ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ
ਨਵੀਂ ਦਿੱਲੀ, 01 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਅਰਥਚਾਰੇ ਦਾ ਚਮਕਦਾ ਸਿਤਾਰਾ ਹੈ। ਵਿਸ਼ਵ ਵਿੱਚ ਭਾਰਤ ਦਾ ਕੱਦ ਲਗਾਤਾਰ ਵਧ ਰਿਹਾ ਹੈ ਅਤੇ ਉੱਜਵਲ ਭਵਿੱਖ ਵੱਲ ਵਧ ਰਿਹਾ ਹੈ ।
ਭਾਰਤ ਦੀ ਆਰਥਿਕ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਹੈ।
ਕੋਰੋਨਾ ਦੌਰਾਨ ਸਰਕਾਰ ਨੇ 28 ਮਹੀਨਿਆਂ ਲਈ 80 ਕਰੋੜ ਲੋਕਾਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਹੈ।
ਇਸ ਲਈ ਸਰਕਾਰ ਵੱਲੋਂ ਦੋ ਲੱਖ ਕਰੋੜ ਰੁਪਏ ਖਰਚ ਕੀਤੇ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ 1.97 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ 'ਤੇ ਖਰਚਾ 66 ਫੀਸਦੀ ਵਧਾਇਆ ਗਿਆ ਹੈ।
ਅਗਲੇ ਤਿੰਨ ਸਾਲਾਂ 'ਚ ਆਦਿਵਾਸੀ ਬੱਚਿਆਂ ਲਈ 740 ਏਕਲਵਿਆ ਸਕੂਲਾਂ ਵਿੱਚ 38,800 ਅਧਿਆਪਕ ਨਿਯੁਕਤ ਕੀਤੇ ਜਾਣਗੇ ।
ਮੈਡੀਕਲ ਸਿੱਖਿਆ ਨੂੰ ਵਧਾਉਣ ਲਈ 2014 ਤੋਂ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।
ਬਜਟ ਵਿੱਚ ਵਿੱਤੀ ਸਾਲ 2023-24 ਲਈ ਰੇਲਵੇ ਨੂੰ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ।
ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਚੌਥੇ ਪੜਾਅ ਦੀ ਸ਼ੁਰੂਆਤ ਕਰੇਗੀ।
ਇਸ ਤਹਿਤ ਸਰਕਾਰ ਦੇਸ਼ ਵਿੱਚ ਸਾਰੇ 30 ਸਕਿੱਲ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ।
ਮਹਿਲਾ ਬੱਚਤ ਸਨਮਾਨ ਪੱਤਰ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਿੱਚ ਦੋ ਲੱਖ ਤਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੀ ਲਿਮਟ ਨੂੰ ਵਧਾ ਕੇ 15 ਤੋਂ 30 ਲੱਖ ਰੁਪਏ ਕੀਤਾ।
ਬਜਟ 2023 ਵਿੱਚ ਨਵੀਂ ਆਮਦਨ ਟੈਕਸ ਸਲੈਬ ਲਾਗੂ ਕੀਤੀ ਗਈ ਹੈ।
ਇਸ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਤਿੰਨ ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ।
ਇਸ ਦੇ ਨਾਲ ਹੀ 3 ਤੋਂ 6 ਲੱਖ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ ਲੱਗੇਗਾ।
6 ਤੋਂ 9 ਲੱਖ ਤੱਕ ਦੀ ਆਮਦਨ 'ਤੇ 10 ਫੀਸਦੀ ਟੈਕਸ ਲੱਗੇਗਾ।
9 ਤੋਂ 12 ਲੱਖ ਤੱਕ ਦੀ ਆਮਦਨ 'ਤੇ 15 ਫੀਸਦੀ ਟੈਕਸ ਲੱਗੇਗਾ।
12 ਤੋਂ 15 ਲੱਖ ਤੱਕ ਦੀ ਆਮਦਨ 'ਤੇ 20 ਫੀਸਦੀ ਟੈਕਸ ਲੱਗੇਗਾ।
15 ਲੱਖ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ।