ਦੇ ਰੂਪ ਵਿਚ ਅੱਜ ਦਾ ਦਿਨ ਵਿਸ਼ੇਸ਼ ਤੌਰ 'ਤੇ  ਮਨਾਉਣ ਲਈ ਉਤਸ਼ਾਹਿਤ ਹੁੰਦਾ ਹੈ । ਅਸਲ ਵਿਚ ਅੱਜ ਦੇ ਦਿਨ ਹੀ  ਭਾਰਤੀ ਸੰਵਿਧਾਨ ਦੀ ਹੋਂਦ ਸਥਾਪਿਤ ਹੋ ਗਈ ਸੀ, ਹਾਲਾਂਕਿ  26 ਜਨਵਰੀ,1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦੇ ਸਿਰਜਣਾ ਵਿਚ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ ਸੀ ਅਤੇ ਇਹ ਸੰਵਿਧਾਨ ਹਰੇਕ ਨਾਗਰਿਕ ਨੂੰ ਅਜਾਦ ਭਾਰਤ ਵਿਚ ਰਹਿਣ ਦਾ ਅਧਿਕਾਰ ਦਿੰਦਾ ਹੈ, ਇਸੇ ਲਈ ਹਰੇਕ ਸਾਲ ਸੰਵਿਧਾਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਹੈ ਕਿ, ਦੇਸ਼ ਦੇ ਹਰੇਕ ਨਾਗਰਿਕ ਨੂੰ ਉਸ ਦੇ ਅਧਿਕਾਰਾਂ ਅਤੇ ਕਰਤੱਵਾਂ ਤੋਂ ਜਾਣੂੰ ਕਰਵਾਇਆ ਜਾਵੇ  ਤਾਂ ਜੋ ਉਹ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ ।
ਜਿਸ ਵੇਲੇ ਭਾਰਤ ਅਜਾਦ ਹੋਇਆ ਤਾਂ ਉਸ ਵੇਲੇ ਦੇਸ਼ ਸਾਹਮਣੇ ਇਕ ਬਹੁਤ ਵੱਡੀ ਚੁਣੌਤੀ ਬਣ ਕੇ ਖੜ੍ਹੋ ਗਈ ਸੀ ਕਿ ਵਿਸ਼ਾਲ ਦੇਸ਼ ਨੂੰ ਇਕ ਲੜੀ ਵਿਚ ਪਰੋਕੇ ਕਿਵੇਂ ਰੱਖਿਆ ਜਾਵੇ, ਤਦ ਉਸ ਵੇਲੇ ਇਕ ਅਜਿਹੀ ਕਾਨੂੰਨੀ ਕਿਤਾਬ ਦੀ ਜਰੂਰਤ ਮਹਿਸੂਸ ਕੀਤੀ ਗਈ ਸੀ ਜੋ ਬਾਅਦ ਵਿਚ  'ਭਾਰਤੀ ਸੰਵਿਧਾਨ' ਦੇ ਰੂਪ ਵਿਚ ਸਾਹਮਣੇ ਆਈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਦਾ ਇਕ 'ਸਾਂਝਾ ਮਹਾਨ ਗ੍ਰੰਥ' ਹੈ, ਜਿਹੜਾ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਦਾਨ ਕਰਦਾ ਹੋਇਆ, ਸਾਰੇ ਧਰਮਾਂ ਦੇ ਲੋਕਾਂ ਵਿਚ ਏਕਤਾ, ਸਮਾਨਤਾ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਬਣਾ ਕੇ ਰੱਖਦਾ ਹੈ।ਇਹ ਭਾਰਤੀ ਸੰਵਿਧਾਨ ਦੀ ਹੀ ਮਹੱਤਤਾ ਹੈ ਕਿ  ਭਾਰਤ ਅੱਜ  ਇੱਕ ਮੁੱਠ ਹੈ, ਹਾਲਾਂਕਿ ਭਾਰਤ ਵਿਚ ਅਨੇਕਾਂ ਧਰਮ, ਬੋਲੀਆਂ, ਸੱਭਿਆਚਾਰ, ਕਬੀਲੇ, ਜਾਤਾਂ ਅਤੇ ਵੱਖ ਵੱਖ ਰੰਗਾਂ ਦੇ ਲੋਕ ਪਾਏ ਜਾਂਦੇ ਹਨ, ਕਿਉਂਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸੱਭ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ।
ਭਾਰਤ ਸੰਵਿਧਾਨ ਦੀ ਸਥਾਪਨਾ ਲਈ 9 ਦਸੰਬਰ 1946 ਵਿਚ ਇਕ ਸੰਵਿਧਾਨ ਕਮੇਟੀ ਦਾ ਗਠਨ ਕੀਤਾ ਗਿਆ ਸੀ, ਤਦ ਉਸ ਵੇਲੇ ਇਸ ਕਮੇਟੀ ਦੇ 207 ਮੈਂਬਰ ਸਨ, ਜਿਨ੍ਹਾਂ ਦੀ ਬਾਅਦ ਵਿਚ ਗਿਣਤੀ ਵਧ ਕੇ 389 ਹੋ ਗਈ ਸੀ, ਪਰ ਫਿਰ ਮੈਂਬਰਾਂ ਦੀ ਛਾਂਟੀ ਪਿਛੋਂ 299 ਮੈਂਬਰ ਰਹਿ ਗਏ ਸਨ। 29 ਅਗਸਤ, 1949 ਨੂੰ ਸੰਵਿਧਾਨ ਕਮੇਟੀ ਵਲੋਂ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ, ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਅਗਵਾਈ ਹੇਠ ਸੰਵਿਧਾਨ ਕਮੇਟੀ ਸੰਵਿਧਾਨ ਦਾ ਖਰੜਾ ਤਿਆਰ ਕਰੇਗੀ। ਡਾ ਅੰਬੇਦਕਰ ਦੀ ਅਗਵਾਈ ਹੇਠ ਸੰਵਿਧਾਨ ਤਿਆਰ ਕਰਨ ਪਿੱਛੋਂ 26 ਨਵੰਬਰ, 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰਦਿਆਂ ਮਾਨਤਾ ਦੇ ਦਿੱਤੀ ਗਈ ਅਤੇ ਫਿਰ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ।
ਅੱਜ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ, ਜਿਸ ਨੂੰ ਬਚਾਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ, ਜਦਕਿ ਭਾਰਤੀ ਸੰਵਿਧਾਨ ਸਦਕਾ ਹੀ ਅੱਜ ਭਾਰਤ ਇਕ ਧਾਗੇ ਵਿਚ ਪਰੋਕੇ ਰੱਖੇ ਹਾਰ ਵਾਗੂੰ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਦੇ ਸਾਰੇ ਹੀਰਿਆਂ ਵਰਗੇ ਸੂਬਿਆਂ ਅਤੇ ਸੂਬਿਆਂ ਦੇ ਲੋਕਾਂ ਨੂੰ ਮੋਤੀਆਂ ਦੇ ਇੱਕ ਹਾਰ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਹੈ ਅਤੇ ਭਾਰਤੀ ਸੰਵਿਧਾਨ ਸਦਕਾ ਹੀ ਭਾਰਤ ਭਾਂਤ ਭਾਂਤ ਦੇ ਫੁੱਲਾਂ ਦਾ ਇਕ ਖੂਬਸੂਰਤ ਗੁਲਦਸਤਾ ਬਣਿਆ ਹੋਇਆ ਹੈ।
ਭਾਰਤ ਸੰਵਿਧਾਨ ਨੇ ਉਨ੍ਹਾਂ ਲੋਕਾਂ ਜਿਨ੍ਹਾਂ ਨਾਲ ਹਜਾਰਾਂ ਸਾਲਾਂ ਤੋਂ ਪਸ਼ੂਆਂ ਵਰਗਾ ਵਤੀਰਾ ਕੀਤਾ ਜਾਂਦਾ ਸੀ ਨੂੰ, ਮੁੜ ਮਨੁੱਖ ਦੀ ਜਿੰਦਗੀ ਜਿਉਣ ਦੇ ਕਾਬਲ ਬਣਾਇਆ ਹੈ। ਜਿਹੜੇ ਲੋਕਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਏ ਜਾਂਦੇ ਸਨ, ਪਿੱਛੇ ਝਾੜੂ ਬੰਨ੍ਹੇ ਜਾਂਦੇ ਸਨ, ਅੰਗੂਠੇ ਕੱਟੇ ਜਾਂਦੇ ਸਨ, ਨੂੰ ਨਰਕ ਭਰੀ ਜਿੰਦਗੀ ਤੋਂ ਨਿਜਾਤ  ਦਿਵਾਉਂਦਿਆਂ ਜੀਣ ਦਾ ਅਧਿਕਾਰ ਦਿੱਤਾ। ਉਹ ਔਰਤ ਜਿਸ ਨੇ ਪੀਰਾਂ, ਪੈਗੰਬਰਾਂ, ਰਾਜੇ ਮਹਾਰਾਜਿਆਂ, ਵਿਗਿਆਨੀਆਂ, ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਜਨਮ ਦਿੱਤਾ ਨੂੰ, ਮਨੁੱਖ ਦੇ ਬਰਾਬਰ ਅਧਿਕਾਰ ਤਾਂ ਕੀ, ਮਨੁੱਖ ਦੇ ਬਰਾਬਰ ਵੀ ਬੈਠਣ ਦਾ ਹੁਕਮ ਨਹੀਂ ਸੀ, ਨੂੰ ਮਨੁੱਖ ਦੇ ਬਰਾਬਰ ਅਧਿਕਾਰ ਦੇ ਕੇ ਸੰਵਿਧਾਨ ਨੇ ਜੋ ਸਤਿਕਾਰ ਦਿੱਤਾ ਨੂੰ ਵਰਨਣ ਕਰਨਾ ਬਹੁਤ ਮੁਸ਼ਕਿਲ ਹੈ।ਅੱਜ ਜੇ ਔਰਤਾਂ ਹਰ ਖੇਤਰ ਵਿਚ ਮਨੁੱਖ ਦੇ ਬਰਾਬਰ ਆ ਕੇ ਬੈਠੀਆਂ ਹਨ ਤਾਂ ਭਾਰਤੀ ਸੰਵਿਧਾਨ ਸਦਕਾ ਹੀ ਹੈ।
ਭਾਰਤੀ ਸੰਵਿਧਾਨ ਨੇ  ਸਦੀਆਂ ਤੋਂ ਦੇਸ਼ ਦੇ ਕਰੋੜਾਂ ਲਤਾੜੇ ਲੋਕਾਂ ਅਤੇ ਔਰਤਾਂ ਨੂੰ ਉਹ ਅਧਿਕਾਰ ਲੈ ਕੇ ਦਿੱਤੇ ਹਨ, ਜਿਨ੍ਹਾਂ ਨੂੰ ਦੇਸ ਦੇ ਧਾਰਮਿਕ ਗ੍ਰੰਥ ਲੈ ਕੇ ਦੇਣ ਵਿਚ ਵੀ ਸਫਲ ਨਹੀਂ ਹੋ ਸਕੇ, ਸਗੋਂ ਬਹੁਤੇ ਧਾਰਮਿਕ ਗ੍ਰੰਥ ਤਾਂ ਸਮਾਜ ਦੇ ਲਤਾੜੇ ਵਰਗ ਦੇ ਲੋਕਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਪਦੇਸ਼ ਦਿੰਦੇ ਹਨ, ਪਰ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਭਾਵੇਂ ਉਹ ਜਿਹੜੇ ਮਰਜੀ ਧਰਮ ਨੂੰ ਮੰਨਦਾ ਹੋਵੇ, ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਇਸ ਲਈ ਅੱਜ ਦੇ ਦਿਨ ਦੇਸ਼ ਦੇ ਹਰੇਕ ਨਾਗਰਿਕ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ, ਉਹ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ।
-ਸੁਖਦੇਵ ਸਲੇਮਪੁਰੀ
09780620233
26 ਨਵੰਬਰ, 2021.

