You are here

ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਦਿੱਤਾ ਨੂੰ ਮੰਗ ਪੱਤਰ

ਮਹਿਲ ਕਲਾਂ /ਬਰਨਾਲਾ- 5 ਅਗਸਤ- (ਗੁਰਸੇਵਕ ਸਿੰਘ ਸੋਹੀ)- ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ (ਬਰਨਾਲਾ) ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਸਰਪੰਚ ਇੱਕ ਲੋਕਤੰਤਰ ਅਤੇ ਸਮਾਜ ਦਾ ਅੰਗ ਹਨ। ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿੱਚ ਇਨ੍ਹਾਂ ਦੇ ਅਹਿਮ ਰੋਲ ਹਨ। ਕਿਸੇ ਵੀ ਮੁਸ਼ਕਲ ਵਿੱਚ ਜਿਵੇਂ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਬਚਾਅ ਲਈ ਪਿੰਡਾਂ ਨੂੰ ਸੈਨੀਟਾਈਜ਼ਰ ਕਰਵਾ ਕੇ ਬਾਹਰੋਂ ਆਏ ਵਿਅਕਤੀਆਂ ਨੂੰ ਕੋਰ  ਰਟੀਨ ਕਰਕੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਵਾਕੇ ਅਤੇ ਲੋਕਾਂ ਨੂੰ ਕੱਚਾ ਪੱਕਾ ਰਾਸ਼ਨ ਮੁਹੱਈਆ ਕਰਵਾ ਕੇ ਸਮਾਜਿਕ ਸੇਵਾ ਦੀ ਅਹਿਮ ਭੂਮਿਕਾ ਨਿਭਾਈ ਹੈ। ਸਰਪੰਚ ਵੀ ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ ਹੈ ਜੋ ਕਿ 24 ਘੰਟੇ ਸਮਾਜ ਸੇਵਾ ਲਈ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਸੁਰੱਖਿਅਤ, ਮੁਸ਼ਕਲਾਂ ਨੂੰ ਦੇਖਦੇ ਹੋਏ ਬਲਾਕ ਸ਼ਹਿਣਾ ਦੇ ਸਰਪੰਚਾਂ ਵੱਲੋਂ ਹੇਠ ਲਿਖੀਆਂ ਮੰਗਾਂ ਦੀ ਮੰਗ ਕੀਤੀ ਗਈ ਹੈ।
1.ਸਰਪੰਚਾਂ ਦੀਆਂ ਜ਼ਿੰਮੇਵਾਰੀਆਂ ਅਤੇ ਸਮਾਜਕ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਤਨਖ਼ਾਹ 15 ਹਜ਼ਾਰ ਤੋਂ 25 ਹਜ਼ਾਰ ਕੀਤੀ ਜਾਵੇ ।
2.ਪੰਚਾਇਤ ਮੈਂਬਰਾਂ ਨੂੰ ਵੀ ਘੱਟੋ ਘੱਟ 10,000/- ਰੁਪਏ ਤਨਖ਼ਾਹ ਦੇਣੀ ਚਾਹੀਦੀ ਹੈ।
