You are here

ਪੰਜਾਬ

ਪਿੰਡ ਮੂੰਮ ਵਿਖੇ ਡਕੌਂਦਾ ਜਥੇਬੰਦੀ ਦੇ ਆਗੂ ਦਿੱਲੀ ਜਾਣ ਲਈ ਘਰ-ਘਰ ਕਹਿੰਦੇ ਹੋਏ।  

ਪਿੰਡ ਵਾਸੀਆਂ ਨੇ ਦਿੱਲੀ ਜਾਣ ਲਈ  ਵਿਸ਼ਵਾਸ ਦਿਵਾਇਆ.....  

ਬਰਨਾਲਾ/ਮਹਿਲ ਕਲਾਂ-ਮਈ  -(ਗੁਰਸੇਵਕ ਸਿੰਘ ਸੋਹੀ)-ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 8 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ। ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਪਿੰਡ ਮੂੰਮ (ਬਰਨਾਲਾ) ਵਿਖੇ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਡਕੌਂਦਾ ਜਥੇਬੰਦੀ ਦੇ ਆਗੂ ਦਿੱਲੀ ਜਾਣ ਲਈ ਘਰ-ਘਰ ਕਹਿੰਦੇ ਹੋਏ ਅਤੇ ਆਪਣੀ ਹੋਂਦ ਦੀ ਲੜਾਈ ਲੜਨ ਲਈ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਅਤੇ ਵਿਸਵਾਸ ਦਿਵਾਇਆ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਾਕ ਮੀਤ ਪ੍ਰਧਾਨ ਜਗਤਾਰ ਸਿੰਘ ਮੂੰਮ ਨੇ ਕਿਹਾ ਕਿ ਪਿੰਡ ਦੇ ਸਹਿਯੋਗ ਨਾਲ ਜੱਥਾ ਦਿੱਲੀ ਲਈ ਰਵਾਨਾ ਹੁੰਦਾ ਹੈ ਅਤੇ  ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਆਪਣਾ ਸਾਂਤਮਈ ਢੰਗ ਦੇ ਨਾਲ ਅੰਦੋਲਨ ਜਾਰੀ ਰੱਖਾਂਗੇ।ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਕਾਲੇ ਕੁਨੂੰਨ ਰੱਦ ਨਹੀਂ ਕੀਤੇ ਤਾਂ ਖ਼ੁਦ ਰੱਦ ਹੋ ਜਾਵੇਗੀ।ਦਿੱਲੀ ਵਿਖੇ ਚੱਲ ਰਹੇ ਸੰਯੁਕਤ ਮੋਰਚੇ ਨੂੰ ਢਾਅ ਲਾਉਣ ਲਈ ਮੋਦੀ ਸਰਕਾਰ ਕੋਜੀਆਂ ਚਾਲਾਂ ਚੱਲ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਜਨਰਲ ਸਕੱਤਰ ਗੁਰਮੇਲ ਸਿੰਘ ਫੌਜੀ, ਜਗਸੀਰ ਸਿੰਘ, ਮੀਤ ਪ੍ਰਧਾਨ ਕਾਲਾ ਸਿੰਘ, ਖਜ਼ਾਨਚੀ ਅਜੀਤ ਸਿੰਘ, ਸਹਾਇਕ ਭਿੰਦਾ ਸਿੰਘ, ਰੁਪਿੰਦਰਪਾਲ ਸਿੰਘ, ਸੱਤਪਾਲ ਸਿੰਘ, ਹਰਬੰਸ ਸਿੰਘ, ਚਡ਼੍ਹਤ ਸਿੰਘ, ਬਲੌਰ ਸਿੰਘ ਆਦਿ ਹਾਜ਼ਰ ਸਨ ।

30 ਮਈ ਨੂੰ ਸਵੇਰੇ 6 ਵਜੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਰੇਲ ਰਾਹੀਂ ਵੱਡਾ ਜਥਾ ਦਿੱਲੀ ਸਿੰਘੁੂ ਬਾਰਡਰ   ਲਈ ਹੋਵੇਗਾ ਰਵਾਨਾ।  ਨਿਰਭੈ ਛੀਨੀਵਾਲ

ਮਹਿਲ ਕਲਾਂ/ਬਰਨਾਲਾ - ਮਈ -(ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 8 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਬੀਕੇਯੂ (ਰਾਜੇਵਾਲ) ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਸਾਨ, ਮਜ਼ਦੂਰ ਬੀਬੀਆਂ, ਭੈਣਾਂ, ਭਰਾਵਾਂ ਨੂੰ ਅਪੀਲ ਕੀਤੀ ਹੈ ਕਿ 30 ਮਈ ਨੂੰ ਸਵੇਰੇ 6 ਵਜੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਰੇਲ ਰਾਹੀਂ ਇੱਕ ਵੱਡਾ ਜਥਾ ਸਿੰਘੁੂ ਬਾਰਡਰ ਲਈ ਰਵਾਨਾ ਹੋਵੇਗਾ ਵੱਧ ਤੋਂ ਵੱਧ ਕਿਸਾਨ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਆਉਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨ, ਮਜ਼ਦੂਰ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ । ਉਨ੍ਹਾਂ ਕਿਹਾ ਕੇ ਸੈਂਟਰ ਸਰਕਾਰ ਨੂੰ ਕਿਸਾਨਾਂ ਪ੍ਰਤੀ 3 ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ  ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ। ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੀਆ ਗੁੱਝੀਆਂ ਚਾਲਾਂ ਚੱਲ ਰਹੀ ਹੈ। ਦਸਾਂ ਨਹੁੰਆਂ ਦੀ ਕਿਰਤ ਕਮਾਉਣ ਵਾਲੇ ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਉਨ੍ਹਾਂ ਕਿਹਾ ਕਿ ਹੁਣ ਹਰ ਵਰਗ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ।

ਪੁਸਤਕ ਰੀਵਿਊ ✍️. ਵੀਰਪਾਲ ਕੌਰ ਕਮਲ  

ਪੁਸਤਕ ਰੀਵਿਊ

ਲੇਖਕ :ਸੁਖਵਿੰਦਰ ਕੌਰ ਫ਼ਰੀਦਕੋਟ 

ਕਿਤਾਬ :ਔਰਤ ਦੀ ਝੋਲੀ ਗਾਲ੍ਹਾਂ ਕਿਉਂ  ?  (ਲੇਖ ਸੰਗ੍ਰਹਿ )

ਪੰਨੇ :104

 ਮੁੱਲ :120 /-ਰੁਪਏ  

ਲੇਖਿਕਾ ਸੁਖਵਿੰਦਰ ਕੌਰ ਫ਼ਰੀਦਕੋਟ ਨੇ ਲੇਖਕ ਜਗਤ ਵਿੱਚ ਆਪਣੀ ਪਲੇਠੀ ਕਿਤਾਬ’ ਔਰਤ ਨੂੰ ਗਾਲ੍ਹਾਂ ਕਿਉਂ’( ਲੇਖ ਸੰਗ੍ਰਹਿ) ਰਾਹੀਂ ਹਾਜ਼ਰੀ ਲਵਾਈ ਹੈ ।ਇਸ ਤੋਂ ਪਹਿਲਾ ਉਨ੍ਹਾਂ  ਦੇ ਲੇਖ ਅਤੇ  ਕਹਾਣੀਆਂ ਵੱਖ -ਵੱਖ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣ ਚੁੱਕੇ ਹਨ ॥।।ਹਥਲੀ ਕਿਤਾਬ ਵਿਚ ਕੁੱਲ  29ਲੇਖ ਦਰਜ ਕੀਤੇ ਗਏ ਹਨ ,ਜੋ ਕਿ ਸਮਾਜਕ, ਸਿੱਖਿਆ, ਨੈਤਿਕਤਾ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਲੇਖਿਕਾ ਨੇ ਵੱਧ ਤੋਂ ਵੱਧ ਵਿਸ਼ੇ ਛੋਹਣ ਦੀ ਕੋਸ਼ਿਸ਼ ਕੀਤੀ ਹੈ।  ਲੇਖਿਕਾ ਆਪਣੀ ਲੇਖਣੀ ਵਿੱਚ ਹੀ ਜ਼ਿਕਰ ਕਰਦੀ ਹੈ ਕਿ ਉਸ ਨੇ ਯੂਨੀਵਰਸਿਟੀ ਦੇ ਮੈਗਜ਼ੀਨ ਵਿੱਚ ਛਪਣ ਤੋਂ ਲਿਖਣ ਦੀ ਸ਼ੁਰੂਆਤ ਕੀਤੀ ਹੈ। ਹੱਥਲੀ ਕਿਤਾਬ ਵਿਚ  ਜਿੱਥੇ ਆਸਿਫ਼ਾ ਨਾਲ ਹੋਏ ਅਨਿਆਂ ਪ੍ਰਤੀ ਚਿੰਤਤ ਹੁੰਦੀ ਹੈ, ਉੱਥੇ ਉਹ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੀ ਨਿੰਦਾ ,ਨਿਘਰ ਰਹੀ ਗੀਤਕਾਰੀ, ਯਾਰ ਸ਼ਬਦ ਦੀ ਵੱਧ  ਰਹੀ ਵਰਤੋਂ, ਸੱਤਵਾਂ ਅਸ਼ਲੀਲਤਾ ਦਾ ਦਰਿਆ ਅਤੇ  ਔਰਤ ਨੂੰ ਗਾਲ੍ਹਾਂ ਕਿਉਂ ਵਰਗੇ ਲੇਖਾਂ ਰਾਹੀਂ ਕਰਦੀ ਹੈ । ਉਹ ਨਰੋਆ ਸਮਾਜ ਸਿਰਜਣ ਲਈ ਵੀ ਯਤਨਸ਼ੀਲ ਹੁੰਦੀ ਪ੍ਰਤੀਤ ਹੁੰਦੀ ਹੈ। ਪ੍ਰੇਰਨਾ ਦਾਇਕ ਲੇਖਾਂ ਰਾਹੀਂ ਆਪਣੇ ਆਪ ਨੂੰ ਔਗੁਣਾਂ ਤੋਂ ਬਚਾ ਕੇ ਰੱਖਣਾ ਲੋਚਦੀ ਹੈ ।ਪੰਜਾਬ ਨੂੰ ਤੰਦਰੁਸਤ ਦੇਖਣ ਦੀ  ਚਾਹਵਾਨ ਲੇਖਿਕਾ ਨਸ਼ਿਆਂ ਤੋਂ ਦੂਰ ਰਹਿਣਾ, ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦੀ ਹੈ।  ਉਹ  ਸੱਭਿਆਚਾਰ ਅਤੇ ਖਤਮ ਹੋ ਰਹੀਆਂ ਰਸਮਾਂ ਨੂੰ ਬਚਾਉਣ ਦੀ ਗੱਲ ਕਰਦੀ ,ਆਪਣੀ ਨਿਜੀ ਜ਼ਿੰਦਗੀ ਦੇ ਕੁਝ ਤਲਖ਼ ਤਜਰਬੇ ਵੀ ਸਾਂਝੇ ਕਰਦੀ ਹੈ । ਅਜਿਹੀ ਲੇਖਿਕਾ ਜੋ ਸਮਾਜ ਲਈ ਚਿੰਤਨਸ਼ੀਲ ਹੈ ,ਦੀ ਆਮਦ ਲੇਖਕਾਂ ਅਤੇ ਪਾਠਕਾਂ ਲਈ ਬਹੁਮੁੱਲੀ ਦੇਣ ਹੈ। ਸੁਖਵਿੰਦਰ ਕੌਰ ਫ਼ਰੀਦਕੋਟ ਔਰਤਾਂ ਲਈ  ਮਾਣ ਹੈ। ਪਾਠਕਾਂ ਵਿਚ  ਕਿਤਾਬ ਪ੍ਰਵਾਨ ਚੜ੍ਹਨ ਦੀ ਉਮੀਦ ਸਾਹਿਤ ਲੇਖਕਾਂ ਨੂੰ ਵਧਾਈਆਂ ਦਿੰਦੇ ਹੋਏ ….