421ਵੇ ਦਿਨ ਰੇਲਵੇ ਪਾਰਕ ਜਗਰਾਉਂ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਲਿਆ  

ਜਗਰਾਉਂ,25  ਨਵੰਬਰ (ਜਸਮੇਲ ਗ਼ਾਲਿਬ ) 421 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਮੋਰਚੇ ਚ ਅੱਜ ਕਿਸਾਨ ਆਗੂ ਹਰਚੰਦ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ।ਇਸ ਧਰਨੇ ਚ ਸਭ ਤੋਂ ਪਹਿਲਾਂ ਦਿੱਲੀ ਕਿਸਾਨ ਮੋਰਚੇ ਲਈ ਜਾ ਰਹੇ  ਸੜਕ ਹਾਦਸੇ ਦਾ ਸ਼ਿਕਾਰ ਹੋਏ ਬਰਨਾਲਾ ਜਿਲੇ ਦੇ ਕਿਸਾਨ ਬਲਜੀਤ ਸਿੰਘ ਢਿਲਵਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਕਿਸਾਨ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਹਾਦਸੇ ਚ ਇਸੇ ਬਲਾਕ ਦੇ ਇਕ ਕਿਸਾਨ ਦੇ ਗੰਭੀਰ ਜਖਮੀ ਹੋਣ ਤੇ ਉਸ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ।ਇਸ ਸਮੇਂ ਬੋਲਦਿਆਂ ਕਿਸਾਨ ਆਗੂਆਂ ਹਰਚੰਦ ਸਿੰਘ ਢੋਲਣ, ਦਲਜੀਤ ਸਿੰਘ ਰਸੂਲਪੁਰ, ਧਰਮ ਸਿੰਘ ਸੂਜਾਪੁਰ ,ਸੁਖਦੇਵ ਸਿੰਘ ਗਾਲਬ, ਹਰਬੰਸ ਸਿੰਘ ਬਾਰਦੇਕੇ ਆਦਿ ਨੇ ਸੰਬੋਧਨ ਕਰਦਿਆਂ ਭਾਜਪਾ ਆਗੂ ਸ਼ੇਤਕਾਰੀ ਸੰਗਠਨ ਦੇ ਆਗੂ ਘਣਤਵ ਦੇ ਉਸ ਬਿਆਨ ਦੀ ਸਖਤ ਨਿੰਦਾ ਕਰਦਿਆਂ ਜਿਸ ਵਿਚ ਉਸਨੇ ਇਨਾਂ ਖੇਤੀ ਕਾਨੂੰਨਾਂ ਦੇ ਹੱਕ ਚ ਇਕ ਲੱਖ ਕਿਸਾਨ ਇਕੱਠੇ ਕਰਨ ਦਾ ਮਾਰੇ ਦਮਗਜੇ ਨੂੰ ਖੇਖਣ ਕਰਾਰ ਦਿੱਤਾ। ਉਨਾਂ ਕਿਹਾ ਕਿ ਇਸ ਆਗੂ ਨੇ ਜਿਸ ਮੁਰਖਪੁਣੇ ਦਾ ਇਜਹਾਰ ਕੀਤਾ ਹੈ ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਸਨੂੰ ਇਨਾਂ ਕਾਲੇ ਕਾਨੂੰਨਾਂ ਬਾਰੇ ਭੋਰਾ ਭਰ ਵੀ ਗਿਆਨ ਨਹੀਂ ਹੈ।ਕਿਸਾਨ ਆਗੂਆਂ ਨੇ ਦਸਿਆ ਕਿ ਅੱਜ ਪੂਰੇ ਦੇਸ਼ ਵਾਂਗ ਪੰਜਾਬ ਦੇ ਵਖ ਵਖ ਜਿਲਿਆਂ ਸਮੇਤ ਲੁਧਿਆਣਾ ਜਿਲੇ ਚੋਂ ਹਜਾਰਾਂ ਕਿਸਾਨ ਮਜਦੂਰ ਦਿੱਲੀ ਮੋਰਚੇ ਚ ਸ਼ਾਮਲ ਹੋਣ ਲਈ ਰਵਾਨਾ ਹੋਏ ਜਿਥੇ ਭਲਕੇ ਸਾਰੇ ਮੋਰਚਿਆਂ ਚ ਭਾਰੀ ਇਕੱਠ ਹੋਣਗੇ ਤੇ ਕਿਸਾਨ ਸੰਘਰਸ਼ ਦੀ ਸ਼ਾਨਾਮੱਤੀ ਵਰੇਗੰਢ ਪੂਰੇ ਇਨਕਲਾਬੀ ਜੋਸ਼ਪੂਰਨ ਨਾਲ ਮਨਾਈ ਜਾਵੇਗੀ।  ਲੋਕ ਏਕਤਾ ਦਾ ਹੜ੍ਹ ਸਦਾ ਫਾਸ਼ੀਵਾਦੀ ਹਕੂਮਤਾਂ ਲਈ ਮੋਤ ਦਾ ਪੈਗਾਮ ਲੈ ਕੇ ਆਉਂਦਾ ਹੈ।ਬੁਲਾਰਿਆਂ ਨੇ ਜੋਰ ਦੇ ਕੇ ਸੂਬੇ ਭਰ ਚ ਚਲ ਰਹੀ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਹੜਤਾਲ ਦਾ ਜੋਰਦਾਰ ਸਮਰਥਨ ਕੀਤਾ ਹੈ। ਓਨਾਂ ਕਿਹਾ ਕਿ ਨਿਜੀ ਕਰਨ ਤੇ ਠੇਕੇਦਾਰੀ ਪਰਬੰਧ ਦੀ ਚੁੱਕੀ ਚ ਪਿਸ ਰਹੇ ਬਿਜਲੀ ਕਾਮੇ ਵਰਿਆਂ ਤੋਂ ਸੰਘਰਸ਼ ਦੇ ਮੈਦਾਨ ਚ ਹਨ। ਸਾਰੇ ਵਿਭਾਗਾਂ ਦੇ ਠੇਕਾ ਕਾਮੇ ਵਰਿਆਂ ਤੋਂ ਪੱਕੇ ਰੁਜ਼ਗਾਰ ਲਈ ਸੜਕਾਂ ਤੇ ਧੱਕੇ ਖਾਂਦੇ ਲੜਾਈ ਲੜ ਰਹੇ ਹਨ।ਪਰ ਨਾ ਤਾਂ ਕੈਪਟਨ ਨੇ ਤੇ ਨਾ ਚੰਨੀ  ਨੇ ਹੀ ਓਨਾਂ ਦੀਆਂ ਮੰਗਾਂ ਵੱਲ ਕੋਈ  ਧਿਆਨ ਦਿੱਤਾ ਹੈ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਹੜਤਾਲ ਦਾ ਕੋਈ ਠੋਸ ਹੱਲ ਨਾ ਹੋਣ  ਕਾਰਨ ਆਮ ਖਪਤਕਾਰ ਪ੍ਰੇਸ਼ਾਨ ਹੋ ਰਹੇ  ਹਨ,  ਉਨਾਂ ਕਿਹਾ ਕਿ ਠੇਕੇਦਾਰੀ ਤੇ ਆਉਟ ਸੋਰਸਿੰਗ ਕਿਰਤੀਆਂ ਦੀ ਲੁੱਟ ਦਾ , ਮੁਨਾਫੇ ਇਕਤਰ ਕਰਨ ਦਾ ਇਕ ਅਜਿਹਾ ਪਿੱਸੂ ਪੇਸ਼ਾ ਹੈ ਜਿਸ ਦੇ ਖਾਤਮੇ  ਲਈ ਮੁਲਾਜਮਾਂ ਮਜਦੂਰਾਂ ਨੂੰ ਕਿਸਾਨਾਂ ਵਾਂਗ ਲੰਮੇ ਤੇ ਨਿਰੰਤਰ ਘੋਲਾਂ ਦੇ ਰਾਹ ਤੁਰਨਾ ਹੀ ਪਵੇਗਾ।ਇਸ ਦੋਰਾਨ ਅਜ ਇਲਾਕੇ ਦੇ ਪਿੰਡਾਂ ਚੋਂ ਦਿੱਲੀ ਵੱਲ ਵਧੇ ਪੱਧਰ ਤੇ ਕੂਚ ਜਾਰੀ ਹੈ।

