You are here

ਪੰਜਾਬ

ਪਿੰਡ ਕ੍ਰਿਪਾਲੇਵਾਲ 'ਚ ਕੁਲਵੰਤ ਸਿੰਘ ਟਿੱਬਾ ਨੇ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ/ਬਰਨਾਲਾ- 03 ਦਸੰਬਰ- (ਗੁਰਸੇਵਕ ਸੋਹੀ)-  ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ  ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਜਲਦ ਹੀ ਉਨ੍ਹਾਂ ਦੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਤੇ ਸੰਸਥਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂਬੱਧੀ ਧੱਕੇ ਖਾਣੇ ਪੈਂਦੇ ਹਨ ਅਤੇ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੀ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੀ ਪਿੰਡ ਕ੍ਰਿਪਾਲੇਵਾਲ ਵਿਖੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਆਪਣੇ ਕੰਮਾਂ ਧੰਦਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਵੱਡੀ ਪੱਧਰ ਤੇ ਸੰਪਰਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਕੇ ਨਿੱਕੇ ਕੰਮਾਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੋ ਰਹੀ ਹੈ ਪਰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।ਉਨ੍ਹਾਂ ਅਪੀਲ ਕੀਤੀ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਬਿਨਾਂ ਝਿਜਕ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਸੰਸਥਾ 'ਹੋਪ ਫਾਰ ਮਹਿਲ ਕਲਾਂ'  ਨਾਲ ਜੁੜ ਕੇ ਲੋਕ ਹਿੱਤਾਂ ਦੀ ਪ੍ਰਾਪਤੀ ਲਈ ਵਿੱਢੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ।ਇਸ ਮੌਕੇ ਪੰਚ ਸੰਸਾਰ ਸਿੰਘ,ਜੰਗੀਰ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਰਾਜੂ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਹਾਜ਼ਰ ਸਨ।

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਹਲਕਾ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ ਬਰਨਾਲਾ- 03 ਦਸੰਬਰ - (ਗੁਰਸੇਵਕ ਸੋਹੀ)-  ਅੱਜ ਹਲਕਾ ਮਹਿਲ ਕਲਾਂ ਵਿੱਚ ਲੋਕ ਅਧਿਕਾਰ ਲਹਿਰ ਹਲਕਾ ਮਹਿਲ ਕਲਾਂ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵੰਤ ਸਿੰਘ,, ਡਾਕਟਰ ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ  ਪਿਛਲੇ ਸੱਤਰ ਪਝੰਤਰ ਸਾਲ ਤੋਂ ਰਵਾਇਤੀ ਪਾਰਟੀਆਂ ਸਾਨੂੰ ਬਦਲ ਬਦਲ ਕੇ ਲੁੱਟ ਰਹੀਆਂ ਹਨ। ਪਰ ਹੁਣ ਲੋਕ ਅਧਿਕਾਰ ਲਹਿਰ ਦੇ ਸੂਝਵਾਨ ਵਰਕਰ ਆਪਣਾ ਆਗੂ ਆਪ ਚੁਣਕੇ ਉਸਨੂੰ ਵਿਧਾਨ ਸਭਾ ਵਿੱਚ ਭੇਜਣਗੇ  ਜਿੱਥੇ ਉਹ ਸਾਡੇ ਤੇ ਸਾਡੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲਿਖ ਕੇ ਨਵਾਂ ਪੰਜਾਬ ਸਿਰਜਣਗੇ। ਇਸ ਸਮੇਂ ਆਪਣੇ ਸੰਬੋਧਨ ਚ ਹਰਜੀਤ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਸਬ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਲਹਿਰ ਹੈ ਇਸ ਵਿੱਚ ਕੋਈ ਅਹੁਦਾ ਨਹੀ   ਸਬ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤਕ ਸਿਰਫ ਲੀਡਰ ਚੁਣੇ ਹਨ ਨੁਮਾਇਦੇ ਨਹੀਂ ਚੁਣੇ ਪਰ 2022 ਦੀ ਲੜਾਈ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਵਿਚਕਾਰ ਅਤੇ ਪੰਜਾਬ ਦੇ 3 ਕਰੋਡ਼ ਲੋਕਾਂ ਵਿਚਕਾਰ ਹੋਵੇਗੀ! ਇਸ ਸਮੇਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਲੋਕ ਅਧਿਕਾਰ ਲਹਿਰ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਵਿਸਵਾਸ ਦਿਵਾਉਣ ਦੇ ਨਾਲ ਨਾਲ ਹਰ ਘਰ ਵਿੱਚ ਲਹਿਰ ਨੂੰ ਲਿਜਾਣ ਲਈ ਪਰਣ ਕੀਤਾ।ਅਖੀਰ ਵਿੱਚ ਓਨਾ ਨੇ ਕਿਹਾ ਕੇ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੇ ਲਈ ਹੁਣ ਆਮ ਲੋਕਾਂ ਨੂੰ ਮਿਲ ਕੇ ਸਿਰ ਜੋੜ ਕੇ ਇੰਨਾ ਲੋਟੂ ਸਰਕਾਰਾਂ ਦੇ ਵਿਰੁੱਧ ਇਕ ਧਿਰ ਬਣਾਉਣੀ ਪੈਣੀਆਂ ਤਾਂ ਜੋ ਇੰਨਾ ਲਹੂ ਪੀਣੀਆਂ ਜੋਕਾ ਸਰਕਾਰਾਂ ਤੋਂ ਖਹਿੜ੍ਹਾ ਛੁਡਾਇਆ ਜਾ ਸਕੇ!ਇਸ ਮੌਕੇ ਤੇ ਬਹਾਦਰ ਸਿੰਘ ਜੌਹਲ, ਨਛੱਤਰ ਸਿੰਘ ਕਲਕੱਤਾ, ਜਤਿੰਦਰ ਸੋਢਾ, ਬੰਟੀ ਸੋਢਾ, ਰਾਜੂ ਸੋਢਾ, ਜੱਸਾ, ਰਾਜਦੀਪ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਪਰਵਿੰਦਰ ਸਿੰਘ ਭੱਠਲ, ਗੁਰਦੀਪ ਸਿੰਘ ਮਾਨ, ਮਾਸਟਰ ਪਿੱਛੋਂਰ ਸਿੰਘ ਹਮੀਦੀ ਆਦਿ ਹਾਜਿਰ ਸਨ।

ਸ਼ਹਿਨਾਈਆਂ

ਸ਼ਹਿਨਾਈਆਂ*
ਸੁਖਦੀਪ ਸਿੰਘ ਸੋਹੀ s/oਮਲਕੀਤ ਸਿੰਘ ਸੋਹੀ ,ਪਿੰਡ ਨਰੈਣਗੜ੍ਹ ਸੋਹੀਆਂ (ਬਰਨਾਲਾ) ਦਾ ਵਿਆਹ ਕਰਨਵੀਰ ਕੌਰ D/oਬਲਵਿੰਦਰ ਸਿੰਘ ਪਿੰਡ ਖੋਟੇ (ਮੋਗਾ) ਦੇ ਨਾਲ ਹੋਇਆ।

ਪੱਤਰਕਾਰ ਗੁਰਸੇਵਕ ਸੋਹੀ ਬਰਨਾਲਾ 7347480582

ਮਾਮਲਾ ਪੁਲਿਸ ਜ਼ਬਰ ਦ‍ਾ-ਕਿਰਤੀ ਕਿਸਾਨ ਯੂਨੀਅਨ ਵਿੱਢੇਗੀ ਸੰਘਰਸ਼ 

ਭਵਿੱਖੀ ਰੂਪਰੇਖਾ ਲਈ ਜਲ਼ਦ ਹੋਵੇਗੀ ਸਾਂਝੀ ਮੀਟਿੰਗ 

ਜਗਰਾਉਂ 3 ਦਸੰਬਰ ( ਜਸਮੇਲ ਗ਼ਾਲਿਬ ) ਪੁਲਿਸ ਜ਼ਬਰ ਤੋਂ ਪੀੜ੍ਹਤ ਪਰਿਵਾਰ ਦਾ ਹਾਲ਼ ਜਾਨਣ ਤੋਂ ਬਾਦ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲੋਚਨ ਸਿੰਘ ਝੋਰੜਾ ਅਤੇ ਨੌਜਵਾਨ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਨੇ ਕਿਹਾ ਦਰਜਨ ਤੋਂ ਵਧੇਰੇ ਹੁਕਮਾਂ ਦੇ ਬਾਵਜੂਦ ਜਿਲ੍ਹਾ ਪੁਲਿਸ ਵਲੋਂ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਪਰਚਾ ਦਰਜ ਨਾਂ ਕਰਨਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚੇਹਰੇ ਨੂੰ ਨੰਗਾ ਕਰਦਾ ਹੈ। ਦੋਵੇਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਲ਼ਦੀ ਹੀ ਇਲਾਕੇ ਦੀਆਂ ਸਮੂਹ ਇਨਸਾਫ਼ਪਸੰਦ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਦਿੱਲੀ ਮੋਰਚੇ ਵਰਗਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਜਗਰਾਉਂ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਵੀ ਕੀਤੀ। ਜਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀ ਡੀ.ਅੈਸ.ਪੀ. ਖਿਲਾਫ਼ ਕਾਰਵਾਈ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸ਼ਿਕਵਾ

ਸ਼ਿਕਵਾ ਕੀਤਾ ਨਹੀਂ ਕਦੇ ਅਸੀਂ ਬੇਵਫਾਈ ਦਾ 
ਬੇ-ਵਫਾ ਖੁਦ ਆਪਦੇ ਕੀਤੇ ਤੇ ਪਛਤਾਉਂਦੀ ਰਹੀ ।

ਗੁਲਸ਼ਨ ਵਿੱਚੋਂ ਉਹ ਕਲੀ ਵੀ ਮਸਲ ਦਿੱਤੀ 
ਜੋ ਉਮਰ ਭਰ ਸਾਰੇ ਗੁਲਸ਼ਨ ਨੂੰ ਮਹਿਕਾਉਂਦੀ ਰਹੀ।

ਉਮਰ ਭਰ ਦੀਆਂ ਖੁਸ਼ੀਆਂ ਬੇਸ਼ੁਮਾਰ ਖੋਹ ਕੇ ਮੇਰੀਆਂ 
ਜ਼ਾਲਿਮ ਜ਼ੁਲਮ ਕਰਨ ਤੋਂ ਬਾਅਦ ਵੀ ਮੁਸਕੁਰਾਉਂਦੀ ਰਹੀ ।

