ਸੰਵਿਧਾਨ ਨੂੰ ਬਚਾਉਣ ਲਈ ਸਾਰੇ ਭਾਈਚਾਏ ਇੱਕਜੁਟ ਹੋਣ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਰਾਹੋ ਰੋਡ ਵਿਖੇ ਹੱਕ ਦੀ ਆਵਾਜ ਅਤੇ ਮੁਸਲਿਮ ਵੈਲਫੇਅਰ ਕੌਂਸਲ ਪੰਜਾਬ ਵਲੌਂ ਸੀ.ਏ.ਏ ਅਤੇ ਐਨ.ਆਰ.ਸੀ ਦੇ ਖਿਲਾਫ ਰਾਹੋ ਰੋਡ ਚੁੰਗੀ ਵਿਖੇ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ,ਜਿਸ ਦੀ ਅਗੁਵਾਈ ਅੱਬਦੁਲ ਸ਼ਕੂਰ ਮਾਂਗਟ ਵਲੌਂ ਕੀਤੀ ਗਈ ਅਤੇ ਮੁਹਮੰਦ ਉਸਮਾਨ ਰਹਿਮਾਨੀ,ਸੱਜਾਦ ਆਲਮ,ਆਬੀਦ ਅੰਸਾਰੀ ਅਤੇ ਜਾਵੇਦ ਮਾਂਗਟ ਵੀ ਮੌਕੇ ਤੇ ਮੋਜੂਦ ਸਨ , ਇਸ ਧਰਨੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਾਵਾਂ ਅਤੇ ਭੈਣਾਂ ਵਲੌ ਹਿੱਸਾ ਲਿਆ ਗਿਆ ਅਤੇ ਸਾਰਿਆ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕਰਕੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਵੀ ਪੈਦਾ ਕੀਤੀ।ਵੱਡੀ ਗਿਣਤੀ ਵਿੱਚ ਪੰਹੁਚਿਆਂ ਔਰਤਾ ਵਲੌਂ ਕੇਂਦਰ ਸਰਕਾਰ ਵਲੌਂ ਲਾਗੂ ਕੀਤੇ ਸੀ ਏ ਏ/ਐਨ ਆਰ ਸੀ ਅਤੇ ਐਨ ਪੀ ਆਰ ਜਿਹੇ ਕਾਲੇ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਉਥੇ ਹੀ ਅਜਿਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਅੱਬਦੁਲ ਸ਼ਕੂਰ ਮਾਂਗਟ ਸਾਬਕਾ ਮੈਂਬਰ ਘੱਟ ਗਿਣਤੀ ਕਮੀਸ਼ਨ ਪੰਜਾਬ ਨੇ ਕਿਹਾ ਕਿ ਸਰਕਾਰ ਵਲੌਂ ਲਾਗੂ ਇਹ ਬਿੱਲ ਸੰਵਿਧਾਨ ਦੇ ਬਿਲਕੁਲ ਉਲਟ ਹੈ ਅਤੇ ਮੂਲ ਸਿੰਧਾਤਾਂ ਦੇ ਬਿਲਕੂਲ ਖਿਲਾਫ ਹੈ।ਉਹਨਾਂ ਕਿਹਾ ਕਿ ਜਿਥੇ ਦੇਸ਼ ਦੀ ਖਤਮ ਹੋ ਰਹੀ ਅਰਥਵਿਵਸਥਾ,ਮੰਦੀ,ਬੇਰੋਜਗਾਰੀ ਜਿਹੀ ਵਿਫਲਤਾ ਨੂੰ ਲੁਕਾਉਣ ਦੇ ਲਈ ਮੋਦੀ ਸਰਕਾਰ ਵਲੌਂ ਲੋਕਾਂ ਦਾ ਧਿਆਨ ਅਸਲ ਮੁੰਦਿਆ ਤੋ ਚੱਕ ਕੇ ਹਿੰਦੂ-ਮੁਸਲਿਮ ਕਰਕੇ ਲੋਕਾ ਨੂੰ ਲ਼ੜਾਉਣਾ ਚਾਹੰਦੀ ਹੈ,ਪਰ ਇਹ ਇਸ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਮੋਲਾਣਾ ਉਸਮਾਨ ਰਹਿਮਾਨੀ ਨੇ ਬੋਲਦਿਆ ਕਿਹਾ ਅਸੀਂ ਭਾਰਤ ਦੇ ਮੂਲ ਨਿਵਾਸੀ ਹਾਂ , ਬਾਹਰੋ ਆਏ ਕੋਈ ਕਿਰਾਏਦਾਰ ਨਹੀਂ , ਜਾਵੇਦ ਮਾਂਗਟ ਪ੍ਰਧਾਨ ਮੁਸਲਿਮ ਵੈਲਫੇਅਰ ਕੌਸਲ ਪੰਜਾਬ ਨੇ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਘੱਟ ਗਿਣਤੀਆ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਨਾ ਚਾਹੁੰਦੀ ਹੈ,ਪਰ ਉਹਨਾਂ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਣ ਦੇਵੇਗਾ ਅਤੇ ਬੋਲਦਿਆ ਕਿਹਾ ਕਿ ਸੰਵਿਧਾਨ ਬਚਾਉਣ ਦੀ ਇਹ ਲੜਾਈ ਵਿੱਚ ਅਸੀਂ ਉਦੋ ਤੱਕ ਪਿੱਛੇ ਨਹੀਂ ਹਟਾਗੇ ਜਦੋ ਤੱਕ ਕੇਂਦਰ ਸਰਕਾਰ ਵਲੌਂ ਇਹ ਬਿੱਲ ਵਾਪਿਸ ਨਹੀਂ ਲਿਆ ਜਾਂਦਾ,ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਵੱਡੇ ਮੁਜਾਹਰੇ ਹੁੰਦੇ ਰਹਿਨਗੇ। ਇਸ ਮੌਕੇ ਹੋਰਨਾਂ ਤੌ ਇਲਾਵਾ ਵੱਧੀ ਗਿਣਤੀ ਵਿੱਚ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਆਗੂ ਮੌਜੂਦ ਸਨ।