28 ਨਵੰਬਰ ਦੀ ਲੁਧਿਆਣਾ ਮਹਾਂ ਰੈਲੀ ਨਵੀਂਆਂ ਪੈੜਾਂ ਪਾਵੇਗੀ : ਬੈਨੀਪਾਲ 

ਕਿਹਾ , “ਭਗਤ ਸਰਾਭੇ ਬਣਕੇ ਅੱਗੇ ਆਓ ਕਾਲੇ ਅੰਗਰੇਜ਼ਾਂ ਤੋਂ ਦੇਸ਼ ਬਚਾਓ “

ਲੁਧਿਆਣਾ —-“ਪੰਜਾਬ ਬਚਾਓ ਸੰਯੁਕਤ ਮੋਰਚਾ ਵੱਲੋਂ ਕਾਰਪੋਰੇਟ ਭਜਾਓ , ਦੇਸ਼ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਮਿਤੀ 28 ਨਵੰਬਰ ਨੂੰ ਲੁਧਿਆਣਾ ਵਿਖੇ  ਗਿੱਲ ਰੋਡ ਦੀ ਦਾਣਾ ਮੰਡੀ ‘ਚ ਆਯੋਜਿਤ ਕੀਤੀ ਜਾ ਰਹੀ ਮਹਾਂ ਰੈਲੀ ਨਵੀਂਆਂ  ਪੈੜਾਂ ਪਾਵੇਗੀ ਤੇ ਇਤਿਹਾਸਕ ਹੋ ਨਿਬੇੜੇਗੀ“ ਉਕਤ ਵਿਚਾਰ ਉੱਘੇ ਕਿਸਾਨ ਆਗੂ ਜਮਹੂਰੀ ਕਿਸਾਨ ਪੰਜਾਬ ਦੇ ਸੁਬਾਈ ਆਗੂ ਤੇ ਜਿਲ੍ਹਾ ਲੁਧਿਆਣਾ ਦੇ ਜ . ਸਕੱਤਰ  ਸਾਥੀ ਰਘਬੀਰ ਸਿੰਘ ਬੈਨੀਪਾਲ ਨੇ ਇਸ ਮਹਾਂ ਰੈਲੀ ਦੀਆਂ ਹੋ ਰਹੀਆਂ ਤਿਆਰੀਆਂ  ਤੇ ਸੰਤਸ਼ਟੀ ਜ਼ਾਹਰ ਕਰਦਿਆਂ ਪ੍ਰਗਟ ਕੀਤੇ । ਸਾਥੀ ਬੈਨੀਪਾਲ ਨੇ ਦੱਸਿਆ ਕਿ ਇਸ ਮਹਾਂ ਰੈਲੀ ਦੀ ਸਫਲਤਾ ਲਈ ਅਤੇ ਵੱਧ ਤੋਂ ਵੱਧ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ  ਕਰਾਉਣ ਲਈ ਵੱਡੇ ਪੱਧਰ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ ਪਿੰਡਾਂ ਸ਼ਹਿਰਾਂ ਤੇ ਕਸਬਿਆਂ ‘ ਚ ਕੰਧ ਲਿਖਤਾਂ ਤੋਂ ਇਲਾਵਾ ਮੀਟਿੰਗਾਂ , ਜਲਸਿਆਂ  ਰਾਹੀਂ ਇਸ ਮਹਾਂ  ਰੈਲੀ ਮਨੋਰਥ ਬਾਰੇ ਦੱਸਿਆ ਜਾ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ‘ ਚ ਲੋਕ ਪੰਜਾਬ ਦੀਆਂ 32 ਜਨਤਕ ਜਥੇਬੰਦੀਆਂ ਦੇ ਮੋਰਚੇ ਦੇ ਸੱਦੇ ‘ ਤੇ ਲੁਧਿਆਣਾ ਵਿਖੇ ਵਹੀਰਾਂ ਘੱਤਕੇ ਪੁੱਜਣਗੇ ਤੇ ਦੇਸ਼ ਦੀ ਰਾਜ ਸੱਤਾ ਤੇ ਕਾਬਜ਼ ਕਾਲੇ ਅੰਗਰੇਜ਼ਾਂ ਜਿਨ੍ਹਾਂ ਨੇ ਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਸਾਮਰਾਜੀਆਂ ਨੂੰ  ਦੇਸ਼ ਨੂੰ ਲੁੱਟਣ ਲਈ ਖੁੱਲੀਆਂ ਛੋਟਾਂ ਦੇ ਰੱਖੀਆਂ ਤੇ  ਦੇਸ਼ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ ।

ਪਿੰਡ ਜੰਗੀਆਣਾ ਵਿਖੇ ਗਰਾਮ ਸਭਾ ਦੇ ਮੈਂਬਰਾਂ ਦਾ ਇਜਲਾਸ ਬੁਲਾਇਆ

ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੀਆਂ ਗਰਾਂਟਾਂ ਤੇ ਆਉਂਦੀਆਂ ਸਹੂਲਤਾਂ ਸਬੰਧੀ ਕੀਤੀ ਵਿਚਾਰ ਚਰਚਾ

ਭਦੌੜ /ਬਰਨਾਲਾ-25 ਨਵੰਬਰ- (ਗੁਰਸੇਵਕ ਸੋਹੀ)- ਹਲਕਾ ਭਦੌੜ ਦੇ ਪਿੰਡ ਜੰਗੀਆਣਾ ਵਿਖੇ ਸਰਪੰਚ ਜਗਤਾਰ ਸਿੰਘ ਫੌਜੀ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪੰਜ- ਪੰਜ ਮਰਲੇ ਦੇ ਪਲਾਟਾਂ ਨੂੰ ਲੈ ਕੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਇਸ ਮੌਕੇ ਪੰਚਾਇਤ ਸਕੱਤਰ ਮਨਜੀਤ ਕੁਮਾਰ ਨੇ ਪਿੰਡ ਦੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਸੰਬੰਧੀ ਗਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਰਾਮ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਜਗਤਾਰ ਸਿੰਘ, ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਰ ਨਗਰ ਨਿਵਾਸੀ ਦਾ ਵੱਡਾ ਯੋਗਦਾਨ ਹੈ। ਸਮੁੱਚੀ ਗਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਸਾਰੇ ਹੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਉਥੇ ਪਿੰਡ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਮਨਰੇਗਾ ਤੇ ਹੋਰ ਸਰਕਾਰੀ ਸਹੂਲਤਾਂ ਪੁੱਜਦੀਆਂ ਕਰਨ ਲਈ ਸਮੇਂ ਸਮੇਂ ਫਾਰਮ ਭਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬੇਘਰੇ ਪਰਿਵਾਰਾਂ ਨੂੰ ਘਰ ਦੇਣ ਤਹਿਤ 5-5 ਮਰਲੇ ਦੇ ਪਲਾਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਵਿਚਾਰ ਕੀਤਾ ਗਿਆ ਅਤੇ ਫਾਰਮ ਭਰੇ ਗਏ। ਉਨ੍ਹਾਂ ਗਰਾਮ ਸਭਾ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਪਰਿਵਾਰ ਕਿਸੇ ਸਹੂਲਤ ਤੋਂ ਸੱਖਣਾ ਹੈ ਤਾਂ ਉਹ ਗਰਾਮ ਪੰਚਾਇਤ ਨੂੰ ਮਿਲ ਕੇ ਜਾਣੂ ਕਰਵਾ ਸਕਦਾ ਹੈ। ਇਸ ਮੌਕੇ ਪੰਚ ਨਿਰਮਲ ਸਿੰਘ, ਪੰਚ ਸਿੱਧੂ, ਪੰਚ ਗੁਰਮੇਲ ਸਿੰਘ, ਪੰਚ ਗੁਰਚਰਨ ਸਿੰਘ, ਪੰਚ ਬੂਟਾ ਸਿੰਘ, ਪੰਚ ਰਣਵੀਰ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ, ਪਰਗਟ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

