You are here

ਆਉਣ ਵਾਲੀਆਂ ਚੋਣਾਂ ਦਾ ਇੱਕ ਅਹਿਮ ਚਿਹਰਾ ਬਣ ਸਕਦੇ ਹਨ -  ਸਮਾਜ ਸੇਵੀ ਡਾ ਪਰਮਿੰਦਰ ਸਿੰਘ ਹਮੀਦੀ  

ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਹਮੀਦੀ ਲੜਨਗੇ 2022 ਦੀ ਚੋਣ

ਮਹਿਲ ਕਲਾਂ /ਬਰਨਾਲਾ- 7 ਨਵੰਬਰ- (ਗੁਰਸੇਵਕ ਸੋਹੀ )-  ਉੱਘੇ ਸਮਾਜ ਸੇਵੀ ਡਾ .ਪਰਮਿੰਦਰ ਸਿੰਘ ਹਮੀਦੀ ਲੰਬੇ ਸਮੇਂ ਤੋਂ ਸਮਾਜ ਲਈ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਉਹਨਾਂ ਵੱਲੋਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੀ ਚਲਾਈ ਜਾ ਰਹੀ ਹੈ। ਉਹਨਾਂ ਨੇ ਅਨੇਕਾਂ ਹੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿੱਥੇ ਅਸੀ ਕਰੋਨਾ ਕਾਲ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਲਈ ਰਾਸ਼ਨ ਵੰਡਿਆ, ਜੱਚਾ ਬੱਚਾ ਲਈ ਪੰਜੀਰੀ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਦਾ ਕਰਵਾਇਆ ਹੈ ਅਤੇ ਮਰੀਜਾਂ ਲਈ ਲੁਧਿਆਣਾ, ਪਟਿਆਲਾ ਅਤੇ ਪੀ. ਜੀ. ਆਈ. ਚੰਡੀਗੜ੍ਹ ਲਈ ਫ੍ਰੀ ਸੇਵਾ ਵਿੱਚ ਗੱਡੀਆਂ ਚਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਾਡੀ ਸੁਸਾਇਟੀ ਦੀਆਂ ਟੀਮਾਂ ਪੂਰੇ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਤੌਰ ਤੇ ਵੀ ਲੋਕਾਂ ਦੀ ਮੱਦਦ ਕਰੀਏ ਤਾਂ ਜੋ ਭਾਰਤ ਵਿੱਚ ਵਸਦਾ ਕੋਈ ਵੀ ਗਰੀਬ ਪਰਿਵਾਰ ਸਹਾਇਤਾ ਤੋਂ ਬਗ਼ੈਰ ਨਾ ਰਹੇ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੂੰ ਸੇਵਾ ਦੋਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਸਾਡੀ ਟੀਮ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਵਿਚਾਰ ਕੀਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਹਿੱਸਾ ਲੈ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਹੀ ਲੋਕਾਂ ਤੱਕ ਪਹੁੰਚਾ ਸਕੀਏ ਉਨ੍ਹਾਂ ਕਿਹਾ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਮਹਾਨ ਸੇਵਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਆਉਂਣ ਵਾਲੀਆਂ ਚੋਣਾਂ ਵਿੱਚ ਸਾਡੀ ਟੀਮ ਦਾ ਸਾਥ ਦੇਣ।