You are here

ਪੰਜਾਬ

ਅਨੁਸੂਚਿਤ ਜਾਤੀ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ -Video

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਵਿਚਾਰ ਚਰਚਾ

ਮੈ ਐਸ ਸੀ ਕਮਿਸ਼ਨ ਦਾ ਸੰਵਿਧਾਨਿਕ ਪੋਸਟ ਤੇ ਬੈਠਾ ਵਿਅਕਤੀ ਹਾ:- ਵਿਜੇ ਸਾਪਲਾ 

ਮੇਰਾ ਚੌਣਾ ਜਾ ਕਿਸਾਨ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ, ਰਾਜਨੀਤਿਕ ਟਿਪਣੀ ਕਰਨ ਤੌ ਕੀਤਾ ਗੁਰੇਜ

ਅੰਮ੍ਰਿਤਸਰ:- ਅਨੁਸੂਚਿਤ ਜਾਤੀ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਉਹਨਾ ਦੇ ਨਾਲ ਜਿਲਾ ਬੀਜੇਪੀ ਇਕਾਈ ਦੇ ਆਗੂ ਵੀ ਵਡੀ ਗਿਣਤੀ ਵਿਚ ਮੌਜੂਦ ਸੀ।

ਇਸ ਮੌਕੇ ਗਲਬਾਤ  ਉਹਨਾ ਕਿਹਾ ਕਿ ਮੈ ਐਸ ਸੀ ਕਮਿਸ਼ਨ ਦੀ ਸੰਵਿਧਾਨਿਕ ਪੋਸਟ ਤੇ ਬੈਠਾ ਵਿਅਕਤੀ ਹਾ ਜਿਸਦੇ ਚਲਦੇ ਮੈ ਕੋਈ ਵੀ ਰਾਜਨੀਤਿਕਰਦਿਆਂਕ ਟਿਪਣੀ ਨਹੀ ਕਰਨੀ ਚਾਹੁੰਦਾ ਮੇਰਾ ਚੌਣਾ ਜਾ ਕਿਸਾਨ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈ ਸਿਰਫ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਹਾ ਅਤੇ ਸਿੰਘ ਸਾਬ ਨਾਲ ਮੁਲਾਕਾਤ ਕਰ ਅਨੁਸੂਚਿਤ ਜਾਤੀਆਂ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਕੁਝ ਕੁ ਕੇਸਾਂ ਐਸ ਸੀ ਨਾਲ ਧੱਕੇ ਸੰਬਧੀ ਉਹਨਾ ਕਿਹਾ ਕਿ ਅਜਿਹਾ ਨਹੀ ਹੌਣਾ ਚਾਹੀਦਾ।ਬਾਕੀ ਮੇਰੀ ਕੋਈ ਹੋਰ ਮੰਸਾ ਨਹੀ ਸੀ।

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ

 

ਬਦਲਾਅ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਬਦਲਾਅ

ਕੁੱਝ ਸਮਾਂ ਬਦਲਿਆ
ਕੁੱਝ ਸੱਜਣ ਬਦਲੇ
ਕੁੱਝ ਤਰੀਕੇ ਬਦਲੇ
ਕੁੱਝ ਗ਼ੈਰ ਬਦਲੇ
ਕੁੱਝ ਆਪਣੇ ਬਦਲੇ
ਕੁੱਝ ਸ਼ਰੀਕੇ ਬਦਲੇ
ਕੁੱਝ ਮੌਸਮ ਬਦਲੇ
ਕੁੱਝ ਬੇ-ਰੁੱਤੇ ਬਦਲੇ
ਕੁੱਝ ਸਲੀਕੇ ਬਦਲੇ
ਕੁੱਝ ਆਪਣੇ ਬਣਾ ਸਾਹ ਬਦਲੇ
ਕੁੱਝ ਕੱਢ ਮਤਲਬ ਰਾਹ ਬਦਲੇ
ਕੁੱਝ ਪੱਥਰ ਤੇ ਕੁੱਝ ਫੁੱਲ ਬਦਲੇ
ਕੁੱਝ ਕੰਡਿਆਂ ਦੇ ਪਾ ਮੁੱਲ ਬਦਲੇ
ਕੁੱਝ ਪਿਆਰਾਂ ਦੇ ਵਿੱਚ ਘੋਲ ਜ਼ਹਿਰ ਬਦਲੇ
ਕੁੱਝ ਪਿੰਡੋਂ ਜਾ ਸ਼ਹਿਰ ਬਦਲੇ
ਕੁੱਝ ਬਣ ਨਗ ਮੁੰਦਰੀ ਦਾ ਬਦਲੇ
‘ਗਗਨ’ ਕੁੱਝ ਬਣ ਗਲ ਦਾ ਹਾਰ ਬਦਲੇ ।

ਆਓ ਜਾਣੀਏ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ 
ਕੌਣ ਸਨ ਕੌਮੀ ਅੰਦੋਲਨ ਦੇ ਆਗੂ ਰਾਜਾ ਰਾਮ ਮੋਹਨ ਰਾਏ
ਰਾਜਾ ਰਾਮ ਮੋਹਨ ਰਾਏ (1772-1833)
ਰਾਜਾ ਰਾਮ ਮੋਹਨ ਰਾਏ (19ਵੀਂ ਸਦੀ ਦੇ )ਭਾਰਤਵਰਸ਼ ਦੇ ਇੱਕ ਮਹਾਨ ਸੁਧਾਰਕ ਸਨ । ਉਹਨਾਂ ਨੂੰ ‘ਭਾਰਤ ਦੇ ਕੌਮੀ ਅੰਦੋਲਨ ਦਾ ਪੈਗ਼ੰਬਰ ‘ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਪੁਨਰਜਾਗਰਨ ਦਾ ਅਗਵਾਨ ਮੰਨਿਆ ਜਾਂਦਾ ਹੈ।ਰਾਜਾ ਰਾਮ ਮੋਹਨ ਰਾਏ ਦਾ ਜਨਮ 1772 ਈ.ਵਿੱਚ ਹੁਗਲੀ ਜਿਲੇ ਵਿੱਚ ਸਥਿਤ ਰਾਧਾਨਗਰ ਨਾਮੀ ਪਿੰਡ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਰਮਾਕਾਂਤ ਅਤੇ ਮਾਤਾ ਦਾ ਨਾਮ ਤਰਨੀ ਦੇਵੀ ਸੀ। ਉਨ੍ਹਾਂ ਨੇ ਸੰਸਕ੍ਰਿਤ ,ਫ਼ਾਰਸੀ ,ਅਰਬੀ ,ਆਦਿ ਭਾਰਤੀ ਭਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕੀਤੀ। ਜਦੋਂ ਰਾਮ ਮੋਹਨ ਰਾਏ ਨੂੰ ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਦਾ ਮੌਕਾ ਮਿਲਿਆਂ ਤਾਂ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਦਾ ਵੀ ਅਧੀਐਨ ਕੀਤਾ ।ਰਾਜਾ ਰਾਮ ਮੋਹਨ ਰਾਏ ਨੇ ਕੇਵਲ ਨੌ ਵਰ੍ਹਿਆਂ ਤੱਕ ਕੰਪਨੀ ਦੀ ਨੌਕਰੀ ਕੀਤੀ । ਕਈ ਪੁਸਤਕਾਂ ਵਿੱਚ ਇਹ ਨੌਕਰੀ ਦਾ ਸਮਾਂ ਦਸ ਸਾਲ ਦਿੱਤਾ ਹੋਇਆ ਹੈ। ਸੰਨ 1828 ਵਿੱਚ ਉਨ੍ਹਾਂ ਨੇ ‘ਬ੍ਰਹਮੋ ਸਮਾਜ’ ਨੀਂਹ ਰੱਖੀ ।ਰਾਜਾ ਰਾਮ ਮੋਹਨ ਰਾਏ ਨੇ ਬੰਗਲਾ ਵਿੱਚ ‘ਸੰਵਾਦ ਕੌਮੁਦੀ’ ਅਤੇ ਫ਼ਾਰਸੀ ਵਿੱਚ ‘ਮਿਰਾਤੁਲ ਅਖਬਾਰ’ ਸਮਾਚਾਰ ਪੱਤਰ ਚਲਾਏ। 1811 ਈ. ਵਿੱਚ ਉਹਨਾਂ ਦੇ ਭਰਾ ਜਗਮੋਹਨ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ‘ਬ੍ਰਹਮੋ ਸਮਾਜ ‘ ਦੀ ਸਥਾਪਨਾ ਨਾਲ ਭਾਰਤ ਵਿੱਚ ਇੱਕ ਨਵੀਂ ਸੱਭਿਅਤਾ ਦਾ ਆਰੰਭ ਹੋਇਆ, ਜਿਸ ਵਿੱਚ ਪੂਰਬ ਅਤੇ ਪੱਛਮ ਦੀਆਂ ਸੱਭਿਅਤਾਵਾਂ ਦਾ ਮਿਸ਼ਰਣ ਸੀ। 
ਰਾਜਾ ਰਾਮ ਮੋਹਨ ਰਾਏ ਨੇ ‘ਸਤੀ  ਦੀ ਰਸਮ‘ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਿਲੀਅਮ ਬੈਟਿੰਗ ਰਾਹੀਂ ਸਤੀ ਦੀ ਰਸਮ ਦੇ ਵਿਰੁੱਧ ਉਠਾਏ ਗਏ ਕਦਮਾਂ ਨੂੰ ਸਫ਼ਲ ਬਨਾਉਣ ਵਿੱਚ ਬਹੁਮੁੱਲੀ ਸਹਾਇਤਾ ਦਿੱਤੀ ।1823 ਈ. ਦੇ ‘ ਪ੍ਰੈਸ ਆਰਡੀਨੈਂਸ ‘ ਦਾ ਸਖਤ ਵਿਰੋਧ ਕੀਤਾ ।1830 ਈ. ਵਿੱਚ ਰਾਮ ਮੋਹਨ ਰਾਏ ਇੰਗਲੈਡ ਗਏ ।1832 ਈ. ਵਿੱਚ ਰਾਜਾ ਰਾਮ ਮੋਹਨ ਰਾਏ ਨੇ ਫਰਾਂਸ ਦੀ ਯਾਤਰਾ ਕੀਤੀ ।ਉਹਨਾਂ ਨੇ ਜਿਊਰੀ ਐਕਟ (1872 ਈ. )ਦੀ ਸਖਤ ਅਲੋਚਨਾ ਕੀਤੀ ਅਤੇ ਉਸਨੂੰ ਸਰਕਾਰ ਦਾ ਇੱਕ ਅਨਿਆਈ ਕਦਮ ਕਿਹਾ ।ਡਾਕਟਰ ਆਰ.ਸੀ. ਮਜੂਮਦਾਰ ਲਿਖਦੇ ਹਨ ਕਿ ਰਾਜਾ ਰਾਮ ਮੋਹਨ ਰਾਏ ਪਹਿਲੇ ਭਾਰਤੀ ਸਨ ,ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀਆਂ ਤਕਲੀਫ਼ਾਂ ਤੇ ਸ਼ਿਕਾਇਤਾਂ ਨੂੰ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਰੱਖਿਆ ।ਰਾਜਾ ਰਾਮ ਮੋਹਨ ਰਾਏ ਅੰਗਰੇਜ਼ੀ ਵਿੱਦਿਆ ਦਾ ਪ੍ਰਚਾਰ ਕਰਨ ਦੇ ਪੱਖ ਵਿੱਚ ਸਨ। ਇਸ ਲਈ ਉਹਨਾਂ ਨੇ ਕਲਕੱਤੇ ਵਿੱਚ ਇੱਕ ਸਕੂਲ ਕਾਇਮ ਕੀਤਾ ਅਤੇ ਭਾਰਤੀ ਗਵਰਨਰ ਜਨਰਲ ਲਾਰਡ ਐਮਹਰਸਟ ਨੂੰ ਇਸ ਖੇਤਰ ਵਿੱਚ ਉਦਾਰਤਾ -ਪੂਰਨ ਕਦਮ ਚੁੱਕਣ ਦੀ ਪ੍ਰਾਰਥਨਾ ਕੀਤੀ।
ਉਹਨਾਂ ਦਾ ਵਿਸ਼ਵਾਸ ਸੀ ਕਿ ਗਣਿਤ ,ਦਰਸ਼ਨ ,ਰਸਾਇਣ ਆਦਿ ਦੇ ਅਧਿਐਨ ਨਾਲ ਭਾਰਤੀਆਂ ਨੂੰ ਬਹੁਤ ਲਾਭ ਹੋਵੇਗਾ ।ਉਹਨਾਂ ਦੀ ਮੌਤ 27 ਸਤੰਬਰ 1833 ਈ. ਵਿੱਚ ਬ੍ਰਿਸਟਲ (ਇੰਗਲੈਂਡ ਵਿੱਚ ) ਦੇ ਅਸਥਾਨ ਉੱਤੇ ਹੋਈ ।ਬ੍ਰਿਸਟਲ ਵਿੱਚ ਹੀ ਉਹਨਾਂ ਦੀ ਸਮਾਧੀ ਬਣਾਈ ਗਈ।
ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