ਰੱਬ ਦੇ ਵਾਸਤੇ ਛੱਡ ਨਾ ਜਾਵੀਂ ਤੂੰ ਮੈਨੂੰ ਕੱਲਾ 
ਨਿੱਤ ਹੀ ਮੈਨੂੰ ਖ਼ਤਾ ਚ ਉਹ ਸਮਝਾਉਂਦੀ ਰਹੀ ।

ਅੰਤਾਂ ਦਾ ਸੱਜਣਾਂ ਤੈਨੂੰ ਪਿਆਰ ਸੀ ਮੈਂ ਕਰਦਾ 
ਐਪਰ ਨਾਟਕ ਪਿਆਰ ਦਾ ਕਰਕੇ ਤੜਫਾਉਂਦੀ ਰਹੀ ।

ਤੇਰੇ ਪਿਆਰ ਬਦਲੇ ਮੈਂ ਜਾਨ ਆਪਣੀ ਦੇ ਦੇਵਾਂਗੀ 
ਪਰ ਬੇ-ਕਦਰੇ ਫੋਕਾ ਪਿਆਰ ਜਤਾਉਂਦੀ ਰਹੀ।

ਹੋਇਆ ਕੀ ਜੇ"ਸ਼ਾਇਰ " ਘਰ ਤੋਂ ਗਰੀਬ ਸੀ 
ਪਰ ਤੂੰ ਬੇ -ਕੀਰਕੇ  ਉਹਨੂੰ ਬੁਝਾਰਤਾਂ ਪਾਉਂਦੀ ਰਹੀ ।

----------------------------------
 ਕੀ ਕਰਨਾ 

ਰੱਖਿਆ ਸੀ ਜਿਹਦੇ ਸਾਹਮਣੇ ਦਿਲ ਚੀਰ ਮੈਂ ਸੀਨਾ ।
ਭੁਲੇਖੇ ਕਿਉਂ ਉਸਦੇ ਦਿਲ ਵਿੱਚ ਮੇਰੇ ਬਾਰੇ ਰਹੇ ।

ਬਣ ਜਾਂਦਾ ਸੀ ਹਮਾਇਤੀ ਮੇਰਾ ਬੇਸ਼ੱਕ ਹਰ ਕੋਈ 
ਸਭ ਕੁੱਝ ਹੋਣ ਤੋਂ ਬਾਅਦ ਵੀ ਬੇਸਹਾਰੇ ਰਹੇ ।
ਫੁੱਲ ਵਿਛਾਏ ਸੀ ਮੈਂ ਤਾਂ ਹਰੇਕ ਦੇ ਰਾਹ ਤੇ 
ਸੁਲਗਦੀ ਅੱਗ ਦੇ ਕਿਉਂ ਮੇਰੀ ਵਾਰੀ ਅੰਗਾਰੇ ਰਹੇ ।

ਸਾਡੇ ਪਿਆਰ ਚ ਕੋਈ ਕਮੀ ਨਹੀਂ ਸੀ ਸੱਜਣਾ 
ਫੇਰ ਵੀ ਤੜਫਦੇ ਕਿਉਂ ਦੋਵੇਂ ਨਦੀ ਦੇ ਕਿਨਾਰੇ ਰਹੇ ।

ਅੱਲੇ -ਅੱਲੇ ਜ਼ਖ਼ਮਾਂ ਤੇ ਲਾਵਾਂ ਮਲੱਮ ਮੈਂ ਕਿਹੜੀ 
ਉਹਦੇ ਕਹੇ ਹਰ ਸ਼ਬਦ ਬਣੇ ਕਿਉਂ ਚਿੰਗਾਰੇ ਰਹੇ ।

ਕੀ ਕਰਨਾ ਦੁਨੀਆਂ ਤੇ"ਸ਼ਾਇਰ "ਹੁਣ ਜੀ ਕੇ
ਜਦੋਂ ਆਪਣੇ ਹੀ ਸੱਜਣ ਨਾ ਪਿਆਰੇ ਰਹੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ 1.05 ਕਰੋੜ ਹੋਈ - ਅਮਰਿੰਦਰ ਸਿੰਘ ਰਾਜਾ ਵੜਿੰਗ

ਕਿਹਾ! ਆਮਦਨ ਦੇ ਹਰ ਦਿਨ ਵਾਧੇ ਨਾਲ, ਹੁਣ ਪੰਜਾਬ ਸੂਬਾ ਆਸਾਨੀ ਨਾਲ ਨਵੀਂਆਂ ਬੱਸਾਂ ਖਰੀਦ ਸਕਦਾ ਹੈ, ਹਜ਼ਾਰਾਂ ਨੌਜਵਾਨਾਂ ਨੂੰ ਦਿੱਤਾ ਜਾ ਸਕਦਾ ਹੈ ਰੋਜ਼ਗਾਰ
ਰਾਏਕੋਟ, 02 ਦਸੰਬਰ (ਗੁਰਸੇਵਕ ਸੋਹੀ  ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੱਸਿਆ ਕਿ ਟੈਕਸ ਚੋਰੀ ਕਰਨ ਵਾਲਿਆਂ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿਟ ਬੱਸ ਅਪਰੇਟਰਾਂ 'ਤੇ ਸ਼ਿਕੰਜਾ ਕੱਸਣ ਤੋਂ ਬਾਅਦ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ 1.05 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਰਕਾਰ ਨਵੀਆਂ ਬੱਸਾਂ ਖਰੀਦ ਕੇ ਸਾਡੇ ਸੂਬੇ ਦੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ।ਕੈਬਨਿਟ ਮੰਤਰੀ ਨੇ ਅੱਜ ਰਾਏਕੋਟ ਵਿਖੇ 'ਖੁੱਲੀ ਚਰਚਾ ਵੜਿੰਗ ਦੇ ਨਾਲਂ ਪ੍ਰੋਗਰਾਮ ਤਹਿਤ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦਾ ਆਯੋਜਨ ਸੀਨੀਅਰ ਯੂਥ ਕਾਂਗਰਸੀ ਆਗੂ ਸ੍ਰੀ ਕਾਮਿਲ ਬੋਪਾਰਾਏ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸ.ਕਰਨਜੀਤ ਸਿੰਘ ਸੋਨੀ ਗਾਲਿਬ ਵੀ ਹਾਜ਼ਰ ਸਨ।ਕਾਮਿਲ ਬੋਪਾਰਾਏ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਇਕੱਲੇ ਰਾਏਕੋਟ ਹਲਕੇ ਵਿੱਚ ਕਰੋੜਾਂ ਰੁਪਏ ਦੇ ਵ

ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ

ਮੁੱਖ ਮੰਤਰੀ ਚੰਨੀ ਦੀ ਫੇਰੀ ਨੇ ਛੇੜੀ ਨਵੀਂ ਚਰਚਾ ਆਪਣੇ ਪੁੱਤਰ ਨੂੰ ਉਤਾਰ ਸਕਦੇ ਨੇ ਚੋਣ ਮੈਦਾਨ ਚ      

 ਮਹਿਲ ਕਲਾਂ/ ਬਰਨਾਲਾ (ਗੁਰਸੇਵਕ ਸੋਹੀ) ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਮਹਿਲ ਕਲਾਂ ਫੇਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ।ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ  ਕਿਹੜਾ ਉਮੀਦਵਾਰ ਚੋਣ ਮੈਦਾਨ ਚ ਉਤਾਰਿਆ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦਾ ਬੇਟਾ ਇੱਥੋਂ ਚੋਣ ਲੜ ਸਕਦਾ ਹੈ, ਕਿਉਂਕਿ ਇਸ ਹਲਕੇ ਤੋਂ 8-10 ਦਾਅਵੇਦਾਰ ਸਾਹਮਣੇ ਆ ਰਹੇ ਹਨ, ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਤੇ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਤੇ  ਹਲਕੇ ਅੰਦਰ ਗੇੜੀਆਂ ਮਾਰਨੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ ।ਕਿਉਂਕਿ ਟਿਕਟ ਤਾਂ ਇੱਕ ਨੂੰ ਹੀ ਮਿਲਣੀ ਹੈ ਤੇ ਫੇਰ ਦੂਸਰੇ ਦਾਅਵੇਦਾਰ ਵੀ ਵਿਰੋਧ ਕਰ ਸਕਦੇ ਹਨ ।ਜਿਸ ਕਰ ਕੇ ਮੁੱਖ ਮੰਤਰੀ  ਸ੍ਰ ਚੰਨੀ ਆਪ ਚੋਣ ਲੜ ਸਕਦੇ ਹਨ ਜਾਂ ਫਿਰ ਆਪਣੇ ਪੁੱਤਰ ਨੂੰ ਇਥੋਂ ਮੈਦਾਨ ਵਿਚ ਉਤਾਰ ਸਕਦੇ ਹਨ ।ਮਹਿਲ ਕਲਾਂ ਵਿਖੇ ਮੁੱਖ ਮੰਤਰੀ ਚੰਨੀ ਪਹਿਲਾਂ ਮਾਲਵਾ ਨਰਸਿੰਗ ਕਾਲਜ ਵਿਖੇ ਪਧਾਰੇ ਸੀ, ਜਿੱਥੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦਾ ਵਿਰੋਧੀ ਧੜਾ ਮੌਜੂਦ ਸੀ ਤੇ ਕਿਹਾ ਕਿ ਬੀਬੀ ਘਨੌਰੀ ਨੂੰ ਟਿਕਟ ਨਾ ਦਿੱਤੀ ਜਾਵੇ। ਜਿੱਥੇ ਬੀਬੀ ਘਨੌਰੀ ਵੀ ਮੌਜੂਦ ਸੀ। ਬੀਬੀ ਵਿਰੋਧੀ ਧੜੇ ਨੂੰ ਸਰਦਾਰ ਚੰਨੀ ਨੇ ਵਿਸ਼ਵਾਸ ਵੀ ਦਿਵਾਇਆ। ਬਾਅਦ ਵਿਚ ਦਾਣਾ ਮੰਡੀ ਮਹਿਲ ਕਲਾਂ ਵਿਖੇ ਰੈਲੀ ਵਾਲੀ ਜਗ੍ਹਾ ਤੇ ਪਹੁੰਚੇ। ਸਟੇਜ ਓੁਪਰ ਬੀਬੀ ਘਨੌਰੀ  ਮੌਜੂਦ ਸੀ ਤੇ ਵਿਰੋਧੀ ਧੜੇ ਦੇ ਮੈਂਬਰ  ਰੋਸ਼ਨ ਲਾਲ ਬਾਂਸਲ ਤੇ ਤੇਜ ਪਾਲ ਸਿੰਘ ਸੱਦੋਵਾਲ ਵੀ ਸਟੇਜ ਤੇ ਮੌਜੂਦ ਸਨ। ਬੀਬੀ ਘਨੌਰੀ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗਾਂ ਰੱਖੀਆਂ ਸਨ, ਪਰ ਸਟੇਜ ਤੋਂ ਮੁੱਖ ਮੰਤਰੀ ਨੇ ਇੱਕ ਵਾਰ ਵੀ ਬੀਬੀ ਘਨੌਰੀ ਦਾ ਨਾਮ ਤੱਕ ਨਹੀਂ ਲਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਘਨੌਰੀ ਦਾ ਪੱਤਾ ਸਾਫ ਦਿਸ ਰਿਹਾ ਹੈ ।ਦੂਜੇ ਪਾਸੇ ਬੀਬੀ ਘਨੌਰੀ ਦੇ ਸਮਰਥਕ ਬੀਬੀ ਨੂੰ ਵਧਾਈਆਂ ਦੇ ਰਹੇ ਸਨ। ਜੇਕਰ ਬੀਬੀ ਘਨੌਰੀ ਨੂੰ ਟਿਕਟ ਦਿੱਤੀ ਗਈ ਤਾਂ ਵਿਰੋਧੀ ਧੜਾ ਖੁੱਲ੍ਹ ਕੇ ਬਗਾਵਤ ਤੇ ਉਤਰ ਆਵੇਗਾ ਤਾਂ  ਫੇਰ ਕਾਂਗਰਸ ਨੂੰ ਇੱਥੋਂ ਸੀਟ ਕੱਢਣੀ ਬੜੀ ਹੀ ਔਖੀ ਹੋ ਜਾਵੇਗੀ। ਜੋ ਮੁੱਖ ਮੰਤਰੀ ਸ ਚੰਨੀ ਨੇ 25  ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਪੈਸਾ ਕਿਸ ਰਾਹੀ ਖਰਚਿਆ ਜਾਵੇਗਾ । ਸੂਤਰਾਂ ਦਾ ਕਹਿਣਾ ਹੈ ਕਿ ਇਹ ਗਰਾਂਟ ਡਿਪਟੀ ਕਮਿਸਨਰ ਬਰਨਾਲਾ ਰਾਹੀਂ ਖਰਚੀ ਜਾਵੇਗੀ, ਜੇਕਰ ਇਹ ਗ੍ਰਾਂਟ ਬੀਬੀ ਘਨੌਰੀ ਰਾਹੀਂ ਦਿੱਤੀ ਜਾਂਦੀ ਹੈ ਤਾਂ ਫਿਰ ਟਿਕਟ ਮਿਲਣ ਦੀ ਆਸ ਵੀ ਬੱਝ ਜਾਂਦੀ ਹੈ, ਕਿਉਂਕਿ ਬੀਬੀ ਘਨੌਰੀ ਦੋ ਵਾਰ  ਵਿਧਾਇਕ ਰਹੀ ਹੈ। ਇਸ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਗੁਰਦੀਪ ਸਿੰਘ ਦਿਵਾਨਾ, ਬੰਨੀ ਖਹਿਰਾ ( ਜੋ ਵੱਡਾ ਲਾਮ ਲਸ਼ਕਰ ਲੈ ਕੇ ਆਉਂਦਾ ਹੈ ), ਡਾ ਅਮਰਜੀਤ ਸਿੰਘ ਸੰਮਤੀ ਮੈਂਬਰ ਮਹਿਲ ਕਲਾਂ ਤੇ ਹੋਰ ਕਈ  ਸ਼ਾਮਲ ਹਨ ਤੇ ਆਪਣੇ -ਆਪਣੇ ਸਿਆਸੀ ਪ੍ਰਭੂਆਂ ਦੀ ਛਤਰ ਛਾਇਆ ਹੇਠ ਮੁੱਖ ਮੰਤਰੀ ਕੋਲ ਪੇਸ਼ ਹੋ ਰਹੇ ਹਨ । ਜ਼ਿਕਰਯੋਗ ਹੈ ਕਿ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੀ ਟਿਕਟ ਲੈਣ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਪਰ ਉਹ ਅਜੇ ਤਕ ਕਾਂਗਰਸ  ਪਾਰਟੀ ਚ ਸ਼ਾਮਲ ਨਹੀਂ ਹੋਏ। ਜੇਕਰ ਉਹ ਪਾਰਟੀ ਚ ਸ਼ਾਮਲ ਹੁੰਦੇ ਹਨ ਤਾਂ ਟਿੱਬਾ ਟਿਕਟ ਲੈਣ ਦੇ ਜਰੂਰ ਦਾਅਵੇਦਾਰ ਬਣ ਸਕਦੇ ਹਨ। ਹੁਣ ਤਾਂ ਸਮਾਂ ਹੀ ਦੱਸੇਗਾ  ਕੀ ਕਿਸ਼ਦੀ ਝੋਲੀ ਲੱਡੂ ਪੈਂਦੇ ਹਨ ।

ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਨਾਲ ਰਲੇ ਹੋਏ ਹਨ ਕੈਪਟਨ ਤੇ ਬਾਦਲ: ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਵੱਲੋਂ ਨਿਹਾਲ ਸਿੰਘ ਵਾਲਾ ਵਿਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ
ਕਿਹਾ! ਬਹਿਰੂਪੀਆ ਕੇਜਰੀਵਾਲ ਬਾਹਰੋਂ ਆ ਕੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦਾ
ਮੋਗਾ ਜ਼ਿਲ੍ਹੇ ਦੇ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾ ਦੀਆਂ ਸੰਨਦਾ ਜਾਰੀ ਕੀਤੀਆਂ

Facebook Video Link; https://fb.watch/9Dyzyd7bRm/
ਬੱਧਨੀ ਕਲਾਂ (ਰੱਤੀ ), 01 ਦਸੰਬਰ - ਧਨਾਢਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ, ਇਹ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਕਿਸੇ ਨੂੰ ਵੀ ਤਾਕ ‘ਤੇ ਲਾ ਦਿੰਦੇ ਹਨ।
ਅੱਜ ਇੱਥੇ ਅਨਾਜ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕੈਪਟਨ ਅਤੇ ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਪਰਿਵਾਰ ਆਪਣੇ ਨਿੱਜੀ ਸੁਆਰਥਾਂ ਲਈ ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ।
ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਸੂਬੇ ਵਿਚ ਖੇਤੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਇਹੀ ਕਾਨੂੰਨ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਲਾਹ ਦੇ ਕੇ ਦੇਸ਼ ਭਰ ਵਿਚ ਲਾਗੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਹਰਸਿਮਰਤ ਕੌਰ ਦੀ ਵਜ਼ੀਰੀ ਬਚਾਉਣ ਲਈ ਹੀ ਬਾਦਲਾਂ ਨੇ ਇੰਨਾਂ ਕਾਨੂੰਨਾਂ ਦੇ ਹੱਕ ਵਿਚ ਪ੍ਰਚਾਰ ਤੱਕ ਕੀਤਾ। ਹਰਸਿਮਰਤ ਨੇ ਆਪਣੀ ਮਰਜ਼ੀ ਨਾਲ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਲੋਕਾਂ ਦੇ ਭਾਰੀ ਵਿਰੋਧ ਨੇ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਵੀ ਮੋਦੀ ਸਰਕਾਰ ਨਾਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐਸ.ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾ ਰਿਹਾ ਜੋ ਕਿ ਸਿੱਧਮ-ਸਿੱਧਾ ਸੂਬਿਆਂ ਦੇ ਸੰਘੀ ਢਾਂਚੇ ‘ਤੇ ਹਮਲਾ ਹੈ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਬਾਦਲਾਂ ਅਤੇ ਕੈਪਟਨ ਪਰਿਵਾਰਾਂ ਦੇ ਰਲੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਾਂਝ ਕਰਕੇ ਹੀ ਪੰਜਾਬ ਵਿਚ ਟ੍ਰਾਂਸਪੋਰਟ ਅਤੇ ਕੇਬਲ ਮਾਫੀਏ ਰਾਹੀਂ ਪੰਜਾਬ ਦੇ ਲੋਕਾਂ ਦੀ ਲੁੱਟ ਹੁੰਦੀ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਿਆ ਸਿਰਫ ਦੋ ਕੁ ਮਹੀਨੇ ਹੀ ਹੋਏ ਹਨ ਪਰ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਹੇਠ ਚਲਦੇ ਟ੍ਰਾਂਸਪੋਰਟ ਮਾਫੀਏ ਨੂੰ ਪੂਰੀ ਠੱਲ੍ਹ ਪਾ ਦਿੱਤੀ ਹੈ ਅਤੇ ਹੁਣ ਇੰਨਾਂ ਦੀ ਹੀ ਸਰਪ੍ਰਸਤੀ ਹੇਠ ਚੱਲ ਰਹੇ ਕੇਬਲ ਮਾਫੀਏ ਨੂੰ ਨਕੇਲ ਪਾਉਣ ਲਈ ਸਰਕਾਰ ਕਾਰਵਾਈ ਕਰ ਰਹੀ ਹੈ।
ਓਧਰ ਕੇਜਰੀਵਾਲ ‘ਤੇ ਹੱਲਾ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਆਮ ਆਦਮੀ ਦਾ ਨਕਾਬ ਪਾ ਕੇ ਬਾਹਰੋਂ ਆਏ ਧਾੜਵੀਆਂ ਦੀ ਤਰ੍ਹਾਂ ਪੰਜਾਬੀਆਂ ਨੂੰ ਲੁੱਟਣ ਦੀਆਂ ਸਾਜ਼ਿਸਾਂ ਘੜ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਅਜਿਹੇ ਬਹਿਰੂਪੀਆਂ ਦੀਆਂ ਚਾਲਾਂ ਸਫਲ ਨਹੀਂ ਹੋਣ ਦੇਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਪੰਜਾਬ ਦੇ ਲੋਕਾਂ ਦਾ ਹੀ ਰਾਜ ਰਹੇਗਾ ਕਿਉਂਕਿ ਬਾਹਰੋਂ ਆਏ ਕੇਜਰੀਵਾਲ ਵਰਗਿਆਂ ਨੂੰ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਦੀ ਸਮਝ ਹੀ ਨਹੀਂ।ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਤਾਂ ਸਿਰਫ ਡਰਾਮੇ ਕਰਕੇ ਅਤੇ ਝੂਠੀਆਂ ਗਾਰੰਟੀਆਂ ਦੇ ਕੇ ਪੰਜਾਬ ਵਿਚ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਤੋਂ ਵੱਧ ਉਸ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦੀ ਗ੍ਰਾਂਟ ਅਤੇ ਸਾਰੇ ਕੱਚੇ ਰਸਤੇ ਪੱਕੇ ਕਰਨ ਦਾ ਐਲਾਨ ਕੀਤਾ। ਇਲਾਕੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਇੱਕ ਡਿਗਰੀ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਦੇ ਲੋਕਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਧੜੇਬੰਦੀ ਤੋਂ ਉਪਰ ਉੱਠ ਕੇ ਇਕਜੁੱਟਤਾ ਨਾਲ ਸੂਬੇ ਵਿਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਆਮ ਲੋਕਾਂ ਦਾ ਰਾਜ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੇ ਪਸੰਦੀਦਾ ਆਗੂ ਨੂੰ ਹੀ ਪਾਰਟੀ ਵਲੋਂ ਟਿਕਟ ਨਾਲ ਨਿਵਾਜਿਆ ਜਾਵੇਗਾ।
ਇਸ ਸਮਾਗਮ ਮੌਕੇ ਮੁੱਖ ਮੰਤਰੀ ਨੇ ਦੋ ਲਾਭਪਾਤਰੀਆਂ ਨੂੰ ਰਸਮੀ ਤੌਰ ‘ਤੇ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਦੇ ਕੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕੀਤੀ।ਅੱਜ ਮੋਗਾ ਜ਼ਿਲ੍ਹੇ ਦੇ ਕੁੱਲ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਸੌਂਪੀਆਂ ਗਈਆਂ।
ਇਸ ਮੌਕੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਅਤੇ ਮੁਹੰਮਦ ਸਦੀਕ ਲੋਕ ਸਭਾ ਮੈਂਬਰ ਨੇ ਵੀ ਸੰਬੋਧਨ ਕੀਤਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਭੁਪਿੰਦਰ ਸਿੰਘ ਸਾਹੋਕੇ, ਅਮਰਜੀਤ ਕੌਰ ਸਾਹੋਕੇ, ਮੁਖਤਿਆਰ ਸਿੰਘ ਰਿਟਾ. ਐਸ.ਪੀ, ਹਰੀ ਸਿੰਘ ਖਾਈ ਡਾਇਰੈਕਟਰ ਮੰਡੀ ਬੋਰਡ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਵਿਨੋਦ ਬਾਸ਼ਲ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਹਰੀਸ਼ ਨਈਅਰ ਡਿਪਟੀ ਕਮਿਸ਼ਨਰ, ਸੁਰਜੀਤ ਸਿੰਘ ਡੀ.ਆਈ.ਜੀ ਫਿਰੋਜਪੁਰ ਰੇਂਜ ਅਤੇ ਸੁਰਿੰਦਰਜੀਤ ਸਿੰਘ ਮੰਡ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।

ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਇਨਸਾਫ, 20 ਲੱਖ ਮੁਆਵਜਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ

 ਪ੍ਰਧਾਨ ਰਾਠੀ ਵੱਲੋਂ ਭੁੱਖ ਹੜਤਾਲ ਸ਼ੁਰੂ

ਸੰਗਰੂਰ /ਬਰਨਾਲਾ, 01 ਦਸੰਬਰ ( ਗੁਰਸੇਵਕ ਸੋਹੀ) ਭੁੱਖ ਹੜਤਾਲ ਤੇ ਬੈਠੇ ਇੰਕਲਾਬ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਤੇਜ ਰਾਠੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ SCLO ਸਭਾ ਸ਼ਾਦੀਹਰੀ ਖਿਲਾਫ ਮੈਂਬਰਸ਼ਿਪ ਲੲੀ ਪਿਛਲੇ 6 ਮਹੀਨਿਆਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਉਹਨਾਂ ਵੱਲੋਂ ਐੱਸ ਡੀ ਐੱਮ ਦਫਤਰ ਦਿੜ੍ਹਬਾ ਵਿਖੇ ਸਬੰਧਿਤ ਅਫਸਰਾਂ ਨੂੰ  ਮ੍ਰਿਤਕ ਜੋਤੀ ਦੇ ਪਰਿਵਾਰ ਦੇ ਪਰਿਵਾਰ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਨਸਾਫ ਲੈਣ ਲੲੀ ਲਗਾਏ ਗਏ ਧਰਨੇ ਦੌਰਾਨ ਬੱਚੀ ਜੋਤੀ ਕੌਰ ਪੁੱਤਰੀ ਭੋਲਾ ਸਿੰਘ ਬਿਮਾਰ ਹੋ ਗੲੀ ਸੀ। ਜੋਤੀ ਕੌਰ ਦਾ ਪਿਤਾ ਪਿਛਲੇ 6 ਮਹੀਨਿਆਂ ਤੋਂ ਧਰਨੇ ਚ ਸ਼ਾਮਲ ਹੋਣ ਕਰਕੇ ਕੰਮ ਤੇ ਨਹੀਂ ਜਾ ਸਕਿਆ ਅਤੇ ਘਰ ਚ ਗਰੀਬੀ ਹੋਣ ਕਰਕੇ ਜੋਤੀ ਕੌਰ ਦਾ ਪੂਰੀ ਤਰਾਂ ਇਲਾਜ ਨਹੀਂ ਕਰਵਾਇਆ ਜਾ ਸਕਿਆ ਜਿਸ ਕਾਰਨ 28 ਨਵੰਬਰ 2021 ਨੂੰ ਜੋਤੀ ਕੌਰ ਪੁੱਤਰੀ ਭੋਲਾ ਸਿੰਘ ਦੀ ਮੌਤ ਹੋ ਗੲੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਫੁੱਲਾਂ ਜਾਂ ਭੋਗ ਦੀ ਰਸਮ ਉਦੋਂ ਤੱਕ ਨਹੀਂ ਨਿਭਾਈ ਜਾਵੇਗੀ ਜਦੋਂ ਤੱਕ ਪਰਿਵਾਰ ਨੂੰ ਇਨਸਾਫ, 20 ਲੱਖ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਕਿਉਂਕਿ ਜੋਤੀ ਕੌਰ ਦੀ ਮੌਤ ਦੀ ਜਿੰਮੇਵਾਰ SCLO ਕਮੇਟੀ ਸ਼ਾਦੀਹਰੀ, ਪ੍ਰਸ਼ਾਸ਼ਨ ਅਤੇ ਮੌਜੂਦਾ ਸਰਕਾਰ ਹੈ। ਕਿਉਂਕਿ ਸਬੰਧਿਤ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਦੀ ਮੰਗ ਤੇ 1956 ਦਾ ਰਿਕਾਰਡ ਦਿੱਤਾ ਗਿਆ ਅਤੇ ਨਾ ਹੀ 11-01-2021 ਦੇ ਸਿਫਾਰਿਸ ਲੈਟਰ ਉੱਪਰ ਕਾਰਵਾੲੀ ਕੀਤੀ ਗੲੀ ਅਤੇ ਨਾਂ ਹੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਗੲੀ।
ਇਸ ਮੌਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗਰਤੇਜ ਸਿੰਘ ਰਾਠੀ, ਮੀਤ ਪ੍ਰਧਾਨ ਗੁਰਜੰਟ ਸਿੰਘ ਰਾਜੂ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਿੱਠੂ ਸਿੰਘ, ਜਗਤਾਰ ਸਿੰਘ ਮੌਜੂਦਾ ਮੈਂਬਰ SCLO ਸਭਾ, ਲਾਡੀ ਸਿੰਘ, ਕਾਲਾ ਸਿੰਘ, ਮ੍ਰਿਤਕ ਬੱਚੀ ਦੇ ਪਿਤਾ ਭੋਲਾ ਸਿੰਘ ਮਾਤਾ ਕਿਰਨਾ ਕੌਰ ਅਤੇ ਸਮੂਹ ਧਰਨਾਕਾਰੀ ਸ਼ਾਮਲ ਸਨ।

ਕਸਬਾ ਮਹਿਲ ਕਲਾਂ ਵਿੱਚ ਨਵੀਂ ਬਣ ਰਹੀ " ਜਾਮਾ ਮਸਜਿਦ" ਦਾ ਕੰਮ ਪਹੁੰਚਿਆ ਲੈਂਟਰ ਤੇ.

ਦਾਨੀ ਸੱਜਣਾਂ ਨੂੰ ਕੀਤੀ ਗਈ ਸਹਿਯੋਗ ਦੀ ਪੁਰਜ਼ੋਰ ਅਪੀਲ

ਮਹਿਲ ਕਲਾਂ/ ਬਰਨਾਲਾ-   (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਅੰਦਰ ਮਹਿਲ ਕਲਾਂ ਅੰਦਰ ਨਵੀਂ ਬਣ ਰਹੀ ਜਾਮਾ ਮਸਜਿਦ ਦਾ ਨੀਂਹ ਪੱਥਰ  ਜਨਾਬ ਮੁਫ਼ਤੀ ਮੁਹੰਮਦ ਇਰਤਕਾਉੂਲ ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਮਿਤੀ 12-09-2021 ਦਿਨ ਐਤਵਾਰ ਨੂੰ ਰੱਖਿਆ ਸੀ ।ਜਿਸ ਵਿਚ ਹਿੰਦੂ,ਮੁਸਲਿਮ,ਸਿੱਖ,ਈਸਾਈ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਵੱਲੋਂ ਰਲ ਕੇ ਸਾਂਝੇ ਤੌਰ ਤੇ ਇਸ ਮਸਜਿਦ ਦੀ ਨੀਂਹ ਰੱਖੀ ਗਈ।
ਹੁਣ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ। ਇਸ ਮਸਜਿਦ  ਦਾ ਕੰਮ ਲੈਂਟਰ ਤੇ ਪਹੁੰਚ ਗਿਆ ਹੈ।ਇਸ ਸਮੇਂ ਇਕੱਤਰ ਹੋਏ ਮਸਜਿਦ ਇਮਾਮ ਹਾਫ਼ਿਜ਼ ਤਾਰਿਕ ਅਹਿਮਦ, ਡਾ ਮਿੱਠੂ ਮੁਹੰਮਦ,ਫਿਰੋਜ ਖ਼ਾਨ ,ਮੁਹੰਮਦ ਅਕਬਰ ਮੁਹੰਮਦ ਸਲੀਮ, ਮੁਹੰਮਦ ਅਰਸ਼ਦ, ਮੁਹੰਮਦ ਲਤੀਫ਼, ਮੁਹੰਮਦ ਨਜ਼ੀਰ, ਮੁਹੰਮਦ ਅਕਬਰ, ਦਿਲਵਰ ਹੁਸੈਨ,ਬੂਟਾ ਖ਼ਾਨ ,ਮੁਹੰਮਦ ਦਿਲਸ਼ਾਦ, ਵਕੀਲ ਖ਼ਾਨ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਪ੍ਰੇਮ ਕੁਮਾਰ ਪਾਸੀ ,ਸੁਰਿੰਦਰ ਕੁਮਾਰ ਕਾਲਾ , ਗੁਰਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਸਾਂਝੇ ਤੌਰ ਤੇ ਦੇਸ਼ ਵਿਦੇਸ਼ ਵਿਚ ਵਸਦੀ ਸਮੂਹ ਸਾਧ-ਸੰਗਤ ਅਤੇ ਦਾਨੀ ਸੱਜਣਾਂ ਤੋਂ  ਵੱਡੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਬਣ ਰਹੇ ਸਾਂਝੇ ਰੱਬ ਘਰ (ਗੁਰੂ ਘਰ) ਲਈ ਦਾਨ ਦਿੱਤਾ ਜਾਵੇ ਤਾਂ ਜੋ ਲੈਂਟਰ ਅਤੇ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਜਾ ਸਕੇ। ਦਾਨੀ ਸੱਜਣਾਂ ਦੀ ਸਹੂਲਤ ਲਈ  ਇਸ ਸਮੇਂ ਉਨ੍ਹਾਂ ਨੇ ਬੈਂਕ ਅਕਾਊਂਟ ਅਤੇ ਫੋਨ ਨੰਬਰ ਜਾਰੀ ਕੀਤਾ ਹੈ ਜੋ ਕਿ ਬੈਂਕ ਆਫ ਇੰਡੀਆ ਦਾ ਅਕਾਊਂਟ ਨੰਬਰ  658110110003544 ਅਤੇ IFSC ਨੰਬਰ BKID0006581 ਅਤੇ ਫੋਨ ਨੰਬਰ  95925-10143 ਅਤੇ 95927-75185 ਹਨ ।

ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਛੇ ਘੰਟੇ ਹਵਾਈ ਅੱਡੇ ਤੇ ਰੁਕਣਾ ਹੋਵੇਗਾ ਜ਼ਰੂਰੀ  

ਅੰਮ੍ਰਿਤਸਰ ਹਵਾਈ ਅੱਡਾ ਅਥਾਰਿਟੀ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼  

ਨਵੇਂ ਵੈਰੀਐਂਟ ਨੂੰ ਲੈ ਕੇ ਵਰਤੀ ਜਾ ਰਹੀ ਹੈ ਚੌਕਸੀ  

ਅੰਮ੍ਰਿਤਸਰ , 01 ਦਸੰਬਰ (ਜਸਮੇਲ ਗ਼ਾਲਿਬ ) ਕਰੋਨੇ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੰਡਨ ਬਰਮਿੰਘਮ ਤੇ ਰੋਮ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਘੱਟੋ ਘੱਟ ਛੇ ਘੰਟੇ ਲਈ ਰੁਕਣਾ ਪਵੇਗਾ ਏਅਰਪੋਰਟ ਉੱਪਰ । ਇਸ ਲਈ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋ ਸਕੇ ਇਹ ਨਵੀਆਂ ਗਾਈਡਲਾਈਨਜ਼ ਹਵਾਈ ਅੱਡਾ ਅਥਾਰਟੀ ਵੱਲੋਂ ਅੱਜ ਰਾਤ ਬਾਰਾਂ ਵਜੇ ਤੋਂ ਲਾਗੂ ਕਰ ਦਿੱਤੀ ਆ ਜਾਣਗੀਆਂ  । ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਾਈਵੇਟ ਲੈਬਾਰਟੀਜ਼ ਦੇ ਤਾਲਮੇਲ ਨਾਲ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈਸਟ ਕਰਵਾਏ ਜਾ ਸਕਣ ਦਾ ਪ੍ਰਬੰਧ ਕੀਤਾ ਜਾਵੇਗਾ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ  ਹਵਾਈ ਅੱਡੇ ਦੇ ਡਾਇਰੈਕਟਰ ਬੀ ਕੇ ਸੇਠ ਨੇ ਦੱਸਿਆ ਕਿ ਕਰੁਣਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮਨੀ ਕ੍ਰੌਨ ਨੂੰ ਰੋਕਣ ਲਈ ਅਥਾਰਟੀਜ਼ ਵੱਲੋਂ ਹਰ ਸੰਭਵ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਇਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਕਿ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈਸਟ ਘੱਟ ਤੋਂ ਘੱਟ ਰੇਟ ਤੇ ਕਰਵਾਏ ਜਾ ਸਕਣ  । ਉਨ੍ਹਾਂ ਦੱਸਿਆ ਕਿ ਮੁਸਾਫਰਾਂ ਦੇ ਰੈਪਿਡ ਟੈਸਟ ਕਰਵਾਉਣ ਦੀ ਆਗਿਆ ਮਿਲ ਗਈ ਹੈ ਰੈਪਿਡ ਟੈਸਟ ਦੀ ਰਿਪੋਰਟ ਆਉਣ ਚ ਘੱਟ ਤੋਂ ਘੱਟ ਚਾਰ ਤੋਂ ਪੰਜ ਘੰਟੇ ਦਾ ਸਮਾਂ ਲੱਗਦਾ ਹੈ  । ਇਸ ਸਮੇਂ ਓਮਨੀ ਕ੍ਰੌਨ ਪ੍ਰਭਾਵਿਤ ਦੇਸ਼ਾਂ ਚੋਂ ਲੰਡਨ ਬਰਮਿੰਘਮ ਤੇ ਰੋਮ ਤੋਂ ਹੀ ਅੰਬਰਸਰ ਫਲਾਈਟ ਆ ਰਹੀ ਹੈ ਅਜਿਹੇ ਸਮੇਂ ਫਲਾਈਟ ਲੈਂਡ ਹੋਣ ਅਤੇ ਪੇਸ਼ਾਵਰਾਂ ਦੀ ਟੈਸਟ ਪ੍ਰਕਿਰਿਆ ਪੂਰੀ ਹੋਣ ਤੋਂ ਘੱਟ ਛੇ ਘੰਟੇ ਦਾ ਸਮਾਂ ਲੱਗੇਗਾ ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਓਮੀ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਸੱਤ ਦਿਨ ਕੁਆਰਨਟਿਨ ਵੀਹ ਕਰਨਾ ਹੋਵੇਗਾ ਇਸ ਲਈ ਪੰਜਾਬ ਸਰਕਾਰ ਵੱਲੋਂ ਵੀ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ  ।ਆਰ ਟੀ ਪੀ ਸੀ ਆਰ ਦੀ ਰਿਪੋਰਟ ਆਉਣ ਤੋਂ ਬਾਅਦ ਹੋਮ ਇਸ ਲਿਸਟ ਚ ਰੱਖਿਆ ਜਾਵੇਗਾ ਤੇ ਇਸ ਤੋਂ ਬਾਅਦ ਫਿਰ ਤੋਂ ਟੈਸਟ ਕੀਤਾ ਜਾਵੇਗਾ  । 

ਲੰਡਨ ਰੋਮ ਤੇ ਬਰਮਿੰਘਮ ਤੋਂ ਰੋਜ਼ਾਨਾ ਤਕਰੀਬਨ 250 ਦੇ ਕਰੀਬ ਮੁਸਾਫਰ ਅੰਮ੍ਰਿਤਸਰ ਪੁੱਜਦੇ ਹਨ ।  

ਬਠਿੰਡਾ - ਅੰਮ੍ਰਿਤਸਰ ਹਾਈਵੇ ਤੇ ਧੁੰਦ ਕਾਰਨ ਸੱਤ ਵਾਹਨਾਂ ਚ ਟੱਕਰ  

ਅੱਠ ਲੋਕ ਜ਼ਖਮੀ ਇੱਕ ਦੀ ਹਾਲਤ ਨਾਜ਼ੁਕ  

ਫ਼ਰੀਦਕੋਟ, 30 ਨਵੰਬਰ (ਗੁਰੂਦੇਵ ਗ਼ਾਲਿਬ ) ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਪਿੰਡ ਪੱਕਾ ਦੇ ਨੇਡ਼ੇ ਸਵੇਰੇ ਅੱਠ ਵਜੇ ਧੁੰਦ ਕਾਰਨ ਵਾਪਰੇ ਹਾਦਸੇ ਚ ਸੱਤ ਵਾਹਨ ਆਪਸ ਵਿਚ ਟਕਰਾ ਗਏ  । ਹਾਦਸਾ ਇੰਨਾ ਭਿਆਨਕ ਸੀ ਕਿ ਦੂਰ ਦੁਰਾਡੇ ਤਕ ਚੀਕਾਂ ਅਤੇ ਖੜ੍ਹਕੇ ਦੀਆ ਆਵਾਜ਼ਾਂ ਸੁਣਾਈ ਦਿੱਤੀਆਂ । ਹਾਦਸੇ ਵਿੱਚ ਅੱਠ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ।ਇਹ ਹਾਦਸਾ ਥਾਣਾ ਫ਼ਰੀਦਕੋਟ ਸਦਰ ਤਹਿਤ ਆਉਂਦੇ ਪਿੰਡ ਪੱਕਾ ਦੇ ਨੇੜੇ ਵਾਪਰਿਆ । ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਹੋਣ ਤੇ ਹੋਇਆ ਹਾਦਸਾ ਜਿਸ ਵਿੱਚ ਹਾਈਵੇ ਉਪਰ ਟਰੈਕਟਰ ਟਰਾਲੀ ਚੜ੍ਹ ਰਹੇ ਸਨ ਜਿਸ ਨੂੰ ਟਰਾਲੇ ਨੇ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਟ੍ਰੇਲਰ ਦੇ ਪਿੱਛੇ ਆ ਰਹੀ ਜੀਪ ਅਤੇ ਦੋ ਕਾਰਾਂ ਵੀ ਘਟਨਾਗ੍ਰਸਤ ਹੋ ਗਈਆਂ । 

ਲੇਖਕ ਹੀਰਾ ਸਿੰਘ ਤੂਤ ਦੀ ਕਿਤਾਬ ਲੋਕ ਅਰਪਣ ਹੋਣ ਤੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਵੱਲੋਂ ਵਧਾਈ

ਫ਼ਰੀਦਕੋਟ,30 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ) ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਵੱਲੋਂ ਹੀਰਾ ਸਿੰਘ ਤੂਤ ਨੂੰ ਉਹਨਾਂ ਦੀ ਕਿਤਾਬ ਲੋਕ ਅਰਪਣ ਹੋਣ ਤੇ ਵਧਾਈ ਦਿੱਤੀ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਚੱਲ ਰਹੇ ਪੰਜਾਬੀ ਮਾਂਹ ਦੇ ਚੱਲਦਿਆਂ ਲੇਖਕ ਤੇ ਅਧਿਆਪਕ ਹੀਰਾ ਸਿੰਘ ਤੂਤ ਦੀ ਸੋਲ੍ਹਵੀ ਕਿਤਾਬ ਤੇ ਕਾਵਿ ਸੰਗ੍ਰਹਿ “ਫਿਜ਼ਾਵਾਂ ਦੇ ਰੰਗ” ਲੋਕ ਅਰਪਣ ਹੋਣ ਤੇ ਵਧਾਈ ਦਿੱਤੀ ਗਈ ਸਭਾ ਦੇ ਸਰਪ੍ਰਸਤ ਸ਼ਾਮ ਸੁੰਦਰ ਕਾਲੜਾ ਨੇ ਹੀਰਾ ਸਿੰਘ ਤੂਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੇਖਕ ਹੀਰਾ ਸਿੰਘ ਤੂਤ ਇਕ ਵਧੀਆਂ ਲੇਖਕ ਹੈ ਤੇ ਉਸ ਨੇ ਪਿਛਲੇ ਸਮੇ ਦੌਰਾਨ ਪੰਦਰਾਂ ਕਿਤਾਬ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਸਭਾ ਦੇ ਪ੍ਰਧਾਨ ਸ਼ਿਵ ਨਾਥ ਦਰਦੀ ਜੀ ਨੇ ਹੀਰਾ ਸਿੰਘ ਤੂਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੀਰਾ ਸਿੰਘ ਤੂਤ ਮਾਤਾ ਵਿੱਦਿਆ ਦੇਵੀ ਲਿਖਾਰੀ ਦਾ ਇੱਕ ਯੋਗ ਮੈਂਬਰ ਹੈ  ਉਸ ਦੀਆਂ ਕਿਤਾਬਾਂ ਦੀ ਭਾਸ਼ਾ ਮਿਆਰੀ ਹੈ ਉਸ ਦੀ ਇਸ ਕਿਤਾਬ ਵਿੱਚ ਹਰ ਪੱਖ ਤੇ ਲਿਖਤ ਸ਼ਾਮਿਲ ਹੈ ਸਭਾ ਦੇ ਮੀਤ ਪ੍ਰਧਾਨ ਵਤਨਵੀਰ ਜ਼ਖ਼ਮੀ ਨੇ ਵੀ ਹੀਰਾ ਸਿੰਘ ਤੂਤ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦੇ ਸਮੇ ਦੀ ਮੰਗ ਹੈ ਕਿ ਲੇਖਕਾਂ ਦੁਆਰਾ ਇਸ ਤਰ੍ਹਾ ਦਾ ਸਾਹਿਤ ਪੰਜਾਬੀਆਂ ਦੀ ਝੋਲੀ ਪਾਇਆ ਜਾਵੇ ਜਿਸ ਨਾਲ ਸਮਾਜ ਦੇ ਹਰ ਵਰਗ ਫ਼ਾਇਦਾ ਹੋਵੇ ਤੇ ਤੂਤ ਸਾਹਿਬ ਅਜਿਹੇ ਹੀ ਲੇਖਕ ਹਨ ਸਭਾ ਦੇ ਜਨਰਲ ਸਕੱਤਰ ਧਰਮ ਪਰਵਾਨਾ ਪ੍ਰੈਸ ਸਕੱਤਰ ਬੀਰ ਇੰਦਰ ਸਰਾਂ ਪ੍ਰੋਫੈਸਰ  ਨਿਰਮਲ ਕੌਸ਼ਿਕ ਲਖਵਿੰਦਰ ਕੋਟਸੁਖੀਆ ਬਲਵੰਤ ਗੱਖੜ ਗੁਰਤੇਜ ਪੱਖੀ ਰਾਜ ਗਿੱਲ ਭਾਣਾ ਕੁਲਵਿੰਦਰ ਵਿਰਕ ਤੇ ਹੋਰ ਮੈਂਬਰਾਂ ਨੇ ਵਧਾਈ ਦਿੱਤੀ

