You are here

ਪੰਜਾਬ 'ਚ  ਕਰਫਿਊ ਮਿਆਦ ਵਿੱਚ ਵਾਧਾ

(ਫੋਟੋ:-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ)

ਹੁਣ ਕਰਫਿਊ 17 ਮਈ ਤੱਕ ਜਾਰੀ ਰਹੇਗਾ

ਚੰਡੀਗੜ੍ਹ, ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/।ਮਨਜਿੰਦਰ ਗਿੱਲ)-

 ਕੋਰੋਨਾ ਵਾਇਰਸ ਦੌਰਾਨ ਲੱਗੇ ਲਾਕਡਾਊਨ ਅਤੇ ਕਰਫਿਊ ਨੂੰ ਪੰਜਾਬ ਵਿਚ ਹੋਰ 15 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਕਰਫਿਊ 3 ਮਈ ਤਕ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਦੋ ਹਫ਼ਤੇ ਹੋਰ ਪੰਜਾਬ ਵਿਚ ਕਰਫਿਊ ਲਾਗੂ ਰਹੇਗਾ। ਇਸ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ 11 ਵਜੇ ਤਕ ਢਿੱਲ ਦਿੱਤੀ ਜਾਵੇਗੀ। ਇਸ ਢਿੱਲ ਦੌਰਾਨ ਵੀ ਉਹੀ ਦੁਕਾਨਾਂ ਖੁੱਲ੍ਹਣਗੀਆਂ, ਜਿਨ੍ਹਾਂ ਵਸਤੂਆਂ ਦੀ ਲੋੜ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਹੁੰਦੀ ਹੈ। ਇਸ ਢਿੱਲ ਦੌਰਾਨ ਸਰੀਰਕ ਦੂਰੀਆਂ ਦਾ ਖਾਸ ਧਿਆਨ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਫੈਕਟਰੀਆਂ ਖੁੱਲ੍ਹਣ ਦੀਆਂ ਹਦਾਇਤਾਂ ਵੀ ਨਿਯਮਾਂ ਦੀ ਸਖ਼ਤ ਪਾਲਣਾ ਕਰਦੇ ਹੋਏ ਜਾਰੀ ਕੀਤੀਆਂ ਗਈਆਂ ਹਨ। ਕੱਲ੍ਹ ਹੋਈ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਸੂਬੇ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਹੈ।