You are here

ਪੰਜਾਬ

 ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਚ ਬੀਬੀ ਭਾਗੀਕੇ ਦਾ ਵੱਡਾ ਯੋਗਦਾਨ  -ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ ,(ਬਲਵੀਰ ਸਿੰਘ ਬਾਠ)

  ਮੋਗੇ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਬੀਬੀ ਭਾਗੀਕੇ ਦਾ ਵੱਡਾ ਯੋਗਦਾਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ   ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਲੋਂ ਹਲਕੇ ਦੇ ਵਿਕਾਸ  ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨਾਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ  ਉਨ੍ਹਾਂ ਅੱਗੇ ਕਿਹਾ ਕਿ ਅੱਜ ਢੁੱਡੀਕੇ ਪਿੰਡ ਚ ਵੱਡੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਕੁਝ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਚੁੱਕੇ ਹਨ  ਇਹ ਵਿਕਾਸ ਕਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਦੇਣ ਹੈ ਜਿਸ ਨੇ ਪਿੰਡ ਨੂੰ ਉੱਚੀਆਂ ਉਪਲਬਧੀਆਂ ਤੇ ਲਿਜਾਣ ਲਈ ਅਤੇ ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਸੀਂ  ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਬਦੌਲਤ ਪਿੰਡ  ਤਰੱਕੀ ਦੀਆਂ ਲੀਹਾਂ ਨੂੰ ਸਰਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ  ਅਤੇ ਆਉਣ ਵਾਲੇ ਸਮੇਂ ਵਿਚ ਇਕ ਵਧੀਆ ਤੇ ਨਮੂਨੇ ਦਾ ਪਿੰਡ ਸਾਬਤ ਹੋ ਕੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਉਣ ਲਈ ਉਹ ਦਿਨ ਦੂਰ ਨਹੀਂ ਹਨ  ਅੱਜ ਪਿੰਡ ਚ ਐਂਟਰ ਲਾਕ ਟੇਲ ਤੋਂ ਇਲਾਵਾ ਗਲੀਆਂ ਨਾਲੀਆਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਸ਼ਗਨ ਸਕੀਮ ਛੱਪੜਾਂ ਦੀ ਸਫ਼ਾਈ ਇਸ ਤੋਂ ਇਲਾਵਾ ਅਨੇਕਾਂ ਹੀ  ਵਿਕਾਸ ਅਤੇ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਕੀਤੇ ਜਾ ਰਹੇ ਹਨ

ਕਾਂਗਰਸ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਖ਼ੁਸ਼ -   ਜਗਜੀਤ ਸਿੰਘ

 ਅਜੀਤਵਾਲ,( ਬਲਵੀਰ  ਸਿੰਘ ਬਾਠ )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਖ਼ੁਸ਼ ਜਾਪਦੇ ਨਜ਼ਰ ਆ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਪ੍ਰੀਸ਼ਦ ਮੈਂਬਰ  ਬਲਵੰਤ ਕੌਰ ਦੇ ਪਤੀ ਜਗਜੀਤ ਸਿੰਘ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ  ਉਨ੍ਹਾਂ ਕਿਹਾ  ਕਿ ਕਾਂਗਰਸ ਦੀ ਸਰਕਾਰ ਵੱਲੋਂ  ਸਮਾਜ ਅਤੇ  ਵਿਕਾਸ ਭਲਾਈ ਕਾਰਜਾਂ ਦੀਆਂ ਸਕੀਮਾਂ  ਜਾਰੀ ਕੀਤੀਅਾਂ ਗੲੀਅਾਂ ਹਨ  ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ  ਇਸ ਤੋਂ ਇਲਾਵਾ ਸ਼ਗਨ ਸਕੀਮ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ  ਉਨ੍ਹਾਂ ਕਿਹਾ ਕਿ ਅੱਜ ਹਲਕਾ  ਨਿਹਾਲ ਸਿੰਘ ਵਾਲਾ  ਦੇ ਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ  ਜੋ ਧਰਤੀ ਹੇਠ ਤਰੱਕੀ ਦੀਆਂ ਲੀਹਾਂ ਸਰਲ ਕਰਦਾ ਹੋਇਆ ਅੱਗੇ ਵਧ ਰਿਹਾ ਹੈ  ਬੀਬੀ ਭਾਗੀਕੇ ਦੀ ਬਦੌਲਤ ਹੀ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ  ਅੱਜ ਹਰੇਕ ਪਿੰਡ ਵਿਚ ਵਿਕਾਸ ਕਾਰਜਾਂ ਦੇ ਕੰਮ ਵੱਡੀ ਪੱਧਰ ਤੇ ਜਾਰੀ ਕੀਤੇ ਜਾ ਰਹੇ ਹਨ  ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਉਣ ਲਈ ਹਲਕਾ ਨਿਹਾਲ ਸਿੰਘ ਵਾਲਾ ਪੰਜਾਬ ਚੋਂ ਪਹਿਲੇ ਨੰਬਰ ਤੇ ਆਵੇਗਾ  ਇਨ੍ਹਾਂ ਵਿਕਾਸ ਕਾਰਜਾਂ ਦੇ ਕਰਕੇ ਹੀ ਦੋ ਹਜਾਰ ਬਾਈ ਵਿੱਚ ਨਿਰੋਲ ਬਣੇਗੀ ਕਾਂਗਰਸ ਦੀ ਸਰਕਾਰ

ਜਨਮ ਦਿਨ ਦੀਆਂ ਮੁਬਾਰਕਾਂ

ਸਾਬਕਾ ਕੈਬਨਿਟ ਮੰਤਰੀ (ਪੰਜਾਬ) ਅਤੇ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਜੀ ਨੂੰ ਅੱਜ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਜੀ।

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਸਿਆਸਤ ਦੇ ਦੋ ਵੱਡੇ ਥੰਮ ਆਗੂਆਂ ਨੇ ਬਣਾਈ ਨਵੀਂ ਪਾਰਟੀ

ਮਹਿਲ ਕਲਾਂ/ਬਰਨਾਲਾ-ਮਈ 2021(ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੀ ਸਿਆਸਤ ਦੇ ਵੱਡੇ ਕੱਦ ਦੇ ਦੋ ਵੱਡੇ ਪੰਥਕ ਆਗੂਆਂ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਦਾ ਨਾਮ "ਸ਼੍ਰੋਮਣੀ ਅਕਾਲੀ ਦਲ (ਸੰਯੁਕਤ)"ਐਲਾਨਿਆ ਗਿਆ ਹੈ। ਉਪਰੋਕਤ ਦੋਵਾਂ ਆਗੂਆਂ ਨੇ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਦੇ ਬਿਹਤਰ ਭਵਿੱਖ ਲਈ ਡਟ ਕੇ ਕਾਰਜਸ਼ੀਲ ਹੋਣ ਦੀ ਅਪੀਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੋਵੇਂ ਰੀਡਰ ਪੰਜਾਬ ਵਿੱਚ ਕਿਰਤੀਆਂ ਦੇ ਅਧਿਕਾਰਾਂ ਦੀ ਗੱਲ ਕਰਨ ਅਤੇ ਇੱਕ ਨਿਧੜਕ ਬੇਦਾਗ ਆਗੂਆਂ ਵਿੱਚੋਂ ਆਪਣੀ ਪਹਿਚਾਣ ਬਣਾਉਣ ਵਾਲੇ ਹਨ ।ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਲੜਾਈ ਲੜਨ ਲਈ ਇਹ ਦੋਵੇਂ ਸਤਿਕਾਰੇ ਜਾਣ ਵਾਲੇ ਰੀਡਰ ਪੰਜਾਬ ਦੇ ਵਿੱਚ ਖ਼ਾਸ ਕਰਕੇ ਲੁੱਟੇ ਲਤਾੜੇ ਕਿਰਤੀ ਲੋਕਾਂ ਨੂੰ ਅੰਤਾਂ ਦਾ ਮੋਹ ਕਰਦੇ ਹਨ। ਆਪਣੀ ਗੱਲ ਠੋਕ ਵਜਾ ਕੇ ਕਹਿੰਦੇ ਹਨ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਰੱਖਿਆ ਹਿੰਦੂ, ਮੁਸਲਿਮ ਸਿੱਖ ,ਇਸਾਈ ਆਪਸ ਦੇ ਵਿੱਚ ਭਾਈ ਭਾਈ ਉਨ੍ਹਾਂ ਕਿਹਾ ਕਿ ਚਾਰੇ ਧਰਮਾਂ ਤੋਂ ਉੱਪਰ ਉੱਠ ਕੇ ਵੀ ਇਕ ਧਰਮ ਹੈ ਉਹ ਹੈ ਇਨਸਾਨੀਅਤ ਦਾ ਧਰਮ। ਅਖੀਰ ਵਿਚ ਪਰਮਿੰਦਰ ਸਿੰਘ ਢੀਂਡਸਾ ਜੀ ਨੇ ਕਿਹਾ ਕਿ ਮਤਲਬਪ੍ਰਸਤ ਲੋਕ ਸਾਨੂੰ ਧਰਮਾਂ ਦੇ ਨਾਮ ਤੇ ਵੰਡ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ।