ਲੇਖਕ ਹੀਰਾ ਸਿੰਘ ਤੂਤ ਦੀ ਕਿਤਾਬ “ਫਿਜ਼ਾਵਾ ਦੇ ਰੰਗ “ਲੋਕ ਅਰਪਣ

ਫ਼ਿਰੋਜ਼ਪੁਰ, 30 ਨਵੰਬਰ (ਜਨਸ਼ਕਤੀ ਨਿਊਜ਼ ਬਿਓਰੋ) ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਪੰਜਾਬ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ 'ਪੰਜਾਬੀ ਮਾਂਹ' ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਫਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ਼ ਅਤੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੇਖਕ ਅਧਿਆਪਕ ਸਰਦਾਰ ਹੀਰਾ ਸਿੰਘ ਤੂਤ ਜੀ ਸੋਲ੍ਹਵੀਂ ਕਿਤਾਬ ਤੇ  ਕਾਵਿ- ਸੰਗ੍ਰਹਿ ਦੀ ਛੇਵੀਂ ਕਿਤਾਬ ' ਫਿਜ਼ਾਵਾਂ ਦੇ ਰੰਗ' ਲੋਕ ਅਰਪਣ ਕੀਤੀ ਗਈ । ਇਸ ਸਮੇਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਜਗਦੀਪ ਸਿੰਘ ਸੰਧੂ , ਸਰਦਾਰ ਗੁਰਤੇਜ ਕੋਹਾਰਵਾਲਾ, ਡਾਕਟਰ ਸਤਿੰਦਰ ਸਿੰਘ, ਸ. ਜਸਵੰਤ ਕੈਲਵੀ , ਜਗਤਾਰ ਸੋਖੀ , ਪ੍ਰੀਤ ਜੱਗੀ, ਮਲਕੀਤ ਹਰਾਜ, ਬਿੱਕਰ ਸਿੰਘ ਆਜ਼ਾਦ, ਤਰਸੇਮ ਅਰਮਾਨ, ਅਮਨਦੀਪ ਜੌਹਲ , ਕੁਲਬੀਰ ਮਲਿਕ, ਦੀਪ ਜੀਰਵੀ ਅਤੇ ਸਰਬਜੀਤ ਭਾਵੜਾ ਜੀ ਆਦਿ ਸ਼ਾਮਲ ਸਨ। ਸਾਰੇ ਪੱਤਵੰਤੇ ਸੱਜਣਾ ਵੱਲੋ ਲੇਖਕ ਹੀਰਾ ਸਿੰਘ ਤੂਤ ਨੂੰ ਸ਼ੁਭਕਾਮਨਾ ਭੇਂਟ ਕੀਤੀਆਂ ਗਈਆਂ।

ਪਦਮਸ਼੍ਰੀ ਵਿਕਰਮਜੀਤ ਸਾਹਨੀ ਨੇ ਆਸਾ ਸਿੰਘ ਮਸਤਾਨਾ ਨੂੰ ਆਪਣੇ ਨਵੇਂ ਗੀਤ 'ਸੰਜਣਾ ਵੀ ਤੁੱਰ ਜਾਣਾ' ਨਾਲ ਸ਼ਰਧਾਂਜਲੀ ਭੇਟ ਕੀਤੀ  

ਮਹਾਨ ਗਾਇਕਾਂ ਅਤੇ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਇਸ ਰਿਵਾਜ਼ ਨੂੰ ਅੱਗੇ ਵਧਾਉਂਦੇ ਹੋਏ ਪਦਮ ਸ਼੍ਰੀ ਤੋਂ ਸਮਮਾਨਿਤ ਵਿਕਰਮਜੀਤ ਸਾਹਨੀ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਆਸਾ ਸਿੰਘ ਮਸਤਾਨਾ ਨੂੰ ਉਨ੍ਹਾਂ ਦੇ ਨਵੇਂ ਗੀਤ 'ਸੰਜਣਾ ਵੀ ਤੁੱਰ ਜਾਣਾ' ਨਾਲ ਸ਼ਰਧਾਂਜਲੀ ਭੇਟ ਕੀਤੀ ਹੈ ਜੋ ਮਸਤਾਨਾ ਦੇ ਗੀਤ 'ਜਦੋਂ ਮੇਰੀ ਅਰਥੀ' 'ਤੇ ਆਧਾਰਿਤ ਹੈ। ਵਰਲਡ ਪੰਜਾਬੀ ਸੰਗਠਨ ਦੇ ਅੰਤਰਾਸ਼੍ਟ੍ਰੀਯ ਪ੍ਰਧਾਨ ਵਿਕਰਮਜੀਤ ਸਾਹਨੀ ਅਤੇ ਮਸ਼ਹੂਰ ਗਾਇਕਾ ਜੋਤੀ ਨੂਰਾਨ ਵੱਲੋਂ ਗਾਯਾ ਗਿਆ 'ਤੂ ਹੀ ਇਕ ਤੂ' ਦੀ ਪ੍ਰਸ਼ੰਸਕਾਂ ਦੀ ਸਫਲਤਾ ਤੋਂ ਬਾਅਦ, ਜਿਸ ਨੇ 10 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ। ਵਿਕਰਮਜੀਤ ਸਾਹਨੀ ਨੇ 28 ਨਵੰਬਰ 2021 ਨੂੰ ਵੀ ਪੰਜਾਬੀ ਰਿਕਾਰਡਜ਼ ਦੇ ਲੇਬਲ 'ਤੇ ਇਕ ਹੋਰ ਗੀਤ 'ਸੰਜਣਾ ਵੀ ਤੁੱਰ ਜਾਣਾ' ਰਿਲੀਜ਼ ਕੀਤਾ। ਗੀਤ ਦਾ ਵੀਡੀਓ ਸ੍ਰੀਮਤੀ ਪੂਜਾ ਗੁਜਰਾਲ ਦੁਆਰਾ ਨਿਰਦੇਸ਼ਤ ਹੈ ਅਤੇ ਪੰਡਿਤ ਸ਼ਿਵਰਾਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਵਿਕਰਮ ਸਾਹਨੀ ਨੇ ਆਪਣੀ ਆਵਾਜ਼ ਵਿੱਚ ਪ੍ਰਕਾਸ਼ ਸਾਥੀ ਦੇ ਲਿਖੇ ਬੋਲਾਂ ਨੂੰ ਵਿਚ ਹੋਰ ਜਾਨ ਪਾ ਦਿੱਤੀ ਹੈ। ਪੂਜਾ ਗੁਜਰਾਲ ਦੇ ਨਿਰਦੇਸ਼ਨ 'ਚ 'ਤੂੰ ਹੀ ਇਕ ਤੂ' ਅਤੇ 'ਸਜਨਾ ਵੇ ਤੁਰ ਜਾਨਾ' ਗੀਤਾਂ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਮੋਹਿਤ ਕਰ ਦਿੱਤਾ ਹੈ, ਕਿਉਂਕਿ ਇਸ ਗੀਤ ਦੇ ਸੈੱਟ ਦੇ ਡਿਜ਼ਾਈਨ ਦੀ ਖੂਬਸੂਰਤੀ ਨੇ ਮਾਹੌਲ ਨੂੰ ਸਿਰਜਿਆ ਹੈ ਜੋ ਗੀਤ ਦੀ ਅਸਲ ਭਾਵਨਾ ਨੂੰ ਵਧਾਉਂਦਾ ਹੈ। ਇਸ ਮੌਕੇ ਤੇ ਵਿਕਰਮਜੀਤ ਸਾਹਨੀ ਨੇ ਕਿਹਾ,"ਆਸ਼ਾ ਸਿੰਘ ਮਸਤਾਨਾ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਪੰਜਾਬ ਦੇ ਸੱਭਿਆਚਾਰਕ ਲੋਕ-ਵਿਰਸੇ ਨੂੰ ਅਮੀਰ ਸੰਗੀਤ ਅਤੇ ਪਰੰਪਰਾ ਰਾਹੀਂ ਪ੍ਰਫੁੱਲਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।"ਇਹ ਗੀਤ 28 ਨਵੰਬਰ 2021 ਨੂੰ ਵੀ ਪੰਜਾਬੀ ਰਿਕਾਰਡਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ।

