You are here

ਹੱਡਾ ਰੋੜੀ ਅਬਾਦੀ ਤੋਂ ਦੂਰ ਲਿਜਾਣ ਦੀ ਕੀਤੀ ਮੰਗ

ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਦੀ ਹੱਡਾ ਰੋੜੀ ਅਬਾਦੀ ਦੇ ਬਿਲਕੁਲ ਨੇੜੇ ਹੋਣ ਕਰਕੇ ਪਿੰਡ ਵਾਸੀਆਂ ਨੂੰ ਬੜੀ ਹੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਅਤੇ ਕਿਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਜੱਟਪੁਰਾ ਨੇ ਦੱਸਿਆ ਕਿ ਪਿੰਡ ਦੀ ਅਬਾਦੀ ਵਧਣ ਨਾਲ ,ਪਿੰਡ ਦੀ ਵਸੋਂ ਪਿੰਡ ਦੀ ਹੱਡਾ ਰੋੜੀ ਦੇ ਨਾਲ ਜਾ ਲੱਗੀ ਹੈ ਅਤੇ ਮੁਰਦਾ ਪਸੂਆਂ ਦੀ ਬਦਬੂ ਨਾਲ ਕੋਈ ਬਿਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ।ਇਸ ਦੇ ਨਾਲ ਹੀ ਅਵਾਰਾ ਕੁੱਤਿਆਂ ਦੀ ਭਰਮਾਰ ਵੀ ਹਰ ਵਕਤ ਚਿੰਤਾ ਦਾ ਵਿਸਾ ਬਣੀ ਰਹਿੰਦੀ ਹੈ,ਅਵਾਰਾ ਕੁੱਤੇ ਕਈ ਵਾਰ ਬੱਚਿਆਂ ਤੇ ਹਮਲੇ ਵੀ ਕਰ ਚੁੱਕੇ ਹਨ।ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਹੱਡਾ ਰੋੜੀ ਪਿੰਡ ਤੋਂ ਬਾਹਰ ਪੰਚਾਇਤੀ ਜਮੀਂਨ ਵਿੱਚ ਲਿਜਾਣ ਦੀ ਮੰਗ ਕੀਤੀ ।ਇਸ ਮੌਕੇ ਜੀ ਓ ਜੀ ਜਗਤਾਰ ਸਿੰਘ ਨੇ ਕਿਹਾ ਕਿ ਉਹ ਜਲਦੀ ਇਸ ਸਬੰਧੀ ਡਿਪਟੀ ਕਮਿਸਨਰ ਲੁਧਿਆਣਾ ਨੂੰ ਮਿਲਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕਰਨਗੇ।ਇਸ ਮੌਕੇ ਉਨ੍ਹਾ ਨਾਲ ਜੁਗਿੰਦਰ ਸਿੰਘ ਬਿਜਲੀ ਵਾਲੇ,ਜਗਸੀਰ ਸਿੰਘ ਰਾਹਲ,ਨਛੱਤਰ ਸਿੰਘ ਸੱਦੋਵਾਲ ਵਾਲੇ, ਬੂਟਾ ਸਿੰਘ ਗਿੱਲ,ਕਰੋੜਾ ਸਿੰਘ,ਕੁਲਵੰਤ ਸਿੰਘ ਕੰਤਾ,ਸੁਖਦੇਵ ਸਿੰਘ ਨੇਕਾ,ਨਾਜਰ ਸਿੰਘ ਨਾਜੀ ਆਦਿ ਹਾਜਰ ਸਨ ।
ਫੋਟੋ ਕੈਪਸ਼ਨ:-ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਹੋਰ ਜਾਣਕਾਰੀ ਦਿੰਦੇ ਹੋਏ।