You are here

ਰਾਏਕੋਟ ਚ ਕਾਂਗਰਸ ਪ੍ਰਧਾਨ ਸਿੱਧੂ ਨੇ ਕੀਤਾ ਕਾਮਿਲ ਬੋਪਾਰਾਏ ਦੇ ਹੱਕ ਚ ਕੀਤਾ ਵਿਸ਼ਾਲ ਰੈਲੀ ਨੂੰ ਸੰਬੋਧਨ

ਰਾਏਕੋਟ 16 ਦਸੰਬਰ ( ਗੁਰਸੇਵਕ ਸੋਹੀ )-ਆਗਾਮੀ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ’ਚ ਯੂਥ ਆਗੂ ਕਾਮਿਲ ਬੋਪਾਰਾਏ ਦੇ ਹੱਕ ’ਚ ਸਥਾਨਕ ਅਨਾਜ ਮੰਡੀ ਵਿੱਚ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸੂਬਾ ਕਾਰਜਕਾਰੀ ਪ੍ਰਧਾਨ ਕਲਜੀਤ ਸਿੰਘ ਨਾਗਰਾ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ। ਰੈਲੀ ’ਚ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਉੁਣ ਲਈ ਕੋਈ ਵੀ ਏਜੰਡਾਂ ਨਹੀ ਹੈ ਅਤੇ ਉਹ ਕੇਵਲ ਫੋਕੇ ਐਲਾਨ ਕਰਕੇ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਉਹ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟਾਂ ਵਿੱਚ ਕਮੀ, ਪਾਣੀ ਦੇ ਬਿੱਲ ਅੱਧੇ ਕਰਨ ਤੋਂ ਇਲਾਵਾ ਰੇਤ ਅਤੇ ਕੇਬਲ ਮਾਫ਼ੀਏ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ।  ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਦੀ ਅਗਵਾਈ ’ਚ ਰਾਏਕੋਟ ਹਲਕੇ ਵਿੱਚ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਿਆਸਤ ਵਿੱਚ ਬਦਲਾਅ ਅਤੇ ਪੰਜਾਬ ਮਾਡਲ ਬਣਾਉਣ ਲਈ ਨੌਜਵਾਨ ਵਰਗ ਨੂੰ ਸਿਆਸਤ ਵਿੱਚ ਆਉਣ ਦਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਆਗੂ ਕਾਮਿਲ ਬੋਪਰਾਏ ਨੂੰ ਜਿਤਾ ਕੇ ਵਿਧਾਨਸਭਾ ਵਿੱਚ ਭੇਜਣ ਤਾਂ ਜੋ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਦਾ ਮੌਕਾ ਮਿਲ ਸਕੇ। ਆਪ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੇ ਜਲੰਧਰ ’ਚ ਹਵਾਈ ਅੱਡਾ ਬਣਾਉਣ ਦੇ ਐਲਾਨ ਤੇ ਤੰਜ ਕੱਸਦਿਆਂ ਸ. ਸਿੱਧੂ ਨੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਹੀ ਹਲਵਾਰਾ ਵਿਖੇ ਕੌਮਾਂਤਰੀ ਹਵਾਈ ਅੱਡਾ ਬਣ ਕੇ ਤਿਆਰ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸ਼ਲਾਘਾ ਕਰਦਿਆ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਰੋਡਵੇਜ਼ ਰੋਜ਼ਾਨਾਂ ਇੱਕ ਕਰੋੜ ਦੇ ਮੁਨਾਫ਼ੇ ਵਿੱਚ ਚੱਲ ਰਹੀ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਅਤ ਨਾਲ ਸਬੰਧਤ ਮੁੱਦੇ ਲਗਾਤਾਰ ਸੰਸਦ ਵਿੱਚ ਉਠਾ ਰਹੇ ਹਨ ਅਤੇ ਅੱਗੇ ਵੀ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਐਮ.ਐਸ.