You are here

ਪੰਜਾਬ

26 ਮਈ ਨੂੰ ਪੂਰੇ ਭਾਰਤ ਵਿੱਚ ਕਾਲਾ ਦਿਵਸ ਮਨਾਇਆ ਜਾਵੇਗਾ - ਗਿਆਨੀ ਛੀਨੀਵਾਲ   

ਦਿੱਲੀ - ਮਈ-2021- (ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਕਨੂੰਨ 26 ਮਈ ਨੂੰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 6 ਮਹੀਨੇ ਹੋ ਜਾਣਗੇ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਸ ਦਿਨ ਪੂਰੇ ਭਾਰਤ ਵਿੱਚ ਕਾਲਾ ਦਿਵਸ ਮਨਾਇਆ ਜਾਵੇਗਾ। ਘਰਾਂ, ਦੁਕਾਨਾਂ, ਵਾਹਨਾਂ ਉੱਪਰ ਕਾਲੇ ਝੰਡੇ ਲਾਏ ਜਾਣਗੇ ਕਿਸਾਨਾਂ, ਮਜ਼ਦੂਰਾਂ ਵੱਲੋਂ ਕਾਲੀਆਂ ਪੱਗਾਂ ਅਤੇ ਬੀਬੀਆਂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਧਰਨੇ ਵਾਲੀਆਂ ਥਾਵਾਂ ਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੈੱਸ ਨਾਲ ਸੰਪਰਕ ਕਰਨ ਤੇ ਬੀਕੇਯੂ ਰਾਜੇਵਾਲ ਜਿਲਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਹੈ ਕਿ ਅੱਜ ਤੋਂ ਹੀ ਆਪਣੇ- ਆਪਣੇ ਵਾਹਨਾਂ ਘਰਾਂ ਤੇ ਕਾਲੇ ਝੰਡੇ ਲਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਨ ਪਿੰਡਾਂ ਤੇ ਸ਼ਹਿਰਾਂ ਵਿੱਚ ਕਾਲਾ ਦਿਵਸ ਮਨਾਉਣ ਲਈ ਵਿਚਾਰ ਤੇਜ਼ ਕੀਤੇ ਜਾਣ 26 ਤਰੀਕ ਨੂੰ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਲਈ ਜ਼ਿਆਦਾ ਤੋਂ ਜ਼ਿਆਦਾ ਕਾਫ਼ਲੇ ਕੂਚ ਕਰਨ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ ਲਗਾਤਾਰ ਚੱਲ ਰਹੇ 8 ਮਹੀਨਿਆਂ ਤੋਂ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਗਵਾਉਣ। ਇਸ ਸਮੇਂ ਉਨ੍ਹਾਂ ਨਾਲ ਜਿਲਾ ਮੀਤ ਪ੍ਰਧਾਨ ਮੁਖਤਿਆਰ ਸਿੰਘ, ਦਲਵਾਰ ਸਿੰਘ ਗਹਿਲ, ਕੁਲਵਿੰਦਰ ਸਿੰਘ ਗਹਿਲ, ਪ੍ਰਧਾਨ ਸੁਰਜੀਤ ਸਿੰਘ, ਨਹਿੰਗ ਬਰਨਾਲਾ, ਮਲਾਗਰ ਸਿੰਘ ਗਹਿਲ, ਨਰਿੰਦਰ ਸਿੰਘ, ਪ੍ਰਧਾਨ ਰਾਜਿੰਦਰ ਸਿੰਘ ਪਟਿਆਲਾ,ਕੋਟਪਨੈਚ ਜਰਨਲ ਸਕੱਤਰ ਲੁਧਿਆਣਾ, ਉਂਕਾਰ ਸਿੰਘ ਜਨਰਲ ਸਕੱਤਰ ਪੰਜਾਬ ਆਦਿ  ਹਾਜ਼ਰ ਸਨ

ਡਾ.ਕੇਸਰ ਖ਼ਾਨ ਦੇ ਪਿਤਾ ਜੀ ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਗਟਾਵਾ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸੋਹੀ)-
 ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਦੇ ਪਿਤਾ ਡਾ ਜਮੀਲ ਮੁਹੰਮਦ ਜੀ ਦੀ ਹੋਈ ਅਚਾਨਕ ਮੌਤ 'ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਦੇ ਆਗੂਆਂ ਵੱਲੋਂ ਮਲਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ,ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਵਾਈਸ ਚੇਅਰਮੈਨ ਸਤਨਾਮ ਸਿੰਘ ਦੇਉ ਅੰਮਿ੍ਤਸਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਤ ਪ੍ਰਧਾਨ ਡ ਸੁਰਜੀਤ ਸਿੰਘ ਬਠਿੰਡਾ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਸੰਗਰੂਰ,ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ , ਸੂਬਾ ਮੀਤ ਪ੍ਰਧਾਨ ਡਾ ਜਗਵੀਰ ਸਿੰਘ ਮੁਕਤਸਰ,ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਜੋਗਾਨੰਦ,ਸੂਬਾ ਆਗੂ ਡਾ ਰਜੇਸ ਸਰਮਾਂ ਲੁਧਿਆਣਾ,ਡਾ ਸੁਖਦੇਵ ਸਿੰਘ ਭਾਂਬਰੀ ਫ਼ਤਿਹਗਡ਼੍ਹ ਸਾਹਿਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ ,ਡਾ ਬਾਜ਼ ਕੰਬੋਜ ਅਬੋਹਰ ,ਸੂਬਾ ਸਹਾਇਕ  ਸਕੱਤਰ ਡਾ ਰਿੰਕੂ ਫਤਹਿਗਡ਼੍ਹ ਸਾਹਿਬ,ਡਾ ਬਲਵਿੰਦਰ ਸਿੰਘ ਬਰਗਾੜੀ,ਡਾ ਬਗੀਚਾ ਸਿੰਘ ਮਨਚੰਦਾ,ਡਾ ਕੌਰ ਸਿੰਘ ਸੂਰਘੁਰੀ ਜ਼ਿਲ੍ਹਾ ਪ੍ਰਧਾਨ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਸਕੱਤਰ ਡਾ ਸੁਰਜੀਤ ਸਿੰਘ ਛਾਪਾ ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ,ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਮੀਤ ਪ੍ਰਧਾਨ ਨਾਹਰ ਸਿੰਘ ਮਹਿਲ ਕਲਾਂ, ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਸਹੌਰ ,ਡਾ ਸ਼ਕੀਲ ਮੁਹੰਮਦ,ਬਾਪਲਾ ,ਡਾ ਧਰਮਿੰਦਰ ਸਿੰਘ ਰਾਏਸਰ ,ਡਾ ਜਸਵੰਤ ਸਿੰਘ ਛਾਪਾ, ਡਾ ਮੁਕਲ ਸ਼ਰਮਾ ਮਨਾਲ, ਡਾ ਪਰਮਿੰਦਰ ਕੁਮਾਰ ਨਿਹਾਲੂਵਾਲ , ਡਾ ਪ੍ਰਿੰਸ ਰਿਸ਼ੀ ਭਗਵਾਨਪੁਰਾ, ਡਾ ਸੁਖਵਿੰਦਰ ਸਿੰਘ ਸ਼ੇਰਪੁਰ ,ਡਾ ਗੁਰਪਿੰਦਰ ਸਿੰਘ ਗੁਰੀ ਅਤੇ  ਵੈਦ ਬਾਕਿਬ ਅਲੀ ਆਦਿ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਬਰਨਾਲਾ ਜ਼ਿਲ੍ਹਾ ਦੇ ਆਗੂ ਡਾ ਕੇਸਰ ਖ਼ਾਨ (ਮਲਕ) ਮਾਂਗੇਵਾਲ  ਨਾਲ ਦੁੱਖਦਾ ਪ੍ਰਗਟਾਵਾ ਕੀਤਾ।
ਡਾ ਮੁਹੰਮਦ ਜ਼ਮੀਲ ਦੀ ਅੰਤਿਮ ਅਰਦਾਸ( ਦੁਆ )ਮਿਤੀ25-05-2021ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਪਿੰਡ ਮਾਂਗੇਵਾਲ (ਜ਼ਿਲ੍ਹਾ ਬਰਨਾਲਾ) ਵਿਖੇ ਹੋਵੇਗੀ।

ਕਸਬਾ ਮਹਿਲ ਕਲਾਂ ਵਿਖੇ ਬਜ਼ੁਰਗ ਔਰਤ ਦਾ ਪੁੱਤਰ ਨੇ ਹੀ ਕੀਤਾ ਕਤਲ     

ਦੋਸ਼ੀ ਵਿਰੁੱਧ ਧਾਰਾ 302 ਅਧੀਨ ਕੀਤਾ ਮੁਕੱਦਮਾ ਦਰਜ- ਐਸ ਐਚ ਓ ਮਹਿਲ ਕਲਾਂ 
   
ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਬੀਤੀ ਦੇਰ ਰਾਤ ਕਸਬਾ ਮਹਿਲ ਕਲਾਂ ਵਿਖੇ ਇਕ ਵਿਧਵਾ ਔਰਤ ਦਾ ਉਸ ਦੇ ਹੀ ਸ਼ਰਾਬੀ ਪੁੱਤਰ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਕੌਰ (70) ਪਤਨੀ ਸਵ. ਮੇਜਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ,ਜੋ ਕਿ ਆਪਣੇ ਪੁੱਤਰ ਨਾਲ ਰਹਿੰਦੀ ਸੀ। ਜਿਸ ਦਾ ਬੀਤੀ ਦੇਰ ਰਾਤ 11 ਵਜੇ 
ਕਤਲ ਹੋ ਗਿਆ ਸ਼ੀ । ਜਿਸ ਤੋਂ ਤੁਰੰਤ ਬਾਅਦ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲੈਂਦਾ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀ ਐੱਸ ਪੀ ਕੁਲਦੀਪ ਸਿੰਘ ,ਥਾਣਾ ਮੁਖੀ ਅਮਰੀਕ ਸਿੰਘ ਅੰਮ੍ਰਿਤਸਰ ਅਤੇ ਡੀ ਐੱਸ ਪੀ( ਡੀ ) ਬਰਨਾਲਾ ਬ੍ਰਿਜ ਮੋਹਨ ਵੱਲੋਂ  ਕੀਤੀ ਜਾਂਚ ਉਪਰੰਤ ਮ੍ਰਿਤਕ ਔਰਤ ਦੇ ਪੁੱਤਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। 
ਇਸ ਸੰਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਬੇਟੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਸੁਖਜੀਤ ਸਿੰਘ ਉਰਫ ਜੀਤਾ ਦੇ ਖਿਲਾਫ਼ ਆਈ ਪੀ ਸੀ ਦੀ ਧਾਰਾ 302 ਅਧੀਨ ਮੁੱਕਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਮੇਰੀ ਅਤੇ ਮਾਤਾ ਦੀ ਕੱਲ੍ਹ ਕੁਝ ਘਰੇਲੂ ਕਾਰਨਾਂ ਕਰਕੇ ਲੜਾਈ ਹੋ ਗਈ ਸੀ ਤੇ ਮੇਰੇ ਵੱਲੋਂ ਗੁੱਸੇ ਵਿਚ ਆ ਕੇ ਕਹੀ ਨਾਲ ਉਨ੍ਹਾਂ ਦੇ ਸਿਰ ਅਤੇ ਮੂੰਹ ਤੇ ਬਾਰ ਹੋ ਗਿਆ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ।ਇਸ ਮੌਕੇ ਪੱਤਰਕਾਰਾਂ ਨੂੰ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਬੇਟੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਜ਼ਖ਼ਮੀ ਹੋਣ ਸਬੰਧੀ ਉਸ ਦੇ ਭਰਾ ਨੇ ਰਾਤ ਸਾਢੇ ਦੱਸ ਵਜੇ ਦੇ ਕਰੀਬ ਉਸ ਨੂੰ ਫੋਨ ਰਾਹੀਂ ਸੂਚਿਤ ਕੀਤਾ ਤੇ ਕਿਹਾ ਕਿ ਆਪਣੀ ਮਾਤਾ ਜ਼ਖ਼ਮੀ ਹਾਲਤ ਵਿਚ ਘਰ ਅੰਦਰ ਪਈ ਹੈ ।ਜਿਸ ਤੋਂ ਤੁਰੰਤ ਬਾਅਦ ਮੈਂ ਆਪਣੇ ਘਰ ਵਾਲੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਜਦ ਮਹਿਲ ਕਲਾਂ ਵਿਖੇ ਆਈ ਤਾਂ ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ ।ਉਨ੍ਹਾਂ ਦੱਸਿਆ ਕਿ ਮੇਰਾ ਭਰਾ ਸ਼ਰਾਬ ਪੀਣ ਦਾ ਆਦੀ ਕਰਕੇ ਅਕਸਰ ਹੀ ਮਾਤਾ ਨਾਲ ਲੜਦਾ ਰਹਿੰਦਾ ਸੀ ।

