You are here

ਪਿੰਡ ਕੁਤਬਾ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ

ਕਰੋਨਾ ਮਹਾਂਮਾਰੀ ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ ਖੇਡਾਂ ਦਾ ਅਰੰਭ....

ਮਹਿਲ ਕਲਾਂ/ਬਰਨਾਲਾ-6 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਤ ਦੀ ਗਰਮੀ ਦੇ ਵਾਵਜੂਦ ਵੀ ਪਿੰਡ ਕੁਤਬਾ ਵਿਖੇ ਨੋਜਵਾਨ ਜੂਥ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਸ਼ਾਨਦਾਰ ਕਬੱਡੀ ਕੱਪ ਟੂਰਨਾਮੈਂਟ ਜਿਸ ਵਿਚ 57 ਕਿਲੋ ਦਾ ਪਹਿਲਾ ਇਨਾਮ ਛਾਪਾ ਪਿੰਡ ਦੀ ਟੀਮ ਨੇ ਜਿੱਤਿਆ ਤੇ ਦੂਜਾ ਇਨਾਮ ਪਿੰਡ ਹੰਡਿਆਇਆ ਦੀ ਟੀਮ ਨੇ ਆਪਣੇ ਨਾਂ ਕੀਤਾ ਅਤੇ ਬੈਸਟ ਰੇਡਰ ਦਾ ਖਿਤਾਬ ਕਾਲੂ ਛਾਪਾ ਦੇ ਨਾਂ ਰਿਹਾ ਤੇ ਬੈਸਟ ਜਾਫੀ ਦਾ ਖਿਤਾਬ ਬਾਰੂ ਛਾਪਾ ਦੇ ਨਾਂ ਤੇ ਰਿਹਾ ਇਸ ਮੌਕੇ ਸਰਦਾਰ ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ( ਕੁਤਬਾ) ਨੇ  5500 ਰੁਪਏ ਦੀ ਰਾਸ਼ੀ ਦੇ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਦੇਸੀ ਘਿਓ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਤੇ ਬਾਲੀਵਾਲ ਦੇ ਖਿਡਾਰੀਆਂ ਨੇ ਵੀ ਆਪਣਾਂ ਯੋਗਦਾਨ ਪਾਇਆ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਨੇ ਵੀ 1000 ਰੁਪਏ ਦੇ ਕੇ ਖਿਡਾਰੀਆਂ ਦਾ ਸਨਮਾਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਇਹਨਾਂ ਨਵੀਂ ਪੀੜ੍ਹੀ ਦੇ ਨੋਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਕਵੱਡੀ ਖੇਡ ਨੂੰ ਭੁਲਾਇਆ ਨਹੀਂ ਤੇ ਕਰੋਨਾ ਮਹਾਂਮਾਰੀ ਦੇ ਭਿਆਨਕ ਰੂਪ ਤੋਂ ਬਾਅਦ ਦੁਬਾਰਾ ਫਿਰ ਖੇਡਾਂ ਦੀ ਸ਼ੁਰੁਆਤ ਕੀਤੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਹਨਾਂ ਬੱਚਿਆਂ ਤੇ ਮਾਣ ਹੈ ਤੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਲਈ ਤਿਆਰ ਹਾ ਉਹਨਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਪੂਰਾ ਸਹਿਯੋਗ ਕਰਨ ਅੱਗੇ ਇਸ ਤੋਂ ਵੀ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਇਆ ਜਾ ਸਕੇ ਇਸ ਮੌਕੇ ਅਨੇਕਾਂ ਦਰਸ਼ਕਾਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ ਨੋਜਵਾਨ ਜੂਥ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਲੰਗਰ ਦਾ ਖ਼ਾਸ ਪ੍ਰਬੰਧ ਸੀ ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਟੂਰਨਾਮੈਂਟ ਕਰਵਾਉਣ ਵਾਲੇ ਸਮੂਹ ਜੂਥ ਮੈਂਬਰ ਸਾਹਿਬਾਨ ਨੇ ਆਈਆਂ ਟੀਮਾਂ ਦਰਸ਼ਕਾਂ ਤੇ ਨਗਰ ਨਿਵਾਸੀਆਂ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।