You are here

ਟੀ ਆਈ ਪ੍ਰੋਫੈਸ਼ਨਲ ਵੱਲੋਂ ਹੈਲਥ ਦਾ ਚੈੱਕਅੱਪ ਕੈਂਪ ਲਗਾਇਆ  

    ਜਗਰਾਉਂ (ਅਮਿਤ ਖੰਨਾ)  ਸਮੱਰਥ ਟੀ ਆਈ ਪ੍ਰੋਫੈਸ਼ਨਲ  ਵੱਲੋ  ਮਾਈ ਜੀਨਾ 5 ਨੰਬਰ ਚੂੰਗੀ ਧਰਮਸ਼ਾਲਾ ਵਿੱਚ ਐਮ ਸੀ ਜਰਨੈਲ ਸਿੰਘ ਲੋਹਟ ਦੀ ਅਗਵਾਈ ਚ ਹੈੱਲਥ ਕੈਪ ਅਤੇ ਐੱਚ ਆਈ ਵੀ ਟੈਸਟਿੰਗ ਕੈਪ ਲਗਾਇਆ ਗਿਆ। ਜਿਸ ਵਿੱਚ ਫਰੀ ਦਵਾਈਆਂ ਦਿੱਤੀਆਂ ਗਈਆ। ਇਸ ਕੈਪ ਵਿੱਚ ਡਾ ਦੀਪਕ ਗੁਪਤਾ ਵੱਲੋ ਮਰੀਜਾਂ ਦਾ ਫਰੀ  ਚੈੱਕ ਅੱਪ ਕੀਤਾ ਗਿਆ। ਮੈਡਮ ਸੰਦੀਪ ਪਾਲ ਪ੍ਰੋਜੈਕਟ ਮੈਨੇਜਰ ਆਈ ਡੀ ਯੂ ,ਇੰਦਰਜੀਤ ਲੰਮਾ ਅਤੇ ਅਮਨਦੀਪ ਸਿੰਘ ਮੱਲੀ ਵੱਲੋ ਨਸ਼ੇ ਦੇ ਮਾਰੂ ਪ੍ਰਭਾਵਾਂ ਅਤੇ ਐਚ ਆਈ ਵੀ ਤੇ ਜਾਣਕਾਰੀ ਦਿੱਤੀ ਅਤੇ ਸੰਸਥਾ ਦੇ ਕੰਮਾ ਵਾਰੇ ਦੱਸਿਆ ਕਿ ਨਾੜਾ ਵਿੱਚ ਨਸ਼ੇ ਦਾ ਟੀਕਾ ਲਗਾਉਣ ਵਾਲੇ ਨੌਜਵਾਨਾਂ ਦੀ ਫਰੀ ਟੈਸਟਿੰਗ ਅਤੇ ਉਹਨਾ ਦਾ ਸਾਰਾ ਇਲਾਜ ਫਰੀ ਕਰਵਾ ਰਹੀ ਹੈ ਤਾ ਕਿ ਐਚ ਆਈ ਵੀ (ਏਡਜ਼)ਅਤੇ ਕਾਲੇ ਪੀਲੀਏ  ਵਰਗੀਆਂ ਘਾਤਕ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ ਜੋ ਦਿਨੋ ਸਹਿਰ ਵਿੱਚ ਪੈਰ ਪਸਾਰ ਰਹੀਆ ਹਨ। ਮੈਡਮ ਅਮਨਦੀਪ ਕੌਰ ਪ੍ਰੋਜੈਕਟ ਕੌਂਸਲਰ ਵੱਲੋ ਨਸ਼ੇ ਕਰਨ ਵਾਲੇ ਨੌਜਵਾਨਾਂ ਦੀ ਐਚ ਆਈ ਵੀ ਦੀ ਟੈਸਟਿੰਗ ਕੀਤੀ। ਕੈਪ ਵਿੱਚ ਨਗਰ ਕੌਂਸਲ ਸਾਬਕਾ ਪ੍ਰਧਾਨ ਕਲਿਆਣ ਸਿੰਘ ਅਤੇ ਕੁਲਵੰਤ ਸਹੋਤਾ ਵਿਸ਼ੇਸ਼ ਤੋਰ ਤੇ ਪਹੁੰਚੇ। ਉਹਨਾ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤੀ ਅਤੇ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ  ਮੈਡਮ ਕਿਰਨਦੀਪ ਕੌਰ ਅਕਾਊਂਟੈਂਟ,  ਮੈਡਮ ਅਮਨਦੀਪ ਕੌਰ ,ਅਮਨਦੀਪ ਸਿੰਘ ਲੋਹਟ ਅਤੇ ਮਨੀ   ਆਦਿ ਹਾਜਰ ਸਨ