ਸਮੂਹ ਪੱਤਰਕਾਰਾਂ ਵੱਲੋਂ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਦਸਤਾਰ ਭੇਂਟ

ਮਹਿਲ ਕਲਾਂ/ਬਰਨਾਲਾ - 25 ਨਵੰਬਰ-  (ਗੁਰਸੇਵਕ ਸੋਹੀ ) -ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਦੇ ਪਿਤਾ ਜਨਾਬ ਫਕੀਰ ਮੁਹੰਮਦ ਦੀ (ਦੁਆ ਫਾਤਿਹਾਅ) ਅੰਤਿਮ ਅਰਦਾਸ ਵਿੱਚ ਜਿੱਥੇ ਵੱਖ ਵੱਖ ਰਾਜਨੀਤਿਕ, ਧਾਰਮਿਕ,ਸਮਾਜਿਕ, ਜਥੇਬੰਦਕ, ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ,ਉਥੇ ਜ਼ਿਲ੍ਹਾ ਬਰਨਾਲਾ, ਸੰਗਰੂਰ, ਲੁਧਿਆਣਾ, ਜਗਰਾਓਂ ,ਮੋਗਾ, ਸ਼ੇਰਪੁਰ ਅਤੇ ਮਹਿਲ ਕਲਾਂ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਸ ਦੁੱਖ ਦੀ ਘੜੀ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
ਗੁਣਤਾਜ ਪ੍ਰੈੱਸ ਕਲੱਬ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ,ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ: ਮਿੱਠੂ ਮੁਹੰਮਦ ਅਤੇ ਸਮੂਹ ਪਰਿਵਾਰ ਨੂੰ ਜਿਥੇ ਨਾ ਪੂਰਾ ਹੋਣ ਵਾਲਾ   ਘਾਟਾ ਪਿਆ ਹੈ, ਉੱਥੇ ਅਸੀਂ ਆਪਣੇ ਕੋਲੋਂ 1947 ਦੇ ਇਤਿਹਾਸ ਦਾ ਅੱਖੀਂ ਡਿੱਠਾ ਗਵਾਹ ਵੀ ਸਦਾ ਲਈ ਗਵਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਡਾ: ਮਿੱਠੂ ਮੁਹੰਮਦ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਨਿਭਾਈ ਸੇਵਾ ਭਾਵਨਾ ਕਰ ਕੇ ਅੱਜ ਦਸਤਾਰ ਭੇਂਟ ਕਰ ਰਹੇ ਹਾਂ।
ਅਸੀਂ ਜਿੱਥੇ ਆਪਣੇ ਸਮੁੱਚੇ ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ,ਉਥੇ ਨਾਲ ਲੱਗਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਪਹੁੰਚੇ  ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਦੁੱਖ ਵਿੱਚ ਆ ਕੇ ਸਾਡੇ ਨਾਲ ਹਮਦਰਦੀ ਪ੍ਰਗਟ ਕੀਤੀ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੈਸ ਕਲੱਬ ਪੰਜਾਬ ਦੇ ਪ੍ਰਧਾਨ ਪੱਤਰਕਾਰ ਰਣਜੀਤ ਸਿੰਘ ਰਾਣਾ ਅਤੇ ਉਨ੍ਹਾਂ ਦੇ ਸਾਥੀ,  ਪੱਤਰਕਾਰ ਅਵਤਾਰ ਸਿੰਘ ਫਰਵਾਹੀ ਜ਼ਿਲ੍ਹਾ ਇੰਚਾਰਜ ਬਰਨਾਲਾ,ਯੂਨੀਅਨ ਜਰਨਲਿਸਟ ਦੇ ਬਰਨਾਲਾ ਦੇ ਪ੍ਰਧਾਨ ਰਜਿੰਦਰ ਸਿੰਘ ਬਰਾਡ਼, ਹਰਜਿੰਦਰ ਸਿੰਘ ਨਿੱਕਾ, ਨਿਰਮਲ ਸਿੰਘ ਪੰਡੋਰੀ,ਅਵਤਾਰ ਸਿੰਘ ਅਣਖੀ, ਜਗਜੀਤ ਸਿੰਘ ਗਿੱਲ, ਲਕਸ਼ਦੀਪ ਸਿੰਘ ਗਿੱਲ, ਬਲਜਿੰਦਰ ਸਿੰਘ ਢਿੱਲੋਂ ,ਜਗਜੀਤ ਸਿੰਘ ਕੁਤਬਾ,  ਪਰਮਿੰਦਰ ਸਿੰਘ ਹਮੀਦੀ ,ਜਸਬੀਰ  ਸਿੰਘ ਵਜੀਦਕੇ ,ਹਰਪਾਲ ਸਿੰਘ ਪਾਲੀ , ਜਗਰਾਜ ਸਿੰਘ ਮੂੰਮ, ਡਾ ਸ਼ੇਰ ਸਿੰਘ ਰਵੀ, ਗੁਰਪ੍ਰੀਤ ਸਿੰਘ ਸਹਿਜੜਾ, ਡਾ ਕੁਲਦੀਪ ਸਿੰਘ ਬਿਲਾਸਪੁਰ, ਜਸਵਿੰਦਰ ਸਿੰਘ ਛਿੰਦਾ ,ਗੁਰਮੁਖ ਸਿੰਘ ਹਮੀਦੀ, ਸੁਖਵੀਰ ਸਿੰਘ ਜਗਦੇ, ਗੁਰਪ੍ਰੀਤ ਸਿੰਘ ਅਣਖੀ, ਬਰਨਾਲਾ ਤੋਂ ਬਲਜਿੰਦਰ ਸਿੰਘ ਚੌਹਾਨ,  ਡਾ ਰਾਕੇਸ਼ ਪੁੰਜ, ਜਗਸੀਰ ਸਿੰਘ ਸੰਧੂ , ਗੁਰਪ੍ਰੀਤ ਸਿੰਘ ਲਾਡੀ, ਗੁਰਮੀਤ ਸਿੰਘ ਹੰਡਿਆਇਆ, ਜਗਜੀਤ ਮਾਹਲ ਮਹਿਲਕਲਾਂ,ਗੁਰਸੇਵਕ ਸਿੰਘ ਸੋਹੀ, ਫ਼ਿਰੋਜ਼ ਖ਼ਾਨ ਪੰਜਾਬ ਪ੍ਰੈੱਸ ਕਲੱਬ ਜਗਰਾਉਂ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ,  ਜਨ ਕਰਨ ਅਖਬਾਰ ਦੇ ਐਡੀਟਰ ਡਾ ਮਨਜੀਤ ਸਿੰਘ ਲੀਲਾਂ, ਜਸਮੇਲ ਗ਼ਾਲਬ ਆਦਿ ਹਾਜ਼ਰ ਸਨ ।

ਪਿੰਡ ਕੁਤਬਾ ਤੋਂ ਚੀਨ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਣ ਵਾਲੇ ਨੌਜਵਾਨ ਸਤਵਿੰਦਰ ਸਿੰਘ ਦਾ ਬੁੱਤ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ      

