ਅਜੀਤਵਾਲ, 22 ਸਤੰਬਰ (ਨਛੱਤਰ ਸੰਧੂ):- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਦੇ ਅਧਿਆਪਕਾ ਨੇ ਵਿਿਦਆਰਥੀਆਂ ਨੂੰ ਆਨਲਾਈਨ ਵੀਡਿਓ ਕਾਲ ਰਾਹੀਂ ਸਵੈ-ਸਫਾਈ ਬਾਰੇ ਜਾਣੰੂ ਕਰਵਾਇਆ ਗਿਆ।ਕੋਰੋਨਾ ਵਾਇਰਸ ਦੇ ਚੱਲਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਮਾਸਕ, ਸੈਨੇਟਾਈਜਰ, ਦਸਤਾਨੇ, ਆਪਸ ਵਿਚਲੀ ਦੂਰੀ ਬਣਾਈ ਰੱਖੋ, ਨਹੁੰ ਕੱਟਣਾ,ਬੁਰਸ ਕਰਨਾ,ਨਹਾਉਣਾ,ਹੱਥ ਧੋਣਾ,ਸਾਫ-ਸੁਥਰੇ ਕੱਪੜੇ ਪਾਉਣਾ ਆਦਿ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਸ਼ੁਭਾਸ਼ ਪਲਤਾ ,ਡਾਇਰੈਕਟਰ ਸ਼ਰੀਆ ਪਲਤਾ ਅਤੇ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਕਿਹਾ ਕਿ ਕੋਵਿਡ-19 ਦੇ ਚਲਦੇ ਸਾਰੀਆ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ, ਸੈਨੇਟਾਈਜਰ, ਦਸਤਾਨੇ ਵਰਤਣੇ ਚਾਹੀਦੇ ਹਨ ਅਤੇ ਇਸ ਬਿਮਾਰੀ ਦੇ ਚੱਲਦੇ ਸਰੀਰ ਨੂੰ ਸਾਫ ਸੁਥਰਾ ਰੱਖਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਆਪਣੇ ਸਰੀਰ ਦੀ ਸਫਾਈ ਨਹੀਂ ਰੱਖਦਾ, ਤਾਂ ਅਨੇਕਾਂ ਹੀ ਘਾਤਕ ਬਿਮਾਰੀਆਂ ਇਨਸਾਨ ਨੂੰ ਘੇਰਾ ਪਾ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋ ਬਚਣ ਲਈ ਜਰੂਰੀ ਹੈ ਕਿ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਗੰਦਗੀ ਤੋ ਫੈਲਣ ਵਾਲੀਆਂ ਹੋਰ ਵੀ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਟਾਈਫਾਈਡ ਜਾਨਲੇਵਾ ਬਿਮਾਰੀਆਂ ਹਨ ਜੇਕਰ ਸਮੇਂ ਸਿਰ ਇਨ੍ਹਾਂ ਦਾ ਰੋਕਥਮ ਕੀਤਾ ਜਾਵੇ ਤਾਂ ਇਨ੍ਹਾਂ ਜਾਨਲੇਵਾ ਬਿਮਾਰੀਆਂ ਤੋ ਨਿਜਾਤ ਪਾਈ ਜਾ ਸਕਦੀ ਹੈ ਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਮ ਸਫਾਈ ਕਰਕੇ ਹੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਘਰ ਦੀ ਅਤੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਮਾਰੀਆਂ ਤੋ ਬਚੇ ਰਹਿਣ ।