 ਵੀਰਪਾਲ ਕੌਰ ਕਮਲ  

8569001590

  ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

1. ਸਿਆਸੀ ਸੀਰੀ
 ਪਿੰਡਾਂ ਵਿਚ ਜਿਮੀਂਦਾਰਾਂ ਵਲੋਂ ਖੇਤੀ ਦਾ ਧੰਦਾ ਕਰਵਾਉਣ ਲਈ 'ਸੀਰੀ' ਰੱਖੇ ਜਾਂਦੇ ਹਨ। ਸੀਰੀ ਆਮ ਤੌਰ 'ਤੇ ਮੱਜਬੀ ਜਾਂ ਰਵਿਦਾਸੀਆ ਵਰਗ ਨਾਲ ਕਾਮੇ ਹੁੰਦੇ ਹਨ। ਅਕਸਰ ਵੇਖਣ ਨੂੰ ਮਿਲਦਾ ਹੈ ਕਈ ਪਰਿਵਾਰ ਦਾ ਅਜਿਹੇ ਹਨ, ਜਿਹੜੇ ਪੀੜ੍ਹੀ ਦਰ ਪੀੜ੍ਹੀ ਸੀਰੀਪੁਣਾ ਕਰਦੇ ਆ ਰਹੇ ਹਨ। ਆਮ ਤੌਰ 'ਤੇ ਜਿਮੀਦਾਰ ਉਨ੍ਹਾਂ ਨੂੰ ਆਪਣੀ ਚੁੰਗਲ ਵਿੱਚੋਂ ਨਿਕਲਣ ਨਹੀਂ ਦਿੰਦੇ। ਸੀਰੀ ਦੇ ਘਰ ਜਦੋਂ ਵਿਆਹ ਸ਼ਾਦੀ ਹੁੰਦਾ ਹੈ ਤਾਂ ਜਿਮੀਂਦਾਰ ਕਰਜੇ ਦੇ ਰੂਪ ਵਿਚ ਉਸਨੂੰ ਪੈਸੇ ਦਿੰਦਾ ਹੈ, ਫਿਰ ਅੱਗਿਉਂ ਜਦੋਂ ਜਣੇਪਾ ਹੁੰਦਾ ਹੈ, ਫਿਰ ਡਾਕਟਰ ਨੂੰ ਪੈਸੇ ਦੇਣ ਲਈ ਸੀਰੀ ਨੂੰ ਕਰਜਾ ਚੁੱਕਣਾ ਪੈਂਦਾ ਹੈ। ਇਸ ਤਰ੍ਹਾਂ ਸੀਰੀ ਸਾਰੀ ਉਮਰ ਕਰਜੇ ਹੇਠ ਜਿੰਦਗੀ ਕੱਟਣ ਲਈ ਮਜਬੂਰ ਹੋਇਆ ਰਹਿੰਦਾ ਹੈ। ਬਿਮਾਰੀ ਦੀ ਸੂਰਤ ਵਿਚ ਜਾਂ ਕਿਸੇ ਦੀ ਮੌਤ ਹੋਣ ਰਸਮਾਂ ਪੂਰੀਆਂ ਕਰਨ ਲਈ ਸੀਰੀ ਕਰਜਾ ਚੁੱਕਦੇ ਹਨ। ਕਰਜਾ ਉਤਾਰਨ ਲਈ ਅੱਗਿਉਂ ਸੀਰੀ ਦੇ ਬੱਚੇ ਵੀ ਸੀਰੀਪੁਣਾ ਵਿਚ ਲੱਗ ਜਾਂਦੇ ਹਨ। ਕਈ ਵਾਰ ਜਦੋਂ ਪਿੰਡਾਂ ਵਿਚ ਅਨੂਸੂਚਿਤ ਜਾਤੀ ਨਾਲ ਸਬੰਧਿਤ ਸਰਪੰਚ / ਪੰਚ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਜਿਮੀਂਦਾਰ ਆਪਣੇ ਸੀਰੀ ਨੂੰ ਸਰਪੰਚ /ਪੰਚ ਬਣਾਉਣ ਲਈ ਲਈ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਖੇਤ ਕਾਮੇ ਤੋਂ ਸੀਰੀ 'ਸਿਆਸੀ ਸੀਰੀ' ਬਣ ਜਾਂਦਾ ਹੈ। ਸੀਰੀ ' ਸਰਪੰਚ' ਬਣਕੇ ਵੀ ਜਿਮੀਂਦਾਰ ਦੇ ਬਰਾਬਰ ਨਹੀਂ ਬੈਠ ਸਕਦਾ। ਪਿੰਡ ਵਿਚ ਜਦੋਂ ਕੋਈ ਲੜਾਈ / ਝਗੜਾ ਹੁੰਦਾ ਹੈ, ਤਾਂ ਸੀਰੀ ਸਰਪੰਚ ਆਪਣੇ ਜਿਮੀਂਦਾਰ ਤੋਂ ਇੱਕ ਇੰਚ ਬਾਹਰ ਜਾ ਕੇ ਵੀ ਆਪਣਾ ਫੈਸਲਾ ਨਹੀਂ ਸੁਣਾ ਸਕਦਾ, ਕਿਉਂਕਿ ਜਿਮੀਂਦਾਰ ਵਲੋਂ ਉਸ ਦੀ ਜਮੀਰ ਖਤਮ ਕਰ ਦਿੱਤੀ ਗਈ ਹੁੰਦੀ ਹੈ। ਇਹ ਹੀ ਹਾਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਅਨੂਸੂਚਿਤ ਜਾਤੀਆਂ 'ਚੋਂ ਬਣੇ ਵੱਡੀ ਗਿਣਤੀ ਵਿਧਾਇਕਾਂ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ ਅਤੇ ਕੈਬਨਿਟ ਮੰਤਰੀ / ਰਾਜ ਮੰਤਰੀਆਂ ਦਾ ਹੈ, ਜਿਹੜੇ ਆਪਣੇ ਜਮੀਰ ਨੂੰ ਮਾਰਕੇ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ 'ਸਿਆਸੀ ਸੀਰੀ' ਹਨ। ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ / ਉਪ ਮੁੱਖ ਮੰਤਰੀ ਬਣਾਉਣ ਲਈ ਨਵੇਂ ਪੈਂਤੜੇ ਖੇਡੇ ਜਾ ਰਹੇ ਹਨ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਕਿ ਜਿਸ ਦੇਸ਼ ਵਿੱਚ ਰਾਸ਼ਟਰਪਤੀ ਅਨੂਸੂਚਿਤ ਦਾ ਹੋ ਕੇ 'ਸਿਆਸੀ ਸੀਰੀ' ਬਣਕੇ ਦਿਨ ਕਟੀ ਕਰ ਰਿਹਾ ਹੋਵੇ, ਉਸ ਦੇਸ਼ ਦੇ ਸੂਬਿਆਂ ਦੇ ਉਪ ਮੁੱਖ ਮੰਤਰੀ ਬਣਕੇ ਕੀ ਰੰਗ ਲਿਆਉਗੇ? 'ਸਿਆਸੀ ਸੀਰੀ' ਦਲਿਤ ਸਮਾਜ ਦੇ ਲੋਕਾਂ ਦੀ ਅਵਾਜ ਬਣਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। 
ਪੰਜਾਬ ਵਿੱਚ ਇਸ ਵੇਲੇ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਲਗਭਗ 38 ਫੀਸਦੀ ਲੋਕਾਂ ਦੀ ਅਬਾਦੀ ਹੈ ਅਤੇ ਇਸ ਅਬਾਦੀ ਵਿੱਚ 24 ਫੀਸਦੀ ਅਬਾਦੀ ਮਜਬੀ ਸਿੱਖਾਂ / ਵਾਲਮੀਕੀਆਂ ਦੀ ਹੈ ਜਦਕਿ ਬਾਕੀ ਦੀ ਅਬਾਦੀ ਰਵਿਦਾਸੀਆ/ ਚਮਾਰ ਵਰਗ ਅਤੇ ਕੁਝ ਹੋਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਦੀ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਇਸ ਵੇਲੇ ਸੱਭ ਤੋਂ ਵੱਧ ਤਰਸਯੋਗ ਹਾਲਤ ਮੱਜਬੀਆਂ/ ਵਾਲਮੀਕੀਆਂ ਦੀ ਬਣੀ ਹੋਈ ਹੈ। ਉਨ੍ਹਾਂ ਦੇ ਹੱਥਾਂ ਵਿਚ ਅੱਜ ਵੀ ਝਾੜੂ ਹਨ, ਉਹ ਅੱਜ ਵੀ ਸੀਰੀ ਰਲਣ ਲਈ ਮਜਬੂਰ ਹਨ।
ਅਨੂਸੂਚਿਤ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 'ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ' ਦੁਆਰਾ ਸੰਵਿਧਾਨ ਵਿੱਚ ਦਰਜ ਵਿਧਾਨ ਪਾਲਿਕਾ ਵਿੱਚ 'ਰਾਖਵਾਂਕਰਨ' ਬੰਦ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਤੱਕ ਰਾਖਵਾਂਕਰਨ ਦਾ ਲਾਭ ਲੈ ਕੇ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਰਾਜ ਸਭਾ /ਮੰਤਰੀ ਬਣੇ ਹਨ, ਸਿਰਫ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋਇਆ, ਬਾਕੀ ਸਮਾਜ ਜਿਥੇ ਖੜ੍ਹਾ ਹੈ, ਉਥੇ ਖੜ੍ਹਾ ਹੈ। ਪੰਜਾਬ ਵਿਚ ਇਥੋਂ ਦੇ ਸਦਾ ਰਾਜ ਸੱਤਾ 'ਤੇ ਕਾਬਜ ਰਹੇ 'ਜੱਟ' ਨੇ ਇਥੋਂ ਦੇ ਦਲਿਤ ਵਰਗ ਨੂੰ ਦਬਾ ਕੇ ਰੱਖਿਆ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ, ਪਰ 'ਜੱਟ ਅਤੇ ਸੀਰੀ' ਦਾ ਰਿਸ਼ਤਾ 'ਨਹੁੰ ਅਤੇ ਮਾਸ ਵਾਲਾ ਰਿਸ਼ਤਾ' ਹੈ, ਨੇ ਸੀਰੀ ਦੀ ਜਮੀਰ ਨੂੰ ਮਾਰ ਕੇ ਰੱਖ ਦਿੱਤਾ ਹੈ।'ਸਿਆਸੀ ਸੀਰੀ'  ਦਲਿਤਾਂ ਦੀ ਜਿੰਦਗੀ ਵਿੱਚ ਕੋਈ ਵੀ ਬਦਲਾਅ ਲਿਆਉਣ ਲਈ ਸੁਸਰੀ ਵਾਂਗੂੰ ਗੂੜ੍ਹੀ ਨੀਂਦ ਸੁੱਤੇ ਪਏ ਹਨ।
-ਸੁਖਦੇਵ ਸਲੇਮਪੁਰੀ
09780620233
28 ਮਈ, 2021

 ਜੇਠ ਤਪੇਗਾ ✍️. ਸਲੇਮਪੁਰੀ ਦਾ ਮੌਸਮਨਾਮਾ

ਜੇਠ ਤਪੇਗਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਸੀਜਨ ਦੀ ਪਹਿਲੀ ਲੋ ਵਗਣੀਂ ਸ਼ੁਰੂ ਹੋ ਚੁੱਕੀ ਹੈ, ਜੋਕਿ ਕੱਲ੍ਹ 28 ਮਈ ਤੋਂ ਹੋਰ ਜ਼ੋਰ ਫੜੇਗੀ ਅਗਲੇ 2-3 ਦਿਨ ਕੁਝ ਥਾਂ ਪਾਰਾ 45°ਸੈਂਟੀਗ੍ਰੇਡ ਨੂੰ ਛੂਹ ਜਾਵੇਗਾ। ਪੂਰਬੀ ਪੰਜਾਬ 'ਚ ਨਮੀਂ ਚ ਵਾਧੇ ਕਾਰਨ ਪਾਰਾ ਸਥਿਰ ਰਹਿ ਸਕਦਾ ਹੈ, ਪਰ ਲੂ ਨਾਲ ਹੁੰਮਸ ਵੀ ਤੰਗ ਕਰੇਗੀ।
ਮੀਂਹ-ਹਨੇਰੀ 
ਖਾੜੀ ਬੰਗਾਲ ਉੱਠਿਆ 'ਯਸ' ਸਾਇਕਲੋਨ ਜੋ ਘਟ ਕੇ ਹੁਣ 'ਡੀਪ ਡਿਪਰੈਸ਼ਨ' ਬਣ ਚੁੱਕਾ ਹੈ, ਅਗਲੇ 2-3 ਦਿਨ 'ਘੱਟ ਦਬਾਅ ' ਦਾ ਖੇਤਰ ਬਣ ਕੇ ਮੱਧ-ਪੂਰਬੀ ਭਾਰਤ (ਬਿਹਾਰ-ਝਾਰਖੰਡ,ਪੱਛਮੀ ਯੂਪੀ ਅਤੇ ਬੰਗਾਲ ਬੰਨੀ)'ਚ ਭਾਰੀ ਮੀਂਹ ਦਿੰਦਾ ਰਹੇਗਾ। 
ਇਸ ਸਿਸਟਮ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਕੱਲ੍ਹ ਤੇ ਪਰਸੋਂ (28-29 ਮਈ) ਸਵੇਰ ਦੇ ਘੰਟਿਆਂ ਦੌਰਾਨ ਤੇਜ ਪੁਰਾ ਵਗਣ ਕਾਰਨ ਨਮੀਂ  'ਚ ਵਾਧਾ ਵੇਖਿਆ ਜਾਵੇਗਾ, ਹੁੰਮਸ ਵਧਣ ਕਾਰਨ ਰਾਤਾਂ ਸਮੇਤ ਦਿਨ ਵੀ ਗਰਮ ਅਤੇ ਅਸਹਿਜ ਹੋਣਗੇ, ਦੁਪਹਿਰ ਸਮੇਂ (heat cell) ਗਰਜ-ਲਿਸ਼ਕਵਾਲੇ ਬੱਦਲ ਬਣ ਅਗਲੇ 2 ਦਿਨ ਇਕ - ਅੱਧੀ ਵਾਰ ਟੁੱਟਵੀਂ ਕਾਰਵਾਈ ਜਾਣਕਿ ਪੰਜਾਬ ਦੇ 25-50 ਫੀਸਦੀ ਇਲਾਕਿਆਂ 'ਚ ਮੀਂਹ ਦੇ ਛਰਾਟਿਆਂ ਨਾਲ ਧੂੜ ਹਨੇਰੀ ਛੱਡ ਸਕਦੇ ਹਨ ਖਾਸਕਰ ਪੂਰਬੀ ਪੰਜਾਬ 'ਚ।

30,31 ਮਈ ਅਤੇ 1 ਜੂਨ ਨੂੰ ਅਰਬ ਤੋੰ ਵਗ ਰਹੇ ਦੱਖਣ-ਪੂਰਬੀ ਹਵਾਵਾਂ ਦੇ ਸਦਕੇ ਬਰਸਾਤੀ ਕਾਰਵਾਈ ਹੋਰ ਵੀ ਵੱਡੇ ਪੱਧਰ  'ਤੇ ਵੇਖੀ ਜਾਵੇਗੀ, ਇਸ ਦੌਰਾਨ ਪੰਜਾਬ ਦੇ ਜਿਆਦਾਤਰ ਹਿੱਸਿਆਂ 'ਚ 1-2 ਵਾਰੀ ਹਨੇਰੀਆਂ ਨਾਲ ਤਕੜੀ ਬਰਸਾਤੀ ਕਾਰਵਾਈ ਦੀ ਉਮੀਦ ਰਹੇਗੀ, ਖਾਸਕਰ ਦੱਖਣ-ਪੱਛਮੀ ਪੰਜਾਬ 'ਚ ਇਹ ਤਕੜੀਆਂ ਪ੍ਰੀ-ਮਾਨਸੂਨੀ ਕਾਰਵਾਈਆਂ ਜੂਨ ਦੇ ਪਹਿਲੇ ਹਫ਼ਤੇ ਬਰਕਰਾਰ ਰਹਿੰਦੀਆਂ ਜਾਪ ਰਹੀਆਂ ਹਨ।
ਖੱਖ
ਮਾਨਸੂਨ ਤੋਂ ਪਹਿਲਾਂ ਅਰਬ ਸਾਗਰ ਤੋਂ ਰਾਜਸਥਾਨ ਉਪਰੋਂ ਲੰਘ ਕੇ ਆਉਂਦੀ ਪ੍ਰੀ-ਮਾਨਸੂਨੀ ਹਵਾ ਦੇ ਤੇਜ਼ ਵਹਾਅ ਕਾਰਨ ਮਈ ਅੰਤ ਜਾਂ ਜੂਨ ਦੇ ਪਹਿਲੇ ਅੱਧ 'ਚ ਆਮ ਤੌਰ 1/2 ਵਾਰ ਰੇਗਿਸਤਾਨ ਤੋਂ ਉੱਡ ਕੇ ਰੇਤਾ(ਖੱਖ) ਅਕਸਰ ਪੰਜਾਬ ਪੁੱਜ ਜਾਂਦੀ ਹੈ ਇਸ ਵਾਰੀ ਵੀ ਇਹ ਘਟਨਾ ਵਾਪਰਣ ਦੀ ਆਸ ਰਹੇਗੀ। ਮਈ ਅੰਤ 'ਚ ਸ਼ਾਇਦ ਪਹਿਲੀ ਖੱਖ ਮਾਲਵੇ ਦੇ ਕਈ ਜਿਲ੍ਹਿਆਂ ਅਤੇ ਗੰਗਾਨਗਰ,ਹਨੂੰਮਾਨਗੜ੍ਹ ਤੇ ਹਰਿਆਣਾ 'ਚ ਅੰਬਰੀੰ ਚੜ੍ਹ ਜਾਵੇ, ਜਿਸ ਬਾਰੇ ਮੌਸਮ ਵਿਭਾਗ ਸਮੇਂ ਸਿਰ ਪੱਕੀ ਅਪਡੇਟ ਕਰੇਗਾ ।
ਹਦਾਇਤ
 ਜੇਕਰ ਜ਼ਿਆਦਾ ਹੀ ਮਜਬੂਰੀ ਹੋਵੇ ਤਾਂ ਦੁਪਹਿਰ ਵੇਲੇ ਬਾਹਰ ਨਿਕਲਿਆ ਜਾਵੇ, ਪਾਣੀ ਮੰਗ ਰਹੀ ਫਸਲ ਨੂੰ ਪਾਣੀ ਲਾ ਦਿੱਤਾ ਜਾਵੇ ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
-  27ਮਈ, 2021 ਸਮਾਂ - 7 ਵਜੇ ਸ਼ਾਮ

