ਜਗਰਾਉਂ, ਨਵੰਬਰ 2020 -( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)-
ਅੱਜ ਸਥਾਨਕ SBBS ਲਾਹੋਰ ਖਾਲਸਾ ਸਕੂਲ ਲੜਕੇ,ਮਹਲਾ ਮਾਈ ਜੀਨਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਤੀ ਮਾਂ ਦੀ ਸੇਵਾ ਮਿਸ਼ਨ ਜਗਰਾਉਂ ਵਲੋਂ ਜਪਾਨੀ ਵਿਧੀ ਨਾਲ ਲਗਾਏ 550ਰੁਖਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਬੜੇ ਸੁੰਦਰ ਢੰਗ ਨਾਲ ਰੁੱਖਾਂ ਨੂੰ ਸਜਾਇਆ ਗਿਆ, ਗਰੀਨ ਪੰਜਾਬ ਮਿਸ਼ਨ ਦੀ ਟੀਮ ਦੇ ਸਰਪ੍ਰਸਤ ਸਤਪਾਲ ਸਿੰਘ ਦੇਹੜਕਾ ਦਵਾਰਾ ਇਸ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਜਿਸ ਵਿਚ ਖਾਸ ਤੌਰ ਤੇ ਪ੍ਰਿੰਸੀਪਲ ਅਮਰਜੀਤ ਕੌਰ ਨਾਜ਼ ਬਲੋਜਮ ਕਾਨਵੇਂਟ ਸਕੂਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਖਾਲਸਾ ਸਕੂਲ, ਉਮੇਸ਼ ਛਾਵੜਾ,ਡਾ ਜਸਵੰਤ ਸਿੰਘ ਢਿੱਲੋਂ, ਗੁਰਮੇਲ ਸਿੰਘ, ਬਲਵਿੰਦਰ ਮਾਣੂੰਕੇ,ਮੋਹਣ ਸਿੰਘ ਜਗਲਾਤ ਅਫਸਰ, ਜਸਵੀਰ ਸਿੰਘ, ਵਿਨੋਦ ਦੁਆ,ਅਮਨ ਖਹਿਰਾ,ਡਾ ਨਰਿੰਦਰ ਸਿੰਘ ਬੀ ਕੇ ਗੈਸ, ਅਨੀਤਾ ਰਾਣੀ, ਕੰਚਨ ਸਪਰਾ, ਵਿਨੋਦ ਬਾਂਸਲ,ਆਰ ਕੇ ਗੋਇਲ, ਨਵੀਨ ਗੁਪਤਾ,ਭਾਰਤ ਖੰਨਾ ਹਾਜ਼ਰ ਸਨ। ਅਤੇ ਸਾਰਿਆਂ ਨੇ ਗਰੀਨ ਪੰਜਾਬ ਮਿਸ਼ਨ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਗਰ ਅਸੀਂ ਸਾਰੇ ਧਰਤੀ ਨੂੰ ਹਰਾ ਭਰਾ ਕਰਨ ਲਈ ਆਪਣੇ ਆਪ ਤੋਂ ਇਹ ਲਹਿਰ ਸ਼ੂਰੁ ਕਰੀਏ ਤਾਂ ਹੀ ਗਰੀਨ ਪੰਜਾਬ ਮਿਸ਼ਨ ਦਾ ਸੁਪਨਾ ਪੂਰਾ ਕਰ ਸਕਦੇ ਹਾਂ।