ਜਗਰਾਉਂ/ਲੁਧਿਆਣਾ, ਜੁਲਾਈ 2020 - ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )- ਹਰ ਸਮੇਂ ਝੂਠ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਹੁਣ ਕਾਂਗਰਸ ਪਾਰਟੀ ਦੇ ਆਗੂਆਂ ਖਿਲਾਫ ਸਰਕਾਰੀ ਰਾਸ਼ਨ ਵੰਡਣ ਸਬੰਧੀ ਗੁਮਰਾਹਕੁੰਨ ਬਿਆਨਬਾਜੀ ਕਰਕੇ ਹੋਛੀਆਂ ਹਰਕਤਾ ਉੱਪਰ ਉੱਤਰ ਆਈ ਹੈ। ਪੰਜਾਬ ਸਰਕਾਰ ਵੱਲੋਂ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੇ ਵਿਸ਼ੇਸ ਯਤਨਾ ਸਦਕਾ ਜਗਰਾਉਂ ਸ਼ਹਿਰ ਦੇ ਸਮੂਹ 23 ਵਾਰਡਾਂ ਵਿੱਚ 5 ਹਜਾਰ ਸਰਕਾਰੀ ਰਾਸ਼ਨ ਦੀਆਂ ਕਿੱਟਾ ਬਿਨਾ ਕਿਸੇ ਭੇਦਭਾਵ ਤੋਂ ਜਰੂਰਤਮੰਦ ਲੋਕਾਂ ਨੂੰ ਵੰਡੀਆਂ ਗਈਆ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਅਤੇ ਅਕਾਲੀ-ਭਾਜਪਾ ਦੇ ਸਥਾਨਕ ਆਗੂ ਨਸ਼ੀਹਤ ਲੈਣ ਕਿ ਉਹ ਸਰਕਾਰੀ ਰਾਸ਼ਨ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਨਹÄ ਕਰ ਸਕਦੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਸਾਬਕਾ ਕੌਂਸਲਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ। ਇਸ ਸਮੇਂ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਅਮਰਨਾਥ ਕਲਿਆਣ, ਸੁਖਦੇਵ ਸਿੰਘ ਸੇਬੀ, ਅਨਮੋਲ ਗੁਪਤਾ, ਕੰਵਰਪਾਲ ਸਿੰਘ, ਗੁਰਮੇਲ ਸਿੰਘ ਕੈਲੇ, ਸੁਖਪਾਲ ਸਿੰਘ ਖੈਹਿਰਾ, ਨੰਦ ਲਾਲ, ਨਛੱਤਰ ਸਿੰਘ ਦੋਧਰੀਆ, ਜਗਜੀਤ ਸਿੰਘ ਜੱਗੀ, ਸਤਿੰਦਰਜੀਤ ਸਿੰਘ ਤੱਤਲਾ, ਸਤਵਿੰਦਰ ਸਿੰਘ ਸੱਗੂ, ਗੁਰਨੇਬ ਸਿੰਘ ਰਾਣਾ, ਬਲਵੀਰ ਸਿੰਘ ਨੱਥੋਵਾਲ, ਜਰਨੈਲ ਸਿੰਘ ਲੋਹਟ, ਲਵਲੀ ਸ਼ਰਮਾ ਨੇ ਕਿਹਾ ਕਿ ਆਪ ਦੀ ਜਗਰਾਉਂ ਹਲਕੇ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਅਤੇ ਔਕਾਲੀ-ਭਾਜਪਾ ਦੇ ਸਥਾਕ ਆਗੂਆਂ ਵੱਲੋਂ ਬੀਤੇ ਦਿਨੀ ਕਰੋਨਾ ਮਾਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਗਰਾਉਂ ਦੇ 23 ਵਾਰਡਾ ਵਿੱਚ ਵੰਡੀਆਂ 5 ਹਜਾਰ ਰਾਸ਼ਨ ਦੀਆਂ ਕਿੱਟਾ ਸਥਾਨਕ ਕਾਂਗਰਸੀ ਆਗੂਆਂ ਤੇ ਜੋ ਘਪਲੇਬਾਜੀ ਦੇ ਦੋਸ਼ ਲਗਾਏ ਗਏ ਹਨ,ਉਹ ਪੂਰੀ ਤਰਾਂ ਤੱਥਾ ਤੋਂ ਉੱਲਟ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਰੋਨਾ ਮਾਹਾਮਾਰੀ ਦੇ ਸਮੇਂ ਵਿੱਚ ਜਰੂਰਤਮੰਦ ਲੋਕਾਂ ਤੱਕ ਬਿਨਾ ਕਿਸੇ ਭੇਦਭਾਵ ਦੇ ਸਰਕਾਰੀ ਰਾਸ਼ਨ ਪਹੁੰਚਾ ਕੇ ਆਪਣਾ ਲੋਕ ਹਿਤੇਸ਼ੀ ਹੋਣ ਦਾ ਸਬੂਤ ਦਿੱਤਾ ਹੈ, ਜਦ ਕਿ ਇਸ ਸਮੇਂ ਦੋਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦੇ ਆਗੂ ਲੋਕਾਂ ਦੀ ਮੱਦਦ ਕਰਨ ਦੀ ਥਾਂ ਸਿਰਫ ਗੁਮਰਾਹਕੁੰਨ ਝੂਠੀ ਬਿਆਨਬਾਜੀ ਕਰਕੇ ਆਪਣੀ ਰਾਜਨੀਤੀ ਹੀ ਚਮਕਾਉਣ ਵਿੱਚ ਲੱਗੇ ਰਹੇ। ਇਸ ਸਮੇਂ ਸਮੂਹ ਕਾਂਗਰਸੀ ਆਗੂਆਂ ਨੇ ਵਿਧਾਇਕਾ ਮਾਣੂਕੇ ਨੰ ਸਵਾਲ ਕੀਤਾ ਕਿ ਇੱਕ ਪਾਸੇ ਉਹ ਹਰ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਝੂਠੀ ਬਿਆਨਬਾਜ ਰਾਹੀ ਭੰਡਦੀ ਹੈ,ਦੂਜੇ ਪਾਸੇ ਪੰਜਬ ਦੇ ਸਿਵਲ ਸਪਲਾਈ ਤੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਸਰਕਾਰੀ ਰਾਸ਼ਨ ਦੀਆਂ ਇੱਕ ਹਜਾਰ ਕਿੱਟਾ ਲੈ ਕੇ ਕਿੱਥੇ ਅਤੇ ਕਿਹੜੇ ਲੋਕਾਂ ਨੂੰ ਵੰਡੀਆਂ ਗਈਆ ਹਨ ਉਸ ਦਾ ਹਿਸਾਬ ਜਨਤਕ ਕਰੇ,ਜਾਂ ਫਿਰ ਘਪਲਾ ਕੋਣ ਕਰ ਰਿਹਾ ਹੈ ਉਸ ਦੀ ਜਾਂਚ ਪੰਜਾਬ ਸਰਕਾਰ ਕਰਕੇ ਉਸਦੇ ਖਿਲਾਫ ਬਣਦੀ ਕਾਰਵਾਈ ਕਰੇ।