ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਆਮ ਬਜਟ 2023-24 ਪੇਸ਼ ਕੀਤਾ ਗਿਆ। ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਹਰੇਕ ਵਰਗ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਬਜਟ ਸੈਸ਼ਨ 2023-24 ਵਿੱਚ ਕੇਂਦਰ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਵੱਡੀ ਰਾਹਤ ਦਿੰਦਿਆਂ ਬੱਚਤ ਸਲੈਬ ਦੁੱਗਣੀ ਕਰ ਦਿੱਤੀ ਗਈ ਹੈ। ਹੁਣ ਸੀਨੀਅਰ ਸਿਟੀਜ਼ਨ ਸਿਰਫ 15 ਲੱਖ ਤੱਕ ਦੀ ਬੱਚਤ ਤੱਕ ਹੀ ਸੀਨੀਅਰ ਸਿਟੀਜ਼ਨ ਦੀ ਵਿਆਜ ਦਰ ਲੈ ਸਕਦੇ ਸਨ ਪਰ ਹੁਣ ਇਹ ਵਧਾ ਕੇ 30 ਲੱਖ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਸੀਨੀਅਰ ਸਿਟੀਜ਼ਨ ਦੀ ਬੱਚਤ ਸਲੈਬ ਕੀਤੀ ਦੁੱਗਣੀ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਇਲੈਟ੍ਰਨਿਕ ਵਾਹਨਾਂ ਵਿੱਚ ਵਰਤੋਂ ਕੀਤੇ ਜਾਣ ਵਾਲੀ ਲਿਥੀਅਮ ਆਇਨ ਬੈਟਰੀਆਂ ਉਤੇ ਕਰ ਟੈਕਸ ਨੂੰ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜਟ ਵਿੱਚ ਸਿਗਰਿਟ ਉਤੇ ਟੈਕਸ 16 ਫੀਸਦੀ ਵਧਾਇਆ ਗਿਆ ਹੈ। ਬਜਟ ਮੁਤਾਬਕ ਮੋਬਾਇਲ, ਟੈਲੀਵੀਜਨ, ਚਿਮਨੀ ਵਿਨਿਰਮਾਣ ਲਈ ਵੀ ਸੀਮਾ ਸ਼ੁਲਕ ਵਿੱਚ ਰਾਹਤ ਦਿੱਤੀ ਗਈ ਹੈ। ਇਹ ਵੀ ਪੜ੍ਹੋ : ਆਮ ਬਜਟ 2023 : ਪੜ੍ਹੋ, ਕੀ ਹੋਵੇਗਾ ਮਹਿੰਗਾ ਤੇ ਕੀ ਹੋਵੇਗਾ ਸਸਤਾ