ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇੰਗਲੈਂਡ 'ਚ ਮੋਟਰ ਵਾਹਨਾਂ ਦੀ ਰਫ਼ਤਾਰ 'ਚ ਵਾਧਾ ਕੀਤਾ ਜਾਵੇਗਾ। ਇਸ ਵੇਲੇ ਜ਼ਿਆਦਾਤਰ ਮੋਟਰ ਵਾਹਨਾਂ ਦੀ ਰਫ਼ਤਾਰ ਹੱਦ 50 ਐਮ. ਪੀ. ਐੱਚ. ਨਿਰਧਾਰਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਚ ਟਰੈਫ਼ਿਕ ਫਲੋਅ ਨੂੰ ਸੁਖਾਲਾ ਕਰਨ ਅਤੇ ਆਸਾਨ ਡਰਾਈਵਿੰਗ ਲਈ ਸਰਕਾਰ ਵਲੋਂ ਉਕਤ ਕਦਮ ਚੁੱਕਿਆ ਜਾਵੇਗਾ। ਹਾਈਵੇਅ ਇੰਗਲੈਂਡ ਨੇ ਕਿਹਾ ਕਿ ਕਈ ਪ੍ਰਕਾਰ ਦੇ ਅਭਿਆਸ ਲੈਣ ਬਾਅਦ ਵਾਹਨਾਂ ਦੀ ਰਫ਼ਤਾਰ ਹੱਦ 60 ਐਮ.ਪੀ.ਐੱਚ. ਤੱਕ ਕੀਤੀ ਜਾਵੇਗੀ। ਅਜਿਹਾ ਕਰਨ ਨਾਲ ਮੋਟਰ ਗੱਡੀਆਂ ਦਾ ਫਲੋਅ ਤੇਜ਼ੀ ਨਾਲ ਅੱਗੇ ਵਧੇਗਾ ਅਤੇ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲ ਸਕੇਗੀ। ਇਸ ਦੌਰਾਨ 'ਏ. ਏ.' ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਟਰੈਫ਼ਿਕ ਸਮੱਸਿਆ ਘਟੇਗੀ ਤੇ ਸਫ਼ਰ ਜਲਦੀ ਖ਼ਤਮ ਹੋਵੇਗਾ। ਇਸ ਤੋਂ ਪਹਿਲਾਂ ਯੂਨੀਅਨ ਵਾਲਿਆਂ ਨੇ ਕਿਹਾ ਸੀ ਕਿ ਇਸ ਨਾਲ ਡਰਾਈਵਰਾਂ ਦੀ ਸੁਰੱਖਿਆ ਦਾਅ ਉੱਪਰ ਲੱਗੇਗੀ