ਮਹਿਲ ਕਲਾਂ /ਬਰਨਾਲਾ- 31 ਜੁਲਾਈ-(ਗੁਰਸੇਵਕ ਸੋਹੀ)-ਧਰਤੀ ਤੇ ਦਿਨੋਂ ਦਿਨ ਘਟਦੀ ਰੁੱਖਾਂ ਦੀ ਗਿਣਤੀ
ਸਮਾਜ ਚ ਸਿਹਤ ਸੰਕਟ ਲੈ ਕੇ ਆਵੇਗੀ ਇਸ ਲਈ ਹਰ ਮਨੁੱਖ ਨੂੰ ਘੱਟੋ ਘੱਟ ਦੋ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਵੱਖ ਵੱਖ ਕਾਰਨਾਂ ਕਰਕੇ ਦੂਸ਼ਿਤ ਹੋਏ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ। ਇਹ ਵਿਚਾਰ ਮਨਦੀਪ ਲੋਕ ਭਲਾਈ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਨੇ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਠੁੱਲੀਵਾਲ, ਸੇਰਪੁਰ, ਟੱਲੇਵਾਲ ,ਕਾਲਾਬੂਲਾ, ਘਨੌਰੀ ਖੁਰਦ, ਸਲਗਮੇ ਅਤੇ ਬੀਹਲਾ ਵਿਖੇ ਬੂਟੇ ਲਾਉਣ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਚ ਲੈ ਚੁੱਕੀ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਹਨ ਅਤੇ ਅਸੀਂ ਆਕਸੀਜਨ ਮੁੱਲ ਖ਼ਰੀਦਣ ਲਈ ਮਜਬੂਰ ਹੋ ਗਏ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਦਰੱਖਤਾਂ ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਕੱਟ ਰਹੇ ਹਾਂ। ਉਨ੍ਹਾਂ ਦੀ ਥਾਂ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਭ ਤੋਂ ਵੱਡਾ ਤੇ ਸੌਖਾ ਤਰੀਕਾ ਇਹੀ ਹੈ ਕਿ ਹਰ ਇੱਕ ਮਨੁੱਖ ਰੁੱਖ ਲਗਾਵੇ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲਵੇ ।ਇਸ ਲਈ ਸਾਡੀ ਲੋਕ ਭਲਾਈ ਫਾਊਂਡੇਸ਼ਨ ਦੀ ਟੀਮ ਵੱਲੋ ਇਹ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਅਸੀਂ ਵੱਖ ਵੱਖ ਗੁਰੂਘਰਾਂ, ਸਕੂਲਾਂ, ਸ਼ਮਸ਼ਾਨ ਘਾਟਾਂ, ਪੁਲਸ ਥਾਣਿਆਂ ਹਸਪਤਾਲਾਂ ,ਡਿਸਪੈਂਸਰੀਆਂ, ਪਿੰਡਾਂ ਦੇ ਪਾਰਕਾਂ ਸਮੇਤ ਹੋਰ ਸਾਂਝੀਆਂ ਥਾਵਾਂ ਤੇ ਬੂਟੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੂਟੇ ਲਾਉਣ ਤੋਂ ਇਲਾਵਾ ਗ਼ਰੀਬ ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਮੱਦਦ ,ਮਰੀਜ਼ਾਂ ਨੂੰ ਦਵਾਈਆਂ ਸਮੇਤ ਹੋਰ ਵੱਖ ਵੱਖ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ, ਥਾਣਾ ਟੱਲੇਵਾਲ ਦੇ ਮੁਖੀ ਕਿ੍ਸਨ ਸਿੰਘ ਸਿੱਧੂ ,ਐਸ ਐਮ ਓ ਸੇਰਪੁਰ ਸਮੇਤ ਵੱਖ ਵੱਖ ਆਗੂਆਂ ਨੇ ਉਕਤ ਨੌਜਵਾਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਹਨ ਤਾਂ ਜੋ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾ ਸਕੀਏ। ਉਨ੍ਹਾਂ ਕਿਹਾ ਕਿ ਹਰ ਇਕ ਮਨੁੱਖ ਦਾ ਫਰਜ ਬਣਦਾ ਹੈ ਕਿ ਉਹ ਘੱਟੋ ਘੱਟ 2 ਪੌਦੇ ਲਗਾ ਕੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਏ ਐਸ ਆਈ ਮਨਜੀਤ ਸਿੰਘ ਠੁੱਲੀਵਾਲ, ਪ੍ਰਿੰਸੀਪਲ ਕੁਲਵਿੰਦਰ ਕੌਰ, ਥਾਣਾ ਸੇਰਪੁਰ ਦੇ ਮੁੱਖ ਮੁਨਸੀ ਰਾਜਵਿੰਦਰ ਸਿੰਘ, ਜਰਨੈਲ ਸਿੰਘ, ਲਖਵਿੰਦਰ ਸਿੰਘ ਹੇੜੀਕੇ, ਸੁਖਵੀਰ ਸਿੰਘ, ਰਘਵੀਰ ਸਿੰਘ ਸੇਰਪੁਰ, ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ ਆਦਿ ਹਾਜ਼ਰ ਸਨ।