ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਡਿਪਟੀ ਕਮਿਸ਼ਨਰ ਲੁੁਧਿਆਣਾ ਦੀਆਂ ਹਦਾਇਤਾਂ ਨੂੰ ਅਮਲੀ ਰੂਪ ਦਿੰਦਿਆਂ ਤਿਉਹਾਰਾਂ ਦੇ ਦਿਨਾਂ ਮੁੱਖ ਰੱਖਦਿਆਂ ਜਗਰਾਓਂ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਚ ਮਠਿਆਈ ਵਾਲੀਆਂ ਦੁੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਕੌਸ਼ਿਕ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਕੁੁਝ ਦੁੁਕਾਨਾਂ ਦੇ ਸੈਂਪਲ ਵੀ ਭਰੇ ਅਤੇ ਲੈਬੋਰੇਟਰੀ ਟੈਸਟ ਲਈ ਭੇਜੇ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਚ ਉਹ ਪਿੰਡਾਂ ਦੀਆਂ ਦੁੁਕਾਨਾਂ ਦੀ ਵੀ ਚੈਕਿੰਗ ਕਰਨਗੇ ਅਤੇ ਸੈਂਪਲ ਭਰਨਗੇ। ਇਸ ਮੌਕੇ ਐੱਸਡੀਐੱਮ ਵਿਕਾਸ ਹੀਰਾ ਤੇਤਹਿਸੀਲਦਾਰ ਕੌਸ਼ਿਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਮਠਿਆਈ ਦੀ ਵਰਤੋਂ ਘੱਟ ਕਰਨ ਅਤੇ ਉਨਾਂ੍ਹ ਦੁੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਾਫ ਸੁੁਥਰੀ ਮਠਿਆਈ ਵੇਚਣ।