ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਇਨਸਾਫ ਮੋਰਚਾ ਹੁਣ ਲੋਕ ਯੁੱਧ ਮੋਰਚਾ ਬਣਿਆ-ਗੁਰਮੁਖ ਸਿੰਘ ਵਿਰਕ
ਯੂਨੀਅਨ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਵਿਰਕ ਨੇ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਥਾਪਿਆ ਪੰਜਾਬ ਇਕਾਈ ਦਾ ਪ੍ਰਧਾਨ
ਲੁਧਿਆਣਾ, 19 ਫਰਵਰੀ (ਕਰਨੈਲ ਸਿੰਘ ਐੱਮ.ਏ.)- ਦੇਸ਼ ਦੇ ਸਮੂਹ ਰਾਜਾਂ ਵਿੱਚ ਵੱਸਦੇ ਕਿਸਾਨਾਂ ਨੂੰ ਬਣਦੇ ਹੱਕ ਦਿਵਾਉਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪਿਛਲੇ ਲੰਮੇ ਸਮੇਂ ਤੋ ਸ਼ੰਘਰਸ਼ ਕਰ ਰਹੀ ਜੱਥੇਬੰਦੀ ਅੰਨਦਾਤਾ ਕਿਸਾਨ ਯੂਨੀਅਨ(ਮੈਬਰ ਸੰਯੁਕਤ ਕਿਸਾਨ ਮੋਰਚਾ ਭਾਰਤ) ਦੇ ਕੌਮੀ ਪ੍ਰਧਾਨ ਸ.ਗੁਰਮੁਖ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਬਾਰਡਰ ਉਪਰ ਸਾਹਿਬ ਸ਼?ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮੁੱਖ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ,ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਲੰਮੇ ਸਮੇਂ ਤੋ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਿਸਾਨਾਂ ਦੇ ਹੱਕੀ ਮੁੱਦਿਆ ਨੂੰ ਲੈ ਕੇ ਚਲ ਰਿਹਾ ਇਨਸਾਫ ਮੋਰਚਾ ਹੁਣ ਕੇਵਲ ਮੋਰਚਾ ਨਹੀਂ ਬਲਕਿ ਲੋਕ ਯੁੱਧ ਮੋਰਚਾ ਬਣ ਗਿਆ ਹੈ, ਕਿਉਂ ਕਿ ਹੁਣ ਸਿੱਖਾਂ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਅਤੇ ਕਿਸਾਨਾਂ ਦੇ ਨਾਲ ਨਾਲ ਦੇਸ਼ ਅੰਦਰ ਵੱਸਦੇ ਵੱਖ ਵੱਖ ਧਰਮਾਂ ਦੇ ਲੋਕ ਕੱਟੜਵਾਦੀ ਸਰਕਾਰ ਦੇ ਖਿਲਾਫ ਖੁੱਲ ਕੇ ਆਪਣੀ ਆਵਾਜ ਬੁਲੰਦ ਕਰਨ ਲਈ ਇਨਸਾਫ ਮੋਰਚੇ ਦੇ ਸ਼ੰਘਰਸ਼ ਵਿੱਚ ਵੱਡੇ ਪੱਧਰ ਸ਼ਾਮਿਲ ਹੋ ਰਹੇ ਹਨ।ਅੱਜ ਡੀ.ਸੀ ਦਫ਼ਤਰ ਲੁਧਿਆਣਾ ਦੇ ਬਾਹਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸੁਹਿਰਦ ਅਗਵਾਈ ਹੇਠ ਅੰਨਦਾਤਾ ਕਿਸਾਨ ਯੂਨੀਅਨ ਦੇ ਵੱਲੋ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਅੰਦਰ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰਨ ਲਈ ਪੁੱਜੇ ਅੰਨਦਾਤਾ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਵਿਰਕ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਆਰਥਿਕ, ਰਾਜਨੀਤਕ ਤੇ ਸਮਾਜਿਕ ਤੌਰ ਤੇ ਬਚਾਉਣਾ ਹੈ ਤਾਂ ਦੇਸ਼ ਦੀ ਸੱਤਾ ਤੇ ਕਾਬਜ਼ ਕੱਟੜਵਾਦੀ ਸੋਚ ਦੇ ਧਾਰਨੀ ਆਗੂਆਂ ਅਤੇ ਪੂੰਜੀਵਾਦੀਆਂ ਦੇ ਖਿਲਾਫ ਸਾਨੂੰ ਪੂਰੀ ਇੱਕਜੁੱਟਤਾ ਨਾਲ ਆਪਣੀ ਆਵਾਜ਼ ਬੁਲੰਦ ਕਰਕੇ ਵੱਡਾ ਸ਼ੰਘਰਸ਼ ਕਰਨਾ ਪਵੇਗਾ।ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੇਕਰ ਦੇਸ਼ ਦੀ ਸਰਕਾਰ ਕਾਨੂੰਨ ਰਾਹੀਂ ਮਿੱਥੀਆਂ ਹੋਈਆਂ ਸਾਜ਼ਵਾਂ ਪੂਰੀਆਂ ਕਰਨ ਵਾਲੇ ਦੂਜੇ ਵਿਅਕਤੀਆਂ ਨੂੰ ਰਿਹਾ ਕਰ ਸਕਦੀ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਆਪਣੀ ਕੱਟੜਵਾਦੀ ਸੋਚ ਕਿਉ ਅਪਣਾ ਰਹੀ ਹੈ,ਖਾਸ ਕਰਕੇ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਹੋਈ ਸ਼?ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਾਲੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਜ਼ਵਾਂ ਕਿਉ ਨਹੀ ਦਿੱਤੀਆਂ ਜਾ ਰਹੀਆਂ? ਕਿਸਾਨੀ ਸ਼ੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਿਉ ਨਹੀਂ ਕੀਤਾ ਜਾ ਰਿਹਾ। ਆਪਣੀ ਗੱਲਬਾਤ ਦੌਰਾਨ ਗੁਰਮੁਖ ਸਿੰਘ ਵਿਰਕ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸਾਡੀ ਜੱਥੇਬੰਦੀ ਨੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਆਪਣਾ ਅਹਿਮ ਰੋਲ ਨਿਭਾਇਆ ਹੈ।ਇਸੇ ਤਰ੍ਹਾਂ ਹੁਣ ਲੋਕ ਇਨਸਾਫ ਮੋਰਚੇ ਨੂੰ ਸਫਲ ਕਰਨ ਵਿੱਚ ਸਾਡੀ ਜੱਥੇਬੰਦੀ ਅੰਨਦਾਤਾ ਕਿਸਾਨ ਯੂਨੀਅਨ ਆਪਣਾ ਬਣਦਾ ਯੋਗਦਾਨ ਪਾਵੇਗੀ। ਇਸ ਮੌਕੇ ਗੁਰਮੁਖ ਸਿੰਘ ਵਿਰਕ ਨੇ ਦੇਸ਼ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸ਼ੰਘਰਸ਼ ਕਰਨ ਵਾਲੀ ਸ਼ਖਸ਼ੀਅਤ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨੂੰ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਇਕਾਈ ਦਾ ਰਸਮੀ ਤੌਰ ਤੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋ ਜਿਸ ਸੁਹਿਰਦਤਾ ਭਰੀ ਸੋਚ ਨਾਲਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਕਿਸਾਨੀ ਸ਼ੰਘਰਸ਼ ਨਾਲ ਜੋੜਿਆ ਅਤੇ ਲੁਧਿਆਣਾ ਸ਼ਹਿਰ ਵਿਖੇ ਸ਼ਾਤਮਈ ਢੰਗ ਨਾਲ ਕਿਸਾਨਾਂ ਦੇ ਹੱਕ ਵਿੱਚ ਮੋਰਚਾ ਲਗਾਇਆ।ਉਹ ਕਾਬਲ ਏ ਤਾਰੀਫ਼ ਕਾਰਜ ਸੀ।ਉਨ੍ਹਾਂ ਨੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਆਪਣੀ ਦਿਲੀ ਆਸੀਸ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਇਕਾਈ ਦੇ ਪ੍ਰਧਾਨ ਬਣਨ ਨਾਲ ਕਿਸਾਨੀ ਸ਼ੰਘਰਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਹੋਵੇਗੀ। ।ਇਸ ਮੌਕੇ ਜੱਥੇ. ਨਿਮਾਣਾ ਨੇ ਅੰਨਦਾਤਾ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਸ.ਗੁਰਮੁਖ ਸਿੰਘ ਵਿਰਕ ਨੂੰ ਭਰੋਸਾ ਦਿਵਾਉਦਿਆ ਹੋਇਆ ਕਿਹਾ ਕਿ ਸ਼ੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਦੇ ਨਾਲ ਹਮੇਸ਼ਾ ਡੱਟ ਕੇ ਖੜੇ ਹਨ ਅਤੇ ਹਮੇਸ਼ਾਂ ਸ਼ਹਿਰੀ ਲੋਕਾਂ ਦੇ ਨਿੱਘੇ ਸਹਿਯੋਗ ਨਾਲ ਆਪਣੀ ਜ਼ੋਰਦਾਰ ਆਵਾਜ਼ ਕੇਂਦਰ ਸਰਕਾਰ ਦੇ ਖਿਲਾਫ ਬੁਲੰਦ ਕਰਦੇ ਰਹਿਣਗੇ।ਇਸ ਮੌਕੇ ਜੱਥੇਦਾਰ ਤਰਨਜੀਤ ਸਿੰਘ ਦੀ ਅਗਵਾਈ ਹੇਠ ਇੱਕਤਰ ਹੋਏ ਉਨਾਂ ਦੇ ਸਾਥੀਆਂ ਨੇ ਜਿੱਥੇ ਸ.ਗੁਰਮੁਖ ਸਿੰਘ ਵਿਰਕ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਯੂਨੀਅਨ ਦਾ ਧੰਨਵਾਦ ਪ੍ਰਗਟ ਕੀਤਾ ਉੱਥੇ ਨਾਲ ਹੀ ਸ.ਵਿਰਕ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵਿ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਭਾਈ ਹਰਪ੍ਰੀਤ ਸਿੰਘ ਮਖੂ,ਅੰਨਦਾਤਾ ਕਿਸਾਨ ਯੂਨੀਅਨ ਦੇ ਲੀਗਲ ਐਡਵਾਈਜ਼ਰ ਉਪਕਾਰ ਸਿੰਘ, ਬਾਬਾ ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਪਾਲਾ ਰਾਮ ਖੇਤ ਮਜ਼ਦੂਰ ਯੂਨੀਅਨ,ਰਾਮ ਚੰਦਰ ਮੀਤ ਪ੍ਰਧਾਨ ਅੰਨਦਾਤਾ ਕਿਸਾਨ ਯੂਨੀਅਨ, ਕੈਪਟਨ ਰਣਜੀਤ ਸੈਕਟਰੀ (ਭਾਰਤ)ਬਾਬਾ ਬਲਵਿੰਦਰ ਸਿੰਘ ਅਸੰਧ ਕਰਨਾਲ, ਗੁਰਜੀਤ ਸਿੰਘ,ਸ਼ਮਸ਼ੇਰ ਸਿੰਘ ਹਰਗੋਬਿੰਦਪੁਰਾ, ਟਰੇਡ ਯੂਨੀਅਨ ਪ੍ਰਧਾਨ ਪਰਮਜੀਤ ਸਿੰਘ, ਜਗਦੀਸ਼ ਚੰਦ, ਮਨਜੀਤ ਸਿੰਘ ਅਰੋੜਾ, ਪਰਵਿੰਦਰ ਸਿੰਘ ਗਿੰਦਰਾ, ਕੁਲਦੀਪ ਸਿੰਘ ਲਾਂਬਾ, ਤਨਜੀਤ ਸਿੰਘ, ਰਿਸ਼ੀਪਾਲ ਸਿੰਘ, ਜਸਪਾਲ ਸਿੰਘ ਸੈਣੀ,ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬੰਗਾ, ਐਡਵੋਕੇਟ ਪਰਵਿੰਦਰ ਸਿੰਘ ਬਤਰਾ,ਗੁਰਵਿੰਦਰ ਪਾਲ ਸਿੰਘ ਲਵਲੀ, ਕੈਪਟਨ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ ਬੇਦੀ,ਇੰਦਰਜੀਤ ਸਿੰਘ, ਨਿਰੰਜਣ ਸਿੰਘ, ਗਿਆਨ ਪ੍ਰਧਾਨ, ਹਰਪ੍ਰੀਤ ਸਿੰਘ ਹੈਪੀ,ਇਕਬਾਲ ਸਿੰਘ ਭਾਟੀਆ, ਰਾਜਦੀਪ ਸਿੰਘ ਸ਼ੰਟੀ,ਬਿਟੂ ਭਾਟੀਆ,ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਲਵਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਦੁੱਗਰ,ਗੁਰਮੋਹਨ ਸਿੰਘ ਗੁੱਡੂ,ਦਿਲਬਾਗ ਸਿੰਘ, ਰਾਣਾ ਸਿੰਘ ਦਾਦ, ਗਿਰਦੌਰ ਸਿੰਘ,ਸੁਖਜੀਤ ਸਿੰਘ, ਹਾਜਰ ਸਨ।