"ਸੋਨ ਸਰਘੀਆਂ"ਬਰਨਾਲਾ ਜਿਲ੍ਹੇ ਦੇ ਅਧਿਆਪਕਾਂ ਦਾ ਪਹਿਲਾ ਸਾਂਝਾ ਕਾਵਿ-ਸੰਗ੍ਰਹਿ 

ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬਰਨਾਲਾ ਜਿ਼ਲ੍ਹੇ ਦੇ ਅਧਿਆਪਕ ਵਰਗ ਦਾ ਕਾਵਿ ਸੰਕਲਨ "ਸੋਨ  ਸਰਘੀਆ " ਛਪ ਕੇ ਆ ਗਿਆ ਹੈ।
ਇਸ ਕਾਵਿ- ਸੰਗ੍ਰਹਿ ਦੇ ਮੁੱਖ ਸੰਪਾਦਕ "ਸਾਗਰ ਸੂਦ ਜੀ" ਅਤੇ ਸੰਪਾਦਕ "ਅੰਜਨਾ ਮੈਨਨ"  "ਹਰਮਨਦੀਪ ਕੌਰ" ਅਤੇ "ਗਗਨਦੀਪ ਕੌਰ ਧਾਲੀਵਾਲ" ਹਨ, ਇਸ ਕਿਤਾਬ ਵਿੱਚ ਕੁੱਲ 32 ਕਵੀਆਂ ਅਤੇ ਕਵਿੱਤਰੀਆਂ ਦੀਆਂ ਕਾਵਿ ਵਿਧਾਵਾਂ ਸ਼ਾਮਿਲ ਹਨ। ਜਿਆਦਾਤਰ ਸਾਹਿਤਕਾਰ ਬਰਨਾਲਾ ਜ਼ਿਲ੍ਹੇ  ਨਾਲ ਸਬੰਧਤ  ਹਨ।ਇਹ ਸਭ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ  ਹਨ। ਕੁੱਝ ਕੁ ਲੇਖਨ ਨਾਲ ਪਹਿਲਾਂ  ਤੋਂ ਹੀ ਜੁੜੇ  ਹੋਏ ਸਨ ਪਰ ਜਿਆਦਾਤਰ  ਕਲਮਾਂ  ਨਵੀਆਂ ਨਕੋਰ ਹਨ। ਪਰ ਫਿਰ ਵੀ ਸਭ ਦੀਆ ਲਿਖਤਾਂ ਬਾਕਮਾਲ ਹਨ। ਅਧਿਆਪਕ ਵਰਗ ਦੀ ਆਪਣੇ ਆਪ ਵਿੱਚ ਇਹ ਪਹਿਲੀ ਕਿਤਾਬ ਹੈ।ਇਸ ਕਿਤਾਬ ਵਿੱਚ ਅੰਜਨਾ ਮੈਨਨ, ਹਰਮਨਦੀਪ ਕੌਰ, ਗਗਨਦੀਪ ਕੌਰ, ਗੁਰਪਾਲ ਸਿੰਘ ਬਿਲਾਵਲ ,ਬਿੰਦਰ ਸਿੰਘ ਖੁੱਡੀ, ਦਿਨੇਸ਼  ਨੰਦੀ, ਕੁਲਦੀਪ ਕੌਰ, ਰੀਤੀ ਗੋਇਲ, ਹਰਪ੍ਰੀਤ ਕੌਰ,  ਕੰਚਨ ਮਿੱਤਲ, ਬਲਵੀਰ ਕੌਰ, ਪੂਜਾ ਗਰੋਵਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਬੌਬੀ ਗੁਪਤਾ, ਰਜਿੰਦਰ ਸੋਢੀ, ਮਨਦੀਪ ਕੌਰ, ਜਸਪ੍ਰੀਤ ਵਾਲੀਆ, ਦਵਿੰਦਰ ਦੀਪ, ਹਰਜਿੰਦਰ ਸਿੰਘ, ਪਰਮਜੀਤ ਕੌਰ, ਪਰਵਿੰਦਰ ਕੌਰ,  ਗੁਰਵਿੰਦਰ ਕੌਰ, ਮਮਤਾ ਰਾਣੀ, ਸੁਖਪਾਲ ਕੌਰ ਬਾਠ, ਦਿਲਪ੍ਰੀਤ ਚੌਹਾਨ, ਸੁਰਜਨ ਸਿੰਘ,  ਨਵਦੀਪ ਕੌਰ ,ਡਾਰਵਿਨ ਗੋਇਲ, ਗੌਰੀ ਸਹਿਗਲ, ਅਕਸ ਮਹਿਰਾਜ ਦੀਆਂ ਰਚਨਾਵਾਂ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ। ਆਪ ਸਭ ਦੇ ਹੁੰਘਾਰੇ ਦੀ ਭਰਪੂਰ ਆਸ ਕਰਦੇ ਹਾਂ ।
ਇਹ ਕਿਤਾਬ "ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ" ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ "ਸਾਗਰ ਸੂਦ"ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅੰਜਨਾ ਮੈਨਨ ਨੇ ਦੱਸਿਆ ਕਿ ਇਸ ਕਿਤਾਬ ਨੂੰ ਜਲਦੀ ਹੀ ਸਾਹਿਤਕ ਸਮਾਗਮ ਉਲੀਕ ਕੇ ਰਿਲੀਜ਼ ਕੀਤਾ ਜਾਵੇਗਾ।

ਆਓ ਜਾਣੀਏ ‘ਛੋਟਾ ਘੱਲੂਘਾਰਾ ‘ (16-17 ਮਈ 1746 ਈ.)ਕੀ ਸੀ ?  ✍️ ਗਗਨਦੀਪ ਧਾਲੀਵਾਲ ਝਲੂਰ

ਆਓ ਜਾਣੀਏ ‘ਛੋਟਾ ਘੱਲੂਘਾਰਾ

ਸਾਡਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਅਸੀਂ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਦਾ ਇਤਿਹਾਸ ,ਸ਼ਹੀਦੀਆਂ ਦਾ ਇਤਿਹਾਸ,ਘੱਲੂਘਾਰਿਆਂ ਦਾ ਇਤਿਹਾਸ ਵੀ ਕਹਿ ਸਕਦੇ ਹਾਂ।ਸਿੱਖ ਇਤਹਾਸ ਵਿੱਚ ਹੋਈਆ ਲਾਸਾਨੀ ਸ਼ਹਾਦਤਾਂ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆਂ ਗਿਆ ਹੈ।ਸਿੱਖਾਂ ਕੌਮ ਦੁਆਰਾ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਸਾਡਾ ਇਤਿਹਾਸ ਗਵਾਹ ਹੈ।ਆਓ ਜਾਣਦੇ ਹਾਂ ਇੱਕ ਅਜਿਹੀ ਘਟਨਾ ਬਾਰੇ ਜਿਸ ਵਿੱਚ ਬਹੁਤ ਸਿੱਖਾਂ ਨੇ ਸ਼ਹੀਦੀ ਪਾਈ।ਉਹ ਘਟਨਾ ਹੈ ਛੋਟਾ ਘੱਲੂਘਾਰਾ ।ਛੋਟਾ  ਘੱਲੂਘਾਰਾ 17 ਮਈ 1746 ‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਜਾਂ ਸਰਬਨਾਸ਼।

1726 ਈ. ਵਿੱਚ ਯਾਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਵਿਸ਼ਾਲ ਸੈਨਾ ਸਹਿਤ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਕਾਹਨੂੰਵਾਨ ਦੇ ਜੰਗਲ਼ਾਂ ਵੱਲ ਚੜ੍ਹਾਈ ਕੀਤੀ ਜਿੱਥੇ ਲਗਭਗ 15,000 ਸਿੱਖਾਂ ਨੇ ਸ਼ਰਨ ਲਈ ਹੋਈ ਸੀ।ਮੁਗਲ ਸੈਨਾ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਸਿੱਖ ਪਠਾਨਕੋਟ ਤੇ ਡਲਹੌਜੀ ਵਿਚਾਲੇ ਸਥਿਤ ਬਸੌਲੀ ਦੀਆ ਪਹਾੜੀਆਂ ਵੱਲ ਭੱਜ ਗਏ ਮੁਗਲਾਂ ਨੇ ਉਹਨਾਂ ਦਾ ਪਿੱਛਾ ਕੀਤਾ।ਸਿੱਖ ਹੁਣ ਬੜੀ ਭਿਆਨਕ ਅਵਸਥਾ ਵਿੱਚ ਫਸ ਗਏ ਉਹਨਾ ਦੇ ਅੱਗੇ ਉੱਚੇ-ਉੱਚੇ ਸਿੱਧੇ ਪਹਾੜ ਸਨ,ਅਤੇ ਪਹਾੜੀ ਰਾਜੇ ਤੇ ਲੋਕ ਉਹਨਾਂ ਦੇ ਦੁਸ਼ਮਣ ਸਨ,ਉਹਨਾਂ ਦੇ ਸੱਜੇ ਪਾਸੇ ਬਿਆਸ ਦਰਿਆ ਸੀ ਜਿਸ ਵਿੱਚ ਹੜ੍ਹ ਆਇਆ ਹੋਇਆ ਸੀ।ਦੁਸ਼ਮਣਾਂ ਦੀ ਸੈਨਾ ਉਹਨਾਂ ਵੱਲ ਤੇਜੀ ਨਾਲ ਵੱਧ ਰਹੀ ਸੀ।ਸਿੱਖਾਂ ਕੋਲ ਭੋਜਨ ਤੇ ਯੁੱਧ ਸਮੱਗਰੀ ਦੀ ਵੀ ਘਾਟ ਸੀ।ਘੋੜਸਵਾਰ ਸਿੱਖਾਂ ਨੇ ਸੁੱਖਾ ਸਿੰਘ ਦੀ ਅਗਵਾਈ ਹੇਠ ਦੁਸ਼ਮਣਾਂ ਦੀ ਸੈਨਾ ਨੂੰ ਚੀਰ ਕੇ ਨਿਕਲਣ ਦਾ ਯਤਨ ਕੀਤਾ ,ਪਰ ਮੁਗਲਾਂ ਦੀ ਵਿਸ਼ਾਲ ਸੈਨਾ ਨੇ ਉਹਨਾਂ ਨੂੰ ਘੇਰ ਲਿਆ।ਸੈਂਕੜੇ ਸਿੱਖ ਮੌਤ ਦਾ ਸ਼ਿਕਾਰ ਹੋ ਗਏ ਅਤੇ ਸੈਂਕੜੇ ਗ੍ਰਿਫ਼ਤਾਰ ਕਰ ਲਏ ਗਏ।ਬਾਕੀ ਸਿੱਖਾਂ ਨੇ ਭੱਜ ਕੇ ਜੰਗਲ਼ਾਂ ਵਿੱਚ ਸ਼ਰਨ ਲਈ।ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਮੁਗਲ ਸੈਨਿਕਾਂ ਦਾ ਸਾਥ ਦਿੱਤਾ।ਬਹੁਤ ਸਾਰੇ ਸਿੱਖਾਂ ਨੂੰ   ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਇਸ ਲੜਾਈ ਵਿੱਚ ਘੱਟੋ-ਘੱਟ 7000 ਸਿੱਖ ਮਾਰੇ ਗਏ ਅਤੇ 3000 ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲਿਆਦਾ ਗਿਆ।ਇਹਨਾਂ ਨੂੰ ਲਾਹੌਰ ਵਿਖੇ ਨਕਸ਼ ਦੇ ਸਥਾਨ ਤੇ ਲਿਆ ਕੇ ਤਸੀਹੇ ਦੇ ਕੇ ਬੜੀ ਨਿਰਦੈਤਾ ਨਾਲ ਕਤਲ ਕਰ ਦਿੱਤਾ ਗਿਆ।ਪਹਿਲੀ ਵਾਰ ਸਿੱਖਾਂ ਦਾ ਇੱਕ ਹੀ ਲੜਾਈ ਵਿੱਚ ਇੰਨਾਂ ਭਾਰੀ ਜਾਨੀ ਨੁਕਸਾਨ ਹੋਇਆ।ਇਸ ਲਈ ਇਸ ਘਟਨਾ ਨੂੰ ‘ਪਹਿਲਾ ਘੱਲੂਘਾਰਾ’ ਕਿਹਾ ਜਾਂਦਾ ਹੈ।ਬਾਅਦ ਵਿੱਚ ਇਸਨੂੰ ‘ਛੋਟਾ ਘੱਲੂਘਾਰਾ’ ਕਿਹਾ ਜਾਣ ਲੱਗਾ।ਕਿਉਕਿ 1762 ਈ.ਵਿੱਚ ‘ਵੱਡਾ ਘੱਲੂਘਾਰਾ’ਵਾਪਰਿਆ ਜਿਸ ਵਿੱਚ ਇਸ ਤੋ ਵੀ ਜਿਆਦਾ ਗਿਣਤੀ ਵਿੱਚ ਸਿੱਖ ਮਾਰੇ ਗਏ ਸਨ।