 ਨਾਇਬ ਤਹਿਸੀਲਦਾਰ ਨੇ ਪਿੰਡ ਕੁਤਬਾ ਵਿਖੇ ਸ਼ਹੀਦ ਫੌਜੀ ਜਵਾਨ ਸਤਵਿੰਦਰ ਸਿੰਘ ਕੁਤਬਾ ਦੇ ਬੁੱਤ ਦਾ ਕੀਤਾ ਉਦਘਾਟਨ                                  
ਮਹਿਲਕਲਾਂ/ ਬਰਨਾਲਾ- 25 ਨਵੰਬਰ- (ਜਗਜੀਤ ਸਿੰਘ ਕੁਤਬਾ) ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਕੁਤਬਾ ਵਿਖੇ ਪਿਛਲੇ ਸਮੇਂ ਫੋਰ ਸਿਖਲਾਈ ਦੇ ਜਵਾਨ ਸਿਪਾਹੀ ਸ਼ਹੀਦ ਸਤਵਿੰਦਰ ਸਿੰਘ ਕੁਤਬਾ ਜੋ ਕਿ ਭਾਰਤ ਚੀਨ ਸਰਹੱਦ ਪਟਰੋਲਿੰਗ ਇੱਕ ਨਦੀ ਪੁੱਲ ਤੇ ਗੁਲਵਾਨ ਘਾਟੀ ਵਿਖੇ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ ਗਏ ਸਨ ਅੱਜ ਸ਼ਹੀਦ ਸਤਵਿੰਦਰ ਸਿੰਘ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀ ਸੀ ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਸ਼ਹੀਦ ਦੇ ਪਰਿਵਾਰ ਵੱਲੋਂ ਸਾਬਕਾ ਸੈਨਿਕਾਂ ਦੀ ਐਕਸ਼ਨ ਗਰੁੱਪ ਦੇ ਸਹਿਯੋਗ ਨਾਲ ਸ਼ਹੀਦ ਜਵਾਨ ਸਤਵਿੰਦਰ ਸਿੰਘ ਕੁਤਬਾ ਦੇ 5 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਬੁੱਤ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ ਇਸ ਮੌਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਨੇ ਸ਼ਹੀਦ ਸਤਵਿੰਦਰ ਸਿੰਘ ਕੁਤਬਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਹਮੇਸ਼ਾ ਹੀ ਕੌਮ ਦਾ ਸਰਮਾਇਆ ਹੁੰਦੇ ਹਨ ਕਿਉਂਕਿ ਅੱਜ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਆਨੰਦ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਅੱਜ ਸਾਡੇ ਨੌਜਵਾਨਾਂ ਲਈ ਇਕ ਪ੍ਰੇਰਨਾ ਸਰੋਤ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 45 ਲੱਖ ਦੀ ਸਹਾਇਤਾ ਛੇਤੀ ਭੇਜਣ ਸ਼ਹੀਦ ਦੇ ਭਰਾ ਮਨਜਿੰਦਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਲਿਖ ਕੇ ਭੇਜਿਆ ਜਾ ਚੁੱਕਿਆ ਹੈ। ਇਸ ਮੌਕੇ ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ ਪੰਜਾਬ ਦੇ ਸੂਬਾਈ ਆਗੂ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹਾਦਤਾਂ ਦੇਣ ਵਾਲੇ ਜਵਾਨਾਂ ਦੀਆਂ ਸ਼ਹੀਦਾਂ ਤੇ ਅੱਜ ਸਾਨੂੰ ਪੂਰਾ ਮਾਣ ਹੈ ਪਰ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਬੁੱਤ ਬਣਾਉਣ ਲਈ ਪੰਜਾਬ ਸਰਕਾਰ ਨੂੰ ਵੱਖਰੇ ਫੰਡ ਕਾਇਮ ਕਰਕੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਬਣਦੇ ਲਾਭ ਦੇਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰਾਂ ਅਤੇ ਸਿਆਸੀ ਲੋਕ ਸ਼ਹੀਦ ਪਰਿਵਾਰਾਂ ਨੂੰ ਵਿਖਾਵੇ ਦੇ ਦਿਲਾਸੇ ਦੇ ਕੇ ਹੀ ਦੁੱਖ ਸਾਂਝਾ ਕਰਕੇ ਤੁਰ ਜਾਂਦੇ ਹਨ। ਪਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਕੁਲ ਢੁੱਕਵੇਂ ਕਦਮ ਨਹੀਂ ਚੁੱਕ ਰਹੇ। ਇਸ ਸਮਾਗਮ ਸਮੇਂ ਤਹਿਸੀਲਦਾਰ ਬਰਨਾਲਾ ਸੰਦੀਪ ਸਿੰਘ ਸੈਨਿਕ ਭਲਾਈ ਅਫ਼ਸਰ ਸੁਖਪਾਲ ਸਿੰਘ ਬਰਨਾਲਾ ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਦੇ ਸੂਬੇਦਾਰ ਗੁਰਮੇਲ ਸਿੰਘ ਕੁਤਬਾ ਰਾਮ ਸਿੰਘ ਕਲਾਲਮਾਜਰਾ ਬਿੰਦਰ ਸਿੰਘ ਪੰਡੋਰੀ ਜਗਜੀਤ ਸਿੰਘ ਖਿਆਲੀ ਐਕਸ਼ਨ ਗਰੁੱਪ ਦੇ ਉਪ ਪ੍ਰਧਾਨ ਦਰਬਾਰਾ ਸਿੰਘ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠੇਵਾਲ ਸਬ ਤਹਿਸੀਲ ਮਹਿਲ ਕਲਾਂ ਦੇ ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਵਿਰਕ ਨੇ ਸ਼ਹੀਦ ਸਤਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਸ਼ਹੀਦ ਸਿਪਾਹੀ ਸਤਵਿੰਦਰ ਸਿੰਘ ਦੇ ਪਿਤਾ ਅਮਰ ਸਿੰਘ ਮਾਤਾ ਸੁਖਵਿੰਦਰ ਕੌਰ ਸ਼ਿੰਗਾਰਾ ਸਿੰਘ ਸੁਖਾਣਾ ਸਮਾਜ ਸੇਵੀ ਜਗਜੀਤ ਸਿੰਘ ਕੁਤਬਾ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਜਗਰਾਉਂ ਹਲਕੇ ਵਿਚ ਹੋ ਰਹੀ ਅਕਾਲੀ ਦਲ ਦੀ ਰੈਲੀ ਦੇ ਰੱਦ ਹੋ ਜਾਣ ਦੇ ਮੱਦੇਨਜ਼ਰ ਕਿਸਾਨਾਂ ਲਈ ਵੀ ਆਪਣੀ ਰੈਲੀ ਕੀਤੀ ਰੱਦ  

