You are here

ਪੰਜਾਬ ਦੇ ਐਮ,ਪੀ ਅਤੇ ਐਮ,ਐਲ,ਏ ਦਾ ਘਿਰਾਓ ਕਰਕੇ ਦਿੱਤੇ ਜਾ ਰਹੇ ਹਨ ਮੰਗ ਪੱਤਰ

 ਮਹਿਲ ਕਲਾਂ/ਬਰਨਾਲਾ- 6 ਜੁਲਾਈ-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ 
ਪੰਜਾਬ ਰਾਜਿ:295 ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿੱਤ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਜਾ ਰਹੇ ਹਨ ਤੇ ਮੰਗ ਪੱਤਰ ਦੇ ਕੇ ਵੀ ਮੰਤਰੀ ਮਕੌੜਿਆਂ ਨੂੰ ਸਮੱਸਿਆ ਦੱਸੀ ਜਾ ਰਹੀ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਹਲਕਾ ਖੰਡੂਰ ਸਾਹਿਬ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਨਾਲ ਗੱਲ ਬਾਤ ਕਰਨ ਤੋਂ ਬਾਅਦ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ,ਜਿਲਾ ਪ੍ਧਾਨ ਡਾ: ਰਣਜੀਤ ਸਿੰਘ ਰਾਣਾ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ। 
ਇਸ ਸਮੇਂ ਸੂਬਾ ਪ੍ਰਧਾਨ ਡਾ:ਰਮੇਸ਼ ਬਾਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ। 
ਡਾ: ਬਾਲੀ ਨੇ ਕਿਹਾ ਅਮੀਰਾਂ ਲਈ ਤਾਂ  ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ ਅੱਸੀ ਪਰਸੈਂਟ ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕਿਉਂ ਕਿੱਤੇ ਨੂੰ ਖਤਮ ਕਰਨ ਲਈ ਹਰ ਵੇਲੇ ਮੁਹਿੰਮ ਚਲਾਈ ਜਾ ਰਹੀ ਹੈ ? ਕੀ ਸਰਕਾਰ ਬਿਨਾ ਦਵਾ ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਡਾ: ਬਾਲੀ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤਿਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਪੱਛਮੀ ਬੰਗਾਲ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਫਸਟ ਲਾਈਨ ਆਫ਼ ਡਿਫੈਂਸ ਵਿੱਚ ਪੇਂਡੂ ਡਾਕਟਰਾਂ ਦੀ ਮਦਦ ਲਈ ਜਾਵੇਗੀ। ਸਿਹਤ ਵਿਭਾਗ ਵੱਲੋਂ ਉਸ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਵਿੱਚ ਇਹ ਇੱਕ ਅਹਿਮ ਰੋਲ ਤਿਆਰ ਅਦਾ ਕਰਨਗੇ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ? ਇਸ ਨੂੰ ਨਸ਼ਰ ਕੀਤਾ ਜਾਵੇ ਫੇਰ ਅਸੀਂ ਮੰਨਣ ਲਈ ਵੀ ਤਿਆਰ ਹਾਂ। ਉਹਨਾਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਵਿੱਚ ਅਸੀਂ ਆਪਣੀਆਂ ਮੰਗਾਂ ਦੀ ਦਰੁਸਤ ਨਿਸ਼ਾਨ ਦੇਈ ਕਰਾਂਗੇ। 
ਮੀਟਿੰਗ ਦੇ ਦੌਰਾਨ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ਤਾਂ ਉਹਨਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਹੱਲ ਕੀਤਾ ਜਾਵੇਗਾ।