ਵੱਖਰੀ ਹੀ ਸੋਚ ✍️. ਗਗਨਦੀਪ ਧਾਲੀਵਾਲ

ਵੱਖਰੀ ਹੀ ਸੋਚ, ਵੱਖਰੀ ਹਰ ਅਦਾ ਸਾਡੀ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ ,

ਬਣ ਜਾਈਏ ਕਦੇ ਦੁਆ,ਕਦੇ ਜ਼ਖ਼ਮਾਂ ਤੇ ਮਰਹਮ ,

ਕਦੇ ਝੂਠ ਉੱਤੇ ਵੱਜਦੀ ਸੱਚ ਦੀ ਤਿੱਖੀ ਨੌਕੀਲ ਹਾਂ। 

 

ਅੱਤ ਦੀ ਡੋਲਦੇ ਹਾਂ ਖੰਡ ਮਿੱਠੇ ਬੋਲਾਂ ਚੋਂ,

ਨਿਚੋੜਦੇ ਹਾਂ ਰੱਤ ਕੌੜੇ ਬੋਲਾਂ ਚੋਂ,

ਕਈਆ ਲਈ ਮਿੱਠੇ ਕਈਆ ਲਈ ਨਮਕੀਨ ਹਾਂ,

ਅਸੀਂ ਵੱਖਰੇ ਹੀ ਢੰਗ ਨਾਲ ਜਿਉਣ ਦੇ ਸ਼ੌਕੀਨ ਹਾਂ। 

 

ਦਲ ਬਦਲੂ ਤਾਂ ਨਾ  ਸਾਡੇ ਪੁਰਖਿਆ 'ਚ ਸੀ,

ਚਾਪਲੂਸੀ ਕਰਨੀ ਤਾਂ ਨਾ ਸਾਡੀ ਪੀੜੀਆਂ 'ਚ ਸੀ,

ਫੜ ਪਾ ਲਵੇ ਜੋ ਪਟਾਰੀ ਨਫ਼ਰਤਾਂ ਦੇ ਜ਼ਹਿਰ ਨੂੰ,

ਅਸੀਂ ਪਿਆਰ ਵਾਲੀ ਉਹ ਬੀਨ ਹਾਂ। 

 

ਕਿਸੇ ਦੇ ਕੰਮਾਂ 'ਚ ਅੜਿੱਕਾ ਅਸੀਂ ਲਾਉਂਦੇ ਨਹੀਂ ,

ਬਿਨਾਂ ਵਜ੍ਹਾ ਦਿਲ ਕਿਸੇ ਦਾ ਦੁਖਾਉਂਦੇ ਨਹੀਂ ,

ਹੱਸਦਿਆਂ ਦੇ ਨਾਲ ਹੱਸਦੇ, ਰੋਂਦਿਆਂ ਦੇ ਨਾਲ ਰੋਂਦੇ,

ਐਨੇ ਖੁਸ਼ ਮਿਜਾਜ਼ ਤੇ ਗ਼ਮਗੀਨ ਹਾਂ। 

 

ਵਹਿਮ ਪਾ ਲਿਆ ਏ ਜਿੰਨਾ ਕੱਢ ਦੇਣਾ ਏ,

ਕਰ ਮਿਹਨਤਾਂ ਮੰਜ਼ਿਲ ਨੂੰ ਪਾ ਲੈਣਾ ਏ ,

ਕਿਸੇ ਮੋਢੇ ਉੱਤੇ ਧਰ ਨਿਸ਼ਾਨਾ ਅਸੀਂ ਲਾਉਂਦੇ ਨਹੀਂ ,

ਸੱਚ ਦੇ ਪੁਜਾਰੀ ਅਸੀਂ ਨਾ ਦਿੰਦੇ ਕੋਈ ਦਲੀਲ ਹਾਂ।

 

ਜੀ ਕਹਿੰਦੇ ਹਾਂ ਜੀ ਕਹਾਉਂਦੇ ਹਾਂ ,

ਉੱਤੋ ਉੱਤੋ ਰੱਖਦੇ ਨਹੀਂ ਕਿਸੇ ਨਾਲ ਵੀ,

ਜਿਸ ਨਾਲ ਲਾਉਂਦੇ ਹਾਂ ਯਾਰੀ ਦਿਲੋਂ ਨਿਭਾਉਂਦੇ ਹਾਂ,

ਵਾਰ ਦੇਈਏ ਯਾਰਾਂ ਲਈ ਜਿੰਦ ਜਾਨ ,

ਧਾਲੀਵਾਲ ਦੋਸਤੀ ਦੇ ਰੰਗਾਂ ਨਾਲ ਰੰਗੀਨ ਹਾਂ ,

‘ਗਗਨ’ ਕਈਆਂ ਲਈ ਖੱਟੀ ਲੱਸੀ , 

ਕਈਆਂ ਲਈ ਦੁੱਧ ਤੇ ਕਰੀਮ ਹਾਂ ।

ਲਫਜ ✍️. ਤਰਵਿੰਦਰ ਕੌਰ ਝੰਡੋਕ

ਓਹਦਾ ਪਿਆਰ ਜਿਵੇਂ ਜਾਪੇ

ਸਦੀਵੀਆਂ ਕਾਲੀਆਂ ਰਾਤਾਂ ਵਿੱਚ,

ਖੋਹ ਗਿਆ 

ਓਹਦਾ ਨਾ ਆਉਣਾ,

ਮੇਰਾ ਦਿਲ ਬੈਚੇਨ ਹੋਣਾ,

ਘਬਰਾਉਟ ਦਾ ਅਹਿਸਾਸ ਕਰਵਾਉਦਾ,

ਪਰ ਬੀਤਿਆਂ ਸਮਾਂ ਮੁੜ ਨਹੀਂ ਅਾਉਂਦਾ,

"ਝੰਡੋਕ"ਜਿਵੇਂ  ਮੂੰਹੋ ਬੋਲੇ ਤਿੱਖੇ ਕਮਾਨੋਂ ਲਫਜ

ਅੱਖਾਂ ਭਰ ਭਰ ✍️.  ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,

ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।

ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,

ਇਸ਼ਕ ਦੀ ਸ਼ੂਲੀ ,  ਆਪਣੇ ਆਪ ਨੂੰ ਚਾੜਾ ਨੀਂ ,

ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।

ਅੱਖਾਂ ਭਰ ਭਰ ....................................

ਭੁਲਦੇ ਨਾ ਭੁਲਾਇਆ , ਲੱਖ  ਓਹ ਥਾਂ ਨੀ ,

ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,

ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।

ਅੱਖਾਂ ਭਰ ਭਰ.....................................

ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,

ਦਰਦੀ ਦੀ ਕਲਮ ਚੋਂ ,  ਖੂਨ ਪਿਆ ਰਿਸਦਾ ,

ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।

ਅੱਖਾਂ ਭਰ ਭਰ .............................      

   ਸ਼ਿਵਨਾਥ ਦਰਦੀ ਸੰਪਰਕ 98551/55392                                           

 ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕੀਤੀ ਸੂਬਾ ਪੱਧਰੀ ਮੀਟਿੰਗ-video

ਇੱਕ ਜੁਲਾਈ ਤੋਂ ਕਾਂਗਰਸ ਦੇ ਸਾਰੇ ਐਮ.ਐਲ.ਏ  ਅਤੇ ਮੰਤਰੀਆਂ ਦਾ ਕੀਤਾ ਜਾਵੇਗਾ ਘਿਰਾਓ ਅਤੇ ਦਿੱਤੇ ਜਾਣਗੇ ਮੰਗ ਪੱਤਰ  ..

ਸਿਹਤ ਵਰਕਰ ਦਾ ਦਰਜਾ ਦਿੱਤੇ ਜਾਣ ਦੀ ਕੀਤੀ ਮੰਗ  ....