ਕਿਸਾਨ ਬੀਬੀਆਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਵੇਗਾ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ

 ਕੇਂਦਰ ਸਰਕਾਰ ਵੱਲੋਂ ਤਿੰਨਾਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲ ਰਹੇ ਸ਼ਾਂਤਮਈ ਸੰਘਰਸ਼  ਚ ਬੀਬੀਆਂ ਦੀ ਭੂਮਿਕਾ ਅਹਿਮ ਰਹੀ ਪਰ ਅੱਜ ਉਸ ਸਮੇਂ ਦਿਲ ਨੂੰ ਬਹੁਤ ਗਹਿਰਾ ਦੁੱਖ ਲੱਗਿਆ ਜਦੋਂ ਆਪਣਾ ਹੱਕ ਮੰਗ ਰਹੇ ਸਾਂਤਮਈ ਢੰਗ ਨਾ ਕਿਸਾਨ ਆਗੂਆਂ ਤੇ ਬੀਬੀਆਂ ਤੇ ਹਰਿਆਣਾ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ  ਜਿਸ ਦੀ ਅਸੀਂ ਘੋਰ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕੌਮਾਂ ਕੁਰਬਾਨੀਆਂ ਨਾਲ ਹੀ ਜਿਊਂਦੀਆਂ ਹਨ ਅੱਜ ਕਿਸਾਨ ਬੀਬੀਆਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਵੇਗਾ  ਇਸ ਦਾ ਖਮਿਆਜ਼ਾ ਸਰਕਾਰਾਂ ਨੂੰ ਭੁਗਤਣਾ ਹੀ ਪਵੇਗਾ ਅਤੇ ਕਾਲੇ ਬਿੱਲ ਰੱਦ ਕਰਨੇ ਪੈਣਗੇ  ਕਿਉਂਕਿ ਸਰਕਾਰਾਂ ਜਿੰਨਾ ਮਰਜ਼ੀ ਤਸ਼ੱਦਦ ਢਾਹ ਲੈਣਾ ਦੇਸ਼ ਦੇ ਯੋਧੇ ਇਸ ਦਾ ਜਵਾਬ ਦੇਣ ਨੂੰ ਹਰ ਸਮੇਂ ਤਿਆਰ ਬੈਠੇ ਹਨ  ਉਨ੍ਹਾਂ ਕਿਹਾ ਕਿ ਅੱਜ ਇੱਕ ਵਾਰ ਫੇਰ ਤੋਂ ਦਿੱਲੀ ਦੇ ਬਾਰਡਰਾਂ ਤੇ ਦੁਬਾਰਾ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ  ਹਰ ਇੱਕ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਉਨ੍ਹਾਂ ਚਿਰ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟਿਆ ਰਹੇਗਾ

ਕਿਸਾਨ ਬੀਬੀਆਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਵੇਗਾ -ਸਰਪੰਚ ਜਸਵੀਰ ਸਿੰਘ ਢਿੱਲੋਂ

 

ਅਜੀਤਵਾਲ , (ਬਲਵੀਰ ਸਿੰਘ ਬਾਠ )

ਕੇਂਦਰ ਸਰਕਾਰ ਵੱਲੋਂ ਤਿੰਨਾਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲ ਰਹੇ ਸ਼ਾਂਤਮਈ ਸੰਘਰਸ਼  ਚ ਬੀਬੀਆਂ ਦੀ ਭੂਮਿਕਾ ਅਹਿਮ ਰਹੀ ਪਰ ਅੱਜ ਉਸ ਸਮੇਂ ਦਿਲ ਨੂੰ ਬਹੁਤ ਗਹਿਰਾ ਦੁੱਖ ਲੱਗਿਆ ਜਦੋਂ ਆਪਣਾ ਹੱਕ ਮੰਗ ਰਹੇ ਸਾਂਤਮਈ ਢੰਗ ਨਾ ਕਿਸਾਨ ਆਗੂਆਂ ਤੇ ਬੀਬੀਆਂ ਤੇ ਹਰਿਆਣਾ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ  ਜਿਸ ਦੀ ਅਸੀਂ ਘੋਰ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕੌਮਾਂ ਕੁਰਬਾਨੀਆਂ ਨਾਲ ਹੀ ਜਿਊਂਦੀਆਂ ਹਨ ਅੱਜ ਕਿਸਾਨ ਬੀਬੀਆਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਵੇਗਾ  ਇਸ ਦਾ ਖਮਿਆਜ਼ਾ ਸਰਕਾਰਾਂ ਨੂੰ ਭੁਗਤਣਾ ਹੀ ਪਵੇਗਾ ਅਤੇ ਕਾਲੇ ਬਿੱਲ ਰੱਦ ਕਰਨੇ ਪੈਣਗੇ  ਕਿਉਂਕਿ ਸਰਕਾਰਾਂ ਜਿੰਨਾ ਮਰਜ਼ੀ ਤਸ਼ੱਦਦ ਢਾਹ ਲੈਣਾ ਦੇਸ਼ ਦੇ ਯੋਧੇ ਇਸ ਦਾ ਜਵਾਬ ਦੇਣ ਨੂੰ ਹਰ ਸਮੇਂ ਤਿਆਰ ਬੈਠੇ ਹਨ  ਉਨ੍ਹਾਂ ਕਿਹਾ ਕਿ ਅੱਜ ਇੱਕ ਵਾਰ ਫੇਰ ਤੋਂ ਦਿੱਲੀ ਦੇ ਬਾਰਡਰਾਂ ਤੇ ਦੁਬਾਰਾ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ  ਹਰ ਇੱਕ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ ਅਤੇਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਉਨ੍ਹਾਂ ਚਿਰ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟਿਆ ਰਹੇਗਾ

 

 

ਝੋਰੜਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਕਰੋਨਾ ਨਾਲ ਮੌਤ 

ਰਾਏਕੋਟ (   ਸੁਰਜੀਤ ਸਿੰਘ ਲੱਖਾ  )   

ਰਾਏਕੋਟ ਹਲਕੇ ਦੇ ਕਈ ਸਿਆਸਤਦਾਨ ਕਰੋਨਾ ਮਹਾਮਾਰੀ ਦੀ ਭੇਂਟ ਚੜੇ। ਕੁਝ ਸਮਾ ਪਹਿਲਾ ਬਲਾਕ ਕਾਂਗਰਸ ਪ੍ਰਧਾਨ ਅਤੇ ਪਿੰਡ ਜੱਟਪੁਰਾ ਦੇ ਸਰਪੰਚ ਜਗਰਾਜ ਸਿੰਘ ਜੱਟਪੁਰਾ,ਸਤੋਵਾਲ ਦੇ ਸਾਬਕਾ ਸਰਪੰਚ   ਗੁਰਅਵਤਾਰ ਸਿੰਘ ਸਮੇਤ ਹਲਕੇ ਦੀਆਂ ਕਈ ਅਹਿਮ ਸਪਖਸੀਅਤਾ ਵਿਛੋੜਾ ਦੇ ਗਈਆ ਹਨ। ਹੁਣ ਸੀਨੀਅਰ ਅਕਾਲੀ ਅਗੂ ਸਾਬਕਾ ਸਰਪੰਚ ਗੁਰਮੇਲ ਸਿੰਘ ਝੋਰੜਾ ਦੀ  ਹੋਈ ਮੌਤ  ਵੀ  ਕਰੋਨਾ ਨਾਲ ਹੋਣ ਕਾਰਨ ਹਲਕੇ ਅੰਦਰ ਡਰ ਦਾ ਮਾਹੌਲ ਬਣ ਗਿਆ। ਬਹੁਤ ਹੀ ਮਿਲਾਪੜੇ ਸਭਾ ਦੇ ਮਾਲਕ ਸਨ   ਅੱਜ ਉਨਾਂ  ਦੇ ਸਪੁੱਤਰ ਸੁਖਜੀਤ ਸਿੰਘ ਨਾਲ ਜੱਥੇਦਾਰ ਰਣਜੀਤ ਸਿੰਘ ਤਲਵੰਡੀ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਮੈਂਬਰ ਪਾਰਲੀਮੈਂਟ ਅਮਰ ਸਿੰਘ,ਹਲਕਾ ਇੰਚਾਰਜ ਕਾਮਿਲਅਮਰ ਸਿੰਘ ਬੋਪਾਰਾਏ, ਜਥੇਦਾਰ ਜਗਜੀਤ ਸਿੰਘ ਤਲਵੰਡੀ,ਬਿਕਰਮਜੀਤ ਸਿੰਘ ਖਾਲਸਾ,ਇੰਦਰਇਕਬਾਲ ਸਿੰਘ ਅਟਵਾਲ ,ਬਲਵਿੰਦਰ ਸਿੰਘ ਸੰਧੂ ,ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਆਦਿ ਨੇ ਦੁੱਖ ਪ੍ਰਗਟ ਕੀਤਾ ।