2022 ਚ ਨਿਰੋਲ ਬਣੇਗੀ ਅਕਾਲੀ ਦਲ ਦੀ ਸਰਕਾਰ - ਸਰਪੰਚ ਜਸਬੀਰ ਕੌਰ ਹੇਰਾ

ਅਜੀਤਵਾਲ,( ਬਲਵੀਰ ਸਿੰਘ ਬਾਠ) ਅੱਜ ਪੰਜਾਬ ਚ ਕਾਂਗਰਸ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ ਹਨ ਜਿਸ ਦਾ ਕਾਂਗਰਸ ਸਰਕਾਰ ਨੂੰ  2022ਦੀਆਂ ਵਿਧਾਨ ਸਭਾ ਚੋਣਾਂ ਵਿਚ ਖਮਿਆਜ਼ਾ ਭੁਗਤਣਾ ਪਵੇਗਾ  ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਨਕਾਰ ਚੁੱਕੇ ਹਨ ਅਤੇ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗਾ  ਅਤੇ ਨਿਰੋਲ ਬਣੇਗੀ ਅਕਾਲੀ ਦਲ ਦੀ ਸਰਕਾਰ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸਰਪੰਚ ਜਸਵੀਰ  ਕੌਰ ਕੋਕਰੀ ਹੇਰਾਂ ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਇਕ ਅਕਾਲੀ ਦਲ ਹੀ ਮਾਂ ਪਾਰਟੀ ਹੈ ਜੋ ਪੰਜਾਬ ਦੇ ਹਰ ਬੱਚੇ ਬੱਚੇ ਦੇ  ਦੁੱਖ ਸੁੱਖ ਦੇ ਭਾਈਵਾਲ ਬਣ ਕੇ ਪੰਜਾਬ ਚ ਆਪਣਾ ਮੋਹਰੀ ਰੋਲ ਅਦਾ ਕਰਦੀ ਹੈ ਅਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਅਕਾਲੀ ਦਲ ਵੱਲੋਂ ਆਪਣੇ ਕਾਰਜਕਾਲ ਸਮੇਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਸਨ ਇਸ ਤੋਂ ਇਲਾਵਾ  ਜਿੰਨਾ ਵਿਕਾਸ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਨ੍ਹਾਂ ਵਿਕਾਸ ਅੱਜ ਤਕ ਕਦੇ ਨਹੀਂ ਹੋਇਆ ਇਸ ਤੋਂ ਇਲਾਵਾ ਹਰੇਕ ਵਰਗ ਨੂੰ  ਮੁੱਖ ਰੱਖ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਜਿਵੇਂ ਕਿ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਸ਼ਗਨ ਸਕੀਮ ਆਟਾ ਦਾਲ ਸਕੀਮ ਇਸ ਤੋਂ ਇਲਾਵਾ ਵੱਡੇ ਵੱਡੇ ਪ੍ਰਾਜੈਕਟ  ਸਿਰਫ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਲੱਗੇ ਜਿਸ ਨਾਲ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਇਆ ਸਰਪੰਚ ਜਸਬੀਰ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਚੁੱਕੇ ਹਨ  ਅਤੇ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਰੋਲ ਬਣੇਗੀ ਅਕਾਲੀ ਦਲ ਦੀ ਸਰਕਾਰ

ਪੰਜਾਬ ਦੇ ਪੁਲਿਸ ਥਾਣਿਆਂ ’ਚ ਕਈਆਂ ਦਾ ਖੁੱਸੇਗਾ SHO ਰੈਂਕ, ਡੀਜੀਪੀ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ/ਜਗਰਾਉਂ (ਅਮਿਤ ਖੰਨਾ ) ਪੰਜਾਬ ਦੇ ਪੁਲਿਸ ਥਾਣਿਆਂ ’ਚ ਹੁਣ ਕਈਆਂ ਦਾ SHO ਰੈਂਕ ਹੁਣ ਖੁੱਸ ਸਕਦਾ ਹੈ। ਪੁਲਿਸ ਦੇ ਸਾਰੇ ਵਿੰਗਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਤਿੰਨ ਦਿਨਾਂ ਅੰਦਰ ਅਜਿਹੇ ਸਾਰੇ ਪੁਲਿਸ ਅਧਿਕਾਰੀਆਂ ਤੋਂ ਐੱਸਐੱਚਓ ਦਾ ਰੈਂਕ ਵਾਪਸ ਲੈ ਲਿਆ ਜਾਵੇ, ਜੋ ਸਬ ਇੰਸਪੈਕਟਰ ਰੈਂਕ ਤੋਂ ਘੱਟ ਹਨ ਤੇ ਹਥਿਆਰਬੰਦ ਬਟਾਲੀਅਨਾਂ ਦੇ ਕਿਸੇ ਅਧਿਕਾਰੀ ਨੂੰ ਵੀ SHO ਨਹੀਂ ਬਣਾਇਆ ਜਾ ਸਕਦਾ।

ਪੰਜਾਬ ਦੇ ਪੁਲਿਸ ਥਾਣਿਆਂ ’ਚ ਹੁਣ ਕਈਆਂ ਦਾ SHO ਰੈਂਕ ਹੁਣ ਖੁੱਸ ਸਕਦਾ ਹੈ। ਪੁਲਿਸ ਦੇ ਸਾਰੇ ਵਿੰਗਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਤਿੰਨ ਦਿਨਾਂ ਅੰਦਰ ਅਜਿਹੇ ਸਾਰੇ ਪੁਲਿਸ ਅਧਿਕਾਰੀਆਂ ਤੋਂ ਐੱਸਐੱਚਓ ਦਾ ਰੈਂਕ ਵਾਪਸ ਲੈ ਲਿਆ ਜਾਵੇ, ਜੋ ਸਬ ਇੰਸਪੈਕਟਰ ਰੈਂਕ ਤੋਂ ਘੱਟ ਹਨ ਤੇ ਹਥਿਆਰਬੰਦ ਬਟਾਲੀਅਨਾਂ ਦੇ ਕਿਸੇ ਅਧਿਕਾਰੀ ਨੂੰ ਵੀ SHO ਨਹੀਂ ਬਣਾਇਆ ਜਾ ਸਕਦਾ।ਡੀਜੀਪੀ ਪੱਧਰ ਉੱਤੇ ਲਿਆ ਗਿਆ ਇਹ ਫ਼ੈਸਲਾ ਉਨ੍ਹਾਂ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੁਝ ਅਯੋਗ ਵਿਅਕਤੀਆਂ ਨੂੰ ਐੱਸਐੱਚਓ ਦਾ ਰੈਂਕ ਦਿੱਤਾ ਗਿਆ ਹੈ। ਸਾਰੇ ਕਮਿਸ਼ਨਰਾਂ, IGs, DIGs ਅਤੇ SSPs ਨੂੰ ਜਾਰੀ ਸੰਦੇਸ਼ ਵਿੱਚ ਡੀਜੀਪੀ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਕਾਨੂੰਨ 2007 ਅਨੁਸਾਰ ਹਰੇਕ ਪੁਲਿਸ ਥਾਣੇ ਦਾ ਐੱਸਐੱਚਓ ਕਿਸੇ ਵੀ ਹਾਲਤ ਵਿੱਚ ਇੰਸਪੈਕਟਰ ਤੇ ਸਬ ਇੰਸਪੈਕਟਰ ਰੈਂਕ ਤੋਂ ਘੱਟ ਨਹੀਂ ਹੋਵੇਗਾ। ਇਸ ਦੇ ਨਾਲ ਹੀ ਹਥਿਆਰਬੰਦ ਬਟਾਲੀਅਨਾਂ ਦੇ ਅਧਿਕਾਰੀ ਵੀ ਇਹ ਅਹੁਦਾ ਅਖ਼ਤਿਆਰ ਨਹੀਂ ਕਰ ਸਕਦੇ।
ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜਿਹੜੇ ਅਧਿਕਾਰੀਆਂ ਨੇ ਆਪਣੀਆਂ ਸਬੰਧਤ ਬਟਾਲੀਅਨਾਂ ਤੋਂ ਪੰਜਾਬ ਪੁਲਿਸ ਵਿੱਚ ਅੰਤਰ ਕਾਡਰ ਤਬਾਦਲੇ ਕਰਵਾਏ ਹੋਏ ਹਨ, ਉਨ੍ਹਾਂ ’ਚੋਂ ਕੋਈ ਵੀ ਹੁਣ SHO ਦੇ ਰੈਂਕ ਉੱਤੇ ਨਹੀਂ ਰਹੇਗਾ। ਇਸ ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕੁਝ ਜ਼ਿਲ੍ਹਿਆਂ ਦੇ ਕੁਝ ਪੁਲਿਸ ਥਾਣਿਆਂ ਵਿੱਚ SHOs ਤਾਇਨਾਤ ਨਹੀਂ ਕੀਤੇ ਗਏ ਹਨ ਤੇ ਜੇ ਇੰਸਪੈਕਟਰ ਜਾਂ ਸਬ–ਇੰਸਪੈਕਟਰ ਰੈਂਕ ਤੋਂ ਘੱਟ ਕਿਸੇ ਅਧਿਕਾਰੀ ਨੂੰ SHO ਰੈਂਕ ਦਿੱਤਾ ਗਿਆ ਹੈ, ਉਹ ਪ੍ਰਵਾਨਿਤ ਨਹੀਂ ਹੈ।21 ਮਈ ਨੂੰ ਜਾਰੀ ਕੀਤੇ ਹੁਕਮ ’ਚ ਕਿਹਾ ਗਿਆ ਹੈ ਕਿ ਸਾਰੇ ਜ਼ਿਲ੍ਹਿਆਂ ’ਚ ਅਜਿਹੇ ਸਾਰੇ SHOs ਦੀ ਸੂਚੀ ਤੁਰੰਤ ਤਿੰਨ ਦਿਨਾਂ ਅੰਦਰ ਭੇਜੀ ਜਾਵੇ। ਕਿਸੇ ਸਿਆਸੀ ਆਗੂ ਦੀ ਸਿਫ਼ਾਰਸ਼ ਜਾਂ ਹਮਾਇਤ ਨਾਲ ਅਜਿਹਾ ਅਹੁਦਾ ਕਿਸੇ ਘੱਟ ਰੈਂਕ ਵਾਲੇ ਅਧਿਕਾਰੀ ਨੂੰ ਦਿੱਤਾ ਗਿਆ ਹੈ, ਤਾਂ ਉਹ ਪ੍ਰਵਾਨ ਨਹੀਂ ਹੋਵੇਗਾ। ਇਸ ਬਾਰੇ ਭਾਵੇਂ ਪਹਿਲਾਂ ਵੀ ਕਈ ਰੀਮਾਈਂਡਰ ਜਾਰੀ ਕੀਤੇ ਜਾ ਚੁੱਕੇ ਹਨ ਪਰ ਬਹੁਤ ਸਾਰੇ SSPs ਨੇ ਤਬਾਦਲਿਆਂ ਤੇ ਤਰੱਕੀਆਂ ਦੇ ਬਾਵਜੂਦ ਆਪਣੇ ਨਿਜੀ ਸਟਾਫ਼ ਅਧਿਕਾਰੀ, ਨਿਜੀ ਸਕਿਓਰਿਟੀ ਅਫ਼ਸਰ ਤੇ ਰੀਡਰ ਪਹਿਲਾਂ ਵਾਲੇ ਹੀ ਰੱਖੇ ਹੋਏ ਹਨ।

ਕਿਸਾਨ ਮੋਰਚਾ (ਗੀਤ) ✍️ ਸੁਖਦੇਵ ਸਿੰਘ

ਵੋਟਾਂ ਲੈ ਕੇ ਕਰਨੇ ਧੱਕੇ

‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ

ਨੀ ਦਿੱਲੀਏ ਤੈਨੂੰ ਦੱਸਣ ਲੱਗੇ

ਤੇਰੇ ਲਾਉਣ ਬਰੂਹੀਂ, ਡੇਰੇ ਲੱਗੇ

ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇਕ , ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਆਪਣੇ ਖੇਤ ਅਸਾਂ ਹੀ ਵਾਹੁਣੇ

ਨਹੀਂ ਸਰਮਾਏਦਾਰ ਲਿਆਉਣੇ

‘ਤਿੰਨ ਕਾਨੂੰਨ’ ਇਹ ਕਿਉਂ ਬਣਾਏ?