ਮਹਿਲ ਕਲਾਂ/ਬਰਨਾਲਾ -ਜੂਨ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਰੌਇਲ ਪਾਰਟੀ ਹਾਲ ਮਹਿਲ ਕਲਾਂ ਵਿਖੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਕਮੇਟੀ ਦੀ ਇਸ ਸੂਬਾਈ ਮੀਟਿੰਗ ਨੂੰ ਆਰਗੇਨਾਈਜ ਸੂਬਾ ਸੀਨੀਅਰ ਮੀਤ ਪ੍ਰਧਾਨ  ਡਾ. ਮਿਠੂ ਮੁਹੰਮਦ ਵਲੋਂ ਕੀਤਾ ਗਿਆ। ਜਿਸ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ ,ਸੂਬਾ ਸੀਨੀਅਰ  ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਬਰਨਾਲਾ, ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ,ਸੂਬਾ ਸਹਾਇਕ ਸਕੱਤਰ ਡਾ ਰਿੰਕੂ ਕੁਮਾਰ ਫ਼ਤਹਿਗਡ਼੍ਹ ਸਾਹਿਬ, ਸੂੁਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਆਗੂ ਡਾ ਬਲਬੀਰ ਸਿੰਘ ਮੁਹਾਲੀ ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਧੂਰੀ ਸੰਗਰੂਰ,ਸੂਬਾ ਸਹਾਇਕ ਖਜ਼ਾਨਚੀ ਡਾ ਕਰਨੈਲ ਸਿੰਘ ਜੋਗਾਨੰਦ ਬਠਿੰਡਾ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਡਾ ਗਿਆਨ ਚੰਦ ਬਠਿੰਡਾ,ਸੂਬਾ ਪ੍ਰੈੱਸ ਸਕੱਤਰ ਡਾ ਰਜੇਸ਼ ਕੁਮਾਰ ਲੁਧਿਆਣਾ ,ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ਅੰਮਿ੍ਤਸਰ , ਸੂਬਾ ਮੀਤ ਪ੍ਰਧਾਨ ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ ਅਤੇ ਡਾ ਗਗਨਦੀਪ ਸ਼ਰਮਾ ਬਰਨਾਲਾ ਆਦਿ ਹਾਜ਼ਰ ਹੋਏ ।
ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਨੇ ਕਿਹਾ ਮੈਡੀਕਲ ਪੈ੍ਕਟੀਸ਼ਨਰਜ਼ ਦਾ ਮਸਲਾ ਹੱਲ ਕਰਨ ਵਿੱਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਡਾ: ਬਾਲੀ ਨੇ ਕਿਹਾ ਕਿ ਇਹ ਸਰਕਾਰ ਮੈਡੀਕਲ ਪੈ੍ਕਟੀਸ਼ਨਰਜ਼ ਦੇ ਮਸਲੇ ਨੂੰ ਉਠ ਦੇ ਬੁਲ੍ਹ ਵਾਂਗ ਲਮਕਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਸਰਕਾਰਾਂ ਆਪਣੇ ਚੋਣ ਮੈਨੀਫੈਸਟੋ ਵਿਚ ਲਿਖ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਕਰਨ ਦਾ ਦਾਅਵਾ ਤਾਂ ਕਰਦੀਆਂ ਹਨ,ਪਰ ਚੋਣਾਂ ਜਿੱਤਣ ਤੋਂ ਬਾਅਦ ਭੁੱਲ ਜਾਂਦੀਆਂ ਹਨ । ਡਾ ਬਾਲੀ ਨੇ ਕਿਹਾ ਕਿ ਇੱਕ ਜੁਲਾਈ ਤੋਂ  ਕਾਂਗਰਸ ਦੇ ਸਾਰੇ ਮੰਤਰੀਆਂ ਅਤੇ ਐੱਮ ਐੱਲ ਏ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾਣਗੇ  ਅਤੇ ਵਿਰੋਧੀ ਪਾਰਟੀਆਂ ਦੇ ਐੱਮ ਐੱਲ ਏ ਨੂੰ ਵੀ ਮੰਗ ਪੱਤਰ ਦਿੱਤੇ ਜਾਣਗੇ । ਅਗਰ ਸਰਕਾਰ ਸਾਡਾ ਮਸਲਾ ਹੱਲ ਨਹੀਂ ਕਰਦੀ ਤਾਂ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗੀ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਸਾਰੇ ਜ਼ਿਲ੍ਹਿਆਂ ਦੀ ਜ਼ਿਲ੍ਹਾ ਵਾਈਜ਼ ਰਿਪੋਰਟ ਪ੍ਰਾਪਤ ਕੀਤੀ ।ਜਿਸ ਵਿਚ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਨੂੰ ਮਨਾਉਣ ਸਬੰਧੀ,ਜ਼ਿਲ੍ਹਿਆਂ ਦੇ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਸਬੰਧੀ, ਕੋਰੋਨਾ ਮਹਾਵਾਰੀ ਦੌਰਾਨ ਵੱਖ ਵੱਖ ਜਿਲਿਆਂ  ਦੇ ਵੱਲੋਂ ਪਾਏ ਯੋਗਦਾਨ ਸਬੰਧੀ ਵਿਚਾਰ ਚਰਚਾ ਕੀਤੀ ਗਈ।ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਹੋਰਨਾਂ  ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਸਿਹਤ ਕਰਮਚਾਰੀ ਦਾ ਦਰਜਾ ਦੇ ਕੇ ਮਾਨਤਾ ਦਿੱਤੀ ਜਾਵੇ।
 ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵੱਲੋਂ ਕੀਤੀ ਗਈ ਨਿਵੇਕਲੀ ਪਹਿਲ ਦੇ ਆਧਾਰ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਬਠਿੰਡਾ ਜ਼ਿਲ੍ਹਾ ਦੇ ਸਾਰੇ ਬਲਾਕਾਂ ਦੇ ਸੰਘਰਸ਼ੀ ਡਾਕਟਰ ਸਹਿਬਾਨਾਂ ਨੂੰ ਸੂਬਾ ਕਮੇਟੀ ਵੱਲੋਂ ਜਲਦੀ ਹੀ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ ।
ਸੰਘਰਸ਼ ਸਬੰਧੀ ਵਿੱਢੇ ਗਏ ਪ੍ਰੋਗਰਾਮ ਨੂੰ ਇਕ ਜੁਲਾਈ ਡਾਕਟਰ ਦਿਵਸ ਤੇ ਤਿੱਖਾ ਸੰਘਰਸ਼ ਸ਼ੁਰੂ ਕਰਕੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਉਲੀਕੇ ਗਏ ਹਨ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਕੇਸਰ ਖਾਨ ਮਾਂਗੇਵਾਲ,ਡਾ ਸੁਖਵਿੰਦਰ ਸਿੰਘ ਬਾਪਲਾ,ਡਾ ਸੁਰਜੀਤ ਸਿੰਘ ਛਾਪਾ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਨਾਹਰ ਸਿੰਘ, ਡਾ ਸ਼ਕੀਲ ਮੁਹੰਮਦ,ਡਾ ਛੋਟੇ ਲਾਲ ਪ੍ਰਤਾਪ,ਡਾ ਪਰਮਜੀਤ ਸਿੰਘ ਖ਼ਾਲਸਾ,ਡਾ ਬਸ਼ੀਰ ਖਾਨ ਰੂਡ਼ੇਕੇ,ਡਾ. ਸਤਨਾਮ ਸਿੰਘ ਆਦਿ ਹਾਜ਼ਰ ਸਨ।

ਸੁਲਤਾਨਵਿੰਡ ਰੋਡ ਤੇ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਐਕਟਿੰਗ ਅਕੈਡਮੀ ਦਾ ਉਦਘਾਟਨ ਕੀਤਾ

ਆਈਪੀਐਸ ਅਧਿਕਾਰੀ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ

ਪੰਜਾਬ (ਸਮਰਾ )ਕੋਵਿਡ -19 ਦੀ ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਲਗਭਗ ਖਤਮ ਹੋ ਰਹੀ ਹੈ। ਇਸ ਕਰੋਨਾ ਕਾਲ ਤੇ ਕਲਾਕਾਰਾਂ ਨੂੰ ਮੰਦੀ ਤੋਂ ਗੁਜ਼ਰਨਾ ਪੈ ਰਿਹਾ ਹੈ। ਮਹਾਮਾਰੀ ਤੋਂ ਪ੍ਰਭਾਵਿਤ ਹੋਏ ਕਲਾਕਾਰਾਂ ਨੂੰ ਕਲਾਕਾਰ ਸੰਗੀਤ ਅਕੈਡਮੀ ਦੁਆਰਾ ਰੋਜ਼ਗਾਰ ਦਵਾਇਆ ਜਾਵੇਗਾ। ਇਸ ਮੌਕੇ ਤੇ ਵਿਨੀਤ ਸਰੀਨ, ਘੁੱਲੇ ਸ਼ਾਹ ਜੀ, ਆਦਿੱਤਿਆ ਭਾਟੀਆ, ਜਸਕੀਰਤ ਸਿੰਘ, ਬਲਰਾਜ ਸਿੰਘ, ਕੁਲਵੰਤ ਸਿੰਘ, ਹਰਪਾਲ ਠੱਠੇ ਵਾਲਾ, ਸ਼ੇਰਾ ਬੋਹੜਵਾਲੀਆ, ਸ਼ਾਹੀ ਕੁਲਵਿੰਦਰ, ਅਮਰ ਨਿਮਾਣਾ, ਲਾਡੀ ਨਿੱਝਰ, ਜਤਿਨ ਸਿਲਵੀਆ, ਅਕੈਡਮੀ ਦੇ ਐਮ.ਡੀ ਲਲਿਤ ਮਹਿਤਾ ਅਤੇ ਹੋਰ ਮੌਜ਼ੂਦ ਸਨ।

 

 

ਕੈਪਸ਼ਨ - ਆਈਪੀਐਸ ਅਧਿਕਾਰੀ ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ. ਜੀ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਆਰਵ ਪ੍ਰੋਡਕਸ਼ਨ ਅਤੇ ਕਲਾਕਾਰ ਸੰਗੀਤ ਅਕੈਡਮੀ ਦੇ ਐਮ.ਡੀ ਲਲਿਤ ਮਹਿਤਾ ਅਤੇ ਹੋਰ