3.ਸਰਪੰਚਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ   ਨੂੰ ਟੋਲ ਪਲਾਜ਼ਾ ਮੁਆਫ਼ ਹੋਣਾ ਚਾਹੀਦਾ ਹੈ ਅਤੇ ਹਰ ਤਰ੍ਹਾਂ ਦੀ ਸਰਕਾਰੀ, ਗ਼ੈਰ ਸਰਕਾਰੀ ,ਪਾਰਕਿੰਗ ਫੀਸ ਮੁਆਫ਼ ਹੋਣੀ ਚਾਹੀਦੀ ਹੈ ।
4.ਪੰਚਾਇਤੀ ਰਾਜਾਂ ਵਿੱਚ ਸਰਪੰਚਾਂ ਨੂੰ ਜੋ ਅਧਿਕਾਰ ਦਿੱਤੇ ਗਏ ਹਨ ਉਹ ਜ਼ਮੀਨੀ ਪੱਧਰ ਤੇ ਲਾਗੂ ਹੋਣੇ ਚਾਹੀਦੇ ਹਨ ।
5.ਪੰਚਾਇਤੀ ਜ਼ਮੀਨਾਂ ਦਾ 33% ਕੱਟਿਆ ਜਾਂਦਾ ਫੰਡ ਬੰਦ ਹੋਣਾ ਚਾਹੀਦਾ ਹੈ ।
6.ਸਰਪੰਚਾਂ ਦੇ ਗਰਾਂਟ ਖ਼ਰਚੇ ਦਾ ਅਧਿਕਾਰ 25 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਤੱਕ ਕੀਤਾ ਜਾਣਾ ਚਾਹੀਦਾ ਹੈ।
7.ਮਨਰੇਗਾ ਰਾਹੀਂ ਕੀਤੇ ਕੰਮਾਂ ਦੀ  ਪੇਮੈਂਟ ਦਾ ਪੱਕਾ ਰਾਖਵਾਂ ਸਮਾਂ ਹੋਣਾ ਚਾਹੀਦਾ ਹੈ ।
8.ਸਰਪੰਚਾਂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮੁਲਾਜ਼ਮਾਂ ਦੀ ਤਰ੍ਹਾਂ ਵਾਧੂ ਧਾਰਾ ਲਾਗੂ ਕੀਤੀ ਜਾਵੇ ।ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਜੋਧਪੁਰ, ਸੁਖਵਿੰਦਰ ਸਿੰਘ ਕਲਕੱਤਾ ਸਹਿਣਾ, ਹਰਸ਼ਰਨ ਸਿੰਘ ਸਰਨਾ ਟੱਲੇਵਾਲ, ਜਗਦੀਪ ਸਿੰਘ ਮੱਲੀਆਂ, ਮਹਿੰਗਾ ਸਿੰਘ ਚੂੰਘਾਂ, ਇੰਦਰਜੀਤ ਸਿੰਘ ਜਵੰਦਾ ਕੋਠੇ, ਬਲੌਰ ਸਿੰਘ ਕੈਰੇੇ, ਗੁਰਜੰਟ ਸਿੰਘ ਢਿੱਲਵਾਂ ਨਾਭਾ, ਰੂਪ ਸਿੰਘ ਮਕਸੂਤ‍ਾ, ਪਰਮਿੰਦਰ ਸਿੰਘ ਧਰਮਪੁਰਾ ਮੋਡ਼, ਅੰਗਰੇਜ ਸਿੰਘ ਭਗਤਪੁਰਾ, ਗੁਰਮੀਤ ਕੌਰ ਨਿੰਮ ਸਿੰਘਵਾਲ ਮੌੜ, ਕਰਮਜੀਤ ਕੌਰ ਵਿਧਾਤਾ, ਰਾਜਵਿੰਦਰ ਸਿੰਘ ਰਾਮਗੜ੍ਹ, ਮਹਿੰਦਰ ਕੌਰ ਚੀਮਾ ,ਕਰਤਾਰ ਰਾਮ ਤਾਜੋਕੇ ਖੁਰਦ ,ਬੀਰਇੰਦਰ ਸਿੰਘ ਜ਼ੈਲਦਾਰ, ਈਸ਼ਰ ਸਿੰਘ, ਜਸਵੰਤ ਸਿੰਘ ਗਿੱਲ ਕੋਠੇ ,ਜਸਪ੍ਰੀਤ ਸਿੰਘ ਬੁਰਜ ਫ਼ਤਹਿਗੜ੍ਹ, ਜਗਤਾਰ ਸਿੰਘ ਜੰਗੀਆਣਾ, ਗੁਰਮੇਲ ਸਿੰਘ ਫਤਹਿਗੜ੍ਹ ਛੰਨਾਂ, ਗੁਰਮੇਲ ਕੌਰ ਨਾਨਕਪੁਰਾ ਮੌੜ, ਗੁਰਮੀਤ ਕੌਰ ਜੰਡਸਰ ਮੌੜ ਨੇ ਆਪਣੀਆਂ ਮੰਗਾਂ ਦੀ ਪੁਰਜ਼ੋਰ ਅਪੀਲ ਕੀਤੀ ।