ਨਹੀਂ ਅਸੀਂ ਚਾਹੁੰਦੇ, ਨਹੀਂ ਅਸਾਂ ਚਾਹੇ

ਬਹਿ ਗਏ ਜੇ ਚੁੱਪ ਕਰਕੇ ਤਾਂ ਫਿਰ ਪੀੜ੍ਹੀਆਂ ਲੇਖੇ ਭਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !

 

ਡਿੱਗਦਾ ਪਾਰਾ ਵੱਧਦੇ ਹੌਸਲੇ

ਜਜ਼ਬੇ ਵੇਖੇ ਸ਼ੇਰਾਂ ਦੇ

ਸਾਰੇ ਆਖਣ ਕੁਝ ਨ੍ਹੀ ਹੁੰਦਾ

ਗੁਰੂ ਦੀਆਂ ਸਭ ਮੇਹਰਾਂ ਨੇ

ਵਾਪਸ ਮੁੜੀਏ ਨਾ ਮੁੜੀਏ ਪਰ, ਫੌਜਾਂ ਇਹ ਨਹੀਂ ਹਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . !

 

ਪੁੱਛਿਆ ਸੀ ਕਿਸੇ ਬੇਬੇ ਤਾਂਈ

ਕਾਸ ਨੂੰ ਮਾਂ ਧਰਨੇ ਵਿੱਚ ਆਈ?

‘ਉਮਰ ਨਹੀਂ ਪੁੱਤ ਹਿੰਮਤ ਵੇਖ

ਨਹੀਂ ਅਸੀਂ ਖੁੱਸਣ ਦੇਣੇ ਖੇਤ’

ਇਨ੍ਹਾਂ ਹੌਸਲਿਆਂ ਦੀਆਂ ਵਾਰਾਂ ਤੁਰਿਆ ਕਰਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਇਤਿਹਾਸ ਕਹਿੰਦੇ ਆਪਾ ਦੁਹਰਾਉਂਦਾ

ਪੋਹ ਮਹੀਨੇ ਚੇਤਾ ਆਉਂਦਾ

ਨਿੱਕੀਆਂ ਜਿੰਦਾਂ ਦਾ ਸੀ ਕਹਿਣਾ

ਹਠ ਨਹੀਂ ਛੱਡਣਾ, ਡਟ ਕੇ ਰਹਿਣਾ

ਮਾਂ ਗੁਜਰੀ ਤੋਂ ਬਲ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . !

 

ਵੰਡ ਛਕਣ ਦੀ ਪਿਰਤ ਵੇਖ ਕੇ

ਸਿਰ ਝੁਕਦਾ ਏ ‘ਸੁਖਦੇਵ ’ ਦਾ

ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪੈਂਦੀ

ਵੇਖ ਕੇ ਜਲਵਾ ਲੰਗਰ ਦਾ

ਜਿੱਤ ਜ਼ਰੂਰ ਹੈ ਕਿਰਤੀ ਜਾਣਾ, ‘ਵਡਾਲਾ ਕਲਾ ’ ਵੀ ਖੁਸ਼ੀਆਂ ਚੜ੍ਹਨਗੀਆਂ

ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ

ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . .!

ਸੁਖਦੇਵ ਸਿੰਘ     0091-6283011456

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਰ: ਜਸਵੀਰ ਦੇ ਸਿੰਘ ਪਿੰਡ ਰੱਲੀ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਇਸ ਸਮੇਂ ਜਥੇਦਾਰ ਰਣਜੀਤ ਸਿੰਘ ਤਲਵੰਡੀ  ,ਜਥੇਦਾਰ ਜਗਦੀਸ਼ ਸਿੰਘ ਗਰਚਾ , ਯੂਥ ਆਗੂ ਮਨਪ੍ਰੀਤ ਸਿੰਘ ਤਲਵੰਡੀ ਅਤੇ ਸੁਖਦੇਵ ਸਿੰਘ ਚੱਕ ਵੀ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ    

ਮਾਨਸਾ-ਮਈ-2021-(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ-(ਸੰਯੁਕਤ)-ਦੇ ਬਹੁਤ ਹੀ ਮਿਹਨਤੀ ਆਗੂ ਅਤੇ ਬਹੁਤ ਹੀ ਨੇਕ ਇਨਸਾਨ ਸ:ਜਸਵੀਰ ਸਿੰਘ ਪਿੰਡ-ਰੱਲੀ-(ਮਾਨਸਾ)-ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਬਹੁਤ ਹੀ ਨੇਕ ਸੁਭਾਅ ਅਤੇ ਮਿਲਣਸਾਰ ਵਿਅਕਤੀ ਸਨ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ ਰੱਖਦੇ ਸਨ ਪਾਰਟੀ ਦੀ ਮਜ਼ਬੂਤੀ ਲਈ ਮੋਢੇ ਨਾਲ ਮੋਢਾ ਲਾ ਕੇ ਖੜਦੇ ਸਨ ਪਾਰਟੀ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।  
ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਅਤੇ ਸਮੂਹ ਸੰਗਤ ਨਾਲ ਅਫ਼ਸੋਸ ਪ੍ਰਗਟ ਕੀਤਾ ।
ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੌੜਕੀਆਂ,ਮੋਹਰ ਸਿੰਘ ਵਾਲਾ ਅਤੇ ਸਮਾਓਂ ਵਿਖੇ ਜਾ ਕੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਪਾਰਟੀ ਦੇ ਵਰਕਰਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ। ਢੀਂਡਸਾ ਸਾਹਿਬ ਨੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਪਰਿਵਾਰ ਨਾਲ ਚੱਟਾਨ ਵਾਂਗ ਖਡ਼੍ਹੇ ਹਨ ਸਾਡੇ ਵਰਕਰਾਂ ਦੇ ਅਸੀਂ ਹਮੇਸ਼ਾਂ ਦਿਲੋਂ ਰਿਣੀ ਰਹਾਂਗੇ।  
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਸਰਦਾਰ  ਸੁਖਵਿੰਦਰ ਸਿੰਘ ਔਲਖ ,ਸਰਦਾਰ  ਮਨਜੀਤ ਸਿੰਘ ਬੱਪੀਆਣਾ, ਸਰਦਾਰ  ਮਿੱਠੂ ਸਿੰਘ ਕਾਹਨੇਕੇ, ਸਰਦਾਰ  ਗੁਰਸੇਵਕ ਸਿੰਘ ਝੁਨੀਰ, ਸਰਦਾਰ  ਮਲਕੀਤ ਸਿੰਘ ਸਮਾਓਂ, ਮਾਸਟਰ ਰਾਜਦੀਪ ਸਿੰਘ ਬਰੇਟਾ, ਸਰਦਾਰ  ਕੇਵਲ ਸਿੰਘ ਜਲਾਣ, ਸਰਦਾਰ  ਗੁਰਵਿੰਦਰ ਸਿੰਘ ਪਟਵਾਰੀ ਅਤੇ ਸਰਦਾਰ ਭੋਲਾ ਸਿੰਘ ਕਾਹਨਗਡ਼੍ਹ ਹਾਜ਼ਰ ਸਨ।

ਆਲ ਇੰਡੀਆ ਕਾਂਗਰਸ ਦੇ ਸੇਵਾ ਦਲ ਵੱਲੋਂ ਕੀਤਾ ਗਿਆ ਮਹਿਲ ਕਲਾਂ ਵਿਖੇ ਦਫਤਰ ਦਾ ਉਦਘਾਟਨ  

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸੋਹੀ)  
  ਆੱਲ ਇੰਡੀਆ ਕਾਂਗਰਸ ਸੇਵਾ ਗੁਰਸੇਵਕ ਲ ਦੇ ਪ੍ਰਧਾਨ ਸ਼੍ਰੀ ਲਾਲ ਜੀ ਦੇਸਾਈ ਅਤੇ ਪੰਜਾਬ ਪ੍ਰਦੇਸ ਮਹਿਲਾ ਕਾਂਗਰਸ ਸੇਵਾ ਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪ੍ਰਿਯਦਰਸ਼ੀਨੀ ਇੰਚਾਰਜ ਪੰਜਾਬ ਅਤੇ ਸੰਗਰੂਰ/ਬਰਨਾਲਾ ਕਾਂਗਰਸ ਸੇਵਾ ਦਲ ਦੀ ਨਵ-ਨਿਯੁਕਤ ਇੰਚਾਰਜ ਮੈਡਮ ਬਬਲੀ ਕੌਰ ਸੀਮਾ ਜੀ ਨੇ ਅਤੇ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਤੇ ਓਹਨਾ ਨੇ ਪੰਜਾਬ ਸੇਵਾ ਦਲ ਕਾਂਗਰਸ ਦੀ ਸੂਬਾ ਇੰਚਾਰਜ ਜਯੋਤੀ ਖੰਨਾ ਜੀ ਅਤੇ ਸੂਬਾ ਪ੍ਰਧਾਨ ਨੀਲਮ ਰਾਣੀ ਜੀ ਨਾਲ ਟੀਫਨ ਸੇਵਾ ਦੀ ਸ਼ੁਰੂਆਤ ਕੀਤੀ। ਓਹਨਾ ਮਹਿਲ ਕਲਾਂ (ਜਿਲ੍ਹਾ ਬਰਨਾਲਾ) ਵਿਖੇ ਆਪਣੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਯਾਦ ਵਿਚ ਲੋਕਾਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਖਾਣੇ ਦੇ ਟੀਫਨ ਵੰਡੇ। ਸੂਬਾ ਇੰਚਾਰਜ ਮੈਡਮ ਜਯੋਤੀ ਖੰਨਾ ਜੀ ਅਤੇ ਪ੍ਰਧਾਨ ਨੀਲਮ ਰਾਣੀ ਜੀ ਨੇ ਮੈਡਮ ਬਬਲੀ ਸੀਮਾ ਜੀ ਨੂੰ ਉਹਨਾਂ ਦਾ ਨਿਯੁਕਤੀ ਪੱਤਰ ਸੌਪਿਆ। ਮੈਡਮ ਜਯੋਤੀ ਖੰਨਾ ਜੀ ਅਤੇ ਮੈਡਮ ਬਬਲੀ ਕੌਰ ਸੀਮਾ ਜੀ ਨੇ ਰਲ ਕੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਲੋਕ ਆਪਣਾ ਟੈਸਟ ਕਰਵਾਉਣ ਅਤੇ ਆਪਣਾ ਨੰਬਰ ਆਉਣ ਤੇ ਵੈਕਸੀਨ ਜ਼ਰੂਰ ਲਗਵਾਉਣ। ਮੈਡਮ ਬਬਲੀ ਕੌਰ ਸੀਮਾ ਨੇ ਸੂਬਾ ਪ੍ਰਧਾਨ ਮੈਡਮ ਜਯੋਤੀ ਖੰਨਾ ਜੀ ਨੂੰ ਪੰਜਾਬ ਆਉਣ ਤੇ ਧੰਨਵਾਦ ਕੀਤਾ ਅਤੇ ਓਹਨਾ ਨੂੰ ਯਕੀਨ ਦਿਵਾਇਆ ਕਿ ਜੋ ਓਹਦਾ ਪਾਰਟੀ ਨੇ ਉਹਨਾਂ ਨੂੰ ਸੌਂਪਿਆ ਹੈ ਉਹ ਉਸ ਅਹੁਦੇ ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ ਅਤੇ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਬਣਾਉਣਗੇ। ਬਬਲੀ ਸੀਮਾ ਨੇ ਕਿਹਾ ਕਿ ਓਹ ਆਉਣ ਵਾਲੇ ਦਿਨਾਂ ਵਿਚ ਡਾਕਟਰਾਂ ਦੀ ਟੀਮ ਨਾਲ ਮਿਲਕੇ ਹਰੇਕ ਪਿੰਡ ਵਿਚ Covid-19 ਦੇ ਮੱਦੇਨਜ਼ਰ ਕੈੰਪ ਲਗਾਉਣਗੇ। ਜਿਸ ਨਾਲ ਆਮ ਲੋਕਾਂ ਦੇ ਟੈਸਟ ਹੋ ਸਕਣ ਅਤੇ ਓਹਨਾ ਨੂੰ ਸਮੇਂ ਸਿਰ ਵੈਕਸੀਨ ਮਿਲ ਸਕੇ, ਜਿਸ ਨਾਲ ਅਸੀਂ ਇਹ ਬਿਮਾਰੀ ਨੂੰ ਹਰਾ ਸਕਿਏ।

ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਉੱਘੇ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ  -Video

ਜਗਰਾਉਂ, ਮਈ 2021 - (  ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) - 

ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸੰਸਾਰ ਦੇ ਉੱਘੇ ਵਾਤਾਵਰਨ ਪ੍ਰੇਮੀ ਅਤੇ  ਚਿਪਕੋ ਅੰਦੋਲਨ ਦੇ ਕਰਤਾ ਧਰਤਾ ਸੁੰਦਰ ਲਾਲ ਬਹੁਗੁਣਾ  ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਅਤੇ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ .ਉਨ੍ਹਾਂ ਨੇ ਸਾਰੀ ਉਮਰ ਹਜ਼ਾਰਾਂ ਏਕੜ ਜ਼ਮੀਨ ਪਹਾੜ ,ਨਦੀਆਂ ਅਤੇ ਰੁੱਖਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ .ਜਲ, ਜ਼ਮੀਨ ਅਤੇ ਜੰਗਲ ਤੂੰ ਬਚਾਉਣ ਦਾ ਨਾਅਰਾ ਦੇਣ ਵਾਲੇ  ਸ੍ਰੀ ਬਹੁਗੁਣਾ ਨੇ ਸ਼ਰਾਬਬੰਦੀ ਅਤੇ ਦਲਿਤ ਅੰਦੋਲਨ ਦੀ ਆਪਣੇ ਇਲਾਕੇ ਵਿਚ ਅਗਵਾਈ ਕਰਕੇ ਕਿਸਾਨ ਅੰਦੋਲਨ ਸ਼ੁਰੂ ਕੀਤਾ  .ਚਿਪਕੋ ਅੰਦੋਲਨ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਦਿਵਾਈ ਇਸੇ ਲਈ ਉਨ੍ਹਾਂ ਨੂੰ ਬਿਰਖ ਮਿੱਤਰ ਵੀ ਕਿਹਾ ਜਾਂਦਾ ਹੈ .ਇਸ ਅੰਦੋਲਨ ਨਾਲ ਬਿਰਖਾਂ ਅਤੇ ਜੰਗਲਾਂ ਬਾਰੇ ਲੋਕਾਂ ਵਿਚ ਨਵੀਂ ਜਾਗਰੂਕਤਾ ਆਰੰਭ ਹੋਈ  .ਉਨ੍ਹਾਂ ਦੀ ਮਿਹਨਤ ਸਦਕਾ ਜੰਗਲ ਅਤੇ ਰੁੱਖ ਬਚਾਉਣ ਦਾ ਜਜ਼ਬਾ ਅੱਜ ਵੀ ਉੱਤਰਾਖੰਡ ਦੇ ਪਹਾੜੀ ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ  .ਅੱਜ ਦੇ ਸਮੇਂ ਵਿੱਚ ਉਨ੍ਹਾਂ ਦੁਆਰਾ ਵਾਤਾਵਰਨ ਨੂੰ ਬਚਾਉਣ ਦੇ ਪ੍ਰਾਜੈਕਟ ਹੋਰ ਵੀ ਵਧੇਰੇ ਕਾਰਗਰ ਸਿੱਧ ਹੋ ਸਕਦੇ ਹਨ  ਕਿਉਂਕਿ ਆਕਸੀਜਨ ਦੀ ਕਮੀ ਨੂੰ ਬਿਰਖ, ਜਲ ਅਤੇ ਜ਼ਮੀਨ ਦੀ ਰੱਖਿਆ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ  ਸ੍ਰੀ ਬਹੁਗੁਣਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਰੁੱਖਾਂ ਨੂੰ ਕੱਟਣ ਤੋਂ ਬਚਾਈਏ,ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ,ਮਾਸਟਰ ਹਰਨਾਰਾਇਣ ਸਿੰਘ ਮੱਲੇਆਣਾ,ਸ੍ਰ. ਮੇਜਰ ਸਿੰਘ ਛੀਨਾ, ਡਾ. ਜਸਵੰਤ ਸਿੰਘ ਢਿੱਲੋਂ, ਸ਼੍ਰੀ ਕੇਵਲ ਮਲਹੋਤਰਾ, ਮੈਡਮ ਰਣਜੀਤ ਕੌਰ ਰੀਹਾਲ ਅਤੇ ਸਤਪਾਲ ਸਿੰਘ ਦੇਹੜਕਾ ਆਦਿ ਹਾਜਰ ਸਨ

Facebook Link :  https://fb.watch/5EUiI7pjPX/

 

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਰਸੂਲਪੁਰ ਅੱਜ ਸਦੀਵੀ ਵਿਛੋੜਾ ਦੇ ਗਏ 

 

ਸੁਧਾਰ ,ਮਈ 2021 -(ਜਗਰੂਪ ਸਿੰਘ ਸੁਧਾਰ)-

ਉਹ ਪਿਛਲੇ ਦੋ ਦਿਹਾਕਿਆ ਤੋ  ਜੱਥੇਬੰਦੀ ਵਲੋ ਤਹਿ ਕੀਤੇ ਪ੍ਰੋਗਰਾਮਾ ਤਹਿਤ ਕਿਸਾਨਾ ਅਤੇ ਮਜਦੂਰਾ ਲਈ ਸੰਘਰਸ ਕਰਦੇ ਆ ਰਹੇ  ਸਨ  ਕਿਸਾਨਾ ਦੇ ਹੱਕਾ ਲਈ  ਸੰਘਰਸ  ਕਰਦਿਆ  ਉਨਾਂ  ਨੂੰ 2006 ਵਿੱਚ ਫਰੀਦਕੋਟ ਜੇਲ ਵੀ ਕੱਟਣੀ ਪਈ  ਮੌਜੂਦਾ ਖੇਤੀ ਕਾਨੂੰਨਾ ਵਿਰੋਧੀ ਸੰਘਰਸ ਦੀ ਸੁ਼ਰੂਆਤ  ਵੇਲੇ ਉਨਾਂ ਕਿਸਾਨਾ ਨੂੰ ਲਾਮਬੰਦ  ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੁਣ ਪਿਛਲੇ ਕੁਝ ਮਹੀਨਿਆ ਤੋ ਬਿਮਾਰ ਚਲੇ ਆ ਰਹੇ ਸਨ ਉਨਾ ਦੀ ਬੇਵਕਤ ਜਾਨ ਨਾਲ ਪਰਿਵਾਰ ਅਤੇ ਸਮਾਜ ਨੂੰ  ਨਾ ਪੂਰਾ  ਹੋਣ  ਵਾਲਾ  ਘਾਟਾ ਪਿਆ  ਹੈ 

ਇਸ ਸਮੇ ਕਿਰਤੀ ਕਿਸਾਨ ਯੂਨੀਅਨ  ਦੇ ਆਗੂ  ਤਿਰਲੋਚਨ ਸਿੰਘ  ਗੁਰਬਖਸ਼ ਸਿੰਘ  ਸੁਧਾਰ  ਜਗਰੂਪ ਸਿੰਘ  ਗੁਰਚਰਨ ਸਿੰਘ ਨਿਰਮਲ  ਸਿੰਘ ਅਜੈਬ  ਸਿੰਘ  ਹਰਦੇਵ  ਸਿੰਘ ਪੇਂਡੂ ਮਜਦੂਰ ਯੂਨੀਅਨ੍ਰ ਦੇ ਅਵਤਾਰ  ਸਿੰਘ ਆਦਿ  ਹਾਜਾਰ ਸਨ

ਸਰਬਸੰਮਤੀ ਨਾਲ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਪ੍ਰੈਸ ਕਲੱਬ ਦੀ ਹੋਈ ਚੋਣ ਰਾਜਿੰਦਰ ਸਿੰਘ ਬਰਾੜ ਚੁਣੇ ਪ੍ਰਧਾਨ-Video