ਅੰਤਰਰਾਸ਼ਟਰੀ ਪਰਿਵਾਰ ਦਿਵਸ ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ

ਦੋਸਤੋਂ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਰੀਤੀ ਰੀਵਾਜਾਂ ਨਿਯਮਾਂ ਅਨੁਸਾਰ ਇਕੱਠਾ ਜੀਵਨ ਜਿਊਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਦੋਸਤੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ 15 ਮਈ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸੰਨ 1993 ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਅਧਿਕਾਰਿਤ ਤੌਰ ’ਤੇ ਇਸ ਦੀ ਘੋਸ਼ਣਾ ਕੀਤੀ। ਦੋਸਤੋਂ ਪਰਿਵਾਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦਿ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵੀ ਮੌਜੂਦ ਹੁੰਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪ੍ਰਥਾ ਹੀ ਪ੍ਰਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ ਮੰਨੀ ਜਾਂਦੀ ਹੈ। ਸਾਰਿਆ ਦੀ ਸਾਂਝੀ ਜਾਇਦਾਦ ਹੁੰਦੀ ਹੈ।ਸਾਰੇ ਬਜ਼ੁਰਗ ਇਕੱਠੇ ਰਹਿੰਦੇ ਹਨ।ਹਰ ਇੱਕ ਆਪਣੀ ਜਿੰਮੇਵਾਰੀ ਅਨੁਸਾਰ ਕੰਮ ਕਰਦਾ ਹੈ।ਪਰਿਵਾਰ ਪਿਤਾ ਪੁਰਖੀ ਧਾਰਨਾ ‘ਤੇ ਅਧਾਰਿਤ ਹਨ।ਇਸ ਵਿੱਚ ਸਭ ਤੋਂ ਵੱਡਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ। ਪਰਿਵਾਰ ਦੇ ਸਾਰੇ ਮੈਬਰਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਘਰ ਘਰ ਹੋਵੇ ਨਾ ਕਿ ਮਕਾਨ। ਮਕਾਨ ਤਾਂ ਕੰਧਾਂ ਇੱਟਾਂ ਦਾ ਹੁੰਦਾ ਹੈ ਪਰ ਘਰ ਦਾ ਆਧਾਰ ਪਿਆਰ, ਸਤਿਕਾਰ ਅਤੇ ਨਿਮਰਤਾ ਤੇ ਟਿਕਿਆ ਹੋਣਾ ਚਾਹੀਦਾ ਹੈ। ਘਰ ਵਿੱਚ ਹੀ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ।ਪਰਿਵਾਰ ਇੱਕ ਬਗ਼ੀਚਾ ਹੁੰਦਾ ਹੈ ਜੇਕਰ ਬਗ਼ੀਚੇ ਦਾ ਹਰ ਫੁੱਲ ਖਿੜੇਗਾ ਤਾ ਹੀ ਬਗ਼ੀਚਾ ਸੋਹਣਾ ਲੱਗਦਾ ਹੈ ਹਰਿਆ ਭਰਿਆ ਰਹਿੰਦਾ ਹੈ।ਪਹਿਲਾ ਪਰਿਵਾਰ ਵਿੱਚ ਬਹੁਤ ਮੈਂਬਰ ਇੱਕਠੇ ਰਹਿੰਦੇ ਸਨ।ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਸੀ।ਕੰਮ ਦੀ ਸਮਾਨ ਬਰਾਬਰ ਵੰਡ ਕੀਤੀ ਹੁੰਦੀ ਸੀ।ਪਰਿਵਾਰ ਦੀ ਖ਼ੁਸ਼ਹਾਲੀ ਦਾ ਪਤਾ ਪਰਿਵਾਰ ਦੇ ਇਕੱਠ ਤੋਂ ਲੱਗਦਾ ਸੀ ਸਾਰੇ ਜਾਣੇ ਇੱਕੋ ਹੀ ਚੁੱਲੇ ਤੇ ਰੋਟੀ ਖਾਂਦੇ ਸਨ।ਬਜੁਰਗਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ।ਉਹਨਾ ਨਾਲ ਹੀ ਪਰਿਵਾਰ ਦੀ ਗੱਡੀ ਖੁਸ਼ੀ ਦੇ ਪਹੀਏ ਤੇ ਟਿਕੀ ਹੁੰਦੀ ਹੈ ਅਤੇ ਜੇਕਰ ਕੋਈ ਥੋੜੀ ਬਹੁਤੀ ਘਾਟ ਰਹਿ ਜਾਵੇ ਤਾਂ ਮਾਹੌਲ ਡਾਵਾਂਡੋਲ ਹੋ ਜਾਂਦਾ ਹੈ। ਪਤੀ-ਪਤਨੀ ਘਰੇਲੂ ਗੱਡੀ ਦੇ ਪਹੀਏ ਹੁੰਦੇ ਹਨ। 

ਇਸ ਲਈ ਦੋਨਾਂ ਨੂੰ ਸਦਾ ਹੀ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ ਘਰ ਦਾ ਆਧਾਰ ਸੂਝਬੂਝ ਹੈ।ਪਰਿਵਾਰ ਨੂੰ ਸਮਾਜ ਦੀ ਇਕ ਛੋਟੀ ਇਕਾਈ ਕਿਹਾ ਜਾਦਾ ਹੈ ਜੋ ਬੱਚੇ ਦੇ ਸਮਾਜਿਕ, ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਤੋਂ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਪਸਾਰਦਾ ਹੈ। ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਕਈ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਕੁੱਝ ਮੁੱਖ ਰਿਸ਼ਤੇ ਇਸ ਤਰ੍ਹਾਂ ਹਨ। ਪਹਿਲੀ ਕਿਸਮ ਖੂਨ ਦੇ ਰਿਸ਼ਤਿਆਂ ਦੀ ਹੈ। ਦੂਜੀ ਕਿਸਮ ਜਨਮ ਦੁਆਰਾ ਰਿਸ਼ਤੇ ਹਨ। ਤੀਜੀ ਕਿਸਮ ਵਿਆਹ ਦੁਆਰਾ ਬਣਾਏ ਗਏ ਰਿਸ਼ਤੇ।ਚੌਥੀ ਕਿਸਮ ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ ਭਤੀਜਾ,ਤਾਇਆ / ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।

ਇਸ ਤੋਂ ਇਲਾਵਾ ਮੂਲ ਪਰਿਵਾਰ ਵਿੱਚ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ। ਜਿਵੇਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ, ਮਾਂ-ਪੁੱਤਰ, ਮਾਂ ਧੀ, ਭਰਾ ਭਰਾ, ਭਰਾ-ਭੈਣ ਅਤੇ ਭੈਣ-ਭੈਣ ਦਾ ਰਿਸ਼ਤਾ ਮੂਲ ਰਿਸ਼ਤਾ ਹੈ। ਜਟਿਲ ਪਰਿਵਾਰ ਜਾਂ ਸੰਯੁਕਤ ਪਰਿਵਾਰ ਵਧੇਰੇ ਵਿਸ਼ਾਲ ਹੁੰਦੇ ਹਨ। ਪਰਿਵਾਰ ਵਿੱਚ ਭਾਈ-ਭਾਈ ਦਾ ਰਿਸ਼ਤਾ ਵੀ ਬਹੁਤ ਨਿੱਘਾ ਨਹੀਂ। ਹੁਣ ਸਭ ਕੁੱਝ ਬਦਲ ਗਿਆਂ ਹੈ।ਵਾਰਿਸ਼ ਸਾਹ ਭਰਾ ਦੇ ਰਿਸ਼ਤਿਆਂ ਬਾਰੇ ਲਿਖਿਆ ਹੈ ਕਿ ‘ਭਾਈ ਜਾਣ ਤਾਂ ਜਾਂਦੀਆਂ ਟੁੱਟ ਬਾਹਵਾਂ’ ਪਰ ਅਜਿਹੀਆਂ ਬਾਹਵਾਂ ਘੱਟ ਹੀ ਰਹਿ ਗਈਆਂ ਹਨ। ਭਰਾ-ਭਰਾ ਵਿਚਕਾਰ ਆਰਥਿਕ ਮਿਲਵਰਤਨ ਵੀ ਬਹੁਤ ਘੱਟ ਹੈ।ਘਰਾਂ ਜ਼ਮੀਨਾਂ ਦੀ ਵੰਡ ਨੂੰ ਲੈਕੇ ਲੜਾਈ ਝਗੜਾ ਹੋ ਰਿਹਾ ਹੈ। ਬਜ਼ੁਰਗਾਂ ਨੂੰ ਵੀ ਜ਼ਮੀਨਾਂ ਦੇ ਨਾਲ -ਨਾਲ ਵੰਡ ਲਿਆ ਹੈ।

ਸੰਯੁਕਤ ਪਰਿਵਾਰ ਟੁੱਟ ਗਏ ਹਨ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਘੱਟ ਸੰਯੁਕਤ ਪਰਿਵਾਰ ਮਿਲਦੇ ਹਨ। ਇਸ ਕਿਸਮ ਦੇ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਹੋ ਸਕਦਾ ਹੈ ਕੁਝ ਹੋਰ ਸਾਲਾਂ ਤੱਕ ਪੰਜਾਬ ਵਿੱਚ ਵੀ ਸਿਰਫ ਇਕਹਿਰੇ ਪਰਿਵਾਰ ਹੀ ਮਿਲਣਗੇ।ਮੈਕਾਈਵਰ ਅਤੇ ਪੇਜ ਪਰਿਵਾਰ ਦੇ ਅਨੁਸਾਰ “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਲਿੰਗਕ ਸਬੰਧਾਂ ਉੱਤੇ ਅਧਾਰਿਤ ਹੈ ਅਤੇ ਇੰਨਾਂ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚਿਆ ਦੀ ਉਤਪਤੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਹੋ ਸਕਦਾ ਹੈ।” ਇਸ ਤੋਂ ਇਲਾਵਾ ਪਰਿਵਾਰ ਸੰਬੰਧੀ ਇੱਕ ਹੋਰ ਪਰਿਭਾਸ਼ਾ” ਮਜੂਮਦਾਰ ਦੇ ਸ਼ਬਦਾਂ ਵਿੱਚ, “ਪਰਿਵਾਰ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਛੱਤ ਹੇਠਾਂ ਰਹਿੰਦੇ ਹਨ, ਰਕਤ ਨਾਲ ਸਬੰਧਤ ਹਨ ਅਤੇ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਦੇ ਅਧਾਰ ਉੱਤੇ ਇੱਕ ਕਿਸਮ ਦੀ ਚੇਤੰਨਤਾ ਅਨੁਭਵ ਕਰਦੇ ਹਨ”
ਪਰ ਅੱਜ ਪਰਿਵਾਰਕ ਸ਼ਬਦ ਆਮ ਤੌਰ ਤੇ ਉਸ ਜਗ੍ਹਾ ਤੱਕ ਫੈਲਦਾ ਹੈ ਜਿੱਥੇ ਲੋਕ ਉਹ ਬਚਾਉਣਾ ਸਿੱਖਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ , ਉਨ੍ਹਾਂ ਦੇ ਰਿਸ਼ਤੇਦਾਰੀ ਤੋਂ ਵੀ ਪਰੇ ਹੈ।
ਕਰੋਨਾ ਕਾਲ ਵਿੱਚ ਅੱਜ ਜੋ ਹਲਾਤ ਹਨ ਉਹਨਾਂ ਨੂੰ ਦੇਖਦਿਆਂ ਸਮਝਦਿਆਂ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਜਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੋਰ ਵੀ ਵੱਧ ਗਈ ਹੈ।ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਪੂਰੀ ਸਾਵਧਾਨੀ ਨਾਲ ਆਪਣੀਆਂ ਰੌਜ਼ਾਨਾ ਦੀਆਂ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ।ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਹੈ ਕਿ ਪਰਿਵਾਰ ਦੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖਣ।ਪਰਿਵਾਰ ਦਾ ਵਾਤਾਵਰਨ ਬੱਚਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ।ਇਸ ਲਈ ਮਾ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਲਈ ਅਜਿਹਾ ਵਾਤਾਵਰਨ ਪੈਦਾ ਕਰਨ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ।ਘਰ ਦੇ ਮਾਮਲਿਆਂ ਵਿੱਚ ਥੋੜ੍ਹਾ ਬਹੁਤਾ ਬੱਚਿਆ ਨੂੰ ਸਾਮਿਲ ਕਰਨਾ ਚਾਹੀਦਾ ਹੈ ਤਾ ਜੋ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।ਆਪਣੇ ਕੰਮੋ ਵਿੱਚੋਂ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਮੱਸਿਆ ਸਾਰਿਆ ਦੀ ਸਮੱਸਿਆਂ ਹੁੰਦੀ ਹੈ।ਜੇਕਰ ਉਸਨੂੰ ਸਾਰੇ ਰਲ ਕੇ ਸੁਲਝਾਉਣ ਤਾਂ ਕੋਈ ਵੀ ਮੈਂਬਰ ਮੁਸੀਬਤ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ।ਸੋ ਆਓ ਸਾਰੇ ਰਲ ਕੇ ਪਰਿਵਾਰ ਦਾ ਵਧੀਆਂ ਮਾਹੌਲ ਸਿਰਜੀਏ ਤੇ ਇਸ ਫੁੱਲਾਂ ਦੀ ਫੁਲਵਾੜੀ ਨੂੰ ਹਮੇਸ਼ਾ ਟਹਿਕਦਾ ਮਹਿਕਦਾ ਰੱਖੀਏ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ  

