You are here

""ਦਿੱਲੀ ਫਤਿਹ ਦਿਵਸ" ਤਹਿਤ ਕਿਸਾਨ ਯੂਨੀਅਨ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ

ਅਜੀਤਪਾਲ ਕੌਰ ਕਾਲਸਾਂ ਦੀ ਪਿੰਡ ਵਾਸੀਆਂ ਨੇ ਕੀਤੀ ਸ਼ਲਾਘਾ

ਮਹਿਲ ਕਲਾਂ/ ਬਰਨਾਲਾ-  (ਗੁਰਸੇਵਕ ਸੋਹੀ)-  ਸੰਘਰਸ਼ਾਂ ਦੇ ਵਿਰਾਸਤੀ ਪਿੰਡ ਕਾਲਸਾਂ ਵਿਖੇ ਅੱਜ ਕਿਸਾਨ ਅੰਦੋਲਨ ਨੂੰ ਸਮਰਪਤ ਦਿੱਲੀ ਫਤਿਹ ਦਿਵਸ ਦੀ ਖੁਸ਼ੀ ਵਿਚ ਕਿਸਾਨ ਯੋਧਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ ।ਇਹ ਸਨਮਾਨ ਸਵਰਗੀ ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਦੇ ਸੰਸਥਾਪਕ ਅਤੇ ਪ੍ਰਬੰਧਕ ਮੈਡਮ ਅਜੀਤਪਾਲ ਕੌਰ ਗਿੱਲ,  ਮਾਤਾ ਨਿਰਮਲ ਕੌਰ ,ਸਟਾਲਨ ਪ੍ਰੀਤ ਕੌਰ, ਇੰਦਰਪ੍ਰੀਤ ਸਿੰਘ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ ।ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੜੇ ਗਏ ਕਿਸਾਨੀ ਘੋਲ ਦੀ ਪਿੰਡਾਂ ਵਿੱਚ ਵਸਦੇ ਡਾਕਟਰਾਂ, ਕਿਸਾਨਾਂ, ਮਜ਼ਦੂਰਾਂ ਨੂੰ ਵਧਾਈ ਦਿੱਤੀ ਗਈ।ਡਾ ਜਗਜੀਤ ਸਿੰਘ ਨੇ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੀਤ ਦੀਆਂ ਸਤਰਾਂ "ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲੇ ਆਂ- ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ" ਨਾਲ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਘੋਲ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਕੇ ਏਕੇ ਦਾ ਸਬੂਤ ਦਿੱਤਾ।ਉਨ੍ਹਾਂ ਕਿਹਾ ਕਿ ਇਸ ਘੋਲ ਵਿੱਚ 2 ਮਹੀਨੇ ਦੇ ਬੱਚੇ ਤੋਂ ਲੈ ਕੇ 120 ਸਾਲ ਦੇ ਬਜ਼ੁਰਗ ਤਕ ਸਾਰੇ ਵਰਗਾਂ ਦੇ ਮਰਦ, ਔਰਤ, ਬੱਚੇ, ਬੁੱਢਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਪੂਰੀ ਦੁਨੀਆਂ ਵਿਚ ਲੜੇ ਗਏ ਇਸ ਸੰਘਰਸ਼ੀ ਕਿਸਾਨੀ ਘੋਲ ਦੀ ਪ੍ਰਸੰਸਾ ਹੋ ਰਹੀ ਹੈ। ਕਿਉਂਕਿ ਸਾਡੇ ਸਿਰੜੀ ਲੋਕਾਂ ਨੇ ਇਸ ਘੋਲ ਵਿੱਚ ਤੂਫ਼ਾਨ, ਹਨ੍ਹੇਰੀ, ਮੀਂਹ, ਬਰਸਾਤਾ, ਧੁੱਪ, ਗਰਮੀ, ਸਰਦੀ, 