You are here

‘’ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਜਿੱਤ ਕੇ ਦਿੱਲੀਏ ਨੀ ਪੰਜਾਬ ਚੱਲਿਆ” ਫ਼ਤਿਹ ਤੇ ਧੰਨਵਾਦ ਮਾਰਚ ‘ਚ ਗੂੰਜੇ ਗਾਣੇ

ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਸੈਂਕੜੇ ਵਹੀਕਲਾ ਦੇ ਕਾਫ਼ਲੇ ਨਾਲ ਕੱਢਿਆ ਮਾਰਚ....

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਹਰ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਤਾ ... 

ਲੋਕਾਂ ਵਲੋਂ ਦਿੱਤਾ ਪਿਆਰ ਤੇ ਸਤਿਕਾਰ ਦੇ ਸਦਾ ਰਿਣੀ ਰਹਾਂਗੇ  ...: ਡਾ ਕਾਲਖ.. 

ਮਹਿਲ ਕਲਾਂ/ ਬਰਨਾਲਾ- 14 ਦਸੰਬਰ-  (ਗੁਰਸੇਵਕ ਸੋਹੀ ) -ਸੰਯੁਕਤ ਕਿਸਾਨ ਮੋਰਚੇ ਵੱਲੋ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜਿੱਤੇ ਗਏ ਅੰਦੋਲਨ ਵਿੱਚ ਖਾਸ ਥਾਂ ਰੱਖਣ ਵਾਲੇ ਮੋਰਚੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ' ਜਿੱਥੋਂ ਸੱਭ ਤੋਂ ਪਹਿਲਾ ਅਡਾਨੀ ਗਰੁਪ ਨੂੰ ਆਪਣੇ ਬੋਰਡ ਲਾਹੁਣ ਲਈ ਮਜਬੂਰ ਹੋਣਾ ਪਿਆ, ਉੱਥੋਂ ਟਰੈਕਟਰਾ, ਕਾਰਾ, ਜੀਪਾ ਤੇ ਮੋਟਰਸਾਈਕਲਾਂ ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਫ਼ਤਿਹ ਤੇ ਧੰਨਵਾਦ ਮਾਰਚ ਕੀਤਾ। ਇਹ ਮਾਰਚ ਅਡਾਨੀਆ ਦੀ ਖੁਸਕ ਬੰਦਰਗਾਹ ਤੋਂ ਸੁਰੂ ਹੋਕੇ ਪਿੰਡ ਕਿਲ੍ਹਾ ਰਾਏਪੁਰ, ਸਾਇਆ, ਡੇਹਲੋ, ਰੰਗੀਆਂ, ਘੁੰਗਰਾਣਾ, ਜੜਤੌਲੀ, ਮਹਿਮਾ ਸਿੰਘ ਵਾਲਾ, ਲੋਹਗੜ੍ਹ, ਨਾਰੰਗਵਾਲ, ਬੱਲੋਵਾਲ, ਚਮਿੰਡਾ, ਗੁੱਜਰਵਾਲ, ਸਰਾਭਾ, ਢੈਹਪੀ, ਖੰਡੂਰ, ਜੋਧਾਂ ਤੋਂ ਹੁੰਦਾ ਹੋਇਆ ਆਸੀਕਲਾਂ ਜਾ ਕੇ ਸਮਾਪਤ ਹੋਇਆ। ਜਿੱਥੇ ਵਿੱਚ ਮਾਰਚ ਵਿੱਚ ਜੋਸੀਲੇ ਨਾਹਰੇ ਲੱਗ ਰਹੇ ਸਨ, ਉੱਥੇ ਅੰਦੋਲਨ ਨਾਲ ਸੰਬੰਧਿਤ ਗੀਤ ਜਿਵੇਂ ‘’ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਜਿੱਤ ਕੇ ਦਿੱਲੀਏ ਨੀ ਪੰਜਾਬ ਚੱਲਿਆ” ਆਦਿ ਉੱਪਰ ਭੰਗੜਾ ਵੀ ਪਾਇਆ ਜਾ ਰਿਹਾ ਸੀ। ਲੋਕਾਂ ਵੱਲੋਂ ਕਾਫ਼ਲੇ ਦੇ ਸਵਾਗਤ ਵਿੱਚ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਉਹਨਾਂ ਲਈ ਚਾਹ, ਮਠਿਆਈ ਤੇ ਫਲਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਸਹਾਇਕ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜਿਲ੍ਹਾ ਕੈਸ਼ੀਅਰ ਕੁਲਜੀਤ ਕੌਰ ਗਰੇਵਾਲ਼, ਜਨਵਾਦੀ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾਕਟਰ ਜਸਵਿੰਦਰ ਸਿੰਘ ਕਾਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਹਮੇਸ਼ਾ ਹਰ ਤਰ੍ਹਾਂ ਦੇ 
ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ  ਜਿਹੜੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅੰਦੋਲਨਕਾਰੀਆ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਨੂੰ ਕਿਰਤੀ ਕਿਸਾਨਾਂ ਤੇ ਭਰਾਤਰੀ ਜਥੇਬੰਦੀਆਂ ਦੇ ਸਿਰੜੀ ਸੰਘਰਸ਼ ਅੱਗੇ ਗੋਡੇ ਟੇਕਣੇ ਪਏ ਹਨ। ਜਿਹੜੀ ਕੇਂਦਰ ਸਰਕਾਰ ਇਕ ਇੰਚ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ, ਉਸ ਨੇ ਕੇਵਲ ਕਾਲੇ ਕਾਨੂੰਨ ਹੀ ਵਾਪਸ ਨਹੀਂ, ਸਗੋਂ ਕਿਸਾਨਾਂ ਦੀਆਂ ਦੂਜੀਆਂ ਮੰਗਾ ਮੰਨਣ ਦਾ ਅੱਕ ਵੀ ਚੱਬਣਾ ਪਿਆ ਹੈ। ਕਿਸਾਨਾਂ ਇਸ ਹੋਈ ਜਿੱਤ ਲਈ ਆਗੂਆਂ ਨੇ ਲੋਕਾਂ ਵੱਲੋਂ ਦਿੱਤੇ ਹਰ ਤਰਾਂ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾ ਸ਼ਹੀਦ ਹੋਏ ਅੰਦੋਲਨਕਾਰੀਆ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਇਸਤਰੀ ਸਭਾ ਪੰਜਾਬ ਦੀ ਆਗੂ ਜਰਨੈਲ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਗੁਰਉਪਦੇਸ਼ ਸਿੰਘ ਘੁੰਗਰਾਣਾ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ,ਡਾਕਟਰ ਸੰਤੋਖ ਸਿੰਘ ਜੀ ਮਨਸੂਰਾਂ ਸਾਬਕਾ ਬਲਾਕ ਪ੍ਰਧਾਨ, ਡਾ ਰਹਿਮਦੀਨ ਭੋਗੀਵਾਲ, ਡਾ ਜਸਵਿੰਦਰ ਜੜਤੌਲੀ, ਡਾ ਬਿਕਰਮ ਦੇਵ ਘੁੰਗਰਾਣਾ ਜੀ ਸੀਨੀਅਰ ਆਗੂ, ਡਾ ਸੁਮੀਤ ਸਰਾਂ ਗੁੱਜਰਵਾਲ ,ਅਮਰਜੀਤ ਸਿੰਘ ਸ਼ੰਕਰ, ਰਾਜਵੀਰ ਸਿੰਘ, ਰਣਧੀਰ ਸਿੰਘ, ਦਵਿੰਦਰ ਸਿੰਘ, ਮਲਕੀਤ ਆਦਿ ਹਾਜਰ ਸਨ।