ਜਗਰਾਉਂ , 12 ਨਵੰਬਰ (ਜਸਮੇਲ ਗ਼ਾਲਿਬ) ਭਾਈ ਰਣਜੀਤ ਸਿੰਘ ਖਾਲਸਾ ਜੋ ਕਿ ਗੁਰਦੁਆਰਾ ਦਸਮੇਸ਼ ਨਗਰ ਵਾਰਡ ਨੰਬਰ ਇੱਕ ਜਗਰਾਉਂ ਦੇ ਮੁੱਖ ਗ੍ਰੰਥੀ ਸਾਹਿਬਾਨ ਹਨ ਨੂੰ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਦੇ ਜਗਰਾਓਂ ਹਲਕੇ ਦੇ ਮੁੱਖ ਸੇਵਾਦਾਰ ਬਣਨ ਤੇ ਸਮੂਹ ਇਲਾਕਾ ਨਿਵਾਸੀਆਂ ਗੁਰਦੁਆਰਾ ਸਾਹਿਬ ਦੀ ਸੰਗਤ ਵਾਰਡ ਨੰਬਰ ਇੱਕ ਵਾਰਡ ਨੰਬਰ ਦੋ ਦੇ ਵਸਨੀਕ ਅਤੇ ਇਲਾਕੇ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ । ਉਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਅਮਨਜੀਤ ਸਿੰਘ ਖਹਿਰਾ ਨੇ ਆਖਿਆ ਕਿ ਭਾਈ ਰਣਜੀਤ ਸਿੰਘ ਦੀ ਖਾਲਸਾ ਬਹੁਤ ਹੀ ਸੁਲਝੇ ਹੋਏ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਅਤੇ ਗੁਰੂ ਦੇ ਭਾਣੇ ਅੰਦਰ ਰਹਿ ਕੇ ਸਮਾਜ ਦੀ ਸੇਵਾ ਕਰਨ ਵਾਲੇ ਇਨਸਾਨ ਹਨ 2011 ਦੋ ਲਾ ਕੇ ਹੁਣ ਤਕ ਮੇਰੀ ਜਾਣਕਾਰੀ ਮੁਤਾਬਕ ਭਾਈ ਰਣਜੀਤ ਸਿੰਘ ਖ਼ਾਲਸਾ ਨਹੀਂ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਚਾਹੇ ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਦੀ ਸੇਵਾ ਸੰਭਾਲ ਦੀ ਗੱਲ ਕਰੀਏ ਬਹੁਤ ਹੀ ਅਗਾਂਹਵਧੂ ਸੋਚ ਦੇ ਨਾਲ ਕੰਮ ਕੀਤਾ ਹੈ ਤੇ ਹੁਣ ਉਨ੍ਹਾਂ ਨੂੰ ਇਲਾਕੇ ਵਿਚ ਗ੍ਰੰਥੀ ਸਭਾ ਦੇ ਮੁਖੀ ਵਜੋਂ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਦੇ ਜ਼ਿੰਮੇਵਾਰ ਅਹੁਦੇ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਹੀ ਸੋਭਦੇ ਹਨ । ਜਿੱਥੇ ਮੈਂ ਆਪਣੇ ਤੌਰ ਤੇ ਭਾਈ ਰਣਜੀਤ ਸਿੰਘ ਖਾਲਸਾ ਨੂੰ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਜਗਰਾਉਂ ਦੇ ਮੁਖੀ ਬਣਨ ਤੇ ਵਧਾਈ ਦਿੰਦਾ ਹਾਂ ਉਥੇ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਪ੍ਰਬੰਧਕਾਂ ਦਾ ਕੋਟਨ ਕੋਟ ਧੰਨਵਾਦ ਵੀ ਕਰਦਾ ਹਾਂ । ਇਸ ਸਮੇਂ ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ , ਮਾਸਟਰ ਹਰਬੰਸ ਸਿੰਘ ਅਖਾੜਾ , ਜੱਗਾ ਡੇਅਰੀ ਵਾਲਾ ਸ਼ੇਖਦੌਲਤ , ਮਾਸਟਰ ਹਰਨਰਾਇਣ ਸਿੰਘ ਮੱਲੇਆਣਾ , ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ , ਉੱਘੇ ਸਮਾਜ ਸੇਵੀ ਸਤਪਾਲ ਸਿੰਘ ਦੇਹਡ਼ਕਾ ਵੱਲੋਂ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਖਾਲਸਾ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈਆਂ ਦਿੱਤੀਆਂ ਗਈਆਂ ।