ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਮਹਿਲਕਲਾਂ/ ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਜਿਲ੍ਹਾ ਲੁਧਿਆਣਾ ਬਲਾਕ ਢੰਡਾਰੀ ਦੇ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ,ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਦੀਪੂ ਅਚਾਨਕ ਅਕਾਲ ਚਲਾਣਾ ਕਰ ਗਏ। ਨੌਜਵਾਨ ਦੀਪੂ ਦੀ ਉਮਰ ਮਹਿਜ 26 ਸਾਲ ਦੇ ਕਰੀਬ ਸੀ । ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਜਿਲ੍ਹਾ ਲੁਧਿਆਣਾ ਕਮੇਟੀ ਵਿੱਚ ਸੰਨਾਟਾ ਛਾ ਗਿਆ। ਨੌਜਵਾਨ ਸਪੁੱਤਰ ਦਾ ਤੁਰ ਜਾਣਾ ਬਹੁਤ ਹੀਂ ਦੁਖਦਾਇਕ ਹੈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਗੂਆਂ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਡਾ ਬਚਨ ਸਿੰਘ ਜੀ ਭੁੱਟਾ ਜਿਲ੍ਹਾ ਚੇਅਰਮੈਨ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਸਕੱਤਰ ਡਾ ਬਲਜਿੰਦਰ ਸਿੰਘ ਸ਼ਿਮਲਾਪੁਰੀ, ਡਾ ਸੁਖਵਿੰਦਰ ਸਿੰਘ ਲੰਢਾ ਜਿਲ੍ਹਾ ਕੈਸ਼ੀਅਰ ਨੇ ਕਿਹਾ ਕਿ ਨੌਜਵਾਨ ਹੋਣਹਾਰ ਸਪੁੱਤਰ ਦਾ ਅਚਾਨਕ ਤੁਰ ਜਾਣਾ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਤੇ ਇਸ ਪਈ ਅਤਿਅੰਤ ਬਿਪਤਾ ਵਿਚ ਮੈਡੀਕਲ ਪ੍ਰੈਕਟੀਸ਼ਨਰ ਜਿਲ੍ਹਾ ਲੁਧਿਆਣਾ ਹਮੇਸ਼ਾ ਡਾ ਮਨਮੋਹਨ ਸਿੰਘ ਢੰਡਾਰੀ ਜੀ ਦੇ ਨਾਲ ਹੈ ।ਸਪੁੱਤਰ ਦਾ ਵਿਛੋੜਾ ਇਕ ਅਕਹਿ ਸਦਮਾ ਹੈ।
ਇਸ ਦੁੱਖ ਦੀ ਘੜੀ ਵਿੱਚ ਡਾ ਪ੍ਰਮਿੰਦਰ ਸਿੰਘ ਰੰਗੀਆਂ ਜਿਲ੍ਹਾ ਵਾਈਸ ਕੈਸ਼ੀਅਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾ ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ, ਡਾ ਸੁਖਵਿੰਦਰ ਸਿੰਘ ਰੌਣੀ ਬਲਾਕ ਪ੍ਰਧਾਨ ਮਲੌਦ, ਡਾ ਬਚਿੱਤਰ ਸਿੰਘ ਰਾੜਾ ਸਾਹਿਬ, ਡਾ ਕੁਲਵਿੰਦਰ ਸਿੰਘ ਬਲਾਕ ਮਾਂਗਟ, ਡਾ ਤਰਸੇਮ ਲਾਲ ਬਲਾਕ ਮਾਂਗਟ, ਡਾ ਰਣਜੀਤ ਸਿੰਘ ਬਲਾਕ ਪ੍ਰਧਾਨ ਦੋਰਾਹਾ, ਡਾ ਜਗਤਾਰ ਸਿੰਘ ਜੀ ਸਾਹਨੇਵਾਲ ,ਡਾ ਤਾਰਾ ਸਿੰਘ ਸਾਹਨੇਵਾਲ, ਡਾ ਅਨਿਲ ਕੁਮਾਰ, ਡਾ ਅਰਮਾਨ, ਡਾ ਅਰੁਣ ਸ਼ਰਮਾ ਢੰਡਾਰੀ, ਡਾ ਸੁਮੀਤ ਸਿੰਘ ਸਰਾਂ ਗੁੱਜਰਵਾਲ ,ਡਾ ਹਰਬੰਸ ਸਿੰਘ ਬਸਰਾਓ ਆਦਿ ਨੇ ਨਾਲ ਸਨ