You are here

ਦੋਹਰਾ ਚਿਹਰਾ ✍️. ਸੰਦੀਪ ਦਿਉੜਾ

ਕਰਤਾਰ ਕੋਰ  ਆਪਣੇ ਪੁੱਤਰ ਨਾਲ ਆਪਣੀ ਧੀ ਦੀਆਂ ਗੱਲਾਂ ਕਰ ਰਹੀ ਸੀ,ਆਪਣੀ ਮੀਤਾ ਨੂੰ ਉਸਦੇ ਸਹੁਰੇ ਵਾਲੇ ਬਹੁਤ ਤੰਗ ਕਰਦੇ ਹਨ। ਹੁਣ ਕੀ ਗੱਲ ਹੋ ਗਈ ਮਾਤਾ.....? ਹੋਣਾ ਕੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਬਈ ਮੀਤਾ ਨੋਕਰੀ ਕਰਦੀ ਹੈ ਤਾਂ ਫਿਰ ਉਹ ਘਰ ਦੇ ਛੋਟੇ- ਛੋਟੇ ਕੰਮ ਕਿੱਥੋ ਕਰ ਲਵੇ। ਮਾਤਾ ਉਹਨਾਂ ਦੇ ਘਰ ਸਾਰੇ ਦਿਨ ਲਈ ਕੰਮ ਕਰਨ ਵਾਲੀ ਲੱਗੀ ਹੋਈ ਤਾਂ ਹੈ ਫੇਰ ਕੀ ਪਰੇਸ਼ਾਨੀ ਹੈ? ਨਾ ਪੁੱਤਰ ਤਿੰਨ ਜੀਆਂ ਦੀ ਰੋਟੀ ਪਕਾਉਣਾ ਕੋਈ ਕੰਮ ਹੀ ਨਹੀਂ ਹੁੰਦਾ ਪਹਿਲਾਂ ਸਾਰਾ ਦਿਨ ਸਕੂਲ ਵਿੱਚ ਮਗਜ਼ ਖਪਾਈ ਕਰੇ ਤੇ ਰਾਤ ਨੂੰ ਰੋਟੀ ਟੁੱਕ... ਆਖਿਰ ਇਨਸਾਨ ਹੈ ਮਸ਼ੀਨ ਤਾਂ ਨਹੀਂ। ਪਰ ਮਾਤਾ ਰੋਟੀ ਟੁੱਕ ਤਾਂ ਤੇਰੀ ਨੂੰਹ ਵੀ ਕਰਦੀ ਹੈ ,ਸਾਰਾ ਦਿਨ ਬੈਂਕ ਵਿੱਚ ਕੰਮ ਕਰਕੇ ਵੀ...! ਨੂੰਹ ਦੀ ਗੱਲ ਹੋਰ ਹੁੰਦੀ ਹੈ ਪੁੱਤ ਉਹਦਾ ਤਾਂ ਫ਼ਰਜ਼ ਹੀ ਬਣਦਾ ਹੈ। ਮੁੰਡਾ ਮਾਂ ਦੀ ਗੱਲ ਸੁਣ ਇਕਦਮ ਚੁੱਪ ਕਰ ਜਾਦਾ ਹੈ। ਬਾਹਰ ਨੂੰਹ ਸੱਸ ਦੀਆਂ ਗੱਲਾਂ ਸੁਣ ਉਸਦੇ ਦੋਹਰੇ ਚਿਹਰੇ ਬਾਰੇ ਸੋਚਦੀ ਦਾਲ ਬਨਾਉਣ ਰਸੋਈ ਵਿੱਚ ਚਲੀ ਜਾਂਦੀ ਤੇ "ਆਪ ਨੂੰ ਹੀ ਪੁੱਛ ਰਹੀ ਹੈ ਤੂੰ ਕਿਸੇ ਦੀ ਧੀ ਨਹੀਂ ਹੈ"|

 

                             ਸੰਦੀਪ ਦਿਉੜਾ