0 ਡਿਗਰੀ ਟੈਂਪਰੇਚਰ ਤੋਂ ਲੈ ਕੇ 50 ਡਿਗਰੀ ਟੈਂਪਰੇਚਰ ਤਕ ਆਪਣੇ ਪਿੰਡੇ ਤੇ ਹੰਢਾਇਆ। ਉਨ੍ਹਾਂ ਹੋਰ ਕਿਹਾ ਕਿ ਅਸੀਂ ਪੂਰੇ ਪੰਜਾਬ ਦੇ ਉਨ੍ਹਾਂ ਡਾ ਸਾਥੀਆਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ  ਡਾ ਮਿੱਠੂ ਮੁਹੰਮਦ ਮਹਿਲਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ  ਫਰੀ ਮੈਡੀਕਲ ਕੈਂਪ ਲਾ ਕੇ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ।
ਇਸ ਸਮੇਂ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ 'ਸ਼ਿਵਦੇਵ ਸਿੰਘ ਗਿੱਲ ਡਕੌਂਦਾ ਇਕਾਈ ਪ੍ਰਧਾਨ, ਗੁਰਮੇਲ ਸਿੰਘ ਗਿੱਲ ਯੂਨੀਅਨ ਇਕਾਈ  ਪ੍ਰਧਾਨ ,ਮਹਿੰਦਰ ਕੌਰ ਇਸਤਰੀ ਵਿੰਗ ਡਕੋਂਦਾ ਪ੍ਰਧਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਹਨਾਂ ਤੋਂ ਇਲਾਵਾ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਰਜੀਤ ਸਿੰਘ ਛਾਪਾ, ਡਾਕਟਰ ਕੇਸਰ ਖਾਨ ਮਾਂਗੇਵਾਲ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਸੁਖਵਿੰਦਰ ਸਿੰਘ ਠੁੱਲੀਵਾਲ  ਪੰਚਾਇਤ ਮੈਂਬਰ ਕੌਰ ਸਿੰਘ, ਮਨਜੀਤ ਕੌਰ, ਨਰਿੰਦਰ ਕੌਰ ,ਦਰਸ਼ਨ ਸਿੰਘ ,ਕਰਮਜੀਤ ਸਿੰਘ, ਜਗਜੀਤ ਸਿੰਘ ਨੰਬਰਦਾਰ, ਗੁਰਚਰਨ ਸਿੰਘ ,ਜਗਸੀਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ  ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਗਿੱਲ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਸਿੰਘ 'ਬਲੌਰ ਸਿੰਘ, ਮਨਜੀਤ ਸਿੰਘ ,ਸੁਖਦੇਵ ਸਿੰਘ, ਸੁਸਾਇਟੀ ਪ੍ਰਧਾਨ ਅਵਤਾਰ ਸਿੰਘ, ਜਸਵੰਤ ਸਿੰਘ, ਜਗਦੇਵ ਸਿੰਘ, ਨਵਜੋਤ ਸਿੰਘ ,ਅਵਤਾਰ ਸਿੰਘ ਮੈਂਬਰ, ਫੌਜੀ ਕਰਮਜੀਤ ਸਿੰਘ, ਦਰਸ਼ਨ ਸਿੰਘ ਝੱਲੀ, ਸੁਖਚੈਨ ਸਿੰਘ, ਸੁਖਦੇਵ ਸਿੰਘ, ਸੁੱਖਾ ਸੂਮਲ, ਬਲਦੇਵ ਸਿੰਘ ਸੂਮਲ ਪੀ ਆਰ ਟੀ ਸੀ ,ਪ੍ਰੀਤਮ ਸਿੰਘ,ਗੁਰਚਰਨ ਸਿੰਘ ਆਡ਼੍ਹਤੀਆ, ਮੇਜਰ ਸਿੰਘ ਗਿੱਲ ਆਡ਼੍ਹਤੀਆ ਪੂਰਨ ਸਿੰਘ ਸੋਢੀ,ਆਦਿ ਹਾਜ਼ਰ ਸਨ ।