ਬਰਨਾਲਾ-ਮਈ-2021-(ਗੁਰਸੇਵਕ ਸਿੰਘ ਸੋਹੀ)-

ਬਰਨਾਲਾ ਸ਼ਹਿਰ ਦੇ ਸਰਗਰਮ ਪੱਤਰਕਾਰਾਂ ਦੀ ਇਕੱਤਰਤਾ ਕਪਿਲ ਪੈਲੇਸ ਵਿਖੇ ਹੋਈ, ਜਿਸ ਵਿੱਚ ਬਰਨਾਲਾ ਸ਼ਹਿਰ ਦੀਆਂ ਪੱਤਰਕਾਰੀ ਖੇਤਰ ਵਿੱਚ ਵਰਿਆਂ ਤੋਂ ਲੋਕ ਹਿੱਤਾਂ ਦੀ ਗੱਲ ਕਰਦੀਆਂ ਕਲਮਾਂ ਦੇ ਮਾਲਕ ਪੱਤਰਕਾਰਾਂ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਅਤੇ ਚੈਨਲਾਂ ਦੇ ਰਿਪੋਰਟਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੀਨੀਅਰ ਪੱਤਰਕਾਰ ਰਾਮ ਸ਼ਰਨ ਗੋਇਲ, ਕੁਲਦੀਪ ਸੂਦ, ਗੁਰਪ੍ਰੀਤ ਸਿੰਘ ਲਾਡੀ, ਰਾਜਿੰਦਰ ਸਿੰਘ ਬਰਾੜ, ਹਰਿੰਦਰਪਾਲ ਨਿੱਕਾ, ਰਾਜਮਹਿੰਦਰ ਅਤੇ ਨਿਰਮਲ ਸਿੰਘ ਪੰਡੋਰੀ ਨੇ ਪੱਤਰਕਾਰਤਾ ਲਈ ਚਣੌਤੀਆਂ ਭਰਪੂਰ ਦੌਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਇੱਕ ਮਜ਼ਬੂਤ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦਾ ਗਠਨ ਕੀਤਾ, ਜਿਸਦਾ ਸਰਬਸੰਮਤੀ ਨਾਲ ਰਾਜਿੰਦਰ ਸਿੰਘ ਬਰਾੜ ਨੂੰ ਪ੍ਰਧਾਨ, ਹਰਿੰਦਰਪਾਲ ਨਿੱਕਾ ਨੂੰ ਜਨਰਲ ਸਕੱਤਰ, ਨਰਿੰਦਰ ਅਰੋੜਾ ਖਜਾਨਚੀ ਅਤੇ ਨਿਰਮਲ ਸਿੰਘ ਪੰਡੋਰੀ ਨੂੰ ਪੀ ਆਰ ਓ ਚੁਣਿਆ ਗਿਆ। ਉਕਤ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਰਾਮ ਸ਼ਰਨਦਾਸ ਗੋਇਲ, ਕੁਲਦੀਪ ਸੂਦ, ਅਸ਼ੋਕ ਭਾਰਤੀ ਅਤੇ ਭੁਪਿੰਦਰ ਜਿੰਦਲ ਨੂੰ ਸਰਪ੍ਰਸਤ ਚੁਣਿਆ ਗਿਆ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੇ ਹਾਜ਼ਰ ਪੱਤਰਕਾਰਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਮੁਸ਼ਕਿਲਾਂ ਦੇ ਹੱਲ ਅਤੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਲਈ ਸਰਕਾਰੇ ਦਰਬਾਰੇ ਸੁਹਿਰਦਤਾ ਨਾਲ ਯਤਨ ਕਰਨਗੇ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਅਤੇ ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਨੇ ਕਿਹਾ ਕਿ ਬਰਨਾਲਾ ਦੇ ਪੱਤਰਕਾਰਾਂ ਦੀ ਚਿਰਾਂ ਤੋਂ ਲਟਕਦੀ ਮੰਗ ਪ੍ਰੈੰਸ ਭਵਨ ਦੇ ਨਿਰਮਾਣ ਲਈ ਹਰ ਪੱਖੋਂ ਯਤਨ ਤੇਜ਼ ਕੀਤੇ ਜਾਣਗੇ।

ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਵੱਲੋਂ ਜ਼ਿਲ੍ਹੇ ਦੇ 100 ਸਾਲਾਂ ਫੌਜੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-

ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਨੇ ਜ਼ਿਲ੍ਹੇ ਦੇ ਸੌ ਸਾਲਾਂ ਬਾਪੂ ਦਰਬਾਰਾ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨਿਤ ਕੀਤੇ ਗਏ। ਪ੍ਰਧਾਨ ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਚ ਆਪਣੇ ਸਾਥੀਆਂ ਸਮੇਤ ਜ਼ਿਲ੍ਹੇ ਦੇ ਸਭ ਵੈਟਰਨ ਸਿਪਾਹੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਿਰੋਪਾ ਨਾ ਕੇ ਸਨਮਾਨਿਤ ਕੀਤਾ ਗਿਆ। ਬਾਪੂ ਦਰਬਾਰਾ ਸਿੰਘ ਦਾ ਜਨਮ ਪਿੰਡ ਬੁੱਗਰਾ ਵਿਖੇ ਸਾਲ 1921ਵਿੱਚ ਇੱਕ ਗਰੀਬ ਪਰਿਵਾਰ ਵਿੱਚ ਸਰਦਾਰ ਮੇਹਰ ਸਿੰਘ ਜੀ ਦੇ ਘਰ ਹੋਇਆ।1ਅਗਸਤ 1943 ਵਿੱਚ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਭਰਤੀ ਹੋਏ।1947 ਵਿੱਚ ਰਿਆਸਤੀ ਫੌਜ ਭੰਗ ਕਰ ਕੇ ਇੰਡੀਅਨ ਆਰਮੀ ਬਣਾ ਦਿੱਤੀ ਗਈ।ਜਿਸ ਦਾ ਨਾਮ ਪੰਜਾਬ ਰੈਜੀਮੈਂਟ ਰੱਖ ਦਿੱਤਾ।1948 ਵਿਚ ਪਾਕ ਕਵਾਈਲਿਆ ਨੇ ਜੰਮੂ ਕਸ਼ਮੀਰ ਤੇ ਹਮਲਾ ਕਰ ਦਿੱਤਾ। ਪੰਜਾਬ ਬਟਾਲੀਅਨ ਜਿਸ ਵਿੱਚ ਸਰਦਾਰ ਦਰਬਾਰਾ ਸਿੰਘ ਸ਼ਾਮਲ ਸਨ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਕਸ਼ਮੀਰ ਵਿਚ ਭੇਜਿਆ ਗਿਆ। ਜਿਸ ਯੁੱਧ ਵਿਚ ਸਰਦਾਰ ਦਰਬਾਰਾ ਸਿੰਘ ਨੂੰ ਗਲੈਟਰੀ ਅਵਾਰਡ ਵੀ ਮਿਲਿਆ।1953 ਵਿੱਚ ਫੌਜ ਤੋਂ ਰਿਟਾਇਰ ਹੋਕੇ ਬਾਪੂ ਦਰਬਾਰਾ ਸਿੰਘ ਅੱਜ ਕੱਲ ਆਪਣੇ ਪੁੱਤਰਾਂ ਅਤੇ ਪਰਿਵਾਰ ਵਿੱਚ ਤੰਦਰੁਸਤੀ ਨਾਲ ਰਹਿ ਰਹੇ ਹਨ। ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕਰਦੇ ਸਮੇਂ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨਾਲ ਸੈਨਿਕ ਵਿੰਗ ਦੇ ਅਹੁਦੇਦਾਰਾਂ ਸੋਹਣ ਸਿੰਘ ਭੱਠਲ, ਸੂਬੇਦਾਰ ਮੇਜਰ ਦਰਸ਼ਨ ਸਿੰਘ ਧਾਲੀਵਾਲ,ਕੈਪਟਨ ਮੋਹਣ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਹੌਲਦਾਰ ਪ੍ਰਗਟ ਸਿੰਘ, ਹੌਲਦਾਰ ਸੁਖਜੀਤ ਸਿੰਘ ਔਲਖ,ਚਰਨ ਸਿੰਘ, ਗੁਲਜ਼ਾਰ ਮੁਹੰਮਦ, ਸਿਪਾਹੀ ਜੱਗਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਮਾਸਟਰ ਭੋਲਾ ਸਿੰਘ ਜੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

ਡਾ ਗੁਰਨਾਇਬ ਸਿੰਘ ਮੱਲ੍ਹਾ ਦੇ ਪਿਤਾ  ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਗਟਾਵਾ

 ਮਹਿਲ ਕਲਾਂ/ਬਰਨਾਲਾ ਮਈ 2021 (ਗੁਰਸੇਵਕ ਸਿੰਘ ਸੋਹੀ)
ਡਾ. ਗੁਰਨਾਇਬ ਸਿੰਘ ਮੱਲਾ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ 'ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਦੇ ਆਗੂਆਂ ਵੱਲੋਂ ਮੱਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸੇ ਅਤੇ ਪਿੱਛੇ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖ਼ਸ਼ੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,, ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,,ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਵਾਈਸ ਚੇਅਰਮੈਨ ਸਤਨਾਮ ਸਿੰਘ ਦੇਉ ਅੰਮਿ੍ਤਸਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਤ ਪ੍ਰਧਾਨ ਡ ਸੁਰਜੀਤ ਸਿੰਘ ਬਠਿੰਡਾ, ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਸੰਗਰੂਰ, ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ ,ਸੂਬਾ ਮੀਤ ਪ੍ਰਧਾਨ ਡਾ ਜਗਵੀਰ ਸਿੰਘ ਮੁਕਤਸਰ, ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਜੋਗਾਨੰਦ, ਸੂਬਾ  ਆਗੂ ਡਾ ਰਜੇਸ ਸਰਮਾਂ ਲੁਧਿਆਣਾ, ਡਾ ਮਲਕੀਤ ਸਿੰਘ, ਡਾ ਹਾਕਮ ਸਿੰਘ ,ਡਾ ਸੁਖਦੇਵ ਸਿੰਘ ਭਾਂਬਰੀ ਫ਼ਤਿਹਗਡ਼੍ਹ ਸਾਹਿਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ ,ਡਾ ਬਾਜ਼ ਕੰਬੋਜ ਅਬੋਹਰ, ਸੂਬਾ ਸਹਾਇਕ  ਸਕੱਤਰ ਡਾ ਰਿੰਕੂ ਫਤਹਿਗਡ਼੍ਹ ਸਾਹਿਬ, ਡਾ ਬਲਵਿੰਦਰ ਸਿੰਘ ਬਰਗਾੜੀ, ਡਾ ਬਗੀਚਾ ਸਿੰਘ ਮਨਚੰਦਾ, ਡਾ ਕੌਰ ਸਿੰਘ ਸੂਰਘੁਰੀ ਜ਼ਿਲ੍ਹਾ ਪ੍ਰਧਾਨ ,ਡਾ ਗੁਰਪਾਲ ਸਿੰਘ ਮੌੜ ਜਿਲ੍ਹਾ ਜਰਨਲ ਸਕੱਤਰ ,ਜ਼ਿਲ੍ਹਾ ਵਿੱਤ ਸਕੱਤਰ ਡਾ ਐਸ ਐਨ ਵੋਹਰਾ, ਬਲਾਕ ਪ੍ਰਧਾਨ ਡਾ ਗੁਰਦੀਪ ਸਿੰਘ ਬਰਗਾੜੀ, ਬਲਾਕ ਪ੍ਰਧਾਨ ਡਾ.ਰਸ਼ਪਾਲ ਸਿੰਘ ਫ਼ਰੀਦਕੋਟ,, ਬਲਾਕ ਪ੍ਰਧਾਨ ਡਾ ਹਰਭਜਨ ਸਿੰਘ ਜੈਤੋ, ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ,ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ, ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਖਾਰਾ, ਬਲਾਕ ਪ੍ਰਧਾਨ ਡਾ ਮੰਦਰ ਸਿੰਘ ਪੰਜਗਰਾਈਂ ,ਬਲਾਕ ਪ੍ਰਧਾਨ ਡਾ ਸੁਖਚੈਨ ਸਿੰਘ ਕੋਟਕਪੂਰਾ, ਬਲਾਕ ਪ੍ਰਧਾਨ ਡਾ ਜਰਨੈਲ ਸਿੰਘ ਡੋਡ ਬਾਜਾਖਾਨਾ ,ਡਾ ਕਸ਼ਮੀਰ ਸਿੰਘ ਜੈਤੋ ,ਡਾ ਮਨਜੀਤ ਸਿੰਘ ਬਰਾੜ, ਡਾ ਕੇਵਲ ਕ੍ਰਿਸ਼ਨ ਢੀਮਾਂਵਾਲੀ,ਆਦਿ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਤਾਲਮੇਲ ਕਮੇਟੀ ਆਗੂ ਡਾ ਜਗਦੇਵ ਸਿੰਘ ਚਹਿਲ  ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਸੂਬਾ ਪੱਧਰੀ ਮੀਟਿੰਗ ਹੋਈ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਸੂਬਾ ਪੱਧਰੀ ਐਮਰਜੈਂਸੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਚੋਂ ਸਟੇਟ ਕਮੇਟੀ ਮੈਂਬਰ ਸ਼ਾਮਲ ਹੋਏ।ਇਸ ਮੀਟਿੰਗ ਵਿਚ ਅਹਿਮ ਫੈਸਲੇ ਕੀਤੇ ਗਏ ਕਰੁਨਾ ਮਹਾਂਮਾਰੀ ਦੇ ਇਸ ਦੂਸਰੇ ਦੌਰ ਵਿਚ ਵੱਡੀ ਪੱਧਰ ਤੇ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਛਮੀ ਬੰਗਾਲ, ਬਿਹਾਰ, ਕਰਨਾਟਕਾ ,ਮੱਧ ਪ੍ਰਦੇਸ਼ ਆਦਿ ਸੂਬਿਆਂ ਵਾਂਗ ਪਿੰਡਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸ਼ਤ ਕਰ ਕੇ ਕੋਰੋਨਾ ਵਿੱਚ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾਣ ਤਾਂ ਕਿ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੀ 85% ਲੋਕਾਂ ਦੀ ਆਬਾਦੀ ਇਨ੍ਹਾਂ ਮੈਡੀਕਲ ਪਟੀਸ਼ਨਾਂ ਉੱਪਰ ਹੀ ਨਿਰਭਰ ਹੈ ।ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਅਸੀਂ ਆਪਣੀ ਆਵਾਜ਼ ਸਰਕਾਰ ਤੱਕ ਕਈ ਵਾਰ ਪਹੁੰਚਾ ਚੁੱਕੇ ਹਾਂ ,ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।ਹੁਣ ਜ਼ਿਲ੍ਹਾ ਪੱਧਰ ਤੇ  ਡੀ.ਸੀ.ਸਹਿਬਾਨਾਂ ਨੂੰ ਮੰਗ ਪੱਤਰ ਦੇ ਕੇ ਆਪਣੀ ਆਵਾਜ਼ ਪਹੁੰਚਾਈ ਜਾਵੇਗੀ। ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੇ ਪਹਿਲੇ ਦੌਰ ਸਮੇਂ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਪਿੰਡ ਪੱਧਰ ਤੇ ,ਬਲਾਕ ਪੱਧਰ ਤੇ  ਲੱਖਾਂ ਦੇ ਹਿਸਾਬ ਨਾਲ ਸੇਨੇਟਾਈਜ਼ਰ ਅਤੇ ਮਾਸਕ ਵੰਡ ਕੇ ਇਕ ਰਿਕਾਰਡ ਪੈਦਾ ਕੀਤਾ ਅਤੇ ਆਪਣੇ ਲੋਕਾਂ ਦੀਆਂ ਕੋਰੋਨਾ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਈਆਂ। ਸਟੇਟ ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਫਰੰਟ ਲਾਈਨ ਦੇ ਸਿਹਤ ਕਾਮੇ ਘੋਸਤ ਕਰਕੇ, ਜ਼ਮੀਨੀ ਪੱਧਰ ਤੇ ਡਿਊਟੀਆਂ ਲਗਾ ਕੇ ,ਕੋਵਿਡ -19 ਦੇ ਦੂਸਰੇ ਦੌਰ ਦੇ ਮਾਰੂ ਹਮਲੇ ਤੋਂ ਪਿੰਡਾਂ ਵਿੱਚ ਵਸਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਸੰਗਰੂਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ,ਸੂਬਾ ਪ੍ਰੈੱਸ ਸਕੱਤਰ  ਡਾ ਰਾਜੇਸ ਰਾਜੂ ਫਤਿਹਗੜ੍ਹ ਸਾਹਿਬ ,ਡਾ ਵੇਦ ਪ੍ਕਾਸ ਰੋਪੜ੍,ਡਾ ਜੋਗਿੰਦਰ ਸਿੰਘ ਗੁਰਦਾਸਪੁਰ ,ਡਾ ਸੁਰਿੰਦਰ ਪਾਲ ਜੈਨਪੁਰੀ, ਡਾ ਭਗਵੰਤ ਸਿੰਘ ਬੜੂਦੀ ਲੁਧਿਆਣਾ ,ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ,ਡਾ ਪਰੇਮ ਸਲੋਹ ,ਡਾ ਰੇਸਮ ਰਾਜੂ ਲੁਧਿਆਣਾ,ਡਾ ਹਰਬੰਸ ਸਿੰਘ ਬਸਰਾਉ, ਡਾ ਜੈਨਪੁਰੀ ਸਾਹਿਬ ਲੁਧਿਆਣਾ ਆਦਿ ਹਾਜਰ ਸਨ।

ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਮਰੀਜ ਦੇ ਇਲਾਜ ਤੋਂ ਵੱਧ ਬਿੱਲ ਦਾ ਮਾਮਲਾ ਗਰਮਾਇਆ-Video

ਬਿੱਲ ਦੀ ਬਕਾਇਆ ਰਕਮ ਬਦਲੇ ਹਸਪਤਾਲ ਦੇ ਮੁਲਾਜ਼ਮ ਨੇ ਮੰਗੇ ਗਹਿਣੇ 

ਲੋਕ ਇਨਸਾਫ ਪਾਰਟੀ ਆਈ ਪੀੜਤ ਪਰਿਵਾਰ ਦੇ ਹੱਕ ਵਿੱਚ 

ਪੁਲਿਸ ਕਰ ਰਹੀ ਹੈ ਮਾਮਲੇ ਦੀ ਬਰੀਕੀ ਨਾਲ ਜਾਂਚ

 ਅੰਮ੍ਰਿਤਸਰ, ਮਈ  2021( ਹਰਜੀਤ ਸਿੰਘ ਗਰੇਵਾਲ)  

ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਖੇ ਇਲਾਜ ਲਈ ਆਏ ਪਰਿਵਾਰ ਨੇ ਹਸਪਤਾਲ ਉੱਤੇ ਇਲਾਜ ਤੋਂ ਵੱਧ ਬਿੱਲ ਬਣਾਉਣ ਦਾ ਮਾਮਲਾ ਸਾਮਣੇ ਆਇਆ ਹੈ,ਜਿਸ ਦੌਰਾਨ ਪੀੜਤ ਪਰਿਵਾਰ ਮੈਂਬਰਾਂ ਨੇ ਇਨਸਾਫ ਲੈਣ ਵਾਸਤੇ ਲੋਕ ਇਨਸਾਫ ਪਾਰਟੀ ਦੇ ਧਿਆਨ ਵਿੱਚ ਸਾਰਾ ਮਾਮਲਾ ਲੈਂਦਾ,

 ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੱਜੀ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਵਾਰਸ ਨਿਰਮਲ ਕੌਰ ਵਾਸੀ ਚੇਤਨਪੁਰਾ ਨੇ ਕਿਹਾ ਕਿ ਉਹ ਆਪਣੀ ਭਰਜਾਈ ਮਨਜੀਤ ਕੌਰ ਦਾ ਇਲਾਜ ਕਰਵਾਉਣ ਲਈ ਉਸਨੂੰ ਉਕਤ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੇ ਅਪ੍ਰੇਸ਼ਨ ਵਾਸਤੇ ਹਸਪਤਾਲ ਦੇ ਡਾਕਟਰਾਂ ਵੱਲੋਂ  ਪਹਿਲਾ 10 ਹਜ਼ਾਰ ਰੁਪਿਆ ਮੰਗਿਆ ਗਿਆ ਪਰ ਬਾਅਦ ਵਿੱਚ ਸਾਡੇ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। ਅਸੀਂ ਹੁਣ ਤੱਕ ਹਸਪਤਾਲ ਨੂੰ ਮਰੀਜ਼ ਦੇ ਛੱਡਣ ਤੱਕ ਇਕ ਲੱਖ ਚਾਲੀ ਹਜ਼ਾਰ, ਫਿਰ 50 ਹਜ਼ਾਰ ਤੇ ਇਸਦੇ ਇਲਾਵਾ 85 ਹਜ਼ਾਰ ਦਵਾਈਆਂ ਦਾ ਤੇ ਮਰੀਜ਼ ਛੱਡਣ ਸਮੇਂ 40 ਹਜ਼ਾਰ ਰੁਪਏ ਹੋਰ ਦੇ ਚੁੱਕੇ ਹਾਂ। ਜਿਸ ਵਿਚੋਂ ਸਾਨੂੰ 50 ਹਜ਼ਾਰ ਦੀ ਰਸੀਦ ਨਹੀਂ ਦਿੱਤੀ ਗਈ। ਅਸੀਂ ਕਿਹਾ ਕਿ ਸਾਡੇ ਕੋਲ 30 ਹਜ਼ਾਰ ਰੁਪਏ ਘੱਟ ਨੇ ਤਾਂ 

ਇਸ ਤੇ ਹਸਪਤਾਲ ਦੇ ਮੁਲਾਜ਼ਮ ਨੇ ਕਿਹਾ ਕਿ ਜੇ ਨਹੀਂ ਤਾਂ ਜਮਾਨਤ ਦੇ ਤੌਰ ਤੇ ਗਹਿਣਾ ਦੇ ਦਿਓ। ਅਸੀਂ ਕਿਹਾ ਕਿ ਤੁਸੀਂ ਸਾਡੇ ਪਾਸੋਂ ਚੈਕ ਲੈ ਲਓ ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਨਿਰਮਲ ਕੌਰ ਨੇ ਕਿਹਾ ਕਿ ਸਾਡੇ ਮਰੀਜ਼ ਦਾ ਸਵੇਰ ਤੋਂ ਕੋਈ ਇਲਾਜ ਵੀ ਨਹੀਂ ਹੋ ਰਿਹਾ। ਉਸਨੇ ਜਮਾਨਤ ਦੇ ਤੌਰ ਤੇ ਲਿਆਂਦੇ ਗਹਿਣੇ ਦਿਖਾਉਂਦਿਆਂ ਕਿਹਾ ਕਿ ਹਸਪਤਾਲ ਵਾਲਿਆਂ ਨੇ ਸਾਨੂੰ ਹਾਲੇ ਤੱਕ 50 ਹਜ਼ਾਰ ਰੁਪਿਆਂ ਦੀ ਰਸੀਦ ਵੀ ਨਹੀਂ ਦਿੱਤੀ। ਉਸਨੇ ਕਿਹਾ ਕਿ ਸਾਨੂੰ ਕਿਸੇ ਨੇ ਲੋਕ ਇਨਸਾਫ਼ ਪਾਰਟੀ ਵਾਲਿਆਂ ਦੀ ਦੱਸ ਪਾਈ ਤਾਂ ਅਸੀਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਭਗਤੂਪੁਰਾ ਪਾਸ ਆਏ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ,ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਜੀ ਹਸਪਤਾਲ ਖਿਲਾਫ ਸਬੰਧਤ ਥਾਣੇ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

ਉਥੇ ਹੀ ਇਸ ਸਬੰਧ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸੁਖਜਿੰਦਰ ਸਿੰਘ ਭਗਤੂਪੁਰਾ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਦੇ ਵੀ ਕਿਸੇ ਗਰੀਬ ਨਾਲ 

ਧੱਕਾ ਨਹੀਂ ਹੋਣ ਦੇਵੇਗੀ ਜਿੱਥੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ ਓਥੇ ਥਾਣਾ ਮਜੀਠਾ ਵਿਖੇ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ਼ ਦਰਖਾਸਤ ਵੀ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੇ ਬਿੱਲ ਤੇ ਟੈਸਟਾਂ ਦੇ ਪੈਸਿਆਂ ਦੇ ਇਲਾਵਾ ਹਸਪਤਾਲ ਵਾਲਿਆਂ ਦਵਾਈਆਂ ਦੇ ਬਿੱਲ ਵੀ ਬਹੁਤ ਵੱਡੇ-ਵੱਡੇ 