 ਜੇਠ ਤਪੇਗਾ ✍️. ਸਲੇਮਪੁਰੀ ਦਾ ਮੌਸਮਨਾਮਾ

ਜੇਠ ਤਪੇਗਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਸੀਜਨ ਦੀ ਪਹਿਲੀ ਲੋ ਵਗਣੀਂ ਸ਼ੁਰੂ ਹੋ ਚੁੱਕੀ ਹੈ, ਜੋਕਿ ਕੱਲ੍ਹ 28 ਮਈ ਤੋਂ ਹੋਰ ਜ਼ੋਰ ਫੜੇਗੀ ਅਗਲੇ 2-3 ਦਿਨ ਕੁਝ ਥਾਂ ਪਾਰਾ 45°ਸੈਂਟੀਗ੍ਰੇਡ ਨੂੰ ਛੂਹ ਜਾਵੇਗਾ। ਪੂਰਬੀ ਪੰਜਾਬ 'ਚ ਨਮੀਂ ਚ ਵਾਧੇ ਕਾਰਨ ਪਾਰਾ ਸਥਿਰ ਰਹਿ ਸਕਦਾ ਹੈ, ਪਰ ਲੂ ਨਾਲ ਹੁੰਮਸ ਵੀ ਤੰਗ ਕਰੇਗੀ।
ਮੀਂਹ-ਹਨੇਰੀ 
ਖਾੜੀ ਬੰਗਾਲ ਉੱਠਿਆ 'ਯਸ' ਸਾਇਕਲੋਨ ਜੋ ਘਟ ਕੇ ਹੁਣ 'ਡੀਪ ਡਿਪਰੈਸ਼ਨ' ਬਣ ਚੁੱਕਾ ਹੈ, ਅਗਲੇ 2-3 ਦਿਨ 'ਘੱਟ ਦਬਾਅ ' ਦਾ ਖੇਤਰ ਬਣ ਕੇ ਮੱਧ-ਪੂਰਬੀ ਭਾਰਤ (ਬਿਹਾਰ-ਝਾਰਖੰਡ,ਪੱਛਮੀ ਯੂਪੀ ਅਤੇ ਬੰਗਾਲ ਬੰਨੀ)'ਚ ਭਾਰੀ ਮੀਂਹ ਦਿੰਦਾ ਰਹੇਗਾ। 
ਇਸ ਸਿਸਟਮ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ 'ਚ ਕੱਲ੍ਹ ਤੇ ਪਰਸੋਂ (28-29 ਮਈ) ਸਵੇਰ ਦੇ ਘੰਟਿਆਂ ਦੌਰਾਨ ਤੇਜ ਪੁਰਾ ਵਗਣ ਕਾਰਨ ਨਮੀਂ  'ਚ ਵਾਧਾ ਵੇਖਿਆ ਜਾਵੇਗਾ, ਹੁੰਮਸ ਵਧਣ ਕਾਰਨ ਰਾਤਾਂ ਸਮੇਤ ਦਿਨ ਵੀ ਗਰਮ ਅਤੇ ਅਸਹਿਜ ਹੋਣਗੇ, ਦੁਪਹਿਰ ਸਮੇਂ (heat cell) ਗਰਜ-ਲਿਸ਼ਕਵਾਲੇ ਬੱਦਲ ਬਣ ਅਗਲੇ 2 ਦਿਨ ਇਕ - ਅੱਧੀ ਵਾਰ ਟੁੱਟਵੀਂ ਕਾਰਵਾਈ ਜਾਣਕਿ ਪੰਜਾਬ ਦੇ 25-50 ਫੀਸਦੀ ਇਲਾਕਿਆਂ 'ਚ ਮੀਂਹ ਦੇ ਛਰਾਟਿਆਂ ਨਾਲ ਧੂੜ ਹਨੇਰੀ ਛੱਡ ਸਕਦੇ ਹਨ ਖਾਸਕਰ ਪੂਰਬੀ ਪੰਜਾਬ 'ਚ।

30,31 ਮਈ ਅਤੇ 1 ਜੂਨ ਨੂੰ ਅਰਬ ਤੋੰ ਵਗ ਰਹੇ ਦੱਖਣ-ਪੂਰਬੀ ਹਵਾਵਾਂ ਦੇ ਸਦਕੇ ਬਰਸਾਤੀ ਕਾਰਵਾਈ ਹੋਰ ਵੀ ਵੱਡੇ ਪੱਧਰ  'ਤੇ ਵੇਖੀ ਜਾਵੇਗੀ, ਇਸ ਦੌਰਾਨ ਪੰਜਾਬ ਦੇ ਜਿਆਦਾਤਰ ਹਿੱਸਿਆਂ 'ਚ 1-2 ਵਾਰੀ ਹਨੇਰੀਆਂ ਨਾਲ ਤਕੜੀ ਬਰਸਾਤੀ ਕਾਰਵਾਈ ਦੀ ਉਮੀਦ ਰਹੇਗੀ, ਖਾਸਕਰ ਦੱਖਣ-ਪੱਛਮੀ ਪੰਜਾਬ 'ਚ ਇਹ ਤਕੜੀਆਂ ਪ੍ਰੀ-ਮਾਨਸੂਨੀ ਕਾਰਵਾਈਆਂ ਜੂਨ ਦੇ ਪਹਿਲੇ ਹਫ਼ਤੇ ਬਰਕਰਾਰ ਰਹਿੰਦੀਆਂ ਜਾਪ ਰਹੀਆਂ ਹਨ।
ਖੱਖ
ਮਾਨਸੂਨ ਤੋਂ ਪਹਿਲਾਂ ਅਰਬ ਸਾਗਰ ਤੋਂ ਰਾਜਸਥਾਨ ਉਪਰੋਂ ਲੰਘ ਕੇ ਆਉਂਦੀ ਪ੍ਰੀ-ਮਾਨਸੂਨੀ ਹਵਾ ਦੇ ਤੇਜ਼ ਵਹਾਅ ਕਾਰਨ ਮਈ ਅੰਤ ਜਾਂ ਜੂਨ ਦੇ ਪਹਿਲੇ ਅੱਧ 'ਚ ਆਮ ਤੌਰ 1/2 ਵਾਰ ਰੇਗਿਸਤਾਨ ਤੋਂ ਉੱਡ ਕੇ ਰੇਤਾ(ਖੱਖ) ਅਕਸਰ ਪੰਜਾਬ ਪੁੱਜ ਜਾਂਦੀ ਹੈ ਇਸ ਵਾਰੀ ਵੀ ਇਹ ਘਟਨਾ ਵਾਪਰਣ ਦੀ ਆਸ ਰਹੇਗੀ। ਮਈ ਅੰਤ 'ਚ ਸ਼ਾਇਦ ਪਹਿਲੀ ਖੱਖ ਮਾਲਵੇ ਦੇ ਕਈ ਜਿਲ੍ਹਿਆਂ ਅਤੇ ਗੰਗਾਨਗਰ,ਹਨੂੰਮਾਨਗੜ੍ਹ ਤੇ ਹਰਿਆਣਾ 'ਚ ਅੰਬਰੀੰ ਚੜ੍ਹ ਜਾਵੇ, ਜਿਸ ਬਾਰੇ ਮੌਸਮ ਵਿਭਾਗ ਸਮੇਂ ਸਿਰ ਪੱਕੀ ਅਪਡੇਟ ਕਰੇਗਾ ।
ਹਦਾਇਤ
 ਜੇਕਰ ਜ਼ਿਆਦਾ ਹੀ ਮਜਬੂਰੀ ਹੋਵੇ ਤਾਂ ਦੁਪਹਿਰ ਵੇਲੇ ਬਾਹਰ ਨਿਕਲਿਆ ਜਾਵੇ, ਪਾਣੀ ਮੰਗ ਰਹੀ ਫਸਲ ਨੂੰ ਪਾਣੀ ਲਾ ਦਿੱਤਾ ਜਾਵੇ ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
-  27ਮਈ, 2021 ਸਮਾਂ - 7 ਵਜੇ ਸ਼ਾਮ

ਸੰਯੁਕਤ ਮੋਰਚੇ ਵਿੱਚ ਸ਼ਹੀਦ ਹੋਏ 400 ਕਿਸਾਨਾਂ ਦੀ ਜ਼ਿੰਮੇਵਾਰ ਮੋਦੀ ਦੀ ਸੈਂਟਰ ਸਰਕਾਰ ਹੈ -ਰਵਿੰਦਰ ਢਿੱਲੋਂ    

ਕਿਸਾਨ ਅੰਦੋਲਨ ਹੁਣ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ.......                                                           

ਮਹਿਲ ਕਲਾਂ/ਬਰਨਾਲਾ-ਮਈ 2021 -(ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ,ਮਜ਼ਦੂਰ ਯੂਨੀਅਨਾਂ ਵੱਲੋਂ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਆਪਣੀ ਹੋਂਦ ਦੀ ਲੜਾਈ ਲੜਦਿਆਂ ਅਤੇ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ਤੇ 6 ਮਹੀਨੇ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 400 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਦੀ ਜ਼ਿੰਮੇਵਾਰ ਮੋਦੀ ਦੀ ਸੈਂਟਰ ਸਰਕਾਰ ਹੈ। ਸੰਯੁਕਤ ਮੋਰਚੇ ਵਲੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਪਰ ਲੜੇ ਜਾ ਰਹੇ ਕਿਸਾਨੀ ਸੰਘਰਸ਼ ਵਿਚ ਵੱਖ-ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਨਾਲ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਕਿਸਾਨ, ਮਜ਼ਦੂਰ ,ਨੌਜਵਾਨ,ਅਤੇ ਮਿਹਨਤਕਸ਼ ਜਮਾਤ ਦੇ ਲੋਕਾਂ ਦੀ ਕਾਫ਼ਲਿਆਂ ਸਮੇਤ ਕੀਤੀ ਜਾ ਰਹੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣਾ ਕੇ ਰੱਖ ਦਿੱਤਾ ਹੈ। ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਦੇ ਵਧ ਰਹੇ ਪ੍ਰਭਾਵ ਤੋਂ ਘਬਰਾਈ ਹੋਈ ਕੇਂਦਰ ਸਰਕਾਰ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜੋ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਜਿਹੇ ਸੁਪਨੇ ਕਦੇ ਸਫਲ ਨਹੀਂ ਹੋਣ ਦੇਣਗੀਆਂ ।ਅਖੀਰ ਵਿੱਚ ਰਵਿੰਦਰ ਢਿੱਲੋਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਦੇਸ਼ ਦੇ ਸੂਬਿਆਂ ਅੰਦਰ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੋ ਇਲਾਵਾ ਹੋਰ ਵੱਖ-ਵੱਖ ਸੂਬਿਆਂ ਅੰਦਰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਕੇ ਕਿਸਾਨ ਅੰਦੋਲਨ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੇ ਕੀਤੇ ਗਏ ਵਿਰੋਧ ਸਦਕਾ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਵੱਡੀ ਸਟੇਟ ਪੱਛਮੀ ਬੰਗਾਲ ਵਿੱਚੋਂ ਬੀਜੇਪੀ ਦਾ ਬੁਰੀ ਤਰ੍ਹਾਂ ਸਫਾਇਆ ਕਰਕੇ ਕਿਸਾਨ ਆਗੂਆਂ ਨੇ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੁਣ ਚੰਗੀ  ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਨਮਾਨੀਆਂ ਕਿਸਾਨੀ ਮੋਰਚੇ ਕਦੇ ਨਹੀਂ ਚੱਲਣ ਦੇਣਗੇ। ਕੇਂਦਰ ਸਰਕਾਰ ਨੂੰ ਆਪਣੀ ਢੀਠਥਾ ਛੱਡਕੇ ਕਾਲੇ ਕਾਨੂੰਨ ਵਾਪਸ ਕਰਕੇ ਧਰਨਿਆਂ ਤੇ ਬੈਠੇ ਕਿਸਾਨਾਂ ਨੂੰ ਆਪਣੋ-ਆਪਣੇ ਘਰੋਂ-ਘਰੀ ਭੇਜਿਆ ਜਾਵੇ। ਜੇਕਰ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਖ਼ੁਦ ਰੱਦ ਹੋ ਜਾਵੇਗੀ ।

ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਨੇ ਸੰਭਾਲਿਆ ਆਪਣਾ ਅਹੁਦਾ

ਮਹਿਲ ਕਲਾਂ /ਬਰਨਾਲਾ -ਮਈ 2021 -(ਗੁਰਸੇਵਕ ਸਿੰਘ ਸੋਹੀ)-

ਪਿਛਲੇ ਦਿਨੀਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਇਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਉਗਰਾਹਾਂ,ਬੀ ਕੇ ਯੂ ਕਾਦੀਆਂ, ਬੀਕੇਯੂ ਸਿੱਧੂਪੁਰ, ਜਮਹੂਰੀ ਅਧਿਕਾਰ ਸਭਾ,ਦਿਹਾਤੀ ਮਜ਼ਦੂਰ ਸਭਾ, ਦੁਕਾਨਦਾਰ,ਯੂਨੀਅਨ ਟਰੱਕ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ,ਭਾਰਤ ਨੌਜਵਾਨ ਸਭਾ, ਮਜ਼ਦੂਰ ਮੁਕਤੀ ਮੋਰਚਾ,ਦਿਹਾਤੀ ਮਜ਼ਦੂਰ ਸਭਾ,ਭਾਰਤ ਨੌਜਵਾਨ ਸਭਾ ਦੇ ਆਗੂ ਸ਼ਾਮਲ ਕੀਤੇ ਗਏ ਸਨ ।
ਸੰਯੁਕਤ ਮੋਰਚਾ ਦਿੱਲੀ ਵੱਲੋਂ ਪੂਰੇ ਭਾਰਤ ਸਮੇਤ ਪੂਰੇ ਪੰਜਾਬ ਵਿੱਚ ਦੁਕਾਨਦਾਰ ਭਾਈਚਾਰੇ ਦੀਆਂ ਦੁਕਾਨਾਂ (ਬਜਾਰ)ਖੋਲ੍ਹਣ ਲਈ ਮੋਰਚੇ ਲਗਾਏ ਗਏ ਸਨ ।ਇਸੇ ਕੜੀ ਤਹਿਤ ਮਹਿਲਕਲਾਂ ਦਾ ਬਾਜ਼ਾਰ ਖੋਲ੍ਹਣ ਲਈ ਭਰਾਤਰੀ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੁਝ ਕੁ ਦੁਕਾਨਦਾਰਾਂ ਵੱਲੋਂ ਯੂਨੀਅਨ ਦਾ ਸਾਥ ਨਾ ਦਿੱਤੇ ਜਾਣ ਦੇ ਰੋਸ ਵਜੋਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ  ਗਗਨਦੀਪ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਵੱਲੋਂ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ।ਇਸ ਅਸਤੀਫ਼ੇ ਸਬੰਧੀ ਪਿਛਲੇ ਦਿਨੀਂ  ਕਮੇਟੀ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਅਤੇ ਕਮੇਟੀ ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ  ਵੱਲੋਂ ਦਾਣਾ ਮੰਡੀ ਵਿੱਚ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰਧਾਨ ਗਗਨ ਸਰਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਬੇਨਤੀ ਕੀਤੀ  ਗਈ ਸੀ । ਸਮੂਹ ਦੁਕਾਨਦਾਰਾਂ ਦੇ ਪਿਆਰ ਭਰੇ ਸਹਿਮਤੀ ਦੇ ਇਸ ਸੁਨੇਹੇ ਨੂੰ ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰੇ ਕਰਮ ਉੱਪਲ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ,ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਉਹ  ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ। ਇੱਥੇ ਦੱਸਣਯੋਗ ਬਣਦਾ ਹੈ ਕਿ ਮਾਰਕੀਟ ਕਮੇਟੀ ਗਰੁੱਪ ਵਿਚ ਆਨਲਾਈਨ ਵੋਟਿੰਗ ਰਾਹੀਂ ਵੀ ਪ੍ਰਧਾਨ ਗਗਨਦੀਪ ਸਿੰਘ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਨੂੰ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਵੋਟਿੰਗ ਕਰਕੇ ਆਪਣਾ ਪੂਰਨ ਵਿਸ਼ਵਾਸ ਦੁਆਇਆ ਸੀ। ਅੱਜ ਇਸੇ ਵਿਸਵਾਸ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਗਗਨ ਸਰਾਂ ਅਤੇ ਮੁੱਖ ਬੁਲਾਰੇ ਕਰਮ ਸਿੰਘ ਉੱਪਲ ਨੇ ਆਪਣਾ ਅਹੁਦਾ ਸੰਭਾਲ ‍ਲਿਆ ਹੈ ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸਾਡੇ ਕੋਲੋਂ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਅਤੇ ਆਪਸੀ ਤਾਲਮੇਲ ਦੀ ਘਾਟ ਨੂੰ ਦੂਰ ਕਰਦੇ ਹੋਏ ਸਮੂਹ ਦੁਕਾਨਦਾਰ ਭਾਈਚਾਰੇ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੇਮ ਕੁਮਾਰ ਪਾਸੀ ,ਗੁਰਪ੍ਰੀਤ ਸਿੰਘ ਅਣਖੀ, ਬਲਜੀਤ ਸਿੰਘ ਗੰਗੋਹਰ,ਪੰਨਾ ਮਿੱਤੂ, ਸੰਜੀਵ ਕੁਮਾਰ, ਬਲਦੇਵ ਸਿੰਘ,ਬਲਜਿੰਦਰ ਸਿੰਘ ਬਿੱਟੂ, ਸਕੱਤਰ ਹਰਦੀਪ ਸਿੰਘ ਬੀਹਲਾ, ਜਗਜੀਤ ਸਿੰਘ, ਮਨਦੀਪ ਕੁਮਾਰ ਮੋਨੂੰ, ਜਗਦੀਸ਼ ਸਿੰਘ ਪੰਨੂ ,ਗੁਰਚਰਨ ਸਿੰਘ ,ਜਗਦੀਪ ਸਿੰਘ ਮਠਾੜੂ ,ਜੀਵਨ ਕੁਮਾਰ' ਹਰਜਿੰਦਰ ਸਿੰਘ, ਅਮਨਦੀਪ ਸਿੰਘ ,ਲੱਕੀ ਪਾਸੀ, ਜਰਨੈਲ ਸਿੰਘ ਮਿਸਤਰੀ ,ਮੋਨੂੰ ਸ਼ਰਮਾ, ਡਾ ਮਿੱਠੂ ਮੁਹੰਮਦ ,ਪ੍ਰਿੰਸ ਅਰੋੜਾ, ਆਤਮਾ ਸਿੰਘ ਬੇਕਰੀ ਵਾਲੇ ,ਬੂਟਾ ਸਿੰਘ ,ਰਾਜਵਿੰਦਰ ਸਿੰਘ, ਜਗਦੇਵ ਸਿੰਘ ਕਾਲਾ, ਮਨਦੀਪ ਕੁਮਾਰ ਚੀਕੂ ,ਅਸ਼ੋਕ ਕੁਮਾਰ ,ਜਗਤਾਰ ਸਿੰਘ ਗਿੱਲ, ਬੂਟਾ ਸਿੰਘ, ਰੇਸ਼ਮ ਸਿੰਘ ਰਾਮਗਡ਼੍ਹੀਆ ,ਸੁਖਵਿੰਦਰ ਸਿੰਘ ਹੈਰੀ, ਪ੍ਰਦੀਪ ਕੁਮਾਰ ਵਰਮਾ ,ਜਗਜੀਤ ਸਿੰਘ ਮਾਹਲ ਅਤੇ ਬਾਵਾ ਟੇਲਰ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ ।

ਡਾ ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਪਿੰਡ ਮਹਿਲ ਖੁਰਦ ਵਿਖੇ ਫੂਕਿਆ ਗਿਆ ਕੇਂਦਰ ਸਰਕਾਰ ਦਾ ਪੁਤਲਾ

ਵਿਸੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ....

ਮਹਿਲ ਕਲਾਂ/ਬਰਨਾਲਾ-ਮਈ 2021-  -(ਗੁਰਸੇਵਕ ਸਿੰਘ ਸੋਹੀ )-

ਪਿੰਡ ਮਹਿਲ ਖੁਰਦ ਵਿਖੇ ਡਾ ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ।ਮਰਦਾਂ ਅਤੇ ਔਰਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਤੌਰ ਤੇ ਪਹੁੰਚੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੁਮਲਿਆਂ ਵਾਲੇ ਗੁਮਰਾਹਕੁਨ ਪ੍ਰਚਾਰ ਨਾਲ ਰਾਤ ਨੂੰ ਦਿਨ ਬਣਾਉਣ ਦਾ ਯਤਨ ਕਰਦੀ ਰਹਿੰਦੀ ਹੈ। ਨਵੇਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਰਾਹੀਂ ਸਰਕਾਰ ਅਸਲ ਚ ਪਹਿਲਾਂ ਤੋਂ ਮੌਜੂਦ ਸਰਕਾਰੀ ਖੇਤੀ ਮੰਡੀਆਂ ਦੇ ਮੁਕਾਬਲੇ ਚ ਪ੍ਰਾਈਵੇਟ ਪਲੇਅਰਾ ਨੂੰ ਲਿਆਉਣਾ ਚਾਹੁੰਦੀ ਹੈ। ਇਸਦਾ ਅਰਥ ਇਹ ਹੋਇਆ ਕਿ ਸਰਕਾਰ ਇੱਕ ਦੇਸ਼, ਦੋ ਮੰਡੀਆਂ ' ਬਣਾਉਣ ਜਾਂ ਰਹੀ ਹੈ ਪ੍ਰੰਤੂ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਕ ਦੇਸ਼ ਇਕ ਮੰਡੀ ਬਣਾਈ ਜਾ ਰਹੀ ਹੈ। ਇਹ ਸਾਰਾ ਕੁਝ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਤਹਿਤ ਕਰ ਰਹੀ ਹੈ ਤਾਂ ਕਿ ਪੂੰਜੀਵਾਦ ਸਿਸਟਮ ਨੂੰ ਪੂਰਨ ਰੂਪ ਵਿਚ ਖੇਤੀਬਾੜੀ ਤੇ ਵੀ ਲਾਗੂ ਕੀਤਾ ਜਾ ਸਕੇ  ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਨੀਤੀ ਤਹਿਤ ਭਾਰਤ ਸਰਕਾਰ ਹੌਲੀ ਹੌਲੀ ਖੇਤੀ ਖੇਤਰ ਦੀਆਂ ਸਬਸਿਡੀਆਂ ਨੂੰ ਵੀ ਖ਼ਤਮ ਕਰਨ ਵੱਲ ਵੱਧ ਰਹੀ ਹੈ ਇਹ ਸਾਰਾ ਵਰਤਾਰਾ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਵੀ ਉਲੰਘਣਾ ਕਰਦਾ ਹੈ ਕਿਉਂਕਿ ਪ੍ਰਸਤਾਵਨਾ ਵਿਚ ਦਰਜ ਹੈ ਕਿ ਭਾਰਤ ਦਾ ਝੁਕਾਅ ਸਮਾਜਵਾਦੀ ਸਿਸਟਮ ਵੱਲ ਨੂੰ ਰਹੇਗਾ। ਕੇਂਦਰ ਸਰਕਾਰ ਇਹ ਭੁੱਲ ਰਹੀ ਹੈ ਕਿ ਭੂਤਕਾਲ ਦੀ ਤਰ੍ਹਾਂ ਭੱਵਿਖ ਚ ਵੀ ਭਾਰਤ ਨੂੰ ਅਨਾਜ ਮੰਗਣ ਵਾਲੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਨਾ ਕੇਵਲ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸਦਾ ਸੇਕ ਦੇਸ਼ ਦੇ ਹਰ ਘਰ ਦੇ ਚੁੱਲ੍ਹੇ ਤੇ ਪਵੇਗਾ ਕਿਉਂਕਿ ਜਮਾਂਖੋਰੀ ਵੱਧਣ ਨਾਲ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਣਗੀਆਂ ਅਤੇ ਇਸ ਕਾਨੂੰਨ ਵਿੱਚ ਇਹ ਵੀ ਦਰਜ ਹੈ ਕਿ ਸਰਕਾਰ ਨੂੰ ਜੇਕਰ ਕਿਸੇ ਵਿਸ਼ੇਸ਼ ਹਾਲਤਾਂ ਵਿੱਚ ਜਮਾਂਖੋਰੀ ਨੂੰ ਰੋਕਣ ਲਈ ਛਾਪਾ ਵੀ ਮਾਰਨਾ ਪੈਂਦਾ ਹੈ ਤਾਂ ਉਹ ਇਸ ਗੱਲ ਦਾ ਖਿਆਲ ਰੱਖਣਗੇ ਕਿ ਇਸ ਨਾਲ ਵਪਾਰੀ ਦਾ ਕੋਈ ਸਮਝੌਤਾ ਪ੍ਰਭਾਵਿਤ ਨਾ ਹੋਵੇ। ਜਿਸਦਾ ਅਰਥ ਸਪੱਸ਼ਟ ਹੈ ਕਿ ਭਾਰਤ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਜਗਤ ਦੇ ਹੀ ਨਜ਼ਰੀਏ ਤੋਂ ਬਣਾਏ ਹਨ। ਇਸਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਸਮੂਹ ਵਰਗਾਂ ਦੇ ਲੋਕਾਂ ਵੱਲੋਂ ਕਾਲਾ ਦਿਵਸ ਮਨਾਉਂਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ ਅਮਰਜੀਤ ਸਿੰਘ ਕੁੱਕੂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੇ ਕਿਸਾਨਾਂ ਮਜ਼ਦੂਰਾਂ ਨਾਲ ਮੋਢੇ  ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਨੇ  ਸਰਕਾਰ ਵੱਲੋਂ ਜ਼ਬਰਦਸਤੀ ਪਿੰਡਾਂ ਵਿੱਚ ਲਗਾਏ ਠੀਕਰੀ ਪਹਿਰੇ ਦਾ ਵੀ ਵਿਰੋਧ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਬਲਦੇਵ ਸਿੰਘ ਧਨੇਰ, ਡਾ ਦੀਪ ਕੁਮਾਰ ਮਹਿਲ ਖੁਰਦ ,ਗੁਰਦੇਵ ਸਿੰਘ, ਨੱਥਾ ਸਿੰਘ ,ਕਰਨੈਲ ਸਿੰਘ, ਚਮਕੌਰ ਸਿੰਘ ਅਵਤਾਰ ਸਿੰਘ, ਰੁਲਦੂ ਸਿੰਘ ,ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਸਨ ।

ਸਿੱਖਿਆ ਵਿਭਾਗ ਵਲੋਂ ਸੇਵਾ ਮੁਕਤ ਅਧਿਆਪਕਾਂ ਦੀਆਂ ਸੇਵਾਵਾਂ ਲੈਣੀਆਂ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ - ਹਰਿੰਦਰ ਮੱਲ੍ਹੀਆਂ

ਕੇਂਦਰੀ ਸਿੱਖਿਆ ਨੀਤੀ 2020 ਤੇਜ਼ੀ ਨਾਲ ਲਾਗੂ ਕਰਕੇ ਗਰੀਬਾਂ ਤੋਂ ਸਿੱਖਿਆ ਦਾ ਹੱਕ ਖੋਹ ਰਹੀ ਹੈ ਸਰਕਾਰ - ਕੁਸ਼ਲ ਸਿੰਘੀ 

