ਸਥਾਈ÷ ਉਦੋਂ ਸਹੁੰ ਨਾ ਖਾਂਦਾ ਸੀ ਬਾਬਲਾ ।
ਡੋਲੀ ਚੜ੍ਹਕੇ ਜਦ ਮੈਂ ਆਈ ।
ਅੱਜ ਆ ਕੇ ਵਿਜੇ ਨੇ ਬਾਬਲਾ
ਮੈਨੂੰ ਝੂੱਠੀ ਤੁਹਮਤ ਲਾਈ
ਬਾਂਹੋ ਫੜ ਕੇ ਕੌਲਾ ਨੂੰ
ਮਹਿਲੋਂ ਕੱਢ ਕੇ ਬਾਹਰ ਬਿਠਾਇਆ
ਮੈਂ ਤਾਂ ਬਿਨਾਂ ਕਸੂਰੋ ਸੀ (ਬਾਬਲਾ)
ਨਹੀਂ ਸੱਚ ਵਿਜੇ ਨੂੰ ਆਇਆ
2 ਬਿਨਾਂ ਹੁਕਮ ਉਸਦੇ ਮੈਂ
ਘਰ ਤੋਂ ਬਾਹਰ ਪੈਰ ਨਾ ਤਰਦੀ ।
ਚਲਦੀ ਵਿੱਚ ਲਕੀਰਾਂ ਦੇ
ਵੇ ਮੈਂ ਪਤੀ ਦੇਵ ਤੋਂ ਡਰਦੀ ।
ਬੈਠੀ ਰੋਂਦੀ ਕੌਲਾ ਵੇ
ਲਿਖਿਆ ਫਲ ਕਰਮਾ ਦਾ ਪਾਇਆ
ਮੈਂ.................
3 ਕਰਕੇ ਚੁੱਲਾ ਪੈਰਾਂ ਦਾ
ਮੈਂ ਵਿੱਚ ਅੱਗ ਲੱਕੜਾ ਦੀ ਪਾਈ ।
ਤਵਾ ਧਰ ਕੇ ਗਾਰੇ ਦਾ
ਰੋਟੀ ਉਸਦੇ ਉੱਤੇ ਪਕਾਈ।
ਮੇਰਾ ਸੱਚ ਨਤਾਰਨ ਨੂੰ
ਪਾਣੀ ਧਾਗੇ ਨਾਲ ਕੱਢਵਾਇਆ
ਮੈਂ............
4 ਨੌਕਰ ਲੱਗੀ ਮੈਹਰੀ ਦੀ
ਗਾਲਾਂ ਨਿੱਤ ਸ਼ਾਮ ਨੂੰ ਖਾਂਦੀ ।
ਭੱਠੀ ਲਈ ਬਾਲਣ ਨੂੰ
(ਵੇ) ਕੌਲਾ ਉੱਠ ਸਵੇਰੇ ਜਾਂਦੀ ।
ਰੋਟੀ ਮਿਲਦੀ ਸੁੱਕੀ ਵੇ
ਉਹ ਹੀ ਖਾ ਕੇ ਵਕਤ ਲੰਘਾਇਆ
ਮੈਂ..........
5 ਜਿਹੜੀ ਹੁਕਮ ਚਲਾਉਂਦੀ ਸੀ
ਅੱਜ ਉਹ ਵਿੱਚ ਹੁਕਮ ਦੇ ਚੱਲਦੀ ।
ਤੇਰੀ ਇੱਜ਼ਤ ਬਾਬਲਾ ਵੇ
ਅੱਜ ਪਈ ਮਿੱਟੀ ਦੇ ਵਿੱਚ ਰੁੱਲਦੀ ।
ਧੀ ਤਾਂ ਮਰਜੂ ਤੇਰੀ ਵੇ
ਜੇ ਨਾ ਸਾਰ ਨਾ ਡੁੱਬਦੀ ਨੂੰ ਆਇਆ
ਮੈਂ............
6 ਜੇ ਬਾਬਲ ਮਿਲ ਜਾਵੇ
ਮੈਂ ਤਾਂ ਦਿਲ ਦੀਆਂ ਖੋਲ ਸੁਣਾਵਾਂ ।
ਮਾਰ ਗੰਢਾਸਾ ਗਰਦਨ ਤੇ
ਫੇਰ ਵੀ ਚਿੱਤ ਨਾ ਰੱਤਾ ਬੁਲਾਵਾਂ ।
ਪਿੰਡ ਮੈਨੂੰ ਦਿਸੇ "ਪਪਰਾਲਾ "ਨਾ
ਜਿੱਥੇ ਬਾਬਲਾ"ਸ਼ਾਇਰ "ਡੇਰਾ ਲਾਇਆ
ਮੈਂ.......
7 ਮੈਂ ਤਾਂ ਬਿਨਾਂ ਕਸੂਰੋ ਸੀ ਬਾਬਲਾ
ਨਾ ਸੱਚ ਵੀਜੇ ਨੂੰ ਆਇਆ।
ਜਸਵਿੰਦਰ ਸ਼ਾਇਰ "ਪਪਰਾਲਾ "
9996568220