ਬਣਾਏ ਨੇ । ਉਨ੍ਹਾਂ ਕਿਹਾ ਕਿ ਹਸਪਤਾਲ ਵਿਰੁੱਧ ਕਾਰਵਾਈ ਕਰਦਿਆਂ ਨਿਰਮਲ ਕੌਰ ਨੂੰ ਇਨਸਾਫ਼ ਦਿਵਾ ਕੇ ਰਹਾਂਗੇ ਭਾਵੇਂ ਇਸਦੇ ਲਈ ਕੋਈ ਵੀ ਕਦਮ ਕਿਉਂ ਨਾ ਚੁੱਕਣਾ ਪਵੇ। ਉਨ੍ਹਾਂ ਕਿਹਾ ਕਿ ਉਹ ਇਸਦੀ ਸ਼ਿਕਾਇਤ ਐਸ ਐਮ ਓ ਨੂੰ ਵੀ ਕਰਨਗੇ।

ਇਸ ਸਬੰਧ ਵਿਚ ਜਾਂਚ ਅਧਿਕਾਰੀ ਏ ਐਸ ਆਈ ਗੁਰਮੀਤ ਸਿੰਘ ਨੇ ਕਿਹਾ ਕਿ ਨਿਰਮਲ ਕੌਰ ਵੱਲੋਂ ਇੱਕ ਨਿਜੀ ਹਸਪਤਾਲ ਖਿਲਾਫ  ਸ਼ਿਕਾਇਤ ਦਿੱਤੀ ਗਈ ਹੈ, ਸਾਰੇ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨ 

ਅਨੁੰਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Link for Video;  https://fb.watch/5EnRRIjsyU/

ਪਰਵਾਸੀ ਭਾਰਤੀ ਸਵ ਮਹਿੰਦਰ ਸਿੰਘ ਦੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਢੁੱਡੀਕੇ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਭੇਜੀ

ਅਜੀਤਵਾਲ , (ਬਲਵੀਰ ਸਿੰਘ ਬਾਠ  )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਟੂ ਟੀਕੇ ਜਾਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹਰੇਕ ਹਫ਼ਤੇ ਜਥਾ ਭੇਜ ਰਹੀ ਹੈ  ਅਤੇ ਸਰਗਰਮੀ ਨਾਲ ਸੰਯੁਕਤ ਕਿਸਾਨ ਮੋਰਚਾ ਨਾਲ ਹਿੱਸਾ ਲੈ ਰਹੀ ਹੈ ਨੂੰ ਅਮਰੀਕਾ ਵਿੱਚ ਵਸਦੇ ਸਵਰਗੀ ਮਹਿੰਦਰ ਸਿੰਘ ਪੱਟੀ ਝੰਡਾ ਦੇ ਸਪੁੱਤਰਾਂ ਜਗਤਾਰ ਸਿੰਘ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਨੇ ਪੱਚੀ ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਭੇਜੀ  ਜਾਣਕਾਰੀ ਦਿੰਦਿਆਂ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਗੁਰਦੇਵ ਸਿੰਘ ਅਤੇ ਕਰਨੈਲ ਸਿੰਘ ਰਾਏ ਰਮਨਦੀਪ ਬਾਬਰੀ ਤੇ ਗੋਲਡੀ ਹਾਕੀ ਖਿਡਾਰੀ ਕੈਨੇਡੀਅਨ ਨੇ ਦਸ ਹਜ਼ਾਰ ਰੁਪਏ ਅਤੇ ਕੁਲਤਾਰ ਸਿੰਘ ਗੋਲਡੀ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ ਨੇ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਪ੍ਰਧਾਨ ਗੁਰਸ਼ਰਨ ਸਿੰਘ ਨੂੰ ਭੇਟ ਕੀਤੀ ਗਈ  ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਗੁਰਦੇਵ ਸਿੰਘ ਮਾਸਟਰ ਗੁਰਚਰਨ ਸਿੰਘ ਗ਼ਦਰੀ ਬਾਬੇ ਕਮੇਟੀ ਦੇ ਪ੍ਰਧਾਨ ਜਗਜੀਵਨ ਸਿੰਘ ਸਤਪਾਲ ਸਿੰਘ ਅਮਰ ਸਿੰਘ  ਯੂਨੀਅਨ ਦੇ ਅਹੁਦੇਦਾਰ ਗੁਰਮੀਤ ਸਿੰਘ ਪੰਨੂ ਸਤਨਾਮ ਸਿੰਘ ਬਾਬਾ ਜੋਗਿੰਦਰ ਸਿੰਘ ਜਗਰੂਪ ਸਿੰਘ ਤੀਰਥ ਧੰਨਵਾਦ ਦਲਜੀਤ ਸਿੰਘ ਅਵਤਾਰ ਸੁਪਰੀਤ ਸਿੰਘ ਚਮਕੌਰ ਸਿੰਘ ਚੰਨੀ ਗੁਰਦੀਪ ਚਹਿਲ ਗੁਰਮੇਲ ਸਿੰਘ ਜਤਿੰਦਰਪਾਲ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਸਰਾ ਪੱਤੇ ਝੰਡਾ ਸਾਬਕਾ ਸਰਪੰਚ ਗੁਰਦੇਵ ਸਿੰਘ ਜਲੌਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਪਿੰਡ ਵਾਸੀ ਹਾਜ਼ਰ ਸਨ

ਜਗਰਾਂਊ ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ ਦੌਸ਼ੀ ਕਾਬੂ

ਵਾਰਦਾਤਾਂ ਨੂੰ ਅੰਜਾਮ ਦੇਣ 'ਚ ਗੈਂਗਸਟਰਾਂ ਦਾ ਵੀ ਕਰਦੇ ਸਨ ਸਹਿਯੋਗ
ਮਾਮਲਾ ਬੀਤੇ ਦਿਨੀਂ ਦਾਣਾ ਮੰਡੀ ਜਗਰਾਊਂ 'ਚ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨ ਦਾ-
ਜਗਰਾਂਊ, 21 ਮਈ (ਅਮਿਤ ਖੰਨਾ  ) -

ਬੀਤੇ ਦਿਨੀਂ ਦਾਣਾ ਮੰਡੀ ਜਗਰਾਉਂ ਵਿਖੇ ਪੁਲਿਸ ਪਾਰਟੀ 'ਤੇ ਕਾਰ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਏ.ਐਸ.ਆਈ. ਭਗਵਾਨ ਸਿੰਘ ਅਤੇ ਏ.ਐਸ.ਆਈ. ਦਲਵਿੰਦਰਜੀਤ ਸਿੰਘ ਸ਼ਹੀਦ ਹੋ ਗਏ ਸਨ, ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਜਗਰਾਂਊ ਪੁਲਿਸ ਵਲੋਂ ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੈਸ.ਐਸ.ਪੀ. ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਸੋਹਲ ਵੱਲੋਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 15 ਮਈ, 2021 ਨੂੰ ਸੀ.ਆਈ.ਏ, ਸਟਾਫ ਜਗਰਾਂਉ ਦੇ ਏ.ਐਸ.ਆਈ ਭਗਵਾਨ ਸਿੰਘ, ਏ.ਐਸ.ਆਈ ਦਲਵਿੰਦਰਜੀਤ ਸਿੰਘ ਅਤੇ ਪੀ.ਐਚ.ਜੀ ਰਾਜਵਿੰਦਰ ਸਿੰਘ ਮਾੜੇ ਅਨਸਰਾਂ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨਵੀ ਦਾਣਾ ਮੰਡੀ ਜਗਰਾਂਉ ਤੋਂ ਲੰਡੇ ਫਾਟਕਾਂ ਵੱਲ ਨੂੰ ਜਾ ਰਹੇ ਸੀ ਤਾਂ ਮੰਡੀ ਦੇ ਸ਼ੈੱਡਾਂ ਦੇ ਥੱਲੇ ਇੱਕ ਆਈ-10 ਕਾਰ ਅਤੇ ਇੱਕ ਕੈਂਟਰ ਖੜੇ ਸੀ, ਜਿਹਨਾਂ ਨੂੰ ਚੈੱਕ ਕਰਨ ਲੱਗੇ ਤਾਂ ਗੱਡੀ ਵਿੱਚ ਬੈਠੇ ਵਿਆਕਤੀਆਂ ਨੇ ਪੁਲਿਸ ਪਾਰਟੀ ਪਰ ਫਾਇਰੰਗ ਕਰ ਦਿੱਤੀ ਸੀ। ਜਿਸ ਨਾਲ ਏ.ਐਸ.ਆਈ ਭਗਵਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਏ.ਐਸ.ਆਈ ਦਲਵਿੰਦਰਜੀਤ ਸਿੰਘ ਦੀ ਵੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਤੇ ਮੁਕੱਦਮਾ ਨੰਬਰ 93 ਮਿਤੀ 16-05-2021 ਨੂੰ ਜੁਰਮ 302/307/397/353/186/34 ਭ/ਦ ਅਤੇ 25,27/54/59 ਆਰਮਜ ਐਕਟ ਵਾਧਾ ਜੁਰਮ 212/216/120-ਬੀ/420/467/468 ਭ/ਦ ਥਾਣਾ ਸਿਟੀ ਜਗਰਾਉ ਬਰਖਿਲਾਫ ਜੈਪਾਲ ਸਿੰਘ ਵਾਸੀ ਦਸ਼ਮੇਸ਼ ਨਗਰ ਫਿਰੋਜਪੁਰ, ਬਲਜਿੰਦਰ ਸਿੰਘ ਉਰਫ ਬੱਬੀ  ਵਾਸੀ ਮਾਹਲਾ ਖੁਰਦ ਥਾਣਾ ਬਾਘਾਪੁਰਾਣਾ, ਜਸਪ੍ਰੀਤ ਸਿੰਘ ਉਰਫ ਜੱਸੀ  ਵਾਸੀ ਖਰੜ ਜਿਲ੍ਹਾ ਮੋਹਾਲੀ ਅਤੇ  ਦਰਸ਼ਨ ਸਿੰਘ  ਵਾਸੀ ਸਹੌਲੀ ਥਾਣਾ ਜੋਧਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਮਿਤੀ 19-05-2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ  ਵਾਸੀ ਧੱਲੇਕੇ ਜਿਲ੍ਹਾ ਮੋਗਾ, ਰਮਨਪ੍ਰੀਤ ਕੌਰ ਉਰਫ ਰਮਨ ਪਤਨੀ ਗੁਰਪ੍ਰੀਤ ਸਿੰਘ ਵਾਸੀ ਧੱਲੇਕੇ ਜਿਲ੍ਹਾ ਮੋਗਾ, ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ  ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ  ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਨੂੰ ਨਾਮਜ਼ਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੱਲ 20 ਮਈ, 2021 ਨੂੰ ਗੁਰਪ੍ਰੀਤ ਸਿੰਘ ਉਰਫ ਲੱਕੀ, ਰਮਨਪ੍ਰੀਤ ਕੌਰ ਉਰਫ ਰਮਨ ਵਾਸੀਆਨ ਧੱਲੇਕੇ ਜਿਲ੍ਹਾ ਮੋਗਾ ਨੂੰ ਗੇਟ ਬੋਪਾਰਾਏ ਬਾਹੱਦ ਪਿੰਡ ਬੁਢੇਲ ਤੋ ਗ੍ਰਿਫਤਾਰ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਦੀ ਪੁੱਛਗਿੱਛ ਦੌਰਾਨ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਜਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕੀਤਾ ਗਿਆ। ਸਤਪਾਲ ਕੌਰ ਉਰਫ ਨੋਨੀ ਪਤਨੀ ਦਰਸ਼ਨ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ, ਗਗਨਦੀਪ ਸਿੰਘ ਉਰਫ ਨੰਨਾ ਪੁੱਤਰ ਗੁਰਦੇਵ ਸਿੰਘ ਵਾਸੀ ਸਹੌਲੀ ਥਾਣਾ ਜੋਧਾਂ ਅਤੇ ਜਸਪ੍ਰੀ਼ਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਅੱਬੂਵਾਲ ਹਾਲ ਵਾਸੀ ਆਤਮ ਨਗਰ ਜਗਰਾਉ ਅਤੇ ਨਾਨਕਚੰਦ ਸਿੰਘ ਉਰਫ ਨਾਨਕ ਉਰਫ ਢੋਲੂ ਵਾਸੀ ਸਹੌਲੀ ਨੂੰ ਬਾਹੱਦ ਪਿੰਡ ਸਹੌਲੀ ਤੋ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਪਾਸੋਂ ਨਾਜਾਇਜ ਅਸਲਾ ਤੇ ਕਾਰ ਦੇ ਜਾਅਲੀ ਦਸਤਾਵੇਜ ਵੀ ਬਰਾਮਦ ਹੋਏ ਹਨ। ਸੋਹਲ ਨੇ ਦੱਸਿਆ ਕਿ ਇਹ ਸਾਰੇ ਦੋਸ਼ੀ ਰਲਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਗੈਂਗਸਟਰਾਂ ਦਾ ਸਹਿਯੋਗ ਕਰਦੇ ਹਨ ਅਤੇ ਗੈਗਸ਼ਟਰ ਜੈਪਾਲ ਸਿੰਘ ਦੇ ਗਰੁੱਪ ਤੱਕ ਸਮਾਨ ਪਹੁੰਚਾਉਣ ਵਿੱਚ ਵੀ ਮੱਦਦ ਕਰਦੇ ਹਨ। ਜਿਨ੍ਹਾਂ ਬਰਾਮਦ ਕੀਤਾ ਗਿਆ ਅਸਲਾ ਕਿਸੇ ਸੁਰਖਿਅਤ ਜਗ੍ਹਾ 'ਤੇ ਛੁਪਾ ਕੇ ਰੱਖਣਾ ਸੀ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਮੋਗਾ ਦੇ ਪਿੰਡ ਲੰਗੇਆਣਾ ਚ ਮੈਂਗਾ21 ਖੇਤਾਂ ਚ ਡਿੱਗਿਆ

