ਲੰਡਨ,ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਅੱਜ ਤਕਰੀਬਨ ਬਾਦ ਦੁਪਹਿਰ ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਪ੍ਰਸਿੱਧ 'ਲੰਡਨ ਬਿ੍ਜ਼' ਤੇ ਭੀੜ ਵਾਲੇ ਇਲਾਕੇ ਅੰਦਰ ਚਾਕੂ ਨਾਲ ਇਕ ਆਦਮੀ ਵਲੋਂ ਅਟੈਕ ਕਰਕੇ 2 ਆਦਮੀਆਂ ਨੂੰ ਮੌਤਾਂ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਕਈ ਹੋਰ ਨੂੰ ਜਖਮੀ ਕਰ ਦਿਤਾ ਗਿਆ।ਮੌਕੇ ਤੇ ਪਹੁੰਚੀ ਪੋਲਿਸ ਨੇ ਹਮਲਾਵਰ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਹੀ ਮਾਰ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਤਕਰਿਬਨ 2 ਵਜੇ ਦੇ ਕਰੀਬ ਲੰਡਨ ਬਿ੍ਜ਼ 'ਤੇ ਹਫੜਾ ਦਫੜੀ ਮਚ ਗਈ ਤੇ ਵੇਖਦਿਆਂ-ਵੇਖਦਿਆਂ ਗੋਲ਼ੀਆਂ ਦੀਆਂ ਅਵਾਜ਼ਾਂ ਆਉਣ ਲੱਗੀਆਂ,ਇਕ ਪੱਤਰਕਾਰ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਜਿਸ ਤੋਂ ਬਾਅਦ ਸਕਾਟਲੈਂਡ ਯਾਰਡ ਪੁਲਿਸ ਵਲੋਂ ਬਿ੍ਜ਼ ਨੂੰ ਸੀਲ ਕਰ ਦਿੱਤਾ ਗਿਆ ਅਤੇ ਐਬੂਲੈਂਸ ਅਮਲੇ ਵਲੋਂ ਪੀੜਤਾਂ ਨੂੰ ਮਦਦ ਦਿੱਤੀ ਗਈ । ਘਟਨਾ ਦੇ ਵੇਰਵੇ ਦਿੰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਸੀ । ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਕਈ ਲੋਕ ਜ਼ਖ਼ਮੀ ਹੋ ਗਏ ਹਨ ਅਤੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ।
28 ਉਸਮਾਨ ਖਾਨ ਵਲੋਂ ਇਸ ਸਾਰੀ ਘਟਨਾ ਨੂੰ ਇਨਜਾਮ ਦਿਤਾ ਗਿਆ।ਉਸਮਾਨ ਖਾਨ ਨੂੰ ਪਹਿਲੀਆਂ ਅੱਤਵਾਦੀ ਗਤੀਵਿਧੀਆਂ ਕਰਨ ਲਈ ਸਜਾ ਹੋਈ ਹੋਈ ਸੀ ਅਤੇ ਉਹ 2018 ਤੋਂ ਜੇਹਲ ਤੋਂ ਲਾਇਸ ਉਪਰ ਬਾਹਰ ਆਇਆ ਹੋਇਆ ਸੀ।ਹੋਰ ਜਾਣਕਾਰੀ ਮੁਤਾਬਕ ਹੋਰ ਕੋਈ ਵਿਅਕਤੀ ਇਸ ਘਟਨਾ ਨੂੰ ਇਨਜਾਮ ਦੇਣ ਵਿਚ ਸ਼ਾਮਲ ਨਹੀਂ ਹੈ।
ਇਸ ਘਟਨਾ ਵਿਚ ਮਰਨ ਵਾਲੇ ਇਕ ਆਦਮੀ ਅਤੇ ਇਕ ਇਸਤਰੀ ਹੈ ਅਤੇ ਜਖਮੀਆਂ ਵਿਚ ਇਕ ਆਦਮੀ ਅਤੇ 2 ਇਸਤਰੀਆਂ ਸ਼ਾਮਲ ਹਨ।
ਹੋਰ ਜਾਣਕਾਰੀ ਲਈ ਦੇਖੋ ਵੀਡਿਓ ...