ਜਗਰਾਉਂ  15 ਮਈ 2021 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੱਜ ਸ਼ਾਮ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੀ ਮੌਤ ’ਤੇ ਸ੍ਰੀ  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਜਥੇਦਾਰ  ਗਿਆਨੀ ਜੋਗਿੰਦਰ ਸਿੰਘ  ਵੇਦਾਂਤੀ ਦੇ ਚਲਾਣੇ ਨਾਲ ਸਿੱਖ ਕੌਮ ਗੁਰਬਾਣੀ ਵਿਆਕਰਣ ਦੇ ਗਿਆਤਾ ਤੋਂ ਵਾਂਝੀ ਹੋ ਗਈ ਹੈ। ਉਹ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਸਨ।  ਅੱਜ ਉਨ੍ਹਾਂ ਦੇ ਚਲਾਣੇ ਨਾਲ ਸਿੱਖ ਜਗਤ ਅੰਦਰ ਸੋਗ ਦੀ ਲਹਿਰ ਹੈ । ਜਗਰਾਉਂ ਅਤੇ ਮੁੱਲਾਂਪੁਰ ਹਲਕਾ ਵਾਸੀਆਂ ਲਈ ਪੇਂਡੂ ਸੰਬੰਧ ਹੋਣ ਦੇ ਨਾਤੇ ਘਰ ਘਰ  ਤੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਵਾਹਿਗੁਰੂ ਸਭ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ  । 

ਮੁਸਲਿਮ ਭਾਈਚਾਰੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰ ਕੇ ਦਿਲੀ ਸਕੂਨ ਮਿਲਿਆ-ਯੂਥ ਆਗੂ ਬਨੀ ਖਹਿਰਾ

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸੋਹੀ)
ਪੂਰੇ ਭਾਰਤ ਵਿੱਚ ਈਦ ਉਲ ਫ਼ਿਤਰ ਦਾ ਤਿਉਹਾਰ ਪੂਰੇ ਚਾਵਾਂ ਨਾਲ ਅਤੇ ਸ਼ਰਧਾਪੂਰਵਕ ਮਨਾਇਆ ਗਿਆ ।
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਦੇ ਵਿੱਚ ਭਾਈ ਭਾਈ ਦੇ ਸਿਧਾਂਤ ਅਨੁਸਾਰ ਸਾਰੇ ਧਰਮਾਂ ਦੇ ਲੋਕਾਂ ਨੇ  ਮੁਸਲਮਾਨ ਭਾਈਚਾਰੇ ਨੂੰ ਈਦ ਉਲ ਫਿਤਰ ਦੀਆਂ ਮੁਬਾਰਕਾਂ ਦਿੱਤੀਆਂ।
ਇਸੇ ਕੜੀ ਤਹਿਤ ਯੂਥ ਕਾਂਗਰਸ ਦੇ ਨੌਜਵਾਨ ਆਗੂ ਸੂਬਾ ਮੀਤ ਪ੍ਰਧਾਨ ਬਨੀ ਖਹਿਰਾ ਨੇ ਮਹਿਲ ਕਲਾਂ ਅਤੇ ਸ਼ੇਰਪੁਰ ਵਿਖੇ ਮਸਜਿਦਾਂ ਵਿੱਚ ਜਾ ਕੇ ਆਪਣੇ ਮੁਸਲਮਾਨ ਭਾਈਚਾਰੇ ਨਾਲ ਤਿਉਹਾਰ ਦੀਆਂ ਖੁਸ਼ੀਆਂ ਮਠਿਆਈਆਂ ਅਤੇ ਫਲ ਫਰੂਟ ਵੰਡ ਕੇ ਸਾਂਝੀਆਂ ਕੀਤੀਆਂ।  
ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਅਤੇ ਪਿੰਡ ਪੱਧਰ ਤੇ ਇਕ ਹਾਂ। ਸਾਡੇ ਸਾਰੇ ਤਿਉਹਾਰ,ਗਮੀਆਂ-ਖੁਸ਼ੀਆਂ, ਵਿਆਹ-ਸ਼ਾਦੀਆਂ ਸਭ ਇਕ ਹਨ।
ਕੁਝ ਕੁ ਮਤਲਬਪ੍ਰਸਤ ਲੋਕ ਸਾਨੂੰ ਧਰਮਾਂ ਦੇ ਨਾਮ ਤੇ ਵੰਡ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ । ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਚਾਰੇ ਧਰਮਾਂ ਤੋਂ ਉੱਪਰ ਉੱਠ ਕੇ ਵੀ ਇੱਕ ਧਰਮ ਹੈ ਉਹ ਹੈ ਇਨਸਾਨੀਅਤ ਦਾ ਧਰਮ। ਸੋ ਸਾਡੇ ਸਾਰੇ ਲੋਕਾਂ ਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲੇ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਦਾ ਗੜ੍ਹ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਤੇ ਸਾਰੇ ਮੁਸਲਮਾਨ ਭਰਾਵਾਂ ਨੂੰ ਮੈਂ ਮੁਬਾਰਕਬਾਦ ਪੇਸ਼ ਕਰਦਾ ਹਾਂ। ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਹਾਅ ਦਾ ਨਾਅਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਦੇ ਨਾਮ ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਮੈਡੀਕਲ ਕਾਲਜ ਦੀਆਂ ਵੀ ਮੁਬਾਰਕਾਂ ਦਿੰਦਾ ਹਾਂ।ਇਸ ਸਮੇਂ ਬਨੀ ਖਹਿਰਾ ਦੇ ਨਾਲ ਹਰਗੁਣ ਗਾਗੇਵਾਲ, ਗਗਨ ਹੁੰਦਲ ਵਜੀਦਕੇ ਖੁਰਦ ,ਸੋਨੀ ਸ਼ੇਰਪੁਰ, ਗੋਪੀ ਗਾਗੇਵਾਲ, ਮੋਨੂੰ ਈਨਾ ਬਾਜਵਾ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਡਾ ਅਬਰਾਰ ਹਸਨ ,ਜਮੀਲ ਖ਼ਾਨ ਜੀਲਾ,ਮੁਹੰਮਦ ਬਸ਼ੀਰ,ਨਜ਼ੀਰ ਖ਼ਾਂ,ਦਿਲਵਰ ਹੁਸੈਨ,ਇਕਬਾਲ ਖ਼ਾਨ, ਲਤੀਫ਼ ਮੁਹੰਮਦ, ਈਮਾਮ ਮਸਜਿਦ ਤਾਰਿਕ ਅਹਿਮਦ ,ਮੁਹੰਮਦ ਸਿਤਾਰ ਦੀਨ, ਮੁਹੰਮਦ ਆਰਿਫ਼ ,ਮੁਹੰਮਦ ਇਸਹਾਕ, ਬੂਟਾ ਖਾਨ ,ਮੁਹੰਮਦ ਦਿਲਸ਼ਾਦ ਅਲੀ, ਫਿਰੋਜ਼ ਦੀਨ ,ਮੁਹੰਮਦ ਸ਼ਮਸ਼ੇਰ ਅਲੀ ,ਲਿਆਕਤ ਅਲੀ ,ਨਸੀਮ ਅਖ਼ਤਰ,ਨਸੀਬ ਖ਼ਾਨ, ਮੁਹੰਮਦ ਅਕਬਰ, ਮੁਹੰਮਦ ਅਰਸ਼ਦ,ਇਸਤਗਾਰ ਖਾਨ ਆਦਿ ਹਾਜ਼ਰ ਸਨ ।

ਦਿੱਲੀ ਦੇ ਬਾਰਡਰਾਂ ਤੇ ਲੱਗੀਆਂ ਫਿਰ ਤੋਂ ਰੌਣਕਾਂ ਸਾਰੇ ਧਰਮਾਂ ਦੇ ਲੋਕ ਪਾ ਰਹੇ ਨੇ ਆਪਣਾ ਯੋਗਦਾਨ -ਸਰਪੰਚ ਜੱਗਾ

ਅਜੀਤਵਾਲ , (ਬਲਵੀਰ ਸਿੰਘ ਬਾਠ  )

ਕੇਂਦਰ ਸਰਕਾਰ ਵੱਲੋਂ ਤਿੰਨ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਦਿੱਲੀ ਦੇ ਬਾਰਡਰਾਂ ਤੇ ਵਹੀਰਾਂ ਘੱਤ ਦਿੱਤੀਆਂ ਨੇ ਅਤੇ ਦੁਬਾਰਾ ਫਿਰ ਤੋਂ ਲੱਗ ਗਈਆਂ ਨੇ ਕਿਸਾਨੀ ਅੰਦੋਲਨ ਚ ਸੰਗਤਾਂ ਦੀਆਂ ਰੌਣਕਾਂ  ਅਤੇ ਸਾਰੇ ਧਰਮਾਂ ਦੇ ਲੋਕ ਪਾ ਰਹੇ ਨੇ ਆਪਣਾ ਬਣਦਾ ਯੋਗਦਾਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸਰਪੰਚ ਜੱਗਾ ਮੱਦੋਕੇ ਨੇ ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ  ਸਰਪੰਚ ਜੱਗਾ ਨੇ ਕਿਹਾ ਕਿ ਕੇਂਦਰ ਵੱਲੋਂ ਕਿਸਾਨ ਮਾਰੂ ਪਾਸ ਕੀਤੇ ਕਾਲੇ ਬਿੱਲ ਹਰ ਹਾਲ ਵਿੱਚ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ  ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਵਿੱਢਿਆ ਹੋਇਆ ਹੈ ਇਹ ਸੰਘਰਸ਼ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਵਾਪਸ ਘਰਾਂ ਨੂੰ ਪਰਤੇਗਾ ਅਤੇ ਹਰ ਹੀਲੇ ਕਾਲੇ ਬਿੱਲ ਰੱਦ ਕਰਵਾਉਣ ਵਿਚ ਜ਼ਰੂਰ ਕਾਮਯਾਬ ਹੋਵੇਗਾ   ਤੇ ਕਿਸਾਨੀ ਸੰਘਰਸ਼ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਵਾਪਸ ਘਰਾਂ ਨੂੰ ਪਰਤੇਗਾ  ਅਤੇ ਆਉਣ ਵਾਲਾ ਸਮਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਖ਼ੁਸ਼ੀਆਂ ਭਰਿਆ ਹੋਵੇਗਾ

ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਦੀ ਸਲਾਨਾ ਬਰਸੀ ਮਨਾਈ ਗਈ -Video

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਨਾਨਕਸਰ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਤੋਂ ਵਰੋਸਾਏ 13 ਵਾਂ ਮੁੱਖ ਅਸਥਾਨ ਨਾਨਕਸਰ ਮਹਿਲ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ, ਸੰਤ ਬਾਬਾ ਜੰਗ ਸਿੰਘ, ਸੰਤ ਬਾਬਾ ਬਿੱਕਰ ਸਿੰਘ ਜੀ ਤੇ ਹਜੂਰੀ ਰਾਗੀ ਭਾਈ ਹਰੀ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਮੋਜੂਦਾ ਮਹਾਂਪੁਰਸ਼ ਸੰਤ ਬਾਬਾ ਕੇਹਰ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਵਾਲਿਆ ਦੀ ਅਗਵਾਈ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਵੱਡੀ ਗਿਣਤੀ ਵਿੱਚ ਸੰਤਾਂ ਦੇ ਪੈਰੋਕਾਰਾਂ ਨੇ ਕਰੋਨਾ ਮਹਾਂਮਾਰੀ ਕਾਰਣ ਸਮਾਗਮ ਵਿੱਚ ਸਮੂਲੀਅਤ ਕਰਨ ਦੀ ਥਾਂ ਆਪੋ ਆਪਣੇ ਘਰਾਂ ਅੰਦਰ ਸੰਤ ਮਹਾਂਪੁਰਸ਼ ਦੀ ਯਾਦ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਕੀਤੇ।ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਜੋਧਾ ਬਸਤੀ ਲੁਧਿਆਣਾ ਵਾਲਿਆ ਨੇ ਸੰਗਤਾਂ ਨੂੰ ਦਸ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਅਪੀਲ ਕੀਤੀ ਤਾਂ ਕਿ ਮਨੁੱਖੀ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਅਸਥਾਨ ਦੇ ਮਹੰਤ ਬਾਬਾ ਗੁਰਪ੍ਰੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਦੂਜੇ ਮਹਾਪੁਰਸ਼ਾਂ ਨੇ 1965 ਵਿਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਆਪਣੇ ਹੱਥੀਂ ਆਰੰਭ ਕਰਵਾਈ ਸੀ। ਇਸ ਅਸਥਾਨ ਨੂੰ 13ਵੀਂ ਠਾਠ ਨਾਨਕਸਰ ਮਹਿਲ ਕਲਾ ਦਾ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦਾ ਵਰ ਦਿੱਤਾ ਸੀ। ਉਨਾ ਨੇ ਦੱਸਿਆ ਕਿ ਬਾਬਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਨਾਨਕਸਰ ਕਲੇਰਾਂ ਵਾਲੇ ਮਹਾਪੁਰਸ਼ਾਂ ਦੇ ਲੇਖੇ ਲਾਈ ਹੋਈ ਸੀ ਜਿਨ੍ਹਾਂ ਨੇ ਇਸ ਅਸਥਾਨ 'ਤੇ 60 ਸਾਲ ਦੇ ਕਰੀਬ ਇਥੇ ਸੇਵਾ, ਭਜਨ ,ਬੰਦਗੀ ਕਰਕੇ ਇਲਾਕੇ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਕੇ ਅਨੇਕਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਸਿੰਘ ਤਿਆਰ ਕੀਤੇ ਅਤੇ ਲੋੜਵੰਦ ਪਰਿਵਾਰਾਂ ਦੀ ਦੇਸੀ ਦਵਾਈਆਂ ਨਾਲ ਫਰੀ ਇਲਾਜ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਦੂਜੇ ਮਹਾਪੁਰਸ਼ਾਂ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਦਿਤੇ ਬਚਨਾਂ 'ਤੇ ਪਹਿਰਾ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਿਕਾਰ ਤੇ ਸੇਵਾ ਨੂੰ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਇਆ। ਬਾਬਾ ਸੁਖਵਿੰਦਰ ਸਿੰਘ ਕੱਟੂ ਵਾਲਿਆ ਨੇ ਬਾਬਾ ਹਰਨਾਮ ਸਿੰਘ ਤੇ ਬਾਬਾ ਜੰਗ ਸਿੰਘ ਤੇ ਦੂਜੇ ਮਹਾਪੁਰਸ਼ਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਭਜਨ ਬੰਦਗੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਸਮਾਜਿਕ ਸੰਸਥਾ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ  ਨਾਨਕਸਰ ਸੰਪਰਦਾ ਨੇ ਸਮਾਜ ਦੀ ਬਿਹਤਰੀ ਲਈ ਹਮੇਸ਼ਾਂ ਯੋਗਦਾਨ ਪਾਇਆ ਹੈ ਅਤੇ ਮਹਿਲ ਕਲਾਂ ਠਾਠ ਦੇ ਸੰਤ ਮਹਾਂਪੁਰਸ਼ ਵੀ ਸੰਗਤਾਂ ਨੂੰ ਹਮੇਸ਼ਾਂ ਗੁਰਬਾਣੀ ਨਾਲ ਜੋੜਨ ਅਤੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ,ਸੰਤ ਬਾਬਾ ਮਲਕੀਤ ਦਾਸ ਖਿਆਲੀ,ਸਮਾਜ ਸੇਵੀ ਜੱਥੇਬੰਦੀ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ,ਜਥੇਦਾਰ ਸੁਖਵੰਤ ਸਿੰਘ ਧਨੌਲਾ, ਰਾਗੀ ਭੋਲਾ ਸਿੰਘ ਸਹਿਜੜਾ, ਬਾਬਾ ਬਲਵੀਰ ਸਿੰਘ ਘੋਨਾ ਮਹਿਲ ਕਲਾਂ ਵਾਲੇ, ਜਗਰਾਜ ਸਿੰਘ ਧਨੌਲਾ, ਤਬਲਾਵਾਦਕ ਭਾਈ ਰਾਜਵਿੰਦਰ ਸਿੰਘ ਕਲਾਲਮਾਜਰਾ, ਸਮਾਜਸੇਵੀ ਸਰਬਜੀਤ ਸਿੰਘ ਸੰਬੂ ਖੜਕੇਕਾ,ਮਨਜੀਤ ਸਿੰਘ ਬਾਜਵਾ ਸਹਿਜੜਾ, ਅਮਰਜੀਤ ਸਿੰਘ ਬੱਸੀਆਂ ਵਾਲੇ, ਅਮਰਜੀਤ ਸਿੰਘ ਮਹਿਲ ਕਲਾਂ, ਜਸਪ੍ਰੀਤ ਸਿੰਘ ਭੰਮੀਪੁਰਾ, ਵਰਿੰਦਰ ਸਿੰਘ ਟਿਵਾਣਾ ਮਹਿਲ ਕਲਾਂ, ਕੁਲਦੀਪ ਸਿੰਘ ਲੁਧਿਆਣਾ, ਗੁਰਚਰਨ ਸਿੰਘ ਚੰਨੀ ਬਰਨਾਲਾ, ਅਰਸ਼ਦੀਪ ਸਿੰਘ ਨਿਹਾਲੂਵਾਲ, ਛਿੰਦਾ ਸਿੰਘ, ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਹਰਮਨ ਬੰਟੀ ਟੀਵਾਣਾ ਮਹਿਲ ਕਲਾਂ ਆਦਿ ਸੇਵਾਦਾਰ ਹਾਜ਼ਰ ਸਨ।

ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਮਨਾਇਆ ਗਿਆ ਈਦ ਦਾ ਤਿਉਹਾਰ  

ਸੰਯੁਕਤ ਕਿਸਾਨੀ ਮੋਰਚੇ ਲਈ  ਕੀਤੀਆਂ ਗਈਆਂ ਦੁਆਵਾਂ 

ਮਹਿਲ ਕਲਾਂ/ਬਰਨਾਲਾ- ਮਈ 2021- (ਗੁਰਸੇਵ ਸਿੰਘ ਸੋਹੀ)-

ਪੂਰੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਹਿੰਦੂ,ਮੁਸਲਿਮ,ਸਿੱਖ,ਈਸਾਈ ਆਦਿ ਸਾਰੇ ਧਰਮਾਂ ਦੇ ਲੋਕਾਂ ਨੇ ਆਨਲਾਈਨ ਹੋ ਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ।ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਈਦ ਦੀ ਨਮਾਜ਼ ਪੜ੍ਹਨ ਸਮੇਂ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 10 ਤੋਂ ਵੱਧ ਲੋਕਾਂ ਦੇ ਇਕੱਠੇ ਨਾ ਹੋਣ,ਮੂੰਹ-ਨੱਕ ਤੇ ਮਾਸਕ ਲਗਾ ਕੇ,ਸੋਸਲ ਡਿਸਟੈਂਸਿੰਗ ਨੂੰ ਮੁੱਖ ਰੱਖਦਿਆਂ ਈਦ ਉਲ ਫਿਤਰ ਦੀ ਨਮਾਜ਼ ਆਪੋ ਆਪਣੇ ਘਰਾਂ ਵਿੱਚ  ਅਦਾ ਕੀਤੀ ਗਈ। ਪੱਤਰਕਾਰਾਂ ਨਾਲ ਫੋਨ ਤੇ ਗੱਲ ਬਾਤ ਕਰਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਈਦ ਦਾ ਪਵਿੱਤਰ ਦਿਹਾੜਾ ਅਸਲ ਵਿੱਚ ਰਮਜ਼ਾਨ ਮੁਬਾਰਕ ਦੇ 30 ਰੋਜ਼ਿਆਂ ਤੋਂ ਬਾਅਦ ਇਬਾਦਤ ਅਤੇ ਰਿਆਜਤ ਬਦਲੇ ਮਿਲਣ ਵਾਲੇ ਇਨਾਮ ਵਜੋਂ ਮਨਾਇਆ ਜਾਂਦਾ ਹੈ। ਈਦ ਉਲ ਫਿਤਰ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਤੇ ਇੱਕ ਦੂਜੇ ਪ੍ਰਤੀ ਹਮਦਰਦੀ ਦਾ ਸੰਦੇਸ਼ ਦਿੰਦਾ ਹੈ। ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਨੇ ਫਰਮਾਇਆ ਕਿ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਸਦਕਾ ( ਦਸਵਾਂ ਦਸੌਂਧ) ਦਿੱਤਾ ਜਾਣਾ ਜ਼ਰੂਰੀ ਹੈ। ਜਿਸ ਨਾਲ ਗਰੀਬ, ਮਸਕੀਨ, ਯਤੀਮ, ਮੁਹਤਾਜ ,ਲਾਚਾਰ ਲੋਕ ਵੀ ਆਪਣੇ ਵਾਂਗ ਖੁਸ਼ੀਆਂ ਮਨਾ ਸਕਣ। ਉਨ੍ਹਾਂ ਕਿਹਾ ਕਿ ਈਦ ਦੀ ਸਵੇਰ ਘਰੋਂ ਨਹਾ ਧੋ ਕੇ ,ਵਜੂ ਕਰ ਕੇ ,ਸੋਹਣੇ ਸੋਹਣੇ ਕੱਪੜੇ ਪਾ ਕੇ,ਮਿੱਠਾ ਪਕਵਾਨ ਚੌਲ, ਖੀਰ,ਛੇਵੀਆਂ,ਹਲਵਾ ਆਦਿ ਖਾ ਕੇ ਈਦ ਦੀ ਨਮਾਜ਼ ਅਦਾ ਕਰਨਾ ਫ਼ਰਜ਼(ਜਰੂਰੀ) ਹੈ। ਇਸ ਸਮੇਂ ਜਿੱਥੇ ਕਿਸਾਨੀ ਸੰਘਰਸ਼ ਲਈ ਵਿਸ਼ੇਸ਼ ਦੁਆ( ਅਰਦਾਸ) ਕੀਤੀ ਗਈ, ਉੱਥੇ ਹੀ ਪੂਰੇ ਸੰਸਾਰ ਲਈ ਸ਼ਾਂਤੀ, ਸੁਰੱਖਿਆ,ਚੰਗੀ ਸਿਹਤ ,ਖੁਸ਼ਹਾਲੀ ਦੇ ਲਈ ਅਰਦਾਸ ਵੀ ਕੀਤੀ ਗਈ ਅਤੇ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਸਾਰੇ ਸੰਸਾਰ ਦੇ ਲੋਕਾਂ ਦੇ ਬਚਾਅ ਲਈ ਵੀ ਅਰਦਾਸ ਕੀਤੀ ਗਈ। ਸਾਰੇ ਧਰਮਾਂ ਦੇ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਅਤੇ ਪਿੰਡ ਪੱਧਰ ਤੇ ਇੱਕ ਹਾਂ। ਸਾਡੇ ਵਿੱਚ ਵੰਡੀਆਂ ਸਾਡੇ ਲੀਡਰਾਂ ਨੇ ਹੀ ਪਾਈਆਂ ਹੋਈਆਂ ਹਨ। ਅਸੀਂ ਹਿੰਦੂ,ਮੁਸਲਿਮ,ਸਿੱਖ, ਇਸਾਈ ਆਪਸ ਦੇ ਵਿੱਚ ਭਾਈ ਭਾਈ ਦੇ ਸਿਧਾਂਤ ਅਨੁਸਾਰ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਾਂ। ਜਨਮ ਮਰਨ, ਵਿਆਹ ਸ਼ਾਦੀ ਆਦਿ ਪ੍ਰੋਗਰਾਮ ਵਿੱਚ ਸਾਰੇ ਧਰਮਾਂ ਦੇ ਲੋਕ ਇਕ ਦੂਜੇ ਦਾ ਪੂਰਨ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਮਤਲਬਪ੍ਰਸਤ ਲੀਡਰ ਲੋਕ ਆਮ ਜਨਤਾ ਨੂੰ ਇਕੱਠਾ ਨਹੀਂ ਦੇਖਣਾ ਚਾਹੁੰਦੇ ।ਉਹ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਨ। ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਕੇਸਰ ਖਾਨ ਮਾਂਗੇਵਾਲ, ਡਾ ਸਕੀਲ ਮੁਹੰਮਦ, ਡਾ ਅਬਰਾਰ ਹਸਨ, ਵੈਦ ਵਾਕਿਬ ਅਲੀ,ਡਾ ਕਾਕਾ ਮਹਿਲ ਖੁਰਦ,ਫ਼ਿਰੋਜ਼ਦੀਨ ,ਲਤੀਫ਼ ਖ਼ਾਨ, ਅਸ਼ਰਫ਼ ਖ਼ਾਨ, ਮੁਹੰਮਦ ਅਕਰਮ,ਮੁਹੰਮਦ ਅਕਬਰ,ਮੁਹੰਮਦ ਆਰਿਫ਼,ਮੁਹੰਮਦ ਸ਼ਮਸ਼ੇਰ,ਤੇਜ਼ ਮੁਹੰਮਦ,ਅਲੀ ,ਮੁਹੰਮਦ ਦਿਲਸ਼ਾਦ ਅਲੀ, ਦਿਲਬਰ ਹੁਸੈਨ, ਨੂਰਦੀਨ, ਮੁਹੰਮਦ ਇਸਹਾਕ, ਬੂਟਾ ਖ਼ਾਨ , ਮੁਹੰਮਦ ਸਿਤਾਰ, ਸੁਲਤਾਨ ਖ਼ਾਨ, ਸਿਕੰਦਰ ਖ਼ਾਨ, ਗੁਲਜ਼ਾਰ ਖਾਨ, ਇਕਬਾਲ ਖਾਨ, ਦਿਲਬਰ ਖਾਨ,  ਪ੍ਰੇਮ ਕੁਮਾਰ ਪਾਸੀ ,ਸੇਵਕ ਸਹੋਤਾ,ਜਗਜੀਤ ਕੁਤਬਾ ,ਜਗਜੀਤ ਮਾਹਲ ,ਅਜੇ ਟੱਲੇਵਾਲ, ਸ਼ੇਰ ਸਿੰਘ ਰਵੀ,ਨਰਿੰਦਰ ਢੀਂਡਸਾ, ਨਿਰਮਲ ਸਿੰਘ ਪੰਡੋਰੀ,ਲਕਸ ਗਿੱਲ,ਅਵਤਾਰ ਅਣਖੀ ,ਜਸਬੀਰ ਵਜ਼ੀਦਕੇ,ਪਾਲੀ ਵਜੀਦਕੇ ,ਬਲਜਿੰਦਰ ਸਿੰਘ ਢਿੱਲੋਂ, ਸੋਨੀ ਮਾਂਗੇਆਲ, ਜਗਸੀਰ ਸਿੰਘ,, ਬਿੱਟੂ ਸਹਿਜੜਾ,ਬਲਦੇਵ ਸਿੰਘ ਗਾਗੇਵਾਲ,ਵੇਦ ਪ੍ਰਕਾਸ਼, ਰਾਜਿੰਦਰ ਧਾਲੀਵਾਲ,ਹੈਪੀ ਅਰੋੜਾ,ਜਗਦੇਵ ਮਾਨ, ਕਰਮ ਉੱਪਲ ਸ਼ਾਮ ਮੈਡੀਕੋਜ਼, ਹਰਦੀਪ ਸਿੰਘ ਬੀਹਲਾ,.ਗੋਲਡੀ ਸਾਹਿਬ, ਬਿੱਟੂ ਸਹੋਤਾ,ਅਰਸ਼ਦੀਪ ਸਿੰਘ ਬਿੱਟੂ ,ਗੁਰਪ੍ਰੀਤ ਕੁਮਾਰ ਮਨਦੀਪ ਕੁਮਾਰ ਚੀਕੂ,ਗਗਨ ਸਰਾਂ, ਅਵਤਾਰ ਸਿੰਘ, ਹੈਪੀ ਸਿੰਘ, ਜੱਸੂ  ਕੁਮਾਰ ,ਹਨੀ ਰੇਡੀਮੇਡ, ਬਲਜੀਤ ਸਿੰਘ, ਲੱਕੀ ਪਾਸੀ, ਰਾਹੁਲ ਕੌਸ਼ਲ, ਦਲੇਰ ਕੂਰੜ, ਜਿੰਦਲ ਸਾਹਿਬ, ਕੁਲਦੀਪ ਸਿੰਘ, ਜਗਜੀਤ ਸਿੰਘ,ਪ੍ਰਦੀਪ ਕੁਮਾਰ,ਕੁਲਵੰਤ ਸਿੰਘ ਟਿੱਬਾ ,ਬਲਵੰਤ ਸਿੰਘ ਚੌਹਾਨ ਕੇ ,ਜਗਦੀਪ ਮਠਾੜੂ, ਸੰਜੀਵ ਕੁਮਾਰ,ਰੂਬਲ ਗਿੱਲ ,ਅਮਿਤ ਕੁਮਾਰ, ਤਾਜ ਮੁਹੰਮਦ ਚੰਨਣਵਾਲ ਆਦਿ ਆਗੂ ਸਾਹਿਬਾਨਾਂ ਨੇ ਫੋਨ ਤੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਪੇਸ਼ ਕੀਤੀਆਂ ।

