ਮਹਿਲ ਕਲਾਂ/ਸਾਦਿਕ- 5 ਅਗਸਤ - (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਿਲਾ ਫਰੀਦਕੋਟ ਵੱਲੋਂ ਕਾਂਗਰਸ ਦੇ ਮੌਜੂਦ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਫਰੀਦਕੋਟ ਪਹੁੰਚਣ ਸਮੇਂ ਆਪਣੀ ਜਥੇਬੰਦੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਅਤੇ ਸੰਨ 2017 ਦੀਆ ਚੋਣਾਂ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਲਈ ਚੋਣ ਮੈਨੀਫੈਸਟੋ ਦੀ ਕਾਪੀ ,ਜਿਸਦੇ 16 ਨੰਬਰ ਮਦ ਤੇ ਇਸ ਮੰਗ ਨੂੰ ਦਰਜ ਕੀਤਾ ਹੈ ,ਦਿੱਤਾ ਗਿਆ। ਇਸ ਮੋਕੇ ਜਿਲ੍ਹਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਉਚ ਪੱਧਰੀ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਜਗਦੇਵ ਸਿੰਘ ਚਹਿਲ,ਡਾਕਟਰ ਸੁਖਦੇਵ ਰੋਮਾਣਾ ਜਰਨਲ ਸਕੱਤਰ ਬਾਜਾਖਾਨਾ,ਡਾਕਟਰ ਜਸਵਿੰਦਰ ਸਿੰਘ ਖੀਵਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ,ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ ,ਡਾਕਟਰ ਸੁਰਜੀਤ ਸਿੰਘ ਸੇਰ ਸਿੰਘ ਵਾਲਾ ਬਲਾਕ ਪ੍ਰਧਾਨ ਸਾਦਿਕ,ਡਾਕਟਰ ਗੁਰਨੈਬ ਸਿੰਘ ਮੱਲ੍ਹਾ ਬਲਾਕ ਪ੍ਰਧਾਨ ਬਾਜਾਖਾਨਾ,ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ,ਡਾਕਟਰ ਜਗਰੂਪ ਸਿੰਘ ਸੰਧੂ,ਡਾਕਟਰ ਨਰੇਸ਼ ਭਾਣਾ,ਡਾਕਟਰ ਅਮ੍ਰਿਤਪਾਲ ਸਿੰਘ ਟਹਿਣਾ ਬਲਾਖਕ ਪ੍ਰਧਾਨ ਫਰੀਦਕੋਟ, ਡਾਕਟਰ ਐਚ ਐਸ ਵੋਹਰਾ ਜਿਲ੍ਹਾ ਖਜਾਨਚੀ,ਡਾਕਟਰ ਗੁਰਜੰਟ ਸਿੰਘ ਝੱਖੜ ਵਾਲਾ ਆਦਿ ਜ਼ਿਲ੍ਹਾ ਬਾਡੀ ਟੀਮ ਨੇ ਤਾਜ ਪੈਲਿਸ ਫਰੀਦਕੋਟ ਵਿਖੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਅਤੇ ਉਹਨਾਂ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਇਸ ਮਸਲੇ ਨੂੰ ਜਰੂਰ ਹੱਲ ਕੀਤਾ ਜਾਵੇਗਾ।