ਮਹਿਲ ਕਲਾਂ /ਬਰਨਾਲਾ- ਮਈ- 2021(ਗੁਰਸੇਵਕ ਸਿੰਘ ਸੋਹੀ) -

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਡੀ ਸੀ ਕੰਪਲੈਕਸ ਬਰਨਾਲਾ ਹੋਈ। ਮੀਟਿੰਗ ਵਿੱਚ ਸਿੱਖਿਆ ਸਕੱਤਰ ਵੱਲੋਂ ਸੇਵਾਮੁਕਤ ਅਧਿਆਪਕਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਵੈ-ਇੱਛੁਕ ਸੇਵਾਵਾਂ ਲੈਣ ਵਾਲੇ ਪੱਤਰ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਘਿਨਾਉਣਾ ਪੱਤਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਤੁਰੇ ਹੱਕ ਮੰਗਦੇ ਬੇਰੁਜਗਾਰ ਅਧਿਆਪਕਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ।
ਇਸ ਮੌਕੇ ਸੀਨੀਅਰ ਆਗੂ ਤੇਜਿੰਦਰ ਤੇਜੀ, ਅਮਰੀਕ ਸਿੰਘ ਭੱਦਲਵੱਡ, ਜਗਤਾਰ ਸਿੰਘ ਪੱਤੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸੇਵਾ ਮੁਕਤ ਅਧਿਆਪਕਾਂ ਦੇ ਸਹਾਰੇ ਵਿਭਾਗ ਚਲਾਉਣ ਦੀ ਕਵਾਇਦ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਹੈ ਤੇ ਸਰਕਾਰ ਡੰਗ ਟਪਾਈ ਦੀ ਨੀਤੀ ਤਹਿਤ ਅਧਿਆਪਕਾਂ ਦੀ ਭਰਤੀ ਨਾ ਕਰਕੇ ਵਿਭਾਗ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਿਸਦਾ ਅਧਿਆਪਕ ਜਥੇਬੰਦੀਆਂ ਇਕੱਠ ਹੋ ਕੇ ਟਾਕਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕੇਂਦਰੀ ਕਾਲੀ ਸਿੱਖਿਆ ਨੀਤੀ 2020 ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੇ ਹਨ ਜਿਸ ਤਹਿਤ ਵਿਭਾਗ ਦੀ ਅਕਾਰ ਘਟਾਈ ਕਰਕੇ ਇਸ ਨੂੰ ਖਤਮ ਕਰਨ ਵੱਲ ਇਕ ਕਦਮ ਹੈ, ਜਿਸ ਤਹਿਤ ਸਿੱਖਿਆ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। 
     ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਭੋਤਨਾ, ਕਰਮਜੀਤ ਸਿੰਘ ਭੋਤਨਾ, ਸਤੀਸ਼ ਕੁਮਾਰ ਸਹਿਜੜਾ, ਰਮਨਦੀਪ ਸਿੰਘ, ਮਨਜੀਤ ਸਿੰਘ ਬਖਤਗੜ, ਜਗਦੀਪ ਸਿੰਘ ਭੱਦਲਵੱਡ, ਚਮਕੌਰ ਸਿੰਘ, ਰਿਸ਼ੀ ਸ਼ਰਮਾ, ਹਰਜਿੰਦਰ ਸਿੰਘ ਠੀਕਰੀਵਾਲ, ਗੁਰਗੀਤ ਸਿੰਘ ਠੀਕਰੀਵਾਲ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ 26 ਮਈ ਨੂੰ ਕਾਲਾ ਦਿਵਸ ਵਜੋਂ ਮਨਾਇਆ

ਮਹਿਲ ਕਲਾਂ /ਬਰਨਾਲਾ -ਮਈ 2021(ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਮੋਰਚੇ ਦਿੱਲੀ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਅੱਜ ਅਨੁਸਾਰ 26 ਮਈ ਨੂੰ ਕਾਲੇ ਦਿਵਸ ਵਜੋਂ ਪੂਰੇ ਭਾਰਤ ਵਿਚ ਮਨਾਇਆ ਗਿਆ ।ਇਸੇ ਕੜੀ ਤਹਿਤ ਪੂਰੇ ਪੰਜਾਬ ਵਿੱਚ ਵੀ ਇਹ ਕਾਲਾ ਦਿਵਸ ਮਨਾਇਆ ਗਿਆ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ ਵੀ ਭਰਾਤਰੀ ਕਿਸਾਨ ਯੂਨੀਅਨ ਨਾਲ ਮਿਲ ਕੇ ਕਾਲਾ ਦਿਵਸ ਮਨਾਉਂਦੇ ਹੋਏ ਹੈਂਕੜਬਾਜ਼ੀ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ।ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਮਰਦ ਕਾਲੀਆਂ ਪੱਗਾਂ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ,ਔਰਤਾਂ ਕਾਲੀਆਂ ਚੁੰਨੀਆਂ ਅਤੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਛੋਟੇ ਬੱਚੇ ਵੀ ਸ਼ਾਮਲ ਸਨ ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੇ ਐਸੀ ਲਹਿਰ ਫੜੀ ਕਿ ਮੋਦੀ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਜਿਸ ਦੀ ਮਿਸਾਲ ਦੁਨੀਆਂ ਭਰ ਚੋਂ ਮੋਦੀ ਦੇ ਖ਼ਿਲਾਫ਼ ਹੋ ਰਹੇ ਵਿਦਰੋਹ ਤੋਂ ਮਿਲਦੀ ਹੈ ।ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ, ਟਰੈਕਟਰ ਟਰਾਲੀਆਂ ਤੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਅਸੀਂ 25 ਨਵੰਬਰ 2020 ਨੂੰ ਦਿੱਲੀ ਵੱਲ ਚਾਲੇ ਪਾ ਦਿੱਤੇ ਸਨ ।
25 ਦਸੰਬਰ 2020 ਨੂੰ ਸ਼ਹੀਦ ਭਗਤ ਸਿੰਘ ਦੇ ਖਟਕੜ ਕਲਾਂ ਤੋਂ ਸ਼ੁਰੂ ਹੋਇਆ ਸੈਂਕੜਿਆਂ ਦੀ ਤਦਾਦ ਵਿੱਚ ਪੰਜਾਬੀ ਪੇਂਡੂ ਡਾਕਟਰਾਂ ਦਾ ਇੱਕ ਕਾਫ਼ਲਾ ਵਾਇਆ ਮਹਿਲ ਕਲਾਂ ਹੁੰਦਾ ਹੋਇਆ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਫਰੀ ਮੈਡੀਕਲ ਸੇਵਾਵਾਂ ਦੇਣ ਲਈ ਪਹੁੰਚਿਆ ।ਇਹ ਫਰੀ ਮੈਡੀਕਲ ਸੇਵਾਵਾਂ ਹੁਣ ਤੱਕ ਜ਼ਿਲ੍ਹਾ ਵਾਈਜ਼ ਡਾਕਟਰਾਂ ਦੀਆਂ ਡਿਊਟੀਆਂ ਲਗਾ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਆਪਣੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਤੇ ਜਿੱਤ ਦੀ ਪ੍ਰਾਪਤੀ ਤੱਕ ਨਾਲ ਖਡ਼੍ਹੀ ਰਹੇਗੀ ।ਇਸ ਸਮੇਂ ਉਨ੍ਹਾਂ ਨਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ,ਡਾ ਸੁਰਜੀਤ ਸਿੰਘ ਛਾਪਾ, ਡਾ ਅਬਰਾਰ ਹੁਸੈਨ ,ਡਾ ਜੱਸੀ ਮਹਿਲਕਲਾਂ, ਡਾ ਬਲਦੇਵ ਸਿੰਘ ਲੋਹਗਡ਼ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਨਾਹਰ ਸਿੰਘ ਮਹਿਲਕਲਾਂ ,ਡਾ ਮੁਕਲ ਸ਼ਰਮਾ, ਡਾ ਸੁਬੇਗ ਮੁਹੰਮਦ ਰੂੜੇਕੇ, ਡਾ ਅਮਰਜੀਤ ਸਿੰਘ ਕੁੱਕੂ ਮਹਿਲ ਖੁਰਦ, ਬਲਦੇਵ ਸਿੰਘ ਧਨੇਰ ,ਡਾ ਨਿਰਮਲ ਸਿੰਘ ,ਡਾ ਅਮਰਜੀਤ ਸਿੰਘ ਕਾਲਸਾਂ, ਡਾ ਬਿੱਲੂ ਰਾਏਸਰ ,ਡਾ ਨਿਰਭੈ ਸਿੰਘ ਨਿਹਾਲੂਵਾਲ, ਡਾ ਗੁਰਮੀਤ ਸਿੰਘ ਦੀਵਾਨਾ ,ਡਾ ਗੁਰਮੀਤ ਸਿੰਘ ਗਹਿਲ, ਡਾ ਨਜ਼ੀਰ ਮੁਹੰਮਦ ਆਦਿ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਹਾਜ਼ਰ ਸਨ ।

ਪਿੰਡ ਨੱਥੋਵਾਲ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਰਾਏਕੋਟ /ਲੁਧਿਆਣਾ -ਮਈ 2021 - (ਗੁਰਸੇਵਕ ਸਿੰਘ ਸੋਹੀ)-

ਹਲਕਾ ਰਾਏਕੋਟ ਦੇ ਪਿੰਡ ਸੱਦੋਵਾਲ ਵਿਖੇ ਨਰੇਗਾ ਮਜ਼ਦੂਰਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਨਾਮੇ ਦੇ ਮੁਤਾਬਕ ਮੋਦੀ ਸਰਕਾਰ ਦੀਆਂ ਬੇਰੁਜ਼ਗਾਰੀ ਮਹਿੰਗਾਈ ਤੇ ਭੁੱਖਮਰੀ ਵਧਾਉਣ ਵਾਲੀਆਂ ਨੀਤੀਆਂ ਮਜ਼ਦੂਰ ਪੱਖੀ ਕਿਰਤ ਕਾਨੂੰਨ ਤੋੜਨਾ ਲੋਕ ਵਿਰੋਧੀ ਕਾਲੇ ਕਾਨੂੰਨ ਬਣਾਉਣਾ 3 ਖੇਤੀ ਵਿਰੋਧੀ ਕਾਨੂੰਨ ਪਾਸ ਕਰਨ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਨੱਥੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ 7 ਸਾਲ ਦੇ ਰਾਜ ਦੇ ਦੌਰਾਨ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਦੇਸ ਅੰਦਰ ਭ੍ਰਿਸ਼ਟਾਚਾਰ,ਮਹਿੰਗਾਈ, ਬੇਰੁਜ਼ਗਾਰੀ ਤੇ ਭੁੱਖਮਰੀ ਵਿੱਚ ਵਾਧਾ ਹੋਇਆ ਹੈ।ਮੋਦੀ ਸਰਕਾਰ ਨੇ ਦੇਸ਼ ਦੀ ਆਮਦਨ ਵਧਾਉਣ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਸਰਕਾਰੀ ਪਬਲਿਕ ਅਦਾਰਿਆਂ ਨੂੰ ਸਰਮਾਏਦਾਰ ਕਾਰਪੋਰੇਟ ਪ੍ਰਾਈਵੇਟ ਘਰਾਣਿਆਂ ਨੂੰ ਵੇਚਿਆ ਗਿਆ ਹੈ। ਮੋਦੀ ਦੀ ਕੇਂਦਰ ਸਰਕਾਰ ਵਲੋਂ ਵਿੱਦਿਆ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇਣ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ।ਸਰਕਾਰੀ ਹਸਪਤਾਲਾਂ ਵਿੱਚ ਲੋੜੀ ਦੇ ਸਟਾਪ ਬੈੱਡ, ਦਵਾਈਆਂ ਲੈਬਾਰਟਰੀਆਂ ਵਿਚ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ, ਗ਼ਰੀਬ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹੋਣ ਕਾਰਨ, ਹਰ ਰੋਜ਼ ਮੌਤ ਦਰ ਵਧ ਰਹੀ ਹੈ। ਪੇਂਡੂ ਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਦੋ ਡੰਗ ਦੀ ਰੁੱਖੀ ਰੋਟੀ ਢਿੱਡ ਭਰਨ ਤੋਂ ਮੁਥਾਜ ਹੋ ਰਹੇ ਹਨ। ਕੋਰੋਨਾ ਵਾਇਰਸ ਕਾਰਨ ਪੇਂਡੂ ਤੇ ਸ਼ਹਿਰੀ ਨਿਰਮਾਣ, ਉਸਾਰੀ, ਮਜ਼ਦੂਰਾਂ, ਰੇੜੀ, ਫੜ੍ਹੀ ਅਤੇ ਛੋਟੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ।ਛੋਟੇ ਕਾਰੋਬਾਰੀਆਂ ਦੇ ਰੁਜ਼ਗਾਰ ਧੰਦੇ ਪੂਰੀ ਤਰ੍ਹਾਂ ਖ਼ਤਮ ਹੋ ਗਏ ਹਨ। ਖੇਤੀ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਤੋਂ ਰੁਜ਼ਗਾਰ ਤੇ ਰੋਟੀ ਖੋਹੀ ਜਾ ਰਹੀ ਹੈ। ਇਸ ਲਈ 85 ਪ੍ਰਤੀਸ਼ਤ ਜਨਤਾ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਜਥੇਬੰਦ ਹੋ ਕੇ ਡਟਕੇ ਲੜਨ ਦੀ ਅਪੀਲ ਕੀਤੀ ਜਾ ਰਹੀ ਹੈ ਜਥੇਬੰਦੀ ਦੇ ਪਿੰਡ ਇਕਾਈ ਆਗੂ ਬਲੌਰ ਸਿੰਘ ਅਤੇ ਮੇਜਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਕਰਮਜੀਤ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ, ਪਿਆਰਾ ਸਿੰਘ, ਇੰਦਰਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਛਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ ।