ਕਿਸਾਨਾਂ ਦੇ ਵਿਰੋਧ ਕਾਰਨ ਅਕਾਲੀ ਦਲ ਨੇ ਕੀਤੀ ਰੈਲੀ ਰੱਦ- ਕਿਸਾਨ ਆਗੂ  

ਚਾਹੇ ਕਿਵੇਂ ਅਤੇ ਕੁਝ ਵੀ ਹੋਇਆ ਫਿਲਹਾਲ ਦੀ ਘੜੀ ਜਗਰਾਉਂ ਹਲਕੇ ਵਿੱਚ ਹੋਈ ਅਮਨ ਸ਼ਾਂਤੀ  

ਜਗਰਾਉਂ, 24 ਨਵੰਬਰ (ਜਸਮੇਲ ਗ਼ਾਲਿਬ) ਅਕਾਲੀ ਦਲ ਵਲੋਂ ਚੋਣ ਪ੍ਰਚਾਰ ਲਈ 27 ਨਵੰਬਰ ਨੂੰ ਜਗਰਾਓ ਇਲਾਕੇ ਚ ਰੱਖੀਆਂ ਰੈਲੀਆਂ ਕਿਸਾਨਾਂ ਵਲੋ ਭਾਰੀ ਵਿਰੋਧ ਦੇ ਚਲਦਿਆਂ ਤੇ ਉਸ ਦਿਨ ਬਰਾਬਰ ਰੈਲੀ ਕਰਨ ਦੇ ਦਬਾਅ ਕਾਰਣ ਰੱਦ ਕਰ ਦੇਣ ਨੂੰ ਕਿਸਾਨ ਜਥੇਬੰਦੀਆਂ ਨੇ ਅਪਣੀ ਜਿੱਤ ਕਰਾਰ ਦਿੱਤਾ ਹੈ। ਇਸ ਸਬੰਧੀ ਅੱਜ ਰੇਲ ਪਾਰਕ ਸੰਘਰਸ਼ ਮੋਰਚੇ ਚ ਸੰਯੁਕਤ ਕਿਸਾਨ ਮੋਰਚਾ ਜਗਰਾਂਓ ਦੀ ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਅਕਾਲੀ ਦਲ ਵਲੋਂ ਰੈਲੀ ਰੱਦ ਕਰ ਦੇਣ ਦੇ ਫੈਸਲੇ ਦੇ ਚੱਲਦਿਆਂ ਵਿਰੋਧ ਚ  ਕਿਸਾਨਾਂ  ਵਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਮੀਟਿੰਗ ਵਿੱਚ ਸਮੂਹ ਆਗੂਆਂ ਨੇ ਕੇਂਦਰੀ ਕੈਬਨਿਟ ਵਲੋਂ ਖੇਤੀ ਕਨੂੰਨ ਰੱਦ ਕਰਨ ਨੂੰ ਕਿਰਤੀਆਂ ਦਾ ਜਿੱਤ ਕਰਾਰ ਦਿੰਦਿਆਂ ਮਜਦੂਰ ਵਿਰੋਧੀ ਕਾਲੇ ਕਿਰਤ ਕਾਨੂੰਨ ਯਾਨਿ ਚਾਰ ਲੇਬਰ ਕੋਡ ਵੀ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਚ ਰੱਦ ਕਰ ਦੇਣ ਦੀ ਜੋਰਦਾਰ ਮੰਗ ਕੀਤੀ ਹੈ।ਮੀਟਿੰਗ ਵਿਚ ਸਮੂਹ ਕਿਸਾਨਾਂ, ਨੋਜਵਾਨਾਂ ਅਤੇ ਮਾਵਾਂ ਭੈਣਾਂ ਨੂੰ ਜੋਰਦਾਰ ਢੰਗ ਨਾਲ 26 ਨਵੰਬਰ ਦੇ ਦਿੱਲੀ ਬਾਰਡਰਾਂ ਤੇ ਸੰਘਰਸ਼ ਮੋਰਚਿਆਂ ਚ ਹਜਾਰਾਂ ਦੀ ਗਿਣਤੀ ਚ ਪੰਹੁਚਣ ਦਾ ਸੱਦਾ ਦਿੱਤਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਐਮ ਐਸ ਪੀ ਦੀ ਕਨੂੰਨੀ ਗਰੰਟੀ, ਬਿਜਲੀ ਐਕਟ 2020 ਰੱਦ ਕਰਨ , ਪ੍ਰਦੂਸ਼ਣ ਐਕਟ ਚੋਂ ਕਿਸਾਨੀ ਨੂੰ ਪਰਾਲੀ ਨਾਲ ਜੋੜ ਕੇ ਸਜਾਵਾਂ ਤੇ ਜੁਰਮਾਨੇ ਦੀ ਮਦ ਹਟਾ ਦੇਣ,  ਕਿਸਾਨ ਅੰਦੋਲਨ ਦੋਰਾਨ ਦਰਜ ਸਾਰੇ ਪੁਲਸ ਕੇਸ ਰੱਦ ਕਰਨ, ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਦੇ ਕਤਲ ਦੇ ਮੁੱਖ ਸਾਜਿਸ਼ੀਆਂ ਅਜੈ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੇ ਕਤਲ ਕੇਸ ਦਰਜ ਕਰਨ ਆਦਿ ਮੰਗਾਂ ਮਨਾਉਣ ਲਈ ਕਿਸਾਨ ਅੰਦੋਲਨ ਦੀ ਵਰੇਗੰਢ ਤੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਮੰਗਾ ਦੇ ਨਿਪਟਾਰੇ ਤਕ ਸੰਘਰਸ਼ ਜਾਰੀ ਰਹੇਗਾ। ਉਨਾਂ ਸਮੂਹ ਕਿਸਾਨਾਂ ਨੂੰ ਹਾਸਲ ਜਿੱਤ ਨੂੰ ਪੱਕਿਆਂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ  ਕਰਨ ਲਈ ਹਰ ਪਿੰਡ ਚੋਂ ਘੱਟੋ ਘੱਟ ਦੋ ਟਰਾਲੀਆਂ ਜਰੂਰੀ ਸਾਮਾਨ ਅਤੇ ਠੰਡ ਦੇ ਪੂਰੇ ਪ੍ਰਬੰਧਾਂ ਸਹਿਤ ਲਿਜਾਣ ਦੀ ਅਪੀਲ ਕੀਤੀ ਹੈ।  ਮੀਟਿੰਗ ਚ ਇੰਦਰਜੀਤ ਸਿੰਘ ਧਾਲੀਵਾਲ,  ਬਲਰਾਜ ਸਿੰਘ ਕੋਟ ਊਮਰਾ,ਸੁਖਦੇਵ ਸਿੰਘ,  ਗੁਰਤੇਜ ਸਿੰਘ  ਅਖਾੜਾ , ਗੁਰਮੇਲ  ਸਿੰਘ  ਰੂਮੀ  , ਦਰਸ਼ਨ ਸਿੰਘ ਗਾਲਬ ਆਦਿ  ਆਗੂ ਹਾਜਰ ਸਨ।ਇਸੇ ਦੋਰਾਨ ਰੇਲ ਪਾਰਕ ਜਗਰਾਂਓ ਚ ਚਲ ਰਿਹਾ ਧਰਨਾ ਅੱਜ 420 ਵੇਂ ਦਿਨ ਚ ਸ਼ਾਮਲ ਹੋ ਗਿਆ।ਅਜ ਦੇ ਧਰਨੇ ਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦਿਵਸ ਅਤੇ ਆਜਾਦੀ ਸੰਘਰਸ਼ ਦੋਰਾਨ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹੇ ਕਿਸਾਨ ਆਗੂ ਸਰ ਛੋਟੂ ਰਾਮ ਨੂੰ  ਉਨਾਂ ਦੇ ਜਨਮ ਦਿਨ ਤੇ ਧਰਨਾ ਕਾਰੀਆਂ ਨੇ ਨਮਨ ਕੀਤਾ। ਬੁਲਾਰਿਆਂ ਚ ਸ਼ਾਮਲ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਹਰਬੰਸ ਸਿੰਘ ਅਖਾੜਾ, ਜਗਦੀਸ਼ ਸਿੰਘ, ਧਰਮ ਸਿੰਘ  ਸੂਜਾਪੁਰ,ਕੁਲਵਿੰਦਰ ਸਿੰਘ ਢੋਲਣ, ਮਾਸਟਰ ਹਰਬੰਸ ਲਾਲ ਆਦਿ ਨੇ ਪੋੰਡੂ ਤੇ ਖੇਤ ਮਜਦੂਰਾਂ ਦੀਆਂ ਕੁਝ ਮੰਗਾਂ ਪੰਜਾਬ ਸਰਕਾਰ ਵਲੋਂ ਮੰਨ ਲੈਣ ਨੂੰ ਮਜਦੂਰ ਜਮਾਤ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਅਤੇ ਉਨਾਂ ਦੇ ਸੰਘਰਸ਼ ਚ ਸ਼ਾਮਲਹੋਣ ਦਾ ਫੈਸਲਾ ਕੀਤਾ। ਧਰਨਾਕਾਰੀਆਂ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ  ਵਖ ਵਖ ਮਹਿਕਮਿਆਂ ਦੇ ਠੇਕਾ ਮੁਲਾਜਮਾਂ ਅਤੇ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਮੰਨਣ ਦੀ  ਵੀ ਜੋਰਦਾਰ ਮੰਗ ਕੀਤੀ।ਉਨਾਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ ਇਕ ਮਤੇ ਰਾਹੀਂ ਧਰਨਾ ਕਾਰੀਆਂ ਨੇ ਕਸ਼ਮੀਰੀ ਲੋਕਾਂ ਦੇ ਨਾਜਾਇਜ ਕਤਲਾਂ ਖਿਲਾਫ ਲੜਾਈ ਲੜ ਰਹੇ ਜਮਹੂਰੀ ਹੱਕਾਂ ਦੇ ਘੁਲਾਟੀਏ ਖੁਰਮ ਪਰਵੇਜ ਨੂੰ ਕੋਮੀ ਜਾਂਚ ਏਜੰਸੀ ਵਲੋਂ ਦੇਸ਼ ਧ੍ਰੋਹ ਦੇ ਝੂਠੇ ਕੇਸ ਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਪਰਚਾ ਰੱਦ ਕਰਕੇ ਬਿਨਾਂ ਸ਼ਰਤ ਰਿਹਾ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸ ਸਮੇਂ ਸੁਖਦੇਵ ਸਿੰਘ ਗਾਲਬ, ਹਰਚੰਦ ਸਿੰਘ  ਢੋਲਣ, ਮਜਦੂਰ ਆਗੂ ਮਦਨ ਸਿੰਘ ਆਦਿ ਹਾਜ਼ਰ ਸਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ  ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਰੇ ਹੀ ਜਗਰਾਉਂ ਹਲਕੇ ਵਿੱਚ ਹੋ ਰਹੀਆਂ ਸਨ  ਜਿਸ ਨੂੰ ਅੱਜ ਵਿਰਾਮ ਲੱਗ ਗਿਆ ਹੈ ਅਤੇ ਅਕਾਲੀ ਦਲ ਦੇ ਫੈਸਲੇ ਨਾਲ ਜ਼ਰੂਰ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ  ।   

ਸਬ ਡਿਵੀਜ਼ਨ ਗਰਿੱਡ ਮਹਿਲਕਲਾਂ ਅੱਗੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

ਮਾਮਲਾ ਪਿੰਡ ਗੰਗੋਹਰ, ਪੰਡੋਰੀ, ਨਿਹਾਲੂਵਾਲ ਦੇ ਖੇਤੀਬਾੜੀ ਸੈਕਟਰ ਨੂੰ ਪਿਛਲੇ 12 ਦਿਨਾਂ ਤੋਂ ਬੰਦ ਪਈ ਬਿਜਲੀ ਸਪਲਾਈ ਦਾ        