ਪਿੰਡ ਕੁਤਬਾ ਵਿਖੇ ਮੋਜੂਦਾ ਸਰਪੰਚ ਕੁਲਦੀਪ ਕੌਰ ਸੰਧੂ ਦੀ ਦੇਖ-ਰੇਖ ਹੇਠ ਚੱਲਾਇਆ ਜਾ ਰਿਹਾ ਹੈ ਪਿੰਡ ਕੁਤਬਾ ਦੀਆਂ ਗਲੀਆਂ ਨਾਲੀਆਂ ਦਾ ਕੰਮ  

ਗਲੀਆਂ ਵਿੱਚ ਲਗਾਈਆ ਜਾ ਰਹੀਆਂ ਹਨ ਇਟਰਲੋਕ ਇੱਟਾਂ

ਮਹਿਲ ਕਲਾਂ/ਬਰਨਾਲਾ- 17 ਜੂਨ- (ਗੁਰਸੇਵਕ ਸਿੰਘ ਸੋਹੀ)- ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਕੁਤਬਾ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਕਾਫੀ ਖ਼ਰਾਬ ਹੋਣ ਕਰਕੇ ਮੋਜੂਦਾ ਸਰਪੰਚ ਕੁਲਦੀਪ ਕੌਰ ਸੰਧੂ ਵੱਲੋਂ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਇੰਟਰਲੋਕ ਇੱਟਾਂ ਲਗਾਈਆ ਜਾ ਰਹੀਆਂ ਹਨ ਅਤੇ ਨੀਵੀਆਂ ਹੋ ਚੁਕੀਆਂ ਨਾਲੀਆਂ ਨੂੰ ਵੀ ਉੱਚਾ ਚੁੱਕ ਕੇ ਬਣਾਇਆ ਜਾ ਰਿਹਾ ਹੈ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਪੰਚ ਕੁਲਦੀਪ ਕੌਰ ਸੰਧੂ ਆਪਣੇ ਕਾਰਜਕਾਲ ਦੌਰਾਨ ਬਹੁਤ ਹੀ ਵਧੀਆ ਢੰਗ ਨਾਲ ਪੰਚਾਇਤ ਦੇ ਕੰਮ ਕਾਜ ਦੇਖ ਰਹੇ ਹਨ ਅਤੇ ਪਿੰਡ ਦੇ ਹਰ ਮਸਲੇ ਨੂੰ ਬਹੁਤ ਹੀ ਵਧੀਆ ਤਰੀਕੇ ਸੰਭਾਲਦੇ ਹਨ ਇਸ ਮੌਕੇ ਸਰਪੰਚ ਕੁਲਦੀਪ ਕੌਰ ਸੰਧੂ ਨੇ ਕਿਹਾ ਕਿ ਸਾਡੀ ਪੰਚਾਇਤ ਦੀ ਹਰ ਪੱਖੋਂ ਪੂਰੀ ਕੋਸ਼ਿਸ਼ ਹੈ ਕਿ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣ ਤਾਂ ਜ਼ੋ ਪਿੰਡ ਵਾਲਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਸਮੁੱਚੀ ਪੰਚਾਇਤ ਨੂੰ ਬਹੁਤ ਯੋਗਦਾਨ ਹੈ  ਉਨ੍ਹਾਂ ਕਿਹਾ ।‌ਕਿ ਸਾਡੇ ਪਿੰਡ ਵਿੱਚ ਜਿੱਥੇ ਗ੍ਰਿਡ,ਤੇ ਵਧੀਆ ਦਾਣਾ ਮੰਡੀ, ਡਿਸਪੈਂਸਰੀ,ਸਹੂਲਤਾਂ ਨਾਲ ਲੈਸ ਸ਼ਮਸ਼ਾਨ ਘਾਟ,ਬੱਚਿਆਂ ਦੇ ਖੇਡਣ ਲਈ ਗਰਾਉਂਡ,ਪੰਚਾਇਤ ਘਰ ਬਜ਼ੁਰਗਾਂ ਦੇ ਬੈਠਣ ਲਈ ਅਰਾਮ ਘਰ ,ਐਗਰੀਕਲਚਰ ਸੋਸਾਇਟੀ ਵਰਗੀਆਂ ਸਹੂਲਤਾਂ ਹਨ ਉੱਥੇ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਇਸ ਲਈ ਅਸੀਂ ਸਮੇਂ ਸਮੇਂ ਤੇ ਸਰਕਾਰਾਂ ਤੋਂ ਗ੍ਰਾਂਟਾਂ ਦੀ ਮੰਗ ਰੱਖਾਂਗੇ ਤਾਂ ਜ਼ੋ ਹੋਰ ਵੀ ਜਰੂਰਤ ਦੀਆਂ ਚੀਜ਼ਾਂ ਮਹੁਈਆ ਕਰਵਾਇਆ ਜਾ ਸਕਣ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਵੀ ਮੋਜੂਦਾ ਪੰਚਾਇਤ ਦੇ ਕੰਮਾਂ ਨੂੰ ਸਰਾਹਿਆ ਤੇ ਹਮੇਸ਼ਾ ਪੰਚਾਇਤ ਦੇ ਕੰਮਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਮੂਹ ਪਿੰਡ ਵਾਸੀ ਮੋਜੂਦ ਸਨ ਜਿਨ੍ਹਾਂ ਵਿੱਚ ਸਰਦਾਰ ਅਵਤਾਰ ਸਿੰਘ ਧਨੋਆ, ਦਰਸ਼ਨ ਸਿੰਘ ਠੇਕੇਦਾਰ, ਜੰਗ ਸਿੰਘ ਠੇਕੇਦਾਰ, ਗੁਲਸ਼ਨ ਸਿੰਘ, ਸੰਤ ਰਾਮ, ਅਕਬਰ ਅਲੀ ਮੈਂਬਰ ਕੁਤਬਾ ਵੈਲਫੇਅਰ ਸੁਸਾਇਟੀ ਆਦਿ ਮੈਂਬਰ ਸਾਹਿਬਾਨ ਮੋਜੂਦ ਸਨ

ਅੱਜ 18 ਮਈ "ਝਾਂਸੀ ਦੀ ਰਾਣੀ "  ਦੀ ਸ਼ਹੀਦੀ ਤੇ ਵਿਸ਼ੇਸ਼

 