ਹਰਜਿੰਦਰ ਸਿੰਘ  9463828000

30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ✍️ ਹਰਨਰਾਇਣ ਸਿੰਘ ਮੱਲੇਆਣਾ

30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ 

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਿੱਖ ਇਤਿਹਾਸ 'ਚ ਚਮਕਦੇ ਧਰੂ ਤਾਰੇ ਵਾਂਗ ਹਨ। ਉਨ੍ਹਾਂ ਦਾ ਜਨਮ 15 ਮੱਘਰ (30 ਨਵੰਬਰ 1696) ਈ: ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। 
ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਿਆ ਤਾਂ ਸਰਸਾ ਨਦੀ ਦੇ ਕੰਢੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਇਸ ਦੌਰਾਨ ਹੀ ਮਾਤਾ ਸੁੰਦਰ ਕੌਰ ਜੀ ਭਾਈ ਦਇਆ ਸਿੰਘ ਦੀ ਹਿਫਾਜਤ 'ਚ ਦਿੱਲੀ ਜਾ ਪੁੱਜੇ ਅਤੇ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਉਨ੍ਹਾਂ ਦੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਦੇ ਘਰ ਜਾਣਾ ਪਿਆ। ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ, ਜਿਸ ਤੋਂ ਬਾਅਦ ਉਸ ਦੀ ਨੀਅਤ ਬਦਲ ਗਈ। ਇਤਿਹਾਸਕਾਰਾਂ ਮੁਤਾਬਕ ਉਹ ਮਾਤਾ ਜੀ ਦੇ ਕੋਲ ਬਹੁਤ ਸਾਰੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਦੇਖ ਕੇ ਬੇਈਮਾਨ ਹੋ ਗਿਆ। ਇਸ ਦੇ ਨਾਲ-ਨਾਲ ਉਹ ਗੁਰੂ ਜੀ ਦੇ ਪਰਿਵਾਰ ਨੂੰ ਸਰਹਿੰਦ ਦੇ ਸੂਬੇ ਨੂੰ ਫੜਵਾ ਕੇ ਇਨਾਮ ਅਤੇ ਸ਼ੌਹਰਤ ਲੈਣ ਦੇ ਲਾਲਚ 'ਚ ਵੀ ਆ ਗਿਆ। ਉਸ ਨੇ ਮਾਤਾ ਗੁਜਰੀ ਸਮੇਤ ਦੋਹਾਂ ਸਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰਵਾ ਦਿੱਤਾ। 
ਇਥੇ ਹੀ ਉਨ੍ਹਾਂ ਨੂੰ ਸਰਹਿੰਦ ਦੇ ਇਕ ਠੰਡੇ ਬੁਰਜ 'ਚ ਕੈਦ ਕਰ ਦਿੱਤਾ ਗਿਆ। ਡਰਾਉਣ ਧਮਾਉਕਾਉਣ ਅਤੇ ਠੰਡੇ ਬੁਰਜ ਦੇ ਤਸੀਹੇ ਦੇਣ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਵਜੀਦ ਖਾਂ ਸੂਬਾ ਸਰਹਿੰਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਸੂਬਾ ਸਰਹਿੰਦ ਨੇ ਕਾਜੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਨ੍ਹਾਂ ਨੇ ਫੈਸਲਾ ਦਿੱਤਾ ਕਿ ਜਾਂ ਤਾਂ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। 
ਇਤਿਹਾਸ ਮੁਤਾਬਕ ਜਦੋਂ ਸਾਹਿਬਜ਼ਾਦਿਆਂ ਨੇ ਦੀਨ ਕਬੂਲ ਨਾ ਕੀਤਾ ਤਾਂ ਕਾਜੀਆਂ ਇਨ੍ਹਾਂ ਨੂੰ ਨੀਹਾਂ 'ਚ ਚਿਣੇ ਜਾਣ ਦਾ ਫੈਸਲਾ ਦੇ ਦਿੱਤਾ। ਇਸ ਦੌਰਾਨ ਮਲੇਰਕੋਟਲਾ ਦਾ ਨਵਾਬ ਵੀ ਇਸ ਸਭਾ 'ਚ ਹਾਜ਼ਰ ਸੀ, ਉਸ ਨੇ ਹਾਅ ਦਾ ਨਾਅਰਾ ਮਾਰਿਆ ਅਤੇ ਇਸ ਫੈਸਲੇ ਦਾ ਵਿਰੋਧ ਕੀਤਾ। ਉਸ ਨੇ ਕਿਹਾ ਕਿ ਤੁਹਾਡਾ ਵਿਰੋਧ ਗੁਰੂ ਗੋਬਿੰਦ ਸਿੰਘ ਨਾਲ ਹੈ ਨਾ ਕਿ ਇਨ੍ਹਾਂ ਮਾਸੂਮ ਬੱਚਿਆ ਨਾਲ। ਇਸ ਲਈ ਇਨ੍ਹਾਂ ਬੱਚਿਆਂ ਨੂੰ ਸਜਾ ਦੇਣਾ ਸਰਾਸਰ ਗਲਤ ਹੈ। ਕਿਹਾ ਜਾਂਦਾ ਹੈ ਕਿ ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਪਰ ਸੁੱਚਾ ਨੰਦ ਦੀਵਾਨ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ ਅਤੇ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ।''ਉਸ ਨੇ ਕਿਹਾ ਕਿ ਦੁਸ਼ਮਣ ਦੇ ਪੁੱਤਰਾਂ 'ਤੇ ਤਰਸ ਕਰਕੇ ਛੱਡ ਦੇਣਾ ਕਿੱਥੋਂ ਦੀ ਸਿਆਣਪ ਹੈ। ਉਸ ਨੇ ਕਿਹਾ ਕਿ ਜੇਕਰ ਇਸ ਵੇਲੇ ਤੁਸੀਂ ਇੰਨ੍ਹਾਂ ਨੂੰ ਐਵੇਂ ਛੱਡ ਦਿੱਤਾ ਤਾਂ ਇਹ ਕੱਲ੍ਹ ਨੂੰ ਫਿਰ ਇੱਕਠੇ ਹੋ ਕੇ ਬਗਾਵਤ ਕਰਨਗੇ। ਸੁੱਚਾ ਨੰਦ ਦੇ ਇਸ ਮਸ਼ਵਰੇ ਦੀ ਕਾਜ਼ੀਆਂ ਨੇ ਵੀ ਹਾਮੀ ਭਰੀ ਅਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਫਤਵਾ ਸੁਣਾ ਦਿੱਤਾ ਗਿਆ। ਸਾਹਿਬਜ਼ਾਦਿਆਂ ਨੇ ਵੀ ਬੜੀ ਨਿਡਰਤਾ ਨਾਲ ਫਤਵੇ ਨੂੰ ਕਬੂਲ ਕੀਤਾ ਅਤੇ ਕਿਹਾ ਕਿ;
''ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਮੌਤ ਤੋਂ ਨਹੀਂ ਡਰਦੇ।
ਭਾਵੇਂ ਤੁਸੀਂ ਆਪਣਾ ਸਾਰਾ ਤਾਣ ਲਗਾ ਕੇ ਦੇਖ ਲਵੋ ਪਰ ਅਸੀਂ ਜਬਰ ਅੱਗੇ ਨਹੀਂ ਝੁਕਾਂਗੇ।
ਉਨ੍ਹਾਂ ਕਿਹਾ ਕਿ ਸਾਨੂੰ ਮੌਤ ਦੀ ਪਰਵਾਹ ਨਹੀਂ, ਸਾਨੂੰ ਜਾਨ ਨਾਲੋਂ ਵੀ ਧਰਮ ਪਿਆਰਾ ਹੈ।'' 

ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ ਸਿਰਫ 9 ਸਾਲ ਦੀ ਸੀ। ਸਹਿਬਜ਼ਾਦਿਆਂ ਦੀ ਇਸ ਦ੍ਰਿੜਤਾ ਨੂੰ ਦੇਖ ਦੋਹਾਂ ਸਹਿਬਜ਼ਾਦਿਆ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਇਤਿਹਾਸ ਮੁਤਾਬਕ 13 ਪੋਹ 1705 ਈਸਵੀ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।

✍️ ਹਰਨਰਾਇਣ ਸਿੰਘ ਮੱਲੇਆਣਾ

ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ.