ਕਿਸਾਨ ਬਿਲਾਂ ਦੇ ਮੁੱਦੇ ਤੇ ਢੀਠਤਾ ਧਾਰਨ ਦਾ ਕੀਤਾ ਵਿਰੋਧ

ਮਹਿਲ ਕਲਾਂ/ ਬਰਨਾਲਾ -ਮਈ 2021 - (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁੱਗਤਦੇ ਹੋਏ ਜੋ ਲੋਕ ਮਾਰੂ ਬਿਲ ਲਾਗੂ ਕੀਤੇ ਗਏ ਹਨ। ਉਹਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਲਗਾਈ ਬੈਠੇ ਕਿਸਾਨਾਂ ਨੂੰ ਅੱਜ ਛੇ ਮਹੀਨੇ ਬੀਤ ਗਏ ਹਨ। ਮਨ ਕੀ ਬਾਤ ਕਰਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵਾ ਕਰਦਾ ਹੈ ਕਿਸਾਨਾਂ ਨਾਲ ਗੱਲਬਾਤ ਇਕ ਫੋਨ ਕਾਲ ਦੀ ਦੂਰੀ ਤੇ ਹੈ। ਗਿਆਰਵੇਂ ਦੌਰ ਦੀ ਗੱਲਬਾਤ 22 ਜਨਵਰੀ ਨੂੰ ਟੁੱਟ ਗਈ ਸੀ ਉਸ ਤੋਂ ਬਾਅਦ ਭਾਜਪਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਵੀ ਕਿਸਾਨਾਂ ਨਾਲ ਗੱਲਬਾਤ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਕਿ ਬਹੁਤ ਹੀ ਬੇਸ਼ਰਮੀ ਅਤੇ ਢੀਠਤਾ ਵਾਲੀ ਗੱਲ ਹੈ। ਕਲੱਬ ਦੇ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਕੁਮਾਰ ਪੱਪੂ ਅਤੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਖੇਤੀ ਬਿਲਾਂ ਨੂੰ ਕਿਸਾਨਾਂ ਦੇ ਹਿੱਤਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਕਿਸਾਨ ਇਹਨਾਂ ਬਿਲਾਂ ਦੇ ਪਿੱਛੇ ਛੁਪੇ ਹੋਏ ਮਨਸੂਬਿਆਂ ਨੂੰ ਬਾਖੂਬੀ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਹ ਬੇਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹਨ। ਇਹਨਾਂ ਬਿਲਾਂ ਦੇ ਲਾਗੂ ਹੋਣ ਉਪਰੰਤ ਮਹਿਗਾਈ ਸਭ ਹੱਦਾਂ ਪਾਰ ਕਰ ਜਾਵੇਗੀ ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ ਜਿਸਦਾ ਉਦਾਹਰਨ ਪਿਛਲੇ ਦਿਨਾਂ ਵਿੱਚ ਵੇਖਣ ਨੂੰ ਮਿਲਿਆ ਹੈ ਜੋ ਪਿਆਜ਼ ਕਿਸਾਨਾਂ ਨੇ ਮੰਡੀ ਵਿੱਚ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੇਚਿਆ ਉਹ ਪਿਆਜ਼ ਆਮ ਲੋਕਾਂ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ 80 ਰੁਪਏ ਕਿਲੋ ਦੇ ਹਿਸਾਬ ਨਾਲ ਖ਼ਰੀਦਣਾ ਪਿਆ, ਆਧੁਨਿਕ ਅਜਿਹਾ ਕੁਝ ਹੀ ਆਲੂ ਦੀ ਫਸਲ ਨਾਲ ਵੀ ਹੋਇਆ ਜੋ ਲੋਕਾਂ ਨੂੰ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦਣਾ ਪਿਆ। ਲੋਕਤੰਤਰੀ ਸਰਕਾਰਾਂ ਦਾ ਫਰਜ਼ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ ਭਾਰਤ ਦੀ ਭਾਜਪਾ ਸਰਕਾਰ ਲੋਕਾਂ ਦੀ ਭਲਾਈ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਲਾਭ ਪੁਚਾਉਣ ਵਿੱਚ ਜੁਟੀ ਹੋਈ ਹੈ। ਕੇਂਦਰ ਸਰਕਾਰ ਦੇ ਇਸ ਗੈਰ ਲੋਕਤੰਤਰੀ ਗੈਰ-ਜ਼ਿੰਮੇਵਾਰ ਅਤੇ ਲੋਕ-ਵਿਰੋਧੀ ਵਤੀਰੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਸੱਦੇ ਅਨੁਸਾਰ ਕਲੱਬ ਨੇ ਮਹਿਲ ਕਲਾਂ ਦੇ ਬਾਜ਼ਾਰਾਂ ਵਿਚ ਕਾਲੀਆਂ ਝੰਡੀਆਂ ਲਗਾ ਕੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੀਤਾ ਉਪਰੰਤ ਮੁੱਖ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਵੀ ਭਰਮਾਂ ਸਹਿਯੋਗ।ਇਸ ਸਮੇਂ ਕਲੱਬ ਦੇ ਸਕੱਤਰ ਜਗਦੀਪ ਸ਼ਰਮਾ ,ਖ਼ਜ਼ਾਨਚੀ ਹਰਪਾਲ ਪਾਲਾ, ਕੋਚ, ਕੀਤ, ਬੱਬੂ , ਸੰਜੀਵ, ਦੀਪਾ ਆਦਿ ਹਾਜ਼ਰ ਸਨ।

85% ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ ਸੈਂਟਰ ਸਰਕਾਰ 3 ਕਾਲੇ ਕਾਨੂੰਨਾਂ ਦਾ ਪ੍ਰਭਾਵ ਹਰ ਵਰਗ ਤੇ ਪਵੇਗਾ

ਮਹਿਲ ਕਲਾਂ /ਬਰਨਾਲਾ -ਮਈ 2021- (ਗੁਰਸੇਵਕ ਸਿੰਘ ਸੋਹੀ)-

ਪਿੰਡ ਕਲਾਲ ਮਾਜਰਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਿਲਕੇ ਜਨਰਲ ਵਰਗ ਦੀ ਧਰਮਸ਼ਾਲਾ ਵਿੱਚ ਕਿਸਾਨ,ਮਜ਼ਦੂਰਾਂ ਦਾ ਭਰਵਾਂ ਇਕੱਠ ਕਰ ਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਕਿਸਾਨ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸਕੱਤਰ ਕਿਸਾਨ ਮੋਰਚੇ ਦੇ ਆਗੂ ਪਵਿੱਤਰ ਸਿੰਘ ਲਾਲੀ ਕਾਲਸਾਂ ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਦਲਿਤ ਵੈੱਲਫੇਅਰ ਸੰਗਠਨ ਪੰਜਾਬ ਦੇ ਸੂਬਾ ਸਕੱਤਰ ਗੁਰਮੇਲ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ ਹਨ। ਇਸ ਨਾਲ ਰੋਟੀ ਖਾਣ ਵਾਲੇ ਹਰ ਵਿਅਕਤੀ ਤੇ ਮਾੜਾ ਪ੍ਰਭਾਵ ਪਵੇਗਾ। ਮਜ਼ਦੂਰ ਹੋਰ ਬੇਰੁਜ਼ਗਾਰ ਹੋ ਜਾਣਗੇ ਬਾਜ਼ਾਰਾਂ ,ਦੁਕਾਨਦਾਰਾਂ ਦੀਆਂ ਦੁਕਾਨਦਾਰੀਆਂ ਖ਼ਤਮ ਹੋ ਜਾਣਗੀਆਂ ਮਾਲ ਢੁਆਈ ਕਰਨ ਵਾਲੇ ਟਰੱਕਾਂ ਸਾਧਨਾ ਦਾ ਕਾਰੋਬਾਰ ਬੰਦ ਹੋ ਜਾਵੇਗਾ। ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਲਈ 85 % ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ। ਦੇਸ਼ ਨੂੰ ਲੋਕਾਂ ਦੀ ਵਿੱਦਿਆ ਤੇ ਸਿਹਤ ਸਹੂਲਤਾਂ ਰੁਜ਼ਗਾਰ ਦੇਣ ਦੇ ਮਸਲੇ ਤੇ ਫੇਲ੍ਹ ਹੋਈ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਮਾਜ ਸੇਵੀ ਭੁਪਿੰਦਰਪਾਲ ਸ਼ਰਮਾ ਵੱਲੋਂ ਨਿਭਾਈ ਗਈ ।ਇਸ ਸਮੇਂ ਬਲਦੇਵ ਸਿੰਘ, ਭਿੰਦਰ ਸਿੰਘ ਮੰਡੇਰ,ਸਾਬਕਾ ਸਰਪੰਚ ਲਖਵਿੰਦਰ ਸਿੰਘ,ਦੀਦਾਰ ਸਿੰਘ, ਲਾਭ ਸਿੰਘ, ਭਜਨ ਸਿੰਘ,ਸੁਰਜੀਤ ਸਿੰਘ ,ਰਾਮਪ੍ਰਵੇਸ਼ ਸਿੰਘ,ਮਨਿੰਦਰ ਸਿੰਘ ਧਾਲੀਵਾਲ, ਬਲਬੀਰ ਕੌਰ, ਘੋਟੀ, ਰਾਣੀ ਕੌਰ, ਗੁਰਦੇਵ ਕੌਰ, ਕੁਲਦੀਪ ਕੌਰ,ਆਦਿ ਹਾਜ਼ਰ ਸਨ।

ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 77 ਮੈਂਬਰੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ

ਚੰਡੀਗੜ੍ਹ 27 ਮਈ--

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੀ 77 ਮੈਂਬਰੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਐਲਾਨੀ ਗਈ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪੀ.ਏ.ਸੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਵਨਿੰਦਰ ਕੌਰ ਲੂੰਬਾ, ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ, ਸ਼ੀ੍ਰ ਨੁਸਰਤ ਇਕਰਾਮ ਖਾਂ, ਡਾ. ਦਲਬੀਰ ਸਿੰਘ ਵੇਰਕਾ, ਸ. ਹਰੀ ਸਿੰਘ ਪ੍ਰੀਤ ਟਰੇੈਕਟਰਜ ਨਾਭਾ, ਭਾਈ ਰਾਮ ਸਿੰਘ, ਸ. ਜਗਜੀਤ ਸਿੰਘ ਤਲਵੰਡੀ, ਸ. ਗੁਲਜਾਰ ਸਿੰਘ ਦਿੜਬਾ, ਡਾ. ਨਿਸ਼ਾਨ ਸਿੰਘ ਬੁਢਲਾਢਾ, ਸ. ਜਸਪਾਲ ਸਿੰਘ ਗਿਆਸਪੁਰਾ, ਸ. ਗੁਰਮੀਤ ਸਿੰਘ ਕੁਲਾਰ, ਸ. ਰਵਿੰਦਰ ਸਿੰਘ ਚੀਮਾ ਸੁਨਾਮ, ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਪਠਾਨਕੋਟ, ਸ. ਰਵਿੰਦਰ ਸਿੰਘ ਬੱਬਲ ਫਿਰੋਜਪੁਰ, ਸ. ਪ੍ਰਿਤਪਾਲ ਸਿੰਘ ਪਾਲੀ ਲੁਧਿਆਣਾ, ਡਾ. ਹਰਜਿੰਦਰ ਜੱਖੂ, ਸ. ਪਰਮਜੀਤ ਸਿੰਘ ਖਾਲਸਾ ਬਰਨਾਲਾ, ਸ. ਪਰਮਜੀਤ ਸਿੰਘ ਮੱਕੜ ਰੋਪੜ, ਜਥੇਦਾਰ ਮੋਹਣ ਸਿੰਘ ਢਾਹੇ ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀ ਵਿਸ਼ਨੂੁੰ ਸ਼ਰਮਾ ਸਾਬਕਾ ਮੇਅਰ ਪਟਿਆਲਾ, ਸ਼੍ਰੀ ਸੁਰੇਸ਼ ਸਹਿਗਲ ਸਾਬਕਾ ਮੇਅਰ ਜਲੰਧਰ, ਗਿਆਨੀ ਨਰੰਜਣ ਸਿੰਘ ਭੁਟਾਲ ਲਹਿਰਾਗਾਗਾ, ਜਥੇਦਾਰ ਜਗੀਰ ਸਿੰਘ ਵਡਾਲਾ ਕਪੂਰਥਲਾ, ਸ. ਤੇਜਾ ਸਿੰਘ ਕਮਾਲਪੁਰਾ, ਪ੍ਰੋ. ਮਨਜੀਤ ਸਿੰਘ ਜਲੰਧਰ, ਸ. ਗੁਰਇਕਬਾਲ ਸਿੰਘ ਮਾਹਲ ਕਾਦੀਆਂ, ਸ. ਕਮਲਜੀਤ ਸਿੰਘ ਭਾਟੀਆ ਜਲੰਧਰ, ਸ. ਗੁਰਵਿੰਦਰ ਸਿੰਘ ਸ਼ਾਮਪੁਰਾ, ਕਰਨਲ ਦਰਸ਼ਨ ਸਿੰਘ ਸਮਾਧਭਾਈ, ਸ. ਅਮਰੀਕ ਸਿੰਘ ਖਲੀਲਪੁਰ, ਸ. ਨਰਿੰਦਰ ਸਿੰਘ ਵਾੜਾ ਦੀਨਾਨਗਰ, ਸ. ਸੁਖਬੀਰ ਸਿੰਘ ਵਾਹਲਾ ਬਟਾਲਾ, ਸ. ਨਿਰਮਲ ਸਿੰਘ ਐਸ.ਐਸ ਲੁਧਿਆਣਾ, ਸ. ਜਗਤਾਰ ਸਿੰਘ ਰਾਜੇਆਣਾ, ਸ. ਇੰਦਰਜੀਤ ਸਿੰਘ ਰੰਧਾਵਾ ਡੇਰਾਬਾਬਾ ਨਾਨਕ, ਸ਼ੀ੍ਰ ਅਸ਼ੋਕ ਕੁਮਾਰ ਮੱਕੜ ਲੁਧਿਆਣਾ, ਸ. ਸੁਰਜੀਤ ਸਿੰਘ ਦੰਗਾਪੀੜਤ ਲੁਧਿਆਣਾ, ਸ. ਨਵਤੇਜ ਸਿੰਘ ਕੌਣੀ, ਸ. ਜਗਰੂਪ ਸਿੰਘ ਸੰਗਤ ਬਠਿੰਡਾ, ਸ. ਰਾਜਬੀਰ ਸਿੰਘ ਉਦੋਨੰਗਲ, ਸ. ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੇੈਨ ਬਰਨਾਲਾ, ਸ. ਕਰਮਜੀਤ ਸਿੰਘ ਭਗੜਾਣਾ, ਸ਼ੀ੍ਰ ਸਤਪਾਲ ਸਿੰਗਲਾ ਲਹਿਰਾਗਾਗਾ, ਸ. ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਸ. ਗੁਰਪ੍ਰੀਤ ਸਿੰਘ ਚੀਮਾ ਦਸੂਹਾ, ਸ. ਗੁਰਪ੍ਰੀਤ ਸਿੰਘ ਮਲੂਕਾ, ਡਾ. ਅਮਰਜੀਤ ਸਿੰਘ ਥਿੰਦ, ਸ. ਸੱਜਣ ਸਿੰਘ ਚੀਮਾ ਸੁਲਤਾਨਪੁਰ ਲੋਧੀ, ਸ. ਰਣਜੀਤ ਸਿੰਘ ਖੋਜੇਵਾਲ, ਸ਼੍ਰੀ ਮਦਨ ਲਾਲ ਬੱਗਾ, ਸ. ਲਖਬੀਰ ਸਿੰਘ ਲੌਟ, ਜਥੇਦਾਰ ਸੰਤੋਖ ਸਿੰਘ ਮੱਲਾ ਬੰਗਾ, ਮਾਸਟਰ ਬਲਵਿੰਦਰ ਸਿੰਘ ਗੋਰਾਇਆ ਜਲਾਲਾਬਾਦ, ਸ. ਜਰਨੈਲ ਸਿੰਘ ਡੋਗਰਾਂਵਾਲਾ,  ਦਿਲਬਾਗ ਹੁਸੈਨ ਜਲੰਧਰ, ਸ. ਸੁਖਵਿੰਦਰਪਾਲ ਸਿੰਘ ਮਿੰਟਾ ਪਟਿਆਲਾ, ਸ. ਇਕਬਾਲ ਸਿੰਘ ਚੰਨੀ ਖੰਨਾ, ਸ.ਬਲਦੇਵ ਸਿੰਘ ਕੈਮਪੁਰ ਹਰਿਆਣਾ, ਸ. ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਸ. ਕੰਵਲਜੀਤ ਸਿੰਘ ਅਜਰਾਣਾ ਹਰਿਆਣਾ, ਸ. ਪਰਮਜੀਤ ਸਿੰਘ ਲੱਖੇਵਾਲ ਚਮਕੌਰ ਸਾਹਿਬ, ਸ. ਸੁਖਬੀਰ ਸਿੰਘ ਮਾਂਡੀ ਹਰਿਆਣਾ, ਸ. ਸੰਤ ਸਿੰਘ  ਕੰਧਾਰੀ ਹਰਿਆਣਾ, ਸ. ਸੁਖਦੇਵ ਸਿੰਘ ਗੋਬਿੰਦਗੜ੍ਹ ਹਰਿਆਣਾ, ਸ਼੍ਰੀ ਸੰਦੀਪ ਗਲਹੋਤਰਾ ਫਾਜਲਿਕਾ, ਸ. ਹਰਜਿੰਦਰ ਸਿੰਘ ਲੱਲੀਆ ਫਿਲੌਰ, ਸ. ਹਰਦਲਬੀਰ ਸਿੰਘ ਸ਼ਾਹ, ਸ. ਸੁੱਚਾ ਸਿੰਘ ਧਰਮੀਫੌਜੀ, ਸ. ਮੋਹਣ ਸਿੰਘ ਬੰਗੀ ਤਲਵੰਡੀ ਸਾਬੋ, ਸ. ਗੁਰਲਾਲ ਸਿੰਘ ਦਾਨੇਵਾਲੀਆ, ਸ਼ੀ੍ਰ ਇੰਦਰ ਸ਼ੇਖੜੀ ਬਟਾਲਾ, ਸ. ਪ੍ਰੀਤਮ ਸਿੰਘ ਬਸਤੀ ਮਿੱਠੂ ਜਲੰਧਰ, ਸ਼ੀ੍ਰ ਕੀਮਤੀ ਭਗਤ ਜਲੰਧਰ, ਸ਼੍ਰੀ ਮਹਿੰਦਰ ਕੁਮਾਰ ਪੱਪੂ ਰਾਜਪੁਰਾ, ਸ਼੍ਰੀ ਸਤੀਸ਼ ਮਲਹੋਤਰਾ ਲੁਧਿਆਣਾ ਅਤੇ ਸ. ਸੰਪੂਰਨ ਸਿੰਘ ਬਹਿਕ ਖਾਸ ਫਿਰੋਜਪੁਰ ਦੇ ਨਾਮ ਸ਼ਾਮਲ ਹਨ।

Four consecutive years of rape cases came to light

The victim was not satisfied with the police action

Lok Insaf Party is ready to fight the biggest battle with the victims.