  ਝਾਂਸੀ ਧੀ ਰਾਣੀ
 ਖੂਬ ਲੜੀ ਮਰਦਾਨੀ ,
ਜੋ ਝਾਂਸੀ ਵਾਲੀ ਰਾਣੀ ਸੀ 

ਮਹਿਲ ਕਲਾਂ/ਬਰਨਾਲਾ- 17 ਜੂਨ (ਗੁਰਸੇਵਕ ਸਿੰਘ ਸੋਹੀ)- ਯੁੱਧਾਂ ਦੇ ਇਤਿਹਾਸ ਵਿੱਚ ਮਰਦਾਂ ਦਾ ਨਾਂ ਤਾਂ ਅਕਸਰ ਹੋਣਾ ਹੀ ਹੈ 'ਪਰ ਔਰਤਾਂ ਦਾ ਨਾਮ ਵੀ ਯੁੱਧਾਂ ਵਿੱਚ ਭਾਵੇਂ ਕਦੇ-ਕਦੇ ਆਉਂਦਾ ਹੈ ,ਪਰ ਜਦੋਂ ਵੀ ਆਉਂਦਾ ਹੈ ,ਬੇ ਖੋਫ਼ ਹੋ ਕੇ ਹੀ ਆਉਂਦਾ ਤੇ ਵਿਦੇਸ਼ੀ ਜ਼ਾਲਮਾਂ ਲਈ ਹਮੇਸ਼ਾ ਖੌਫ਼ ਹੀ ਛੱਡਕੇ ਜਾਂਦਾ ਰਿਹਾ ਹੈ। ਭਾਰਤੀ ਇਤਿਹਾਸ ਵਿੱਚ 1857 ਦੀ ਕਰਾਂਤੀ ਵੇਲੇ ਜਦੋਂ ਕਿਸਾਨਾਂ ਤੋਂ ਵਸੂਲੇ ਜਾ ਰਹੇ ਭਾਰੀ ਲਗਾਨ ਨਾਲ ਜਮੀਨਾਂ ਖੁੱਸ ਰਹੀਆਂ ਸੀ। ਜਿਸ ਨਾਲ ਕਿਸਾਨ ਗੁੱਸੇ ਵਿੱਚ ਸੀ। ਬਗਾਵਤ ਕਰ ਰਿਹਾ ਸੀ। ਸਿਪਾਹੀਆਂ ਦੀ ਬੰਦੂਕ ਦੇੇ ਕਾਰਤੂਸ ਵਿੱਚ ਗਾਂ ਤੇ ਸੂਰ ਦੀ ਚਰਬੀ ਹੋਣ ਕਰਕੇ ਵਗਾਵਤ ਸੀ ਕਿ ਧਰਮਾਂ ਤੇ ਹਮਲਾ ਹੈ। ਫਿਰ ਸਿਪਾਹੀਆਂ ਨੇ ਬਗਾਵਤ ਕੀਤੀ ਤੇ ਰਾਜਿਆਂ ਦੀਆਂ ਰਾਜਸ਼ਾਹਾਂ ਤੇ ਕਬਜੇ ਕੀਤੇ। ਇਸੇ ਦੌਰਾਨ ਰਾਣੀ ਝਾਂਸੀ ਨੇ ਬਗਾਵਤ ਕਰਕੇ ਅੰਗਰੇਜ਼ਾਂ ਨੂੰ ਬਿਪਤਾ ਪਾ ਦਿੱਤੀ। 
ਰਾਣੀ ਝਾਂਸੀ ਦਾ ਜਨਮ ਕਾਂਸੀ ਵਿੱਚ ਅੱਸੀ ਘਾਟ ਵਿੱਖੇ ਹੋਇਆ। ਇਸ ਦਾ ਜਨਮ ਦਾ ਮਨੀਕਰਣੀਕਾ ਸੀ। ਇਸ ਨੂੰ ਪਿਆਰ ਨਾਲ ਮਾਤਾ ਪਿਤਾ ਮਨੂ ਕਹਿ ਕਰ ਪੁਕਾਰਦੇ ਸੀ। ਉਸ ਦਾ ਵਿਆਹ ਰਾਜਾ ਗੰਗਾਧਰ ਰਾਓ ਨਾਲ ਹੋਇਆ ।
ਉਸ ਸਮੇਂ ਸਾਰ ਡਲਹੌਜ਼ੀ ਦਾ ਅਧਿਕਾਰ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਇੱਕ ਲੜਕਾ ਪੈਦਾ ਹੋਇਆ। ਕੁਝ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ।ਝਾਂਸੀ ਰਾਣੀ ਦੇ ਪਤੀ ਵੀ ਜਿੰਦਗੀ ਪੂਰੀ ਕਰ ਗਏ।ਬਿ੍ਟਿਸ਼ ਸਰਕਾਰ ਦੇ ਅਫ਼ਸਰ ਨੇ ਸਰਕਾਰੀ ਗਜਟ ਰਾਹੀਂ ਹੁਕਮ ਜਾਰੀ ਕੀਤੇ ਕਿ ਝਾਂਸੀ ਨੂੰ ਬਿ੍ਟਿਸ਼ ਸਰਕਾਰ ਵਿੱਚ ਰਲਾ ਲਿਆ ਜਾਵੇ ਤੇ ਸਰਕਾਰ ਝਾਂਸੀ ਨੂੰ ਸੱਠ ਹਜਾਰ ਰੁਪਏ ਪੈਨਸ਼ਨ ਦੇਵੇਗੀ। ਜਲਦ ਹੀ ਕਿਲੇ ਨੂੰ ਖਾਲੀ ਕਰਕੇ ਆਪਣੇ ਵਿੱਚ ਰਿਹਾ ਜਾਵੇ। ਝਾਂਸੀ ਦੇ ਉਤਰਾ ਅਧਿਕਾਰੀ ਦਾ ਹੱਕ ਆਪਣੇ ਗੋਦ ਲਏ ਬੇਟੇ ਨੂੰ ਦੁਆਉਣ ਲਈ  ਲੰਡਨ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਲੰਡਨ ਸਰਕਾਰ ਵੱਲੋਂ ਫ਼ੈਸਲਾ ਦਿੱਤਾ ਗਿਆ ਕਿ ਝਾਂਸੀ ਈਸਟ ਇੰਡੀਆ ਸਰਕਾਰ ਅਧੀਨ ਹੋਵੇਗੀ । ਕਿਹਾ ਗਿਆ ਗਿਆ ਕਿ ਝਾਂਸੀ ਦੀ ਆਪਣੀ ਕੋਈ ਔਲਾਦ ਨਹੀਂ ਹੈ। ਇਸ ਤਰ੍ਹਾਂ ਪਤੀ ਦੇ ਭਰਾ ਦੇ ਪੁੱਤਰ ਨੂੰ ਗੋਦ ਲੈਣ ਤੇ ਕਿਸੇ ਵੀ ਨੂੰ ਵੀ ਉਤਰਾਧਿਕਾਰੀ ਨਹੀਂ ਮੰਨਿਆ ਜਾ ਸਕਦਾ। ਬਿ੍ਟਿਸ਼ ਸਰਕਾਰ ਦੇ ਵਿਰੁੱਧ ਪਹਿਲਾਂ ਹੀ ਬਗਾਵਤਾਂ ਹੋ ਚੁੱਕੀਆਂ ਸਨ। ਇਸ ਫੁਰਮਾਨ ਨੂੰ ਵਿਦਰੋਹ ਦੀ ਭਰੀ ਰਾਣੀ ਨੇ ਇਨਕਾਰ ਕਰ ਦਿੱਤਾ ਤੇ ਲਲਕਾਰ ਕੇ ਕਿਹਾ,'ਮੈਂ ਝਾਂਸੀ ਨਹੀਂ ਦੂੰਗੀ । 
ਬਗਾਵਤ ਦਾ ਝੰਡਾ ਬੁਲੰਦ ਕਰਕੇ ਸੈਨਾ ਤਿਆਰ ਕੀਤੀ । ਜਿਸ ਵਿੱਚ ਮਰਦਾਂ ਦੇ ਨਾਲ ਔਰਤਾਂ ਨੇ ਵੀ ਯੁੱਧ ਵਿੱਚ ਕੁੱਦ ਕੇ ਔਰਤ ਤਾਕਤ ਨੇ ਦਲੇਰੀ ਦਿਖਾਈ ਉਸ ਸਮੇਂ ਤੇ ਚੌਦਾਂ ਹਜ਼ਾਰ ਸੈਨਿਕਾਂ ਦੀ ਫ਼ੌਜ ਤਿਆਰ ਕੀਤੀ ਸੀ । ਜਿਸ ਵਿੱਚ ਮਹਾਂਰਥੀ ਅੱਲਾ ਬਖ਼ਸੀ, ਗੁਲਾਮ ਖਾਂ,ਦੋਸਤ ਖਾਂ,ਸੁੰਦਰ ਮੁੰਦਰ, ਕਾਂਸੀ ਬਾਈ, ਮੋਤੀ ਬਾਈ, ਜਵਾਹਰ ਸਿੰਘ ਤੇ ਹੋਰ ਸਨ। ਸਰ ਫਰਰੋਸ ਕੇ ਨੇਤਰਵ ਗਵਾਲੀਅਰ ਦੇ ਕਿਲੇ ਤੇ ਹਮਲਾ ਕੀਤਾ ਗਿਆ ।ਇਹ ਲੜਾਈ ਦੋ ਹਫ਼ਤੇ ਤੱਕ ਚਲੀ ਤੇ ਦੀਵਾਰਾਂ ਤੋੜ ਦਿਤੀਆਂ ਗਈਆਂ। ਆਖ਼ਰ ਗਵਾਲੀਅਰ ਨੂੰ ਜਿੱਤ ਲਿਆ ਗਿਆ ਅਤੇ 1857 ਚ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਵਿੱਚ ਗੁਆਂਢੀ ਰਾਜੇ ਓਰਛਾ ਅਤੇ ਦਤੀਆ ਨੇ ਝਾਂਸੀ ਤੇ ਹਮਲਾ ਕਰ ਦਿੱਤਾ। ਝਾਂਸੀ ਦੀ ਦਲੇਰੀ ਮੁਹਰੇ ਉਹ ਟਿੱਕ ਨਾ ਸਕੇ।
1858 ਚ ਜਨਵਰੀ ਬਿ੍ਟਿਸ਼ ਸੈਨਾ ਨੇ ਝਾਂਸੀ ਵੱਲ ਵੱਧਣਾ ਸ਼ੂਰੁ ਕਰ ਦਿੱਤਾ ਤੇ ਮਾਰਚ ਮਹੀਨੇ ਚ ਸ਼ਹਿਰ ਨੂੰ ਘੇਰਾ ਲਿਆ ਗਿਆ। ਦੋ ਹਫ਼ਤੇ ਦੇ ਲੜਾਈ ਵਿੱਚ ਝਾਂਸੀ ਰਾਣੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਰਾਣੀ ਦੀ ਦਮੋਦਰ ਰਾਏ ਨੂੰ ਨਾਲ ਲਈ ਸੈਨਾ ਨੇ ਯੁੱਧ ਦੀ ਤਿਆਰੀ ਕੀਤੀ ਅਤੇ ਸੈਨਾ ਦਾ  ਦਲੇਰੀ ਦਾ ਲਾਵਾ ਹੋਰ ਗਰਮ ਹੋ ਗਿਆ। ਤਾਤੀਆ ਟੋਪੇ ਤੇ ਰਾਣੀ ਦੀਆਂ ਸਮੂਹ ਸੈਨਾ ਨੇ ਗਵਾਲੀਅਰ ਦੇ ਕਿਲੇ ਤੇ ਹੱਲਾ ਬੋਲ ਕਿਲੇ ਤੇ ਕਬਜਾ ਕਰ ਲਿਆ ਗਿਆ। ਬਾਜੀ ਰਾਓ ਦੇ ਪਹਿਲੇ ਵੰਸ਼ ਅਲੀ ਬਹਾਦੁਰ ਨੇ ਵੀ ਰਾਣੀ ਦਾ ਸਾਥ ਦਿੱਤਾ। ਰਾਣੀ ਨੇ ਉਸ ਨੂੰ ਰੱਖੜੀ ਭੇਜੀ ਸੀ। ਇਸ ਲਈ ਉਹ ਵੀ ਯੁੱਧ ਵਿੱਚ ਸ਼ਾਮਲ ਹੋਏ। ਲੜਾਈ  ਚ ਬਰਤਾਨਵੀ ਜਨਰਲ ਹਊਜ਼ ਨੇ ਆਪਣੀ ਟਿੱਪਣੀ ਦੁਆਰਾ ਕਿਹਾ ਕਿ ਰਾਣੀ ਝਾਂਸੀ ਆਪਣੀ ਸੁੰਦਰਤਾ,ਚਲਾਕੀ ਅਤੇ ਦਿ੍ਰੜ ਤਾਂ ਸੀ ਹੀ,ਪਰ ਵਿਦਰੋਹੀਆਂ ਵਿੱਚੋਂ ਸਭ ਤੋਂ ਵੱਧ ਦੁਸ਼ਮਣ ਲਈ ਖ਼ਤਰਨਾਕ ਵੀ ਸੀ  
18 ਜੂਨ 1858 ਨੂੰ ਗਵਾਲੀਅਰ ਦੇ ਨੇੜੇ ਕੋਟਾ ਦੀ ਸਰਾਂ ਚ ਬਰਤਾਨਵੀ ਸੈਨਾ ਨਾਲ ਲੜਦੀ ਲੜਦੀ ਵੀਰਤਾ ਪਾ੍ਪਤ ਕਰ ਗਈ।
ਲੇਖਕ ;-ਚੱਨੋਹੀਰੂ ਰਮੇਸ਼  ......
ਰਾਹੀਂ :-
ਪੱਤਰਕਾਰ ਡਾ ਮਿੱਠੂ ਮੁਹੰਮਦ 
ਮਹਿਲ ਕਲਾਂ (ਬਰਨਾਲਾ)

ਵਿਆਹ ਦੀ ਪਹਿਲੀ ਵਰ੍ਹੇਗੰਢ

ਡਾ ਸਤਨਾਮ ਸਿੰਘ ਪਤਨੀ ਲਖਵੀਰ ਕੌਰ ਪਿੰਡ ਨਰੈਣਗੜ੍ਹ ਸੋਹੀਆਂ ਜ਼ਿਲ੍ਹਾ ਬਰਨਾਲਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ 

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਵੱਲੋਂ ਬਲਿਹਾਰੀ ਕੁਦਰਤ ਵਸਿਆ ਮੁਹਿੰਮ ਤਹਿਤ ਰੁੱਖ ਲਗਾਏ ਗਏ

ਮਹਿਲ ਕਲਾਂ/ਬਰਨਾਲਾ -16 ਜੂਨ (ਗੁਰਸੇਵਕ ਸਿੰਘ ਸੋਹੀ)- ਕੱਲ ਯੂਥ ਅਕਾਲੀ ਦਲ ਸੰਯੁਕਤ ਵੱਲੋਂ 'ਬਲਿਹਾਰੀ ਕੁਦਰਤ ਵਸਿਆ' ਮੁਹਿੰਮ ਤਹਿਤ ਰੁੱਖ ਲਗਾਏ ਗਏ, ਮੁਹਿੰਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਰੁੱਖ ਲਗਾਕੇ ਪਾਰਟੀ ਦੀ ਪਹਿਲੀ ਮੁਹਿੰਮ ਲਈ ਅਕਾਲ ਪੁਰਖ ਦਾ ਓਟ ਆਸਰਾ ਲਿਆ ਗਿਆ, ਇਸ ਉਪਰੰਤ ਨੋਜਵਾਨਾਂ ਵੱਲੋਂ ਘਰਾਂ, ਖੇਤਾਂ, ਕਾਲਜਾਂ, ਸਕੂਲਾਂ, ਸੜਕਾਂ ਅਤੇ ਪੰਜਾਬ ਵਿੱਚ ਖਾਲੀ ਪਈਆਂ ਥਾਵਾਂ ਤੇ ਰੁੱਖ ਲਗਾਏ ਅਤੇ ਸੰਭਾਲੇ ਜਾਣਗੇ, ਮੈਂ ਯੂਥ ਅਕਾਲੀ ਦਲ ਸੰਯੁਕਤ ਦੇ ਨੋਜਵਾਨਾਂ ਅਤੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਭਰਮਾਂ ਹੁੰਗਾਰਾ ਦਿੱਤਾ,ਇਹ ਮੁਹਿੰਮ ਇੱਕ ਮਹਿਨਾ ਚਲੇਗੀ ਮੈਂ ਆਸ ਕਰਦਾ ਹਾਂ ਤੁਹਾਡੇ ਜੋਸ਼ ਵਿੱਚ ਕਮੀਂ ਨਹੀਂ ਆਵੇਗੀ, ਪੰਜਾਬ ਸਾਡਾ ਹੈ ਇਸ ਦੀ ਬੇਹਤਰੀ ਲਈ ਸਾਡੀਆਂ ਕੋਸ਼ਿਸਾਂ ਹਮੇਸ਼ਾ ਜਾਰੀ ਰਹਿਣਗੀਆਂ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸੇ ਲੜੀ ਦੇ ਤਹਿਤ ਅੱਜ ਗੰਧਲੇ ਹੋਏ ਹੋ ਚੁੱਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਅਤਿ ਕੋਰੋਨਾ ਵਾਇਰਸ ਦੌਰਾਨ ਆਕਸੀਜਨ ਦੀ ਵੱਡੀ ਘਾਟ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਵਿੱਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਥ ਵੱਲੋਂ ਇਹ ਬੂਟੇ ਧਾਰਮਕ ਅਸਥਾਨਾਂ ਸਾਂਝੀਆਂ ਥਾਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਲਵਾਂਗੇ।ਇਸ ਲਈ ਇਨ੍ਹਾਂ ਨੂੰ ਵੱਡੇ ਹੋਣ ਤਕ ਇਨ੍ਹਾਂ ਦਾ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਹੋਵੇਗੀ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਦੌਰਾਨ ਘੱਟੋ ਘੱਟ ਦੋ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ।

ਦਿੱਲੀ ਸਿੰਘੁੂ ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਤੇਜਿੰਦਰ ਸਿੰਘ ਰਾਜੇਵਾਲ ਨੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਾਪੀਆਂ ਵੰਡੀਆਂ

                                                        

ਦਿੱਲੀ, 16 ਜੂਨ- (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਸਿੰਘੂ ਬਾਰਡਰ ਤੇ ਬੀਕੇਯੂ ਉਗਰਾਹਾਂ ਦੇ ਦਫ਼ਤਰ ਵਿੱਚ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਾਪੀਆਂ ਵੰਡੀਆਂ ਗਈਆਂ। ਉਨ੍ਹਾਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ   ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਤੇੇਜਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਕ ਪੱਖੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਸਾਬਤ ਹੋਈ ਅਤੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਨੂੰ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਨਾਲ ਲੇਖਕ ਡਾ ਜੋਗਿੰਦਰ ਸਿੰਘ ਜਿੰਦੂ ਪਟਿਆਲਾ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਦੇ ਲਈ ਕਿਸਾਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਛੇਤੀਂ ਕਿਸਾਨਾਂ ਦੀ ਗੱਲ ਨਾ ਸੁਣੀ ਤਾ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਪੱਖ ਨੂੰ ਸਵੀਕਾਰਨ ਵਿੱਚ ਨਾਕਾਮ ਰਹੇ ਹਨ ਤੇ ਕਾਰੋਬਾਰੀ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜਿੱਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਤਾਨਾਸ਼ਾਹੀ ਰੂਪ ਅਖ਼ਤਿਆਰ ਕਰ ਚੁੱਕੀ ਹੈ ਤੇ ਇਸਦਾ  ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਜਾਨਾਂ ਦੇ ਕੇ ਭਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਘੋਲ ਦਾ ਮੁੱਖ ਮੰਤਵ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਐੱਮਐੱਸਪੀ ਨੂੰ ਕਾਨੂੰਨੀ ਜਾਮਾ ਪਵਾਉਣਾ ਹੈ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਫ਼ਤਹਿਗਡ਼੍ਹ ਸਾਹਿਬ,ਹਰਦੀਪ ਸਿੰਘ ਬਲਾਕ ਪ੍ਰਧਾਨ ਨਾਭਾ,ਦਫ਼ਤਰ ਦੇ ਹੈੱਡ ਕਲਰਕ ਪਰਵਿੰਦਰ ਸਿੰਘ ਹਾਜ਼ਰ ਸਨ।

ਸੂਬਾ ਪੱਧਰੀ ਮੀਟਿੰਗ ਬਰਨਾਲਾ ਵਿੱਚ 18 ਜੂਨ ਨੂੰ - ਡਾ.ਬਾਲੀ, ਡਾ.ਕਾਲਖ  

ਮਹਿਲ ਕਲਾਂ/ਬਰਨਾਲਾ- 16 ਜੂਨ- (ਗੁਰਸੇਵਕ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਇਕ ਸੂਬਾ ਪੱਧਰੀ ਮੀਟਿੰਗ ਸਵੇਰੇ 10 ਵਜੇ ਤਰਕਸ਼ੀਲ ਚੌਕ (ਪੰਜਾਬ ਅੱਖਾਂ ਦੇ ਹਸਪਤਾਲ) ਦੇ ਨਾਲ ਅਖ਼ਬਾਰ ਆਜ਼ਾਦ ਸੋਚ ਦੇ ਦਫ਼ਤਰ ਬੱਸ ਸਟੈਂਡ ਰੋਡ ਬਰਨਾਲਾ ਵਿਖੇ ਕੀਤੀ ਜਾ ਰਹੀ ਹੈ। ਇਸ ਵਿੱਚ ਜ਼ਿਲ੍ਹਿਆਂ ਦੇ ਸੂਬਾਈ ਆਗੂ ਪਹੁੰਚ ਰਹੇ ਹਨ । ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ,ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਤ ਕਰਨ ਸੰਬੰਧੀ ,ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਸਬੰਧੀ ਭਰਵੀਂ ਬਹਿਸ ਅਤੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਮੀਟਿੰਗ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ,ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਬਰਨਾਲਾ ਦੇ ਗਗਨਦੀਪ ਸ਼ਰਮਾ ਆਰਗੇਨਾਈਜ਼ ਕਰਨਗੇ ।

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ,ਅੰਮ੍ਰਿਤਸਰ ਦਾ ਆਨਲਾਈਨ ਕਵੀ ਦਰਬਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 15.06.21 ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੂਨ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ   ਮੀਡੀਆ ਪਰਵਾਜ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਨ ਕੀਤਾ ਗਿਆ। ਡਾ: ਕੁਲਦੀਪ ਸਿੰਘ ਦੀਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਹ ਕਵੀ ਦਰਬਾਰ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ।

          ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਰਣਜੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਮੰਚ ਸੰਚਾਲਨ ਦੀ ਭੂਮਿਕਾ ਵੀ ਪ੍ਰਧਾਨ ਜਸਵਿੰਦਰ ਕੌਰ ਜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਰਜਿੰਦਰਪਾਲ ਕੌਰ ਸੰਧੂ,ਰੁਪਿੰਦਰ ਕੌਰ ਸੰਧੂ,ਜਸਵਿੰਦਰ ਕੌਰ,ਰਣਜੀਤ  ਕੌਰ, ਰੰਜਨਾ ਸ਼ਰਮਾ,ਮਨਦੀਪ ਕੌਰ ਰਤਨ, ਜਸਪ੍ਰੀਤ ਕੌਰ,ਜਤਿੰਦਰ ਕੌਰ, ਰਣਜੀਤ ਕੌਰ ਬਾਜਵਾ, ਬਲਵਿੰਦਰ ਕੌਰ ਬਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ । ਸਵੇਰ ਦੀ ਸੈਰ ਕਰਦਿਆਂ ਮਾਣੇ ਜਾਂਦੇ ਨਜ਼ਾਰਿਆਂ ਦਾ ਦਿ੍ਸ਼ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ। ਕੁਝ ਕਵੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਪੇਸ਼ ਕੀਤੀਆਂ । ਅੱਜ ਦੇ ਕਵੀ ਦਰਬਾਰ ਦੀ ਖਾਸ ਗੱਲ ਇਹ ਰਹੀ ਕਿ ਹਰ ਕਵੀ ਦੀ ਰਚਨਾ ਦੀ ਦੂਸਰੇ ਕਿਸੇ ਇਕ ਕਵੀ ਵੱਲੋਂ ਸਮੀਖਿਆ ਕੀਤੀ ਗਈ ਤਾਂ ਜੋ ਉਸ ਨੂੰ ਇਸ ਦੀਆਂ ਖ਼ਾਮੀਆਂ ਤੇ ਖ਼ੂਬੀਆਂ ਤੋਂ ਜਾਣੂ ਕਰਾਇਆ ਜਾ ਸਕੇ ।ਸਭ ਨੇ ਆਪਣੀ- ਆਪਣੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਹਰ ਕਵਿੱਤਰੀ ਵੱਲੋਂ ਪੇਸ਼ ਕੀਤੀ ਗਈ ਰਚਨਾ ਦੀ ਬਹੁਤ ਵਧੀਆ  ਸਮੀਖਿਆ ਕੀਤੀ।ਸਭ ਰਚਨਾਵਾਂ ਸਚਮੁੱਚ ਕਾਬਲੇ ਤਾਰੀਫ਼ ਸਨ। ਸਮਾਗਮ ਦੇ ਅੰਤ 'ਚ ਸ੍ਰੀ ਮਤੀ ਜਸਵਿੰਦਰ ਕੌਰ ਨੇ ਸਮੁੱਚੀ ਟੀਮ ਨੂੰ ਸ਼ਲਾਘਾਯੋਗ ਪ੍ਰੋਗਰਾਮ ਲਈ ਵਧਾਈ ਦਿੱਤੀ ਤੇ ਭਵਿੱਖ 'ਚ ਅਜਿਹੇ ਹੋਰ ਸਮਾਗਮ ਕਰਾਉਣ ਲਈ ਸਹਿਯੋਗ ਬਣਾਈ ਰੱਖਣ ਲਈ ਕਿਹਾ।