ਪੀ ਦੇ ਮੁੱਦੇ ਤੋਂ ਉਹ ਪਹਿਲਾਂ ਹੀ ਲੋਕਸਭਾ ਵਿੱਚ ਪ੍ਰਾਈਵੇਟ ਬਿੱਲ ਲਿਆ ਚੁੱਕੇ ਹਨ, ਪ੍ਰੰਤੂ ਭਾਜਪਾ ਸਰਕਾਰ ਨੇ ਇਸ ਬਿੱਲ ’ਤੇ ਇਤਰਾਜ ਲਗਾ ਕੇ ਵਾਪਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਉਹ ਮੁੜ ਤੋਂ ਸੰਸਦ ਵਿੱਚ ਪੇਸ਼ ਕਰਨਗੇ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ, ਵਿਧਾਇਕ ਕੁਲਜੀਤ ਸਿੰਘ ਨਾਗਰਾ,  ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਵੀ ਸੰਬੋਧਨ ਕੀਤਾ ਗਿਆ। ਰੈਲੀ ਦੇ ਆਖ਼ੀਰ ਵਿੱਚ ਨੌਜਵਾਨ ਆਗੂ ਕਾਮਿਲ ਬੋਪਾਰਾਏ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਆਏ ਹੋਏ ਸਮੁੱਚੀ ਪਾਰਟੀ ਲਾਡਰਸ਼ਿਪ ਅਤੇ ਕਾਂਗਰਸੀ ਵਰਕਰਾਂ ਦਾ ਰੈਲੀ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ, ਸ੍ਰੀਮਤੀ ਕੁਲਦੀਪ ਕੌਰ, ਜ਼ਿਲ੍ਹਾ ਪ੍ਰਧਾਨ ਗੁਰਦੀਪ ਕੌਰ,ਡਾ.ਅਰੁਣਦੀਪ ਸਿੰਘ ਤਲਵੰਡੀ , ਦੀਪਕ ਭਾਰਦਵਾਜ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜ਼ਿਲ੍ਹਾ ਪ੍ਰਧਾਨ ਖੰਨਾ ਰਾਜਾ ਗਿੱਲ, ਓ.ਐਸ.ਡੀ ਜਗਪ੍ਰੀਤ ਸਿੰਘ ਬੁੱਟਰ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਪ੍ਰਭਦੀਪ ਸਿੰਘ ਨਾਰੰਗਵਾਲ, ਗੁਰਪਾਲ ਸਿੰਘ ਆਂਡਲੂ, ਨਰੈਣ ਦੱਤ, ਹਰਵਿੰਦਰ ਸਿੰਘ ਰਾਜਾ ਬਰਾੜ, ਮੀਤ ਪ੍ਰਧਾਨ ਰਣਜੀਤ ਕੌਰ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਇਮਰਾਨ ਖਾਨ,  ਕੌਂਸਲਰ ਮਨਜੀਤ ਕੌਰ ਰਾਏ, ਸ਼ਰਨਜੀਤ ਕੌਰ, ਉਮਾ ਰਾਣੀ, ਗੁਰਜੰਟ ਸਿੰਘ, ਕਮਲਜੀਤ ਵਰਮਾਂ, ਜਸਵੀਰ ਕੌਰ, ਸੁਖਵਿੰਦਰ ਕੌਰ, ਵਿਜੇ ਕੁਮਾਰੀ, ਗੁਰਦਾਸ ਮਾਨ, ਰਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਗਰੇਵਾਲ (ਸਾਰੇ ਕੌਂਸਲਰ), ਸਮਾਰਟ ਬਰਮ੍ਹੀ, ਬਲਜੀਤ ਸਿੰਘ ਹਲਵਾਰਾ, ਸੰਦੀਪ ਸਿੱਧੂ, ਚੇਅਰਮੈਨ ਅਵਤਾਰ ਸਿੰਘ ਬੁਰਜ, ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਸਰਪੰਚ ਬੀਰਦਵਿੰਦਰ ਗੋਲੂ, ਸਰਪੰਚ ਭੁਪਿੰਦਰ ਕੌਰ,  ਵਿਨੋਦ ਜੈਨ, ਏਵੰਤ ਜੈਨ, ਪ੍ਰੇਮ ਵਰਮਾਂ, ਸਰਪੰਚ ਪਰਮਜੀਤ ਸਿੰਘ ਟੂਸਾ, ਜਗਤਾਰ ਸਿੰਘ ਸੰਤ, ਅਮਰਜੀਤ ਸਿੰਘ, ਜਗਦੀਪ ਸਿੰਘ ਬਿੱਟੂ, ਜਨ. ਸਕੱਤਰ ਅਰਸ਼ਦ ਖਾਨ, ਸਰਪੰਚ ਹਰਮਿੰਦਰ ਪੱਪ, ਮੇਜਰ ਸਿੰਘ ਧੂਰਕੋਟ, ਗਿਆਨੀ ਗੁਰਦਿਆਲ ਸਿੰਘ, ਸੁਖਵੀਰ ਸਿੰਘ ਰਾਏ, ਸੁਰਜੀਤ ਸਿੰਘ ਰਾਏਕੋਟ, ਸਰਪੰਚ ਗੁਰਸੇਵਕ ਸਿੰਘ ਬੜਿੰਗ, ਸਰਪੰਚ ਜਗਦੇਵ ਸਿੰਘ, ਨਵਰਾਜ ਅਕਾਲਗੜ੍ਹ, ਈਸ਼ਵਰ ਸਿੰਘ ਸਿੱਧੂ, ਜੋਗਿੰਦਰਪਾਲ ਮੱਕੜ, ਮਹਿੰਦਰਪਾਲ ਸਿੰਘ ਤਲਵੰਡੀ, ਪਿ੍ਰੰਸ ਤਲਵੰਡੀ, ਕਾਲਾ ਬੱਸੀਆਂ, ਮੋਹਣ ਬਾਂਸਲ, ਜਗਸੀਪਰ ਸਿੰਘ, ਕੁਲਦੀਪ ਸਿੰਘ, ਸਰਪੰਚ ਦਰਸ਼ਨ ਸਿੰਘ ਮਾਨ, ਸਰਪੰਚ ਕੇਵਲ ਸਿੰਘ ਬਰ੍ਹਮੀ, ਸੁਖਵਿੰਦਰ ਸਿੰਘ ਆਂਡਲੂ, ਸਰਪੰਚ ਬਲਵਿੰਦਰ ਕੌਰ ਆਂਡਲੂ, ਸੰਮਤੀ ਮੈਂਬਰ ਰੁਪਿੰਦਰ ਕੌਰ, ਸਰਪੰਚ ਸੁਖਦੇਵ ਸਿੰਘ, ਸਰਪੰਚ ਚਰਨ ਸਿੰਘ ਬੁਰਜ ਨਕਲੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਹਲਕੇ ਦੇ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਸ਼ਾਮਲ ਸਨ।