ਇਸ ਵਾਰ ਵਿਧਾਨ ਸਭਾ ਵਿਚ ਚੋਰ , ਠੱਗ ਤੇ ਪੰਜਾਬ ਦੇ ਦੁਸ਼ਮਣ ਨਹੀਂ ਵੜਨ ਦੇਣੇ
ਮਹਿਲ ਕਲਾਂ/ ਬਰਨਾਲਾ- (ਗੁਰਸੇਵਕ ਸੋਹੀ ) ਲੋਕ ਅਧਿਕਾਰ ਲਹਿਰ ਵਲੋਂ ਅੱਜ ਪਿੰਡ ਖੇੜੀ ਚਹਿਲਾ, ਸ਼ੇਰਪੁਰ ਦੇ ਕਲੱਬ ਮੇੇੈੰਬਰਾਂ ਅਤੇ ਈਨਾਂ ਬਾਜਵਾ ਦੇ ਸੰਘਰਸ਼ੀ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਲੋਕ ਅਧਿਕਾਰ ਲਹਿਰ ਦੇ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ, ਡਾਕਟਰ ਜਸਵੰਤ ਸਿੰਘ, ਅਤੇ ਕਨਵੀਨਰ ਗੁਰਮੇਲ ਸਿੰਘ ਕਲਾਲਾ ਨੇ ਕਿਹਾ ਕੇ ਅਸੀਂ ਕਿਸਾਨ ,ਮਜ਼ਦੂਰ, ਮੁਲਾਜ਼ਿਮ , ਦੁਕਾਨਦਾਰ, ਵਪਾਰੀ ਨੂੰ ਇਕਠਾ ਕਰਕੇ ਦਮ ਲਵਾਂਗੇ।
ਮਹਿਲ ਕਲਾਂ ਹਲਕੇ ਦੇ ਖੇੜੀ ਚਹਿਲਾਂ , ਸ਼ੇਰਪੁਰ ਦੇ ਕਲੱਬ ਮੇਂਬਰਾ ਅਤੇ ਪਿੰਡ ਈਨਾਂ ਬਾਜਵਾ ਵਿਚ ਸੂਝਵਾਨ ਸੰਵੇਦਨਸ਼ੀਲ ਪ੍ਰਤਿਭਾਵਾਨ ਪੰਜਾਬੀਆਂ ਨਾਲ ਮੀਟਿੰਗਾਂ ਕੀਤੀਆਂ ।
ਹਰਜੀਤ ਸਿੰਘ ਖਿਆਲੀ ਨੇ ਕਿਹਾ ਕੇ ਇਸ ਵਾਰ 2022 ਵਿਚ ਪੰਜਾਬ ਨੂੰ ਲੁੱਟਣ ਵਾਲਿਆਂ ਅਤੇ ਪੰਜਾਬ ਦੇ ਲੁੱਟ ਹੋ ਰਹੇ ਮਾਲਕਾ ਦੇ ਵਿਚਕਾਰ ਹੋਵੇਗੀ। ਓਨਾ ਨੇ ਕਿਹਾ ਕੇ ਲੋਕ ਅਧਿਕਾਰ ਲਹਿਰ ਸਭ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ। ਇਸ ਵਿਚ ਕੋਈ ਅਹੁਦਾ ਨਹੀਂ ਸਭ ਬਰਾਬਰ ਹਨ।
ਕਿਸਾਨੀ ਅੰਦੋਲਨ ਦੀ ਜਿੱਤ ਦੇ ਜਸ਼ਨ ਸਦੀਵੀ ਹੋਣ,ਇਸ ਲਈ ਚੇਤੰਨ ਰਹਿਣਾ ਪਵੇਗਾ। ਲੋਕਾਂ ਦੀ ਸੂਝ ਪ੍ਰਚੰਡ ਤੇ ਪਰਪੱਕ ਹੋਣ ਨਾਲ ਹੀ ਅਗਲਾ ਸਫਰ ਅਸਲੀ ਮੰਜ਼ਿਲ ਵੱਲ ਜਾਵੇਗਾ।
ਬਹੁਤ ਜਲਦੀ ਪੰਜਾਬ ਦਾ ਏਜੰਡਾ ਬੁੱਧੀਜੀਵੀਆਂ ਤੇ ਕਲਾਕਾਰਾਂ ਵੱਲੋਂ ਪੇਸ਼ ਹੋਵੇਗਾ। ਪੰਜਾਬੀ ਏਜੰਡੇ ਤੇ ਖੜਨਗੇ ਹੁਣ ਫੋਕੀਆਂ ਯੱਕੜਾਂ ਨਹੀਂ ਚਲਣੀਆਂ ।