ਧੰਨਵਾਦ 

ਜਸਵਿੰਦਰ ਕੌਰ (ਪ੍ਰਧਾਨ )

9781534437

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਕਾਲੀ ਤੇ ਬਸਪਾ ਵਰਕਰਾਂ ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ਚ

ਜਗਰਾਓਂ, 15 ਜੁਨ (ਅਮਿਤ ਖੰਨਾ, ) ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਕਾਲੀ ਤੇ ਬਸਪਾ ਵਰਕਰਾਂ ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਤੇ ਹਲਕਾ ਲਾਠੀਚਾਰਜ ਕੀਤਾ। ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਦਰਜਨਾਂ ਆਗੂਆਂ ਨੂੰ ਹਿਰਾਸਤ ਚ ਲੈ ਲਿਆ।ਵੱਡੀ ਗਿਣਤੀ ਚ ਅਕਾਲੀ ਤੇ ਬਸਪਾ ਵਰਕਰਾਂ ਵੱਲੋਂ ਜਦੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਉਨ•ਾਂ ਨੂੰ ਰੋਕਣ ਦਾ ਯਤਨ ਕੀਤਾ ਜਦੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦਾ ਯਤਨ ਕੀਤਾ ਤਾਂ ਪੁਲਿਸ ਨੇ ਹਲਕਾ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਛੱਡ ਦਿੱਤੀਆਂ ਜਿਸ ਨਾਲ ਦਰਜਨਾਂ ਵਰਕਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਦੇ ਫਾਰਮ ਹਾਊਸ ਨੇੜੇ ਸਿਸਵਾਂ ਟੀ-ਪੁਆਇੰਟ ਤੇ ਧਰਨਾ ਦਿੱਤਾ ਗਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗਾ। ਉਨ•ਾਂ ਭਾਜਪਾ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਨੇ ਗੱਠਜੋੜ ਮਰਿਆਦਾ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਤੇ ਕਿਸਾਨੀ ਦੇ ਵਿਰੁੱਧ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਹਨ। ਉਨ•ਾਂ ਕਿਹਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗ਼ਰੀਬਾਂ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੇ ਹਿੱਤ ਦੀ ਗੱਲਾਂ ਕਰਦੀਆਂ ਹਨ ਪਰ ਇਹ ਦੋਵੇਂ ਪਲੇਟਫਾਰਮ ਵੱਖੋ-ਵੱਖਰੇ ਸਨ। ਹੁਣ ਦੋਵੇਂ ਪਾਰਟੀਆਂ ਇਕ ਮੰਚ ਤੇ ਇਕੱਠੀਆਂ ਹੋਈਆਂ ਹਨ ਅਤੇ ਪੰਜਾਬ ਦੇ ਵਿਕਾਸ ਤੇ ਸਿਆਸਤ ਨੂੰ ਨਵਾਂ ਰਾਜ ਆਉਣਗੀਆਂ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੋ ਲੱਖ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਦਾ ਸਕਾਲਰਸ਼ਿਪ ਰੋਕ ਕੇ ਦਲਿਤ ਵਰਗ ਨਾਲ ਵੱਡਾ ਧ੍ਰੋਹ ਕਮਾਇਆ ਹੈ।

ਬੀਕੇਯੂ ਡਕੌਦਾ, ਬੀਕੇਯੂ ਕਾਦੀਆਂ ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਸਬਾ ਮਹਿਲ ਕਲਾ ਦੇ ਟੋਲ ਪਲਾਜੇ ਓੁਪਰ 261 ਵੇ ਦਿਨ

ਬੀਕੇਯੂ ਡਕੌਦਾ, ਬੀਕੇਯੂ ਕਾਦੀਆਂ ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਸਬਾ ਮਹਿਲ ਕਲਾ ਦੇ ਟੋਲ ਪਲਾਜੇ ਓੁਪਰ 261 ਵੇ ਦਿਨ ਵੀ ਪੱਕਾ ਮੋਰਚਾ ਜਾਰੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੇ ਹਰ ਵਰਗ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ.ਈਨਾ.ਹਰਦਾਸਪੁਰਾ                                                            

ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ।                 

ਮਹਿਲ ਕਲਾਂ/ਬਰਨਾਲਾ- ਜੂਨ- (ਗੁਰਸੇਵਕ ਸਿੰਘ ਸੋਹੀ)- ਸੰਯੁਕਤ ਮੋਰਚੇ ਦੇ ਸੱਦੇ ਉੱਪਰ ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵੱਲੋਂ  ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਦੇ ਟੋਲ ਪਲਾਜੇ ਵਿਖੇ ਲਗਾਤਾਰ ਚੱਲ ਰਹੇ ਪੱਕੇ ਮੋਰਚੇ 261 ਵੇਂ ਦਿਨ ਬੀ ਕੇ ਯੂ ਡਕੌਂਦਾ ਬੀ ਕੇ ਯੂ ਕਾਦੀਆਂ ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਜਾਰੀ ਰੱਖਦਿਆਂ ਵੱਡੀ ਗਿਣਤੀ ਕਿਸਾਨ ਮਰਦ/ਅੌਰਤਾਂ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਬਲਾਕ ਆਗੂ ਭਿੰਦਰ ਸਿੰਘ ਸਹੌਰ ਅਮਰਜੀਤ ਸਿੰਘ ਠੁੱਲੀਵਾਲ ਜਥੇਦਾਰ ਅਜਮੇਰ ਸਿੰਘ ਮਹਿਲਕਲਾਂ ਐੱਸ ਐੱਸ ਏ ਰਸਮਾ ਦੀ ਆਗੂ ਅਮਨਦੀਪ ਕੌਰ ਢਾਡੀ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਕ ਪੱਖੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਸਾਬਤ ਹੋਈ ਅਤੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਨੂੰ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਛੇਤੀਂ ਕਿਸਾਨਾਂ ਦੀ ਗੱਲ ਨਾ ਸੁਣੀ ਤਾ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਕਿਸਾਨਾਂ ਦੇ ਪੱਖ ਨੂੰ ਸਵੀਕਾਰਨ ਵਿੱਚ ਨਾਕਾਮ ਰਹੇ ਹਨ ਤੇ ਕਾਰੋਬਾਰੀ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜਿੱਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਤਾਨਾਸ਼ਾਹੀ ਰੂਪ ਅਖ਼ਤਿਆਰ ਕਰ ਚੁੱਕੀ ਹੈ ਤੇ ਇਸਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਜਾਨਾਂ ਦੇ ਕੇ ਭਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਘੋਲ ਦਾ ਮੁੱਖ ਮੰਤਵ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਐੱਮਐੱਸਪੀ ਨੂੰ ਕਾਨੂੰਨੀ ਜਾਮਾ ਪਵਾਉਣਾ ਹੈ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕ ਨਾਨਕ ਸਿੰਘ ਅਮਲਾ ਸਿੰਘ ਵਾਲਾ, ਜਸਵੰਤ ਕੌਰ, ਪ੍ਰੀਤਮ ਕੌਰ, ਜਸਮੇਲ ਕੌਰ ਮਹਿਲ ਕਲਾਂ, ਮਨਜੀਤ ਕੌਰ, ਗੁਰਮੇਲ ਕੌਰ, ਅਮਨਦੀਪ ਕੌਰ, ਜਸਬੀਰ ਕੌਰ, ਗੁਰਦੇਵ ਕੌਰ ਮਹਿਲਕਲਾਂ, ਮਨਜੀਤ ਕੌਰ ਅਤੇ ਸਿੰਦਰਪਾਲ ਕੌਰ ਅਮਲਾ ਸਿੰਘ ਵਾਲਾ ਆਦਿ ਨੇ ਵੀ ਆਪਣੀ ਹਾਜ਼ਰੀ ਲੁਆਈ ਉਧਰ ਦੂਜੇ ਪਾਸੇ ਟੋਲ ਪਲਾਜ਼ੇ ਦੇ ਮੈਨੇਜਰ ਪਰਮਿੰਦਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪਹਿਲਾਂ ਕਰੋਨਾ ਦੀ ਮਾਰ ਅਤੇ ਹੁਣ ਕਿਸਾਨਾਂ ਦੇ ਅੰਦੋਲਨ ਕਾਰਨ ਰੋਜ਼ਾਨਾ ਕੰਪਨੀ ਨੂੰ 4 ਲੱਖ ਦਾ ਘਾਟਾ ਸਹਿਣਾ ਪੈ ਰਿਹਾ ਹੈ।

ਸੰਤ ਗਰਜਾ ਸਿੰਘ ਸੁਸਾਇਟੀ ਬਾਪਲਾ ਨੇ ਕੀਤੀ ਮਹਿਲ ਕਲਾਂ  ਗੁਰਦੁਆਰਾ ਸਾਹਿਬ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ  

ਵੱਧ ਤੋਂ ਵੱਧ ਬੂਟੇ ਲਗਾ ਕੇ ਹੀ  ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਕਰ ਸਕਦੇ ਹਾਂ ਸਾਫ਼ -ਭਾਈ ਸੁਰਜੀਤ ਸਿੰਘ ਬਾਪਲਾ    

ਮਹਿਲ ਕਲਾਂ/ਬਰਨਾਲਾ- 15 ਜੂਨ (ਗੁਰਸੇਵਕ ਸਿੰਘ ਸੋਹੀ)- ਸੰਤ ਗਰਜਾ ਸਿੰਘ ਸੁਸਾਇਟੀ ਪਿੰਡ ਬਾਪਲਾ ਵੱਲੋਂ  ਆਪਣੇ ਸਮਾਜ ਸੇਵੀ ਕੰਮਾਂ ਦੀ ਲਡ਼ੀ ਨੂੰ ਅੱਗੇ ਤੋਰਦਿਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਬਾਬਾ ਗੁਲਜ਼ਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ  ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਬਾਪਲਾ ਦੀ ਅਗਵਾਈ ਹੇਠ  ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਰਜੀਤ ਸਿੰਘ ਬਾਪਲਾ ਨੇ ਦੱਸਿਆ ਕਿ ਸਾਜ਼ਿਸ਼ ਸੁਸਾਇਟੀ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ ,  ਜਿਨ੍ਹਾਂ ਵਿੱਚ ਗ਼ਰੀਬ ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ,ਸਕੂਲੀ ਬੱਚਿਆਂ ਨੂੰ ਕਾਪੀਆਂ ,ਕਿਤਾਬਾਂ ਤੇ ਉਨ੍ਹਾਂ ਦੀ ਫੀਸ  ਭਰਨ ਤੋਂ ਇਲਾਵਾ ਸਮੇਂ ਸਮੇਂ ਤੇ  ਚੈੱਕਅੱਪ ਕੈਂਪ ਲਗਾ ਕੇ ਦਵਾਈਆਂ ਫ੍ਰੀ  ਦਿੱਤੀਆਂ ਜਾ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਸੁਸਾਇਟੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਵੀ ਕਰ ਰਹੇ ਹਾਂ । ਉਨ੍ਹਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਅੱਜ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ  ਕੋਰੋਨਾ ਵਾਇਰਸ ਦੌਰਾਨ ਆਕਸੀਜਨ ਦੀ ਵੱਡੀ ਘਾਟ ਦੇ ਮੱਦੇਨਜ਼ਰ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਹ ਬੂਟੇ ਧਾਰਮਿਕ ਅਸਥਾਨਾਂ, ਸਾਂਝੀਆਂ ਥਾਂਵਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਲਗਾਵੇਗੀ ਕਿਉਂਕਿ ਕਈ ਵਾਰ ਅਸੀਂ ਬੂਟੇ ਤਾਂ ਲਗਾ ਦਿੰਦੇ ਹਾਂ ,ਪਰ ਉਹ ਉਨ੍ਹਾਂ ਦੀ ਸਹੀ ਦੇਖਭਾਲ ਨਾ ਕਾਰਨ ਸੁੱਕ ਵਗੈਰਾ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਵੱਡੇ ਹੋਣ ਤਕ ਇਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸਾਡੀ  ਹੋਵੇਗੀ ।ਅਖ਼ੀਰ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਦੌਰਾਨ ਘੱਟੋ ਘੱਟ 2 ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਵੱਲੋਂ  ਬਾਬਾ ਗਰਜਾ ਸਿੰਘ ਸੁਸਾਇਟੀ, ਬਾਬਾ ਗੁਲਜ਼ਾਰ ਸਿੰਘ ਤੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਦਾ ਇਸ ਵਡਮੁੱਲੇ ਕਾਰਜ ਬਦਲੇ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ  । ਇਸ ਮੌਕੇ ਭਾਈ ਨਿਰਮਲ ਸਿੰਘ ਮੀਤ ਪ੍ਰਧਾਨ, ਭਾਈ ਗੁਰਮੇਲ ਸਿੰਘ ,ਭਾਈ ਦਲਵੀਰ ਸਿੰਘ ,ਭਾਈ ਗੁਰਵਿੰਦਰ ਸਿੰਘ ਸੁਖਾਣਾ ,ਡਾ ਜੋਗਿੰਦਰ ਸਿੰਘ ਬਾਪਲਾ ,ਅਭੀਜੀਤ ਸਿੰਘ ਲੋਹਟ,ਬਾਬਾ ਰੁਲਦਾ ਸਿੰਘ ,ਮੇਜਰ ਸਿੰਘ ਕਲੇਰ, ਨੰਬਰਦਾਰ ਮਹਿੰਦਰ ਸਿੰਘ, ਹਰੀ ਸਿੰਘ ਚੀਮਾ ,ਡਾ ਮਿੱਠੂ ਮੁਹੰਮਦ, ਗੁਰਪ੍ਰੀਤ ਸਿੰਘ ਨਾਹਰ,ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਦੇ ਯੁਵਕਾਂ ਦਾ ਸਿਖਲਾਈ ਅਤੇ ਰੁਜ਼ਗਾਰ ਕੇਂਦਰ( ਸੀ ਪਾਈਟ  )...

ਅਗਸਤ ਮਹੀਨੇ ਵਿਚ ਹੋਣ ਵਾਲੀ ਫੌਜ ਭਰਤੀ ਰੈਲੀ ਲਈ (ਸ਼ੀ ਪਾਈਟ ਕੇਂਦਰ) ਲੁਧਿਆਣਾ ਵੱਲੋਂ ਸ਼ਡਿਊਲ ਜਾਰੀ...

ਮਹਿਲ ਕਲਾਂ/ਬਰਨਾਲਾ- 15 ਜੂਨ (ਗੁਰਸੇਵਕ ਸਿੰਘ ਸੋਹੀ)- ਸੰਗਰੂਰ, ਮਾਲੇਰਕੋਟਲਾ, ਅਹਿਮਦਗਡ਼੍ਹ, ਬਰਨਾਲਾ, ਸ਼ਹਿਣਾ ,ਮਹਿਲ ਕਲਾਂ ਅਤੇ ਫਤਹਿਗਡ਼੍ਹ ਸਾਹਿਬ ,ਅਮਲੋਹ ਦੀ  ਪਟਿਆਲਾ ਵਿਖੇ ਫੌਜ ਦੀ ਭਰਤੀ ਰੈਲੀ ਮਿਤੀ 1ਅਗਸਤ ਤੋਂ 14 ਅਗਸਤ ਨੂੰ ਆਯੋਜਿਤ ਹੋ ਰਹੀ ਹੈ। ਜਿਸ ਵਾਸਤੇ(ਸ਼ੀ ਪਾਈਟ ਕੇਂਦਰ) ਆਈ.ਟੀ.ਆਈ.ਗਿੱਲ ਰੋਡ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ ਦੀ ਭਰਤੀ ਰੈਲੀ ਲਈ ਨੌਜਵਾਨਾਂ ਦੀ ਰਜਿਸਟ੍ਰੇਸ਼ਨ ,ਕਾਉਂਸਲਿੰਗ ਅਤੇ ਸਿਖਲਾਈ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਤੇ ਰੈਲੀ ਵਿਚ ਹਿੱਸਾ ਲੈਣ ਲਈ ਸੰਗਰੂਰ, ਮਲੇਰਕੋਟਲਾ, ਅਹਿਮਦਗੜ੍ਹ ,ਬਰਨਾਲਾ' ਸਹਿਣਾ, ਮਹਿਲਕਲਾਂ, ਫਤਹਿਗਡ਼੍ਹ ਸਾਹਿਬ ਅਮਲੋਹ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀ ਅਤੇ ਦੋ ਫੋਟੋਆਂ ਨਾਲ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ l ਸਿਖਲਾਈ ਸਬੰਧੀ ਕਿਸੇ ਵੀ ਤਰ੍ਹਾਂ  ਜਾਣਕਾਰੀ ਲੈਣ ਵਾਸਤੇ 88376-96495,, 99143-69376,, 98788-15436 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਮਾਸਟਰ ਹਰਦੀਪ ਸਿੰਘ (ਸੀ ਪਾਇਟ) ਕੈਂਪ ਇੰਚਾਰਜ ਨੇ ਦਿੱਤੀ  ।

ਅਨਾਥ ਆਸ਼ਰਮ ਚੰਦੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੂੰ ਸਦਮਾ ਸਾਥੀ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਜੀ ਦਾ ਦੇਹਾਂਤ।    

ਮਹਿਲ ਕਲਾਂ-ਬਰਨਾਲਾ- 15 ਜੂਨ-(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ, ਗਹਿਲਾਂ ਛੀਨੀਵਾਲ ਖੁਰਦ, ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਅਨਾਥ ਆਸ਼ਰਮ ਚੰਦੂਆਨਾ ਸਾਹਿਬ ਅਤੇ ਸੰਗੀਤ ਵਿਦਿਆਲਿਆ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾ ਸਾਥੀ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਜੀ ਆਪਣੀ ਉਮਰ ਦਾ ਸੰਤਾਪ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਅਤੇ ਹਮੇਸ਼ਾਂ ਲਈ ਇਸ  ਦੁਨੀਆਂ ਨੂੰ ਅਲਵਿਦਾ ਕਹਿ ਗਏ। ਬਾਬਾ ਸੂਬਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਭਾਈ ਜਸਪਾਲ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਆਸ਼ਰਮ ਦੀ ਭਲਾਈ ਅਤੇ ਨੇਤਰਹੀਣ ਹੋਣ ਦੇ ਨਾਤੇ ਵੀ ਨੇਤਰਹੀਣ ਅਤੇ ਅਪਾਹਜ  ਬੱਚਿਆਂ ਨੂੰ ਸੰਗੀਤ ਸਿਖਾਉਣ ਵਿੱਚ ਸਾਰਾ ਦਿਨ ਜੁਟੇ ਰਹਿੰਦੇ ਸਨ। ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 19-6-2021 ਨੂੰ ਅਨਾਥ ਆਸ਼ਰਮ ਚੰਦੂਆਣਾ ਸਾਹਿਬ ਵਿਖੇ 12 ਵਜੇ ਹੋਵੇਗੀ ।