You are here

ਬਿ੍ਟਿਸ਼ ਪੀਐੱਮ ਜੌਨਸਨ ਨੇ ਦਿੱਤੀ ਲਾਕਡਾਊਨ ਦੀ ਚਿਤਾਵਨੀ

ਲੰਡਨ, ਨਵੰਬਰ 2020 -(  ਗਿਆਨੀ ਰਵਿੰਦਰਪਾਲ ਸਿੰਘ)  

 ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਸਖ਼ਤ ਉਪਾਵਾਂ ਦਾ ਬਚਾਅ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪਾਬੰਦੀਆਂ ਵਿਚ ਲ ਦਿੱਤੀ ਗਈ ਤਾਂ ਮਹਾਮਾਰੀ ਫਿਰ ਬੇਕਾਬੂ ਹੋ ਜਾਵੇਗੀ। ਨਤੀਜਨ ਨਵੇਂ ਸਾਲ 'ਤੇ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਇਸ ਦੌਰਾਨ, ਬਿ੍ਟੇਨ ਵਿਚ 17 ਹਜ਼ਾਰ 555 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 15 ਲੱਖ 74 ਹਜ਼ਾਰ ਤੋਂ ਜ਼ਿਆਦਾ ਹੋ ਗਈ। ਇਨ੍ਹਾਂ ਵਿੱਚੋਂ 57 ਹਜ਼ਾਰ 301 ਮਰੀਜ਼ਾਂ ਦੀ ਮੌਤ ਹੋ ਗਈ।

ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ ਵਿਚ ਆਏ ਬਿ੍ਟੇਨ ਵਿਚ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਇਸ 'ਤੇ ਰੋਕ ਲਗਾਉਣ ਲਈ ਇੰਗਲੈਂਡ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਕਦਮਾਂ ਦਾ ਜੌਨਸਨ ਦੀ ਪਾਰਟੀ ਵਿਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਖ਼ੁਦ ਵੀ ਕਿਸੇ ਕੋਰੋਨਾ ਪ੍ਰਭਾਵਿਤ ਐੱਮਪੀ ਦੇ ਸੰਪਰਕ ਵਿਚ ਆ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਕੁਆਰੰਟਾਈਨ ਵਿਚ ਜਾਣਾ ਪਿਆ ਸੀ। ਕੁਆਰੰਟਾਈਨ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਸੀਂ ਿਢੱਲ ਦਿੰਦੇ ਹਾਂ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਵੇਗਾ। ਇਸ ਕਾਰਨ ਸਾਨੂੰ ਨਵੇਂ ਸਾਲ 'ਤੇ ਲਾਕਡਾਊਨ ਵੱਲ ਪਰਤਣਾ ਪੈ ਜਾਵੇਗਾ।