ਮਹਿਲ ਕਲਾਂ/ ਬਰਨਾਲਾ- ਨਵੰਬਰ- (ਗੁਰਸੇਵਕ ਸੋਹੀ )-ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਪਿੰਡ ਗੋਬਿੰਦਗੜ੍ਹ ਵਿਖੇ,'ਚੇਤਨਾ ਮੰਚ ਗੋਬਿੰਦਗੜ੍ਹ'( ਨੇਡ਼ੇ ਮਹਿਲਕਲਾਂ ) ਵਲੋਂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਗਾਇਨ ਭਾਈ ਜਸਵੀਰ ਸਿੰਘ ਖਾਲਸਾ ਜੀ ਦੇ ਕੀਰਤਨੀ ਜੱਥੇ ਵਲੋਂ ਕੀਤੀ ਗਈ। ਕਵੀਸ਼ਰੀ ਜਥਿਆਂ ਚ ਜਗਦੇਵ ਸਿੰਘ ਕਲਾਲਾ, ਚਰਨਜੀਤ ਸਿੰਘ ਕਲਾਲਾ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਵੀਰਪਾਲ ਸਿੰਘ ਚੋਟੀਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ  ਕਵੀਸ਼ਰੀਆਂ ਗਾ ਕੇ ਮਹੌਲ ਨੂੰ ਪੂਰੇ ਰੰਗਾਂ ਚ ਲਿਆ ਦਿੱਤਾ। ਬੁਲਾਰਿਆਂ ਨੇ ਬਾਬਾ ਸਾਹਿਬ ਦੇ ਕਈ ਅਣਗੌਲੇ ਕਾਰਜ ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਜਾਗ੍ਰਿਤ ਕੀਤਾ। ਉਚੇਚੇ ਤੌਰ ਤੇ ਪਹੁੰਚੇ ਸੰਤ ਕੁਲਵੰਤ ਰਾਮ ਜੀ ਪ੍ਰਧਾਨ (ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ) ਗੱਦੀਨਸ਼ੀਨ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ,ਨੇੜੇ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ,ਨੇ ਆਪਣੇ    ਵਿਚਾਰ ਪੇਸ਼ ਕੀਤੇ।ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਆਪਣੇ ਭਾਸ਼ਣ ਚ ਔਰਤ ਵਰਗ ਤੇ ਬਾਬਾ ਸਾਹਿਬ ਵਲੋਂ ਕੀਤੇ ਵੱਡੇ ਉਪਕਾਰਾਂ ਤੇ ਚਾਨਣਾ ਪਾਉਂਦਿਆਂ ਹਾਜਰੀਨ ਔਰਤਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ । ਸਿਕੰਦਰ ਸਿੰਘ ਸਿੱਧੂ (ਜ ਸਕੱਤਰ ਬਹੁਜਨ ਮੁਕਤੀ ਪਾਰਟੀ), ਅਤੇ ਗੁਰਚਰਨ ਸਿੰਘ ਰਾਮਗੜ੍ਹ (ਸੰਵਿਧਾਨ ਬਚਾਓ ਅੰਦੋਲਨ ਭਾਰਤ, ਦਸ ਕਿਤਾਬਾਂ ਦੇ ਲੇਖਕ), ਇਨ੍ਹਾਂ ਨੇ ਆਪਣੀ ਤਕਰੀਰ ਰਾਹੀਂ ਜਿਵੇਂ ਸੁੱਤੇ ਹੋਏ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣ ਵਾਲੀ ਗੱਲ ਕੀਤੀ। ਬਲਵੀਰ ਕੌਰ ਰਾਮਗੜ੍ਹ ਸਿਵੀਆਂ ਨੇ ਆਪਣੀ ਦੂਜੀ ਛਪੀ ਕਿਤਾਬ ਚੋਂ (ਪੱਤਝੜ ਦੇ ਫੁੱਲ) ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ। ਬੱਚੀ ਇਵਨੀਤ ਨੇ'ਸੱਚੇ ਇਨਕਲਾਬ ਦਿਆ ਸੂਰਜਾ' ਅਤੇ ਰਮਨਜੋਤ ਕੌਰ ਨੇ'ਚੁੰਨੀ ਤਾਜ ਹੁੰਦੀ ਐ ਭੈਣਾਂ ਦੇ ਸਿਰ ਦਾ' ਪੂਰੇ ਸੁਰਤਾਲ ਚ ਸੁਰੀਲੀ ਆਵਾਜ਼ ਨਾਲ ਪੰਡਾਲ ਚੋਂ ਤਾੜੀਆਂ ਦੀ ਦਾਦ ਖੱਟੀ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਟਕ ਟੀਮ ਵੱਲੋਂ 'ਲੜਾਂਗੇ ਸਾਥੀ' ਅਤੇ  ਨਸ਼ਿਆਂ ਦੇ ਮਾੜੇ ਨਤੀਜਿਆਂ ਦਾ ਪੱਖ ਪੇਸ਼ ਕਰਦਾ ਅਤੇ ਗਰੀਬੀ ਚ ਰਹਿ ਰਹੇ ਲੋਕਾਂ ਨੂੰ ਸੰਘਰਸ਼ ਨਾਲ ਜੀਵਨ ਸੁਧਾਰਨ ਵਾਲਾ ਨਾਟਕ ਦਿਖਾ ਕੇ ਪ੍ਰੋਗਰਾਮ ਚ ਪਹੁੰਚੇ ਲੋਕਾਂ ਨੂੰ ਨਵੀਂ ਸੇਧ ਦੇ ਕੇ ਪ੍ਰਭਾਵਿਤ ਕੀਤਾ। ਡਾ ਸੁਖਦੇਵ ਸਿੰਘ ਕੇ ਡੀ (ਸਾਬਕਾ ਸਰਪੰਚ)  ਭਾਈ ਕੁਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਲੱਖਾ ਸਿੰਘ ਨੇ ਵੀ ਹਾਜਰੀ ਲਗਵਾਈ।ਡਾ ਮਿੱਠੂ ਮੁਹੰਮਦ (ਸੀ ਮੀਤ ਪ੍ਰਧਾਨ MPAP) ਡਾ ਜਗਜੀਤ ਸਿੰਘ ਕਾਲਸਾਂ (ਚੇਅਰਮੈਨ  MPAP ਬਲਾਕ ਮਹਿਲ ਕਲਾਂ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ)। ਸਟੇਜ ਦੀ ਕਾਰਵਾਈ  ਬਲਬੀਰ ਕੌਰ ਰਾਏਕੋਟੀ ਨੇ ਬਾਖੂਬੀ ਨਿਭਾਈ। ਇਹ ਪ੍ਰੋਗਰਾਮ ਚੇਤਨਾ ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ, ਜ ਸਕੱਤਰ ਬਲਜਿੰਦਰ ਸਿੰਘ, ਸਕੱਤਰ ਦਰਸ਼ਨ ਸਿੰਘ ਬੱਗੂ, ਖਜਾਨਚੀ ਬਲਜੀਤ ਸਿੰਘ,ਮੈਂਬਰ ਜਸਪਾਲ ਸਿੰਘ,ਮੈਂਬਰ ਪ੍ਰਕਾਸ਼ ਸਿੰਘ, ਗੁਰਮੇਲ ਸਿੰਘ ਫੌਜੀ ਅਤੇ ਜੀ ਓ ਜੀ ਪਿਆਰਾ ਸਿੰਘ, ਸੇਵਾ ਸਿਮਰਨ ਚੈਰੀਟੇਬਲ ਟਰੱਸਟ ਗੋਬਿੰਦਗੜ੍ਹ, ਬੀ ਕੇ ਯੂ ਡਕੌਂਦਾ, ਬੀ ਕੇ ਯੂ ਉਗਰਾਹਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਮੰਚ ਵਲੋਂ ਬਾਹਰੋਂ ਆਏ ਸਾਰੇ ਪਤਵੰਤਿਆਂ ਨੂੰ ਸਨਮਾਨ ਦੇ ਕੇ ਮਾਣ ਕੀਤਾ ਗਿਆ। ਸਾਮ ਤੱਕ ਚੱਲਿਆ ਇਹ ਪ੍ਰੋਗਰਾਮ ਚੇਤੰਨਤਾ ਦਾ ਸੁਨੇਹਾ ਦਿੰਦਾ ਅਮਿੱਟ ਛਾਪ ਛੱਡਦਾ ਸਮਾਪਿਤ ਹੋਇਆ।

ਜਨਮ ਦਿਨ ਮੁਬਾਰਕ  

ਜਨਮ ਦਿਨ ਮੁਬਾਰਕ  
ਨਿਸ਼ਾਨ ਸਿੰਘ ਸਿੰਮਕ
ਪਿਤਾ:-ਦਲਵਿੰਦਰ ਸਿੰਘ ਸਿੰਮਕ
ਪਿੰਡ ਕੁਤਬਾ
ਜ਼ਿਲ੍ਹਾ ਬਰਨਾਲਾ

ਜਗਰਾਉਂ ਦੇ ਨਾਮੀ ਸੈਣੀ ਪਰਿਵਾਰ ਨੂੰ ਲੱਗਿਆ ਗਹਿਰਾ ਸਦਮਾ  

ਵਿਜੇ ਕੁਮਾਰ ਸੈਣੀ ਦੀ ਹੋਈ ਅਚਾਨਕ ਹਾਰਟ ਅਟੈਕ ਨਾਲ ਮੌਤ  
ਜਗਰਾਉਂ, 29  ਨਵੰਬਰ  (ਜਸਮੇਲ ਗ਼ਾਲਿਬ ) ਬਹੁਤ ਹੀ ਵਧੀਆ ਸੁਭਾਅ, ਦਿਆਨਤਦਾਰੀ ਦੀ ਕੋਈ ਹੱਦ ਨਹੀਂ, ਸਮਾਜ ਸੇਵੀ ਹਰੇਕ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ ਚਾਰ ਦਿਨਾਂ ਦੀ ਬਿਮਾਰੀ ਤੋਂ ਬਾਅਦ  ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਵਿਜੇ ਕੁਮਾਰ ਸੈਣੀ  । ਅੱਜ 29 ਨਵੰਬਰ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ ਜਗਰਾਉਂ ਵਿਖੇ ਕਰ ਦਿੱਤਾ ਗਿਆ । ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਦੱਸਿਆ ਵਿਜੇ ਕੁਮਾਰ ਦੇ ਅਚਾਨਕ ਬਿਮਾਰ ਹੋ ਜਾਣ ਅਤੇ ਕੁਝ ਕੁ ਦਿਨਾਂ ਵਿੱਚ ਹੀ ਉਸ ਦੀ ਮੌਤ ਹੋ ਜਾਣ ਦਾ ਬਹੁਤ ਹੀ ਗਹਿਰਾ ਦੁੱਖ ਹੋਇਆ । ਮੇਰੇ ਇੰਗਲੈਂਡ ਵਿੱਚ ਹੋਣ ਕਰਕੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ  ਕੁਝ ਚਿਰ ਪਹਿਲਾਂ ਸੂਬੇਦਾਰ ਦੇਵੀ ਦਿਆਲ ਜੀ ਵੱਲੋਂ ਸਾਂਝੀ ਕੀਤੀ ਗਈ । ਕਿਉਂਕਿ ਵਿਜੇ ਕੁਮਾਰ ਦਾ ਮੇਰੇ ਨਾਲ ਭਰਾ ਵਾਲਾ ਅਤੇ ਮੇਰੇ ਮਾਤਾ ਜੀ ਨਾਲ ਇਕ ਪੁੱਤ ਵਾਲਾ ਹੀ ਰਿਸ਼ਤਾ ਬਣਿਆ ਹੋਇਆ ਸੀ । ਵਿਜੇ ਕੁਮਾਰ ਦਾ ਸਾਥੋਂ ਵਿਛੜ ਜਾਣਾ ਇਕ ਬਹੁਤ ਵੱਡਾ ਅਨਿਆਇ ਅਤੇ ਕਹਿਰ ਹੈ ।  ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਅਤੇ ਮਾਤਾ ਜੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕੇ ਗੁਰੂ ਸਾਹਿਬ ਵਿਜੇ ਕੁਮਾਰ ਦੀ ਪਿਆਰੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ  ਉਨ੍ਹਾਂ ਦੇ ਪਰਿਵਾਰ ਦੋਨੋਂ ਬੇਟਿਆਂ ਦੇ ਪਰਿਵਾਰ ਅਤੇ ਮਾਸਟਰ ਮਦਨ ਲਾਲ ਜੀ ਜੋ ਕਿ ਪਹਿਲਾਂ ਹੀ ਬਹੁਤ ਦੁੱਖ ਵਿਚ ਹਨ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।

 

ਸਾਡੀ ਸਰਕਾਰ ਆਉਣ ਤੇ ਇੰਡਸਟਰੀ ਅਤੇ ਛੋਟੇ ਦੁਕਾਨਦਾਰਾਂ ਨੂੰ ਦਿੱਤੀ ਜਾਵੇਗੀ ਪੰਜ ਰੁਪਏ ਯੂਨਿਟ ਬਿਜਲੀ - ਬਾਦਲ  

ਲੁਧਿਆਣਾ, 28 ਨਵੰਬਰ ( ਜਸਮੇਲ ਗ਼ਾਲਿਬ)  ਲੁਧਿਆਣਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਇੰਡਸਟੀਜ਼ ਅਤੇ ਛੋਟੇ ਕਾਰੋਬਾਰੀ ਲੋਕਾਂ ਨਾਲ ਮੀਟਿੰਗ ਕੀਤੀ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਛੋਟੇ ਇੰਡਸਟ੍ਰੀਲਿਸਟ ਅਤੇ ਦੁਕਾਨਦਾਰਾਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਪੰਜਾਬ ਅੰਦਰ ਸਾਡੀ ਸਰਕਾਰ ਆਉਣ ਤੇ ਪੰਜਾਬ ਦੀ ਇੰਡਸਟਰੀ ਅਤੇ ਛੋਟੇ ਦੁਕਾਨਦਾਰਾਂ ਨੂੰ ਪੰਜ ਰੁਪਏ ਯੂਨਿਟ ਤੇ ਬਿਜਲੀ ਦਿੱਤੀ ਜਾਵੇਗੀ ।   ਉਨ੍ਹਾਂ ਰੀਅਲ ਅਸਟੇਟ ਲਈ ਬਿਲਡ ਪੰਜਾਬ ਅਤੇ ਇੰਡਸਟਰੀ ਦੀ ਤਰੱਕੀ ਲਈ ਆਪਣੀ ਨੀਤੀ ਆਪ ਬਣਾਓ ਸਮੇਤ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਬਾਰੇ ਆਖਿਆ  ਕਿ ਬਾਹਰੋਂ ਇੰਡਸਟਰੀ ਲਿਆਉਣ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਕਰਨ ਦੀ ਬਜਾਏ ਪੰਜਾਬ ਦੀ ਮੌਜੂਦਾ ਇੰਡਸਟਰੀ ਨੂੰ ਉਤਸ਼ਾਹਤ ਕੀਤਾ ਜਾਵੇਗਾ  ।