ਮਹਿਲ ਕਲਾਂ/ ਬਰਨਾਲਾ- 24 ਨਵੰਬਰ- (ਗੁਰਸੇਵਕ ਸੋਹੀ)-  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਪਿੰਡ ਗੰਗੋਹਰ, ਪੰਡੋਰੀ ਅਤੇ ਨਿਹਾਲੂਵਾਲ ਦੇ ਕਿਸਾਨਾਂ ਨੂੰ ਵਰਮਾ ਨੰਦ ਫੀਡਰ ਤੋਂ ਮਿਲਦੀ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਪਿਛਲੇ 12 ਦਿਨਾਂ ਤੋਂ ਬੰਦ ਪਈ ਨੂੰ ਲੈਕੇ ਸਬ ਡਿਵੀਜਨ ਗਰਿੱਡ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਬੰਦ ਪਈ ਸਪਲਾਈ ਨੂੰ ਮੁੜ ਤੁਰੰਤ ਚਾਲੂ ਕਰਕੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਆਗੂ ਮਲਕੀਤ ਸਿੰਘ ਪੰਡੋਰੀ, ਚਰਨਜੀਤ ਸਿੰਘ ਦਿਓਲ, ਮਹਿੰਦਰ ਸਿੰਘ ਪੰਡੋਰੀ, ਕੁਲਵਿੰਦਰ ਸਿੰਘ ਗੰਗੋਹਰ, ਨਾਜਰ ਸਿੰਘ ਗੰਗੋਹਰ, ਭਿੰਦਰ ਸਿੰਘ ਕੌਰ, ਬਿੰਦਰ ਸਿੰਘ ਗੰਗੋਹਰ, ਗੁਰਮੇਲ ਸਿੰਘ ਗੰਗੋਹਰ, ਗੁਰਪ੍ਰੀਤ ਸਿੰਘ ਨਿਹਾਲੂਵਾਲ, ਸੁਖਦੇਵ ਸਿੰਘ ਨਿਹਾਲੂਵਾਲ, ਸਰਬਜੀਤ ਸਿੰਘ ਨਿਹਾਲੂਵਾਲ, ਮਹਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਖੇਤੀਬਾੜੀ ਸੈਕਟਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਪਿਛਲੇ 12 ਦਿਨਾਂ ਤੋਂ ਬੰਦ ਪਈ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਪਿੰਡ- ਪਿੰਡ ਗੰਗੋਹਰ, ਪੰਡੋਰੀ ,ਨਿਹਾਲੂਵਾਲਾ ਵਿਖੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਾ ਰਿਹਾ ਹੈ।   ਕਿਉਂਕਿ ਮੁਲਾਜ਼ਮਾਂ ਦੇ ਲਗਾਤਾਰ ਹੜਤਾਲ ਤੇ ਚਲੇ ਜਾਣ ਕਾਰਨ ਪੇਂਡੂ ਖੇਤਰਾਂ ਅੰਦਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਢੁਕਵਾਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਣਕ ਅਤੇ ਹੋਰ ਫਸਲਾਂ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਤੁਰੰਤ ਡਿਊਟੀਆਂ ਤੇ ਭੇਜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਗੰਗੋਹਰ ਨਿਹਾਲੂਵਾਲਾ ਅਤੇ ਪੰਡੋਰੀ ਦੀ ਬੰਦ ਪਈ ਬਿਜਲੀ ਸਪਲਾਈ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਚਾਲੂ ਨਾ ਕਰਵਾਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ 24 ਘੰਟੇ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਹੀਂ ਕੀਤਾ ਗਿਆ। ਇਸ ਮੌਕੇ ਸਬ ਡਿਵੀਜ਼ਨ ਮਹਿਲ ਕਲਾਂ ਦੇ ਐਸਡੀਓ ਜਸਦੇਵ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਇਹ ਸਮੱਸਿਆ ਆਈ ਹੈ। ਜਦੋਂ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਵੇਗੀ ਤੁਰੰਤ ਹੀ ਪਹਿਲ ਦੇ ਆਧਾਰ ਤੇ ਬਿਜਲੀ ਸਪਲਾਈ ਨੂੰ ਬਹਾਲ ਕਰਵਾਇਆ ਜਾਵੇਗਾ। ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਕੇ ਕਿਸਾਨ ਜਥੇਬੰਦੀ ਦੇ ਆਗੂਆਂ ਤੇ ਖ਼ਪਤਕਾਰਾਂ ਨੂੰ ਸ਼ਾਂਤ ਕਰਦਿਆਂ ਵਿਸਵਾਸ ਦਿਵਾਇਆ ਕਿ ਮਹਿਕਮੇ ਵੱਲੋਂ 24 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਵਰਕਰ ਖਪਤਕਾਰ ਵੀ ਹਾਜ਼ਰ ਸਨ।

ਤਿੰਨ ਮਜ਼ਦੂਰ ਜਥੇਬੰਦੀਆਂ ਵਲੋਂ ਵੱਖ ਵੱਖ ਪਿੰਡਾਂ ਅੰਦਰ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ

ਮਾਮਲਾ ਧਰਨੇ ਸਮੇਂ ਡੀ ਸੀ ਬਰਨਾਲਾ ਵੱਲੋਂ ਮਜ਼ਦੂਰਾਂ ਦੀ ਗੱਲ ਨਾ ਸੁਣੇ ਜਾਣ ਦਾ  

ਮਹਿਲ ਕਲਾਂ/ਬਰਨਾਲਾ 24 ਨਵੰਬਰ- (ਗੁਰਸੇਵਕ ਸੋਹੀ )- ਦਿਹਾਤੀ ਮਜ਼ਦੂਰ ਸਭਾ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਲਿਬਰੇਸਨ ਵੱਲੋਂ ਸਾਂਝੇ ਤੌਰ ਤੇ ਸਾਂਝੇ ਮੋਰਚੇ ਤੇ ਸੂਬਾ ਕਮੇਟੀ ਦੇ ਸੱਦੇ ਉੱਪਰ ਬੀਤੇ ਦਿਨੀਂ ਬਰਨਾਲਾ ਵਿੱਚ ਦਿੱਤੇ ਗਏ ਧਰਨੇ ਸਮੇਂ  ਡੀ ਸੀ ਬਰਨਾਲਾ ਵੱਲੋਂ ਮਜ਼ਦੂਰ ਆਗੂਆਂ ਦੀ ਕੋਈ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਅੱਜ ਛੀਨੀਵਾਲ ਖੁਰਦ ਦੀਵਾਨਾ ਵਿਖੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਰਾਮਾਂ ਜ਼ਿਲ੍ਹਾ ਸਕੱਤਰ ਕਾਮਰੇਡ ਖ਼ੁਸ਼ੀਆਂ ਸਿੰਘ ਬਰਨਾਲਾ ਫ਼ਤਹਿ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਬੀਤੇ ਦਿਨੀਂ 22 ਨਵੰਬਰ ਨੂੰ ਤਿੰਨ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀ ਸੀ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਸਮੇਂ ਮਜ਼ਦੂਰ ਜਥੇਬੰਦੀਆਂ ਅਤੇ ਮਜ਼ਦੂਰਾਂ ਦੀ ਕੋਈ ਗੱਲ ਨਾ ਸੁਣੇ ਜਾਣ ਕਾਰਨ ਅੱਜ ਜੱਥੇਬੰਦੀਆਂ ਨੇ ਮਜ਼ਦੂਰਾਂ ਨੂੰ ਨਾਲ ਲੈ ਕੇ ਅਰਥੀ ਫੂਕ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਮਜ਼ਦੂਰਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਕੋਰੋਨਾ ਟੀਕੇ ਲਗਵਾ ਕੇ ਆਵੋ ਫਿਰ ਤੁਹਾਡੀ ਗੱਲਬਾਤ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਮਜ਼ਦੂਰਾਂ ਦੀ ਤਾਂ ਪਹਿਲਾਂ ਹੀ ਕੋਰੂਨਾ ਟੀਕੇ ਲੱਗੇ ਹੋਏ ਹਨ। ਜਿਹੜੇ ਰਹਿ ਗਏ ਉਨ੍ਹਾਂ ਨੂੰ ਵੀ ਟੀਕੇ ਲਗਾਉਣ ਲਈ ਕਹਿ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ 12 ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀ ਸੀ ਬਰਨਾਲਾ ਨੂੰ ਆਪਣੇ ਪੱਤਰ ਵਿਚਲੀਆਂ ਮੰਗਾਂ ਦੇ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਨੀ ਸੀ। ਪਰ ਉਨ੍ਹਾਂ ਵੱਲੋਂ ਮਜ਼ਦੂਰ ਆਗੂਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਤੋਂ ਬਾਅਦ ਹੀ ਮਜ਼ਦੂਰਾਂ ਵੱਲੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ ਉਕਤ ਆਗੂਆਂ ਨੇ ਮੰਗ ਕੀਤੀ ਜੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ ਬੁਢਾਪਾ ਵਿਧਵਾ ਅੰਗਹੀਣ ਪੈਨਸ਼ਨਾਂ ਸਮੇਂ ਸਿਰ ਦੇਣ ਲਾਭਪਾਤਰੀ ਕਾਪੀਆਂ ਬਣਾਉਣ ਸਮੇਂ ਖੱਜਲ ਖੁਆਰੀ ਖਤਮ ਕਰਨ ਅਤੇ ਹੋਰ ਪੂਰੀਆਂ ਕਰਨ ਦੀ ਮੰਗ ਕੀਤੀ ਇਸ ਮੌਕੇ ਮਜ਼ਦੂਰ ਆਗੂ ਸਾਧੂ ਸਿੰਘ ਛੀਨੀਵਾਲ ਬੂਟਾ ਸਿੰਘ ਮਨਜੀਤ ਸਿੰਘ ਗੁਰਮੀਤ ਸਿੰਘ ਮਨਜੀਤ ਸਿੰਘ ਸ੍ਰੀ ਥਾਂ ਗੁਰਮੇਲ ਕੌਰ ਪ੍ਰਕਾਸ਼ ਕੌਰ ਸੁਰਜੀਤ ਕੌਰ ਦੀਵਾਨਾ ਚਰਨਜੀਤ ਕੌਰ ਕੁੰਢਾ ਸਿੰਘ ਬਲਦੇਵ ਸਿੰਘ ਛੀਨੀਵਾਲ ਖੁਰਦ ਤੋਂ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ।