The battle will continue till justice is served.
Special Report by Harjit Singh Grewal, Journalist from Amritsar

ਚਾਰ ਸਾਲ ਲਗਾਤਾਰ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ  

ਪੀਡ਼ਤ ਪੁਲਸ ਦੀ ਕਾਰਵਾਈ ਤੋਂ  ਨਹੀਂ ਸੰਤੁਸ਼ਟ 

ਇਨਸਾਫ਼ ਪਾਰਟੀ ਪੀਡ਼ਤ ਨਾਲ ਖਡ਼੍ਹੀ ਵੱਡੀ ਤੋਂ ਵੱਡੀ ਲੜਾਈ ਲੜਨ ਲਈ ਆਗੂ ਤਿਆਰ  ਇਨਸਾਫ ਮਿਲਣ ਤੱਕ ਲੜਾਈ ਰਹੇਗੀ ਜਾਰੀ  

ਅੰਮ੍ਰਿਤਸਰ ਤੋਂ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ   

Facebook Link for Video ; https://fb.watch/5JQ-d8fOVt/

ਐੱਮਐੱਲਏ ਕੁਲਵੰਤ ਸਿੰਘ ਪੰਡੋਰੀ ਨੂੰ ਸਦਮਾ ਮਾਤਾ ਦਾ ਦੇਹਾਂਤ 

ਮਹਿਲ ਕਲਾਂ- ਬਰਨਾਲਾ- ਮਈ 2021 -(ਗੁਰਸੇਵਕ ਸਿੰਘ ਸੋਹੀ)-

ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਦੀ ਕੋਰੋਨਾ ਨਾਲ ਮੌਤ ਹੋ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਪੰਡੋਰੀ ਦੇ ਨਿੱਜੀ ਸਹਾਇਕ ਬਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਮਾਤਾ ਗੁਲਾਬ ਕੌਰ (90) ਪਤਨੀ ਮਰਹੂਮ ਕਾਕਾ ਸਿੰਘ ਵਾਸੀ ਪੰਡੋਰੀ ਜਿਸ ਨੂੰ ਖੰਘ ਤੇ ਸਾਹ ਦੀ ਸ਼ਿਕਾਇਤ ਹੋਣ ਤੇ ਪਿਛਲੇ ਦਿਨੀਂ ਰਾਏਕੋਟ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਮਾਤਾ ਜੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਬੁਘੀਪੁਰਾ (ਮੋਗਾ) ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਕਾਰਨ ਦੇਹਾਂਤ ਹੋ ਗਿਆ ਅਤੇ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਅੰਤਮ ਸਸਕਾਰ ਪਿੰਡ ਪੰਡੋਰੀ ਦੇ ਸ਼ਮਸ਼ਾਨਘਾਟ ਚ (ਕੋਵਿਡ19)- ਦੀਆ ਹਦਾਇਤਾਂ ਅਨੁਸਾਰ ਕਰ ਦਿੱਤਾ ਗਿਆ। ਮਾਤਾ ਗੁਲਾਬ ਕੌਰ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ ਅਤੇ ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਾਹਨ ਸਿੰਘ ਸ਼ਰਮਾ, ਦਵਿੰਦਰ ਸਿੰਘ ਨਿੱਕਾ, ਹਰਬੰਸ ਸਿੰਘ, ਸਿਕੰਦਰ ਸਿੰਘ, ਨੈਬ ਸਿੰਘ, ਦਰਸ਼ਨ ਸਿੰਘ, ਪੰਚ ਜਗਦੇਵ ਸਿੰਘ ਸ਼ੈਂਟੀ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ

ਭਾਰਤੀ ਕਿਸਾ ਯੂਨੀਅਨ ਏਕਤਾ ਡਕੌਂਦਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ਦੀ ਕਮਾਲਪੁਰਾ ਵਿਖੇ  ਹੋਈ ਮੀਟਿੰਗ  

ਜਗਰਾਉਂ, ਮਈ 2021 ( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )- 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਵਖ ਵਖ ਬਲਾਕਾਂ ਅਧੀਨ ਸਾਰੀਆਂ ਪਿੰਡ ਇਕਾਈਆਂ ਦੇ ਸਰਗਰਮ ਵਰਕਰਾਂ ਦੀ ਸਿਖਿਆ ਮੀਟਿੰਗ  ਕਮਾਲਪੁਰਾ ਵਿਖੇ ਹੋਈ।  ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ,ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮਦਿਨ ਤੇ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕਰਦਿਆਂ ਸਿਜਦਾ ਕੀਤਾ। ਇਸ ਸਮੇਂ ਬੀਤੇ ਦਿਨੀਂ ਪਹਿਲੇ ਦਿਨ ਤੋਂ ਸੰਘਰਸ਼ ਨਾਲ ਜੂੜੇ ਬੇਵਕਤ ਵਿਛੋੜੇ ਦੇ ਗਏ  ਬੀਬੀ ਸੁਖਵਿੰਦਰ ਕੌਰ ਰੂਮੀ,ਦਿੱਲੀ ਸਘੰਰਸ਼ ਤੋਂ ਵਾਪਸ ਪਰਤਦਿਆਂ ਹਾਕਮ ਸਿੰਘ ਜਲਾਲਦੀਵਾਲ ਅਤੇ ਕਿਸਾਨ ਲਹਿਰ ਦੇ ਸਮੂਹ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ।ਇਸ ਸਮੇਂ ਜਗਤਾਰ ਸਿੰਘ ਦੇਹੜਕਾ ਦੀ ਮੰਚ ਸੰਚਾਲਨਾ ਹੇਠ ਪਿਛਲੇ ਛੇ ਮਹੀਨੇ ਤੋਂ ਚਲ ਰਹੇ ਇਤਿਹਾਸਕ ਸੰਘਰਸ਼ ਦਾ ਲੇਖਾਜੋਖਾ ਕੀਤਾ ਗਿਆ। ਇਸ ਸਮੇਂ ਮੁੱਖ ਬੁਲਾਰੇ ਵਜੋਂ ਕੰਵਲਜੀਤ ਖੰਨਾ ਨੇ ਬੋਲਦਿਆਂ ਦੱਸਿਆ ਕਿ ਕਿਂਸਾਨ ਲਹਿਰ ਦੀ ਹੁਣ ਤੱਕ ਜੋ ਕੁਲ ਦੂਨੀਆਂ ਅਤੇ ਦੇਸ਼ ਭਰ ਚ ਧਾਕ ਜੰਮੀ ਹੈ ਊਸ ਨੇ  ਪੂਰੇ ਕਾਰਪੋਰੇਟ ਜਗਤ ਨੂੰ ਅਤੇ ਦੇਸ਼ ਦੀ ਫਾਸ਼ੀਵਾਦੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨਾ ਕਿਹਾ ਕਿ  26 ਮਈ ਨੂੰ ਦੇਸ਼ ਭਰ ਚ ਕਿਰਤੀ ਲੋਕ ਕਾਲਾ ਦਿਨ ਮਨਾ ਕੇ ਮੋਦੀ ਹਕੂਮਤ ਦੀ ਸਿਆਸੀ ਮੋਤ ਹੋਰ ਨੇੜੇ ਲਿਆਉਣ ਲਈ ਪੂਰਾ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ  ਇਸ

 ਵਿੱਚ ਦੇਸ਼ ਭਰ ਦੀਆਂ ਜਨਤਕ ਜਥੇਬੰਦੀਆਂ ਵੀ ਪੂਰਾ ਜੋਰ ਲਾਕੇ ਸ਼ਾਮਿਲ ਹੋ ਰਹੀਆਂ ਹਨ।ਉਨਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਰਪੋਰੇਟਾਂ ਦੀ ਦਲਾਲ ਹਕੂਮਤ ਨੂੰ ਹਰਾਉਣ ਲਈ ਸਾਨੂੰ ਸਚਮੁੱਚ ਲੰਮੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਹੋਵੇਗਾ। ਊਨਾਂ ਆਉਣ ਵਾਲੇ ਦਿਨ  ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਦਿਲੀ ਵੱਲ ਨੂੰ ਕੂਚ ਕਰਨ ਲਈ ਤਿਆਰੀਆਂ ਜੋਰ ਨਾਲ ਆਰੰਭ ਦਿਓ।ਇਸ ਸਮੇਂ ਸੁਖਵਿੰਦਰ ਸਿੰਘ ਹੰਬੜਾਂ, ਬਲਵਿੰਦਰ ਸਿੰਘ ਕਮਾਲਪੁਰਾ,ਰਾਮ ਸਰਨ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਸਿਧਵਾਂ, ਮਨਪ੍ਰੀਤ ਕੋਰ ਸਿਧਵਾਂ, ਸਰਬਜੀਤ ਸਿੰਘ ਸੁਧਾਰ,  ਤਰਸੇਮ ਸਿੰਘ ਬੱਸੂਵਾਲ, ਸੁਰਜੀਤ ਸਿੰਘ ਦੋਧਰ, ਨਿਰਮਲ ਸਿੰਘ ਭਮਾਲ,  ਜਸਬੀਰ ਸਿੰਘ ਅਕਾਲ ਗੜ  ,ਧਰਮ ਸਿੰਘ ਸੂਜਾਪੁਰ,  ਬਚਿੱਤਰ ਸਿੰਘ ਜਨੇਤਪੁਰਾ, ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਮੇਂ ਦਾ ਸੱਚ ਹੈ ਕਿ ਜੇ ਲੜਾਂਗੇ ਤਾਂ ਜਿੱਤਾਂਗੇ, ਜੇ ਨਹੀ ਲੜਾਂਗੇ ਤਾਂ ਮਰਾਂਗੇ।  ਜੇਕਰ ਮਰਨਾ ਹੈ ਤਾਂ ਲੜ ਕੇ ਮਰਨਾ ਹੀ ਸੂਰਮਗਤੀ ਹੁੰਦਾ ਹੈ।ਇਸ ਸਮੇਂ ਸਾਰੀਆਂ ਇਕਾਈਆਂ ਨੇ ਸੰਘਰਸ਼ ਨੂੰ ਤੇਜ ਕਰਨ ਲਈ ਪ੍ਰਧਾਨਗੀ ਮੰਡਲ ਨੂੰ ਅਪਣੇ ਅਪਣੇ ਸੁਝਾਅ ਦਿੱਤੇ। ਬੂਲਾਰਿਆਂ ਨੇ ਸਮੂਹ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਨੂੰ 26 ਮਈ ਨੂੰ ਕਾਲੇ ਦਿਨ ਮਨਾਉਣ ਦੇ ਐਕਸ਼ਨ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ ✍️  ਗਗਨਦੀਪ ਧਾਲੀਵਾਲ ਝਲੂਰ

