You are here

ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਨੂੰ ਕੀਤੀ ਗਈ ਭੇਂਟ -

ਜਲੂਰ /ਬਰਨਾਲਾ (ਗੁਰਸੇਵਕ ਸੋਹੀ ) ਮਿਤੀ-21-12-2021 ਨੂੰ ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਵਿਖੇ ਰੀਲੀਜ ਕੀਤੀ ਗਈ।ਗਗਨਦੀਪ ਕੌਰ ਧਾਲੀਵਾਲ ਨੇ ਇਹ ਪੁਸਤਕ ਸ.ਸ.ਸ.ਸਕੂਲ ਜਲੂਰ ਬਰਨਾਲਾ ਦੀ ਲਾਇਬਰੇਰੀ ਨੂੰ ਭੇਂਟ ਕੀਤੀ।ਇਸ ਮੌਕੇ ‘ਤੇ ਸਕੂਲ ਦੇ ਅਧਿਆਪਕ ਸ੍ਰੀ ਜਸਵਿੰਦਰ ਸਿੰਘ ,ਸ੍ਰੀਮਤੀ ਨੀਰਜਾ ,ਸ੍ਰੀਮਤੀ ਬਿੰਦੀਆਂ ਸ਼ਰਮਾ ,ਸ੍ਰੀਮਤੀ ਚਰਨਜੀਤ ਕੌਰ ,ਸ੍ਰੀ ਲਖਵੀਰ ਸਿੰਘ ਜੀ ਸ਼ਾਮਿਲ ਸਨ।ਸ੍ਰੀਮਤੀ ਨੀਰਜਾ ਜੀ ਨੇ ਦੱਸਿਆ ਕਿ ਬੇਟੀ ਗਗਨਦੀਪ ਕੌਰ ਧਾਲੀਵਾਲ ਨੇ ਜਲੂਰ ਦੇ ਇਸ ਸਰਕਾਰੀ ਸਕੂਲ ਵਿੱਚੋਂ ਹੀ ਅਵੱਲ ਰਹਿ ਕੇ ਪਹਿਲੀ ਤੋਂ ਲੈਕੇ ਬਾਰਵੀਂ ਤੱਕ ਦੀ ਪੜ੍ਹਾਈ ਹਾਸਿਲ ਕੀਤੀ ਹੈ।ਸਾਹਿਤਕ ਰੁਚੀ ਗਗਨਦੀਪ ਨੂੰ ਸਕੂਲ ਸਮੇਂ ਤੋਂ ਹੀ ਸੀ।ਗੱਲ-ਬਾਤ ਕਰਦਿਆਂ ਅਧਿਆਪਕ ਜਸਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਗਗਨਦੀਪ ਕੌਰ ਧਾਲੀਵਾਲ ਉਹਨਾਂ ਦੇ ਸਕੂਲ ਤੇ ਪਿੰਡ ਦਾ ਚਮਕਦਾ ਸਿਤਾਰਾ ਹਨ।ਗਗਨਦੀਪ ਕੌਰ ਦਰਜਨ ਕਿਤਾਬਾਂ ਦੀ ਸੰਪਾਦਤ ਕਰ ਚੁੱਕੀ ਹੈ ।’ਅਹਿਸਾਸਾਂ ਦੀ ਸਾਂਝ ‘ ਸਾਂਝਾ ਕਾਵਿ ਸੰਗ੍ਰਹਿ ਕਿਤਾਬ ਜਿਸਦੇ ਮੁੱਖ ਸੰਪਾਦਕ ਸਾਗਰ ਸੂਦ ਜੀ ਤੇ ਸੰਪਾਦਕ ਗਗਨਦੀਪ ਕੌਰ ਧਾਲੀਵਾਲ ਹਨ ।ਇਸ ਪੁਸਤਕ ਵਿੱਚ ਵੱਖ ਵੱਖ ਨਵੀਂਆਂ ਉੱਭਰਦੀਆਂ ਕਲਮਾਂ ਦੀਆਂ ਰਚਨਾਵਾਂ ਸ਼ਾਮਿਲ ਹਨ।ਉਹਨਾਂ ਨੂੰ ਆਪਣੀ ਇਸ ਬੇਟੀ ‘ਤੇ ਬਹੁਤ ਮਾਣ ਹੈ ਜੋ ਏਨੀ ਛੋਟੀ ਉਮਰੇ ਸਾਹਿਤ ਦੀ ਸੇਵਾ ਕਰ ਰਹੀ ਹੈ ਤੇ ਸਾਹਿਤਕ ਖੇਤਰ ਵਿੱਚ ਆਉਣ ਲਈ ਨਵੀਂਆਂ ਕਲੀਆਂ ਨੂੰ ਉਭਾਰ ਰਹੀ ਹੈ ।