ਅਜੀਤਵਾਲ (ਬਲਵੀਰ ਸਿੰਘ ਬਾਠ) ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਪਾਰਟੀ ਦੀ ਅਹਿਮ ਮੀਟਿੰਗ ਪਿੰਡ ਮਟਵਾਣੀ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਕਰੀਬ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਭਾ ਪੰਜਾਬ ਅੰਦਰ ਮਹਿੰਗਾਈ ਬੇਰੁਜ਼ਗਾਰੀ ਆਪੋ ਧਾਪੀ ਭ੍ਰਿਸ਼ਟਾਚਾਰ ਮਾਫੀਆ ਰਾਜ ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਵਿੱਚ ਵਾਧਾ ਹੋਇਆ ਜਿਸ ਕਰਕੇ ਪੰਜਾਬ ਹੋਰ ਵੀ ਬੁਰੀ ਤਰ੍ਹਾਂ ਪਛੜ ਗਿਆ ਹੈ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਇਆ ਸਬਕ ਸਿਖਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਹੋ ਸਕਣ ਇਸ ਸਮੇਂ ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ ਸੁਖਦੇਵ ਸਿੰਘ ਕਿਲੀ ਚਾਹਲਾਂ ਸਰਪੰਚ ਜਸਵਿੰਦਰ ਸਿੰਘ ਮਟਵਾਣੀ ਕਮਲਜੀਤ ਸਿੰਘ ਮਨੋਹਰ ਸਿੰਘ ਬਲਵਿੰਦਰ ਸਿੰਘ ਸਿਮਰਨਪ੍ਰੀਤ ਕੌਰ ਸੱਤਪਾਲ ਸਿੰਘ ਸੁਖਦੀਪ ਸਿੰਘ ਸਰਬਜੀਤ ਕੌਰ ਇੰਦਰਜੀਤ ਕੌਰ ਮੋਹਨ ਸਿੰਘ ਸਕੱਤਰ ਸੁਰਜੀਤ ਸਿੰਘ ਮੈਂਬਰ ਮਨਪ੍ਰੀਤ ਸਿੰਘ ਮੈਂਬਰ ਜਸਵੀਰ ਸਿੰਘ ਕਰਮਜੀਤ ਸਿੰਘ ਮੋਹਣ ਸਿੰਘ ਮੈਂਬਰ ਆਦਿ ਹਾਜ਼ਰ ਸਨ