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ
ਦੋਸਤੋ ਅੱਜ ਸਮਾਂ ਬਹੁਤ ਬਦਲ ਗਿਆ ਹੈ ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ।ਹੁਣ ਹੱਸਣ ਜਾ ਮੁਸਕਾਹਰਟ ਵੇਲੇ ਕਈਆਂ ਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਹੈ।ਕਿਉਕਿ ਅੱਜ ਕੱਲ ਦੇ ਲੋਕ ਹੱਸਣ ਦੇ ਵੀ ਬਹੁਤ ਗਲਤ ਅਰਥ ਕੱਢ ਲੈਂਦੇ ਹਨ।ਅੱਜ ਦੇ ਯੁੱਗ ਵਿੱਚ ਇੰਝ ਲੱਗਦਾ ਹੈ ਜਿਵੇਂ ਚਿਹਰਿਆਂ ਤੋਂ ਹਾਸਾ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ।ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਏਨਾ ਕੁ ਅਕਾ ਦਿੱਤਾ ਹੈ ਕਿ ਉਹ ਆਪ ਹੱਸਣਾ ਤਾਂ ਦੂਰ ਦੂਜਿਆਂ ਦਾ ਹੱਸਣਾ ਵੀ ਪਸੰਦ ਨਹੀਂ ਕਰਦਾ।ਦੋਸਤੋਂ ਹੱਸਣਾ ਤੇ ਰੋਣਾ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ।ਪਰ ਹੱਸਣਾ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਵਿਗਆਨੀਆ ਅਨੁਸਾਰ -“ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ”।ਜੋ ਲੋਕ ਜ਼ਿਆਦਾ ਹੱਸਦੇ ਹਨ ਉਹ ਦੁੱਖ ਨੂੰ ਸੌਖਾ ਸਹਿ ਲੈਂਦੇ ਹਨ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦੁੱਖ ਨਹੀਂ ਜਾਂ ਉਹ ਮਾੜੇ ਸਮੇਂ ਵਿੱਚੋਂ ਨਹੀਂ ਗੁਜ਼ਰਦੇ,ਪਰ ਇਹ ਲੋਕ ਏਨੀ ਜਲਦੀ ਹੌਸਲਾ ਨਹੀਂ ਛੱਡਦੇ।ਹੱਸਣਾ ਉਹ ਚੀਜ਼ ਹੈ ਜਿਸਨੂੰ ਲੋਕ ਸਭ ਤੋਂ ਵੱਧ ਪਸੰਦ ਕਰਦੇ ਹਨ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਵੀ ਹੋ ਜਾਂਦਾ। ਹਰ ਕੋਈ ਖਿੜੇ ਹੋਏ ਚਿਹਰੇ ਨਾਲ ਹੀ ਬੋਲਣਾ ਪਸੰਦ ਕਰਦਾ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਦੁਨੀਆਂ ਸਾਡੇ ਨਾਲ ਹੱਸਦੀ ਹੈ।ਜਦਕਿ ਰੋਂਦੇ ਹੋਏ ਇਨਸਾਨ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ।ਸਾਨੂੰ ਹਮੇਸ਼ਾ ਜ਼ਿੰਦਗੀ ਦੇ ਔਖੇ ਪਲਾ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇੱਕ ਤਾਂ ਹੌਸਲਾ ਨਹੀਂ ਢਹਿੰਦਾ ਬਾਕੀ ਮੁਸ਼ਕਿਲ ਨੂੰ ਹੱਸ ਕੇ ਪਾਰ ਕਰਨ ਦਾ ਜਜ਼ਬਾ ਜ਼ਰੂਰ ਪੈਦਾ ਹੁੰਦਾ ਹੈ।ਕਈ ਲੋਕ ਬੜੇ ਹੱਸਮੁੱਖ ਹੁੰਦੇ ਹਨ ਜੋ ਹਮੇਸ਼ਾ ਆਪਣਾ ਦੁੱਖ ਛੁਪਾ ਕੇ ਰੱਖਦੇ ਹਨ ਉਹ ਮਹਿਲਫਿਲਾਂ ,ਵਿਆਹਾਂ -ਸ਼ਾਦੀਆਂ ਵਿੱਚ ਹਮੇਸ਼ਾ ਆਪਣੇ ਮੂੰਹ ਉੱਪਰ ਖ਼ੁਸ਼ੀ ਦਾ ਖੇੜਾ ਰੱਖਦੇ ਹਨ ਅੰਦਰੋਂ ਚਾਹੇ ਕਿੰਨੇ ਵੀ ਦੁਖੀ ਜਾਂ ਕੜੇ ਕਿਓਂ ਨਾ ਹੋਣ।ਅਜਿਹੇ ਲੋਕਾਂ ਦੇ ਦੋਸਤ ਤੇ ਚਾਹੁਣ ਵਾਲੇ ਬਹੁਤ ਹੁੰਦੇ ਹਨ। ਤੁਹਾਡੇ ਚਿਹਰੇ ਦੀ ਮੁਸਕਰਾਹਟ ਬਹੁਤ ਦੁੱਖਾਂ ਨੂੰ ਠੀਕ ਕਰਦੀ ਹੈ। ਦੋਸਤੋਂ ਜੋ ਲੋਕ ਹਮੇਸ਼ਾ ਹੱਸਦੇ ਰਹਿੰਦੇ ਹਨ ਉਹ ਟੈਨਸਨ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸਮੇਂ ਤੱਕ ਖੁਸ਼ ਰਹਿੰਦੇ ਹਨ।ਉਹ ਤੰਦਰੁਸਤ ਵੀ ਰਹਿੰਦੇ ਹਨ।ਕੁੱਝ ਵਿਦਵਾਨਾਂ ਨੇ ਮੁਸਕਰਾਹਟ ਜਾਂ ਹਾਸੇ ਬਾਰੇ ਆਪਣੇ ਵਿਚਾਰ ਦਿੱਤੇ ਹਨ—
ਅਬਰਾਹਿਮ ਲਿੰਕਨ
"ਭੈਭੀਤ ਤਣਾਅ ਜੋ ਮੇਰੇ ਤੇ ਦਿਨ ਰਾਤ ਹੈ, ਜੇ ਮੈਂ ਹੱਸਦਾ ਨਹੀਂ ਤਾਂ ਮੈਨੂੰ ਮਰਨਾ ਚਾਹੀਦਾ ਹੈ."
ਹੈਨਰੀ ਵਾਰਡ ਬੀਚਰ ਦੇ ਅਨੁਸਾਰ —
"ਉਸ ਤੋਂ ਸਾਵਧਾਨ ਰਹੋ ਜੋ ਬੱਚੇ ਦੇ ਹਾਸੇ ਨੂੰ ਨਫ਼ਰਤ ਕਰਦਾ ਹੈ."
ਆਰਥਰ ਮਾਰਸ਼ਲ
"ਇਸ ਨੂੰ ਹੱਸੋ, ਇਸਨੂੰ ਹੱਸੋ; ਇਹ ਜ਼ਿੰਦਗੀ ਦੇ ਸਭ ਤੋਂ ਵਧੀਆ ਅਮੀਰ ਦਾ ਹਿੱਸਾ ਹੈ."ਦੋਸਤੋ ਹੱਸਣ ਦੇ ਕਈ ਫਾਇਦੇ ਵੀ ਹਨ ਜਿਵੇ ਕਿ ਹੱਸਣ ਨਾਲ ਮਨ ਵਿੱਚ ਸਕਾਰਤਮਕ ਸੋਚ  , ਆਪਣਾਪਨ ਦਾਂ ਅਹਿਸਾਸ ,ਵਰਗੇ ਵਿਚਾਰ ਪੈਦਾ ਹੁੰਦੇ ਹਨ ਕਦੇ ਇਕੱਲਾਪਨ ਮਹਿਸੂਸ ਨਹੀਂ ਹੁੰਦਾ।ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਹੋ ਜਾਂਦੀਆਂ ਹਨ । ਹੱਸਦੇ ਰਹਿਣ ਨਾਲ ਇਨਸਾਨ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਕਾਰਾਤਮਕ ਬਣ ਜਾਂਦਾ ਹੈ।ਹੱਸਣ ਵਾਲਾ ਵਿਅਕਤੀ ਉਮਰ ਜਿਆਦਾ ਭੋਗਦਾ ਹੈ ਉਸਦੇ ਮਨ ਵਿੱਚੋਂ ਮੌਤ ਦਾ ਭੈ ਨਿਕਲ ਜਾਂਦਾ  ਹੈ।ਜੋ ਇਨਸਾਨ ਹੱਸਦੇ ਰਹਿੰਦੇ ਹਨ ਉਹਨਾਂ ਦੇ ਸਰੀਰ ਨੂੰ ਰੋਗ ਬਹੁਤ ਘੱਟ ਲੱਗਦੇ ਹਨ।ਹੱਸਣ ਨਾਲ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ।ਸਾਨੂੰ ਸਾਰਿਆਂ ਨੂੰ ਮੁਸਕਰਾਹਟ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।'ਇਬਰਾਹਿਮ ਲਿੰਕਨ' ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ । ਦੋਸਤੋ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਸਭ ਤੋਂ ਪ੍ਰਭਾਵਸਾਲੀ ਸ਼ਖ਼ਸੀਅਤ ਲਈ ਹਰ ਰੋਜ਼ ਹੱਸਣਾ ਮੁਸਕੁਰਾਉਣਾ ਚਾਹੀਦਾ ਹੈ ਜੇ ਤੁਸੀੰ ਖ਼ੁਦ ਹੱਸ ਰਹੇ ਹੋ ਤੇ ਦੂਜਿਆਂ ਨੂੰ ਹਸਾ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਉਸ ਕੋਲ ਵਿਹਲ ਕਿਥੇ ਹੈ ? ਹਰ ਕੋਈ ਸਾਰਾ ਦਿਨ ਕਾਹਲੀ  ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ਵਿਅਸਥ ਰਹਿੰਦਾ ਹੈ। ਹੱਸਣਾ ਤਾਂ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਦੇ ਤੇ ਮੁਸਕਰਾਉਂਦੇ ਹਨ ਉਹ ਹਮੇਸ਼ਾ ਅਰੋਗ ਰਹਿੰਦੇ ਹਨ ਤੇ ਲੰਮੀ ਉਮਰ ਭੋਗਦੇ ਹਨ।"ਆਓ ਸਾਰੇ ਅੱਜ ਤੋਂ ਪ੍ਰਣ ਕਰੀਏ ਕਿ ਬਾਕੀ ਰਹਿੰਦੀ ਜ਼ਿੰਦਗੀ ਹਸ ਕੇ ਬਤੀਤ ਕਰੀਏ ਤੇ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਰੰਗ ਬਖੇਰੀਏ।ਹਮੇਸ਼ਾ ਦੂਜਿਆਂ ਦੇ ਚਿਹਰਿਆਂ ਦੀ ਮੁਸਕਰਾਹਟ ਬਣੀਏ।

           

ਗਗਨਦੀਪ ਧਾਲੀਵਾਲ ਝਲੂਰ

 ਬਰਨਾਲਾ ਜਨਰਲ ਸਕੱਤਰ 

   ਮਹਿਲਾ ਕਾਵਿ ਮੰਚ 

ਡਾਕਟਰ ਨਵਾਬ ਖਾਨ ਰਸੂਲਪੁਰ ਨੂੰ ਸਦਮਾ

ਚਾਚੇ ਦੇ ਨੌਜਵਾਨ ਪੁੱਤਰ ਦੀ ਮੌਤ
ਆਗੂਆਂ ਵਲੋਂ  ਦੁੱਖ ਦਾ ਪ੍ਰਗਟਾਵਾ ... 

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸੋਹੀ)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਦੇ ਡਾਕਟਰ ਨਵਾਬ ਖਾਨ ਰਸੂਲਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਚਾਚੇ ਅਕਬਰ ਖਾਨ ਦੇ ਹੋਣਹਾਰ ਸਪੁੱਤਰ ਯਾਮੀਨ ਖਾਨ ਦੀ ਅਚਨਚੇਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਨੌਜਵਾਨ ਮਹਿਜ 25 ਕੁ ਸਾਲ ਦਾ ਸੀ ਇਸ ਮੌਕੇ ਆਗੂਆਂ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਅਤੇ ਬਲਾਕ ਆਗੂਆਂ ਨੇ ਕਿਹਾ ਨੌਜਵਾਨ ਯਾਮੀਨ ਖਾਨ ਦੀ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯਾਮੀਨ ਖਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹਨਾਂ ਕਿਹਾ ਕਿ ਪਰਿਵਾਰ ਤੇ ਬਹੁਤ ਹੀ ਦੁੱਖਦਾਈ ਸਮਾਂ ਹੈ ਪੁੱਤਰ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰਿਵਾਰ ਨੇ ਇਕ ਕੀਮਤੀ ਹੀਰਾ ਗਵਾ ਲਿਆ ਹੈ।     
ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ', ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ ਪੰਜਾਬ ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ ,ਡਾ ਬਲਕਾਰ ਸਿੰਘ ਜੀ ਸੇਰਗਿਲ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਸਰਬਜੀਤ ਸਿੰਘ ਅੰਮ੍ਰਿਤਸਰ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਪੰਜਾਬ ,ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਹਾਕਮ ਸਿੰਘ ਪਟਿਆਲਾ, ਡਾ ਸੁਰਿੰਦਰ ਜੈਨਪੁਰੀ ਨਵਾਂ ਸਹਿਰ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ , ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾ ਜੋਗਿੰਦਰ ਸਿੰਘ ਜੀ ਗੁਰਦਾਸਪੁਰ ,ਡਾ ਸੁਰਜੀਤ ਸਿੰਘ ਜੀ ਬਠਿੰਡਾ, ਡਾ ਕਰਨੈਲ ਸਿੰਘ ਜੀ ਜੋਗਾਨੰਦ ,ਡਾ ਵਿਜੈ ਜੀ ਰੋਪੜ ,ਡਾ ਵੇਦ ਪ੍ਰਕਾਸ ਜੀ ਰੋਪੜ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾ ਸੁਖਵਿੰਦਰ ਸਿੰਘ ਜੀ ਰਾੜਾ ਸਾਹਿਬ ਜਿਲ੍ਹਾ ਕੈਸ਼ੀਅਰ, ਡਾ ਬਲਜਿੰਦਰ ਸਿੰਘ ਜੀ ਰਾੜੇ ਜਿਲ੍ਹਾ ਸਕੱਤਰ ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ,ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ, ਡਾ ਕੇਸਰ ਧਾਂਦਰਾ ਜਿਲ੍ਹਾ ਪ੍ਰੈਸ ਸਕੱਤਰ, ਡਾ ਸਨ ਅਲੀ ਜੀ ਪ੍ਰਧਾਨ ਬਲਾਕ ਪੱਖੋਵਾਲ, ਮੈਡਮ ਡਾ ਰਮਨਦੀਪ ਕੌਰ ਜੀ ਬੱਲੋਵਾਲ, ਮੈਡਮ ਡਾ ਨਵਦੀਪ ਕੌਰ ਜੀ ਲਲਤੋਂ ਕਲਾਂ, ਮੈਡਮ ਡਾ ਜਸਵਿੰਦਰ ਕੌਰ ਬਾੜੇਵਾਲ, ਸੈਕਟਰੀ ਡਾ ਪੁਸਪਿੰਦਰ ਬੋਪਾਰਾਏ ,ਡਾ ਰਾਜੂ ਖਾਨ ਸੁਧਾਰ ,ਡਾਕਟਰ ਧਰਮਿੰਦਰ ਜੀ ਪੱਬੀਆਂ ,ਡਾ ਹਰਬੰਸ ਸਿੰਘ ਜੀ ਬਸਰਾਓ ,ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਜਸਮੇਲ ਸਿੰਘ ਲਲਤੋਂ ਸੀਨੀਅਰ ਮੀਤ ਪ੍ਰਧਾਨ, ਡਾ ਭਗਤ ਸਿੰਘ ਜੀ ਤੁਗਲ ,ਡਾ ਕਮਲਜੀਤ ਸਿੰਘ ਧੂਲਕੋਟ ,ਡਾ ਹਰਦੀਪ ਸਿੰਘ ਫੱਲੇਵਾਲ ,ਡਾ ਗੁਰਚਰਨ ਸਿੰਘ ਕਾਨ੍ਹ ਡਾ ਹਰਦਾਸ ਸਿੰਘ ਜੀ ਢੈਪਈ ਮੁੱਖ ਸਰਪ੍ਰਸਤ ,ਡਾ ਹਰਪ੍ਰੀਤ ਸਿੰਘ ਕਟਾਹਰੀ, ਡਾ ਮਨਜੀਤ ਸਿੰਘ ਜੀ ਧੂਰਕੋਟ ,ਡਾ ਹਰਦੀਪ ਧੂਲਕੋਟ ਡਾ ਅਵਤਾਰ ਸਿੰਘ ਭੱਟੀ ਡਾ ਹਿਰਦੇਪਾਲ ਸਿੰਘ ਜੀ ਦਾਦ ਡਾ ਹਰਪ੍ਰੀਤ ਸਿੰਘ ਧਾਲੀਵਾਲ ਪੱਖੋਵਾਲ ਡਾ ਜਸਵਿੰਦਰ ਰਤਨ ,ਡਾ ਸਲੀਮ ਖ਼ਾਨ ਜਲਾਲ ,ਮੁਸ਼ਤਾਕ ਅਲੀ ਜਲਾਲ ,ਡਾ ਬਲਦੀਪ ਕੁਮਾਰ ਜੋਧਾਂ ਸੀਨੀਅਰ ਆਗੂ ਡਾ ਭਗਤ ਸਿੰਘ ਜੀ ਤੁਗਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਸਪੁੱਤਰ ਦਾ ਅਚਨਚੇਤ ਸਦੀਵੀ ਵਿਛੋੜਾ, ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।