ਕੇ.ਵਾਈ.ਓ.ਆਈ.ਨੇ ਮਾਲੇਰਕੋਟਲਾ ਤੋਂ ਮੁਹੰਮਦ ਅਕਰਮ ਬੱਗਾ ਨੂੰ ਉਮੀਦਵਾਰ ਬਣਾੲਿਆ

ਈਦ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ

ਮਲੇਰਕੋਟਲਾ/ਮਈ 2021- (ਗੁਰਸੇਵਕ ਸਿੰਘ ਸੋਹੀ)-

ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ੲਿੰਡੀਆ (ਕੇ.ਵਾਈ.ਓ.ਆਈ)ਦੇ ਕੌਮੀ ਪ੍ਰਧਾਨ ਜਸਵੀਰ ਸਿੰਘ ਜੱਸੀ ਰਾਜਲਾ ਨੇ ਪੰਜਾਬ ਅੰਦਰ ਸੰਨ 2022 'ਚ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਮੁਹੰਮਦ ਅਕਰਮ(ਬੱਗਾ ਮਾਲੇਰਕੋਟਲਾ) ਨੂੰ, ਅੱਜ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ,ਕੇ.ਵਾਈ.ਓ.ਆਈ. ਦਾ ਉਮੀਦਵਾਰ ਐਲਾਨ ਦਿੱਤਾ ਹੈ।
ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ੲਿਂਡੀਆ (ਕੇ.ਵਾਈ.ਓ.ਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ(ਰਾਏਕੋਟ) ਨੇ ਦੱਸਿਆ ਕਿ ਪਾਰਟੀ ਨੇ ਮੁਹੰਮਦ ਅਕਰਮ (ਬੱਗਾ ਮਾਲੇਰਕੋਟਲਾ)'ਤੇ ਪੂਰਾ ਭਰੋਸਾ ਪ੍ਰਗਟ ਕਰਦਿਆਂ ਉਨਾਂ ਨੂੰ ਪਾਰਟੀ ਦੀ ਤਰਫੋਂ ਉਪਰੋਕਤ ਵਿਧਾਨ ਸਭਾ ਹਲਕੇ ਲਈ  ਉਮੀਦਵਾਰ ਬਣਾੲਿਆ ਹੈ। ਬੱਗਾ ਮਾਲੇਰਕੋਟਲਾ ਪਹਿਲਾਂ ਕੇ.ਵਾਈ.ਓ.ਆਈ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮਾਲੇਰਕੋਟਲਾ ਨਗਰ ਕੌਸ਼ਲ ਲਈ ਕੌਸ਼ਲਰ ਦੀਆਂ ਚੋਣਾਂ ਵੀ ਲੜ ਚੁੱਕੇ ਹਨ ਅਤੇ ਸਮੇ-ਸਮੇ ਦੌਰਾਨ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਖਤ ਸਿਆਸੀ ਟੱਕਰ ਦਿੱਤੀ ਹੈ।ੲਿਸ ਦੌਰਾਨ ਜੱਸੀ ਰਾਜਲਾ ਅਤੇ ਨਿਰਮਲ ਦੋਸਤ ਨੇ ਈਦ-ਉਲ-ਫਿਤਰ ਦੇ ਤਿਉਹਾਰ ਦੀਆਂ ਦਿਲੀ ਵਧਾਈਆਂ ਦਿੰਦਿਆਂ ਕਿਹਾ ਕਿ ੲਿਹ ਤਿਉਹਾਰ ਸਾਨੂੰ ਆਪਸ 'ਚ ਪਿਆਰ ਮੁਹੱਬਤ ਨਾਲ ਰਲ-ਮਿਲ ਕੇ ਰਹਿਣ ਅਤੇ ੲਿੱਕ ਦੂਜੇ ਦੇ ਦੁੱਖ-ਸੁੱਖ 'ਚ ਸ਼ਾਮਲ ਹੋਣ  ਦਾ ਸੰਦੇਸ਼ ਦਿੰਦਾ ਹੈ।

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰਾਂ ਵਾਸਤੇ ਚੂਹੜਚੱਕ ਚੋਂ ਕਣਕ ਇੱਕਠੀ ਕੀਤੀ ਗਈ

ਅਜੀਤਵਾਲ ( ਬਲਵੀਰ ਸਿੰਘ ਬਾਠ ) 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ ਤੋਂ ਸਟੇਟ ਐਵਾਰਡੀ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਘਰ ਦੇ ਲੰਗਰਾਂ ਵਾਸਤੇ ਪਿੰਡ ਚੋਂ ਕਣਕ ਇਕੱਠੀ ਕੀਤੀ ਗਈ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਦੇ ਲੰਗਰਾਂ ਵਾਸਤੇ ਪਿੰਡ ਚੂਹੜਚੱਕ ਤੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਕਣਕ ਇਕੱਠੀ ਕਰਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚ ਵੀ ਕੀਤੀ ਗਈ ਅਤੇ ਅੱਗੇ ਤੋਂ ਵੀ ਗੁਰੂ ਦੇ ਲੰਗਰਾਂ ਵਾਸਤੇ ਵੱਧ ਚਡ਼੍ਹ ਕੇ ਸੇਵਾ ਕਰਨ ਦੀ ਬੇਨਤੀ ਕੀਤੀ ਗਈ  ਇਸ ਸਮੇਂ ਸੁਖਮੰਦਰ ਸਿੰਘ ਕਲੇਰ ਗੋਰਾ ਸਿੰਘ ਮਲਕੀਤ ਸਿੰਘ ਸੁਖਵੰਤ ਸਿੰਘ ਸੁੱਖੀ ਪਰਮਜੀਤ ਸਿੰਘ ਜਗਦੇਵ ਸਿੰਘ ਗੋਰਾ  ਤੋਂ ਇਲਾਵਾ ਵੱਡੇ ਪੱਧਰ ਤੇ ਸੰਗਤਾਂ ਹਾਜ਼ਰ ਸਨ

ਕਿਸਾਨੀ ਸੰਘਰਸ ਵਿੱਚ ਸ਼ਹੀਦ ਹੋਏ ਯੋਧਿਆਂ ਨੂੰ ਲੋਕ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੇ- ਬਾਬਾ ਕਰਮ ਦਾਸ ਰਾਮਾ  

      

400- ਤੋਂ ਵਧੇਰੇ ਸ਼ਹੀਦ ਕਿਸਾਨਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ                                                                                                                            

ਬੱਧਨੀ/ਮੋਗਾ- ਮਈ -(ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 8 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਗ ਵਾਲਾ ਪਿੰਡ ਰਾਮਾਂ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਜੀ ਨੇ ਕਿਹਾ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਨਰਿੰਦਰ ਮੋਦੀ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ  ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ। ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਦਸਾਂ ਨਹੁੰਆਂ ਦੀ ਕਿਰਤ ਕਮਾਉਣ ਵਾਲੇ ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਬਾਬਾ ਕਰਮ ਦਾਸ ਜੀ ਨੇ ਕਿਹਾ ਕਿ ਹੁਣ ਹਰ ਵਰਗ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਕਾਲੇ ਕਾਨੂੰਨ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ 3 ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਮੈਡੀਕਲ ਪ੍ਰੈਕਟੀਸ਼ਨਰ ਡਾ ਜਸਪ੍ਰੀਤ ਸਿੰਘ ਮਾਜਰੀ ਜੀ ਦੀ ਅਚਨਚੇਤ ਮੌਤ ਤੇ ਦੁੱਖ ਦਾ ਪ੍ਰਗਟਾਵਾ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸੋਹੀ)- 
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਦੇ ਜੋਨ ਇੰਚਾਰਜ ਡਾ ਜਸਪ੍ਰੀਤ ਸਿੰਘ ਮਾਜਰੀ ਜੀ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਅਤੇ ਬਲਾਕ ਆਗੂਆਂ ਨੇ ਕਿਹਾ ਨੌਜਵਾਨ ਡਾ ਜਸਪ੍ਰੀਤ ਸਿੰਘ ਮਾਜਰੀ ਜੀ ਦੀ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਨੇ ਇਕ ਕੀਮਤੀ ਹੀਰਾ ਗਵਾ ਲਿਆ ਹੈ। ਜਿਹਨਾਂ ਭਵਿੱਖ ਵਿੱਚ ਜਥੇਬੰਦੀ ਅਤੇ ਸਮਾਜ ਲਈ ਬਹੁਤ ਕੁਝ ਕਰ ਗੁਜਰਨਾ ਸੀ। ਡਾ ਜਸਪ੍ਰੀਤ ਸਿੰਘ ਦੀ ਉਮਰ ਮਹਿਜ 35 ਕੁ ਸਾਲ ਦੇ ਕਰੀਬ ਸੀ।      
  ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ', ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ ਪੰਜਾਬ ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ,ਡਾ ਬਲਕਾਰ ਸਿੰਘ ਜੀ ਸੇਰਗਿਲ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਸਰਬਜੀਤ ਸਿੰਘ ਅੰਮ੍ਰਿਤਸਰ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਪੰਜਾਬ ,ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਹਾਕਮ ਸਿੰਘ ਪਟਿਆਲਾ, ਡਾ ਸੁਰਿੰਦਰ ਜੈਨਪੁਰੀ ਨਵਾਂ ਸਹਿਰ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ, ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾ ਜੋਗਿੰਦਰ ਸਿੰਘ ਜੀ ਗੁਰਦਾਸਪੁਰ ,ਡਾ ਸੁਰਜੀਤ ਸਿੰਘ ਜੀ ਬਠਿੰਡਾ, ਡਾ ਕਰਨੈਲ ਸਿੰਘ ਜੀ ਜੋਗਾਨੰਦ ,ਡਾ ਵਿਜੈ ਜੀ ਰੋਪੜ ,ਡਾ ਵੇਦ ਪ੍ਰਕਾਸ ਜੀ ਰੋਪੜ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾ ਸੁਖਵਿੰਦਰ ਸਿੰਘ ਜੀ ਰਾੜਾ ਸਾਹਿਬ ਜਿਲ੍ਹਾ ਕੈਸ਼ੀਅਰ, ਡਾ ਬਲਜਿੰਦਰ ਸਿੰਘ ਜੀ ਰਾੜੇ ਜਿਲ੍ਹਾ ਸਕੱਤਰ ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ, ਡਾ ਕੇਸਰ ਧਾਂਦਰਾ ਜਿਲ੍ਹਾ ਪ੍ਰੈਸ ਸਕੱਤਰ, ਡਾ ਹਸਨ ਅਲੀ ਜੀ ਪ੍ਰਧਾਨ ਬਲਾਕ ਪੱਖੋਵਾਲ ,ਡਾ ਜਸਮੇਲ ਸਿੰਘ ਲਲਤੋਂ, ਮੈਡਮ ਡਾ ਰਮਨਦੀਪ ਕੌਰ ਜੀ ਬੱਲੋਵਾਲ,ਮੈਡਮ ਡਾ ਨਵਦੀਪ ਕੌਰ ਜੀ ਲਲਤੋਂ ਕਲਾਂ, ਮੈਡਮ ਡਾ ਜਸਵਿੰਦਰ ਕੌਰ ਬਾੜੇਵਾਲ,ਸੈਕਟਰੀ ਡਾ ਪੁਸਪਿੰਦਰ ਬੋਪਾਰਾਏ ,ਡਾ ਰਾਜੂ ਖਾਨ ਸੁਧਾਰ, ਡਾਕਟਰ ਧਰਮਿੰਦਰ ਜੀ ਪੱਬੀਆਂ ਬਲਾਕ ਕੈਸ਼ੀਅਰ ,ਡਾ ਹਰਬੰਸ ਸਿੰਘ ਜੀ ਬਸਰਾਓ,ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਜਸਮੇਲ ਸਿੰਘ ਲਲਤੋਂ ਸੀਨੀਅਰ ਮੀਤ ਪ੍ਰਧਾਨ, ਡਾ ਭਗਤ ਸਿੰਘ ਜੀ ਤੁਗਲ, ਡਾ ਕਮਲਜੀਤ ਸਿੰਘ ਧੂਲਕੋਟ, ਡਾ ਹਰਦੀਪ ਸਿੰਘ ਫੱਲੇਵਾਲ, ਡਾ ਗੁਰਚਰਨ ਸਿੰਘ ਕਾਨ੍ਹ ਛਪਾਰ,ਡਾ ਹਰਪ੍ਰੀਤ ਸਿੰਘ ਕਟਾਹਰੀ,ਡਾ ਮਨਜੀਤ ਸਿੰਘ ਜੀ ਧੂਰਕੋਟ,ਡਾ ਹਰਦੀਪ ਧੂਲਕੋਟ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਸਪੁੱਤਰ ਦਾ ਅਚਨਚੇਤ ਸਦੀਵੀ ਵਿਛੋੜਾ,ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 20 ਮਈ 2021 ਦਿਨ ਵੀਰਵਾਰ ਨੂੰ  ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਮਾਜਰੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