 ਆਪਣੀ ਜਾਨ ਦੇ ਕੇ ਪਾਇਲਟ ਨੇ ਬਚਾਈ ਲੋਕਾਂ ਦੀ ਜਾਨ
 ਅਜੀਤਵਾਲ -ਮੋਗਾ ,(ਬਲਵੀਰ ਸਿੰਘ ਬਾਠ )

ਬੀਤੀ ਰਾਤ ਮੌਕੇ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਚ ਮੈਗਾ 21 ਖੇਤਾਂ ਜਾ ਡਿੱਗਿਆ ਜਿਸ ਨੇ ਰਾਜਸਥਾਨ ਤੋਂ ਉਡਾਣ ਭਰੀ ਸੀ  ਬਾਈਕ ਪਾਇਲਟ ਨੇ ਪਿੰਡ ਤਾਂ ਬਚਾ ਲਿਆ ਪਰ ਉਸ ਦੀ ਮੌਕੇ ਤੇ ਮੌਤ ਹੋ ਗਈ  ਕਿਉਂਕਿ ਪਾਇਲਟ ਨੇ ਛਾਲ ਮਾਰੀ ਤਾਂ ਪੈਰਾਸ਼ੂਟ ਦਾ ਫਲੋ ਨਹੀਂ ਬਣਿਆ  ਜਿਸ ਕਰ ਕੇ ਬੁਰੇ ਤਰੀਕੇ ਨਾਲ ਥੱਲੇ ਡਿੱਗਣ ਨਾਲ ਪਾਇਲਟ ਦੀ ਮੌਤ ਹੋ ਗਈ  ਛੇ ਪਾਇਲਟ ਨੇ ਆਵਦੀ ਜਾਨ ਦੇ ਕੇ ਲੋਕਾਂ ਦੇ ਜਾਨ ਬਚਾਈ ਜਹਾਜ਼ ਪਿੰਡ ਚ ਡਿੱਗਦਾ ਤਾਂ ਪਤਾ ਨਹੀਂ ਕਿੰਨੀਆਂ ਜਾਨਾਂ ਜਾਣੀਆਂ ਸੀ ਜਹਾਜ਼ ਨੂੰ ਅੱਗ ਲੱਗੀ ਹੋਣ ਦੇ ਬਾਵਜੂਦ ਵੀ ਕੋਸ਼ਿਸ ਕਰ ਕੇ ਖੇਤਾਂ ਵੱਲ ਸਿਟਿਆ ਪਰ ਜਦ ਆਪ ਬਾਹਰ ਸਾਹਬ ਮਾਰੀ ਪਰ ਫਰੂਟ ਦਾ ਫਲੋ ਨਹੀਂ ਬਣਿਆ ਜਿਸ ਕਾਰਨ ਪਾਇਲਟ ਦੀ ਮੌਕੇ ਤੇ ਮੌਤ ਹੋ ਗਈ  ਸੰਗਤਾਂ ਵੱਲੋਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ ਜੇ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ

ਫਾਰਮਰ ਇਨ ਡੇਂਜਰ ਗੀਤ ਦਾ ਪੋਸਟਰ ਰਿਲੀਜ਼   

ਯੂਕੇ ਦੀ ਧਰਤੀ ਤੋਂ 25 ਮਈ ਨੂੰ ਹੋਵੇਗਾ ਗੀਤ ਤੁਹਾਡੇ ਰੂਬਰੂ   

ਮਾਨਚੈਸਟਰ , ਗਿਆਨੀ ਅਮਰੀਕ ਸਿੰਘ ਰਾਠੌਰ  

ਭਾਰਤ ਦੀ ਧਰਤੀ ਉਪਰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਮਾਨਚੈਸਟਰ ਦੇ ਨੌਜਵਾਨ ਸੁਖਬੀਰ ਪਾਲ ਸਿੰਘ ਜਾਬਾ ਵੱਲੋਂ ਆਪਣੀ ਮਿਹਨਤ ਦੇ ਨਾਲ ਦੋ ਭਾਸ਼ੀਏ ਗੀਤ ਫਾਰਮਰ ਇਨ ਡੇਂਜਰ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ  । ਸਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਉੱਪਰ ਵੀ ਕਿਸਾਨ ਸੰਘਰਸ਼ ਨੂੰ ਲੈ ਕੇ ਨੌਜਵਾਨ ਚਿੰਤਤ ਹਨ ਅਤੇ ਭਾਰਤ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੇ ਵਿਰੋਧ ਵਿਚ ਅੱਗੇ ਆ ਰਹੇ ਹਨ । ਪੱਚੀ ਮਈ ਨੂੰ ਰਿਲੀਜ਼ ਹੋਣ ਜਾ ਰਹੇ ਇਸ ਕਲਚਰ ਅਤੇ ਸਮੇਂ ਦੇ ਅਨੁਕੂਲ ਗੀਤ ਵਿੱਚ ਸਭ ਕੁਸ਼ ਬਹੁਤ ਹੀ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ । ਜਿੱਥੇ ਯੂ ਕੇ ਵਿਚ ਇਸ ਗੀਤ ਪ੍ਰਤੀ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ ਉਥੇ ਪੰਜਾਬ ਵਾਸੀਆਂ ਨੂੰ ਵੀ  ਬੇਨਤੀ ਹੈ ਕਿ ਇਸ ਗੀਤ ਨੂੰ 25 ਮਈ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇ।   

 

ਬਹੁਤ ਚੰਗੀ ਖਬਰ ਹੈ,ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗੜ੍ਹ

ਇਹ ਬਹੁਤ ਚੰਗੀ ਖਬਰ ਹੈ,ਬਰਨਾਲਾ ਨੂੰ ਮਿਲੇਗਾ ਆਪਣਾ ਮਾਸਟਰ ਪਲਾਨ,ਖ਼ਬਰ ਮੁਤਾਬਿਕ ਸ਼ਹਿਰ ਬਰਨਾਲਾ ਦੇ 10 ਤੋਂ 15 ਕਿਲੋਮੀਟਰ ਦੇ ਘੇਰੇ ਵਿੱਚ  ਆਉਂਣ ਵਾਲੇ 28 ਪਿੰਡ ਵੀ ਇਸ ਬਰਨਾਲਾ ਮਾਸਟਰ ਪਲਾਨ ਵਿੱਚ ਆਉਣਗੇ, ਮੇਰੀ ਸਮਝ ਮੁਤਾਬਿਕ ਸ਼ਹਿਰ ਬਰਨਾਲਾ ਦੇ ਨਾਲ ਲਗਦੇ ਇਹਨਾਂ ਕਸਬਿਆਂ, ਧਨੋਲਾ, ਸ਼ੇਰਪੁਰ, ਮਹਿਲ ਕਲਾਂ, ਸਹਿਣਾ, ਤਪਾ, ਅਤੇ ਹੰਡਿਆਇਆ ਇਲਕੇ  ਦੇ ਪਿੰਡ ਹੀ ਹੋਣਗੇ, ਇਹ ਬਹੁਤ ਹੀ ਚੰਗੀ ਗੱਲ ਹੈ,  ਬੇਸ਼ੱਕ ਮੈਂ ਕਿਸੇ ਯੋਜਨਾ ਬੋਰਡ ਦਾ ਮੈਂਬਰ ਨਹੀਂ ਹਾਂ, ਲੇਕਿਨ ਮੈਂ ਅਪਣੇ ਸ਼ਹਿਰ ਬਰਨਾਲਾ ਦਾ ਜੰਮਪਲ ਸ਼ਹਿਰੀ ਹੋਣ ਦੇ ਨਾਤੇ ਮੇਰੀ ਇਹ ਨੇਕ ਸਲਾਹ ਹੈ, ਕਿ, ਬਰਨਾਲ਼ਾ ਮਾਸਟਰ ਪਲਾਨ  ਨੂੰ ਤਿਆਰ ਕਰ ਰਹੇ ਬੁਧੀਜੀਵੀ ਯੋਜਨਾ ਬਨਾਉਣ ਵਾਲੇ ਪਲੇਨਿੰਗ ਕਾਰਾਂ ਨੂੰ, ਇਸ ਖ਼ਬਰ ਮੁਤਾਬਿਕ ਬਰਨਾਲਾ ਮਾਸਟਰ ਪਲਾਨ  ਤਿਆਰੀ ਦੇ ਕੰਢੇ ਤੇ ਹੈ, ਤਾਂ ਇਸ ਬਰਨਾਲਾ ਮਾਸਟਰ ਪਲਾਨ ਵਿੱਚ ਹੁਣੇ ਹੀ ਇੰਝ ਕਿੱਤਾ ਜਾ ਸਕਦਾ ਹੈ, ਇਸ ਨੂੰ ਬਰਨਾਲਾ ਤੋਂ 20 ਕਿਲੋਮੀਟਰ ਤੱਕ ਕਿੱਤਾ ਜਾਵੇ ਤਾਂ ਕਿ ਕਸਬਾ ਭਦੋੜ ਵੀ ਵਿੱਚ ਸ਼ਾਮਲ ਹੋ ਜਾਵੇ, ਮੇਰੀ ਦੁਸਰੀ ਨੇਕ ਸਲਾਹ ਇਸ ਹੈ ਕਿ,  ਇਸ ਨੂੰ 20 ਸਾਲਾ ਤੋਂ 50 ਸਾਲਾਂ ਤੱਕ ਜਨਤਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਵਿਕਾਸ ਦੇ ਆਧਾਰ ਤੇ ਤਿਆਰ ਕਰਨਾ ਚਾਹੀਦਾ ਹੈ ਤਾਂਕਿ, 20-25ਸਾਲਾ ਨੌਜਵਾਨਾਂ ਨੂੰ 50 ਸਾਲ ਦੀ ਉਮਰ ਤੱਕ 25 ਸਾਲਾਂ ਲਈ ਪਰਮਾਨੇੰਟ ਰੋਜ਼ਗਾਰ ਮੁਹੱਈਆ ਕਰਵਾਈਆਂ ਜਾ ਸਕੇ,