ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਅੱਜ ਦੇ ਬਜਟ ਸੈਸ਼ਨ 2023-24 ਵਿੱਚ ਕੇਂਦਰ ਸਰਕਾਰ ਵੱਲੋਂ ਨਵੀਂ ਟੈਕਸ ਵਿਵਸਥਾ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ 5 ਲੱਖ ਤੱਕ ਦੀ ਰਕਮ ‘ਤੇ ਕੋਈ ਟੈਕਸ ਨਹੀਂ ਸੀ ਲੱਗਦਾ ਜੋ ਹੁਣ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ। ਬਜਟ ਵਿੱਚ ਇਹ ਵੀ ਪ੍ਰਾਵਧਾਨ ਹੈ ਕਿ ਜੇਕਰ ਆਮਦਨੀ 7 ਲੱਖ ਤੋਂ ਵਧ ਜਾਂਦੀ ਹੈ ਤਾਂ ਫਿਰ ਟੈਕਸ 3 ਤੋਂ 6 ਲੱਖ ਤੱਕ ਅਤੇ 6 ਲੱਖ ਤੋਂ 9 ਲੱਖ ਤੱਕ ਲੱਗੇਗਾ।
3 ਤੋਂ 6 ਲੱਖ ਤੱਕ 5 ਫੀਸਦੀ
6 ਤੋਂ 9 ਲੱਖ ਤੱਕ ਦੀ ਆਮਦਨੀ ‘ਤੇ 10 ਫੀਸਦੀ
9 ਤੋਂ 12 ਲੱਖ ਤੱਕ ਦੀ ਆਮਦਨੀ ਤੇ 15 ਫੀਸਦੀ
12 ਤੋਂ 15 ਲੱਖ ਤੱਕ ਦੀ ਆਮਦਨ ਤੇ 20 ਫੀਸਦੀ
15 ਤੋਂ ਲੱਖ ਤੋਂ ਉੱਪਰ ਆਮਦਨ ‘ਤੇ 30 ਫੀਸਦੀ