ਪਿੰਡ ਕੁਤਬਾ ਵਿੱਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ 

ਦੂਰ-ਦੂਰ ਤੋਂ ਸੰਗਤਾਂ ਹੋਈਆਂ ਨਤਮਸਤਕ

ਮਹਿਲ ਕਲਾਂ /ਬਰਨਾਲਾ 24 ਨਵੰਬਰ- (ਗੁਰਸੇਵਕ ਸੋਹੀ)-  ਅੱਜ ਪਿੰਡ ਕੁਤਬਾ ਗੁਰਦੁਆਰਾ ਗੁਰੂ ਕੀ ਢਾਬ ਵਿੱਖੇ 26 ਆਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਦੋਰਾਨ ਧਾਰਮਿਕ ਦਿਵਾਨ ਸਜਾਏ ਗਏ ਅਤੇ ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਾਇਆ ਗਿਆ ਅਤੇ ਸੰਗਤਾਂ ਵਿੱਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਇਸ ਦੋਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ ਪਿੰਡ ਕੁਤਬਾ ਦੀ ਧਰਤੀ ਉਹ ਮਹਾਨ ਧਰਤੀ ਹੈਂ ਜਿਸ ਤੇ 35000 ਸਿੰਘ ਸਿੰਘਣੀਆਂ ਦਾ ਖੂਨ ਡੁਲਿਆ ਹੈ ਜਿੰਨਾ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਿੰਡ ਕੁਤਬਾ ਦੀ ਧਰਤੀ ਤੇ ਘੇਰਾ ਪਾ ਲਿਆ ਸੀ ਸਿੰਘਾਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਸਿੰਘਾਂ ਨੇ ਆਪਣੇ ਪਰਿਵਾਰਾਂ ਸਮੇਤ ਬੁੱਢੇ ਅਤੇ ਬੱਚਿਆਂ ਨੂੰ ਇੱਕ ਗੋਲ ਚੱਕਰ ਵਿੱਚ ਕਰ ਲਿਆ ਅਤੇ ਖੁਦ ਮੁਗਲਾਂ ਨਾਲ ਮੁਕਾਬਲਾ ਕਰਨ ਲੱਗ ਪਏ ਪਰ ਸਿੰਘਾਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਉਹ ਜ਼ਿਆਦਾ ਦੇਰ ਤੱਕ ਮੁਗਲਾਂ ਦਾ ਸਾਹਮਣਾ ਨਾ ਕਰ ਸਕੇ ਤੇ ਬੱਚਿਆਂ ਤੇ ਬਜ਼ੁਰਗਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰ ਗਏ ਇਸ ਤੋਂ ਬਾਅਦ ਕੁੱਝ ਜ਼ਖ਼ਮੀ ਸਿੰਘ ਮੂੰਮ, ਗਹਿਲਾਂ ਵੱਲ ਨੂੰ ਚੱਲ ਪਏ ਅਤੇ ਉੱਥੇ ਪਹੁੰਚ ਕੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਜਿਨ੍ਹਾਂ ਦੇ ਪਵਿੱਤਰ ਅਸਥਾਨਾਂ ਤੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਬਾਬਾ ਜੀ ਨੇ ਦੱਸਿਆ ਕਿ ਇਹੋ ਜਹਿਆ ਮਹਾਨ ਇਤਿਹਾਸ ਦੁਨੀਆਂ ਤੇ ਕਿਧਰੇ ਹੋਰ ਨਹੀਂ ਮਿਲਦਾ ਸਾਰੀ ਦੁਨੀਆਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਨ ਅਸਥਾਨ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਵੀ ਕਰਵਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਵੀ ਸਿੱਖੀ ਦੇ ਇਤਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੇ ਤੇ ਹੋਰ ਸੇਵਾਵਾਂ ਕਰਵਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਕੀ ਢਾਬ ਦੇ ਤਸਵੀਰ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਆਈਆਂ ਸੰਗਤਾਂ ਨੇ ਸੇਵਾ ਕਰ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਵੀ ਕਾਫੀ ਸੇਵਾਦਾਰ ਮੋਜੂਦ ਸਨ।

ਦੁਖਦਾਈ ਖ਼ਬਰ ਉੱਘੇ ਕਾਰੋਬਾਰੀ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਸਤਿਕਾਰਯੋਗ ਪਿਤਾ ਜੀ ਸ ਬਲਵੰਤ ਸਿੰਘ ਗਿੱਲ ਦਾ ਦੇਹਾਂਤ  

ਹੇਜ/  ਲੰਡਨ  24 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ )  ਯੂਕੇ ਦੇ ਮਸ਼ਹੂਰ ਕਾਰੋਬਾਰੀ ਹੇਜ ਵਿੱਚ ਸਥਿਤ ਪਿੰਕ ਸਿਟੀ ਰੈਸਟੋਰੈਂਟ ਦੇ ਮਾਲਕ ਸ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਸਤਿਕਾਰਯੋਗ ਪਿਤਾ ਜੀ ਸ ਬਲਵੰਤ ਸਿੰਘ ਗਿੱਲ  ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏ ਹਨ । ਸਰਦਾਰ ਬਲਵੰਤ ਸਿੰਘ ਗਿੱਲ ਆਪਣੇ ਪਰਿਵਾਰ ਨੂੰ ਬੁਲੰਦੀਆਂ ਉੱਪਰ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਨ ਵਾਲੇ ਅਤੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਿਅਕਤੀ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਅੱਜ ਗਿੱਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ  ਸਮੁੱਚੇ ਇਲਾਕੇ ਅਤੇ ਇੰਗਲੈਂਡ ਦੀ ਧਰਤੀ ਤੇ ਵਸਣ ਵਾਲੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ  । ਇਸ ਸਮੇਂ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ  ਡਾ ਕੁਲਵੰਤ ਸਿੰਘ ਧਾਲੀਵਾਲ ਵਾਨੀ ਵਰਲਡ ਕੈਂਸਰ ਕੇਅਰ , ਸ ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਾਊਥਾਲ ,ਪੰਜਾਬੀ ਗਾਇਕੀ ਦਾ ਮਾਣ ਹਰਦੀਪ ਗਿੱਲ , ਸਰਦਾਰ ਅਮਨਜੀਤ ਸਿੰਘ ਖਹਿਰਾ ਆਡੀਟਰ ਜਨਸ਼ਕਤੀ ਨਿਊਜ਼ , ਸ ਸੁਖਦੇਵ ਸਿੰਘ ਗਰੇਵਾਲ ਨਾਨਕਸਰ ਵਾਲੇ , ਸ ਕੁਲਦੀਪ ਸਿੰਘ ਮੱਲ੍ਹੀ , ਸ ਪ੍ਰਤਾਪ ਸਿੰਘ , ਵਾਹਿਗੁਰੂਪਾਲ ਸਿੰਘ ਔਲਖ , ਸ ਬਲਜੀਤ ਸਿੰਘ ਮੱਲ੍ਹੀ, ਇਲਾਕੇ ਭਰ ਤੋਂ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ  , ਇੰਗਲੈਂਡ ਤੋਂ ਮੈਂਬਰ ਪਾਰਲੀਮੈਂਟ ਅਤੇ ਸਮੂਹ ਕੌਂਸਲਰ ਸਾਹਿਬਾਨਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਪਰਿਵਾਰ ਵੱਲੋਂ ਆਖ਼ਰੀ ਰਸਮਾਂ ਨਿਭਾਉਣ ਦੀ ਪ੍ਰਕਿਰਿਆ ਫੋਟੋ ਉੱਪਰ ਦਿੱਤੇ ਹੋਏ ਇਸ਼ਤਿਹਾਰ ਅਨੁਸਾਰ ਹੋਵੇਗੀ  ।

ਨੋਟ  ; ਉਸ ਫੋਟੋ ਉਪਰ ਦਿੱਤੇ ਇਸ਼ਤਿਹਾਰ ਨੂੰ ਜ਼ਰੂਰ ਪੜ੍ਹ ਲਓ ।